Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 5 - 2010

ਦਾਰਫ਼ੁਰ ਬਾਗੀਆਂ ਨੇ ਸੈਨਿਕਾਂ ਨੂੰ ਕੀਤਾ ਰਿਹਾਅ

ਖਾਰਤੁਮ : ਸੂਡਾਨ ਦੇ ਦਾਰਫ਼ੁਰ ਵਿਦਰੋਹੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਹਾਲ ਦੇ ਸੰਘਰਸ਼ ਦੌਰਾਨ ਬੰਦੀ ਬਣਾਏ ਗਏ 63 ਸੈਨਿਕਾਂ ਨੂੰ ਕੱਲ੍ਹ ਰਿਹਾਅ ਕਰ ਦਿੱਤਾ ਹੈ।ਦਾਰਫ਼ੁਰ ਵਿਦਰੋਹੀਆਂ ਦੇ ਸੰਗਠਨ ਜਸਟਿਸ ਐਂਡ ਇਕੁਅਲਿਟੀ ਮੂਵਮੈਂਟ (ਜੇਈਐੱਮ) ਦੇ ਇੱਕ ਨੇਤਾ ਅਲ ਤਾਹਿਰ ਅਲ ਫੇਕੀ ਨੇ ਰਾਇਟਰ ਨੂੰ ਕਿਹਾ ਕਿ ਅਸੀਂ ਕੱਲ੍ਹ 53 ਯੁੱਧ ਕੈਦੀਆਂ ਨੂੰ ਰੈਡਕਰਾਸ ਦੀ ਕੌਮਾਂਤਰੀ ਕਮੇਟੀ ਦੇ ਹਵਾਲੇ ਕਰ ਦਿੱਤਾ ਹੈ।

Date:2010-05-24 Time:00:51:21

ਏਸ਼ੀਆ ਕੱਪ, ਪਾਕਿ ਕ੍ਰਿਕਟ ਕਪਤਾਨ ਦਾ ਐਲਾਣ 25 ਨੂੰ

ਕਰਾਚੀ - ਸ਼੍ਰੀਲੰਕਾ ਵਿਚ ਅਗਲੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਅਤੇ ਇੰਗਲੈਂਡ ਦੌਰੇ ਲਈ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਦੇ ਨਾਂ ਦਾ ਐਲਾਣ 25 ਮਈ ਤੱਕ ਲਈ ਟਾਲ ਦਿੱਤਾ ਗਿਆ ਹੈ।ਇਹ ਐਲਾਣ ਪਾਕਿਸਤਾਨੀ ਕ੍ਰਿਕਟ ਬੋਰਡ ਦੀ 24 ਮਈ ਦੀ ਬੈਠਕ ਵਿਚ ਹੋਣਾ ਸੀ।

Date:2010-05-24 Time:00:51:20

'ਸਾਕਰ ਸਿਟੀ' ਸਟੇਡੀਅਮ ਦਾ ਉਦਘਾਟਨ

ਜੋਹਾਂਸਬਰਗ - ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ਲਈ ਬਣੇ ਸਟੇਡੀਅਮ 'ਸਾਕਰ ਸਿਟੀ' ਦਾ ਸ਼ਨੀਵਾਰ ਨੂੰ ਉਦਘਾਟਨ ਕੀਤਾ ਗਿਆ।ਦੱਖਣੀ ਅਫ੍ਰੀਕੀ ਰਾਸ਼ਟਰਪਤੀ ਜੈਕਬ ਜੁਮਾ ਨੇ ਇਸ ਦਾ ਉਦਘਾਟਨ ਕੀਤਾ।

