Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 5 - 2010
ਨਵੀਂ ਦਿੱਲੀ - ਵਾਡਾ ਦੇ ਮਹਾਂਨਿਦੇਸ਼ਕ ਡੇਵਿਡ ਹੋਮੈਨ ਨੇ ਦਾਅਵਾ ਕੀਤਾ ਕਿ ਅੰਡਰਵਰਲਡ ਨਾਲ ਜੁੜੇ ਲੋਕ ਡੋਪਿੰਗ ਨੂੰ ਹੱਲ੍ਹਾ ਸ਼ੇਰੀ ਦੇ ਰਹੇ ਹਨ ਅਤੇ ਇਸ ਨਾਲ ਨਜਿੱਠਣ ਲਈ ਵਿਸ਼ਵ ਡੋਪਿੰਗ ਰੋਕੂ ਏਜੰਸੀ ਇੰਟਰਪੋਲ ਨਾਲ ਮਿਲ ਕੇ ਕੰਮ ਕਰ ਰਹੀ ਹੈ। Date:2010-05-27 Time:00:14:25
ਲਾਹੌਰ - ਸ਼ਾਹਿਦ ਅਫਰੀਦੀ ਨੇਪਾਕਿਸਤਾਨ ਦੀਆਂ ਇੱਕ ਰੋਜ਼ਾ ਅਤੇ ਟੈਸਟ ਟੀਮਾਂ ਦਾ ਕਪਤਾਨ ਬਨਣ ਦੇ ਨਾਲ ਹੀ ਸੰਨਿਆਸ ਲੈ ਚੁੱਕੇ ਕਪਤਾਨ ਅਤੇ ਦਿੱਗਜ ਬੱਲੇਬਾਜ਼ ਮੁਹੰਮਦ ਯੂਸੁਫ ਨੂੰ ਵਾਪਸ ਟੀਮ ਵਿਚ ਲਿਆਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। Date:2010-05-27 Time:00:14:25
ਸੁਪਰ ਸਟਾਰਜ਼ ਹੌਲੀ-ਹੌਲੀ ਆਪਣੀ ਜੀਵਨਸ਼ੈਲੀ 'ਚ ਪਰਤ ਰਹੇ ਹਨ। ਆਮਿਰ ਖਾਨ ਦੀ ਚਹੇਤੀ ਨਾਇਕਾ ਰਾਣੀ ਮੁਖਰਜੀ ਤਾਂ ਇਕ ਵਾਰ ਆਪੇ 'ਚ ਹੀ ਗੁਆਚ ਗਈ ਹੈ। ਨਵੀਂ ਦਿੱਲੀ 'ਚ ਫ਼ਿਲਮ 'ਨੋ ਵੰਨ ਕਿਲਡ ਜੈਸਿਕਾ' ਦੀ ਸ਼ੂਟਿੰਗ ਦੌਰਾਨ ਉਹ ਇਕੱਲੀ-ਇਕੱਲੀ ਹੀ ਨਜ਼ਰ ਆਈ। ਰਾਣੀ ਕਿਸੇ ਨਾਲ ਨਾ ਘੁਲੀ ਮਿਲੀ ਬਸ ਘੁਟੀ-ਵੱਟੀ ਹੀ ਰਹੀ। ਮੂੰਹ ਤਾਂ ਏਵੇਂ ਸੀ ਜਿਵੇਂ ਕਿਸੇ ਨੇ ਸੀਤਾ ਹੋਵੇ। ਆਪਣੀ ਸਾਥਣ ਨਾਇਕਾ ਵਿਦਿਆ ਬਾਲਨ ਨਾਲ ਵੀ ਉਹ ਬੋਲੀ ਚਾਲੀ ਨਹੀਂ। ਵਿਦਿਆ ਨੂੰ ਬੰਗਲਾ ਬੋਲੀ ਬੋਲਣ ਦਾ ਬੜਾ ਸ਼ੌਕ ਹੈ ਤੇ ਇਸੇ ਹੀ ਗੱਲ ਤੋਂ ਰਾਣੀ ਨੂੰ ਤਕਲੀਫ਼ ਹੋ ਜਾਵੇ ਤਾਂ ਫਿਰ ਹੋਈ ਨਾ ਹੈਰਾਨਗੀ ਦੀ ਗੱਲ। ਰਾਣੀ ਆਪਣੇ ਘਰ ਨੂੰ ਬਹੁਤ ਮਿਸ ਕਰ ਰਹੀ ਹੈ ਤੇ ਮੁੰਬਈ 'ਚ ਵੀ ਉਸ ਨੂੰ ਲਗਦਾ ਹੈ ਕਿ ਜਿਵੇਂ ਉਸਦੀ ਕੋਈ ਉਡੀਕ ਕਰ ਰਿਹਾ ਹੋਵੇ। ਬਹੁਤ ਮੁਸ਼ਕਿਲ ਉਸ ਨੇ ਨਵੀਂ ਦਿੱਲੀ ' Date:2010-05-27 Time:00:14:25
ਕੈਟਰੀਨਾ ਕੈਫ਼ ਦਾ ਕਹਿਣਾ ਹੈ ਕਿ ਉਨ੍ਹਾਂ ਦੀ 4 ਜੂਨ ਨੂੰ ਰਿਲੀਜ਼ ਹੋਣ ਵਾਲੀ 'ਰਾਜਨੀਤੀ' ਇੱਕ ਮਨੋਰੰਜਕ ਫਿਲਮ ਹੈ। ਇਸ ਫਿਲਮ ਵਿੱਚ ਗੰਭੀਰ ਗੱਲਾਂ ਕੀਤੀਆਂ ਗਈਆਂ ਹਨ, ਪਰ ਮਨੋਰੰਜਨ ਦਾ ਖਿਆਲ ਵੀ ਰੱਖਿਆ ਗਿਆ ਹੈ ਤਾਂ ਕਿ ਫਿਲਮ ਸੁੱਕੀ ਨਾ ਲੱਗੇ। ਕੈਟਰੀਨਾ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਪਹਿਲੀ ਵਾਰ ਉਨ੍ਹਾਂ ਨੇ ਅਜਿਹਾ ਰੋਲ ਕੀਤਾ ਹੈ ਜਿਸ ਵਿੱਚ ਗਲੈਮਰ ਬਹੁਤ ਘੱਟ ਹੈ। ਕੈਟਰੀਨਾ ਦੇ ਅਨੁਸਾਰ ਉਨ੍ਹਾਂ ਨੇ ਇਹ ਰੋਲ ਕੁਝ ਸਾਬਿਤ ਕਰਨ ਲਈ ਨਹੀਂ ਸਵੀਕਾਰਿਆ ਬਲਕਿ ਉਨ੍ਹਾਂ ਨੂੰ 'ਰਾਜਨੀਤੀ' ਦੀ ਕਹਾਣੀ ਨੇ ਇਹ ਫਿਲਮ ਕਰਨ ਲਈ ਮਜ਼ਬੂਰ ਕੀਤਾ। ਕੈਟਰੀਨਾ ਅਲੱਗ ਤਰ੍ਹਾਂ ਦੀਆਂ ਫਿਲਮਾਂ ਕਰਨਾ ਚਾਹੁੰਦੀ ਹੈ, ਪਰ ਆਰਟ ਫਿਲਮਾਂ ਵਿੱਚ ਉਨ੍ਹਾਂ ਦੀ ਰੁਚੀ ਨਹੀਂ ਹੈ। ਕੈਟਰੀਨਾ ਦੇ ਅਨੁਸਾਰ ਅਜਿਹੀਆਂ ਫਿਲਮਾਂ ਨੂੰ ਕਰ Date:2010-05-27 Time:00:14:25
ਰਾਂਚੀ : ਝਾਰਖੰਡ ਵਿੱਚ ਸ਼ਿਬੂ ਸੋਰੇਨ ਸਰਕਾਰ ਵਿੱਚ ਸ਼ਾਮਿਲ ਭਾਰਤੀ ਜਨਤਾ ਪਾਰਟੀ ਦੇ ਚਾਰ ਵਿੱਚੋਂ ਤਿੰਨ ਮੰਤਰੀਆਂ ਨੇ ਕੱਲ੍ਹ ਦੇਰ ਰਾਤ ਮੁੱਖ ਮੰਤਰੀ ਨੂੰ ਆਪਣੇ ਅਸਤੀਫ਼ੇ ਭੇਜੇ ਦਿੱਤੇ।ਅਧਿਕਾਰਕ ਸੂਤਰਾਂ ਦੇ ਅਨੁਸਾਰ ਅਸਤੀਫ਼ਾ ਦੇਣ ਵਾਲਿਆਂ ਵਿੱਚ ਸਰਵਸ਼੍ਰੀ ਰਘੁਵਰ ਦਾਸ, ਨੀਲਕੰਠ ਸਿੰਘ ਮੁੰਡਾ ਅਤੇ ਕੁੰਵਰ ਗਗਰੇਈ ਨੇ ਫੈਕਸ ਨਾਲ ਆਪਣੇ ਤਿਆਗ ਪੱਤਰ ਭੇਜ ਦਿੱਤੇ। Date:2010-05-27 Time:00:14:25
