Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 5 - 2010

ਸਾਕਾ ਨੀਲਾ ਤਾਰਾ ਦਰਾਨ ਪ੍ਰੈਸ ਉਤੇ ਲਗੀ ਸੈਂਸਰਸ਼ਿਪ

ਜੂਨ ੧੯੮੪ ਦੇ ਪਹਿਲੇ ਹਫ਼ਤੇ ਸ੍ਰੀ ਦਰਬਾਰ ਸਾਹਿਬ ਸੰਮੂਹ ਉਤੇ ਕੀਤਾ ਗਿਆ ਫੌਜੀ ਹਮਲਾ. ਜਿਸ ਨੂੰ ਭਾਰਤੀ ਫੌਜ ਵਲੋਂ ਅਪਰੇਸ਼ਨ ਬਲਿਊ ਸਟਾਰ ਦਾ ਨਾਂਅ ਦਿਤਾ ਗਿਆ, ਆਜ਼ਾਦ ਭਾਰਤ ਦੇ ਇਤਿਹਾਸ ਵਿਚ ਇਕ ਬਹੁਤ ਹੀ ਦੁਖਦਾਈ ਘਟਨਾ ਹੈ ਜਿਸ ਨਾਲ ਵਿਸ਼ਵ ਭਰ ਵਿਚ ਵਸਦੇ ਸਿੱਖ ਭਾਈਚਾਰੇ ਦੇ ਧਾਰਮਿਕ ਜ਼ਜ਼ਬਾਤਾਂ  ਨੂੰ ਗਹਿਰੀ ਠੇਸ ਲਗੀ ਅਤੇ ਸੰਮੁਹ ਪੰਜਾਬੀਆਂ [...]

Date:2010-05-31 Time:22:44:31

ਆਈਫਲ਼ ਟਾਵਰ ਤੋਂ ਛਾਲ ਮਾਰ ਕੇ ਵਰਡ ਰੀਕਾਰਡ ਕਾਇਮ ਕੀਤਾ।

ਪੈਰਿਸ (ਸੁਖਵੀਰ ਸਿੰਘ ਸੰਧੂ) ਟਿੱਗ ਖਰੀਸ ਨਾਂ ਦੇ ਆਦਮੀ ਨੇ ੨੯ ਮਈ ੨੦੧੦ ਨੂੰ ਸ਼ਾਮ ਦੇ ੬ ਵਜੇ ਆਈਫਲ ਟਾਵਰ ਦੀ ਪਹਿਲੀ ਮੰਜ਼ਲ ਤੋਂ ਜਿਹੜੀ ੪੦ ਮੀਟਰ ਉਚੀ ਹੈ। ਪੈਰਾਂ ਥੱਲੇ ਰੋਲਰ ਸਕਿੰਟਿੰਗ ਬੰਨ ਕੇ ਛਲਾਂਗ ਲਗਾਈ ਹੈ ਜਿਸ ਨੇ ਵਰਡ ਰੀਕਾਰਡ ਕਾਈਮ ਕੀਤਾ ਹੈ।ਟਿੱਗ ੧੦ ਮੀਟਰ ਹਵਾ ਵਿੱਚ ਘੁੰਮਦਾ ਹੋਇਆ ਰੈਂਪ ਤੇ ਪਹੁੰਚਿਆ।ਜਿਹੜਾ ੩੦ [...]

Date:2010-05-31 Time:22:44:31

ਮੇਰੀ ਕੈਨੇਡਾ ਫ਼ੇਰੀ – ਸਿ਼ਵਚਰਨ ਜੱਗੀ ਕੁੱਸਾ

ਕਿਸ਼ਤ 1 ਸਿਆਣਿਆਂ ਨੇ ਸੱਚ ਹੀ ਆਖਿਆ ਹੈ, “ਦਾਣਾ ਪਾਣੀ ਖਿੱਚ ਕੇ ਲਿਆਉਂਦਾ – ਕੌਣ ਕਿਸੇ ਦਾ ਖਾਂਦਾ ਈ ਉਏ..!” ਮਰਹੂਮ ਮੁਹੰਮਦ ਰਫ਼ੀ ਜੀ ਦਾ ਇਹ ਗੀਤ ਬਹੁਤ ਵਾਰ ਮੇਰੇ ਜਿ਼ਹਨ ਵਿਚ ਵੱਜਦਾ ਹੈ। ਆਪਣੇ ਨਾਵਲਾਂ ਦੇ ਪ੍ਰਸ਼ੰਸਕਾਂ ਦੇ ਸਿਰ ‘ਤੇ ਮੈਂ ‘ਮੁਫ਼ਤੋ-ਮੁਫ਼ਤੀ’ ਵਿਚ ਅੱਧਾ ਸੰਸਾਰ ਗਾਹ ਚੁੱਕਿਆ ਹਾਂ। ਪਰ ਹੁਣ ਚਾਰ ਸਾਲ ਤੋਂ ਘੇਸਲ਼ ਜਿਹੀ [...]

