Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 5 - 2010
ਮਿਦਾਨਪੁਰ- ਪੱਛਮੀ ਬੰਗਾਲ ਦੇ ਮਿਦਾਨਪੁਰ ਇਲਾਕੇ ਵਿਚ ਰੇਲ ਦੀ ਪਟੜੀ ਦੀਆਂ ਫਿ਼ੱਸ਼ ਪਲੇਟਾਂ ਲਾਹੇ ਜਾਣ ਕਰਕੇ ਮੁੰਬਈ ਤੋਂ ਕੋਲਕਾਤਾ ਜਾ ਰਹੀ ਇਕ ਗੱਡੀ ਗਿਆਨੇਸ਼ਵਰੀ ਐਕਸਪ੍ਰੈਸ ਦੇ ਡੱਬੇ ਪਟੜੀ ਤੋਂ ਲਹਿ ਗਏ। ਇਸ ਹਾਦਸੇ ਵਿਚ 1੦੦ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਡੇਢ ਸੌ ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਚੋਂ ਕਈਆਂ [...] Date:2010-05-29 Time:00:09:05
ਨਵੀਂ ਦਿੱਲੀ- ਵੀਜ਼ਾ ਵਿਵਾਦ ਬਾਰੇ ਭਾਰਤ ਵਿਚ ਕਈ ਦਿਨਾਂ ਤੱਕ ਨਰਾਜ਼ਗ਼ੀ ਪ੍ਰਗਟਾਏ ਜਾਣ ਤੋਂ ਬਾਅਦ ਕੈਨੇਡਾਈ ਅਧਿਕਾਰੀਆਂ ਵਲੋਂ ਭਾਰਤੀ ਸੁਰੱਖਿਆ ਅਤੇ ਖੁਫ਼ੀਆ ਅਦਾਰਿਆਂ ਦੇ ਬਾਰੇ ਵਰਤੀ ਗਈ ਗਲਤ ਭਾਸ਼ਾ ਲਈ ਦੁੱਖ ਪ੍ਰਗਟਾਇਆ। ਇਸਤੋਂ ਬਾਅਦ ਇਕ ਅਣਸੁਖਾਵੇਂ ਵਿਵਾਦ ਨੂੰ ਬੰਦ ਕੀਤਾ ਹੋਇਆ ਕਰਾਰ ਦਿੱਤਾ ਗਿਆ। ਇਸ ਮੁੱਦੇ ਕਰਕੇ ਹੋਏ ਨੁਕਸਾਨ ਦੀ ਪ੍ਰਕਿਰਿਆ ਵਿਚ ਕੈਨੇਡਾ ਦੇ ਨਾਗਰਿਕ [...] Date:2010-05-29 Time:00:09:05
ਪਟਨਾ - ਤਿੱਬਤੀਆਂ ਦੇ ਮੁੱਖ ਧਰਮ ਗੁਰੂ ਦਲਾਈਲਾਮਾ ਨੇ ਇੱਥੇ ਕਿਹਾ ਕਿ ਚੀਨ ਵਿਚ ਵੀ ਬਦਲਾਅ ਹੋ ਰਿਹਾ ਹੈ ਅਤੇ ਹੁਣ ਉੱਥੇ ਵੱਡੀ ਗਿਣਤੀ ਵਿਚ ਮੈਗਜ਼ੀਨਾਂ ਅਤੇ ਅਖਬਾਰਾਂ ਵਿਚ ਤਿੱਬਤ ਮਸਲੇ ਉੱਪਰ ਉਹਨਾਂ ਦੇ ਵਿਚਾਰਾਂ ਦੀ ਹਿਮਾਇਤ ਹੋ ਰਹੀ ਹੈ। Date:2010-05-29 Time:00:09:02
ਨਵੀਂ ਦਿੱਲੀ - ਗ੍ਰਹਿ ਮੰਤਰੀ ਪੀ. ਚਿਦੰਬਰਮ ਅਗਲੇ ਮਹੀਨੇ ਪਾਕਿਸਤਾਨ ਯਾਤਰਾ ਦੌਰਾਨ ਆਪਣੇ ਪਾਕਿਸਤਾਨੀ ਹਮਰੁੱਤਬਾ ਰਹਿਮਾਨ ਮਲਿਕ ਨਾਲ ਮੁਲਾਕਾਤ ਵਿਚ ਲਸ਼ਕਰੇ ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਨੂੰ ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਰਿਹਾਅ ਬਰੀ ਕੀਤੇ ਜਾਣ ਦਾ ਮੁੱਦਾ ਚੁੱਕ ਸਕਦੇ ਹਨ। Date:2010-05-29 Time:00:09:02