ਅੰਬਾਲਾ - ਅੱਤਵਾਦੀ ਸੰਗਠਨ ਜੈਸ਼ੇ ਮੁਹੰਮਦ ਵੱਲੋਂ ਬਰਾੜਾ ਰੇਲਵੇ ਸਟੇਸ਼ਨ ਉਡਾਉਣ ਦਾ ਧਮਕੀ ਭਰਿਆ ਪੱਤਰ ਮਿਲਣ ਮਗਰੋਂ ਇਸ ਸਟੇਸ਼ਨ ਦੀ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। Date:2010-05-27 Time:00:14:25
ਕੁਪਵਾੜਾ - ਸੈਨਾ ਨੇ ਅੱਜ ਸਵੇਰੇ ਕੁਪਵਾੜਾ ਜਿਲ੍ਹੇ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ। Date:2010-05-27 Time:00:14:25
ਜਗਦਲਪੁਰ : ਛਤੀਸਗੜ੍ਹ ਦੇ ਬਸਤਰ ਡਿਵੀਜ਼ਨਲ ਦੇ ਬੀਜ਼ਾਪੁਰ ਅਤੇ ਕਾਂਕੇਰ ਜਿਲ੍ਹਿਆਂ ਵਿੱਚ ਨਕਸਲੀਆਂ ਨੇ ਅਲੱਗ ਅਲੱਗ ਘਟਨਾਵਾਂ ਵਿੱਚ ਚਾਰ ਗ੍ਰਾਮੀਣਾਂ ਦੀ ਹੱਤਿਆ ਕਰ ਦਿੱਤੀ। ਇਸਦੇ ਇਲਾਵਾ ਚਾਰ ਵਾਹਨਾਂ ਅਤੇ ਇੱਕ ਪੋਕਲੇਨ ਮਸ਼ੀਨ ਵਿੱਚ ਅੱਗ ਹਵਾਲੇ ਕਰ ਦਿੱਤਾ। Date:2010-05-27 Time:00:14:25
ਪੇਈਚਿੰਗ - ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੇ ਇਰਾਨ ਖਿਲਾਫ ਹੋਰ ਪ੍ਰਤੀਬੰਧ ਲਗਾਉਣ ਦੇ ਸੰਕੇਤ ਦਿੰਦਿਆਂ ਕਿਹਾ ਹੈ ਕਿ ਇਰਾਨ ਵੱਲੋਂ ਸੋਧੇ ਹੋਏ ਯੂਰੇਨੀਅਮ ਦਾ ਜ਼ਖੀਰਾ ਇਕਤੱਰ ਕਰਨਾ ਜ਼ਾਰੀ ਹੈ ਜਿਸ ਕਾਰਣ ਘੱਟ ਸੋਧੇ ਯੂਰੇਨੀਅਮ ਦੀ ਕੁੱਝ ਮਾਤਰਾ ਤੁਰਕੀ ਅਤੇ ਬ੍ਰਾਜ਼ੀਲ ਨੂੰ ਭੇਜਣ ਦਾ ਉਸ ਦਾ ਕਰਾਰ ਮਹਤੱਵਹੀਨ ਹੋ ਗਿਆ ਹੈ। Date:2010-05-27 Time:00:14:25
ਬੀਜਿੰਗ - ਚੀਨ ਨੇ ਅਮਰੀਕਾ ਨਾਲ ਮਜ਼ਬੂਤ ਸਾਮਰਿਕ ਰਿਸ਼ਤੇ ਬਨਾਉਣ ਦੀ ਇੱਛਾ ਜ਼ਾਹਰ ਕੀਤੀ ਪਰ ਨਾਲ ਹੀ ਘੁੜਕੀ ਵੀ ਦਿੱਤੀ ਕਿ ਉਹ ਤਾਈਵਾਨ ਅਤੇ ਤਿੱਬਤ ਦੇ ਮਾਮਲਿਆਂ ਤੋਂ ਦੂਰ ਰਹੇ ਜੋ ਉਸ ਦੀ ਚਿੰਤਾ ਦਾ ਕਾਰਣ ਹਨ। Date:2010-05-27 Time:00:14:25
ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਆਪਣੇ ਜੱਦੀ ਪਿੰਡ ਖਮਾਣੋਂ ਵਿਖੇ ਆਪਣੇ ਸਤਿਕਾਰਯੋਗ ਪਿਤਾ ਸ: ਗੁਰਦਿਤ ਸਿੰਘ ਕੰਗ ਐਡਵੋਕੇਟ ਵੱਲੋਂ ਅਕਾਲ ਕਾਲਜ ਫਾਰ ਵੁਮੈਨ ਦੀ ਸਥਾਪਨਾ ਲਈ ਦਾਨ ਕੀਤੀ ੧੦ ਏਕੜ ਜ਼ਮੀਨ ਅਤੇ ੧੮ ਲੱਖ ਰੁਪਏ ਭੇਂਟ ਕਰਨ ਉਪਰੰਤ ਕਾਲਜ ਦਾ ਨੀਂਹ ਪੱਥਰ ਰਖਦਿਆਂ ਕਿਹਾ ਹੈ ਕਿ [...] Date:2010-05-26 Time:00:04:50
ਫਰਾਂਸ, (ਸੁਖਵੀਰ ਸਿੰਘ ਸੰਧੂ)- ਪਿਛਲੇ ਦਿਨੀ ਅਦਾਲਤ ਨੇ ਵੈਰੋਨਿਕ ਕਰੋਜ਼ਲਟ ਨਾਂ ਦੀ ਔਰਤ ਨੂੰ ਰਿਹਾਈ ਦਾ ਹੁਕਮ ਸੁਣਾਇਆ ਹੈ।ਜਿਸ ਨੇ ਆਪਣੇ ਤਿੰਨ ਬੱਚਿਆਂ ਨੂੰ ਮਾਰ ਮੁਕਾਇਆ ਸੀ।ਪਹਿਲਾ ਬੱਚਾ ਉਸ ਨੇ 1999 ਵਿੱਚ ਘਰ ਦੀ ਚਿਮਨੀ ਵਿੱਚ ਸੁੱਟ ਕੇ ਜਲਾ ਦਿੱਤਾ ਸੀ।ਅਤੇ ਦੂਸਰੇ ਦੋ ਬੱਚੇ ਸਾਲ 2੦੦2 ਤੇ ੨੦੦3 ਵਿੱਚ ਪੈਦਾ ਹੁੰਦੇ ਸਾਰ ਹੀ ਪਲਾਸਟਿੱਕ ਦੇ [...] Date:2010-05-26 Time:00:04:50
ਮੁੰਬਈ- ਯੌਰਪ ਅਤੇ ਹੋਰ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਮੰਦੀ ਆਉਣ ਕਰਕੇ ਭਾਰਤ ਦੇ ਸ਼ੇਅਰ ਬਜ਼ਾਰ ਤੇ ਵੀ ਇਸਦਾ ਕਾਫ਼ੀ ਅਸਰ ਪਿਆ ਹੈ। ਵਿਦੇਸ਼ੀ ਨਿਵੇਸ਼ਕ ਭਾਰਤੀ ਸ਼ੇਅਰ ਬਜ਼ਾਰ ਵਿੱਚੋਂ ਆਪਣਾ ਧਨ ਕਢ ਰਹੇ ਹਨ।ਜਿਸ ਕਰਕੇ ਰੁਪਏ ਨੂੰ ਕਰਾਰਾ ਝਟਕਾ ਲਗਾ ਹੈ। ਮੰਗਲਵਾਰ ਨੂੰ ਭਾਰਤੀ ਮੁਦਰਾ ਡਾਲਰ ਦੇ ਮੁਕਾਬਲੇ 72 ਪੈਸੇ ਕਮਜ਼ੋਰ ਹੋ ਗਈ। ਇਸ ਦਿਨ ਘਰੇਲੂ ਮੁਦਰਾ [...] Date:2010-05-26 Time:00:04:47
