Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 4 - 2010

ਬੇਲੋਰੋ ਦੀ ਰਿਕਾਰਡ ਵਿੱਕਰੀ

ਮੁੰਬਈ : ਪ੍ਰਮੁੱਖ ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦਾ ਕਹਿਣਾ ਹੈ ਕਿ ਉਸਨੇ 2009-10 ਵਿੱਚ ਬੋਲੇਰੋ ਮਾਡਲ ਦੀਆਂ 70554 ਗੱਡੀਆਂ ਵੇਚੀਆਂ।ਕੰਪਨੀ ਦੇ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐੱਸਯੂਵੀ (ਯੂਵੀ) ਐੱਮਪੀਵੀ ਸ਼੍ਰੇਣੀ ਵਿੱਚ ਪਹਿਲੀ ਵਾਰ ਕਿਸੇ ਮਾਡਲ ਦੀ ਵਿੱਕਰੀ 70000 ਤੋਂ ਜਿਆਦਾ ਰਹੀ ਹੈ।

Date:2010-04-30 Time:00:04:29

ਅੱਜ ਮਿਲਣਗੇ ਮਨਮੋਹਨ-ਗਿਲਾਨੀ

ਨਵੀਂ ਦਿੱਲੀ - ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਭੂਟਾਨ ਦੀ ਰਾਜਧਾਨੀ ਥਿੰਪੂ ਵਿਖੇ ਸਾਰਕ ਸ਼ਿਖਰ ਸੰਮੇਲਨ ਦੌਰਾਨ ਅੱਜ ਮੁਲਾਕਾਤ ਕਰਨਗੇ।

Date:2010-04-30 Time:00:04:29

ਡਾਬਰ ਵਧਾਅ ਸਕਦੀ ਪ੍ਰੋਡਕਟ ਰੇਟ

ਨਵੀਂ ਦਿੱਲੀ : ਰੋਜ਼ਮਰਾ ਖ਼ਪਤ ਦੀਆਂ ਵਸਤਾਂ ਬਣਾਉਣ ਵਾਲੀ ਕੰਪਨੀ ਡਾਬਰ ਨੇ ਕਿਹਾ ਕਿ ਵੱਧਦੀ ਲਾਗਤ ਨੂੰ ਵੇਖਦਿਆਂ ਉਹ ਆਪਣੇ ਉਤਪਾਦਾਂ ਦੇ ਭਾਆਂ ਵਿੱਚ 3 ਤੋਂ 5 ਪ੍ਰਤੀਸ਼ਤ ਤੱਕ ਦਾ ਵਾਧਾ ਕਰਨ ਉੱਤੇ ਵਿਚਾਰ ਕਰ ਰਹੀ ਹੈ।

Date:2010-04-30 Time:00:04:29

ਰਿਲਾਇੰਸ ਨੂੰ ਮਿਲਿਆ ਨਵਾਂ ਤੇਲ ਖੂਹ

ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਨੇ ਗੁਜਰਾਤ ਦੇ ਖੰਭਾਤ ਦੀ ਖਾੜ੍ਹੀ ਖੇਤਰ ਵਿੱਚ ਚੌਥੇ ਤੇਲ ਖੂਹ ਦੀ ਖੋਜ ਕੀਤੀ ਹੈ। ਕੰਪਨੀ ਨੇ ਬਿਆਨ ਵਿੱਚ ਇਸਦੀ ਜਾਣਕਾਰੀ ਦਿੱਤੀ ਹੈ।ਕੰਪਨੀ ਦਾ ਕਹਿਣਾ ਹੈ ਕਿ ਖੰਭਾਤ ਬੇਸਿਨ ਦੇ ਸੀਬੀ-ਓਐੱਨਐੱਨ-2003-1 ਵਿਖੇ ਇੱਕ ਨਵੇਂ ਖੂਹ ਦੀ ਖੁਦਾਈ ਵਿੱਚ ਇਹ ਸਫ਼ਲਤਾ ਹੱਥ ਲੱਗੀ ਹੈ।

