Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Month 4 - 2010

ਕ੍ਰਿਸਿਲ ਦਾ ਮੁਨਾਫ਼ਾ ਗ੍ਰਾਫ਼ ਉਪਰ ਉੱਠਿਆ

ਮੁੰਬਈ : ਰੇਟਿੰਗ ਏਜੰਸੀ ਕ੍ਰਿਸਿਲ ਨੇ ਚਾਲੂ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 46.15 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 30.1 ਪ੍ਰਤੀਸ਼ਤ ਜਿਆਦਾ ਹੈ।

Date:2010-04-18 Time:00:13:42

ਮਹਿੰਦਰਾ ਨੇ ਖ੍ਰੀਦੀ ਰੈਨੋ ਤੋਂ ਹਿੱਸੇਦਾਰੀ

ਮੁੰਬਈ : ਬਹੁ ਉਪਯੋਗੀ ਵਾਹਨ ਬਣਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਫਰਾਂਸ ਦੀ ਕਾਰ ਬਣਾਉਣ ਵਾਲੀ ਕੰਪਨੀ ਰੈਨੋ ਦੇ ਨਾਲ ਮਿਲਕੇ ਲੋਗਾਨ ਕਾਰ ਦੇ ਲਈ ਬਣਾਏ ਗਏ ਜੁਆਇੰਟ ਐਡਵੇਂਚਰ ਮਹਿੰਦਰਾ ਰੈਨੋ ਪ੍ਰਾਈਵੇਟ ਲਿਮੀਟੇਡ ਵਿੱਚ ਰੈਨੋ ਦੀ 49 ਪ੍ਰਤੀਸ਼ਤ ਹਿੱਸੇਦਾਰੀ ਖਰੀਦ ਲਈ ਹੈ।

Date:2010-04-18 Time:00:13:42

ਡੈਕਨ 360 ਰਿਲਾਇੰਸ ਨੇ ਕੀਤਾ ਨਿਵੇਸ਼

ਮੁੰਬਈ : ਬਾਜ਼ਾਰ ਵਿੱਚ ਅਜਿਹੀ ਚਰਚਾ ਚੱਲ ਰਹੀ ਹੈ ਕਿ ਨਿੱਜੀ ਖੇਤਰ ਦੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮੀਟੇਡ ਮਾਲ ਢੋਆ ਢੁਆਈ ਕਰਨ ਵਾਲੀ ਕੰਪਨੀ ਡੈਕਨ 360 ਦੇ ਵਿੱਚ ਦੋ ਤੋਂ ਤਿੰਨ ਕਰੋੜ ਡਾਲਰ ਤੱਕ ਦਾ ਨਿਵੇਸ਼ ਕਰਨ ਵਾਲੀ ਹੈ।

Date:2010-04-18 Time:00:13:42

ਲੀ ਨਾਲ ਹੋਵੇਗੀ ਸਾਇਨਾ ਦੀ ਟੱਕਰ

ਨਵੀਂ ਦਿੱਲੀ : ਉੱਚ ਰੈਂਕਿੰਗ ਪ੍ਰਾਪਤ ਸਾਇਨਾ ਨੇਹਵਾਲ ਆਪਣੀ ਵਿਰੋਧੀ ਮਲੇਸ਼ੀਆਈ ਮਿਊ ਚਾਊ ਵਾਂਗ ਨੂੰ ਹਰਾਕੇ ਕੱਲ੍ਹ ਇੱਥੇ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ।

Date:2010-04-18 Time:00:13:42

ਸੁਰੇਸ਼ ਕਲਮਾੜੀ ਨੇ ਦਿੱਤਾ ਭਰੋਸਾ

ਨਵੀਂ ਦਿੱਲੀ : ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਸੰਮਤੀ ਦੇ ਪ੍ਰਮੁੱਖ ਸੁਰੇਸ਼ ਕਲਮਾੜੀ ਨੇ ਭਰੋਸਾ ਦਿੱਤਾ ਹੈ ਕਿ ਅਕਤੂਬਰ ਵਿੱਚ ਹੋਣ ਵਾਲੀਆਂ ਇਹਨਾਂ ਖੇਡਾਂ ਦਾ ਰੁਕਾਵਟ ਰਹਿਤ ਪ੍ਰਸਾਰਣ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਹਨ।

