Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Month 3 - 2010

ਕਤਰ ਕਰੇਗਾ 40 ਲੱਖ ਟਨ ਐੱਲਐੱਨਜੀ ਦੀ ਸਪਲਾਈ

ਨਵੀਂ ਦਿੱਲੀ : ਦੁਨੀਆ ਵਿੱਚ ਤਰਲ ਕੁਦਰਤੀ ਗੈਸ (ਐੱਲਐੱਨਜੀ) ਦਾ ਸਭ ਤੋਂ ਵੱਡਾ ਨਿਰਯਾਤਕ ਦੇਸ਼ ਕਤਰ ਸਾਲ 2013 ਤੋਂ ਭਾਰਤ ਨੂੰ ਸਲਾਨਾ 40 ਲੱਖ ਟਨ ਜਿਆਦਾ ਐੱਲਐੱਨਜੀ ਦੀ ਸਪਲਾਈ ਸ਼ੁਰੂ ਕਰ ਦੇਵੇਗਾ।

Date:2010-03-23 Time:00:11:57

ਸੁਰਜੀਤ ਪਾਤਰ ਨੂੰ ਸਰਸਵਤੀ ਸਨਮਾਣ

ਨਵੀਂ ਦਿੱਲੀ - ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਆਪਣੇ ਕਾਵਿ ਸੰਗ੍ਰਹਿ 'ਲਫਜ਼ਾਂ ਦੀ ਦਰਗਾਹ' ਲਈ ਸਰਸਵਤੀ ਸਨਮਾਣ ਨਾਲ ਨਵਾਜਿਆ ਜਾਵੇਗਾ।ਕੇਕੇ ਬਿੜਲਾ ਫਾਉਂਡੇਸ਼ਨ ਵੱਲੋਂ ਸਥਾਪਤ ਇਸ ਸਨਮਾਣ ਅਧੀਨ ਉਹਨਾਂ ਨੂੰ 5 ਲੱਖ ਰੁਪਏ, ਇੱਕ ਪ੍ਰਸ਼ੰਸਾ ਪੱਤਰ ਅਤੇ ਇੱਕ ਸਨਮਾਣ ਚਿੰਨ੍ਹ ਭੇਂਟ ਕੀਤਾ ਜਾਵੇਗਾ।

Date:2010-03-23 Time:00:11:57

ਅਰਬਿੰਦੋ ਨੂੰ ਮਿਲੀ ਹਰੀ ਝੰਡੀ

ਨਵੀਂ ਦਿੱਲੀ : ਪ੍ਰਮੁੱਖ ਫ਼ਰਮਾਸਿਊਟੀਕਲ ਕੰਪਨੀ ਅਰਬਿੰਦੋ ਫਰਮਾ ਕਨੇਡਾ ਦੀ ਦਵਾਈ ਕੰਪਨੀ ਜੇਨਸਰਨ ਆਰਥੋ ਇਨ ਕਾਰਪੋਰੇਸ਼ਨ ਵੱਲੋਂ ਉਸਦੀ ਪੈਟੇਂਟ ਦਵਾਈ ਟੋਪੋਮੈਕਸ ਟੈਬਲੇਟ ਦਾ ਜੇਨੇਰਿਕ ਸੰਸਕਰਨ ਬਣਾਉਣ ਦੀ ਆਗਿਆ ਮਿਲ ਗਈ ਹੈ।