Date:2010-04-30 Time:00:04:29

ਸ਼ੇਅਰ ਬਾਜ਼ਾਰ 'ਚ ਮਿਲਿਆ ਜੁਲਿਆ ਰੁਖ਼

ਮੁੰਬਈ : ਦੇਸ਼ ਦੇ ਸ਼ੇਅਰ ਬਾਜਾਰ ਵੀਰਵਾਰ ਨੂੰ ਮਿਲੇ ਜੁਲੇ ਰੁਖ਼ ਦੇ ਨਾਲ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦਾ 30 ਸ਼ੇਅਰਾਂ ਉੱਤੇ ਆਧਾਰਿਤ ਸੈਂਸੇਕਸ 2.1 ਅੰਕ ਚੜ੍ਹਕੇ 17382.09 ਦੇ ਪੱਧਰ ਉੱਤੇ ਖੁੱਲ੍ਹਿਆ।

Date:2010-04-30 Time:00:04:29

ਬੇੜੀ ਹਾਦਸਾ, ਅੱਠ ਮਰੇ

ਸਹਰਸਾ : ਬਿਹਾਰ ਵਿਖੇ ਸਹਰਸਾ ਜਿਲ੍ਹੇ ਦੇ ਮੇਹਸ਼ੀ ਥਾਣਾ ਦੇ ਰਾਜਨਪੁਰ ਬਲਬਾ ਪਿੰਡ ਦੇ ਨੇੜੇ ਕੋਸ਼ੀ ਨਦੀ ਵਿੱਚ ਬੀਤੀ ਰਾਤ ਇੱਕ ਬੇੜੀ ਦੇ ਡੁੱਬਣ ਕਾਰਣ ਉਸ ਉੱਤੇ ਸਵਾਰ ਅੱਠ ਲੋਕ ਮਾਰੇ ਗਏ, ਜਦਕਿ ਹੋਰ ਸਵਾਰ ਤੈਰਕੇ ਬਾਹਰ ਨਿਕਲ ਗਏ।

Date:2010-04-30 Time:00:04:29

ਏਅਰਟੈੱਲ ਦਾ ਮੁਨਾਫ਼ਾ ਡਿੱਗਿਆ

ਨਵੀਂ ਦਿੱਲੀ : ਦੂਰਸੰਚਾਰ ਖੇਤਰ ਵਿੱਚ ਕੜ੍ਹੀ ਮੁਕਾਬਲੇਬਾਜ਼ੀ ਦੇ ਮਾਰਜਿਨ ਉੱਤੇ ਅਸਰ ਦੇ ਚੱਲਦਿਆਂ ਤਿੰਨ ਸਾਲ ਵਿੱਚ ਪਹਿਲੀ ਵਾਰ ਭਾਰਤੀ ਏਅਰਟੈੱਲ ਦਾ ਮੁਨਾਫ਼ਾ ਘੱਟਿਆ ਹੈ ਅਤੇ ਚੌਥੀ ਤਿਮਾਹੀ ਵਿੱਚ ਉਸਦਾ ਸ਼ੁੱਧ ਲਾਭ ਅੱਠ ਪ੍ਰਤੀਸ਼ਤ ਘੱਟਕੇ 2060 ਕਰੋੜ ਰੁਪਏ ਰਿਹਾ ਹੈ।

Date:2010-04-30 Time:00:04:29

ਆਰਸੇਲਰ ਨੂੰ ਮੁਨਾਫ਼ੇ 'ਚ ਵਾਧੇ ਦੀ ਉਮੀਦ

ਬਰੂਸੇਲਸ : ਦੁਨੀਆ ਦੀ ਸਭ ਤੋਂ ਵੱਡੀ ਇਸਪਾਤ ਕੰਪਨੀ ਆਰਸੇਲਰ ਮਿੱਤਲ ਨੂੰ ਇਸਪਾਤ ਦੀਆਂ ਕੀਮਤਾਂ ਅਤੇ ਮੰਗ ਵਿੱਚ ਆਈ ਤੇਜੀ ਦੀ ਬਦੌਲਤ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 60 ਫੀਸਦੀ ਜਿਆਦਾ ਮੁਨਾਫ਼ਾ ਕਮਾਉਣ ਦੀ ਉਮੀਦ ਹੈ। ਇਸ ਤੋਂ ਪਹਿਲੀ ਤਿਮਾਹੀ ਵਿੱਚ ਕੰਪਨੀ ਨੂੰ ਘਾਟਾ ਉਠਾਉਣਾ ਪਿਆ ਸੀ।

Date:2010-04-30 Time:00:04:29

ਬਾਰਕਲੇਜ ਨੇ ਕੀਤੀ ਮੁਲਾਜਮਾਂ ਦੀ ਛਾਂਟੀ

ਮੁੰਬਈ : ਬ੍ਰਿਟੇਨ ਦੀ ਬਾਰਕਲੇਜ ਬੈਂਕ ਨੇ ਦੇਸ਼ ਭਰ ਵਿੱਚ ਪਿਛਲੇ ਕੁੱਝ ਮਹੀਨਿਆਂ ਦੌਰਾਨ ਢਾਈ ਸੌ ਮੁਲਾਜਮਾਂ ਦੀ ਛਾਂਟੀ ਕੀਤੀ ਹੈ ਜਦਕਿ ਕਰੀਬਨ 55 ਕਰਮਚਾਰੀਆਂ ਦੇ ਬਾਰੇ ਸਥਿਤੀ ਸਪੱਸ਼ਟ ਨਹੀਂ ਕਿ ਉਹਨਾਂ ਨੇ ਅਸਤੀਫ਼ਾ ਦਿੱਤਾ ਹੈ ਜਾਂ ਉਹਨਾਂ ਨੂੰ ਦੂਜੇ ਕੰਮ ਵਿੱਚ ਲਗਾਇਆ ਗਿਆ ਹੈ।

Date:2010-04-30 Time:00:04:29

ਸਿੱਖ ਦੰਗਿਆਂ ਨੂੰ ਲੈਕੇ ਰਾਜਸਭਾ 'ਚ ਹੰਗਾਮਾ

ਨਵੀਂ ਦਿੱਲੀ : ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਦੇ ਵਿਰੁੱਧ ਦਿੱਲੀ ਵਿਖੇ 1984 ਦੇ ਸਿੱਖ ਦੰਗਿਆਂ ਦਾ ਇੱਕ ਮਾਮਲਾ ਬੰਦ ਕੀਤੇ ਜਾਣ ਉੱਤੇ ਰਾਜ ਸਭਾ ਵਿੱਚ ਵਿਰੋਧੀ ਪੱਖ ਨੇ ਅੱਜ ਭਾਰੀ ਹੰਗਾਮਾ ਕੀਤਾ, ਜਿਸ ਨਾਲ ਸਦਨ ਦੀ ਕਾਰਵਾਈ ਦੋ ਵੱਜੇ ਤੱਕ ਦੇ ਲਈ ਮੁਅੱਤਲ ਕਰ ਦਿੱਤੀ ਗਈ।

Date:2010-04-30 Time:00:04:28

ਭਾਰਤੀਆਂ ਦੇ ਅਨੁਕੂਲ ਹੈ ਗ੍ਰਾਸ ਆਈਲੈਟ

ਸੈਂਟ ਲੂਸੀਆ - ਇੰਡੀਅਨ ਪ੍ਰੀਮੀਅਰ ਲੀਗ ਦੇ ਰੁਝੇਂਵੇਂ ਭਰੇ ਪ੍ਰੋਗਰਾਮ ਦੇ ਬਾਵਜੂਦ ਖਿਤਾਬ ਜਿੱਤਣ ਦੇ ਟੀਚੇ ਨਾਲ ਟੀ 20 ਵਿਸ਼ਵ ਕੱਪ ਖੇਡਣ ਲਈ ਇੱਥੇ ਪੁੱਜੀ ਭਾਰਤੀ ਕ੍ਰਿਕਟ ਟੀਮ ਲਈ ਇਹ ਚੰਗੀ ਖਬਰ ਹੈ ਕਿ ਉਸ ਦੇ ਸ਼ੁਰੂਆਤੀ ਮੈਚ ਗ੍ਰਾਸ ਆਈਲੈਟ ਦੇ ਬਿਉਜੋ ਸਟੇਡੀਅਮ ਵਿਖੇ ਹੋਣਗੇ ਜਿੱਥੋਂ ਦੀ ਪਿੱਚ ਭਾਰਤੀਆਂ ਦੇ ਅਨੁਕੂਲ ਮੰਨੀ ਜਾਂਦੀ ਹੈ।