Date:2010-05-24 Time:00:51:20

ਸੋਨਮ ਨੂੰ ਪਹਿਲੀ ਸਫ਼ਲਤਾ ਦਾ ਇੰਤਜ਼ਾਰ

ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਵਧੀਆ ਅਭਿਨੇਤਰੀ ਹੈ। ਸੋਹਣੀ ਵੀ ਹੈ। ਪਰ ਬਾਲੀਵੁੱਡ ਵਿੱਚ ਪੁੱਛ-ਗਿੱਛ ਤਾਂ ਹੀ ਵੱਧਦੀ ਹੈ, ਜਦੋਂ ਤੁਹਾਡੇ ਖਾਤੇ ਵਿੱਚ ਸਫ਼ਲ ਫਿਲਮ ਹੋਵੇ। ਇਸ ਮਾਮਲੇ ਵਿੱਚ ਸੋਨਮ ਦੀ ਝੋਲੀ ਖਾਲੀ ਹੈ। 'ਸਾਂਵਰੀਆ' ਅਤੇ 'ਦੇਹਲੀ 6' ਵਰਗੀਆਂ ਫਿਲਮਾਂ ਵਿੱਚ ਸੋਨਮ ਨੇ ਵਧੇਆ ਅਭਿਨੈ ਕੀਤਾ, ਪਰ ਇਹ ਫਿਲਮਾਂ ਅਸਫ਼ਲ ਹੋ ਗਈਆਂ ਅਤੇ ਸੋਨਮ ਆਪਣੇ ਨਾਲ ਦੀਆਂ ਹੀਰੋਇਨਾਂ ਤੋਂ ਪਿਛੜ ਗਈ। ਸੋਨਮ ਚਾਹੁੰਦੀ ਤਾਂ ਕਈ ਫਿਲਮਾਂ ਸਾਈਨ ਕਰ ਸਕਦੀ ਸੀ, ਪਰ ਕਹਿੰਦੇ ਹਨ ਕਿ ਫਿਲਮਾਂ ਦੀ ਚੋਣ ਦੇ ਮਾਮਲੇ ਵਿੱਚ ਪਾਪਾ ਅਨਿਲ ਦਾ ਦਖਲ ਰਹਿੰਦਾ ਹੈ। ਉਹ ਚਾਹੁੰਦੇ ਹਨ ਭਲਾ ਹੀ ਸੋਨਮ ਘੱਟ ਫਿਲਮਾਂ ਕਰੇ ਪਰ ਵਧੀਆ ਫਿਲਮਾਂ ਕਰੇ। ਸੋਨਮ ਉਨ੍ਹਾਂ ਦੀ ਗੱਲ ਮੰਨ ਰਹੀ ਹੈ। ਸੋਨਮ ਨੂੰ ਲੈ ਕੇ ਅਨਿਲ ਵੀ ਇੱਕ ਫਿਲਮ ਬਣਾ ਰਹੇ ਹਨ, ਜਿਸ ਵਿੱਚ ਉਨ੍ਹਾਂ ਦੇ

Date:2010-05-24 Time:00:51:20

ਟਵਿਟਰ ਉੱਤੇ ਕਿੰਗ ਖ਼ਾਨ ਦੀ ਬਾਦਸ਼ਾਹਤ

ਨਵੀਂ ਦਿੱਲੀ : ਫਿਲਮ ਜਗਤ ਦੇ ਬੇਤਾਜ ਬਾਦਸ਼ਾਹ ਸ਼ਾਹਰੁਖ਼ ਖ਼ਾਨ ਦੀ ਬਾਦਸ਼ਾਹਤ ਮਾਈਕ੍ਰੋ ਬਲੋਗਿੰਗ ਵੈਬਸਾਈਟ ਟਵਿਟਰ ਉੱਤੇ ਵੀ ਕਾਇਮ ਹੈ ਤੇ ਉਹ ਫਿਲਮੀ ਸਿਤਾਰਿਆਂ ਦੀ ਭਾਰੀ ਭੀੜ੍ਹ ਭੜੱਕੇ ਦੇ ਵਿਚਕਾਰ ਕਰੀਬ ਚਾਰ ਲੱਖ ਫੋਲੋਵਰਾਂ ਦੇ ਨਾਲ ਸ਼ਿਖਰ ਉੱਤੇ ਬਣੇ ਹੋਏ ਹਨ।

