Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 5 - 2010
ਰਾਂਚੀ - ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਮੁੜ ਤੋਂ ਕਿਹਾ ਹੈ ਕਿ ਜੇਕਰ ਸ਼ਿਬੂ ਸੋਰੇਨ ਸਰਕਾਰ ਨੇ ਵਿਧਾਨਸਭਾ ਦਾ ਸੈਸ਼ਾਨ ਬੁਲਾ ਕੇ ਵਿਸ਼ਵਾਸ ਮਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਜਪਾ ਉਸ ਦਾ ਸਦਨ ਵਿਚ ਵਿਰੋਧ ਕਰੇਗੀ। Date:2010-05-28 Time:00:13:52
ਸ਼੍ਰੀਨਗਰ : ਹੁਰੀਅਤ ਕਾਨਫਰੰਸ ਤੋਂ ਅਲੱਗ ਹੋਏ ਧੜੇ ਦੇ ਪ੍ਰਮੁੱਖ ਸਈਦ ਅਲੀ ਸ਼ਾਹ ਗਿਲਾਨੀ ਦੀ ਨਜ਼ਰਬੰਦੀ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ ਹੈ।ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਨਾਲ ਸਬੰਧਤ ਕਿਸੇ ਸਮੱਸਿਆ ਤੋਂ ਬੱਚਣ ਦੇ ਲਈ ਗਿਲਾਨੀ ਨੂੰ ਨਜ਼ਰਬੰਦ ਕੀਤਾ ਗਿਆ ਹੈ। ਉਹ 23 ਮਈ ਤੋਂ ਨਜ਼ਰਬੰਦ ਹੈ। Date:2010-05-28 Time:00:13:52
ਕਲਾਯਾ : ਪਾਕਿਸਤਾਨ ਵਿੱਚ ਅਫ਼ਗਾਨ ਸੀਮਾ ਨਾਲ ਲੱਗਦੇ ਕਬੀਲਾਈ ਇਲਾਕੇ ਓਰਕਜਈ ਵਿੱਚ ਪਾਕਿਸਤਾਨੀ ਹਵਾਈ ਸੈਨਾ ਦੀ ਕਾਰਵਾਈ ਵਿੱਚ 15 ਤਾਲਿਬਾਨੀ ਮਾਰੇ ਗਏ ਹਨ, ਇਸਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਹਵਾਈ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਸੰਖਿਆ 40 ਹੋ ਗਈ ਹੈ। Date:2010-05-28 Time:00:13:52
ਕਰਮਾਨ - ਇਰਾਨੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਬੀਤੇ ਕੱਲ੍ਹ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਅਪੀਲ ਕੀਤੀ ਕਿ ਉਹ ਪਰਮਾਣੂ ਬਾਲਣ ਆਦਾਨ-ਪ੍ਰਦਾਨ ਦੇ ਇੱਕ ਕਰਾਰ ਨੂੰ ਕਬੂਲ ਕਰਨ। Date:2010-05-28 Time:00:13:52
ਬੈਰੂਤ - ਲੇਬਨਾਨੀ ਹਵਾਈ ਜਹਾਜ ਰੋਧੀ ਤੋਪਾਂ ਨੇ ਇਜ਼ਰਾਇਲ ਦੇ ਦੋ ਜਹਾਜਾਂ ਉੱਪਰ ਗੋਲੀਬਾਰੀ ਕੀਤੀ ਜੋ ਲੇਬਨਾਨ ਦੇ ਹਵਾਈ ਖੇਤਰ ਦੀ ਉਲੰਘਨਾ ਕਰ ਰਹੇ ਸਨ। Date:2010-05-28 Time:00:13:52
ਵਾਸ਼ਿੰਗਟਨ - ਫਿਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਬਹੁਤ ਜਲਦੀ ਹੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਲਈ ਇੱਥੇ ਆਉਣਗੇ। Date:2010-05-28 Time:00:13:52
