Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 5 - 2010
ਸਿਲੀਗੁੜੀ - ਆਲ ਇੰਡੀਆ ਗੋਰਖਾ ਲੀਗ(ਏਆਈਜੀਐਲ) ਦੇ ਪ੍ਰਧਾਨ ਅਤੇ ਗੋਰਖਾਲੈਂਡ ਦਾ ਪ੍ਰਸਤਾਵ ਦੇਣ ਵਾਲੇਮਦਨ ਤਮਾਂਗ ਦਾ ਦਾਰਜੀਲਿੰਗ ਵਿਖੇ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ। Date:2010-05-22 Time:00:12:28
ਲੰਦਨ - ਕੌਮਾਂਤਰੀ ਕ੍ਰਿਕਟ ਪਰੀਸ਼ਦ ਦੀ ਭ੍ਰਿਸ਼ਟਾਚਾਰ ਰੋਧੀ ਇਕਾਈ ਇਸ ਵਰ੍ਹੇ ਦੀ ਸ਼ੁਰੂਆਤ ਵਿਚ ਪਾਕਿਸਤਾਨ ਦੇ ਆਸਟ੍ਰੇਲਿਆਈ ਦੌਰੇ ਦੀ ਜਾਂਚ ਕਰ ਰਹੀ ਹੈ ਜਿਸ ਵਿਚ ਪਾਕਿਸਤਾਨੀ ਟੀਮ ਨੂੰ ਟੈਸਟ, ਇੱਕ ਰੋਜ਼ਾ ਅਤੇ ਟੀ 20 ਵਿਚ ਹਰ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। Date:2010-05-22 Time:00:12:28
ਐਂਟਿਗਾ - ਯੋਹਾਨ ਬੋਥਾ ਦੇ ਹਰਫਨਮੌਲਾ ਪ੍ਰਦਰਸ਼ਨ ਸਦਕਾ ਕਪਤਾਨ ਗ੍ਰੀਮ ਸਮਿੱਥ ਦੀ ਅਗਵਾਈ ਵਾਲੀ ਦੱਖਣੀ ਅਫ੍ਰੀਕੀ ਕ੍ਰਿਕਟ ਟੀਮ ਨੇ ਵੈਸਟ ਇੰਡੀਜ਼ ਨੂੰ ਬੀਤੇ ਕੱਲ੍ਹ ਹੋਏ ਟੀ 20 ਕ੍ਰਿਕਟ ਮੁਕਾਬਲੇ ਵਿਚ ਹਰਾਉਂਦੇ ਹੋਏ ਟੀ 20 ਲੜ੍ਹੀ ਨੂੰ 2-0 ਨਾਲ ਆਪਣੇ ਨਾਂ ਕਰ ਲਿਆ। Date:2010-05-22 Time:00:12:28
ਲਾਸ ਵੇਗਾਸ ਵਿੱਚ ਰਹਿਣ ਵਾਲਾ ਜੇ (ਰਿਤਿਕ ਰੌਸ਼ਨ) ਪੈਸਾ ਕਮਾਉਣ ਲਈ ਉਨ੍ਹਾਂ ਕੁੜੀਆਂ ਨਾਲ ਵੀ ਵਿਆਹ ਕਰ ਲੈਂਦਾ ਹੈ ਜੋ ਗ੍ਰੀਨ ਕਾਰਡ ਚਾਹੁੰਦੀਆਂ ਹਨ। ਇਸ ਤਰ੍ਹਾਂ ਦਾ ਹੀ 11ਵਾਂ ਵਿਆਹ ਉਹ ਨਤਾਸ਼ਾ/ਲਿੰਡਾ (ਬਾਰਬਰਾ ਮੋਰੀ) ਨਾਲ ਕਰਦਾ ਹੈ ਜੋ ਮੈਕਸੀਕੋ ਤੋਂ ਲਾਸ ਵੇਗਾਸ ਪੈਸਾ ਕਮਾਉਣ ਆਈ ਹੈ। ਅਰਬਪਤੀ ਅਤੇ ਕੈਸੀਨੋ ਮਾਲਿਕ (ਕਬੀਰ ਬੇਦੀ) ਦੀ ਧੀ ਜਿਨਾ (ਕੰਗਨਾ) ਨੂੰ ਜੇ ਡਾਂਸ ਸਿਖਾਉਂਦਾ ਹੈ। ਜਿਨਾ ਉਸ 'ਤੇ ਮਰ ਮਿਟਦੀ ਹੈ। ਜੇ ਦੀ ਨਜ਼ਰ ਉਸਦੇ ਪੈਸਿਆਂ ਤੇ ਹੈ, ਇਸ ਲਈ ਉਹ ਵੀ ਉਸ ਨੂੰ ਪਿਆਰ ਕਰਨ ਦਾ ਨਾਟਕ ਕਰਨ ਲੱਗਦਾ ਹੈ। ਉੱਧਰ ਨਤਾਸ਼ਾ ਵੀ ਜਿਨਾ ਦੇ ਭਰਾ ਟੋਨੀ (ਨਿਕ ਬ੍ਰਾਉਨ) ਨਾਲ ਵਿਆਹ ਕਰਾਉਣ ਲਈ ਤਿਆਰ ਹੋ ਜਾਂਦੀ ਹੈ ਤਾਂ ਕਿ ਉਸਦੀ ਗਰੀਬੀ ਦੂਰ ਹੋ ਸਕੇ। ਨਤਾਸ਼ਾ ਅਤੇ ਜੇ ਦੀ ਇੱਕ ਵਾਰ ਫਿਰ ਮੁਲਾਕਾਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਮਹਿਸ Date:2010-05-22 Time:00:12:28
ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਹੁਣ ਇੱਕ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ, ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਸਮਾਂ ਲੰਘਦਾ ਜਾ ਰਿਹਾ ਹੈ। ਹਾਲਾਂਕਿ ਉਹ ਗੋਦ ਲਈਆਂ ਹੋਈਆਂ ਦੋ ਬੱਚੀਆਂ ਦੀ ਪਹਿਲਾਂ ਤੋਂ ਹੀ ਮਾਂ ਹੈ। 34 ਸਾਲਾ ਸੁਸ਼ਮਿਤਾ ਨੇ ਸਾਲ 2000 ਵਿੱਚ ਰੈਨੀ ਨੂੰ ਗੋਦ ਲਿਆ ਸੀ, ਜਦੋਂ ਕਿ ਇਸ ਸਾਲ ਉਨ੍ਹਾਂ ਨੇ ਆਲੀਸ਼ਾ ਨਾਂਅ ਦੀ ਇੱਕ ਤਿੰਨ ਮਹੀਨੇ ਦੀ ਬੱਚੀ ਨੂੰ ਗੋਦ ਲਿਆ ਹੈ। ਉਹ ਹੋਰ ਬੱਚੇ ਵੀ ਗੋਦ ਲੈਣ ਨੂੰ ਤਿਆਰ ਹੈ। 'ਆਈ ਐਮ ਸ਼ੀ' ਦੇ ਸੈਟ ਤੇ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਵਾਰ 'ਆਪਣਾ' ਬੱਚਾ ਚਾਹੁੰਦੀ ਹਾਂ, ਕਿਉਂਕਿ ਮੇਰੇ ਲਈ ਸਮਾਂ ਲੰਘਦਾ ਜਾ ਰਿਹਾ ਹੈ। ਸਾਬਕਾ ਮਿਸ ਯੂਨੀਵਰਸ ਨੇ ਕਿਹਾ ਕਿ ਇਸ ਬੱਚੇ ਤੋਂ ਬਾਅਦ ਮੈਂ ਜਿੰਨੇ ਚਾਹਾਂ, ਓਨੇ ਬੱਚਿਆਂ ਦੀ ਮਾਂ ਬਣ ਸਕਦੀ ਹਾਂ, ਕਿਉਂਕਿ ਇਸ ਤਰ੍ਹਾਂ ਦੇ ਬਹੁਤ ਸਾ Date:2010-05-22 Time:00:12:28
ਨਵੀਂ ਦਿੱਲੀ - ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੀ 19ਵੀਂ ਬਰਸੀ ਮੌਕੇ ਅੱਜ ਦੇਸ਼ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। Date:2010-05-22 Time:00:12:28