Date:2010-03-23 Time:00:11:57

ਵਾਸਕੋਨ ਇੰਜਨੀਅਰਿੰਗ ਨੂੰ ਮਿਲਿਆ ਆਰਡਰ

ਨਵੀਂ ਦਿੱਲੀ : ਵਾਸਕੋਨ ਇੰਜਨੀਅਰਿੰਗ ਲਿਮੀਟੇਡ ਨੂੰ 145 ਕਰੋੜ ਰੁਪਏ ਦੇ ਅੱਠ ਆਰਡਰ ਮਿਲੇ ਹਨ।ਕੰਪਨੀ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਦੱਸਿਆ ਕਿ ਇਹਨਾਂ ਆਰਡਰਾਂ ਵਿੱਚ ਕੰਟੀਨੰਟਲ ਹਸਪਤਾਲ ਤੋਂ ਮਲਟੀ ਸਪੈਸ਼ਲਿਟੀ ਹਸਪਤਾਲ ਬਣਾਉਣ ਦੇ ਲਈ 48.25 ਕਰੋੜ ਰੁਪਏ ਅਤੇ ਡਾ. ਰੈੱਡੀ ਲੈਬਰੋਟਰੀਜ਼ ਦੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਪਲਾਂਟ ਨਿਰਮਾਣ ਦੇ ਲਈ 13.40 ਕਰੋੜ ਰੁਪਏ ਦਾ ਆਰਡਰ ਵਿੱਚ ਸ਼ਾਮਿਲ ਹਨ।

Date:2010-03-23 Time:00:11:57

ਭਾਰਤ ਚੀਨ ਨਾਲ ਕੰਮ ਕਰਨ ਦਾ ਇੱਛੁਕ

ਹਾਂਗਕਾਂਗ : ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਸੜਕ ਅਤੇ ਤੇਜ਼ ਗਤੀ ਰੇਲ ਨੈਟਵਰਕ ਦੇ ਲਈ ਭਾਰਤ ਚੀਨ ਦੇ ਨਾਲ ਹਿੱਸੇਦਾਰੀ ਕਰਨ ਨੂੰ ਇੱਛੁਕ ਹੈ।

Date:2010-03-23 Time:00:11:56

ਇੰਟਰਾਸਾਫ਼ਟ ਦਾ ਆਈਪੀਓ ਕੱਲ੍ਹ ਤੋਂ

ਜੈਪੁਰ : ਇੰਟਰਾਸਾਫ਼ਟ ਟੈਕਨਾਲੋਜੀਜ ਲਿਮੀਟੇਡ ਨੇ ਆਪਣੇ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਦਾ ਪ੍ਰਾਈਸ ਬੈਂਡ 137 ਰੁਪਏ ਤੋਂ ਲੈਕੇ 145 ਰੁਪਏ ਦੇ ਵਿਚਕਾਰ ਰੱਖਿਆ ਹੈ।

Date:2010-03-23 Time:00:11:56

1400 ਰੁਪਏ 'ਚ ਡਬਲ ਸਿਮ ਹੈਂਡਸੈਟ ਬਜ਼ਾਰ ਵਿੱਚ

ਨਵੀਂ ਦਿੱਲੀ - ਜ਼ੈਨ ਮੋਬਾਇਲ ਨੇ ਕੱਲ੍ਹ ਇੱਕ ਨਵਾਂ ਹੈਂਡਸੈਟ ਐਕਸ 380 ਬਜ਼ਾਰ ਵਿੱਚ ਉਤਾਰਿਆ ਹੈ ਜਿਸਦੀ ਕੀਮਤ 1399 ਰੁਪਏ ਹੈ। ਕੰਪਨੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਹੈਂਡਸੈਟ ਦੀਆਂ ਵਿਸ਼ੇਸ਼ਤਾਵਾਂ ਵਿੱਚ ਡਬਲ ਸਿਮ, ਐਮਪੀ 3, ਟਾਰਚ, ਟੀਐਫਟੀ ਸਕ੍ਰੀਨ ਸ਼ਾਮਿਲ ਹੈ। ਬਿਆਨ ਵਿੱਚ ਕੰਪਨੀ ਦੇ ਪ੍ਰਬੰਧ ਨਿਦੇਸ਼ਕ ਦੀਪੇਸ਼ ਗੁਪਤਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਐਕਸ 380 ਮਾਡਲ ਦੇ ਨਾਲ ਜ਼ੈਨ ਮੋਬਾਇਲ ਨੇ ਮਲਟੀਮੀਡੀਆ ਸੁਵਿਧਾ ਵਾਲਾ ਹੈਂਡਸੈਟ ਸਸਤੀ ਰੇਂਜ ਵਿੱਚ ਗਾਹਕਾਂ ਲਈ ਪੇਸ਼ ਕੀਤਾ ਹੈ।