ਸੰਰਾ - ਸੰਯੁਕਤ ਰਾਸ਼ਟਰ ਨੇ ਇੱਥੇ ਕਿਹਾ ਹੈ ਕਿ ਮੌਜੂਦਾ ਵਰ੍ਹੇ ਵਿਚ ਦੱਖਣੀ ਏਸ਼ੀਆ ਦੀ ਆਰਥਿਕ ਅਗਵਾਈ ਭਾਰਤ ਕਰੇਗਾ ਅਤੇ ਕੁੱਲ ਵਿਸ਼ਵ ਉਤਪਾਦ ਵਿਚ ਤਿੰਨ ਫੀਸਦੀ ਦਾ ਇਜ਼ਾਫਾ ਹੋਵੇਗਾ। Date:2010-05-29 Time:00:09:02
ਕੋਲਕਾਤਾ - ਜੁੱਤੀਆਂ ਚੱਪਲ ਬਨਾਉਣ ਵਾਲੀ ਮੁੱਖ ਕੰਪਨੀ ਬਾਟਾ ਇੰਡੀਆ ਦੀ ਯੋਜਨਾ ਅਗਲੇ ਤਿੰਨ ਵਰ੍ਹਿਆਂ ਵਿਚ 150-200 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਵੱਡੇ ਸਟੋਰ ਖੋਲਣ ਅਤੇ ਮੌਜੂਦਾ ਸਟੋਰਾਂ ਨੂੰ ਨਵਾਂ ਰੂਪ ਦੇਣ ਦੀ ਹੈ। Date:2010-05-29 Time:00:09:02
ਰਿਲਾਇੰਸ ਪਾਵਰ ਨੇ ਅੱਜ ਕਿਹਾ ਕਿ ਉਹ ਸਮੂਹ ਦੀ ਕੰਪਨੀ ਰਿਲਾਇੰਸ ਇੰਫ੍ਰਾਸਟ੍ਰਕਚਰ ਦੀ 433 ਮੇਗਾਵਾਟ ਸਮਰੱਥਾ ਵਾਲੀਆਂ ਬਿਜਲੀ ਉਤਪਾਦਨ ਇਕਾਈਆਂ ਦਾ 1095 ਕਰੋੜ ਰੁਪਏ ਵਿੱਚ ਅਧਿਗ੍ਰਹਿਣ ਕਰੇਗੀ। Date:2010-05-29 Time:00:09:02
ਵਾਸ਼ਿੰਗਟਨ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇੱਥੇ ਕਿਹਾ ਹੈ ਕਿ ਤੁਰਕੀ ਅਤੇ ਬ੍ਰਾਜ਼ੀਲ ਜਿਹੇ ਦੇਸ਼ਾਂ ਰਾਹੀਂ ਇਰਾਨ ਦਾ ਪਰਮਾਣੂ ਬਾਲਣ ਵਟਾਂਦਰਾ ਪ੍ਰੋਗਰਾਮ ਦਾ ਡਿਪਲੋਮੈਟਿਕ ਹੱਲ ਕੱਢਣ ਦੀ ਪ੍ਰਕ੍ਰਿਆ ਸੰਸਾਰ ਲਈ ਮਾਰੂ ਹੋ ਸਕਦੀ ਹੈ। Date:2010-05-29 Time:00:09:02
ਲਾਹੌਰ - ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀਆਂ ਦੋ ਮਸੀਤਾਂ ਉੱਪਰ ਅੱਜ ਸਵੇਰੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ।ਇਸ ਵਿਚ ਅਜੇ ਤੱਕ 30 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। Date:2010-05-29 Time:00:09:02