ਨਵੀਂ ਦਿੱਲੀ - ਰੱਖਿਆ ਮੰਤਰੀ ਏਕੇ ਐਂਟਨੀ ਨੇ ਇੱਥੇ ਕਿਹਾ ਹੈ ਕਿ ਨਕਸਲੀਆਂ ਖਿਲਾਫ ਕਾਰਵਾਈ ਵਿਚ ਸੈਨਾ ਦੀ ਵਰਤੋਂ ਦੇ ਮੁੱਦੇ ਦਾ ਫੈਸਲਾ ਸਰਕਾਰ ਦੇ ਹਰ ਪੱਧਰ ਉੱਪਰ ਲਿਆ ਜਾਵੇਗਾ ਅਤੇ ਉਹ ਸਾਰਿਆਂ ਉੱਪਰ ਲਾਗੂ ਹੋਵੇਗਾ। Date:2010-05-22 Time:00:12:28
ਵਾਸ਼ਿੰਗਟਨ - ਅਮਰੀਕੀ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਤਹਿਰੀਕੇ ਤਾਲੀਬਾਨ ਨਾ ਸਿਰਫ ਇਸਲਾਮਾਬਾਦ ਵਿਚ ਸਰਕਾਰ ਨੂੰ ਪੁੱਟ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਸਗੋਂ ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਖਿਲਾਫ ਹਮਲੇ ਵੀ ਕਰ ਰਿਹਾ ਹੈ। Date:2010-05-22 Time:00:12:28
ਨਵੀਂ ਦਿੱਲੀ - ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕਿਆਂ ਵਿਚ ਪੁੱਜੇ ਚੱਕਰਵਾਤੀ ਤੁਫਾਨ ਲੈਲਾ ਤੋਂ ਫੈਲੀ ਤਬਾਹੀ ਮਗਰੋਂ ਰਾਜ ਵਿਚ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਪ੍ਰਸ਼ਾਸਨ ਦੀ ਮਦੱਦ ਲਈ ਥਲਸੈਨਾ, ਹਵਾਈਸੈਨਾ ਅਤੇ ਜਲਸੈਨਾ ਦੇ ਜਵਾਨਾਂ ਦੀ ਮਦੱਦ ਹਾਸਲ ਕੀਤੀ ਜਾ ਰਹੀ ਹੈ। Date:2010-05-22 Time:00:12:28
ਵਾਸ਼ਿੰਗਟਨ - ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਭਰੋਸਾ ਜ਼ਾਹਰ ਕੀਤਾ ਹੈ ਕਿ ਪਾਕਿਸਤਾਨ ਤਾਲੀਬਾਨੀ ਅੱਤਵਾਦੀਆਂ ਦੇ ਗੜ੍ਹ ਉੱਤਰੀ ਵਜੀਰਿਸਤਾਨ ਵਿਚ ਫੌਜੀ ਕਾਰਵਾਈ ਜ਼ਰੂਰ ਕਰੇਗਾ ਪਰ ਇਸ ਦਾ ਸਮਾਂ ਤੈਅ ਕਰਨ ਦਾ ਅਧਿਕਾਰ ਇਸਲਾਮਾਬਾਦ ਨੂੰ ਹੀ ਹੈ। Date:2010-05-22 Time:00:12:28