ਜਿੱਥੇ ਭਾਰਤ ਪਾਕਿਸਤਾਨ ਨਾਲ ਵਿਸ਼ਵਾਸ ਵਿੱਚ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਪਾਕਿ ਪ੍ਰਧਾਨਮੰਤਰੀ ਯੂਸੁਫ ਰਜਾ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਕਸ਼ਮੀਰ ਦੇ ਲੋਕਾਂ ਹਿੱਤਾਂ ਨੂੰ ਸਮਰਥਨ ਦੇਣਾ ਜਾਰੀ ਰੱਖੇਗਾ। Date:2010-05-26 Time:00:04:39
ਨਵੀਂ ਦਿੱਲੀ - ਪ੍ਰਧਾਨਮੰਤਰੀ ਮਨਮੋਹਨ ਸਿੰਘ ਦੁਆਰਾ ਮੱਧਮ ਅਵਧੀ ਵਿੱਚ ਦੋ ਅੰਕ ਦੀ ਵਾਧਾ ਦਰ ਦਾ ਟੀਚਾ ਰੱਖੇ ਜਾਣ ਦੌਰਾਨ ਯੋਜਨਾ ਆਯੋਗ ਨੇ ਕਿਹਾ ਕਿ ਦੇਸ਼ ਲਈ 9 ਤੋਂ 10 ਫੀਸਦੀ ਦੀ ਵਾਧਾ ਦਰ ਨੂੰ ਹਾਸਿਲ ਕਰਨਾ ਅਸੰਭਵ ਨਹੀਂ ਹੈ। Date:2010-05-26 Time:00:04:39
ਨਿਊਯਾਰਕ - ਇੰਟਰਨੈਟ ਸਰਚ ਇੰਜਣ ਗੂਗਲ ਅਤੇ ਉਪਭੋਗਤਾ ਇਲੈਕਟ੍ਰਾਨਿਕਸ ਕੰਪਨੀ ਸੋਨੀ ਨੂੰ ਦੁਨੀਆ ਦੀਆਂ ਸਭ ਤੋਂ ਭਰੋਸੇਯੋਗ ਕੰਪਨੀਆਂ ਵਿੱਚ ਗਿਣਿਆ ਗਿਆ ਹੈ। ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਗਾਹਕਾਂ ਨੂੰ ਇਨ੍ਹਾਂ ਕੰਪਨੀਆਂ 'ਤੇ ਕਾਫ਼ੀ ਵਿਸ਼ਵਾਸ ਅਤੇ ਭਰੋਸਾ ਹੈ। Date:2010-05-26 Time:00:04:39
ਨਵੀਂ ਦਿੱਲੀ : ਦਵਾਈ ਬਣਾਉਣ ਵਾਲੀ ਮੋਹਰੀ ਕੰਪਨੀ ਸਨ ਫਰਮਾਸਿਊਟਿਕਲਜ਼ ਇੰਡਸਟਰੀਜ਼ ਲਿਮੀਟੇਡ ਨੇ ਵਿੱਤ ਵਰ੍ਹੇ 2009-10 ਵਿੱਚ 898.65 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ 1265.29 ਕਰੋੜ ਰੁਪਏ ਦੀ ਤੁਲਨਾ ਵਿੱਚ 28.97 ਪ੍ਰਤੀਸ਼ਤ ਘੱਟ ਹੈ। Date:2010-05-26 Time:00:04:39