Date:2010-04-18 Time:00:13:41

ਵਿਦਿਆ ਬਾਲਨ ਨੂੰ ਤੇਜਸਵਿਨੀ ਐਵਾਰਡ

ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ, ਕਾਂਗਰਸ ਸਾਂਸਦ ਪ੍ਰਿਆ ਦੱਤ ਅਤੇ ਮੁੱਕੇਬਾਜ਼ ਮੈਰੀ ਕਾਮ ਘੱਟ ਉਮਰ ਵਿੱਚ ਹੀ ਅਹਿਮ ਉਪਲਬਧੀਆਂ ਹਾਸਿਲ ਕਰ ਲੈਣ ਵਾਲੀਆਂ ਉਨ੍ਹਾਂ ਔਰਤਾਂ 'ਚ ਸ਼ਾਮਿਲ ਹੋ ਗਈਆਂ ਹਨ, ਜਿਨ੍ਹਾਂ ਨੂੰ ਤੇਜਸਵਿਨੀ ਐਵਾਰਡ ਦਿੱਤਾ ਗਿਆ ਹੈ। ਯੰਗ ਫਿੱਕੀ ਲੇਡੀਜ਼ ਆਰਗੇਨਾਈਜੇਸ਼ਨ ਵੱਲੋਂ ਦਿੱਤੇ ਜਾਣ ਵਾਲੇ ਤੇਜਸਵਿਨੀ ਐਵਾਰਡਜ਼ ਵੱਖ-ਵੱਖ ਖੇਤਰਾਂ ਵਿੱਚ ਅਹਿਮ ਉਪਲਬਧੀ ਹਾਸਿਲ ਕਰਨ ਵਾਲੀਆਂ ਔਰਤਾਂ ਨੂੰ ਦਿੱਤੇ ਜਾਂਦੇ ਹਨ। ਇਸ ਵਿੱਚ ਸਮਾਜਿਕ ਕਾਰਜਾਂ ਤੋਂ ਲੈ ਕੇ ਬਿਜ਼ਨੈਸ ਤੱਕ ਸ਼ਾਮਿਲ ਹੈ। 'ਪਾ' ਫਿਲਮ ਵਿੱਚ ਆਪਣੀ ਸ਼ਾਨਦਾਰ ਭੂਮਿਕਾ ਲਈ ਸਰਵਸ਼੍ਰੇਸ਼ਠ ਅਭਿਨੇਤਰੀ ਦੀ ਸ਼੍ਰੇਣੀ ਵਿੱਚ ਇਸ ਸਾਲ ਦੇ ਫਿਲਮਫੇਅਰ ਪੁਰਸਕਾਰ ਨਾਲ ਨਵਾਜੀ ਗਈ 31 ਸਾਲਾ ਵਿਦਿਆ ਬਾਲਨ ਨੇ ਤੇਜਸਵਿਨੀ ਪੁਰਸਕਾਰ ਨਾਲ ਸਨਮਾਨਿਤ ਹੋਣ ਤੋਂ ਬਾਅਦ ਕਿਹ

Date:2010-04-18 Time:00:13:41

ਹੁਣ ਡਾਇਨਾ ਕਰੇਗੀ ਰਣਬੀਰ ਨਾਲ ਰੋਮਾਂਸ

ਮੁੰਬਈ : ਮਾਡਲਿੰਗ ਜਗਤ ਦੀ ਸ਼ੋਖ ਅਤੇ ਜੋਸ਼ੀਲੀ ਬਾਲਾ ਡਾਇਨਾ ਪੈਂਟੀ ਜਲਦ ਹੀ ਬੌਲੀਵੁੱਡ ਦੇ ਵੱਡੇ ਪਰਦੇ ਉੱਤੇ ਰਣਬੀਰ ਕਪੂਰ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਵੇਗੀ।ਇਮਤਿਆਜ਼ ਅਲੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਫਿਲਮ 'ਰੌਕਸਟਾਰ' ਵਿੱਚ ਡਾਇਨਾ ਬਤੌਰ ਅਭਿਨੇਤਰੀ ਦਰਸ਼ਕਾਂ ਨਾਲ ਰੂਬਰੂ ਹੋਵੇਗੀ।