Date:2010-03-23 Time:00:11:56

ਦਰਸ਼ਕਾਂ ਦੀ ਪ੍ਰਤੀਕ੍ਰਿਆ ਨੂੰ ਲੈ ਕੇ ਗੰਭੀਰ ਹਨ ਵੁੱਡਸ

ਮਿਆਮੀ - ਕਈ ਔਰਤਾਂ ਨਾਲ ਵਿਆਹ ਮਗਰੋਂ ਸੰਬੰਧਾਂ ਦਾ ਖੁਲਾਸਾ ਹੋਣ ਕਾਰਣ ਬਦਨਾਮ ਹੋਏ ਦੁਨੀਆ ਦੇ ਨੰਬਰ ਇੱਕ ਗੋਲਫਰ ਅਮਰੀਕਾ ਦੇ ਟਾਈਗਰ ਵੁੱਡਸ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਅਗਲੇ ਮਹੀਨੇ ਜਦੋਂ ਉਹ ਗੋਲਫ ਕੋਰਸ ਉੱਪਰ ਵਾਪਸ ਪਰਤਨਗੇ ਤਾਂ ਦਰਸ਼ਕਾਂ ਦੀ ਪ੍ਰਤੀਕ੍ਰਿਆ ਕੀ ਹੋਵੇਗੀ।

Date:2010-03-23 Time:00:11:56

ਹਾਕੀ ਟੈਸਟ, ਲਗਾਤਾਰ ਦੂਜੀ ਦਫਾ ਹਾਰੀਆਂ ਭਾਰਤੀ ਔਰਤਾਂ

ਨਵੀਂ ਦਿੱਲੀ - ਜਪਾਨ ਦੌਰੇ ਉੱਪਰ ਗਈ ਭਾਰਤੀ ਮਹਿਲਾ ਹਾਕੀ ਟੀਮ ਨੂੰ ਚਾਰ ਮੈਚਾਂ ਦੀ ਲੜ੍ਹੀ ਵਿਚ ਲਗਾਤਾਰ ਦੂਜੀ ਦਫਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਐਤਵਾਰ ਨੂੰ ਖੇਡੇ ਗਏ ਦੂਜੇ ਮੁਕਾਬਲੇ ਵਿਚ ਉਸ ਨੂੰ 1-4 ਦੀ ਹਾਰ ਮਿਲੀ।

Date:2010-03-23 Time:00:11:56

ਜਦੋਂ ਰਿਤਿਕ ਨੇ ਮਾਰਿਆ ਬਾਰਬਰਾ ਨੂੰ ਥੱਪੜ!