ਨਵੀਂ ਦਿੱਲੀ : ਕਾਰਾਂ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ ਦੀ ਸੜਕਾਂ ਉੱਤੇ ਆਉਣ ਤੋਂ ਪਹਿਲਾਂ ਹੀ ਆਪਣੇ ਲੁੱਕ ਅਤੇ ਡਿਜ਼ਾਇਨ ਨੂੰ ਲੈਕੇ ਗ੍ਰਾਹਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਸਵਿਫ਼ਟ ਕਾਰ ਨੇ ਪਿਛਲੇ ਪੰਜ ਸਾਲ ਵਿੱਚ ਕਈ ਰਿਕਾਰਡ ਬਣਾਏ ਹਨ। Date:2010-05-26 Time:00:04:39
ਚੈਨਈ : ਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਵਿੱਚ ਸ਼ੁਮਾਰ ਅੰਬਾਨੀ ਬ੍ਰਦਰਜ਼ ਦੇ ਵਿਚਕਾਰ ਆਪਸੀ ਭਾਈਚਾਰਾ ਵਧਾਉਣ ਅਤੇ ਮੁਕਾਬਲੇਬਾਜ਼ ਨਹੀਂ ਬਣਨ ਦੇ ਕਰਾਰ ਨੂੰ ਕੇਂਦਰੀ ਪੈਟ੍ਰੋਲੀਅਮ ਮੰਤਰੀ ਮੁਰਲੀ ਦਿਓੜਾ ਨੇ ਕੱਲ੍ਹ ਸਲਾਹੁਣਯੋਗ ਕਰਾਰ ਦਿੰਦਿਆਂ ਚੰਗੇ ਸੰਕੇਤ ਦੱਸਿਆ। Date:2010-05-26 Time:00:04:39
ਇਸਲਾਮਾਬਾਦ : ਦੇਸ਼ ਦੀ ਸਰਬ ਉੱਚ ਅਦਾਲਤ ਨੇ ਲਸ਼ਕਰ ਏ ਤੈਇਬਾ ਦੇ ਸੰਸਥਾਪਕ ਅਤੇ ਮੁੰਬਈ ਹਮਲਿਆਂ ਦੇ ਆਰੋਪੀ ਹਾਫ਼ਿਜ਼ ਸਈਦ ਦੀ ਰਿਹਾਈ ਸਬੰਧੀ ਹਾਈਕੋਰਟ ਦੇ ਫੈਸਲੇ ਨੂੰ ਅੱਜ ਬਰਕਰਾਰ ਰੱਖਿਆ। Date:2010-05-26 Time:00:04:39
ਮੁੰਬਈ : ਯੂਰੋਪੀ ਅਰਥ ਵਿਵਸਥਾ ਉੱਤੇ ਮੰਡਰਾਉਂਦੇ ਸੰਕਟ ਦੇ ਹੋਰ ਗਹਿਰਾਉਣ ਦੀ ਆਸ਼ੰਕਾ ਨਾਲ ਸਹਿਮੇ ਨਿਵੇਸ਼ਕਾਂ ਦੀ ਵਿੱਕਵਾਲੀ ਕਾਰਣ ਘਰੇਲੂ ਸ਼ੇਅਰ ਬਾਜ਼ਾਰ ਅੱਜ ਸਾਢੇ ਤਿੰਨ ਮਹੀਨਿਆਂ ਦੀ ਰਿਕਾਰਡ ਗਿਰਾਵਟ ਦੇ ਨਾਲ ਬੰਦ ਹੋਏ। Date:2010-05-26 Time:00:04:39
