Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 5 - 2010
ਕਟਿਹਾਰ - ਬਿਹਾਰ ਦੇ ਕਟਿਹਾਰ ਦੇ ਨੇੜੇ ਅੱਜ ਦਿੱਲੀ-ਗੁਹਾਟੀ ਰਾਜਧਾਨੀ ਐਕਸਪ੍ਰੈਸ ਪਟੜੀ ਤੋਂ ਉੱਤਰ ਗਈ। ਹਾਲਾਂਕਿ ਹਾਦਸੇ ਵਿੱਚ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। Date:2010-05-25 Time:00:18:09
ਪਤੀ-ਪਤਨੀ ਦਾ ਰਿਸ਼ਤਾ ਅਟੁੱਟ ਮੰਨਿਆ ਜਾਂਦਾ ਹੈ, ਪਰ ਅੱਜ ਦੇ ਸਮੇਂ ਵਿੱਚ ਵਿਆਹ ਦਾ ਲੱਡੂ ਕੁਝ ਹੀ ਦਿਨਾਂ ਵਿੱਚ ਕਰੇਲੇ ਦੀ ਤਰ੍ਹਾਂ ਕੌੜਾ ਲੱਗਣ ਲੱਗਦਾ ਹੈ ਅਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਪਰਿਵਾਰ ਸਲਾਹ ਕੇਂਦਰ ਅਤੇ ਅਦਾਲਤਾਂ ਵਿੱਚ ਵੱਧ ਰਹੇ ਮਾਮਲੇ ਇਸ ਗੱਲ ਦੇ ਗਵਾਹ ਹਨ। ਇਹੀ ਕਾਰਨ ਹੈ ਕਿ ਵਿਆਹ ਤੋਂ ਬਾਅਦ ਪਤੀ-ਪਤਨੀ ਦੇ ਰਿਸ਼ਤੇ ਮਧੁਰ ਬਣੇ ਰਹਿਣ, ਹਮੇਸ਼ਾ ਸਬੰਧਾਂ ਵਿੱਚ ਮਿਠਾਸ ਭਰੀ ਰਹੇ, ਇਸ ਲਈ ਤਰ੍ਹਾਂ-ਤਰ੍ਹਾਂ ਦੇ ਟੋਟਕੇ ਅਪਣਾਏ ਜਾਣ ਲੱਗੇ ਹਨ। ਇਨ੍ਹਾਂ ਚੋਂ ਹੀ ਇੱਕ ਹੈ ਚਾਇਨੀਜ਼ ਵਾਸਤੂ ਸ਼ਾਸਤਰ ਫੈਂਗਸ਼ੁਈ ਦੀ ਸ਼ਰਣ ਲੈਣਾ। ਸੱਤ ਜਨਮਾਂ ਦੇ ਬੰਧਨ ਨੂੰ ਬਚਾਈ ਰੱਖਣ ਲਈ ਹੁਣ ਚਾਇਨੀਜ਼ ਵਾਸਤੂਸ਼ਾਸਤਰ ਫੈਂਗਸ਼ੁਈ ਦਾ ਸਹਾਰਾ ਲਿਆ ਜਾ ਰਿਹਾ ਹੈ ਅਤੇ ਨਵੇਂ ਵਿਆਹੇ ਜੋੜੇ ਨੂੰ ਮੈਂਡਰੀਨ ਡਕਸ ਦਾ ਜੋੜਾ ਅਤੇ ਲਵ ਬਰਡਸ ਗਿਫ਼ Date:2010-05-25 Time:00:18:08
ਮੁੰਬਈ - ਸਹਾਰਾ ਨਾਲ ਅਗਲੇ ਮਹੀਨੇ ਕਰਾਰ ਖਤਮ ਹੋਣ ਦੇ ਮੱਦੇਨਜ਼ਰ ਬੀਸੀਸੀਆਈ ਨੇ ਭਾਰਤ ਦੀਆਂ ਚਾਰ ਟੀਮਾਂ ਦੇ ਸਪਾਂਸਰਿੰਗ ਲਈ ਅੱਜ ਟੈਂਡਰ ਜ਼ਾਰੀ ਕਰਕੇ ਕੰਪਨੀਆਂ ਨੂੰ ਬੋਲੀ ਲਗਾਉਣ ਲਈ ਸੱਦਾ ਦਿੱਤਾ ਹੈ। Date:2010-05-25 Time:00:18:08
