Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Month 4 - 2010
ਮਾਸਕੋ : ਰੂਸ ਦੇ ਹਿੰਸਾਗ੍ਰਸਤ ਉੱਤਰ ਕਾਕੇਸ਼ਸ ਇਲਾਕੇ ਦੇ ਇੰਗੁਸ਼ੇਤੀਆ ਪ੍ਰਾਂਤ ਦੇ ਅਸਥਾਈ ਉਪ ਗ੍ਰਹਿ ਮੰਤਰੀ ਦੀ ਕਾਰ ਵਿੱਚ ਅੱਜ ਹੋਏ ਬੰਬ ਵਿਸਫ਼ੋਟ ਵਿੱਚ ਉਹਨਾਂ ਦਾ ਡਰਾਈਵਰ ਬੁਰੀ ਤਰ੍ਹਾਂ ਫੱਟੜ ਹੋ ਗਿਆ।ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਵਿਸਫ਼ੋਟ ਪ੍ਰਾਂਤ ਦੇ ਮੁੱਖ ਸ਼ਹਿਰ ਨਜਰਾਨ ਵਿੱਚ ਹੋਇਆ। ਵਿਸਫ਼ੋਟ ਵਿੱਚ ਕਾਰ ਡਰਾਈਵਰ ਦੇ ਫ਼ੱਟੜ ਹੋਣ ਦੀ ਖ਼ਬਰ ਹੈ। ਘਟਨਾ ਦੇ ਸਮੇਂ ਮੰਤਰੀ ਕਾਰ ਵਿੱਚ ਮੌਜੂਦ ਨਹੀਂ ਸਨ। Date:2010-04-20 Time:00:00:14
ਨਵੀਂ ਦਿੱਲੀ : ਵਿੱਤ ਮੰਤਰੀ ਪ੍ਰਣਬ ਮੁਖ਼ਰਜੀ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਗੜਬੜੀ ਕਰਨ ਵਾਲਿਆਂ ਦੇ ਵਿਰੁੱਧ ਉੱਚਿਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀ ਵਿਅਕਤੀਆਂ ਨੂੰ ਬਖ਼ਸਿਆ ਨਹੀਂ ਜਾਵੇਗਾ। Date:2010-04-20 Time:00:00:14
ਕੁਕੀ ਗੁਲਾਟੀ ਦੀ ਫਿਲਮ 'ਪ੍ਰਿੰਸ' ਨੇ ਬਾਕਸ ਆਫਿਸ ਤੇ ਚੰਗੀ ਸ਼ੁਰੂਆਤ ਕੀਤੀ ਹੈ ਅਤੇ ਕੁਕੀ ਨੇ ਤੁਰੰਤ ਫੈਸਲਾ ਲੈ ਲਿਆ ਹੈ ਕਿ ਉਹ 'ਪ੍ਰਿੰਸ' ਦਾ ਸੀਕਵਲ ਬਣਾਉਣਗੇ। ਵਿਵੇਕ ਓਬਰਾਏ ਵਰਗੇ ਫਲਾਪ ਹੀਰੋ ਹੋਣ ਦੇ ਕਾਰਨ ਬਹੁਤ ਘੱਟ ਲੋਕਾਂ ਨੂੰ ਉਮੀਦ ਸੀ ਕਿ 'ਪ੍ਰਿੰਸ' ਚੰਗੀ ਸ਼ੁਰੂਆਤ ਕਰੇਗੀ। ਆਈਪੀਐਲ ਦੇ ਕਾਰਨ ਵੈਸੇ ਵੀ ਸਿਨੇਮਾਘਰ ਸੁੰਨਸਾਨ ਹਨ, ਪਰ 'ਪ੍ਰਿੰਸ' ਨੂੰ ਚੰਗੀ ਓਪਨਿੰਗ ਮਿਲੀ। ਫਿਲਮ ਦੀ ਲਾਗਤ ਹਾਲਾਂਕਿ 40 ਕਰੋੜ ਰੁਪਏ ਦੇ ਆਸਪਾਸ ਦੱਸੀ ਜਾ ਰਹੀ ਹੈ ਅਤੇ ਐਨੀ ਲਾਗਤ ਕੱਢ ਸਕਣਾ ਫਿਲਮ ਲਈ ਮੁਸ਼ਕਲ ਹੈ, ਪਰ ਨਿਰਦੇਸ਼ਕ ਗੁਲਾਟੀ ਨੂੰ ਉਮੀਦ ਹੈ ਕਿ ਫਿਲਮ ਲਾਗਤ ਵਸੂਲ ਲਵੇਗੀ। ਗੁਲਾਟੀ ਦਾ ਮੰਨਣਾ ਹੈ ਕਿ ਫਿਲਮ ਫਿਲਹਾਲ ਬਾਕਸ ਆਫਿਸ ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਇਸ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਫਿਲਮ ਲੋਕਾਂ ਨੂੰ ਪਸੰਦ ਆ Date:2010-04-19 Time:00:04:32
ਨਵੀਂ ਦਿੱਲੀ- ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਦੀ ਰਾਜਨੀਤਕ ਕਿਸਮਤ ਅਜੇ ਵੀ ਅਨਿਸਚਤਤਾ ਦੀ ਘੁੰਮਣ-ਘੇਰੀ 'ਚ ਫਸੀ ਹੋਈ ਹੈ ਤੇ ਕੱਲ੍ਹ ਰਾਤ ਇਹ ਸੰਕੇਤ ਮਿਲੇ ਹਨ ਕਿ ਸਰਕਾਰ ਵਿਚ ਉਨ੍ਹਾਂ ਦੇ ਬਣੇ ਰਹਿਣ ਬਾਰੇ ਅੰਤਿਮ ਫ਼ੈਸਲਾ ਅੱਜ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਲਏ ਜਾਣ ਦੀ ਸੰਭਾਵਨਾ ਹੈ। Date:2010-04-19 Time:00:04:30
ਇਸਲਾਮਾਬਾਦ : ਪੱਛਮੀ ਉੱਤਰੀ ਖੇਤਰ ਦੇ ਪ੍ਰਾਂਤ ਕੋਹਾਟ ਵਿਖੇ ਸਥਿਤ ਸ਼ਰਨਾਰਥੀ ਕੈਂਪ ਵਿੱਚ ਕੱਲ੍ਹ ਹੋਏ ਦੋ ਸ਼ਕਤੀਸ਼ਾਲੀ ਆਤਮਘਾਤੀ ਬੰਬ ਵਿਸਫ਼ੋਟਾਂ ਵਿੱਚ ਘੱਟ ਤੋਂ ਘੱਟ 38 ਲੋਕ ਮਾਰੇ ਗਏ ਅਤੇ 65 ਫੱਟੜ ਹੋ ਗਏ। Date:2010-04-19 Time:00:04:30
ਮੁੰਬਈ : ਦੇਸ਼ ਦੀ ਸਰਕਾਰੀ ਹਵਾਈ ਜਹਾਜ ਕੰਪਨੀ ਏਅਰ ਇੰਡੀਆ ਅਤੇ ਸਿੰਗਾਪੁਰ ਏਅਰਪੋਰਟ ਟਰਮੀਨਲ ਸਰਵਿਸੇਜ ਨੇ ਬੈਂਗਲੂਰ ਅਤੇ ਹੈਦਰਾਬਾਦ ਵਿੱਚ ਕਾਰਗੋ ਅਤੇ ਗ੍ਰਾਊਂਡ ਹੈਂਡਲਿੰਗ ਦੇ ਲਈ ਬਣਾਈਆਂ ਗਈਆਂ ਪਹਿਲਾਂ ਦੇ ਤਿੰਨ ਸਾਂਝੀਆਂ ਕੰਪਨੀਆਂ ਨੂੰ ਸੰਚਾਲਿਤ ਕਰਨ ਦੇ ਲਈ ਇੱਕ ਸਾਂਝੀ ਕੰਪਨੀ ਬਣਾਈ। Date:2010-04-19 Time:00:04:30
ਅਹਿਮਦਾਬਾਦ : ਮਨਨ ਸਮੂਹ ਦੀ ਮਨਨ ਆਟੋਲਿੰਕ ਪ੍ਰਾਈਵੇਟ ਲਿਮੀਟੇਡ ਨੇ ਸ਼ਹਿਰ ਵਿੱਚ ਪਹਿਲੀ ਵਾਰ ਵਿਸ਼ੇਸ਼ ਟੈਕਸੀ ਸੇਵਾ ਰੇਡੀਓ ਕੈਬ ਦੀ ਸ਼ੁਰੂਆਤ ਕੀਤੀ ਹੈ।