ਮੈਂਗਲੌਰ - ਮੈਂਗਲੌਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਸਵੇਰੇ ਏਅਰ ਇੰਡੀਆ ਦਾ ਇੱਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਹਾਦਸੇ ਵਿੱਚ 160 ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਵਿੱਚ ਚਾਲਕ ਦਲ ਦੇ ਛੇ ਮੈਂਬਰਾਂ ਸਮੇਤ 166 ਲੋਕ ਸਵਾਰ ਸਨ। Date:2010-05-22 Time:00:12:28
ਸੰਰਾ - ਜਰਮਨੀ ਨੇ ਇਰਾਨ ਵਿਚ ਰੂਸ ਦੇ ਬਣੇ ਪਰਮਾਣੂ ਕਾਰਖਾਨੇ ਲਈ ਤਕਨੀਕ ਖਰੀਦਣ ਦੇ ਸ਼ੱਕ ਵਿਚ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਜਿਸ ਨਾਲ ਯੂਰਪੀ ਸੰਘ ਅਤੇ ਰੂਸ ਦੇ ਕੂਟਨੀਤਕ ਰਿਸ਼ਤੇ ਪ੍ਰਭਾਵਿਤ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। Date:2010-05-21 Time:00:02:10
ਮੁੰਬਈ : ਟਾਟਾ ਮੋਟਰਜ਼ ਨੇ ਈਂਧਣ ਦੀ ਬਹੁਤ ਘੱਟ ਖ਼ਪਤ ਕਰਨ ਵਾਲੀ ਨਵੀਂ ਸੇਡਾਨ ਕਾਰ ਇੰਡੀਗੋ ਈ ਸੀਐੱਸ ਭਾਰਤੀ ਬਾਜਾਰ ਵਿੱਚ ਉਤਾਰੀ।ਟਾਟਾ ਮੋਟਰਜ਼ ਨੇ ਕਿਹਾ ਹੈ ਕਿ ਇਹ ਕਾਰ ਨੌਜਵਾਨ ਲੋਕਾਂ ਨੂੰ ਧਿਆਨ ਵਿੱਚ ਰੱਖਕੇ ਤਿਆਰ ਕੀਤੀ ਗਈ ਹੈ। Date:2010-05-21 Time:00:02:10
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਵੱਖ ਵੱਖ ਖੇਤਰਾਂ ਵਿੱਚ ਲਗਭਗ 1412.19 ਕਰੋੜ ਰੁਪਏ ਦੇ ਸਿੱਧੇ ਵਿਦੇਸ਼ੀ ਨਿਵੇਸ਼ ਦੇ 24 ਪ੍ਰਸਤਾਵਾਂ ਨੂੰ ਮੰਜ਼ੂਰੀ ਦੇ ਦਿੱਤੀ ਹੈ।ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲੀ ਕਮੇਟੀ ਦੀ ਬੈਠਕ ਵਿੱਚ ਇਸ ਸਬੰਧ ਵਿੱਚ ਫੈਸਲਾ ਲਿਆ ਗਿਆ। Date:2010-05-21 Time:00:02:10
ਨਵੀਂ ਦਿੱਲੀ : ਦੇਸ਼ ਵਿੱਚ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਬੈਂਕ ਆਈਸੀਆਈਸੀਆਈ ਨੂੰ ਬੈਂਕ ਆਫ਼ ਰਾਜਸਥਾਨ ਦਾ ਹੱਥ ਫੜ੍ਹਣਾ ਮਹਿੰਗਾ ਪਿਆ ਹੈ।ਆਈਸੀਆਈਸੀਆਈ ਨੇ ਮੰਗਲਵਾਰ ਨੂੰ ਬੈਂਕ ਆਫ਼ ਰਾਜਸਥਾਨ ਦੇ ਅਧਿਗ੍ਰਹਿਣ ਦੀ ਘੋਸ਼ਣਾ ਕੀਤੀ। Date:2010-05-21 Time:00:02:10