Date:2010-05-30 Time:00:14:54

ਨਕਸਲਵਾਦ ਕਾਂਗਰਸ ਸਰਕਾਰ ਦੀਆਂ ਫੇਲ੍ਹ ਨੀਤੀਆਂ ਤੇ ਮੁਨਾਫਾਂਖੋਰ ਸਿਆਸਤਾਨਾਂ ਦੀ ਦੇਣ ‑ ਬੱਬੀ ਬਾਦਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ,  (ਗੁਰਿੰਦਰਜੀਤ ਸਿੰਘ ਪੀਰਜੈਨ) -ਆਲ ਇੰਡੀਆ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਕੌਮੀ ਜਨਰਲ ਸਕੱਤਰ ਸ. ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਪੱਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ’ਚ ਗਿਆਨੇਸ਼ਵਰੀ ਐਕਸਪ੍ਰੈਸ ’ਤੇ ਨਕਸਲੀ ਹਮਲਾ ਦੌਰਾਨ ਮਾਰੇ ਅਤੇ ਜ਼ਖ਼ਮੀ ਹੋਏ ਸੈਕੜੇ ਆਮ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ [...]

Date:2010-05-30 Time:00:14:54

ਇਸਤਰੀ ਅਕਾਲੀ ਦਲ ਦੇ ਗਠਨ ਵਾਸਤੇ ਜਿਲਾਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਚੰਡੀਗੜ੍ਹ , (ਗੁਰਿੰਦਰਜੀਤ ਸਿੰਘ ਪੀਰਜੈਨ) -ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਵਿੰਗ ਇਸਤਰੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਦੇ ਗਠਨ ਸਬੰਧੀ ਜਿਲਾਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਇਸ ਜਥਬੰਦੀ ਦਾ ਜਲਦੀ ਤੋਂ ਜਲਦੀ ਗਠਨ ਕੀਤਾ ਜਾ ਸਕੇ। ਅੱਜ ਜਿਲਵਾਰ ਮੀਟਿੰਗਾਂ ਦੀ ਸ਼ੁਰੂਆਤ ਜ਼ਿਲਾ ਮੁਹਾਲੀ ਤੋਂ ਕੀਤੀ ਗਈ। ਜਿਸ ਦੀ ਮੀਟਿੰਗ ਅੱਜ ਪਾਰਟੀ ਦੇ [...]