Date:2010-04-18 Time:00:13:41

ਭਾਰਤ ਉੱਤੇ ਹੋ ਸਕਦਾ ਹੈ ਹਮਲਾ : ਅਮਰੀਕਾ

ਨਵੀਂ ਦਿੱਲੀ : ਦੇਸ਼ ਵਿੱਚ ਅੱਤਵਾਦੀ ਗੁੱਟਾਂ ਦੇ ਹਮਲੇ ਦੀ ਯੋਜਨਾ ਬਾਰੇ ਵਿੱਚ ਚਿਤਾਵਨੀ ਦਿੰਦਿਆਂ ਅਮਰੀਕਾ ਨੇ ਆਪਣੀ ਨਵੀਂ ਸਲਾਹ ਵਿੱਚ ਦੱਖਣੀ ਏਸ਼ੀਆਈ ਦੇਸ਼ ਵਿੱਚ ਠਹਿਰਾਅ ਦੇ ਦੌਰਾਨ ਆਪਣੇ ਨਾਗਰਿਕਾਂ ਨੂੰ ਚੌਕਸੀ ਵਰਤਣ ਲਈ ਕਿਹਾ ਹੈ।

Date:2010-04-18 Time:00:13:41

ਅੱਬਦੁਲਾ ਦੇ ਬਿਆਨ ਨੂੰ ਲੈਕੇ ਹੱਲਾ

ਨਵੀਂ ਦਿੱਲੀ : ਯੂਪੀਏ ਸਰਕਾਰ ਦੇ ਕੇਂਦਰੀ ਮੰਤਰੀ ਡਾ. ਫਾਰੁਖ਼ ਅੱਬਦੁਲਾ ਦੇ ਬਿਆਨ "ਜੇਕਰ ਮੈਂ ਸ਼ਸ਼ੀ ਥਰੂਰ ਦੀ ਥਾਂ ਹੁੰਦਾ ਕੁਰਸੀ ਛੱਡ ਦਿੰਦਾ" ਨੇ ਆਈਪੀਐੱਲ ਵਿਵਾਦ ਨੂੰ ਨਵਾਂ ਮੋੜ੍ਹ ਦੇ ਦਿੱਤਾ। ਸ਼੍ਰੀ ਡਾ. ਅੱਬਦੁਲਾ ਨੇ ਇਹ ਬਿਆਨ ਇੱਕ ਟੀਵੀ ਮੁਲਾਕਾਤ ਦੇ ਦੌਰਾਨ ਦਿੱਤਾ।

Date:2010-04-18 Time:00:13:41

ਅਸੀਂ ਨਹੀਂ ਡਬੋਇਆ ਸਮੁੰਦਰੀ ਜਹਾਜ : ਉ.ਕੋਰੀਆ

ਸੋਲ : ਉੱਤਰ ਕੋਰੀਆ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸਨੇ ਪਿਛਲੇ ਮਹੀਨੇ ਵਿਵਾਦਿਤ ਸਮੁੰਦਰੀ ਸੀਮਾ ਦੇ ਕੋਲ ਦੱਖਣੀ ਕੋਰੀਆ ਦਾ ਇੱਕ ਸਮੁੰਦਰੀ ਜਹਾਜ ਡਬੋਇਆ ਹੈ।ਦੱਖਣੀ ਕੋਰੀਆ ਵਿੱਚ ਇਸ ਗੱਲ ਨੂੰ ਲੈਕੇ ਅਟਕਲਾਂ ਦਾ ਬਾਜ਼ਾਰ ਗਰਮ ਹੈ ਕਿ ਉੱਤਰ ਕੋਰੀਆ ਦੁਆਰਾ ਦਾਗੇ ਗਏ ਟਾਰਪੀਡੋ ਲੱਗਣ ਦੇ ਕਾਰਣ ਦੱਖਣੀ ਕੋਰੀਆਈ ਸਮੁੰਦਰੀ ਜਹਾਜ ਡੁੱਬ ਗਿਆ ਸੀ, ਜਿਸ ਨਾਲ ਉਸ ਉੱਤੇ ਸਵਾਰ 46 ਨਾਗਰਿਕ ਮਾਰੇ ਗਏ ਸਨ।