ਜੈ (ਇਮਰਾਨ ਖਾਨ) ਲਵ, ਪਿਆਰ, ਮੁਹੱਬਤ ਵਰਗੇ ਸ਼ਬਦਾਂ ਤੋਂ ਦੂਰ ਭੱਜਦਾ ਹੈ। ਉਸ ਨੂੰ ਲਵ ਸਟੋਰੀਜ਼ ਜਾਂ ਲਵ 'ਤੇ ਬਿਲਕੁਲ ਵੀ ਯਕੀਨ ਨਹੀਂ ਹੈ। ਉਹ ਵੀਰ ਨਾਮਕ ਫਿਲਮ ਡਾਇਰੈਕਟਰ ਦਾ ਅਸਿਸਟੈਂਟ ਹੈ। ਜੈ ਦੀ ਬਦਕਿਸਮਤੀ ਦੇਖੋ ਕਿ ਵੀਰ ਇੰਡੀਅਨ ਫਿਲਮ ਇੰਡਸਟਰੀ ਦਾ ਸਭ ਤੋਂ ਫੇਮਸ ਰੋਮਾਂਟਿਕ ਫਿਲਮ ਮੇਕਰ ਹੈ। ਹਮੇਸ਼ਾ ਪਿਆਰ ਦੀ ਚਾਸ਼ਨੀ ਵਿੱਚ ਡੁੱਬੀਆਂ ਹੋਈਆਂ ਫਿਲਮਾਂ ਬਣਾਉਂਦਾ ਹੈ। ਨਾ ਚਾਹੁੰਦੇ ਹੋਏ ਵੀ ਜੈ ਰੋਜ਼ਾਨਾ ਉਨ੍ਹਾਂ ਚੀਜ਼ਾਂ ਨਾਲ ਘਿਰਿਆ ਰਹਿੰਦਾ ਹੈ ਜੋ ਉਸ ਨੂੰ ਪਸੰਦ ਨਹੀਂ ਹਨ। ਕਾਲਪਨਿਕ, ਬਨਾਉਟੀ ਫਿਲਮਾਂ ਨੂੰ ਦੇਖ ਕੇ ਲਵ ਸਟੋਰੀਜ਼ ਤੋਂ ਜੈ ਬੇਮੁੱਖ ਹੋ ਜਾਂਦਾ ਹੈ। ਗੱਲ ਉਦੋਂ ਹੋਰ ਵਿਗੜ ਜਾਂਦੀ ਹੈ ਜਦੋਂ ਉਸ ਨੂੰ ਇੱਕ ਨਵੀਂ ਪ੍ਰੋਡਕਸ਼ਨ ਡਿਜ਼ਾਇਨਰ ਸਿਮਰਨ (ਸੋਨਮ ਕਪੂਰ) ਨਾਲ ਕੰਮ ਕਰਨਾ ਪੈਂਦਾ ਹੈ। ਦੋਵਾਂ ਦੀ ਪਹਿਲੀ ਮੁਲਾਕਾਤ Date:2010-05-26 Time:00:04:38
ਲਾਹੌਰ : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਪ੍ਰਮੁੱਖ ਏਜਾਜ ਬੱਟ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਉੱਤੇ ਸਾਬਕਾ ਕਪਤਾਨ ਸ਼ੋਏਬ ਮਲਿਕ ਉੱਤੇ ਲੱਗਿਆ ਇੱਕ ਵਰ੍ਹੇ ਦਾ ਪ੍ਰਤੀਬੰਧ ਅਤੇ ਜੁਰਮਾਨਾ ਹਟਾਉਣ ਦਾ ਭਾਰੀ ਦਬਾਅ ਸੀ, ਪ੍ਰੰਤੂ ਉਹ ਇਸ ਦਬਾਅ ਹੇਠ ਨਹੀਂ ਆਏ। Date:2010-05-26 Time:00:04:38
ਲਾਹੌਰ : ਸਾਬਕਾ ਤੇਜ ਗੇਂਦਬਾਜ਼ ਵਸੀਮ ਅਕਰਮ, ਵਕਾਰ ਯੁਨੁਸ, ਇਮਰਾਨ ਖਾਨ ਅਤੇ ਮਹਾਨ ਬੱਲੇਬਾਜ਼ ਜਾਵੇਦ ਮਿਆਂਦਾਦ ਨੂੰ ਪਾਕਿਸਤਾਨ ਦੀ ਸਰਵਕਾਲਿਕ ਟੈਸਟ ਇਕਾਦਸ਼ ਵਿੱਚ ਸਰਬ ਸਹਿਮਤੀ ਦੇ ਨਾਲ ਚੁਣ ਗਿਆ ਹੈ ਜਦਕਿ ਦੇਸ਼ ਦਾ ਕੋਈ ਮੌਜੂਦਾ ਕ੍ਰਿਕਟਰ ਇਸ ਇਕਾਦਸ਼ ਵਿੱਚ ਸਥਾਨ ਨਹੀਂ ਬਣਾ ਸਕਿਆ। Date:2010-05-26 Time:00:04:38