Date:2010-05-30 Time:00:14:54

ਰਣਬੀਰ ਨਾਲ ਝਗੜੇ ਵਾਲੀ ਗੱਲ ਝੂਠ : ਸੋਨਮ ਕਪੂਰ

ਸੋਨਮ ਕਪੂਰ ਅਤੇ ਰਣਬੀਰ ਕਪੂਰ ਨੇ ਆਪਣੀ ਪਹਿਲੀ ਫਿਲਮ 'ਸਾਂਵਰੀਆ' ਇਕੱਠੀ ਕੀਤੀ ਸੀ। ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਦੋਵਾਂ ਦੀ ਚੰਗੀ ਦੋਸਤੀ ਹੋ ਗਈ, ਪਰ ਫਿਲਮ ਰਿਲੀਜ਼ ਹੋਣ ਤੋਂ ਬਾਅਦ ਰਿਸ਼ਤਿਆਂ ਵਿੱਚ ਖਟਾਸ ਆ ਗਈ। ਕਿਹਾ ਜਾਣ ਲੱਗਿਆ ਕਿ ਦੋਵੇਂ ਹੁਣ ਇੱਕ-ਦੂਜੇ ਨੂੰ ਪਸੰਦ ਨਹੀਂ ਕਰਦੇ ਹਨ। ਇਸਦਾ ਕਾਰਨ ਦੀਪਿਕਾ ਪਾਦੂਕੋਨ ਨੂੰ ਦੱਸਿਆ ਗਿਆ ਜਿਨ੍ਹਾਂ ਨੇ ਰਣਬੀਰ ਦੀ ਲਾਈਫ ਵਿੱਚ ਐਂਟਰੀ ਲੈ ਲਈ ਅਤੇ ਸੋਨਮ ਤੋਂ ਰਣਬੀਰ ਨੂੰ ਉਨ੍ਹਾਂ ਨੇ ਦੂਰ ਕਰ ਦਿੱਤਾ। ਇਸ ਦੌਰਾਨ ਰਣਬੀਰ ਦੀਆਂ ਅਤੇ ਸੋਨਮ ਦੀਆਂ ਕਈ ਫਿਲਮਾਂ ਅਨਾਉਂਸ ਹੋਈਆਂ, ਪਰ ਇੱਕ ਹੀ ਫਿਲਮ ਵਿੱਚ ਦੋਵਾਂ ਦੇ ਨਾਂਅ ਸੁਣਨ ਨੂੰ ਨਹੀਂ ਮਿਲੇ। ਇਸ ਨਾਲ ਇਨ੍ਹਾਂ ਗੱਲਾਂ ਨੂੰ ਹੋਰ ਹਵਾ ਮਿਲੀ ਕਿ ਦੋਵਾਂ ਵਿੱਚ ਅਣਬਣ ਹੋ ਗਈ ਹੈ।

Date:2010-05-30 Time:00:14:52

ਪੋਲੈਂਡ 'ਚ ਹੜ੍ਹ, 18 ਮਰੇ

ਵਾਰਸਾ : ਪੂਰਬੀ ਯੂਰੋਪੀ ਦੇਸ਼ ਪੋਲੈਂਡ ਵਿੱਚ ਆਏ ਹੜ੍ਹ ਦੀ ਮਾਰ ਵਿੱਚ ਆਉਣ ਦੇ ਨਾਲ ਹੁਣ ਤੱਕ 18 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਹਜਾਰਾਂ ਲੋਕਾਂ ਨੂੰ ਆਪਣਾ ਘਰ ਵਾਰ ਛੱਡਕੇ ਕਿਸੇ ਹੋਰ ਜਗ੍ਹਾ ਸ਼ਰਨ ਲੈਣੀ ਪਈ ਹੈ।

Date:2010-05-30 Time:00:14:50

ਬੜ੍ਹਤ 'ਚ ਬੰਦ ਹੋਏ ਸ਼ੇਅਰ ਬਾਜ਼ਾਰ

ਮੁੰਬਈ : ਕੌਮਾਂਤਰੀ ਬਾਜਾਰਾਂ ਵਿੱਚ ਮਜ਼ਬੂਤੀ ਅਤੇ ਸਥਾਨਕ ਪੱਧਰ ਉੱਤੇ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰ ਕੱਲ੍ਹ ਨਿਰੰਤਰ ਤੀਜੇ ਦਿਨ ਬੜ੍ਹਤ ਦੇ ਨਾਲ ਬੰਦ ਹੋਏ।

Date:2010-05-30 Time:00:14:50

ਓਐੱਨਜੀਸੀ ਦਾ ਮੁਨਾਫ਼ਾ 71 ਫੀਸਦੀ ਵੱਧਿਆ

ਨਵੀਂ ਦਿੱਲੀ : ਤੇਲ ਅਤੇ ਕੁਦਰਤੀ ਗੈਸ ਖੁਦਾਈ ਕਰਨ ਵਾਲੀ ਸਰਵਜਨਕ ਖੇਤਰ ਦੀ ਕੰਪਨੀ ਤੇਲ ਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਲਿਮੀਟੇਡ ਨੇ ਵਿੱਤ ਵਰ੍ਹੇ 2009-10 ਦੀ ਅੰਤਿਮ ਤਿਮਾਹੀ ਵਿੱਚ 3776 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ 2207 ਕਰੋੜ ਰੁਪਏ ਦੀ ਤੁਲਨਾ ਵਿੱਚ 71 ਪ੍ਰਤੀਸ਼ਤ ਜਿਆਦਾ ਹੈ।

Date:2010-05-30 Time:00:14:50

ਏਅਰਟੇਲ ਨੂੰ ਪੈਸਾ ਮਿਲਣਾ ਮੁਸ਼ਕਲ!

ਹਾਂਗਕਾਂਗ : ਯੂਰੋ ਖੇਤਰ ਵਿੱਚ ਉਪਜੇ ਸੰਕਟ ਦੇ ਕਾਰਣ ਭਾਰਤੀ ਏਅਰਟੇਲ ਦੇ ਲਈ ਅਫ਼ਰੀਕੀ ਟੈਲੀਕੋਮ ਕੰਪਨੀ ਜੇਨ ਦੇ ਸੌਦੇ ਦੇ ਵਾਸਤੇ ਬਾਜਾਰ ਤੋਂ 8.5 ਅਰਬ ਡਾਲਰ ਦਾ ਕਰਜ਼ਾ ਜੁਟਾਉਣਾ ਮੁਸ਼ਕਲ ਹੋ ਸਕਦਾ ਹੈ।

Date:2010-05-30 Time:00:14:50

ਟਾਟਾ ਮੋਟਰਜ਼ ਮੁਨਾਫ਼ੇ 'ਚ ਰਹੀ

ਜਮਸ਼ੇਦਪੁਰ : ਟਾਟਾ ਸਮੂਹ ਦੇ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਦੱਸਿਆ ਕਿ ਉਸਨੇ ਇਸੇ ਮਿਆਦ ਵਿੱਚ ਆਪਣੇ ਸ਼ੁੱਧ ਲਾਭ ਵਿੱਚ ਕਰੀਬਨ ਤਿੰਨ ਗੁਣਾ ਇਜਾਫ਼ਾ ਕਰਦਿਆਂ 2500 ਕਰੋੜ ਰੁਪਏ ਤੋਂ ਜਿਆਦਾ ਦਾ ਏਕੀਕ੍ਰਿਤ ਲਾਭ ਪ੍ਰਾਪਤ ਕੀਤਾ ਹੈ।

Date:2010-05-30 Time:00:14:50

ਜਿੱਤ ਦਾ ਸਿਹਰਾ ਟੀਮ ਵਰਕ ਨੂੰ : ਚਿਗੁੰਬਰਾ

ਬੁਲਾਵਾਯੋ - ਜਿੰਬਾਵੇ ਦੇ ਨੌਜਵਾਨ ਕਪਤਾਨ ਐਲਟਨ ਚਿਗੁੰਬਰਾ ਨੇ ਭਾਰਤ ਖਿਲਾਫ ਛੇ ਵਿਕਟਾਂ ਨਾਲ ਮਿਲੀ ਜਿੱਤ ਦਾ ਸਿਹਰਾ ਟੀਮ ਵਰਕ ਨੂੰ ਦਿੰਦਿਆਂ ਕਿਹਾ ਕਿ ਤਿਕੋਣੀ ਲੜ੍ਹੀ ਵਿਚ ਉਹਨਾਂ ਨੇ ਚੰਗੀ ਸ਼ੁਰੂਆਤ ਕੀਤੀ।

Date:2010-05-30 Time:00:14:49

ਅਸੀਂ ਖਰਾਬ ਗੇਂਦਬਾਜ਼ੀ ਕੀਤੀ : ਰੈਨਾ

ਬੁਲਾਵਾਯੋ - ਭਾਰਤ ਦੇ ਨੌਜਵਾਨ ਕਪਤਾਨ ਸੁਰੇਸ਼ ਰੈਨਾ ਨੇ ਜ਼ਿੰਬਾਵੇ ਤੋਂ ਤਿੱਕੋਣੀ ਕ੍ਰਿਕਟ ਲੜ੍ਹੀ ਦਾ ਪਹਿਲਾ ਇੱਕ ਰੋਜ਼ਾ ਮੈਚ ਅੱਜ ਛੇ ਵਿਕਟਾਂ ਨਾਲ ਹਾਰਨ ਮਗਰੋਂ ਕਬੂਲ ਕੀਤਾ ਕਿ ਉਹਨਾਂ ਦੇ ਗੇਂਦਬਾਜ਼ਾਂ ਨੇ ਖਰਾਬ ਪ੍ਰਦਰਸ਼ਨ ਕੀਤਾ।