Date:2010-05-24 Time:00:51:20

ਸੋਰੇਨ ਸਰਕਾਰ ਤੋਂ ਸਮਰਥਨ ਵਾਪਸ ਲਵੇਗੀ ਭਾਜਪਾ

ਰਾਂਚੀ - ਭਾਜਪਾ ਨੇ ਬੀਤੇ ਕੱਲ੍ਹ ਐਲਾਣ ਕੀਤਾ ਕਿ ਝਾਰਖੰਡ ਵਿਚ ਭਾਜਪਾ ਦੇ ਸਹਿਯੋਗ ਨਾਲ ਬਣੀ ਸ਼ਿਬੂ ਸੋਰੇਨ ਸਰਕਾਰ ਤੋਂ ਉਹ ਸੋਮਵਾਰ ਨੂੰ ਸਮਰਥਨ ਵਾਪਸ ਲੈ ਲਵੇਗੀ।

Date:2010-05-24 Time:00:51:20

ਨਕਸਲੀਆਂ ਖਿਲਾਫ ਹੋਰ ਬੀਐਸਐਫ ਜਵਾਨ

ਨਵੀਂ ਦਿੱਲੀ - ਕੇਂਦਰ ਸਰਕਾਰ ਨਕਸਲੀਆਂ ਖਿਲਾਫ ਵਾਧੂ 10 ਹਜ਼ਾਰ ਜਵਾਨ ਤਾਇਨਾਤ ਕਰ ਸਕਦੀ ਹੈ ਜੋ ਛੱਤੀਸਗੜ੍ਹ ਅਤੇ ਉੜੀਸਾ ਵਿਚ ਨਕਸਲੀ ਰੋਧੀ ਮੁਹਿੰਮ ਨੂੰ ਮਜ਼ਬੂਤੀ ਦੇਣਗੇ ਜਿੱਥੇ ਹਾਲ ਹੀ ਵਿਚ ਹਿੰਸਾ ਵਿਚ ਵਾਧਾ ਹੋਇਆ ਹੈ।

Date:2010-05-24 Time:00:51:20

ਇਰਾਨ ਨੇ ਸੌਂਪਿਆ ਆਈਏਈਏ ਨੂੰ ਪੱਤਰ

ਤਿਹਰਾਨ - ਇਰਾਨ ਨੇ ਬ੍ਰਾਜ਼ੀਲ ਅਤੇ ਤੁਰਕੀ ਨਾਲ ਬੀਤੇ ਹਫਤੇ ਹੋਏ ਪਰਮਾਣੂ ਬਾਲਣ ਵਟਾਂਦਰਾ ਕਰਾਰ ਦਾ ਪੱਤਰ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਨੂੰ ਸੌਂਪ ਦਿੱਤਾ ਹੈ।ਇਰਾਨ ਦੀ ਸਰਕਾਰੀ ਖਬਰ ਏਜੰਸੀ ਇਰਨਾ ਨੇ ਉਕਤ ਜਾਣਕਾਰੀ ਦਿੱਤੀ।

Date:2010-05-24 Time:00:51:20

ਸੋਲਡਰਲਿੰਗ, ਸਿਲਕ, ਯਵਝੇਨੀ ਅਤੇ ਫਾਲਾ ਜਿੱਤੇ

ਪੈਰਿਸ - ਪਿਛਲੇ ਸਾਲ ਫਾਈਨਲ ਖੇਡਣ ਵਾਲੇ ਸਵੀਡਨ ਦੇ ਰੌਬਿਨ ਸੋਲਡਰਲਿੰਗ, ਕ੍ਰੋਏਸ਼ੀਆ ਦੇ ਮਾਰਿਨ ਸਿਲਿਕ, ਰੂਸ ਦੇ ਮਿਖਾਈਲ ਯਵਝੇਨੀ ਅਤੇ ਕੋਲੰਬੀਆ ਦੇ ਅਲੇਜਾਂਡਰੋ ਫਾਲਾ ਫਰੈਂਚ ਓਪਨ ਦੇ ਪੁਰਸ਼ਾਂ ਦੇ ਸਿੰਗਲਜ਼ ਮੁਕਾਬਲਿਆਂ ਦੇ ਦੂਸਰੇ ਗੇੜ ਵਿਚ ਪਹੁੰਚ ਗਏ ਹਨ।