ਸਿਡਨੀ - ਕੌਮਾਂਤਰੀ ਕ੍ਰਿਕਟ ਪਰੀਸ਼ਦ ਨੇ ਆਸਟ੍ਰੇਲੀਆ ਦੌਰੇ ਵਿਚ ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ਕਾਰਣ ਉੱਠੇ ਮੈਚ ਫਿਕਸਿੰਗ ਦੇ ਸ਼ੱਕ ਨੂੰ ਇੱਕ ਲਾਂਭੇ ਕਰਦਿਆਂ ਕਿਹਾ ਹੈ ਕਿ ਸਿਡਨੀ ਟੈਸਟ ਵਿਚ ਪਾਕਿਸਤਾਨ ਜਾਣ ਬੁੱਝ ਕੇ ਨਹੀਂ ਹਾਰਿਆ ਸੀ। Date:2010-05-25 Time:00:18:08
ਬਾਲੀਵੁੱਡ ਸਟਾਰ ਰਿਤਿਕ ਰੌਸ਼ਨ ਅਤੇ ਮੈਕਸੀਕਨ ਅਭਿਨੇਤਰੀ ਬਾਰਬਰਾ ਮੋਰੀ ਦੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਕਾਈਟਸ' ਨੇ ਪਹਿਲੇ ਹੀ ਦਿਨ ਭਾਰਤ ਵਿੱਚ ਬਾਕਸ ਆਫ਼ਿਸ ਤੇ 21 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਇਸ ਫਿਲਮ ਦਾ ਡਿਸਟ੍ਰੀਬਿਊਸ਼ਨ ਕਰਨ ਵਾਲੀ ਰਿਲਾਇੰਸ ਬਿਗ ਪਿਕਚਰਸ ਨੇ ਕਿਹਾ ਕਿ ਇਸ ਫਿਲਮ ਨੇ ਪਹਿਲੀ ਹੀ ਦਿਨ ਭਾਰਤ ਵਿੱਚ 21 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਅਨੁਰਾਗ ਬਸੂ ਦੁਆਰਾ ਨਿਰਦੇਸ਼ਿਤ ਇਹ ਫਿਲਮ ਭਾਰਤ ਦੇ ਕਰੀਬ 2000 ਅਤੇ ਵਿਦੇਸ਼ਾਂ ਵਿੱਚ 500 ਸਿਨੇਮਿਆਂ ਵਿੱਚ ਇਕੱਠੀ ਰਿਲੀਜ਼ ਕੀਤੀ ਹੋਈ। ਬਿਗ ਪਿਕਚਰਸ ਨੇ ਕਿਹਾ ਕਿ ਇਸ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਇਸ ਹਫ਼ਤੇ ਕਾਈਟਸ ਦਾ ਨਾਂਅ ਰਹੇਗਾ ਅਤੇ ਫਿਲਮ ਸਫ਼ਲਤਾ ਦੇ ਨਵੀਂ ਰਿਕਾਰਡ ਕਾਇਮ ਕਰੇਗੀ। ਇਸ ਫਿਲਮ ਦਾ ਅੰਤਰਰਾਸ਼ਟਰੀ ਵਰਜ਼ਨ ਇਸ ਸ਼ੁੱਕਰਵ Date:2010-05-25 Time:00:18:08
'ਜੇਲ੍ਹ' ਦੀ ਅਸਫ਼ਲਤਾ ਤੋਂ ਬਾਅਦ ਮਧੁਰ ਭੰਡਾਰਕਰ ਨੇ ਆਪਣੀਆਂ ਹਾਰਡ ਹਿਟਿੰਗ ਫਿਲਮਾਂ ਵਾਲਾ ਟ੍ਰੈਕ ਚੇਂਜ ਕੀਤਾ ਹੈ ਅਤੇ ਉਨ੍ਹਾਂ ਨੇ ਹਲਕੀ-ਫੁਲਕੀ ਰੋਮਾਂਟਿਕ-ਕਾਮੇਡੀ ਫਿਲਮ 'ਦਿਲ ਤੋ ਬੱਚਾ ਹੈ ਜੀ' ਬਣਾਉਣ ਦੀ ਘੋਸ਼ਣਾ ਕੀਤੀ ਹੈ। ਇਸ ਵਿੱਚ ਅਜੇ ਦੇਵਗਨ, ਇਮਰਾਨ ਹਾਸ਼ਮੀ ਅਤੇ ਓਮੀ ਵੈਦ ਨਜ਼ਰ ਆਉਣਗੇ। ਮਧੁਰ ਨੇ ਹਮੇਸ਼ਾ ਅਜਿਹੀਆਂ ਫਿਲਮਾਂ ਬਣਾਈਆਂ ਹਨ ਜੋ ਅਸਲੀਅਤ ਦੇ ਨਜ਼ਦੀਕ ਹੁੰਦੀਆਂ ਹਨ ਅਤੇ ਸੱਚ ਨੂੰ ਉਜਾਗਰ ਕਰਦੀਆਂ ਹਨ। ਚਾਹੇ ਚਾਂਦਨੀ ਬਾਰ ਹੋਵੇ, ਫੈਸ਼ਨ ਜਾਂ ਪੇਜ਼ ਥ੍ਰੀ ਹੋਵੇ। ਪਰ ਪਿਛਲੀਆਂ ਕੁਝ ਫਿਲਮਾਂ ਤੋਂ ਲੱਗਣ ਲੱਗਿਆ ਸੀ ਕਿ ਮਧੁਰ ਹੁਣ ਟਾਈਪਡ ਹੁੰਦੇ ਜਾ ਰਹੇ ਹਨ। ਸ਼ਾਇਦ ਇਸ ਲਈ ਇਸ ਵਾਰ ਉਨ੍ਹਾਂ ਨੇ ਰੋਮਾਂਟਿਕ ਅਤੇ ਕਾਮੇਡੀ ਫਿਲਮਾਂ ਵਿੱਚ ਹੱਥ ਅਜਮਾਉਣ ਦੀ ਸੋਚੀ ਹੈ। ਮਧੁਰ ਇੱਕ ਅਭਿਨੇਤਰੀ ਦੀ ਜ਼ਿੰਦਗੀ 'ਤੇ ਵੀ ਫਿਲ Date:2010-05-25 Time:00:18:08
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ ਯੂਪੀਏ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ।ਮੀਡੀਆ ਸਾਹਮਣੇ ਆਪਣੇ ਇੱਕ ਸਾਲ ਦੇ ਲੇਖੇ ਜੋਖੇ ਨੂੰ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਦਸੰਬਰ ਤੱਕ ਮਹਿੰਗਾਈ ਕਾਬੂ ਵਿੱਚ ਆ ਜਾਵੇਗਾ। Date:2010-05-25 Time:00:18:08
ਅਲਜੀਅਰਸ : ਅਲਜੀਰੀਆ ਵਿੱਚ ਕੱਲ੍ਹ ਆਏ ਭੂਚਾਲ ਦੇ ਜ਼ੋਰਦਾਰ ਝੱਟਕੇ ਮਹਿਸੂਸ ਕੀਤੇ ਗਏ। ਇਸ ਵਿੱਚ 19 ਲੋਕ ਫੱਟੜ ਹੋ ਗਏ।ਅਲਜੀਰੀਆ ਦੀ ਸਰਕਾਰੀ ਨਿਊਜ਼ ਏਜੰਸੀ ਏਪੀਐੱਸ ਦੇ ਅਨੁਸਾਰ ਭੂਚਾਲ ਦੀ ਗਤੀ ਰਿਕਟਰ ਪੈਮਾਨੇ ਉੱਤੇ ਪੰਜ ਮਾਪੀ ਗਈ। Date:2010-05-25 Time:00:18:08
ਵਾਸ਼ਿੰਗਟਨ : ਦੱਖਣੀ ਅਮਰੀਕੀ ਦੇਸ਼ ਪੇਰੂ ਵਿੱਚ 5.9 ਦੀ ਗਤੀ ਦੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੇ ਕਾਰਣ ਕਿਸੇ ਪ੍ਰਕਾਰ ਦੇ ਜਾਨ ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ। Date:2010-05-25 Time:00:18:08
ਫਤਿਹਗੜ੍ਹ ਸਾਹਿਬ :- “ਹਿੰਦੋਸਤਾਨ ਦੀ ਬੀ.ਐਸ.ਐਫ ਨਾਮ ਦੀ ਫੋਰਸ ਦੇ ਸੇਵਾ-ਮੁਕਤ ਹੌਲਦਾਰ ਫਤਿਹ ਸਿੰਘ ਨੂੰ ਕੈਨੇਡਾ ਹਾਈ ਕਮਿਸ਼ਨ ਦਿੱਲੀ ਨੇ ਇਸ ਕਰਕੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਫਤਿਹ ਸਿੰਘ ਨੇ ਬੀ.ਐਸ.ਐਫ ਵਿੱਚ ਸੇਵਾ ਕਰਦੇ ਹੋਏ ਆਪਣੀ ਵਰਦੀ ਅਤੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ [...] Date:2010-05-24 Time:00:51:25