Date:2010-04-18 Time:00:13:41

ਹੇਡਲੀ ਤੋਂ ਪੁੱਛਗਿੱਛ ਕਰ ਸਕਦਾ ਹੈ ਭਾਰਤ

ਬਰਾਸੀਲੀਆ : ਭਾਰਤ ਨੂੰ ਅਮਰੀਕੀ ਪ੍ਰਸ਼ਾਸਨ ਦੇ ਉੱਚ ਪੱਧਰ ਤੋਂ ਇਹ ਭਰੋਸਾ ਮਿਲਿਆ ਹੈ ਕਿ ਉਹ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਗਏ 26/11 ਮੁੰਬਈ ਅੱਤਵਾਦੀ ਹਮਲੇ ਦੇ ਆਰੋਪੀ ਡੇਵਿਡ ਕੋਲਮੈਨ ਹੇਡਲੀ ਤੋਂ ਪੁੱਛਗਿੱਛ ਕਰ ਸਕਦਾ ਹੈ।

Date:2010-04-18 Time:00:13:41

ਬਰਿਕ ਨੇ ਕੀਤੀ ਯੂਐੱਨ 'ਚ ਸੁਧਾਰ ਦੀ ਮੰਗ

ਬਰਾਸੀਲੀਆ : ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ (ਬਰਿਕ) ਦੇਸ਼ਾਂ ਦੇ ਨੇਤਾਵਾਂ ਨੇ ਕੱਲ੍ਹ ਇੱਕ ਸੰਯੁਕਤ ਘੋਸ਼ਣਾ ਪੱਤਰ ਉੱਤੇ ਹਸਤਾਖ਼ਰ ਕੀਤੇ। ਇਸ ਬਿਆਨ ਵਿੱਚ ਸੰਯੁਕਤ ਰਾਸ਼ਟਰ ਵਿੱਚ ਸੁਧਾਰ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਗਿਆ ਹੈ, ਤਾਂਕਿ ਇਸਨੂੰ ਕੌਮਾਂਤਰੀ ਚੁਨੌਤੀਆਂ ਨਾਲ ਨਜਿੱਠਣ ਵਾਸਤੇ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।

Date:2010-04-18 Time:00:13:41

ਕੱਲ੍ਹ ਦਫ਼ਤਰ ਪਰਤੇ ਬਾਦਲ

ਚੰਡੀਗੜ੍ਹ - ਮੁੱਖ ਮੰਤਰੀ ਪੰਜਾਬ ਜੋ ਮਗਰਲੇ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਕਮਜ਼ੋਰੀ ਕਾਰਨ ਤਕਰੀਬਨ 2 ਮਹੀਨੇ ਆਪਣੇ ਦਫ਼ਤਰ ਨਹੀਂ ਆ ਸਕੇ, ਕੱਲ੍ਹ ਸਵੇਰੇ ਕੋਈ 10 ਵੱਜੇ ਆਪਣੇ ਦਫ਼ਤਰ ਪੁੱਜੇ। ਜਿੱਥੇ ਉਨ੍ਹਾਂ ਵੱਲੋਂ ਕੋਈ 1 ਵਜੇ ਤੱਕ ਮੀਟਿੰਗਾਂ ਕੀਤੀਆਂ ਗਈਆਂ।

Date:2010-04-18 Time:00:13:41

ਜੀਐਸਐਲਵੀ-ਡੀ 3 ਦਾ ਤਜਰਬਾ ਅਸਫਲ

ਚੇਨਈ - ਭਾਰਤ ਵੱਲੋਂ ਪਹਿਲੀ ਵਾਰ ਆਪਣੇ ਦੇਸ਼ ਦੀ ਤਕਨਾਲੋਜੀ ਵਾਲੇ ਕਾਰਿਓਜੈਨਿਕ ਇੰਜਣ ਸਹਾਰੇ ਰਾਕਟ 'ਜੀਐਸਐਲਵੀ-ਡੀ 3' ਨੂੰ ਪੁਲਾੜ ਵਿਚ ਭੇਜਣ ਦੀ ਕੋਸ਼ਿਸ਼ ਨੂੰ ਉਸ ਵੇਲੇ ਵੱਡਾ ਧੱਕਾ ਲੱਗਾ ਜਦੋਂ ਇਹ ਦਾਗੇ ਜਾਣ ਤੋਂ ਕੁਝ ਸਕਿੰਟਾਂ ਬਾਅਦ ਹੀ ਆਪਣੇ ਰਸਤੇ ਤੋਂ ਭਟਕ ਗਿਆ।