ਇਸਦੀ ਸ਼ੁਰੂਆਤ ਦੇ ਮੌਕੇ ਉੱਤੇ ਸਮੂਹ ਦੇ ਪ੍ਰਮੁੱਖ ਅਨਿਲ ਪਟੇਲ ਨੇ ਕੱਲ੍ਹ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ 150 ਏਅਰ ਕੰਡੀਸ਼ਨਰ ਕਾਰਾਂ ਦੇ ਨਾਲ ਸ਼ੁਰੂ ਕੀਤੀ ਗਈ ਇਹ ਸੇਵਾ ਹਫ਼ਤੇ ਦੇ ਸੱਤ ਦਿਨ ਅਤੇ 24 ਘੰਟੇ ਉਪਲਬੱਧ ਰਹੇਗੀ। Date:2010-04-19 Time:00:04:30
ਅਗਰਤਲਾ : ਸੰਚਾਰ ਮੰਤਰਾਲੇ ਨੇ ਸਰਕਾਰੀ ਟੈਲੀਕੋਮ ਕੰਪਨੀ ਭਾਰਤ ਸੰਚਾਰ ਨਿਗਮ ਲਿਮੀਟੇਡ (ਬੀਐੱਸਐੱਨਐੱਲ) ਨੂੰ ਭਾਰਤ ਬੰਗਲਾਦੇਸ਼ ਸੀਮਾ ਉੱਤੇ ਜ਼ੀਰੋ ਲਾਈਨ ਖੇਤਰ ਵਿੱਚ ਮੋਬਾਇਲ ਸਿਗਨਲ ਜਾਮ ਕਰਨ ਦਾ ਆਦੇਸ਼ ਦਿੱਤਾ ਹੈ। Date:2010-04-19 Time:00:04:30
ਮੁੰਬਈ : ਯੂਲਿਪ ਨੂੰ ਲੈਕੇ ਸੇਬੀ ਤੇ ਇਰਡਾ ਵਰਗੇ ਨਿਯਾਮਕਾਂ ਦੇ ਵਿਚਕਾਰ ਛਿੜੀ ਜੰਗ, ਨਿਰੰਤਰ ਤੇਜ਼ ਹੁੰਦੀ ਮੁਦਰਾਸਫ਼ੀਤੀ ਅਤੇ ਰਿਜ਼ਰਵ ਬੈਂਕ ਵੱਲੋਂ ਅੱਗੇ ਕੁੱਝ ਹੋਰ ਸਖ਼ਤ ਮੌਦ੍ਰਿਕ ਉਪਰਾਲੇ ਕਰਨ ਦੀਆਂ ਸੰਭਾਵਨਾਵਾਂ ਦੇ ਵਿਚਕਾਰ ਬੀਤੇ ਹਫ਼ਤੇ ਘਰੇਲੂ ਸ਼ੇਅਰ ਬਾਜਾਰ ਨੇ ਪਿਛਲੇ ਨੌ ਹਫ਼ਤਿਆਂ ਦੀ ਤੇਜ਼ੀ ਖੋਹਦਿਆਂ ਭਾਰੀ ਗਿਰਾਵਟ ਦਰਜ ਕੀਤੀ। Date:2010-04-19 Time:00:04:30
ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਨੇ ਵਿਕਾਸਸ਼ੀਲ ਦੇਸ਼ਾਂ ਵਿੱਚ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਇੱਕ ਕੌਮਾਂਤਰੀ ਸੰਗਠਨ ਰੂਮ ਟੂ ਰੀਡ ਨਾਲ ਕਰਾਰ ਕੀਤਾ ਹੈ। Date:2010-04-19 Time:00:04:30
ਨਵੀਂ ਦਿੱਲੀ : ਦੇਸ਼ ਵਿੱਚ ਖੁਦਰਾ ਕਾਰੋਬਾਰ ਕਰਨ ਵਾਲੀ ਪ੍ਰਮੁੱਖ ਕੰਪਨੀ ਫਿਊਚਰ ਸਮੂਹ ਦੇ ਸਟੋਰਾਂ ਵਿੱਚ ਸ਼ਨੀਵਾਰ ਤੋਂ ਇੱਕ ਮਹੀਨੇ ਤੱਕ ਚੱਲਣ ਵਾਲੇ ਦੀ ਗ੍ਰੇਟ ਇੰਡੀਅਨ ਸ਼ਾਪਿੰਗ ਫੈਸਟੀਵਲ ਦੀ ਸ਼ੁਰੂਆਤ ਹੋ ਗਈ ਹੈ। Date:2010-04-19 Time:00:04:30