ਮੁੰਬਈ : ਦਵਾਈ ਬਣਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਰੈਨਬੈਕਸੀ ਲੈਬੋਰੇਟ੍ਰੀਜ਼ ਲਿਮੀਟੇਡ ਨੇ ਯੂਰੋਪੀ ਨਿਯਾਮਕਾਂ ਦੀ ਚਿਤਾਵਨੀ ਮਗਰੋਂ ਬਾਜਾਰ ਵਿੱਚ ਉਤਾਰੇ ਤਿੰਨ ਉਤਪਾਦਾਂ ਦੇ ਚੁਣਵੇਂ ਸੰਸਕਰਣ ਵਾਪਸ ਲੈਣ ਦਾ ਫੈਸਲਾ ਕੀਤਾ ਹੈ। Date:2010-05-21 Time:00:02:10
ਵਾਸ਼ਿੰਗਟਨ ਡੀਸੀ : ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਫੈਸਲ ਸ਼ਹਿਜਾਦ ਨੂੰ ਲਸ਼ਕਰ ਏ ਤੈਇਬਾ ਨੇ ਕਸ਼ਮੀਰ ਵਿੱਚ ਲੜਾਈ ਲੜ੍ਹਨ ਦੇ ਲਈ ਸਿਖਲਾਈ ਦੇ ਤਿਆਰ ਕੀਤਾ ਸੀ। ਲਸ਼ਕਰ ਦੇ ਇੱਕ ਉੱਚ ਪਦ ਤਾਇਨਾਤ ਕਮਾਂਡਰ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ। Date:2010-05-21 Time:00:02:10
ਟੋਕੀਓ : ਜਪਾਨ ਦੀ ਵਾਹਨ ਕੰਪਨੀ ਟੋਆਟਾ ਨੇ ਕੌਮਾਂਤਰੀ ਪੱਧਰ ਉੱਤੇ ਆਪਣੇ 115000 ਲੈਕਸਸ ਵਾਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।ਇਹਨਾਂ ਵਾਹਨਾਂ ਦੀ ਸਟੀਅਰਿੰਗ ਪ੍ਰਣਾਲੀ ਵਿੱਚ ਖ਼ਰਾਬੀ ਦੀ ਵਜ੍ਹਾ ਨਾਲ ਕੰਪਨੀ ਨੇ ਇਹ ਕਦਮ ਉਠਾਇਆ ਹੈ। ਜਪਾਨ ਦੀ ਇਸ ਪ੍ਰਮੁੱਖ ਵਾਹਨ ਕੰਪਨੀ ਦੀ ਸ਼ਾਖ ਨੂੰ ਇਸ ਨਾਲ ਇੱਕ ਹੋਰ ਝੱਟਕਾ ਲੱਗੇਗਾ। Date:2010-05-21 Time:00:02:10
ਨਵੀਂ ਦਿੱਲੀ : ਡਿਜੀਟਲ ਤਕਨੀਕ ਵਾਲੇ ਯੰਤਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਸੈਮਸੰਗ ਇਲੈਕਟ੍ਰੋਨਿਕਸ ਨੇ ਦੁਨੀਆ ਦਾ ਸਭ ਤੋਂ ਛੋਟਾ ਲੇਜਰ ਪ੍ਰਿੰਟਰ ਭਾਰਤੀ ਬਾਜ਼ਾਰ ਵਿੱਚ ਪੇਸ਼ ਕੀਤਾ ਹੈ। Date:2010-05-21 Time:00:02:10