Date:2010-05-30 Time:00:14:49

ਸ਼ਾਦੀਸ਼ੁਦਾ ਨਾਲ ਵਿਆਹ ਕਦੇ ਨਹੀਂ

ਪਿਛਲੇ ਦਿਨੀਂ ਅਰਸ਼ਦ ਵਾਰਸੀ ਅਤੇ ਉਨ੍ਹਾਂ ਦੀ ਪਤਨੀ ਦੇ ਵਿਚਕਾਰ ਤਣਾਅ ਦੇ ਕਿੱਸੇ ਚਰਚਾ ਵਿੱਚ ਰਹੇ। ਇਸ ਅਣਬਣ ਦੇ ਪਿੱਛੇ ਦੀਆ ਮਿਰਜਾ ਨੂੰ ਜਿੰਮੇਵਾਰ ਦੱਸਿਆ ਗਿਆ, ਜਿਨ੍ਹਾਂ ਨੇ ਅਰਸ਼ਦ ਦੀ ਹੋਮ ਪ੍ਰੋਡਕਸ਼ਨ 'ਹਮ ਤੁਮ ਔਰ ਘੋਸਟ' ਵਿੱਚ ਕੰਮ ਕੀਤਾ ਸੀ। ਕਿਹਾ ਗਿਆ ਕਿ ਅਰਸ਼ਦ ਅਤੇ ਦੀਆ ਦੀਆਂ ਨਜ਼ਦੀਕੀਆਂ ਅਰਸ਼ਦ ਦੀ ਪਤਨੀ ਮਾਰੀਆ ਨੂੰ ਪਸੰਦ ਨਹੀਂ ਆਈਆਂ। ਉੱਧਰ ਦੀਆ ਦਾ ਕਹਿਣਾ ਹੈ ਕਿ ਉਹ ਸੁਫ਼ਨੇ ਵਿੱਚ ਵੀ ਕਿਸੇ ਸ਼ਾਦੀਸ਼ੁਦਾ ਪੁਰਸ਼ ਨਾਲ ਅਫੇਅਰ ਦੇ ਬਾਰੇ ਨਹੀਂ ਸੋਚ ਸਕਦੀ। ਅਰਸ਼ਦ ਅਤੇ ਉਹ ਕੋ-ਸਟਾਰ ਹਨ। ਚੰਗੇ ਦੋਸਤ ਹਨ। ਗੱਲ ਨੂੰ ਵਧਾ ਦਿੱਤਾ ਗਿਆ ਹੈ। ਅਰਸ਼ਦ ਅਤੇ ਉਨ੍ਹਾਂ ਦੇ ਅਫੇਅਰ ਦੇ ਕਿੱਸੇ ਮਜੇ ਲੈ-ਲੈ ਕੇ ਸੁਣਾਏ ਗਏ। ਸ਼੍ਰੀਦੇਵੀ ਵੀ ਕਦੇ ਕਿਹਾ ਕਰਦੀ ਸੀ ਕਿ ਉਹ ਸ਼ਾਦੀਸ਼ੁਦਾ ਪੁਰਸ਼ ਨਾਲ ਕਦੇ ਵਿਆਹ ਨਹੀਂ ਕਰੇਗੀ, ਪਰ ਉਨ੍ਹਾਂ ਨੇ ਸ਼ਾਦ

Date:2010-05-30 Time:00:14:49

ਕੈਟਰੀਨਾ ਨੇ ਕੀਤਾ ਖੰਡਨ

ਪਿਛਲੇ ਦਿਨੀਂ ਕੁਝ ਅਖ਼ਬਾਰਾਂ ਅਤੇ ਟੀਵੀ ਚੈਨਲਸ 'ਤੇ ਦੱਸਿਆ ਗਿਆ ਕਿ ਕੈਟਰੀਨਾ ਆਪਣੇ ਹੋਮ ਪ੍ਰੋਡਕਸ਼ਨ ਦੀ ਪਹਿਲੀ ਫਿਲਮ ਵਿੱਚ ਮਹਿਲਾ ਸੈਨਿਕ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ। ਜਦੋਂ ਇਸ ਬਾਰੇ ਕੈਟਰੀਨਾ ਦੇ ਬੁਲਾਰੇ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸਦਾ ਖੰਡਨ ਕਰਦੇ ਹੋਏ ਕਿਹਾ ਕਿ ਅਜੇ ਕੁਝ ਵੀ ਤੈਅ ਨਹੀਂ ਹੋਇਆ ਹੈ ਅਤੇ ਇਨ੍ਹਾਂ ਖ਼ਬਰਾਂ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ। ਵਰਣਨਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਕੈਟਰੀਨਾ ਨੂੰ ਇੱਕ ਫ੍ਰੈਂਚ ਫਿਲਮ ਪਸੰਦ ਆਈ ਸੀ ਅਤੇ ਉਨ੍ਹਾਂ ਨੇ ਇਸ ਨੂੰ ਹਿੰਦੀ ਵਿੱਚ ਬਣਾਉਣ ਦੇ ਅਧਿਕਾਰ ਖਰੀਦੇ ਹਨ। ਖ਼ਬਰਾਂ ਵਿੱਚ ਕਿਹਾ ਗਿਆ ਕਿ ਕੈਟਰੀਨਾ ਇਸ ਫਿਲਮ ਤੋਂ ਪਹਿਲਾਂ ਇੱਕ ਅਜਿਹੀ ਫਿਲਮ ਬਣਾਉਣ ਜਾ ਰਹੀ ਹੈ ਜਿਸ ਵਿੱਚ ਉਹ ਮਹਿਲਾ ਸੈਨਿਕ ਦੇ ਰੂਪ ਵਿੱਚ ਦਿਖਾਈ ਦੇਵੇਗੀ। ਕੈਟਰੀਨਾ ਨਾਲ ਜੁ