ਚੰਡੀਗੜ੍ਹ:- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਸਾਬਕਾ ਪੁਲਿਸ ਮੁਖੀ ਸ਼੍ਰੀ ਰਾਠੌਰ ਨੂੰ ਅਦਾਲਤ ਵੱਲੋ ਸੀਖ਼ਾਂ ਪਿੱਛੇ ਡੱਕਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜੋ ਅਫਸਰ ਆਪਣੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਆਪਣੀਆਂ ਧੀਆਂ-ਭੈਣਾਂ ਦੇ ਸਮਾਨ ਬੱਚੀਆਂ ਨਾਲ ਜ਼ਬਰ-ਜਿਨਾਹ ਕਰਨ ਦੀ ਗੈਰ ਇਖਲਾਕੀ ਸੋਚ ਦੇ ਮਾਲਿਕ ਹੋਣ, [...] Date:2010-05-27 Time:00:14:30
ਅੰਮ੍ਰਿਤਸਰ -ਵਿਧਾਨ ਸਭਾ ਹਲਕਾ ਰਾਜਾਸਾਂਸੀ ’ਚ ਸੱਤਾਧਾਰੀ ਅਕਾਲੀ ਦਲ ਦੀ ਇਕ ਧਿਰ ਵਲੋਂ ਹਲਕੇ ’ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਿਆਸੀ ਸਰਗਰਮੀਆਂ ਦੇ ਨਾਲ ਨਾਲ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਵੀ ਸਰਗਰਮ ਭੂਮਿਕਾ ਨਿਭਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਅਕਾਲੀ ਦਲ ਦੇ ਜਿਲ੍ਹਾ ਸਕੱਤਰ ਜਨਰਲ ਸ. ਬਲਦੇਵ [...] Date:2010-05-27 Time:00:14:30
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਜੂਨ 1984ਦੇ ਸ਼ਹੀਦਾਂ ਦੀ ਯਾਦਗਾਰ ਸਥਾਪਤ ਕੀਤੇ ਜਾਣ ਸਬੰਧੀ ਕੁਝ ਅਖੌਤੀ ਸਿੱਖ ਜਥੇਬੰਦੀਆਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਸਪਾਸ ਧਰਨਾ ਦਿੱਤੇ ਜਾਣ ਅਤੇ ਕਿਸੇ ਇਕ ਵਿਅਕਤੀ ਵਲੋਂ ਭੁੱਖ ਹੜਤਾਲ ਰੱਖਣ ਸਬੰਧੀ ਅਖ਼ਬਾਰਾਂ ’ਚ ਛਪੀਆਂ ਖ਼ਬਰਾਂ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਇਹ ਬਿਆਨਬਾਜ਼ੀ ਬੇ-ਮਾਹਨੇ, [...] Date:2010-05-27 Time:00:14:30
ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖਟੜਾ ਨੇ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦਿੱਲੀ ਤੋਂ ਛਪਦੇ ਹਿੰਦੀ ਦੇ ਮੈਗਜ਼ੀਨ ‘ਆਸਥਾ ਸੰਦੇਸ਼’ ਜਿਸ ਵਿਚ ਸਿੱਖ ਗੁਰੂ ਸਾਹਿਬਾਨ ਅਤੇ ਪੰਜ ਪਿਆਰੇ ਸਾਹਿਬਾਨ ਨੂੰ ਸ਼ਰਾਬ ਪੀਣ ਤੇ ਭੀੜ ’ਚ ਸ਼ਰਾਬ ਵਰਤਾਉਣ ਸਬੰਧੀ ਲਿਖ ਕੇ ਸਿੱਖ [...] Date:2010-05-27 Time:00:14:30
ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ) – ਇੰਗਲੈਂਡ ਕਬੱਡੀ ਕੱਪ ਲਈ ਹੋ ਰਹੇ ਟੂਰਨਾਮੈਂਟਾਂ ਦੀ ਲੜੀ ਤਹਿਤ ਦੂਸਰਾ ਟੂਰਨਾਮੈਂਟ ਗੁਰੂ ਅਰਜਨ ਦੇਵ ਕਬੱਡੀ ਕਲੱਬ ਡਰਬੀ ਵੱਲੋਂ ਕਰਵਾਇਆ ਗਿਆ। ਔਸਮੈਸਟਨ ਪਾਰਕ ਦੀਆਂ ਗਰਾਊਂਡਾਂ ਵਿੱਚ ਕਲੱਬ ਦੇ ਪ੍ਰਬੰਧਕ ਕੁਲਵਿੰਦਰ ਛੋਕਰ, ਸੁਖਦੇਵ ਅਟਵਾਲ ‘ਸੋਖਾ ਉਦੋਪੁਰੀਆ’, ਹਰਚਰਨ ਬੋਲਾ, ਨਛੱਤਰ ਛੋਕਰ, ਜਸਵੀਰ ਢਿੱਲੋਂ ਸਮੇਤ ਸਰਗਰਮ ਆਗੂ ਟੂਰਨਾਮੈਂਟ ਪ੍ਰਬੰਧਾਂ ਵਿੱਚ [...] Date:2010-05-27 Time:00:14:30
ਬੀਜਿੰਗ - ਚੀਨ ਨੇ ਅਮਰੀਕਾ ਨਾਲ ਮਜ਼ਬੂਤ ਸਾਮਰਿਕ ਰਿਸ਼ਤੇ ਬਨਾਉਣ ਦੀ ਇੱਛਾ ਜ਼ਾਹਰ ਕੀਤੀ ਪਰ ਨਾਲ ਹੀ ਘੁੜਕੀ ਵੀ ਦਿੱਤੀ ਕਿ ਉਹ ਤਾਈਵਾਨ ਅਤੇ ਤਿੱਬਤ ਦੇ ਮਾਮਲਿਆਂ ਤੋਂ ਦੂਰ ਰਹੇ ਜੋ ਉਸ ਦੀ ਚਿੰਤਾ ਦਾ ਕਾਰਣ ਹਨ। Date:2010-05-27 Time:00:14:27
ਫਰੁਖ਼ਾਬਾਦ : ਕੇਂਦਰੀ ਅਲਪਸੰਖਿਅਕ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ (ਸੁਤੰਤਰ ਇੰਚਾਰਜ) ਸਲਮਾਨ ਖੁਰਸ਼ੀਦ ਨੇ ਵੱਧਦੀ ਜਨਸੰਖਿਆ ਉੱਤੇ ਚਿੰਤਾ ਪ੍ਰਗਟ ਕਰਦਿਆਂ ਇਸਦੇ ਕੰਟਰੋਲ ਨੂੰ ਜਰੂਰੀ ਦੱਸਿਆ ਹੈ। Date:2010-05-27 Time:00:14:26
ਨਵੀਂ ਦਿੱਲੀ : ਰੋਜਮਰਾ ਖ਼ਪਤ ਦੀਆਂ ਵਸਤੂਆਂ ਬਣਾਉਣ ਵਾਲੀ ਮੋਹਰੀ ਕੰਪਨੀ ਹਿੰਦੁਸਤਾਨ ਯੂਨੀਲੀਵਰ ਲਿਮੀਟੇਡ ਨੇ ਬੀਤੀ 31 ਮਾਰਚ ਨੂੰ ਸਮਾਪਤ ਤਿਮਾਹੀ ਵਿੱਚ 581 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ 395 ਕਰੋੜ ਰੁਪਏ ਦੀ ਤੁਲਨਾ ਵਿੱਚ 47 ਪ੍ਰਤੀਸ਼ਤ ਜਿਆਦਾ ਹੈ। Date:2010-05-27 Time:00:14:26
ਮੁੰਬਈ : ਪੂੰਜੀ ਬਾਜ਼ਾਰ ਨਿਯਾਮਕ ਸਕਿਊਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦਾ ਕਹਿਣਾ ਹੈ ਕਿ ਏਡੀਆਰ ਅਤੇ ਜੀਡੀਆਰ ਨਿਵੇਸ਼ਕਾਂ ਨੂੰ ਵੀ ਹੋਰ ਸ਼ੇਅਰ ਧਾਰਕਾਂ ਦੇ ਸਮਾਨ ਵੋਟ ਅਧਿਕਾਰ ਮਿਲਣਾ ਚਾਹੀਦਾ ਹੈ। Date:2010-05-27 Time:00:14:26