ਨਵੀਂ ਦਿਲੀ – ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੂੰ ਪੈਟਰੌਲ ਪੰਪਾ ਦੀ ਕੌਮੀਂ ਪੱਧਰੀ ਇੱਕੋ ਇਕ ਜੱਥੇਬੰਦੀ ਫੈਡਰੇਸ਼ਨ ਆਫ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਕੌਮੀਂ ਜੁਆਇੰਟ ਸਕੱਤਰ ਨਿਯੁੱਕਤ ਕੀਤਾ ਗਿਆ ਹੈ ਅਤੇ ਉਨ੍ਹਾ ਨੂੰ ਜ਼ੋਨਲ ਇੰਨਚਾਰਜ਼ ਨਾਰਥ ਦਾ ਕੰਮ ਦੇਖਣ ਜੁਮੇਂਵਾਰੀ ਦਿੱਤੀ ਗਈ ਹੈ। ਇਹ ਨਿਯੁੱਕਤੀ ਫੈਡਰੇਸ਼ਨ ਆਫ ਆਲ ਇੰਡੀਆ ਪੈਟਰੋਲੀਅਮ [...] Date:2010-05-24 Time:00:51:25
ਅੰਮ੍ਰਿਤਸਰ – ਸਿੱਖਾਂ ਦੇ ਧਾਰਮਿਕ ਕਾਰਜਾਂ ਵਿੱਚ ਦਖਲਅੰਦਾਜ਼ੀ ਦੇ ਨਾਲ ਹੁਣ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਅਤੇ ਗੁਰਬਾਣੀ ਤੇ ਹਮਲੇ ਦੇ ਰੂਪ ਵਿੱਚ ਇੱਕ ਹੋਰ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ । ਕੈਨੇਡਾ ਦੀ ਕੈਫੇ ਪ੍ਰੈਸ ਵੱਲੋਂ ਵੱਖ-ਵੱਖ ਕਿਸਮ ਦੇ ਪ੍ਰੋਡੈਕਟ ਤਿਆਰ ਕੀਤੇ ਜਾਂਦੇ ਹਨ ਜਿਹਂਾ ਵਿੱਚ ਮਰਦਾਂ ਅਤੇ ਔਰਤਾਂ ਦੇ ਅੰਡਰ ਗਾਰਮੈਂਟਸ (ਅੰਦਰੂਨੀ ਕੱਪੜੇ) ਆਦਿਕ ਵੀ [...] Date:2010-05-24 Time:00:51:25
ਸੈਨ ਫ੍ਰਾਂਸਿਸਕੋ : ਨਿੱਜਤਾ ਸਬੰਧੀ ਕੰਟਰੋਲਾਂ ਨੂੰ ਲੈਕੇ ਕਾਫ਼ੀ ਆਲੋਚਨਾ ਝੱਲ ਚੁੱਕੀ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਫੈਸਲਾ ਲਿਆ ਹੈ ਕਿ ਉਹ ਇਹਨਾਂ ਕੰਟਰੋਲਾਂ ਦੇ ਇਸਤੇਮਾਲ ਨੂੰ ਹੋਰ ਜਿਆਦਾ ਆਸਾਨ ਬਣਾਵੇਗੀ। Date:2010-05-24 Time:00:51:22