Date:2010-04-17 Time:00:05:41

ਐਫਸੀਆਈ ਤਿਆਰ ਚੌਲ ਲੈਣ ਲਈ ਰਾਜ਼ੀ ਨਹੀਂ

ਜਲੰਧਰ - ਕੇਂਦਰ ਸਰਕਾਰ ਵੱਲੋਂ 201 ਝੋਨੇ ਦੀ ਕਿਸਮ ਵਿਚ ਰਿਆਇਤਾਂ ਦੇਣ ਦੇ ਬਾਵਜੂਦ ਐਫਸੀਆਈ ਇਸ ਤੋਂ ਤਿਆਰ ਚੌਲਾਂ ਨੂੰ ਗੁਦਾਮਾਂ ਵਿਚ ਲਗਵਾਉਣ ਤੋਂ ਪਿੱਛੇ ਹਟ ਰਹੀ ਹੈ, ਜਿਸ ਕਰਕੇ ਸ਼ੈਲਰ ਮਾਲਕ ਵੀ ਪ੍ਰੇਸ਼ਾਨੀ ਵਿਚ ਫਸ ਗਏ ਹਨ।

Date:2010-04-17 Time:00:05:41

ਮਾਈਕ੍ਰੋਸੌਫਟ ਨੂੰ ਸੇਵਾ ਦੇਵੇਗੀ ਇੰਫੋਸਿਸ

ਬੈਂਗਲੌਰ - ਵੈਸ਼ਵਿਕ ਸੌਫਟਵੇਅਰ ਕੰਪਨੀ ਮਾਈਕ੍ਰੋਸੌਫਟ ਦੀਆਂ ਅੰਦਰੂਨੀ ਆਈਟੀ ਸਰਵਿਸਜ਼ ਦੀ ਜਿੰਮੇਵਾਰੀ ਭਾਰਤੀ ਆਈਟੀ ਕੰਪਨੀ ਇੰਫੋਸਿਸ ਸੰਭਾਲੇਗੀ। ਦੋਵੇਂ ਕੰਪਨੀਆਂ ਨੇ ਇਸ ਸਬੰਧ ਵਿੱਚ ਇੱਕ ਸਮਝੌਤਾ ਕੀਤਾ ਹੈ। ਇੰਫੋਸਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਤਿੰਨ ਸਾਲਾ ਸਮਝੌਤਾ ਹੈ, ਜਿਸਦੇ ਤਹਿਤ ਉਹ ਮਾਈਕ੍ਰੋਸੌਫਟ ਵਿੱਚ ਪ੍ਰਕਿਰਿਆ ਨੂੰ ਚੁਸਤ-ਦੁਰੱਸਤ ਕਰੇਗੀ ਅਤੇ ਸਹਿਯੋਗ ਸੇਵਾਵਾਂ ਨੂੰ ਸਰਲ ਬਣਾਵੇਗੀ। ਇਸ ਪ੍ਰਕਿਰਿਆ ਵਿੱਚ ਕੰਪਨੀ ਮਾਈਕ੍ਰੋਸੌਫਟ ਵਿੰਡੋਜ਼-7 ਸਮੇਤ ਹੋਰ ਸਾਧਨਾਂ ਦਾ ਇਸਤੇਮਾਲ ਕਰਦੇ ਹੋਏ ਉੱਦਮ ਲਾਗਤ ਨੂੰ ਘੱਟ ਰੱਖੇਗੀ।