ਨਵੀਂ ਦਿੱਲੀ : ਉਸਾਰੀ ਖੇਤਰ ਦੀ ਕੰਪਨੀ ਨਾਗਾਰਜੁਨ ਕੰਸਟ੍ਰਕਸ਼ਨ ਕੰਪਨੀ ਲਿਮੀਟੇਡ ਦੇ ਵਿੱਤ ਵਰ੍ਹੇ 2009-10 ਦੀ ਅੰਤਿਮ ਤਿਮਾਹੀ ਵਿੱਚ 102.61 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ ਪ੍ਰਾਪਤ 38.20 ਕਰੋੜ ਰੁਪਏ ਦੀ ਤੁਲਨਾ ਵਿੱਚ 168.61 ਪ੍ਰਤੀਸ਼ਤ ਜਿਆਦਾ ਹੈ। Date:2010-05-27 Time:00:14:26
ਨਵੀਂ ਦਿੱਲੀ - ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੇ ਅੱਜ ਆਪਣੀਆਂ ਲਗਭੱਗ 76 ਉਡਾਨਾਂ ਰੱਦ ਕਰ ਦਿੱਤੀਆਂ ਹਨ ਕਿਉਂ ਜੋ ਇਸ ਦੇ ਲਗਭੱਗ 16 ਹਜ਼ਾਰ ਮੁਲਾਜ਼ਮ ਪ੍ਰਬੰਧਨ ਦੇ ਇੱਕ ਆਰਡਰ ਖਿਲਾਫ ਹੜਤਾਲ ਉੱਪਰ ਚਲੇ ਗਏ ਹਨ। Date:2010-05-27 Time:00:14:26
ਨਵੀਂ ਦਿੱਲੀ : ਬੇਅਰਿੰਗ ਦੇ ਲਈ ਬਾਲ ਅਤੇ ਰੋਲਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਐੱਨਆਰਬੀ ਬੇਅਰਿੰਗ ਲਿਮੀਟੇਡ ਨੇ ਬੀਤੀ 31 ਮਾਰਚ ਨੂੰ ਸਮਾਪਤ ਵਿੱਤ ਵਰ੍ਹੇ ਵਿੱਚ 22.14 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ ਪ੍ਰਾਪਤ 4.26 ਕਰੋੜ ਦੀ ਤੁਲਨਾ ਵਿੱਚ 472.8 ਪ੍ਰਤੀਸ਼ਤ ਜਿਆਦਾ ਹੈ। Date:2010-05-27 Time:00:14:26
ਕੈਰੀਬੀਆਈ ਦੇਸ਼ ਤ੍ਰਿਨਿਦਾਦ ਐਂਡ ਟੋਬੇਗੋ ਨੂੰ ਕਮਲਾ ਪ੍ਰਸਾਦ ਵਿਸ਼ੇਸ਼ਰ ਦੇ ਰੂਪ ਵਿੱਚ ਪਹਿਲੀ ਔਰਤ ਪ੍ਰਧਾਨ ਮੰਤਰੀ ਮਿਲ ਰਹੀ ਹੈ, ਜੋ ਕਿ ਭਾਰਤੀ ਮੂਲ ਦੀ ਅਜਿਹੀ ਇੱਕਲੌਤੀ ਔਰਤ ਹੈ, ਜੋ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਉੱਤੇ ਪਹੁੰਚੀ ਹੈ। Date:2010-05-27 Time:00:14:26
ਮੁੰਬਈ : ਸਹਾਰਾ ਇੰਡੀਆ ਸਮੂਹ ਦੀ ਸਹਿਯੋਗੀ ਇਕਾਈ ਸਹਾਰਾ ਇੰਡੀਆ ਪਾਵਰ ਕਾਰਪੋਰੇਸ਼ਨ ਨੇ ਸੌਰ ਊਰਜਾ ਉਤਪਾਦਨ ਅਤੇ ਤਕਨੀਕੀ ਦੇ ਵਿਕਾਸ ਲਈ ਇਸਰਾਈਲ ਦੀ ਕੰਪਨੀ ਸੇਫਸਕਾਈ ਦੇ ਨਾਲ ਕਰਾਰ ਕੀਤਾ ਹੈ। Date:2010-05-27 Time:00:14:26
ਨਵੀਂ ਦਿੱਲੀ - ਭਾਰਤ ਅਤੇ ਅਮਰੀਕਾ ਨੇ ਜੂਨ ਵਿਚ ਦੋਹਾਂ ਦੇਸ਼ਾਂ ਵਿਚਕਾਰ ਹੋਣ ਵਾਲੀ ਸਾਮਰਿਕ ਵਾਰਤਾ ਅਤੇ ਨਵੰਬਰ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਯਾਤਰਾ ਦੇ ਮੱਦੇਨਜ਼ਰ ਆਪਣੀਆਂ ਡਿਪਲੋਮੈਟਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। Date:2010-05-27 Time:00:14:26