ਕਾਬੁਲ : ਤਾਲਿਬਾਨ ਨੇ ਦੱਖਣੀ ਅਫ਼ਗਾਨਿਸਤਾਨ ਵਿੱਚ ਨਾਟੋ ਦੇ ਸਭ ਤੋਂ ਵੱਡੇ ਸੈਨਾ ਅੱਡੇ ਉੱਤੇ ਕੱਲ੍ਹ ਕੀਤੇ ਭਿਆਨਕ ਹਮਲੇ ਦੀ ਜਿੰਮੇਦਾਰੀ ਅੱਜ ਲੈ ਲਈ।ਅਧਿਕਾਰੀਆਂ ਦੇ ਅਨੁਸਾਰ ਇੱਥੇ ਦੱਖਣੀ ਪੱਛਮੀ ਵਿੱਚ ਕਰੀਬ 300 ਮੀਲ ਦੂਰ ਅੱਤਵਾਦੀਆਂ ਨੇ ਕੱਲ੍ਹ ਰਾਤ ਏਅਰਫੀਲਡ ਉੱਤੇ ਕਰੀਬ ਅੱਠ ਵੱਜੇ ਹਮਲਾ ਕੀਤਾ। Date:2010-05-24 Time:00:51:22
ਕਾਬੁਲ - ਨਵੀਂ ਨਿਯੁਕਤ ਬ੍ਰਿਟਿਸ਼ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਫਗਾਨਿਸਤਾਨ ਤੋਂ ਸੈਨਿਕਾਂ ਨੂੰ ਹਟਾਉਣ ਲਈ ਕੋਈ ਸਮਾਂ ਮਿਆਦ ਤੈਅ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਯੁੱਧ ਪ੍ਰਭਾਵਿਤ ਇਸ ਦੇਸ਼ ਨੂੰ ਮਿਲ ਰਹੀ ਸਹਾਇਤਾ 'ਚ ਕਟੌਤੀ ਹੋਵੇਗੀ। Date:2010-05-24 Time:00:51:22
ਤਿਹਰਾਨ - ਇਰਾਨੀ ਸੰਸਦ ਦੇ ਪ੍ਰਧਾਨ ਅਲੀ ਲਾਰਿਜਾਨੀ ਨੇ ਕਿਹਾ ਹੈ ਕਿ ਦੁਨੀਆ ਦੀਆਂ ਤਾਕਤਾਂ ਨੇ ਪਰਮਾਣੂ ਬਾਲਣ ਸਮਝੌਤੇ ਨੂੰ ਪੂਰੀ ਤਰ੍ਹਾਂ ਕਬੂਲ ਨਹੀਂ ਕੀਤਾ ਤਾਂ ਉਹਨਾਂ ਦਾ ਦੇਸ਼ ਇਸ ਸਮਝੌਤੇ ਤੋਂ ਹਟ ਜਾਵੇਗਾ। Date:2010-05-24 Time:00:51:22
ਭੁਵਨੇਸ਼ਵਰ : ਸਰਕਾਰੀ ਖੇਤਰ ਦੀ ਨੈਸ਼ਨਲ ਐਲਿਊਮੀਨੀਅਮ ਕੰਪਨੀ ਲਿਮੀਟੇਡ ਨਾਲਕੋ ਨੇ 30 ਹਜਾਰ ਟਨ ਐਲਿਊਮੀਨੀਅਮ ਦਾ ਨਿਰਯਾਤ ਕਰਨ ਦਾ ਯੋਜਨਾ ਬਣਾਈ ਹੈ।ਕੰਪਨੀ ਨੇ ਕਿਹਾ ਹੈ ਕਿ ਇਸਦੇ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਟੈਂਡਰ ਭਰਨ ਦੀ ਅੰਤਿਮ ਤਾਰੀਖ਼ 26 ਮਈ ਰੱਖੀ ਗਈ ਹੈ। ਸੂਤਰਾਂ ਦੇ ਅਨੁਸਾਰ ਖਰੀਦਾਰ ਨੂੰ ਜੂਨ ਵਿੱਚ ਐਲਿਊਮੀਨੀਅਮ ਉਪਲਬੱਧ ਕਰਵਾ ਦਿੱਤਾ ਜਾਵੇਗਾ। Date:2010-05-24 Time:00:51:21
ਜੈਪੁਰ : ਬੈਂਕ ਆਫ਼ ਰਾਜਸਥਾਨ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਆਈਸੀਆਈਸੀਆਈ ਬੈਂਕ ਦੇ ਨਾਲ ਮਿਲਣ ਦੀ ਯੋਜਨਾ ਦੇ ਵਿਰੁੱਧ ਦੇਸ਼ ਵਿਆਪੀ ਅੰਦੋਲਨ ਦੇ ਅਧੀਨ ਕੱਲ੍ਹ ਇੱਥੇ ਪ੍ਰਦਰਸ਼ਨ ਕੀਤਾ। Date:2010-05-24 Time:00:51:21