Date:2010-04-30 Time:00:04:28

ਨਾਡਾਲ ਰੋਮ ਮਾਸਟਰਸ ਦੇ ਅਗਲੇ ਗੇੜ੍ਹ 'ਚ

ਰੋਮ - ਵਿਸ਼ਵ ਦੇ ਨੰਬਰ ਤਿੰਨ ਟੈਨਿਸ ਖਿਡਾਰੀ ਰਾਫੇਲ ਨਾਡਾਲ ਨੇ ਜਰਮਨ ਖਿਡਾਰੀ ਫਿਲਿਪ ਕੋਹਲਸ਼੍ਰੀਬਰ ਨੂੰ 6-1, 6-3 ਨਾਲ ਹਰਾਕੇ ਰੋਮ ਮਾਸਟਰਸ ਦੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ ਜਦੋਂ ਕਿ ਦੂਜੇ ਪਾਸੇ ਰਾਬਿਨ ਸੋਡਰਲਿੰਗ ਵੀ ਆਪਣਾ ਮੁਕਾਬਲਾ ਜਿੱਤ ਕੇ ਅਗਲੇ ਗੇੜ੍ਹ ਵਿਚ ਥਾਂ ਬਣਾ ਚੁੱਕੇ ਹਨ।

Date:2010-04-30 Time:00:04:28

ਕਾਮੇਡੀ ਮਜ਼ੇਦਾਰ ਹੈ, ਪਰ ਸੌਖੀ ਨਹੀਂ - ਲਾਰਾ

ਆਪਣੇ ਕਰੀਅਰ ਵਿੱਚ ਜ਼ਿਆਦਾਤਰ ਕਾਮੇਡੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਭਿਨੇਤਰੀ ਲਾਰਾ ਦੱਤਾ ਦਾ ਕਹਿਣਾ ਹੈ ਕਿ ਹਰ ਵਾਰ ਕਾਮੇਡੀ ਕਰਨਾ ਇੱਕ ਮੁਸ਼ਕਿਲ ਕੰਮ ਹੈ। ਲਾਰਾ ਕਹਿੰਦੀ ਹੈ, 'ਮੈਂ ਅਨੇਕਾਂ ਕਾਮੇਡੀ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਮੇਰਾ ਮੰਨਣਾ ਹੈ ਕਿ ਹਰ ਵਾਰ ਕਾਮੇਡੀ ਭੂਮਿਕਾ ਕਰਦੇ ਸਮੇਂ ਆਪਣੇ ਆਪ ਨੂੰ ਨਵੇਂ ਅਵਤਾਰ ਵਿੱਚ ਪੇਸ਼ ਕਰਨਾ ਅਤੇ ਅਲੱਗ ਦਿਖਾਈ ਦੇਣਾ ਕਾਫ਼ੀ ਮੁਸ਼ਕਿਲ ਕੰਮ ਹੈ। ਬਾਲੀਵੁੱਡ ਵਿੱਚ 2003 ਵਿੱਚ ਫਿਲਮ 'ਅੰਦਾਜ' ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਲਾਰਾ ਨੇ 'ਨੋ ਐਂਟਰੀ', 'ਭਾਗਮ ਭਾਗ', 'ਪਾਰਟਨਰ' ਅਤੇ 'ਡੂ ਨੌਟ ਡਿਸਟਰਬ' ਆਦਿ ਕਾਮੇਡੀ ਫਿਲਮਾਂ ਵਿੱਚ ਅਭਿਨੈ ਕੀਤਾ ਹੈ। ਅੱਗੇ ਉਹ ਕਹਿੰਦੀ ਹੈ, 'ਕਾਮੇਡੀ ਭੂਮਿਕਾਵਾਂ ਕਰਨਾ ਮਜ਼ੇਦਾਰ, ਪਰ ਸੌਖਾ ਨਹੀਂ ਹੈ। ਕਾਮੇਡੀ ਸੀਨ ਕਰਦੇ ਸਮੇਂ ਟਾਇਮਿੰਗ ਸਟੀਕ ਹੋਣ

Date:2010-04-30 Time:00:04:28

ਪਾਕਿਸਤਾਨੀ ਜਾਸੂਸ ਬਣੇਗੀ ਕਰੀਨਾ!