Date:2010-04-17 Time:00:05:41

ਮੈਂ ਬੇਕਸੂਰ ਹਾਂ : ਸ਼ਸ਼ੀ ਥਰੂਰ

ਨਵੀਂ ਦਿੱਲੀ - ਆਈਪੀਐਲ ਦੀ ਕੋਚੀ ਟੀਮ ਨਾਲ ਜੁੜੇ ਵਿਵਾਦ ਦੇ ਬਾਰੇ ਵਿਦੇਸ਼ ਰਾਜਮੰਤਰੀ ਸ਼ਸ਼ੀ ਥਰੂਰ ਨੇ ਲੋਕਸਭਾ ਵਿੱਚ ਆਪਣੇ ਲਿਖਿਤ ਬਿਆਨ ਵਿੱਚ ਕਿਹਾ ਕਿ ਕੋਚੀ ਟੀਮ ਤੋਂ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਹੈ ਅਤੇ ਉਨ੍ਹਾਂ ਨੇ ਆਪਣੇ ਅਹੁਦੇ ਦਾ ਕਿਸੇ ਵੀ ਰੂਪ ਵਿੱਚ ਗ਼ਲਤ ਇਸਤੇਮਾਲ ਨਹੀਂ ਕੀਤਾ ਹੈ।

Date:2010-04-17 Time:00:05:41

ਟਾਟਾ ਮੋਟਰਜ਼ ਦੀ ਵਿੱਕਰੀ 39% ਵਧੀ

ਨਵੀਂ ਦਿੱਲੀ - ਵਾਹਨ ਬਣਾਉਣ ਵਾਲੀ ਕੰਪਨੀ ਟਾਟਾ ਮੋਟਰਜ਼ ਦੀ ਵੈਸ਼ਵਿਕ ਵਿੱਕਰੀ ਮਾਰਚ ਵਿੱਚ 39 ਪ੍ਰਤੀਸ਼ਤ ਵਧ ਕੇ 1,01,712 ਵਾਹਨਾਂ ਦੀ ਰਹੀ।

Date:2010-04-17 Time:00:05:41

ਮੁਨਾਫ਼ਾ ਵਸੂਲੀ ਕਾਰਨ ਸ਼ੇਅਰ ਬਜ਼ਾਰ ਕਮਜ਼ੋਰ

ਮੁੰਬਈ - ਨਿਵੇਸ਼ਕਾਂ ਦੁਆਰਾ ਬਜ਼ਾਰ ਚੋਂ ਪੂੰਜੀ ਕੱਢਣ ਦੇ ਕਾਰਨ ਬੰਬਈ ਸਟਾਕ ਐਕਸਚੇਂਜ ਦਾ ਸੂਚਕਾਂਕ ਕਾਰੋਬਾਰ ਸ਼ੁਰੂ ਹੋਣ ਤੇ 90 ਅੰਕ ਦੀ ਗਿਰਾਵਟ ਨਾਲ ਖੁੱਲ੍ਹਿਆ। 30 ਸ਼ੇਅਰਾਂ ਤੇ ਅਧਾਰਤ ਸੈਂਸੇਕਸ ਕਾਰੋਬਾਰ ਸ਼ੁਰੂ ਹੋਣ ਤੇ 89.68 ਅੰਕ ਅਤੇ 0.05 ਫੀਸਦੀ ਦੀ ਗਿਰਾਵਟ ਨਾਲ 17,549. 58 ਅੰਕਾਂ ਤੇ ਖੁੱਲ੍ਹਿਆ।

Date:2010-04-17 Time:00:05:41

ਪਹਿਲੇ ਸਾਲ ਲਈ ਹੋਮ ਲੋਨ ਦਰ ਵਿੱਚ ਕਮੀ

ਨਵੀਂ ਦਿੱਲੀ - ਹੋਮ ਲੋਨ ਉਪਲਬਧ ਕਰਾਉਣ ਵਾਲੀ ਪ੍ਰਮੁੱਖ ਸੰਸਥਾ ਐਚਡੀਐਫਸੀ ਨੇ ਦੂਹਰੀ ਦਰ ਯੋਜਨਾ ਦੇ ਅੰਤਰਗਤ ਵੀਰਵਾਰ ਨੂੰ ਪਹਿਲੇ ਸਾਲ ਲਈ ਹੋਮ ਲੋਨ ਤੇ ਵਿਆਜ਼ ਦਰ ਨੂੰ ਘਟਾ ਕੇ 8.25 ਫੀਸਦੀ ਕਰ ਦਿੱਤਾ। ਨਵੀਂ ਦਰ ਨਵੇਂ ਕਰਜ਼ਿਆਂ ਤੇ ਲਾਗੂ ਹੋਵੇਗੀ।