Date:2010-05-24 Time:00:51:20

ਪਟਿਆਲਾ ਨੇ ਜਿੱਤੀ ਪੰਜਾਬ ਮੁੱਕੇਬਾਜ਼ੀ ਚੈਂਪੀਅਨਸ਼ਿਪ

ਪਟਿਆਲਾ - ਪਟਿਆਲਾ ਜ਼ਿਲ੍ਹੇ ਨੇ ਪੰਜਾਬ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ।ਕੋਚ ਹਰਪ੍ਰੀਤ ਸਿੰਘ ਤੇ ਕਮਲਜੀਤ ਸਿੰਘ ਦੀ ਅਗਵਾਈ ਵਾਲੀ ਇਸ ਟੀਮ ਨੇ ਤਿੰਨ ਸੋਨ, ਇਕ ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤ ਕੇ 24 ਅੰਕਾਂ ਨਾਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ।

Date:2010-05-24 Time:00:51:20

ਪਾਇਲਟ ਨੇ ਫੈਸਲਾ ਲੈਣ 'ਚ ਕੀਤੀ ਗਲਤੀ!

ਨਵੀਂ ਦਿੱਲੀ - ਮੈਂਗਲੂਰ ਵਿੱਚ ਹੋਏ ਹਵਾਈ ਜਹਾਜ ਹਾਦਸੇ ਨੂੰ ਲੈਕੇ ਮਾਹਿਰਾਂ ਨੂੰ ਪਹਿਲੀ ਨਜਰ ਵਿੱਚ ਲੱਗਦਾ ਹੈ ਕਿ ਇਹ ਹਾਦਸਾ ਪਾਇਲਟਾਂ ਦੇ ਫੈਸਲਾ ਲੈਣ ਵਿੱਚ ਹੋਈ ਗਲਤੀ ਅਤੇ ਮੌਸਮ ਦੀ ਖ਼ਰਾਬੀ ਦੇ ਕਾਰਣ ਹੋਇਆ।

Date:2010-05-23 Time:01:43:43

ਮੋਸਟ ਵਾਂਟਿਡ ਸੂਚੀ ਵਿਚ ਓਸਾਮਾ ਤੇ ਦਾਊਦ ਸਭ ਤੋਂ ਉਪਰ

ਨਿਊਯਾਰਕ-ਫੋਬਰਜ਼ ਵਲੋਂ ਜਾਰੀ ਕੀਤੀ ਗਈ ਮੋਸਟ ਵਾਂਟਿਡ ਲੋਕਾਂ ਦੀ ਸੂਚੀ ਵਿਚ ਅੰਡਰ ਵਰਲਡ ਡਾਨ ਅਤੇ ਭਾਰਤ ਦਾ ਸਭ ਤੋਂ ਮੋਸਟ ਵਾਂਟਿਡ ਭਗੌੜਾ ਦਾਊਦ ਇਬਰਾਹੀਮ ਤੀਜੇ ਸਥਾਨ ‘ਤੇ ਹੈ, ਜਦਕਿ ਅਲ ਕਾਇਦਾ ਦਾ ਮੁੱਖੀ ਓਸਾਮਾ ਬਿਨ ਲਾਦੇਨ ਪਹਿਲੇ ਸਥਾਨ ‘ਤੇ ਹੈ। ਫੋਬਰਜਲ ਪੱਤ੍ਰਿਕਾ ਦੇ ਹਾਲੀਆ ਅੰਕ ਵਿਚ ਇਹ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਮੈਕਸੀਕੋ ਦੇ [...]

Date:2010-05-22 Time:08:56:24

ਹਿੰਦੋਸਤਾਨ ਦੀਆਂ ਸਰਕਾਰਾਂ ਸ਼ਹੀਦ ਭਗਤ ਸਿੰਘ ਦੀ ਸੋਚ ਵਰਗੇ ਭਾਰਤ ਦਾ ਨਿਰਮਾਣ ਕਰਨ ’ਚ ਬੁਰੀ ਤਰ੍ਹਾਂ ਨਾਕਾਮ ਰਹੀਆਂ ‑ ਬੱਬੀ ਬਾਦਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ,   (ਗੁਰਿੰਦਰਜੀਤ ਸਿੰਘ ਪੀਰਜੈਨ) – ਆਜ਼ਾਦੀ ਦੀ ਖੇਤੀ ਨੂੰ ਆਪਣੇ ਲਹੂ ਨਾਲ ਸਿਜਣ ਵਾਲੇ ਮੌਤ ਕੁੜੀ ਦੇ ਲਾੜੇ ਸ਼ਹੀਦ‑ਏ‑ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਮਹਾਨ ਸ਼ਹਾਦਤ ’ਤੇ ਦੇਸ਼ ਦੇ ਹਰ ਇਨਸਾਨ ਨੂੰ ਮਾਣ ਰਹੇਗਾ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਹਿੰਦੋਸਤਾਨ ਦੀਆਂ ਸਰਕਾਰਾਂ ਸ਼ਹੀਦ ਭਗਤ ਸਿੰਘ ਦੀ ਸੋਚ ਵਰਗੇ [...]