'ਆਈ ਹੇਟ ਲਵ ਸਟੋਰੀਜ਼' ਦਾ ਪ੍ਰਮੁੱਖ ਆਕਰਸ਼ਣ ਹੈ ਇਮਰਾਨ ਖਾਨ ਅਤੇ ਸੋਨਮ ਕਪੂਰ ਦੀ ਜੋੜੀ। ਟਵਿਟਰ ਤੇ ਇਸ ਫਿਲਮ ਦੇ ਫਰਸਟ ਲੁਕ ਦੇ ਜਾਰੀ ਹੁੰਦੇ ਹੀ ਯੂਜਰਸ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜੋੜੀ ਪਸੰਦ ਆਈ ਹੈ। ਇਮਰਾਨ ਖਾਨ ਨੂੰ ਪ੍ਰੇਮ ਕਹਾਣੀ ਤੋਂ ਨਫ਼ਰਤ ਹੈ ਅਤੇ ਸੋਨਮ ਨੂੰ ਪਿਆਰ। ਦੋਵਾਂ ਨੂੰ ਸੰਜੋਗ ਨਾਲ ਇਕੱਠੇ ਕੰਮ ਕਰਨਾ ਪੈਂਦਾ ਹੈ ਅਤੇ ਰੌਚਕ ਟੱਕਰ ਦੇਖਣ ਨੂੰ ਮਿਲਦੀ ਹੈ। ਕਰਨ ਜੌਹਰ ਅਤੇ ਰੌਨੀ ਸਕ੍ਰੂਵਾਲਾ ਦੁਆਰਾ ਨਿਰਮਿਤ ਇਸ ਫਿਲਮ ਦੇ ਨਿਰਦੇਸ਼ਕ ਹਨ ਪੁਨੀਤ ਮਲਹੋਤਰਾ ਅਤੇ ਸੰਗੀਤ ਦਿੱਤਾ ਹੈ ਵਿਸ਼ਾਲ ਸ਼ੇਖਰ ਨੇ। 2 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਸਿਨੇਪ੍ਰੇਮੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। Date:2010-05-26 Time:00:04:38
page no.5 |
Select news date : 31 - 5 - 2010 30 - 5 - 2010 29 - 5 - 2010 28 - 5 - 2010 27 - 5 - 2010 26 - 5 - 2010 25 - 5 - 2010 24 - 5 - 2010 23 - 5 - 2010 22 - 5 - 2010 21 - 5 - 2010 20 - 5 - 2010 19 - 5 - 2010 18 - 5 - 2010 17 - 5 - 2010 16 - 5 - 2010 15 - 5 - 2010 14 - 5 - 2010 13 - 5 - 2010 12 - 5 - 2010 11 - 5 - 2010 10 - 5 - 2010 9 - 5 - 2010 8 - 5 - 2010 7 - 5 - 2010 6 - 5 - 2010 5 - 5 - 2010 4 - 5 - 2010 3 - 5 - 2010 2 - 5 - 2010 1 - 5 - 2010 |