Date:2010-05-30 Time:00:14:49

ਇੰਡੀਅਨ ਆਇਲ ਦਾ ਰਿਕਾਰਡ ਮੁਨਾਫ਼ਾ

ਨਵੀਂ ਦਿੱਲੀ : ਪੈਟਰੋਲੀਅਮ ਉਤਪਾਦਾਂ ਦੀ ਮਾਰਕਿਟਿੰਗ ਸਰਵਜਨਕ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ ਵਿੱਤ ਵਰ੍ਹੇ 2009-10 ਵਿੱਚ ਤੇਲ ਸਟੋਰ ਅਤੇ ਵਿਦੇਸ਼ੀ ਮੁਦਰਾ ਐਕਸਚੇਂਜ ਵਿੱਚ ਵਾਧੇ ਕਾਰਣ ਰਿਕਾਰਡ 10221 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ 2950 ਕਰੋੜ ਰੁਪਏ ਦੀ ਤੁਲਨਾ ਵਿੱਚ 246.47 ਪ੍ਰਤੀਸ਼ਤ ਜਿਆਦਾ ਹੈ।

Date:2010-05-30 Time:00:14:49

ਮੁੜ ਤੋਂ ਨਿਰਧਾਰਤ ਹੋ ਸਕਦੇ ਹਨ ਭਾਰਤ-ਚੀਨ ਰਿਸ਼ਤੇ : ਪ੍ਰਤਿਭਾ

ਪੇਈਚਿੰਗ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਇੱਥੇ ਕਿਹਾ ਹੈ ਕਿ ਆਪਸੀ ਕੋਸ਼ਿਸ਼ਾਂ ਸਦਕਾ ਭਾਰਤ ਅਤੇ ਚੀਨ ਦੇ ਹਜ਼ਾਰਾਂ ਸਾਲ ਪੁਰਾਣੇ ਸੰਬੰਧਾਂ ਨੂੰ ਮੁੜ੍ਹ ਤੋਂ ਨਿਰਧਾਰਤ ਕੀਤਾ ਜਾ ਸਕਦਾ ਹੈ।

Date:2010-05-30 Time:00:14:49

ਕੱਟੜ ਉਲਫਾ ਅੱਤਵਾਦੀਆਂ ਦੀ ਆਪਸੀ ਗੱਲਬਾਤ ਸ਼ੁਰੂ

ਗੁਹਾਟੀ - ਉੱਤਰ ਪੂਰਬ ਵਿਚ ਸ਼ਾਂਤੀ ਬਹਾਲੀ ਦੀ ਨਵੀਂ ਕੋਸ਼ਿਸ਼ ਅਧੀਨ ਅਸਾਮ ਦੇ ਪ੍ਰਤੀਬੰਧਤ ਸੰਗਠਨ ਉਲਫਾ ਦੇ ਜੇਲ੍ਹ ਵਿਚ ਬੰਦ ਅਤੇ ਜਮਾਨਤ ਉੱਪਰ ਚੱਲ ਰਹੇ ਅੱਤਵਾਦੀਆਂ ਵਿਚਕਾਰ ਆਪਸੀ ਗੱਲਬਾਤ ਸ਼ੁਰੂ ਹੋ ਗਈ ਹੈ।