ਚੰਡੀਗੜ੍ਹ - ਸੈਮਸੰਗ ਇਲੈਕਟ੍ਰਾਨਿਕਸ ਨੇ ਆਪਣਾ ਸਭ ਤੋਂ ਸਸਤਾ ਫੁਲ ਟੱਚ 3 ਜੀ ਹੈਂਡਸੈਟ 'ਸਟਾਰ ਨੈਨੋ 3 ਜੀ ਐਸ 3370' ਬਾਜ਼ਾਰ ਵਿਚ ਉਤਾਰਿਆ ਹੈ। ਸੈਮਸੰਗ ਦੇ ਪ੍ਰਬੰਧ ਨਿਰਦੇਸ਼ਕ ਮੋਬਾਇਲ ਅਤੇ ਆਈ.ਟੀ. ਸ੍ਰੀ ਰਣਜੀਤ ਯਾਦਵ ਨੇ ਕਿਹਾ ਕਿ ਨੈਨੋ 3 ਜੀ ਉਨ੍ਹਾਂ ਭਾਰਤੀ ਗਾਹਕਾਂ ਲਈ ਡਿਜ਼ਾਇਨ ਕੀਤਾ ਗਿਆ ਹੈ, ਜੋ ਇਸ ਸੇਵਾ ਰਾਹੀਂ ਵੀਡੀਓ ਸਟਰੀਮਿੰਗ, ਤੇਜ਼ ਡਾਟਾ, ਆਡੀਓ ਡਾਊਨਲੋਡ, ਤੇਜ਼ ਇੰਟਰਨੈੱਟ ਬਰਾਉਜਿੰਗ ਅਤੇ ਵੱਧ ਤੋਂ ਵੱਧ ਸਾਊਂਡ ਕਲੈਰੀਟੀ ਦੇ ਚਾਹਵਾਨ ਹਨ। Date:2010-05-29 Time:00:09:02
ਟੋਕੀਓ - ਐਪਲ ਨੇ ਓਵਰਸੀਜ਼ ਬਾਜ਼ਾਰ 'ਚ ਪੈਰ ਰੱਖਦੇ ਹੋਏ ਅੱਜ ਪਹਿਲੀ ਵਾਰ ਅਮਰੀਕਾ ਤੋਂ ਬਾਹਰ ਆਪਣਾ ਆਈ ਪੈਡ ਲਾਂਚ ਕੀਤਾ, ਜਿੱਥੇ ਇਸ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ। ਅੱਜ ਇਹ ਆਈ ਪੈਡ ਜਰਮਨ, ਫਰਾਂਸ, ਇਟਲੀ, ਸਵਿਟਜ਼ਰਲੈਂਡ, ਸਪੇਨ, ਕੈਨੇਡਾ ਅਤੇ ਬਰਤਾਨੀਆ 'ਚ ਲਾਂਚ ਕੀਤਾ ਗਿਆ। ਟੋਕੀਓ 'ਚ ਐਪਲ ਦਾ ਫਲੈਗਸ਼ਿਪ ਸਟੋਰ ਖੁੱਲਣ ਤੋਂ ਪਹਿਲਾਂ ਹੀ ਅੱਜ ਸਵੇਰੇ 1200 ਦੇ ਕਰੀਬ ਵਿਅਕਤੀ ਲਾਈਨਾਂ 'ਚ ਲੱਗੇ ਹੋਏ ਸਨ। ਦੱਸਣਯੋਗ ਹੈ ਕਿ 3 ਅਪ੍ਰੈਲ ਨੂੰ ਲਾਂਚ ਕੀਤਾ ਇਹ ਆਈ ਪੈਡ ਕੰਪਨੀ ਇਕੱਲੇ ਅਮਰੀਕਾ 'ਚ ਹੀ 10 ਲੱਖ ਵੇਚ ਚੁੱਕੀ ਹੈ ਅਤੇ ਇਸ ਦੀ ਘਰੇਲੂ ਮੰਗ ਨੂੰ ਮੁੱਖ ਰੱਖਦੇ ਹੋਏ ਕੰਪਨੀ ਨੇ ਇਸ ਨੂੰ ਵਿਦੇਸ਼ੀ ਬਾਜ਼ਾਰ 'ਚ ਕਰੀਬ ਇਕ ਮਹੀਨੇ ਦੀ ਦੇਰੀ ਨਾਲ ਹੀ ਪੇਸ਼ ਕੀਤਾ ਹੈ। Date:2010-05-29 Time:00:09:02
ਜੰਮੂ - ਜੰਮੂ ਅਤੇ ਕਸ਼ਮੀਰ ਦੇ ਮੁੱਖ ਵਿਰੋਧੀ ਦਲ ਪੀਪੁਲਸ ਡੈਮੋਕ੍ਰੇਟਿਕ ਪਾਰਟੀ(ਪੀਡੀਪੀ) ਦੇ ਬੁਲਾਰੇ ਦੇ ਅਹੁਦੇ ਤੋਂ ਇੱਕ ਦਿਨ ਪਹਿਲਾਂ ਹੀ ਅਸਤੀਫਾ ਦੇਣ ਵਾਲੇ ਏਕੇ ਸਾਹਨੀ ਨੇ ਇੱਥੇ ਕਿਹਾ ਕਿ ਇਹ ਪਾਰਟੀ ਫਿਰਕੂ ਅਤੇ ਦੇਸ਼ ਵਿਰੋਧੀ ਲੋਕਾਂ ਨਾਲ ਭਰੀ ਹੋਈ ਹੈ। Date:2010-05-29 Time:00:09:01