ਨਵੀਂ ਦਿੱਲੀ : ਦੇਸ਼ ਦੇ ਵਿਦੇਸ਼ ਰਾਜਮੰਤਰੀ ਸ਼ਸ਼ੀ ਥਰੂਰ ਨੇ ਕੱਲ੍ਹ ਪ੍ਰਧਾਨ ਮੰਤਰੀ ਨਿਵਾਸ ਉੱਤੇ ਪਹੁੰਚਕੇ ਆਈਪੀਐੱਲ ਵਿਵਾਦ ਦੇ ਚੱਲਦਿਆਂ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ, ਜਦਕਿ ਲਲਿਤ ਮੋਦੀ ਦੇ ਭਵਿੱਖ ਦਾ ਫੈਸਲਾ ਆਉਂਦੀ 23 ਅਪ੍ਰੈਲ ਨੂੰ ਬੀਸੀਸੀਆਈ ਇੱਕ ਵਿਸ਼ੇਸ਼ ਬੈਠਕ ਬੁਲਾਕੇ ਕਰੇਗੀ। Date:2010-04-19 Time:00:04:30
ਜਲੰਧਰ - ਸੁਲਤਾਨ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ਜੋ ਮਲੇਸ਼ੀਆ ਵਿਖੇ 6 ਮਈ ਤੋਂ ਸ਼ੁਰੂ ਹੋਣਾ ਹੈ, ਇਸ ਵਿਚ ਹਿੱਸਾ ਲੈਣ ਵਾਲੀ ਭਾਰਤੀ ਹਾਕੀ ਟੀਮ ਦੀ ਤਿਆਰੀ ਦਾ ਇਕ ਕੋਚਿੰਗ ਕੈਂਪ ਪੂਨੇ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੇ ਵਿਚ ਸੰਸਾਰਪੁਰ ਦੇ ਜੰਮਪਲ ਜਸਜੀਤ ਸਿੰਘ ਕੁਲਾਰ ਨੂੰ ਸੱਦਾ ਪੁੱਤਰ ਮਿਲਿਆ ਹੈ। Date:2010-04-19 Time:00:04:29
ਲੁਧਿਆਣਾ : ਰਾਸ਼ਟਰੀ ਫੁੱਟਬਾਲ ਲੀਗ ਦੇ 21ਵੇਂ ਗੇੜ ਦੇ ਇਕ ਅਹਿਮ ਮੁਕਾਬਲੇ ਵਿਚ ਜੇਸੀਟੀ ਫੁੱਟਬਾਲ ਕਲੱਬ ਫਗਵਾੜਾ ਨੇ ਵੀਵਾ ਕੇਰਲ ਨੂੰ 5-1 ਨਾਲ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ।ਇਸ ਜਿੱਤ ਨਾਲ ਜੇਸੀਟੀ 25 ਅੰਕਾਂ ਨਾਲ ਅੰਕ ਸੂਚੀ ਵਿਚ 7ਵੇਂ ਸਥਾਨ 'ਤੇ ਅਤੇ ਵੀਵਾ ਕੇਰਲ ਵੀ ਇੰਨੇ ਹੀ ਅੰਕਾਂ ਨਾਲ ਅੱਠਵੇਂ ਸਥਾਨ 'ਤੇ ਪਹੁੰਚ ਗਈਆਂ ਹਨ। Date:2010-04-19 Time:00:04:29
ਜੰਮੂ : ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅੱਬਦੁੱਲਾ ਦੀ ਸੁਰੱਖਿਆ ਵਿੱਚ ਲਾਪਰਵਾਹੀ ਵਰਤਣ ਦੇ ਆਰੋਪੀ ਚਾਰ ਪੁਲਿਸ ਮੁਲਾਜਮਾਂ ਨੂੰ ਨਿਲੰਬਿਤ ਕਰ ਦਿੱਤਾ ਗਿਆ ਹੈ।ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਉਮਰ ਅੱਬਦੁਲਾ ਦੀ ਸੁਰੱਖਿਆ ਵਿੱਚ ਲਾਪਰਵਾਹੀ ਵਰਤਣ ਉੱਤੇ ਦੋਸ਼ੀ ਪਾਏ ਗਏ ਇੱਕ ਸਹਾਇਕ ਇੰਸਪੈਕਟਰ, ਇੱਕ ਹੈੱਡ ਕਾਂਸਟੇਬਲ ਅਤੇ ਦੋ ਕਾਂਸਟੇਬਲਾਂ ਨੂੰ ਨਿਲੰਬਿਤ ਕਰ ਦਿੱਤਾ ਗਿਆ। Date:2010-04-19 Time:00:04:29