ਦੁਨੀਆ ਦੀ ਪਹਿਲੀ ਏਟੀਐੱਮ ਦੀ ਖੋਜ ਕਰਨ ਵਾਲੇ ਸਕਾਟਿਸ਼ ਜੋਹਨ ਸ਼ੇਫਰਡ ਬੈਰੋਨ ਦਾ ਕੱਲ੍ਹ ਅੰਤਿਮ ਸੰਸਕਾਰ ਕੀਤਾ ਜਾਵੇਗਾ, ਉਹਨਾਂ ਦਾ ਸੰਖੇਪਿਤ ਬਿਮਾਰੀ ਮਗਰੋਂ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਸੀ। Date:2010-05-21 Time:00:02:10
ਨਵੀਂ ਦਿੱਲੀ : ਉਮੇਸ਼ ਕੁਮਾਰ ਮੋਦੀ ਸਮੂਹ ਦੀ ਫਰਮਾ ਕੰਪਨੀ ਵਿਨ ਇੰਡੀਆ ਨੇ ਦੇਸ਼ ਦੇ ਡੈਂਟਲ ਕੇਅਰ ਉਤਪਾਦ ਬਾਜ਼ਾਰ ਵਿੱਚ ਅਗਲੇ ਤਿੰਨ ਵਰ੍ਹਿਆਂ ਦੇ ਦੌਰਾਨ ਮਜ਼ਬੂਤ ਪੈਠ ਬਣਾਉਣ ਦੇ ਲਈ 100 ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ ਰੱਖਿਆ ਹੈ। Date:2010-05-21 Time:00:02:10
ਫਲੋਰਿਡਾ - ਆਈਸੀਸੀ ਦੇ ਦੋ ਪੂਰਨ ਮੈਂਬਰ ਦੇਸ਼ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਕਾਰ ਇਸ ਹਫਤੇ ਦੇ ਆਖਰ ਵਿਚ ਅਮਰੀਕੀ ਜਮੀਨ ਉੱਪਰ ਪਹਿਲਾ ਕ੍ਰਿਕਟ ਮੈਚ ਆਯੋਜਿਤ ਕਰਾਇਆ ਜਾਵੇਗਾ ਅਤੇ ਅਧਿਕਾਰੀਆਂ ਨੂੰ ਆਸ ਹੈ ਕਿ ਇਸ ਨਾਲ ਅਮਰੀਕਾ ਵਿਚ ਕ੍ਰਿਕਟ ਦੀ ਪ੍ਰਸਿੱਧੀ ਦੀ ਮੁਹਿੰਮ ਨੂੰ ਲਾਹਾ ਮਿਲੇਗਾ। Date:2010-05-21 Time:00:02:09
ਮੈਲਬੋਰਨ - ਟੀ 20 ਵਿਸ਼ਵ ਕੱਪ ਵਿਚ ਆਪਣੀ ਖਰਾਬ ਫਾਰਮ ਅਤੇ ਟੂਰਨਾਮੈਂਟ ਦੇ ਫਾਈਨਲ ਵਿਚ ਨਾਕਾਮ ਕਪਤਾਨੀ ਨੂੰ ਲੈ ਕੇ ਆਲੋਚਨਾਵਾਂ ਦੇ ਘੇਰੇ ਵਿਚ ਆਏ ਮਾਈਕਲ ਕਲਾਰਕ ਨੇ ਅਜੇ ਵੀ ਟੀ 20 ਟੀਮ ਦੀ ਅਗਵਾਈ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। Date:2010-05-21 Time:00:02:09