Date:2010-05-30 Time:00:14:49

ਮੇਦਵਦੇਵ ਨੇ ਰੇਲ ਹਾਦਸੇ 'ਤੇ ਅਫਸੋਸ ਪ੍ਰਗਟਾਇਆ

ਮਾਸਕੋ - ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵਦੇਵ ਨੇ ਪੱਛਮੀ ਬੰਗਾਲ ਵਿਚ ਹੋਏ ਗਿਆਨੇਸ਼ਵਰੀ ਐਕਸਪ੍ਰੈਸ ਰੇਲ ਹਾਦਸੇ ਉੱਪਰ ਅਫਸੋਸ ਪ੍ਰਗਟਾਇਆ ਹੈ।

Date:2010-05-30 Time:00:14:49

ਇਟਲੀ 'ਚ ਆਮ ਹੜਤਾਲ ਅਗਲੇ ਮਹੀਨੇ

ਰੋਮ : ਯੂਰੋਪੀ ਦੇਸ਼ ਇਟਲੀ ਵਿੱਚ ਸਾਦਗੀਪੂਰਨ ਆਮ ਬਜ਼ਟ ਵਿੱਚ ਸੁਧਾਰ ਲਿਆਉਣ ਦੇ ਮਕਸਦ ਨਾਲ ਦੇਸ਼ ਦੇ ਮਜ਼ਦੂਰ ਸੰਗਠਨ ਮਜ਼ਦੂਰ ਕੋਫੈਡਰੇਸ਼ਨ ਨੇ ਅਗਲੇ ਮਹੀਨੇ ਦੀ 25 ਤਾਰੀਖ਼ ਨੂੰ ਦੇਸ਼ ਵਿੱਚ ਰਾਸ਼ਟਰਵਿਆਪੀ ਹੜਤਾਲ ਦੀ ਅਪੀਲ ਕੀਤੀ ਹੈ। ਸੀਜੀਆਈਐੱਲ ਦੇ ਨੇਤਾ ਗੁਜਲੇਈਲੇਮੋ ਈਪੀਫਿਨੀ ਨੇ ਰਾਈਟਰ ਨੂੰ ਇਹ ਜਾਣਕਾਰੀ ਦਿੱਤੀ।

Date:2010-05-30 Time:00:14:49

ਪੋਲੈਂਡ 'ਚ ਹੜ੍ਹ, 18 ਮਰੇ

ਵਾਰਸਾ : ਪੂਰਬੀ ਯੂਰੋਪੀ ਦੇਸ਼ ਪੋਲੈਂਡ ਵਿੱਚ ਆਏ ਹੜ੍ਹ ਦੀ ਮਾਰ ਵਿੱਚ ਆਉਣ ਦੇ ਨਾਲ ਹੁਣ ਤੱਕ 18 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਹਜਾਰਾਂ ਲੋਕਾਂ ਨੂੰ ਆਪਣਾ ਘਰ ਵਾਰ ਛੱਡਕੇ ਕਿਸੇ ਹੋਰ ਜਗ੍ਹਾ ਸ਼ਰਨ ਲੈਣੀ ਪਈ ਹੈ।

Date:2010-05-30 Time:00:14:49

ਪੰਜਾਬੀ ਮਿੱਟੀ ਦੀ ਮਹਿਕ ਨਾਲ ਪਰੁੱਚੀ ਹਿੰਦੀ ਸ਼ਾਇਰੀ ਦਾ ਸੰਗ੍ਰਿਹ ‘‘ਅਨੁਭੂਤੀ ਮੰਜੂਸ਼ਾ’’ ਖੇਤੀ ਵਰਸਿਟੀ ਵਿੱਚ ਰਿਲੀਜ਼

ਲੁਧਿਆਣਾ: – ਐਮਿਟੀ ਯੂਨੀਵਰਸਿਟੀ ਉੱਤਰ ਪ੍ਰਦੇਸ਼ ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਡਾ: ਏ ਕੇ ਸ਼੍ਰੀਵਾਸਤਵ ਦੀ ਜੀਵਨ ਸਾਥਣ ਸ਼੍ਰੀਮਤੀ ਪੁਸ਼ਪਾ ਸ਼੍ਰੀਵਾਸਤਵ ਰਸ਼ਮ ਦੇ ਕਾਵਿ ਸੰਗ੍ਰਹਿ ‘‘ਅਨੁਭੂਤੀ ਮੰਜੂਸ਼ਾ’’ ਨੂੰ ਲੋਕ ਅਰਪਣ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਪੰਜਾਬ ਦੀ ਮਿੱਟੀ ਦੀ ਇਹ ਸ਼ਕਤੀ ਹੀ ਗਿਣੀ ਜਾ ਸਕਦੀ ਹੈ [...]