ਅਹਿਮਦਾਬਾਦ : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਟੇਟ ਪੱਧਰੀ ਵਰਕਿੰਗ ਕਮੇਟੀ ਵਿੱਚ ਸੂਬੇ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਸਮੇਤ 74 ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਪਾਰਟੀ ਦੁਆਰਾ ਇੱਥੇ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿੱਚ ਭਾਜਪਾ ਪ੍ਰਦੇਸ਼ ਪ੍ਰਮੁੱਖ ਆਰ ਸੀ ਫਾਲਦੂ ਨੇ ਦੱਸਿਆ ਕਿ ਪਹਿਲਾਂ ਤੋਂ ਬਣੇ ਮੈਂਬਰਾਂ, 39 ਸੱਦਾ ਮੈਂਬਰਾਂ ਅਤੇ 63 ਵਿਸ਼ੇਸ਼ ਸੱਦਾ ਮੈਂਬਰਾਂ ਨੂੰ ਮਿਲਾਕੇ ਵਰਕਿੰਗ ਕਮੇਟੀ ਮੈਂਬਰਾਂ ਦੀ ਸੰਖਿਆ 176 ਹੋ ਜਾਵੇਗੀ। Date:2010-04-19 Time:00:04:29
ਕਾਠਮਾਂਡੂ : ਨੇਪਾਲ ਦੀ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸੁਜਾਤਾ ਕੋਇਰਾਲਾ ਨੇ ਕਿਹਾ ਹੈ ਕਿ ਪਾਸਪੋਰਟ ਪ੍ਰਿੰਟਿੰਗ (ਐੱਮਆਰਪੀ) ਮਾਮਲੇ ਵਿੱਚ ਸਰਕਾਰ ਨੇ ਗਲਤੀ ਕੀਤੀ ਹੈ ਅਤੇ ਇਸਦੇ ਲਈ ਮੰਤਰੀ ਮੰਡਲ ਨੂੰ ਭਾਰਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। Date:2010-04-19 Time:00:04:29
ਬੰਗਲੌਰ - ਇੱਥੋਂ ਦੇ ਐਮ ਚਿੰਨਾਸਵਾਮੀ ਕ੍ਰਿਕਟ ਸਟੇਡੀਅਮ 'ਚ ਰਾਇਲ ਚੈਲੇਂਜਰਸ ਤੇ ਮੁੰਬਈ ਇੰਡੀਅਨਸ ਵਿਚਕਾਰ ਆਈਪੀਐਲ ਲੀਗ ਮੈਚ ਦੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਦੋ ਘੱਟ ਸ਼ਕਤੀ ਵਾਲੇ ਧਮਾਕੇ ਹੋਏ ਜਿਸ ਵਿਚ 7 ਪੁਲਿਸ ਵਾਲਿਆਂ ਸਮੇਤ 15 ਲੋਕ ਜ਼ਖ਼ਮੀ ਹੋ ਗਏ। Date:2010-04-19 Time:00:04:29