ਨਵੀਂ ਦਿੱਲੀ : ਪ੍ਰਸਿੱਧ ਸਹਿਕਾਰ ਅਤੇ ਸਰਗਰਮ ਕਿਸਾਨ ਨੇਤਾ ਸ਼੍ਰੀ ਵਾਘਜੀ ਭਾਈ ਰਘੂਨਾਥਭਾਈ ਪਟੇਲ ਕ੍ਰਿਸ਼ਕ ਭਾਰਤੀ ਕੋ ਓਪਰੇਟਿਵ ਦੇ ਨਵੇਂ ਪ੍ਰਮੁੱਖ ਚੁਣੇ ਗਏ।ਉਹ 29 ਜੁਲਾਈ 1999 ਤੋਂ ਨਿਰੰਤਰ ਤਿੰਨ ਕਾਰਜਕਾਲਾਂ ਤੋਂ ਕ੍ਰਿਭਕੋ ਨਿਦੇਸ਼ਕ ਮੰਡਲ ਵਿੱਚ ਨਿਦੇਸ਼ਕ ਹਨ। Date:2010-05-24 Time:00:51:21
ਕੋਲਕਾਤਾ : ਭਾਰਤ ਬਹੁਤ ਜਲਦੀ ਆਸਟਰੇਲੀਆ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਬਣਨ ਜਾ ਰਿਹਾ ਹੈ।ਭਾਰਤ ਵਿੱਚ ਆਸਟਰੇਲੀਆ ਦੇ ਵਪਾਰ ਕਮਿਸ਼ਨਰ ਮਾਈਕਲ ਕਾਰਟਨ ਨੇ ਗੁਜਰਾਤ ਐੱਨਆਰਈ ਕੋਕ ਅਤੇ ਆਸਟਰੇਲੀਆ ਵਪਾਰ ਕਮਿਸ਼ਨ ਵੱਲੋਂ ਕੱਲ੍ਹ ਇੱਥੇ ਸੰਯੁਕਤ ਰੂਪ ਨਾਲ ਆਯੋਜਿਤ ਉਤਸਵ ਆਸਟਰੇਲੀਆ ਦੇ ਮੌਕੇ ਉੱਤੇ ਕਿਹਾ ਕਿ ਇਸ ਸਮੇਂ ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ 21.7 ਅਰਬ ਆਸਟਰੇਲੀਆਈ ਡਾਲਰ ਦਾ ਵਪਾਰ ਹੁੰਦਾ ਹੈ। Date:2010-05-24 Time:00:51:21
ਨਵੀਂ ਦਿੱਲੀ : ਮੋਹਰੀ ਕਾਰ ਕੰਪਨੀ ਜਨਰਲ ਮੋਟਰਜ਼ ਨੇ ਕਾਰੋਬਾਰ ਵਧਾਉਣ ਦੇ ਲਈ ਗ੍ਰਾਮੀਣ ਇਲਾਕਿਆਂ ਅਤੇ ਛੋਟੇ ਸ਼ਹਿਰਾਂ ਉੱਤੇ ਖਾਸ ਧਿਆਨ ਦੇਣ ਦੀ ਰਾਹ ਫੜ੍ਹੀ। ਕੰਪਨੀ ਦੀ ਯੋਜਨਾ ਜਿਆਦਾਤਰ ਨਵੇਂ ਡੀਲਰ ਗ੍ਰਾਮੀਣ ਇਲਾਕਿਆਂ ਵਿੱਚ ਨਿਯੁਕਤ ਕਰਨ ਦੀ ਹੈ। Date:2010-05-24 Time:00:51:21
ਨਵੀਂ ਦਿੱਲੀ, ਕੰਪਿਊਟਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਡੇਲ ਇਨ-ਕਾਰਪੋਰੇਸ਼ਨ ਨੂੰ ਭਾਰਤੀ ਕਾਰੋਬਾਰ ਵਿੱਚ 90 ਫੀਸਦੀ ਦੀ ਬੜ੍ਹਤ ਦਰਜ ਹੋਈ ਹੈ।ਡੇਲ ਵੱਲੋਂ ਜਾਰੀ ਵਿੱਤ ਨਤੀਜਿਆਂ ਦੇ ਮੁਤਾਬਕ ਵਿੱਤ ਵਰ੍ਹੇ 2010 ਵਿੱਚ ਕੰਪਨੀ ਦਾ ਭਾਰਤੀ ਕਾਰੋਬਾਰ 90 ਫੀਸਦੀ ਵੱਧਕੇ ਇੱਕ ਅਰਬ ਡਾਲਰ ਦੇ ਕਰੀਬ ਪਹੁੰਚ ਗਿਆ। Date:2010-05-24 Time:00:51:21