Date:2010-05-22 Time:08:56:24

ਸਿੱਖ ਇਤਿਹਾਸ ਨੂੰ ਚਿੱਤਰਾਂ ਰਾਹੀਂ ਰੂਪਮਾਨ ਕਰਦਾ ਹੈ ਕੇਂਦਰੀ ਸਿੱਖ ਅਜਾਇਬਘਰ- ਸਿੰਘ ਸਾਹਿਬ

ਅੰਮ੍ਰਿਤਸਰ:- ਸਿੱਖ ਜਗਤ ਦੀ ਮਹਾਨ ਧਾਰਮਿਕ ਸੰਸਥਾ  ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ ਵੱਖ-ਵੱਖ  ਢੰਗ ਤਰੀਕਿਆਂ ਨਾਲ  ਸਿੱਖ ਸੰਗਤਾਂ ਨੂੰ ਗੁਰਮਤਿ ਨਾਲ ਜੋੜਨ ਲਈ ਯਤਨਸ਼ੀਲ ਰਹਿੰਦੀ ਹੈ। ਸੰਗਤਾਂ  ਨੂੰ ਸਿੱਖ ਇਤਿਹਾਸ  ਤੋਂ ਜਾਣੂੰ ਕਰਾਉਣ ਲਈ ਕੇਂਦਰੀ ਸਿੱਖ ਅਜਾਇਬਘਰ ਵੀ ਇਕ ਅਹਿਮ ਵਸੀਲਾ ਹੈ, ਪਰ ਅਜੋਕੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿਸਥਾਰ ਅਤੇ ਅਧੁਨਿਕ ਤਕਨੀਕਾਂ ਨੂੰ ਅਪਨਾਉਣ ਦੀ [...]

Date:2010-05-22 Time:08:56:24

ਬਿਨਾ ਲਾਇਸੰਸ ਤੋਂ 36 ਸਾਲ ਗੱਡੀ ਚਲਾਉਦਾ ਰਿਹਾ

ਫਰਾਂਸ ,(ਸੁਖਵੀਰ ਸਿੰਘ ਸੰਧੂ)- ਇਥੇ ਦੀ ਪੁਲੀਸ ਨੇ ਸਾਉਥ ਏਰੀਏ ਦੇ ਹੋਤ ਗਾਰੋਨ ਨਾਂ ਦੇ ਇਲਾਕੇ ਵਿੱਚ ਇੱਕ 55 ਸਾਲ ਦੇ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ।ਜਿਹੜਾ 36 ਸਾਲ ਤੋਂ ਬਗੈਰ ਲਾਇਸੰਸ ਡਰਾਇਵਰੀ ਕਰ ਰਿਹਾ ਸੀ।ਜਦੋ ਉਸ ਨੇ ਇੱਕ ਚੌਕ ਵਿੱਚ ਗਲਤ ਪਾਸੇ ਕਾਰ ਮੋੜ ਲਈ ਤਾਂ ਪੁਲੀਸ ਦੀ ਬਾਜ਼ ਅੱਖ ਨੇ ਦਬੋਚ ਲਿਆ।ਕਿੱਤੇ ਵਜੋਂ ਮਿਸਤਰੀ [...]