ਪੈਰਿਸ - ਸਾਬਕਾ ਚੈਂਪੀਅਨ ਬੈਲਜੀਅਮ ਦੀ ਜਸਟਿਨ ਹੈਨਿਨ, ਪਹਿਲਾ ਦਰਜਾ ਪ੍ਰਾਪਤ ਅਮਰੀਕਾ ਦੀ ਸੇਰੇਨਾ ਵਿਲੀਅਮਜ਼, ਚੋਟੀ ਦਾ ਖਿਡਾਰੀ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ ਅਤੇ ਦੂਸਰਾ ਦਰਜਾ ਪ੍ਰਾਪਤ ਸਪੇਨ ਦਾ ਰਾਫੇਲ ਨਡਾਲ ਫਰੈਂਚ ਓਪਨ ਦੇ ਸਿੰਗਲਜ਼ ਮੁਕਾਬਲਿਆਂ ਦੇ ਤੀਸਰੇ ਦੌਰ 'ਚ ਪਹੁੰਚ ਗਏ ਹਨ। Date:2010-05-29 Time:00:09:01
ਬੁਲਾਵਾਓ - ਮਾਈਕ੍ਰੋਮੈਕਸ ਤਿਕੋਣੀ ਲੜੀ ਦੇ ਪਹਿਲੇ ਮੈਚ ਵਿਚ ਜ਼ਿੰਬਾਬਵੇ ਨੇ ਰੋਹਿਤ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਨੂੰ ਬੇਕਾਰ ਕਰਦਿਆਂ ਭਾਰਤੀ ਟੀਮ ਨੂੰ ਰੋਮਾਂਚਿਕ ਮੈਚ ਵਿਚ ਛੇ ਵਿਕਟਾਂ ਨਾਲ ਹਰਾ ਦਿੱਤਾ।ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਇਹ 50ਵਾਂ ਅੰਤਰਰਾਸ਼ਟਰੀ ਮੈਚ ਸੀ। Date:2010-05-29 Time:00:09:01
ਜੁਲਾਈ ਵਿੱਚ ਰਾਹੁਲ ਢੋਲਕੀਆ ਦੁਆਰਾ ਨਿਰਦੇਸ਼ਿਤ ਫਿਲਮ 'ਲਮਹਾ' ਰਿਲੀਜ਼ ਹੋਣ ਜਾ ਰਹੀ ਹੈ ਜੋ ਕਸ਼ਮੀਰ ਦੀਆਂ ਵਰਤਮਾਨ ਸਮੱਸਿਆਵਾਂ ਬਾਰੇ ਹੈ। ਇਸ ਵਿੱਚ ਬਿਪਾਸ਼ਾ ਬਸੂ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ। ਆਪਣੀ ਇਮੇਜ਼ ਤੋਂ ਅਲੱਗ ਜਾਂ ਬਿਨਾ ਚਮਕ-ਦਮਕ ਵਾਲੀ ਭੂਮਿਕਾ ਨਿਭਾਉਣ ਦੀ ਜਿੱਦ ਏ-ਸਟਾਰ ਐਕਸਟ੍ਰੈਸ ਵਿੱਚ ਦੇਖੀ ਜਾਂਦੀ ਹੈ। ਜਿਵੇਂ ਕੈਟਰੀਨਾ ਨੇ 'ਰਾਜਨੀਤੀ' ਵਿੱਚ ਆਪਣੀ ਇਮੇਜ਼ ਤੋਂ ਅਲੱਗ ਰੋਲ ਕੀਤਾ ਹੈ ਕੁਝ ਇਸੇ ਤਰ੍ਹਾਂ ਬਿਪਾਸ਼ਾ ਨੇ ਵੀ 'ਲਮਹਾ' ਵਿੱਚ ਕੀਤਾ ਹੈ। ਇਹ ਭੂਮਿਕਾਵਾਂ ਗਲੈਮਰਸ ਅਤੇ ਹਾਟ ਕਹੀਆਂ ਜਾਣ ਵਾਲੀਆਂ ਹੀਰੋਇਨਾਂ ਇਸ ਲਈ ਚੁਣਦੀਆਂ ਹਨ ਤਾਂ ਕਿ ਉਨ੍ਹਾਂ ਨੂੰ ਪੁਰਸਕਾਰ ਮਿਲ ਜਾਵੇ। ਉਨ੍ਹਾਂ ਨੂੰ ਇਸ ਗੱਲ 'ਤੇ ਅਟੁੱਟ ਵਿਸ਼ਵਾਸ ਹੈ ਕਿ ਬਿਨਾ ਮੇਕਅੱਪ ਵਾਲੇ ਰੋਲ ਨਿਭਾਉਣ ਤੇ ਹੀ ਮਸ਼ਹੂਰ ਪੁਰਸਕਾਰ ਮਿਲਦੇ ਹਨ। Date:2010-05-29 Time:00:09:01