Date:2010-04-17 Time:00:05:41

ਵੀਹ ਹੋਰ ਵਿਸ਼ੇਸ਼ ਸ਼ੋਅਰੂਮ ਖੋਲ੍ਹੇਗੀ ਏਕੇ ਰਿਟੇਲ

ਮੁੰਬਈ - ਏਕੇ ਰਿਟੇਲ ਦੀ ਇਸ ਵਿੱਤ ਵਰ੍ਹੇ ਵਿੱਚ 20 ਹੋਰ ਵਿਸ਼ੇਸ਼ ਬ੍ਰਾਂਡ ਵਿੱਕਰੀ ਕੇਂਦਰ ਮਾਇਸ਼ਾ ਖੋਲ੍ਹਣ ਦੀ ਯੋਜਨਾ ਹੈ। ਕੰਪਨੀ ਦੇ ਪ੍ਰਧਾਨ ਅਰੁਣ ਗਰਗ ਨੇ ਦੱਸਿਆ ਕਿ ਮਾਈਸ਼ਾ ਬ੍ਰਾਂਡ ਵਿੱਕਰੀ ਕੇਂਦਰਾਂ ਦੀ ਗਿਣਤੀ ਨੂੰ ਇਸ ਵਿੱਤ ਵਰ੍ਹੇ ਦੇ ਅੰਤ ਤੱਕ ਪੰਜ ਤੋਂ ਵਧਾ ਕੇ 25 ਕੀਤਾ ਜਾਵੇਗਾ।

Date:2010-04-17 Time:00:05:41

ਮਾਰਚ ਵਿੱਚ ਮੁਦਰਾਸਫ਼ੀਤੀ ਦੀ ਦਰ 9.9%

ਨਵੀਂ ਦਿੱਲੀ - ਸਭ ਅਨੁਮਾਨਾਂ ਅਤੇ ਅੰਦਾਜ਼ਿਆਂ ਦੇ ਉਲਟ ਮਾਰਚ ਮਹੀਨੇ ਵਿੱਚ ਥੋਕ ਮੁੱਲਾਂ ਤੇ ਅਧਾਰਤ ਮੁਦਰਾਸਫ਼ੀਤੀ ਦਾ ਮਾਸਿਕ ਅੰਕੜਾ ਦਹਾਈ ਅੰਕ ਹੇਠਾਂ 9.90 ਪ੍ਰਤੀਸ਼ਤ ਤੱਕ ਸੀਮਿਤ ਰਿਹਾ, ਜੋ ਇਸ ਤੋਂ ਪਿਛਲੇ ਮਹੀਨੇ ਤੋਂ ਸਿਰਫ਼ 0.01 ਪ੍ਰਤੀਸ਼ਤ ਉੱਤੇ ਹੈ।

Date:2010-04-17 Time:00:05:41

ਦੁਨੀਆ ਨੂੰ ਜੋੜਨ ਆਇਆ ਮਾਈਕ੍ਰੋਸੌਫਟ ਦਾ 'ਕਿਨ'

ਨਵੀਂ ਦਿੱਲੀ - ਮਾਈਕ੍ਰੋਸੌਫਟ ਨੇ ਮੰਗਲਵਾਰ ਨੂੰ ਆਪਣਾ ਪਹਿਲਾ ਮੋਬਾਇਲ ਹੈਂਡਸੈਟ 'ਕਿਨ' ਲਾਂਚ ਕਰ ਦਿੱਤਾ। ਦੁਨੀਆ ਦੀ ਇਸ ਉੱਘੀ ਸੌਫਟਵੇਅਰ ਕੰਪਨੀ ਦਾ ਇਹ ਮੋਬਾਇਲ ਸੋਸ਼ਲ ਨੈਟਵਰਕਿੰਗ ਦੀ ਖੂਬੀ ਦੇ ਜ਼ਰੀਏ ਤੁਹਾਨੂੰ ਦੁਨੀਆ ਨਾਲ ਜੋੜੇਗਾ। ਮਾਈਕ੍ਰੋਸੌਫਟ ਇਸ ਹੈਂਡਸੈਟ ਨੂੰ ਜਪਾਨ ਦੀ ਸ਼ਾਰਪ ਕਾਰਪ ਤੋਂ ਬਣਵਾ ਰਹੀ ਹੈ। ਕਿਨ ਮੋਬਾਇਲ ਦੋ ਮਾਡਲਾਂ 'ਕਿਨ-ਵਨ' ਅਤੇ 'ਕਿਨ-ਟੂ' ਵਿੱਚ ਉਪਲਬਧ ਹੋਵੇਗਾ। ਅਮਰੀਕੀ ਬਜ਼ਾਰ ਵਿੱਚ ਇਹ ਮੋਬਾਇਲ ਇਸੇ ਸਾਲ ਵਿਕਣ ਲੱਗਣਗੇ। ਜਦੋਂ ਕਿ ਇਸ ਦੇ ਕੁਝ ਸਮੇਂ ਬਾਅਦ ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਇਹ ਹੈਂਡਸੈਟ ਉਪਲਬਧ ਹੋਣਗੇ।