Date:2010-05-22 Time:08:56:24

ਇੱਕ ਖ਼ਤ- ਘਰੋਂ ਰੁੱਸ ਕੇ ਗਈ ਆਪਣੀ ਛਮਕ-ਛੱਲੋ ਦੇ ਨਾਂ

ਗੁਰਮੇਲ ਬਦੇਸ਼ਾ , ਸਰੀ ਬੀ, ਸੀ ਤੈਨੂੰ ਮੇਰੇ ਲੜ ਲਾਉਣ ਵਾਲੇ ‘ਪੱਲੂ’  ਵਰਗੀਏ …ਭਾਗਵਾਨੇ ! ਤੂੰ ਕਿਉਂ ਪੱਲਾ ਛੁਡਾ ਕੇ ਤੁਰ ਗਈ ਏਂ ? ਆ ਜਾ ! ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਕਿਉਂਕਿ ਇਹ ਬੇਰ ਆਪਾਂ ਡਾਲਰ ਸਟੋਰ ਤੋਂ ਲਏ ਸੀ । ਯਾਦ ਕਰ ਓ ਵੇਲਾ ! ਜਦੋਂ ਤੂੰ ਇੰਡੀਆ ਤੋਂ ਨਵੀਂ ਨਵੀਂ ਆਈ [...]

Date:2010-05-22 Time:08:56:24

ਇੰਗਲੈਂਡ ਦੀ ਹਰਮਨ ਪਿਆਰੀ ਸੜਕ : ਸੋਹੋ ਰੋਡ

ਬਲਰਾਜ ਸਿੱਧੂ, ਯੂ.ਕੇ. ਭਾਰਤ ਤੋਂ ਕੋਈ ਵੀ ਲੇਖਕ ਮਿੱਤਰ, ਗਾਇਕ ਦੋਸਤ, ਆਲੋਚਕ, ਪੱਤਰਕਾਰ, ਸੰਪਾਦਕ, ਫਿਲਮੀ ਅਦਾਕਾਰ, ਨਿਰਦੇਸ਼ਕ, ਖਿਡਾਰੀ, ਚਿੱਤਰਕਾਰ, ਵਾਕਿਫਕਾਰ ਜਾਂ ਕੋਈ ਸਕਾ-ਸੰਬੰਧੀ ਇੰਗਲੈਂਡ ਆਵੇ ਤਾਂ ਫੋਨ ਕਰਕੇ ਆਖੇਗਾ, “ਬਾਈ ਜੀ ਥੋਡੇ ਲੰਡਨ ’ਚ ਆਇਆ ਹੋਇਆਂ। ਥੋਨੂੰ ਮਿਲਣੈ।” ਪਹਿਲੇ ਪਹਿਲ ਤਾਂ ਇਹ ਸੁਣ ਕੇ ਹਾਸਾ ਆ ਜਾਇਆ ਕਰਦਾ ਸੀ ਤੇ ਅਗਲੇ ਦੀ ਪਿਆਰ ਭਿੱਜੇ ਸ਼ਬਦਾਂ ਨਾਲ ਦਰੁਸਤੀ [...]

Date:2010-05-22 Time:08:56:24

ਗਿਲਾਨੀ ਨੇ ਰੱਖਿਆ ਮੰਤਰੀ ਨੂੰ ਝਾੜਿਆ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਸੈਨਾ ਮੁੱਖੀ ਕਿਆਨੀ ਦੇ ਕਾਰਜਕਾਲ ਸਬੰਧੀ ਦਿਤੇ ਗਏ ਬਿਆਨ ਤੇ ਰੱਖਿਆ ਮੰਤਰੀ ਦੀ ਚੰਗੀ ਝਾੜ ਝੰਬ ਕੀਤੀ ਹੈ।ਰੱਖਿਆ ਮੰਤਰੀ ਨੇ ਇਹ ਕਿਹਾ ਸੀ ਕਿ ਸੈਨਾ ਮੁੱਖੀ ਦਾ ਕਾਰਜਕਾਲ ਵਧਾਇਆ ਨਹੀਂ ਜਾਵੇਗਾ। ਰੱਖਿਆ ਮੰਤਰੀ ਚੌਧਰੀ ਅਹਿਮਦ ਮੁਖਤਾਰ ਦੇ ਇਸ ਬਿਆਨ ਨੂੰ ਪ੍ਰਧਾਨ ਮੰਤਰੀ ਗਿਲਾਨੀ ਨੇ ਬੇਵਕਤ , ਬੇਲੋੜਾ [...]