ਬਾਲੀਵੁੱਡ ਦੀਆਂ ਸਭ ਤੋਂ ਸੋਹਣੀਆਂ ਅਭਿਨੇਤਰੀਆਂ ਚੋਂ ਇੱਕ ਕਰੀਨਾ ਕਪੂਰ ਹੁਣ ਪਾਕਿਸਤਾਨੀ ਜਾਸੂਸ ਬਣ ਗਈ ਹੈ! ਨਹੀਂ, ਨਹੀਂ...ਅਸਲ ਜ਼ਿੰਦਗੀ ਵਿੱਚ ਨਹੀਂ, ਬਲਕਿ ਰੀਲ ਲਾਈਫ਼ ਵਿੱਚ ਬੇਬੋ ਪਾਕਿਸਤਾਨੀ ਜਾਸੂਸ ਬਣਨ ਵਾਲੀ ਹੈ। ਅਸਲ ਵਿੱਚ ਮਸਲਾ ਇਹ ਹੈ ਕਿ ਕਰੀਨਾ 'ਏਜੰਟ ਵਿਨੋਦ' ਨਾਂਅ ਦੀ ਇੱਕ ਫਿਲਮ ਵਿੱਚ ਪਾਕਿਸਤਾਨੀ ਜਾਸੂਸ ਦਾ ਕਿਰਦਾਰ ਨਿਭਾਉਣ ਵਾਲੀ ਹੈ। ਇਹ ਫਿਲਮ ਉਨ੍ਹਾਂ ਦੇ ਬੁਆਏਫ੍ਰੈਂਡ ਸੈਫ ਅਲੀ ਖਾਨ ਦੇ ਪ੍ਰੋਡਕਸ਼ਨ ਵਿੱਚ ਬਣਨ ਵਾਲੀ ਹੈ। ਇਸ ਫਿਲਮ ਵਿੱਚ ਕਰੀਨਾ ਨਿਗੈਟਿਵ ਕਿਰਦਾਰ ਵਿੱਚ ਨਜ਼ਰ ਆਵੇਗੀ, ਅਤੇ ਸੈਫ ਟਾਈਟਲ ਰੋਲ ਨਿਭਾਉਣਗੇ। ਕਰੀਨਾ ਇਸ ਫਿਲਮ ਵਿੱਚ ਪੰਜ ਅਲੱਗ-ਅਲੱਗ ਲੁਕਸ ਵਿੱਚ ਨਜ਼ਰ ਆਵੇਗੀ। ਬੇਬੋ ਆਪਣੇ ਕਰੈਕਟਰ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਕਰੀਨਾ ਕਹਿੰਦੀ ਹੈ ਪਹਿਲੀ ਵਾਰ ਐਨਾ ਚੈਲੇਂਜ਼ਿੰਗ ਰੋਲ

Date:2010-04-30 Time:00:04:28

ਆਈਐੱਮ ਨੇ ਦਿੱਤੀ ਹਮਲੇ ਦੀ ਧਮਕੀ

ਕੋਲਕਾਤਾ : ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਨੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਸਿਲਸਿਲੇਵਾਰ ਬੰਬ ਧਮਾਕਿਆਂ ਦੀ ਧਮਕੀ ਦਿੱਤੀ ਹੈ। ਇਸ ਦੇ ਬਾਅਦ ਇੱਥੇ ਸੁਰੱਖਿਆ ਵਿਵਸਥਾ ਕੜ੍ਹੀ ਕਰ ਦਿੱਤੀ ਗਈ ਹੈ।