ਕਰਾਚੀ : ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਯੂਸੁਫ ਨੇ ਅਨੁਸ਼ਾਸ਼ਨਹੀਣਤਾ ਦੇ ਲਈ ਖੁਦ ਉੱਤੇ ਲੱਗੇ ਅਨਿਸ਼ਚਿਤਕਾਲੀਨ ਰੋਕ ਦੇ ਵਿਰੁੱਧ ਅਪੀਲ ਦਾਇਰ ਨਹੀਂ ਕੀਤੀ, ਜਦਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਉਹਨਾਂ ਨੂੰ ਅਪੀਲ ਦਾਇਰ ਕਰਨ ਦੇ ਲਈ ਸਮੇਂ ਸੀਮਾ ਤੈਅ ਕੀਤੀ ਹੋਈ ਹੈ। Date:2010-04-19 Time:00:04:29
ਨਵੀਂ ਦਿੱਲੀ : ਦੇਸ਼ ਦੇ ਵਿਦੇਸ਼ ਰਾਜਮੰਤਰੀ ਸ਼ਸ਼ੀ ਥਰੂਰ ਨੇ ਕੱਲ੍ਹ ਪ੍ਰਧਾਨ ਮੰਤਰੀ ਨਿਵਾਸ ਉੱਤੇ ਪਹੁੰਚਕੇ ਆਈਪੀਐੱਲ ਵਿਵਾਦ ਦੇ ਚੱਲਦਿਆਂ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ, ਜਦਕਿ ਲਲਿਤ ਮੋਦੀ ਦੇ ਭਵਿੱਖ ਦਾ ਫੈਸਲਾ ਆਉਂਦੀ 23 ਅਪ੍ਰੈਲ ਨੂੰ ਬੀਸੀਸੀਆਈ ਇੱਕ ਵਿਸ਼ੇਸ਼ ਬੈਠਕ ਬੁਲਾਕੇ ਕਰੇਗੀ। Date:2010-04-19 Time:00:04:29
ਲੰਡਨ : ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿਖੇ ਸ਼ਨੀਵਾਰ ਨੂੰ ਹਵਾਈ ਆਵਾਜਾਈ ਬੰਦ ਰਹੇਗੀ ਜਦਕਿ ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਉਸਦੇ ਨੇੜਲੇ ਹਵਾਈ ਅੱਡੇ ਸ਼ਨੀਵਾਰ ਦੁਪਹਿਰ ਤੱਕ ਬੰਦ ਰਹਿਣਗੇ। ਬ੍ਰਿਟਿਸ਼ ਏਅਰਵੇਜ ਅਤੇ ਫਰਾਂਸ ਨਾਗਰਿਕ ਹਵਾਬਾਜੀ ਅਧਿਕਾਰ ਨੇ ਅਲੱਗ ਅਲੱਗ ਜਾਣਕਾਰੀ ਦਿੱਤੀ ਹੈ। Date:2010-04-18 Time:00:13:43
ਬੈਂਗਲੂਰ : ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਨੇ ਜੀਐੱਸਐੱਲਵੀ-ਡੀ 3 ਦਾ ਦਾਗਣ ਪ੍ਰੋਗ੍ਰਾਮ ਅਸਫ਼ਲ ਹੋਣ ਦੇ ਕਾਰਣਾਂ ਦਾ ਪਤਾ ਲਗਾਉਣ ਦੇ ਮਕਸਦ ਨਾਲ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਕੇਰਲ ਦੀ ਰਾਜਧਾਨੀ ਤਿਰੁਵਨੰਤਪੁਰਮ ਵਿੱਚ ਉੱਚ ਵਿਗਿਆਨੀਆਂ ਦੀ ਇੱਕ ਬੈਠਕ ਬੁਲਾਈ ਹੈ। Date:2010-04-18 Time:00:13:43