Date:2010-05-22 Time:08:56:24

ਸ਼੍ਰੋਮਣੀ ਕਮੇਟੀ ਵਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੀ ਸਿਹਤਯਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਅੰਮ੍ਰਿਤਸਰ:- ਗੁਰੂ ਘਰ ਦੀ ਅਨਿਨ ਸੇਵਕ ਤੇ ਮੁੱਖ ਮੰਤਰੀ  ਪੰਜਾਬ ਸ. ਪ੍ਰਕਾਸ਼  ਸਿੰਘ ਬਾਦਲ ਦੀ ਧਰਮ  ਪਤਨੀ ਬੀਬੀ ਸੁਰਿੰਦਰ  ਕੌਰ ਬਾਦਲ ਦੀ ਸਿਹਤਯਾਬੀ ਲਈ ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂੰਹ ’ਚ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਮੁੰਬਈ [...]

Date:2010-05-22 Time:08:56:24

ਮਹਾਨ ਯੋਧੇ ਜਰਨੈਲ ਤੇ ਲਾਸਾਨੀ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਦਿਹਾੜਾ 9 ਜੂਨ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ:- ਸਿੱਖਾਂ ਦੇ ਪਹਿਲੇ  ਬਾਦਸ਼ਾਹ ਤੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਸ ਨੇ ਆਪਣੇ ਜੀਵਨ ’ਚ ਮਹਾਨ ਪ੍ਰਾਪਤੀਆਂ ਤੇ ਲਾਸਾਨੀ ਕੁਰਬਾਨੀ ਦਾ ਵਿਲੱਖਣ ਇਤਿਹਾਸ ਸਿਰਜਿਆ ਹੈ, ਦਾ ਸ਼ਹੀਦੀ ਦਿਹਾੜਾ ਸਿੱਖ ਜਗਤ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ੯ ਜੂਨ ਨੂੰ ਆਪਣੇ ਪ੍ਰਬੰਧ ਅਧੀਨ ਸਮੂਹ ਗੁਰਦੁਆਰਾ ਸਾਹਿਬਾਨ ’ਚ ਸ਼ਰਧਾ ਭਾਵਨਾ ਨਾਲ [...]

Date:2010-05-22 Time:08:56:24

ਥਿਆੜਾ ਪਰਿਵਾਰ ਵਲੋਂ ਯੂਬਾ ਸਿਟੀ ਦੇ ਬੋਗ ਰੋਡ ਗੁਰੂਘਰ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ

ਯੂਬਾ ਸਿਟੀ, ( ਹੁਸਨ ਲੜੋਆ ਬੰਗਾ) – ਯੂਬਾ ਸਿਟੀ ਦੇ ਬਿਜਨਸ ਮੈਨ ਥਿਆੜਾ ਬ੍ਰਦਰਜ ਵਲੋਂ ਯੂਬਾ ਸਿਟੀ ਦੇ ਬੋਗ ਰੋਡ ਗੁਰੂਘਰ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਤੇ ਅਖੰਡਪਾਠ ਦੇ ਭੋਗ ਐਤਵਾਰ ਨੂੰ ਪਾਏ ਗਏ। ਉਪਰੰਤ ਰਾਗੀ ਸਿੰਘਾ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ। ਨਿਸ਼ਾਨ ਸਾਹਿਬ ਦੀ ਸੇਵਾ ਮੌਕੇ ਯੂਬਾ ਸਿਟੀ ਦੇ ਸਥਾਨਕ [...]