Date:2010-04-17 Time:00:05:41

ਆਈਪੀਐਲ ਟੀਮਾਂ ਨਾਲ ਸ਼ੇਅਰ ਵੇਚਣ ਦੀ ਪੇਸ਼ਕਸ਼ ਹੋਈ

ਚੰਡੀਗੜ੍ਹ - ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਹਾਲ ਵਿੱਚ ਹੋਈ ਨਿਲਾਮੀ ਵਿੱਚ ਫ੍ਰੈਂਚਾਇਜ਼ੀ ਖਰੀਦਣ ਤੋਂ ਪਿੱਛੇ ਰਹੇ ਵੀਡੀਓਕਾਨ ਇੰਡਸਟ੍ਰੀਜ਼ ਨੇ ਅੱਜ ਕਿਹਾ ਕਿ ਉਹ ਕਈ ਆਈਪੀਐਲ ਫ੍ਰੈਂਚਾਇਜ਼ੀ ਵਿੱਚ ਸ਼ੇਅਰ ਲੈਣ ਲਈ ਉਨ੍ਹਾਂ ਦੇ ਪ੍ਰਮੋਟਰਾਂ ਨਾਲ ਗੱਲ ਕਰ ਰਹੀ ਹੈ।

Date:2010-04-17 Time:00:05:40

ਵਕਾਰ ਦੀ ਰਿਪੋਰਟ ਤੇ ਪੀਸੀਬੀ ਨੇ ਕੀਤੀ ਕਾਰਵਾਈ

ਲਾਹੌਰ - ਸੱਤ ਖਿਡਾਰੀਆਂ ਦੇ ਖਿਲਾਫ ਪਾਕਿਸਤਾਨ ਕ੍ਰਿਕਟ ਬੋਰਡ ਦੀ ਸਖਤ ਕਾਰਵਾਈ ਦਾ ਕਾਰਨ ਵਕਾਰ ਯੂਨਿਸ ਦੀ ਉਹ ਰਿਪੋਰਟ ਹੈ, ਜਿਸ ਵਿੱਚ ਉਨ੍ਹਾਂ ਨੇ ਆਸਟ੍ਰੇਲੀਆ ਦੌਰੇ ਤੇ ਖਿਡਾਰੀਆਂ ਦੇ ਵਿਹਾਰ ਦੀ ਬਹੁਤ ਆਲੋਚਨਾ ਕੀਤੀ ਸੀ।

Date:2010-04-17 Time:00:05:40


5   6   7   8   9   10   11   12   13   14  

page no.10

Select news date :

30 - 4 - 2010
29 - 4 - 2010
28 - 4 - 2010
27 - 4 - 2010
26 - 4 - 2010
25 - 4 - 2010
24 - 4 - 2010
23 - 4 - 2010
22 - 4 - 2010
21 - 4 - 2010
20 - 4 - 2010
19 - 4 - 2010
18 - 4 - 2010
17 - 4 - 2010
16 - 4 - 2010
15 - 4 - 2010
14 - 4 - 2010
13 - 4 - 2010
12 - 4 - 2010
11 - 4 - 2010
10 - 4 - 2010
9 - 4 - 2010
8 - 4 - 2010
7 - 4 - 2010
6 - 4 - 2010
5 - 4 - 2010
4 - 4 - 2010
3 - 4 - 2010
2 - 4 - 2010
1 - 4 - 2010