ਚੰਡੀਗੜ੍ਹ - ਮੁੱਖ ਮੰਤਰੀ ਪੰਜਾਬ ਜੋ ਮਗਰਲੇ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਕਮਜ਼ੋਰੀ ਕਾਰਨ ਤਕਰੀਬਨ 2 ਮਹੀਨੇ ਆਪਣੇ ਦਫ਼ਤਰ ਨਹੀਂ ਆ ਸਕੇ, ਕੱਲ੍ਹ ਸਵੇਰੇ ਕੋਈ 10 ਵੱਜੇ ਆਪਣੇ ਦਫ਼ਤਰ ਪੁੱਜੇ। ਜਿੱਥੇ ਉਨ੍ਹਾਂ ਵੱਲੋਂ ਕੋਈ 1 ਵਜੇ ਤੱਕ ਮੀਟਿੰਗਾਂ ਕੀਤੀਆਂ ਗਈਆਂ। Date:2010-04-18 Time:00:13:43
ਕਲਾਲੰਪੁਰ : ਮਲੇਸ਼ੀਆ ਦੀ ਕੇਂਦਰੀ ਬੈਂਕ ਨੇ ਬੈਂਕ ਆਫ਼ ਬੜੌਦਾ, ਇੰਡੀਅਨ ਓਵਰਸੀਜ ਬੈਂਕ ਅਤੇ ਆਂਧਰਾ ਬੈਂਕ ਦੁਆਰਾ ਸੰਯੁਕਤ ਰੂਪ ਨਾਲ ਸਥਾਪਤ ਬੈਂਕ ਨੂੰ ਕਮਰਸ਼ੀਅਲ ਬੈਂਕਿੰਗ ਲਾਇਸੰਸ ਦੇ ਦਿੱਤਾ ਹੈ। Date:2010-04-18 Time:00:13:42
ਨਵੀਂ ਦਿੱਲੀ : ਦੋ-ਟਾਇਰਾ ਵਾਹਨ ਬਣਾਉਣ ਵਾਲੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਬਜਾਜ ਆਟੋ ਲਿਮੀਟੇਡ ਨੇ ਆਸਟਰੇਲੀਆ ਵਿੱਚ ਈ ਬਾਈਕ ਬਣਾਉਣ ਵਾਲੀ ਕੰਪਨੀ ਕੇਟੀਐੱਮ ਵਿੱਚ ਦੋ ਕਰੋੜ ਯੂਰੋ ਦੇ ਨਿਵੇਸ਼ ਨਾਲ ਆਪਣੀ ਹਿੱਸੇਦਾਰੀ ਵਧਾਕੇ 35. 70 ਪ੍ਰਤੀਸ਼ਤ ਕਰ ਲਈ ਹੈ। Date:2010-04-18 Time:00:13:42
page no.9 |
Select news date : 30 - 4 - 2010 29 - 4 - 2010 28 - 4 - 2010 27 - 4 - 2010 26 - 4 - 2010 25 - 4 - 2010 24 - 4 - 2010 23 - 4 - 2010 22 - 4 - 2010 21 - 4 - 2010 20 - 4 - 2010 19 - 4 - 2010 18 - 4 - 2010 17 - 4 - 2010 16 - 4 - 2010 15 - 4 - 2010 14 - 4 - 2010 13 - 4 - 2010 12 - 4 - 2010 11 - 4 - 2010 10 - 4 - 2010 9 - 4 - 2010 8 - 4 - 2010 7 - 4 - 2010 6 - 4 - 2010 5 - 4 - 2010 4 - 4 - 2010 3 - 4 - 2010 2 - 4 - 2010 1 - 4 - 2010 |