ਪਟਨਾ - ਸਾਬਕਾ ਰੇਲ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਪੱਛਮੀ ਬੰਗਾਲ ਵਿਚ ਰੇਲ ਪਟੜੀ ਨੂੰ ਉਡਾਉਣ ਦੀ ਕਾਰਵਾਈ ਨੂੰ ਕਾਇਰਤਾਪੂਰਨ ਦੱਸਿਆ ਅਤੇ ਕਿਹਾ ਕਿ ਇਸ ਦੀ ਜਿੰਨ੍ਹੀ ਵੀ ਨਿੰਦਿਆ ਕੀਤੀ ਜਾਵੇ, ਉਹ ਘੱਟ ਹੈ। Date:2010-05-29 Time:00:09:01
ਝਾਰਗ੍ਰਾਮ - ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜਿਲ੍ਹੇ ਵਿਚ ਝਾਰਗ੍ਰਾਮ ਲਾਗੇ ਖੇਮਸੂਲੀ ਅਤੇ ਸਰਡੀਹਾ ਰੇਲਵੇ ਸਟੇਸ਼ਨਾਂ ਵਿਚਕਾਰ ਇੱਕ ਧਮਾਕੇ ਕਾਰਣ ਗਿਆਨੇਸ਼ਵਰੀ ਐਕਸਪ੍ਰੈਸ ਦੇ ਕੁੱਝ ਡੱਬੇ ਲੀਹੋਂ ਲੱਥ ਕੇ ਇੱਕ ਮਾਲਗੱਡੀ ਨਾਲ ਟਕਰਾ ਗਏ।ਇਸ ਕਾਰਣ 65 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 200 ਹੋਰ ਜ਼ਖਮੀ ਹੋ ਗਏ। Date:2010-05-29 Time:00:09:01
ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਪ੍ਰਸਿੱਧ ਸਮਾਜਸੇਵੀ ਸਵਾਮੀ ਅਗਨੀਵੇਸ਼ ਨੂੰ ਮਾਉਵਾਦੀਆਂ ਨੂੰ ਗੱਲਬਾਤ ਦੀ ਮੇਜ਼ ਉੱਪਰ ਲਿਆਉਣ ਦੀ ਜੁੰਮੇਵਾਰੀ ਸੌਂਪੀ ਹੈ। Date:2010-05-29 Time:00:09:01
ਸ਼ਿਮਲਾ - ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਤੋਂ 23 ਕਿਲੋਮੀਟਰ ਦੀ ਦੂਰੀ ਉੱਪਰ ਸਥਿੱਤ ਸ਼ਿਮਲਾ ਹਵਾਈ ਅੱਡਾ ਵੀ ਸੁਰੱਖਿਅਤ ਨਹੀਂ ਹੈ ਕਿਉਂ ਜੋ ਇਸ ਦੇ ਹਾਲ ਵੀ ਮੰਗਲੌਰ ਹਵਾਈ ਅੱਡੇ ਜਿਹੇ ਹੀ ਹਨ। Date:2010-05-29 Time:00:09:01