Date:2010-05-22 Time:08:56:24

ਸੀਆਈਐੱਸ ਨਾਲ ਰਿਸ਼ਤੇ ਮਜ਼ਬੂਤ ਕਰੇਗਾ ਰੂਸ

ਮਾਸਕੋ : ਰੂਸ ਦੇ ਪ੍ਰਧਾਨ ਮੰਤਰੀ ਵਲਾਦਿਮੀਰ ਪੁਤੀਨ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਸੁਤੰਤਰ ਦੇਸ਼ਾਂ ਦੇ ਰਾਸ਼ਟਰਕੁੱਲ ਸੀਆਈਐੱਸ ਦੇ ਨਾਲ ਰਿਸ਼ਤੇ ਮਜਬੂਤ ਕਰਨ ਦਾ ਇੱਛੁਕ ਹੈ।ਪੁਤਿਨ ਨੇ ਸੈਂਟ ਪੀਟਰਬਰਗ ਵਿੱਚ ਸੀਆਈਐੱਸ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖਾਂ ਦੀ ਬੈਠਕ ਵਿੱਚ ਸ਼ੁਕਰਵਾਰ ਨੂੰ ਕਿਹਾ ਹੈ ਕਿ ਅਸੀਂ ਸੀਆਈਐੱਸ ਦੇਸ਼ਾਂ ਦੇ ਨਾਲ ਸਾਰੇ ਖੇਤਰਾਂ ਵਿੱਚ ਰਿਸ਼ਤੇ ਮਜ਼ਬੂਤ ਕਰਨ ਦੇ ਇੱਛੁਕ ਹਾਂ।

Date:2010-05-22 Time:08:56:21

ਸ਼ਹਿਜਾਦ ਦੇ ਚਾਰ ਜਾਣੂ ਨਜ਼ਰਬੰਦ

ਇਸਲਾਮਾਬਾਦ : ਪਾਕਿਸਤਾਨ ਨੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਸਥਿਤ ਬਹੁ-ਚਰਚਿਤ ਟਾਈਮਜ਼ ਸਕੁਆਇਰ ਉੱਤੇ ਹਮਲੇ ਦੀ ਅਸਫ਼ਲ ਕੋਸ਼ਿਸ਼ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਫੈਸਲ ਸ਼ਹਿਜਾਦ ਦੇ ਨਾਲ ਸਬੰਧਾਂ ਦੇ ਸ਼ੱਕ ਵਿੱਚ ਚਾਰ ਲੋਕਾਂ ਨੂੰ ਨਜ਼ਰਬੰਦ ਕੀਤਾ ਹੈ।

Date:2010-05-22 Time:08:56:20

ਰਿਲਾਇੰਸ ਨੇ ਫਿਰ ਸ਼ੁਰੂ ਕੀਤੀ ਖੁਦਾਈ

ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਨੇ ਚੱਕਰਵਰਤੀ ਤੂਫ਼ਾਨ ਲੈਲਾ ਦੇ ਕਮਜ਼ੋਰ ਪੈਣ ਨਾਲ ਹੀ ਪੂਰਬੀ ਤੱਟ ਉੱਤੇ ਤੇਲ ਤੇ ਗੈਸ ਖੁਦਾਈ ਦੀਆਂ ਗਤੀਵਿਧੀਆਂ ਕੱਲ੍ਹ ਤੋਂ ਫਿਰ ਸ਼ੁਰੂ ਕਰ ਦਿੱਤੀਆਂ।

Date:2010-05-22 Time:08:56:20

ਧਨਲਕਸ਼ਮੀ ਖੋਲ੍ਹੇਗੀ ਨਵੀਂਆਂ ਬਰਾਂਚਾਂ

ਬੈਂਗਲੂਰ : ਨਿੱਜੀ ਖੇਤਰ ਦੀ ਧਨ ਲਕਸ਼ਮੀ ਬੈਂਕ ਕਾਰੋਬਾਰ ਵਧਾਉਣ ਦੇ ਲਈ ਦੇਸ਼ ਭਰ ਵਿੱਚ 66 ਨਵੀਂਆਂ ਬਰਾਂਚਾਂ ਅਤੇ 380 ਏਟੀਐੱਮ ਕੇਂਦਰ ਖੋਲ੍ਹੇਗੀ।ਬੈਂਕ ਨੇ ਬਰਾਂਚ ਅਤੇ ਬੈਂਕਿੰਗ ਸੇਵਾ ਪ੍ਰਮੁੱਖ ਸਲਿਲ ਦਾਤਾਰ ਨੇ ਸ਼ੁਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ।

Date:2010-05-22 Time:08:56:20


1   2   3   4   5   6   7   8   9   10  

page no.8

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010