Date:2010-05-29 Time:00:09:06

ਖਪਤਕਾਰ ਚੇਤਨਾ ਮੁਹਿੰਮ ਤੇਜ਼ ਕਰਨ ਲਈ ਖੇਤੀ ਵਰਸਿਟੀ ਦਾ ਸਾਥ ਲਵਾਂਗੇ-ਆਦੇਸ਼ ਪ੍ਰਤਾਪ ਸਿੰਘ ਕੈਰੋਂ

ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ  ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਨੇੜ ਭਵਿੱਖ ਵਿੱਚ ਖਪਤਕਾਰ ਚੇਤਨਾ ਮੁਹਿੰਮ ਨੂੰ ਤੇਜ਼ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਹਾਇਤਾ [...]

Date:2010-05-29 Time:00:09:06

ਦਸਵੀਂ ਤੇ ਬਾਰ੍ਹਵੀ ਜਮਾਤਾਂ ਦੇ ਪ੍ਰੀਖਿਆ ਦੇ ਫਾਰਮ ਛੁੱਟੀਆਂ ਦੌਰਾਨ ਜਮ੍ਹਾਂ ਕਰਵਾਉਣ ਬਾਰੇ ਸਕੂਲਾਂ ਦੇ ਮੁੱਖੀਆਂ ਨੂੰ ਹਦਾਇਤਾਂ

ਚੰਡੀਗੜ੍ਹ ,( ਗੁਰਿੰਦਰਜੀਤ ਸਿੰਘ ਪੀਰਜੈਨ) -ਸਿੱਖਿਆ ਵਿਭਾਗ ਪੰਜਾਬ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਗਰਮੀਆਂ ਦੀਆਂ ਮੌਜੂਦਾ ਛੁੱਟੀਆਂ ਦੌਰਾਨ ਦਸਵੀਂ ਤੇ ਬਾਰ੍ਹਵੀ ਜਮਾਤਾਂ ਦੇ ਵਿਦਿਆਰਥੀਆਂ ਦੇ ਪ੍ਰੀਖਿਆ ਫਾਰਮ ਭਰਵਾਉਣਾ ਯਕੀਨੀ ਬਣਾਉਣ ਅਤੇ ਜੇਕਰ ਕੋਈ ਵਿਦਿਆਰਥੀ ਦਾਖਲੇ ਲਈ ਸਕੂਲ ਆਉਂਦਾ ਹੈ ਤਾਂ ਉਸ ਨੂੰ ਸਕੂਲ ਵਿੱਚ ਦਾਖਲੇ ਤੋਂ [...]

Date:2010-05-29 Time:00:09:05

ਸੌਰ ਊਰਜਾ ਨੂੰ ਬੜ੍ਹਾਵਾ ਦੇਣ ਲਈ ਕੇ‘ਦਰ ਵਲੋ‘ ਨਵੀ‘ ਯੋਜਨਾ ਸ਼ੁਰੂ

ਚੰਡੀਗੜ੍ਹ‘, ( ਗੁਰਿੰਦਰਜੀਤ ਸਿੰਘ ਪੀਰਜੈਨ) – ਕੇ‘ਦਰ ਸਰਕਾਰ ਨੇ ਸੌਰ ਊਰਜਾ ਨੂੰ ਬੜ੍ਹਾਵਾ ਦੇਣ ਲਈ ਇੱਕ ਵੱਡੀ ਯੋਜਨਾ ਸ਼ੁਰੂ ਕੀਤੀ ਹੈ ਅਤੇ ਸੌਰ ਊਰਜਾ ਦੇ ਸਬੰਧ ਵਿੱਚ ਸਬਸਿਡੀ ਦੇਣ ਲਈ 1੦੦੦ ਕਰੋੜ ਰੁਪਏ ਰੱਖੇਗੀ। ਯੂ.ਐਨ.ਡੀ.ਸੀ./ਜੀ.ਵੀ.ਐਫ ਸੋਲਰ ਵਾਟਰ ਹੀ ਇਸ ਪ੍ਰੋਜੈਕਟ ਦੇ ਹੇਠ ਉ¤ਤਰੀ ਰਾਜਾਂ ਵਿੱਚ ਸੋਲਰ ਥਰਮਲ ਪ੍ਰਣਾਲੀ ਦੇ ਵਿਕਾਸ ਬਾਰੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) [...]

Date:2010-05-29 Time:00:09:05


1   2   3   4   5   6   7   8   9   10  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010