ਸ਼ੰਘਾਈ : ਟਰੱਕ ਬਣਾਉਣ ਵਾਲੀ ਦੁਨੀਆ ਦੀ ਦੂਜੀ ਵੱਡੀ ਕੰਪਨੀ ਸਵੀਡਨ ਦੀ ਵੋਲਵੋ ਭਾਰਤ ਅਤੇ ਚੀਨ ਵਿੱਚ ਨਿਰੰਤਰ ਵੱਧਦੀ ਮੰਗ ਦੇ ਮੱਦੇਨਜ਼ਰ ਸਾਲ 2015 ਤੱਕ ਯੂਰੋਪ ਦੀ ਬਜਾਏ ਏਸ਼ੀਆ ਨੂੰ ਆਪਣੇ ਲਈ ਸਭ ਤੋ ਵੱਡੇ ਬਾਜ਼ਾਰ ਦੇ ਰੂਪ ਵਿੱਚ ਵੇਖ ਰਹੀ ਹੈ। Date:2010-05-24 Time:00:51:21
ਬੰਗਲੌਰ - ਦੇਸ਼ ਦੇ ਅਕਾਸ਼ ਉੱਪਰ ਨਵਾਂ ਇਤਹਾਸ ਲਿਖਦੇ ਹੋਏ ਭਾਰਤ ਦੇ ਪਹਿਲੇ ਹਲਕੇ ਲੜਾਕੂ ਹੈਲੀਕਾਪਟਰ ਨੇ ਅੱਜ ਪਹਿਲੀ ਉਡਾਨ ਭਰੀ।ਚਾਰ ਸਾਲ ਦੇ ਰਿਕਾਰਡ ਸਮੇਂ ਵਿਚ ਵਿਕਸਿਤ ਕੀਤੇ ਗਏ ਇਸ ਕਾਲੇ ਫੌਲਾਦੀ ਪੰਛੀ ਦੀ ਉਡਾਨ ਵੇਖਣ ਲਈ ਏਅਰ ਮਾਰਸ਼ਲ ਪੀਕੇ ਬਾਰਬੋਰਾ ਮੌਜੂਦ ਸਨ। Date:2010-05-24 Time:00:51:21
ਨਵੀਂ ਦਿੱਲੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਟਲੀ ਨੇ ਭਾਰਤ ਦੇ ਘਰੇਲੂ ਵਪਾਰ ਨੂੰ ਮਜ਼ਬੂਤ ਕੀਤੇ ਜਾਣ ਦਾ ਸਮਰੱਥਨ ਕਰਦਿਆਂ ਵਪਾਰੀ ਨੇਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਵੀ ਆਪਣੇ ਵਪਾਰ ਕਰਨ ਦੇ ਤੌਰ ਤਰੀਕਿਆਂ ਵਿੱਚ ਪਰਿਵਰਤਨ ਲਿਆਉਣ, ਜਿਸ ਨਾਲ ਭਾਰਤੀ ਉਤਪਾਦਾਂ ਦੀ ਕੀਮਤ ਘੱਟ ਤੋਂ ਘੱਟ ਹੋ ਸਕੇ। Date:2010-05-24 Time:00:51:21
page no.7 |
Select news date : 31 - 5 - 2010 30 - 5 - 2010 29 - 5 - 2010 28 - 5 - 2010 27 - 5 - 2010 26 - 5 - 2010 25 - 5 - 2010 24 - 5 - 2010 23 - 5 - 2010 22 - 5 - 2010 21 - 5 - 2010 20 - 5 - 2010 19 - 5 - 2010 18 - 5 - 2010 17 - 5 - 2010 16 - 5 - 2010 15 - 5 - 2010 14 - 5 - 2010 13 - 5 - 2010 12 - 5 - 2010 11 - 5 - 2010 10 - 5 - 2010 9 - 5 - 2010 8 - 5 - 2010 7 - 5 - 2010 6 - 5 - 2010 5 - 5 - 2010 4 - 5 - 2010 3 - 5 - 2010 2 - 5 - 2010 1 - 5 - 2010 |