ਨਵੀਂ ਦਿੱਲੀ - ਭਾਜਪਾ ਨੇ ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜਿਲ੍ਹੇ ਵਿਚ ਬੀਤੀ ਦੇਰ ਰਾਤ ਹੋਏ ਗਿਆਨੇਸ਼ਵਰੀ ਐਕਸਪ੍ਰੈਸ ਦੇ ਹਾਦਸੇ 'ਤੇ ਅੱਜ ਡੂੰਘਾ ਅਫਸੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਨਕਸਲੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇ। Date:2010-05-29 Time:00:09:01
ਪਟਨਾ - ਤਿੱਬਤੀਆਂ ਦੇ ਮੁੱਖ ਧਰਮ ਗੁਰੂ ਦਲਾਈਲਾਮਾ ਨੇ ਇੱਥੇ ਕਿਹਾ ਕਿ ਚੀਨ ਵਿਚ ਵੀ ਬਦਲਾਅ ਹੋ ਰਿਹਾ ਹੈ ਅਤੇ ਹੁਣ ਉੱਥੇ ਵੱਡੀ ਗਿਣਤੀ ਵਿਚ ਮੈਗਜ਼ੀਨਾਂ ਅਤੇ ਅਖਬਾਰਾਂ ਵਿਚ ਤਿੱਬਤ ਮਸਲੇ ਉੱਪਰ ਉਹਨਾਂ ਦੇ ਵਿਚਾਰਾਂ ਦੀ ਹਿਮਾਇਤ ਹੋ ਰਹੀ ਹੈ। Date:2010-05-29 Time:00:09:01
ਫਰਿਜ਼ਨੋ-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਮਰੀਕਾ ਇਕਾਈ ਵਲੋਂ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਜੀ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਬੀਬੀ ਸੁਰਿੰਦਰ ਕੌਰ ਜੀ ਜੋ ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲ ਰਹੇ ਹਨ। ਬੀਤੇ ਐਤਵਾਰ ਨੂੰ ਸ੍ਰੋ਼ਮਣੀ ਅਕਾਲੀ ਦਲ (ਬਾਦਲ) ਦੀ ਅਮਰੀਕਾ ਇਕਾਈ ਦੀ ਇਕ ਇਕੱਤਰਤਾ ਇਥੇ ਹੋਈ। ਇਸ ਇਕੱਤਰਤਾ ਦੇ ਸ਼ੁਰੂ ਵਿਚ ਸਾਰੇ ਹੀ ਅਕਾਲੀ ਆਗੂਆਂ [...] Date:2010-05-28 Time:00:13:56
ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਦਫ਼ਤਰ ਵਿੱਚ ਸੰਦੇਸ਼ਵਾਹਕ ਵਜੋਂ ਕੰਮ ਕਰਦੇ ਨੌਜਵਾਨ ਲਖਵੀਰ ਸਿੰਘ ਨੂੰ ਦੋ ਮਾਸੂਮ ਜਾਨਾਂ ਬਚਾਉਣ ਬਦਲੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ੫੦ ਹਜ਼ਾਰ ਰੁਪਏ ਦਾ ਇਨਾਮ ਭੇਜਿਆ ਹੈ। ਅਗਸਤ ੨੦੦੮ ਵਿੱਚ ਲਖਬੀਰ ਸਿੰਘ ਨੇ ਸਿਧਵਾਂ ਨਹਿਰ ਵਿਚੋਂ ਰੁੜਦੇ ਜਾਂਦੇ ਦੋ ਮਾਸੂਮ ਬੱਚਿਆਂ ਨੂੰ [...] Date:2010-05-28 Time:00:13:56