Date:2010-04-30 Time:00:04:28

ਮਾਧੁਰੀ ਨੇ ਖੋਲੇ ਰਾਜ, ਰਾ ਅਧਿਕਾਰੀ 'ਤੇ ਵੀ ਸ਼ੱਕ

ਨਵੀਂ ਦਿੱਲੀ - ਪਾਕਿਸਤਾਨੀ ਸੂਹੀਆ ਏਜੰਸੀ ਇੰਟਰ ਸਰਵਿਸੇਜ਼ ਇੰਟੈਲੀਜੈਂਸ(ਆਈਐਸਆਈ) ਨੂੰ ਸੂਹੀਆ ਜਾਣਕਾਰੀ ਲੀਕ ਕਰਨ ਦੇ ਆਰੋਪ ਵਿਚ ਗ੍ਰਿਫਤਾਰ ਭਾਰਤੀ ਮਹਿਲਾ ਡਿਪਲੋਮੈਟ ਮਾਧੁਰੀ ਗੁਪਤਾ ਨੇ ਅਫਗਾਨਿਸਤਾਨ ਬਾਰੇ ਭਾਰਤ ਦੀਆਂ ਸੰਵੇਦਨਸ਼ੀਲ ਸੂਚਨਾਵਾਂ ਨੂੰ ਲੀਕ ਕੀਤਾ ਸੀ।ਰਾ ਦਾ ਇੱਕ ਅਧਿਕਾਰੀ ਵੀ ਜਾਂਚ ਦੇ ਘੇਰੇ ਵਿਚ ਹੈ ਜਿਸ ਨੂੰ ਉਹ ਅਕਸਰ ਮਿਲਦੀ ਸੀ।

Date:2010-04-30 Time:00:04:28

ਭਾਜਪਾ ਨੂੰ ਸਮਰਥਨ ਦੇਣਗੇ ਸ਼ਿਬੂ ਸੋਰੇਨ!

ਰਾਂਚੀ - ਝਾਰਖੰਡ ਦੇ ਮੁੱਖ ਮੰਤਰੀ ਸ਼ਿਬੂ ਸੋਰੇਨ ਦੇ ਪੁੱਤਰ ਹੇਮੰਤ ਸੋਰੇਨ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਜੇਕਰ ਭਾਰਤੀ ਜਨਤਾ ਪਾਰਟੀ(ਭਾਜਪਾ) ਰਾਜ ਵਿਚ ਸਰਕਾਰ ਬਨਾਉਣਾ ਚਾਹੁੰਦੀ ਹੈ ਤਾਂ ਉਹਨਾਂ ਦੇ ਪਿਤਾ ਸੋਰੇਨ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਭਾਜਪਾ ਨੂੰ ਸਮਰਥਨ ਦੇਣਗੇ।

Date:2010-04-30 Time:00:04:28

ਲਾਦੇਨ ਦੀ ਅੱਖ ਪ੍ਰਮਾਣੂ ਹਥਿਆਰਾਂ 'ਤੇ

ਦੁਬਈ : ਓਸਾਮਾ ਬਿਨ ਲਾਦੇਨ ਦੇ ਸਾਬਕਾ ਅੰਗਰੱਖਿਅਕ ਨਾਸਿਰ ਅਲ ਬਹਰੀ ਨੇ ਕਿਹਾ ਹੈ ਕਿ ਅਲਕਾਇਦਾ ਪ੍ਰਮੁੱਖ ਪ੍ਰਮਾਣੂ ਹਥਿਆਰ ਹਾਸਿਲ ਕਰਕੇ ਇਹਨਾਂ ਦਾ ਇਸਤੇਮਾਲ ਕਰਨਾ ਚਾਹੁੰਦਾ ਸੀ।