ਟੀ-20 ਵਿਸ਼ਵਕੱਪ ਵਿੱਚ ਭਾਰਤੀ ਕ੍ਰਿਕੇਟ ਟੀਮ ਦੇ ਪ੍ਰਦਰਸ਼ਨ ਤੋਂ ਨਰਾਜ ਹੋ ਕੇ ਸ਼ਾਹਰੁਖ ਖਾਨ ਨੂੰ ਭਾਰਤੀ ਕ੍ਰਿਕੇਟ ਟੀਮ ਦੀ ਕਪਤਾਨੀ ਨਹੀਂ ਸੌਂਪੀ ਗਈ ਹੈ, ਬਲਕਿ ਉਹ ਸ਼੍ਰੀਲੰਕਾ ਦੇ ਖਿਲਾਫ 4 ਜੂਨ ਨੂੰ ਹੋਣ ਵਾਲੇ ਮੈਚ ਵਿੱਚ ਬਾਲੀਵੁੱਡ ਸਟਾਰਸ ਕ੍ਰਿਕੇਟ ਟੀਮ ਦੀ ਕਪਤਾਨੀ ਕਰਨਗੇ। ਇਹ ਮੈਚ ਹੋਵੇਗਾ ਕੋਲੰਬੋ ਦੇ ਸਿੰਹਲੀ ਸਪੋਰਟਸ ਕਲੱਬ ਗ੍ਰਾਉਂਡ ਵਿੱਚ। ਇਸ ਮੈਚ ਦਾ ਆਰਗੇਨਾਈਜ਼ਰ ਹੈ ਆਈਫਾ, ਜੋ ਚੈਰਿਟੀ ਲਈ ਬਾਲੀਵੁੱਡ ਸਟਾਰਸ ਅਤੇ ਸ਼੍ਰੀਲੰਕਾ ਕ੍ਰਿਕੇਟ ਟੀਮ ਵਿਚਕਾਰ ਟੀ-20 ਮੈਚ ਦਾ ਆਯੋਜਨ ਕਰ ਰਿਹਾ ਹੈ। ਸ਼੍ਰੀਲੰਕਾ ਟੀਮ ਦੀ ਕਮਾਨ ਸੰਭਾਲਣਗੇ ਕੁਮਾਰ ਸੰਗਕਾਰਾ। ਇਹ ਮੈਚ ਮੌਜ-ਮਸਤੀ ਦੇ ਨਾਲ ਖੇਡਿਆ ਜਾਵੇਗਾ, ਇਸ ਲਈ ਕੁਝ ਨਿਯਮਾਂ ਵਿੱਚ ਤਬਦੀਲੀ ਵੀ ਦੇਖਣ ਨੂੰ ਮਿਲੇਗੀ। ਸ਼੍ਰੀਲੰਕਾ ਦੇ ਕ੍ਰਿਕੇਟ ਪ੍ਰੇਮੀ ਬੇਸਬਰੀ ਨਾਲ ਇਸ ਮੈਚ ਦ Date:2010-05-21 Time:00:02:09
ਵਾਸ਼ਿੰਗਟਨ - ਓਬਾਮਾ ਪ੍ਰਸ਼ਾਸਨ ਨੇ ਮਨੁੱਖੀ ਅਧਿਕਾਰ ਸੰਗਠਨਾਂ ਦੇ ਵਿਰੋਧ ਨੂੰ ਇੱਕ ਲਾਂਭੇ ਕਰਦਿਆਂ ਕਿਹਾ ਹੈ ਕਿ ਅੱਤਵਾਦੀਆਂ ਦਾ ਸਾਥ ਦੇਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਵਿਚ ਉਸ ਨੂੰ ਕੋਈ ਹਰਜ਼ ਨਹੀਂ ਹੈ। Date:2010-05-21 Time:00:02:09
page no.10 |
Select news date : 31 - 5 - 2010 30 - 5 - 2010 29 - 5 - 2010 28 - 5 - 2010 27 - 5 - 2010 26 - 5 - 2010 25 - 5 - 2010 24 - 5 - 2010 23 - 5 - 2010 22 - 5 - 2010 21 - 5 - 2010 20 - 5 - 2010 19 - 5 - 2010 18 - 5 - 2010 17 - 5 - 2010 16 - 5 - 2010 15 - 5 - 2010 14 - 5 - 2010 13 - 5 - 2010 12 - 5 - 2010 11 - 5 - 2010 10 - 5 - 2010 9 - 5 - 2010 8 - 5 - 2010 7 - 5 - 2010 6 - 5 - 2010 5 - 5 - 2010 4 - 5 - 2010 3 - 5 - 2010 2 - 5 - 2010 1 - 5 - 2010 |