ਜਲੰਧਰ-ਪੰਜਾਬ ਦੇ ਡਾਇਰੈਕਟਰ ਜਨਰਲ (ਡੀਜੀਪੀ) ਪਰਮਦੀਪ ਸਿੰਘ ਗਿੱਲ ਦਾ ਮੰਨਣਾ ਹੈ ਕਿ ਸੂਬੇ ਵਿਚ ਨਕਸਲਵਾਦ ਪੈਰ ਖਿਲਾਰ ਰਿਹਾ ਹੈ। ਕਈ ਜਥੇਬੰਦੀਆਂ ਸਮਾਜਕ ਮੁੱਦਿਆਂ ਦੇ ਜ਼ਰੀਏ ਨੈਟਵਰਕ ਤਿਆਰ ਕਰ ਰਹੀਆਂ ਹਨ। ਕਈ ਪੁਰਾਣੇ ਧੜਿਆਂ ਦੇ ਬਚੇ ਲੋਕ ਇਨ੍ਹਾਂ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਫਿਕਰ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਪੁਲਿਸ ਪੂਰੀ [...] Date:2010-05-28 Time:00:13:56
ਬੀਜਿੰਗ- ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਭਾਰਤ ਨੂੰ ਸਥਾਈ ਸੀਟ ਦਿੱਤੇ ਜਾਣ ਬਾਰੇ ਚੀਨ ਨੇ ਆਪਣਾ ਰਵਈਆ ਥੋੜ੍ਹਾ ਨਰਮ ਕਰਦੇ ਹੋਏ ਕਿਹਾ ਹੈ ਕਿ ਉਹ ਭਾਰਤ ਦੇ ਦਾਅਵੇ ਬਾਰੇ ਗੱਲਬਾਤ ਕਰਨ ਲਈ ਤਿਆਰ ਹੈ। ਚੀਨ ਦੇ ਰਾਸ਼ਟਰਪਤੀ ਹੂ ਜਿੰਤਾਓ ਨੇ ਇਹ ਭਰੋਸਾ ਭਾਰਤੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਦਿੱਤਾ ਹੈ ਅਤੇ ਕਿਹਾ ਹੈ ਕਿ ਸਾਲ 2011-2012 [...] Date:2010-05-28 Time:00:13:56
page no.2 |
Select news date : 31 - 5 - 2010 30 - 5 - 2010 29 - 5 - 2010 28 - 5 - 2010 27 - 5 - 2010 26 - 5 - 2010 25 - 5 - 2010 24 - 5 - 2010 23 - 5 - 2010 22 - 5 - 2010 21 - 5 - 2010 20 - 5 - 2010 19 - 5 - 2010 18 - 5 - 2010 17 - 5 - 2010 16 - 5 - 2010 15 - 5 - 2010 14 - 5 - 2010 13 - 5 - 2010 12 - 5 - 2010 11 - 5 - 2010 10 - 5 - 2010 9 - 5 - 2010 8 - 5 - 2010 7 - 5 - 2010 6 - 5 - 2010 5 - 5 - 2010 4 - 5 - 2010 3 - 5 - 2010 2 - 5 - 2010 1 - 5 - 2010 |