Date:2010-04-30 Time:00:04:28

ਕੈਟ ਦੀ ਉੱਡੀ ਹਵਾ 'ਚ ਡਰੈੱਸ

ਤੇਜ ਹਵਾ ਨੇ ਪਿਛਲੇ ਦਿਨੀਂ ਹੌਲੀਵੁੱਡ ਸਟਾਰ ਕੈਟ ਹਡਸਨ ਦੀ ਰੈੱਡ ਕਾਰਪੇਟ ਉੱਤੇ ਡਰੈੱਸ ਉਡਾ ਦਿੱਤੀ। ਇਸਦੀ ਉੱਡਦੀ ਹੋਈ ਡਰੈੱਸ ਨੇ ਵੇਖਣ ਵਾਲਿਆਂ ਦੇ ਦਿਮਾਗ 'ਚ ਮਰਲਿਨ ਮੁਨਰੋ ਦੇ ਪ੍ਰਸਿੱਧ ਦ੍ਰਿਸ਼ ਸੇਵਨ ਈਅਰ ਇਚ ਦੀ ਯਾਦ ਨੂੰ ਤਾਜਾ ਕਰ ਦਿੱਤੀ।

Date:2010-04-30 Time:00:04:28

ਬੇੜੀ ਹਾਦਸਾ, ਅੱਠ ਮਰੇ

ਸਹਰਸਾ : ਬਿਹਾਰ ਵਿਖੇ ਸਹਰਸਾ ਜਿਲ੍ਹੇ ਦੇ ਮੇਹਸ਼ੀ ਥਾਣਾ ਦੇ ਰਾਜਨਪੁਰ ਬਲਬਾ ਪਿੰਡ ਦੇ ਨੇੜੇ ਕੋਸ਼ੀ ਨਦੀ ਵਿੱਚ ਬੀਤੀ ਰਾਤ ਇੱਕ ਬੇੜੀ ਦੇ ਡੁੱਬਣ ਕਾਰਣ ਉਸ ਉੱਤੇ ਸਵਾਰ ਅੱਠ ਲੋਕ ਮਾਰੇ ਗਏ, ਜਦਕਿ ਹੋਰ ਸਵਾਰ ਤੈਰਕੇ ਬਾਹਰ ਨਿਕਲ ਗਏ।

Date:2010-04-30 Time:00:04:28

ਸਈਦ ਵਿਰੁੱਧ ਠੋਸ ਸਬੂਤਾਂ ਦੀ ਕਮੀ : ਕੁਰੈਸ਼ੀ

ਥਿੰਪੂ : ਪਾਕਿਸਤਾਨ ਨੇ ਮੁੰਬਈ ਹਮਲੇ ਉੱਤੇ ਇੱਕ ਵਾਰ ਫਿਰ ਪੁਰਾਣਾ ਰਾਗ ਛੇੜਦਿਆਂ ਕਿਹਾ ਹੈ ਕਿ ਭਾਰਤ ਨੇ ਹਮਲੇ ਦੇ ਸਾਜਿਸ਼ਕਰਤਾ ਜਮਾਤ ਉਦ ਦਾਅਵਾ ਪ੍ਰਮੁੱਖ ਹਾਫਿਜ ਸਈਦ ਦੇ ਵਿਰੁੱਧ ਠੋਸ ਸਬੂਤ ਨਹੀਂ ਦਿੱਤੇ ਹਨ।

Date:2010-04-29 Time:00:59:19

ਮਿਸ਼ਰਾ ਬਣੇ ਬੀਐੱਸਈ 'ਚ ਜਨਹਿੱਤ ਨਿਦੇਸ਼ਕ

ਮੁੰਬਈ : ਸੇਵਾ ਮੁਕਤ ਪ੍ਰਸ਼ਾਸਨਿਕ ਅਧਿਕਾਰੀ ਅਤੇ 13ਵੇਂ ਵਿੱਤ ਆਯੋਗ ਦੇ ਸਾਬਕਾ ਮੈਂਬਰ ਡਾ. ਸੰਜੀਵ ਮਿਸ਼ਰਾ ਨੂੰ ਬੰਬੇ ਸ਼ੇਅਰ ਬਾਜਾਰ ਲਿਮੀਟੇਡ ਦੇ ਨਿਦੇਸ਼ਕ ਮੰਡਲ ਵਿੱਚ ਜਨਹਿੱਤ ਨਿਦੇਸ਼ਕ ਦੇ ਤੌਰ 'ਤੇ ਸ਼ਾਮਿਲ ਕੀਤਾ ਗਿਆ ਹੈ।