ਨਵੀਂ ਦਿੱਲੀ : ਨੈਸ਼ਨਲ ਹਾਈਡ੍ਰੋ ਪਾਵਰ ਕਾਰਪੋਰੇਸ਼ਨ (ਐੱਨਐੱਚਪੀਸੀ) ਨੇ 2009-10 ਵਿੱਚ 4218 ਕਰੋੜ 90 ਲੱਖ ਰੁਪਏ ਦਾ ਕਾਰੋਬਾਰ ਕਰਕੇ 2090 ਕਰੋੜ 50 ਲੱਖ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਜਿਆਦਾ ਸ਼ੁੱਧ ਮੁਨਾਫ਼ਾ ਕਮਾਇਆ, ਜੋ ਪਿਛਲੇ ਵਿੱਤ ਵਰ੍ਹੇ ਦੇ ਮੁਨਾਫ਼ੇ ਤੋਂ 94.43 ਫੀਸਦੀ ਜਿਆਦਾ ਹੈ। Date:2010-05-27 Time:00:14:26
ਬੈਂਗਲੂਰ : ਬਹੁ ਉਪਯੋਗੀ ਵਾਹਨ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਰੇਵਾ ਨਾਂਅ ਨਾਲ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਰੇਵਾ ਇਲੈਕਟ੍ਰਿਕ ਕਾਰ ਕੰਪਨੀ ਵਿੱਚ ਬਹੁ ਸੰਖਿਅਕ ਹਿੱਸੇਦਾਰੀ ਖਰੀਦਣ ਦੀ ਘੋਸ਼ਣਾ ਕੀਤੀ ਹੈ। Date:2010-05-27 Time:00:14:26
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰੱਖਿਆ ਸੋਧ ਅਤੇ ਵਿਕਾਸ ਸੰਗਠਨ(ਡੀਆਰਡੀਓ) ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਜੁੜੇ ਵਿਗਿਆਨੀਆਂ ਅਤੇ ਇੰਜਨੀਅਰਾਂ ਨੇ ਦੇਸ਼ ਦੀ ਸਾਮਰਿਕ ਸਮਰੱਥਾ ਨੂੰ ਮਜ਼ਬੂਤ ਬਨਾਉਣ ਵਿਚ ਅਹਿਮ ਯੋਗਦਾਨ ਦਿੱਤਾ ਹੈ। Date:2010-05-27 Time:00:14:26
ਨਵੀਂ ਦਿੱਲੀ - ਦਿੱਲੀ ਹਾਈਕੋਰਟ ਵੱਲੋਂ ਅੱਜ ਏਅਰ ਇੰਡੀਆਂ ਦੇ ਕਰਮਚਾਰੀਆਂ ਦੀ ਹੜਤਾਲ 'ਤੇ 13 ਜੁਲਾਈ ਤੱਕ ਲਈ ਰੋਕ ਲਗਾ ਦਿੱਤੇ ਜਾਣ ਤੋਂ ਬਾਅਦ ਏਅਰ ਇੰਡੀਆ ਦੇ ਕਰਮਚਾਰੀਆਂ ਦੀ ਹੜਤਾਲ ਬੀਤੀ ਸ਼ਾਮੀ ਖ਼ਤਮ ਹੋ ਗਈ। Date:2010-05-27 Time:00:14:26
page no.4 |
Select news date : 31 - 5 - 2010 30 - 5 - 2010 29 - 5 - 2010 28 - 5 - 2010 27 - 5 - 2010 26 - 5 - 2010 25 - 5 - 2010 24 - 5 - 2010 23 - 5 - 2010 22 - 5 - 2010 21 - 5 - 2010 20 - 5 - 2010 19 - 5 - 2010 18 - 5 - 2010 17 - 5 - 2010 16 - 5 - 2010 15 - 5 - 2010 14 - 5 - 2010 13 - 5 - 2010 12 - 5 - 2010 11 - 5 - 2010 10 - 5 - 2010 9 - 5 - 2010 8 - 5 - 2010 7 - 5 - 2010 6 - 5 - 2010 5 - 5 - 2010 4 - 5 - 2010 3 - 5 - 2010 2 - 5 - 2010 1 - 5 - 2010 |