Date:2010-04-29 Time:00:59:19

ਬੇਲ 5 ਹਜਾਰ ਕਰੋੜ ਦੇ ਕਾਰੋਬਾਰ ਤੋਂ ਪਾਰ

ਬੈਂਗਲੂਰ : ਸਰਵਜਨਕ ਖੇਤਰ ਦੇ ਰੱਖਿਆ ਸਾਜੋ ਸਾਮਾਨ ਬਣਾਉਣ ਵਾਲੀ ਕੰਪਨੀ ਭਾਰਤ ਇਲੈਕਟ੍ਰੋਨਿਕਸ ਲਿਮੀਟੇਡ (ਬੇਲ) ਨੇ ਸਾਲ 2009-10 ਵਿੱਚ 5235 ਕਰੋੜ ਰੁਪਏ ਦਾ ਕੁੱਲ ਕਾਰੋਬਾਰ ਕੀਤਾ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ 4624.09 ਕਰੋੜ ਰੁਪਏ ਦੀ ਤੁਲਨਾ ਵਿੱਚ 13.2 ਪ੍ਰਤੀਸ਼ਤ ਜਿਆਦਾ ਹੈ।

Date:2010-04-29 Time:00:59:19

ਅਮਿਤਾਵ ਘੋਸ਼ ਨੂੰ ਡੈਨ ਡੇਵਿਡ ਪੁਰਸਕਾਰ

ਜੇਰੂਸ਼ਲਮ - ਉੱਘੇ ਭਾਰਤੀ ਲਿਖਾਰੀ ਅਮਿਤਾਵ ਘੋਸ਼ ਨੂੰ ਉਹਨਾਂ ਦੇ ਪੱਛਮੀ ਨਾਵਲ ਨੂੰ ਦਿੱਤੇ ਗਏ ਕਾਫੀ ਯੋਗਦਾਨ ਨੂੰ ਵੇਖਦੇ ਹੋਏ ਪ੍ਰਸਿੱਧ ਡੈਨ ਡੇਵਿਡ ਪੁਰਸਕਾਰ ਨਾਲ ਸਨਮਾਣਤ ਕੀਤਾ ਗਿਆ ਹੈ।

Date:2010-04-29 Time:00:59:19

ਤਾਰਾ ਫ਼ੂਡ ਦਾ ਆਈਪੀਓ ਅੱਜ ਖੁੱਲ੍ਹਿਆ

ਅਹਿਮਦਾਬਾਦ : ਖਾਧ ਤੇਲ ਅਤੇ ਪਸ਼ੂ ਖੁਰਾਕ ਬਣਾਉਣ ਵਾਲੀ ਕੰਪਨੀ ਤਾਰਾ ਹੈਥਲ ਫੂਡਜ਼ ਨੇ ਅੱਜ ਆਉਣ ਵਾਲੇ ਆਪਣੀ ਸ਼ੁਰੂਆਤੀ ਸਰਵਜਨਕ ਪੇਸ਼ਕਸ਼ ਦੇ ਲਈ ਪ੍ਰਾਈਸ ਬੈਂਡ 180-190 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਹੈ। ਇਹ ਆਈਪੀਓ 30 ਅਪ੍ਰੈਲ ਨੂੰ ਬੰਦ ਹੋਵੇਗਾ।

Date:2010-04-29 Time:00:59:19


1   2   3   4   5   6   7   8   9   10  

page no.1

Select news date :

30 - 4 - 2010
29 - 4 - 2010
28 - 4 - 2010
27 - 4 - 2010
26 - 4 - 2010
25 - 4 - 2010
24 - 4 - 2010
23 - 4 - 2010
22 - 4 - 2010
21 - 4 - 2010
20 - 4 - 2010
19 - 4 - 2010
18 - 4 - 2010
17 - 4 - 2010
16 - 4 - 2010
15 - 4 - 2010
14 - 4 - 2010
13 - 4 - 2010
12 - 4 - 2010
11 - 4 - 2010
10 - 4 - 2010
9 - 4 - 2010
8 - 4 - 2010
7 - 4 - 2010
6 - 4 - 2010
5 - 4 - 2010
4 - 4 - 2010
3 - 4 - 2010
2 - 4 - 2010
1 - 4 - 2010