'ਕਾਈਟਸ' ਦੀ ਸ਼ੂਟਿੰਗ ਦੇ ਦੌਰਾਨ ਕਈ ਮਜੇਦਾਰ ਘਟਨਾਵਾਂ ਘਟੀਆਂ, ਜਿਨ੍ਹਾਂ ਚੋਂ ਇੱਕ ਇਸ ਫਿਲਮ ਦੇ ਡਾਇਰੈਕਟਰ ਅਨੁਰਾਗ ਬਸੂ ਨੇ ਦੱਸੀ। ਬਾਰਬਰਾ ਮੋਰੀ ਅਤੇ ਰਿਤਿਕ ਰੌਸ਼ਨ ਵਿਚਕਾਰ ਇੱਕ ਸ਼ਾਟ ਫਿਲਮਾਇਆ ਗਿਆ, ਜਿਸ ਵਿੱਚ ਡਾਇਲਾਗ ਬੋਲ ਕੇ ਬਾਰਬਰਾ ਨੂੰ ਰਿਤਿਕ ਦੇ ਇੱਕ ਥੱਪੜ ਮਾਰਨਾ ਸੀ। ਸ਼ਾਟ ਓਕੇ ਹੋ ਗਿਆ। ਅਨੁਰਾਗ ਦੱਸਦੇ ਹਨ, 'ਸ਼ਾਟ ਤੋਂ ਬਾਅਦ ਮੈਨੂੰ ਲੱਗਿਆ ਕਿ ਡਾਇਲਾਗ ਬੋਲਣ ਵਾਲਾ ਸੀਨ ਦੁਬਾਰਾ ਫਿਲਮਾਇਆ ਜਾਣਾ ਚਾਹੀਦਾ ਹੈ। ਬਾਰਬਰਾ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੂੰ ਸ਼ਰਾਰਤ ਸੁੱਝੀ। ਉਨ੍ਹਾਂ ਨੇ ਕਿਹਾ ਕਿ ਥੱਪੜ ਵਾਲਾ ਸੀਨ ਵੀ ਦੁਬਾਰਾ ਸ਼ੂਟ ਕਰੋ। ਉਹ ਇੱਕ ਵਾਰ ਫਿਰ ਰਿਤਿਕ ਦੇ ਥੱਪੜ ਮਾਰਨਾ ਚਾਹੁੰਦੀ ਸੀ।' ਅਨੁਰਾਗ ਨੇ ਵੀ ਉਸਦਾ ਕਹਿਣਾ ਮੰਨ ਲਿਆ। ਜਦੋਂ ਗੱਲ ਰਿਤਿਕ ਤੱਕ ਪਹੁੰਚੀ ਤਾਂ ਉਨ੍ਹਾਂ ਨੂੰ ਹੈਰਾਨ

Date:2010-03-23 Time:00:11:56

ਮੁਗਧਾ ਨੂੰ ਪਸੰਦ ਰਿਐਲਿਸਟਿਕ ਫਿਲਮਾਂ

'ਫੈਸ਼ਨ' ਅਤੇ 'ਜੇਲ੍ਹ' ਵਰਗੀਆਂ ਫਿਲਮਾਂ ਕਰ ਚੁੱਕੀ ਮੁਗਧਾ ਗੋਡਸੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਿਐਲਿਸਟਿਕ ਫਿਲਮਾਂ ਵਿੱਚ ਕੰਮ ਕਰਨਾ ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਇਸ ਤਰ੍ਹਾਂ ਦੀਆਂ ਫਿਲਮਾਂ ਆਮ ਜ਼ਿੰਦਗੀ ਦੀ ਕਹਾਣੀ ਲੱਗਦੀਆਂ ਹਨ। ਨਾਲ ਹੀ ਇਸ ਸਮੇਂ ਉਨ੍ਹਾਂ ਫਿਲਮਾਂ ਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਕਹਾਣੀ ਅਸਲੀਅਤ ਦੇ ਨਜ਼ਦੀਕ ਹੁੰਦੀ ਹੈ। ਮਧੁਰ ਭੰਡਾਰਕਰ ਦੇ ਨਾਲ ਦੋ ਫਿਲਮਾਂ ਕਰ ਚੁੱਕੀ ਮੁਗਧਾ ਨੇ 'ਆਲ ਦ ਬੈਸਟ' ਵਰਗੀ ਕਮੱਰਸ਼ੀਅਲ ਫਿਲਮ ਵੀ ਕੀਤੀ ਹੈ ਅਤੇ ਇਸ ਸਮੇਂ ਇੱਕ ਹੌਰਰ ਫਿਲਮ ਵੀ ਕਰ ਰਹੀ ਹੈ। ਮੁਗਧਾ ਕਮੱਰਸ਼ੀਅਲ ਫਿਲਮਾਂ ਜਾਂ ਮਸਾਲਾ ਫਿਲਮਾਂ ਦੇ ਖਿਲਾਫ ਨਹੀਂ ਹੈ, ਪਰ ਰਿਐਲਿਸਟਿਕ ਫਿਲਮਾਂ ਉਨ੍ਹਾਂ ਨੂੰ ਜ਼ਿਆਦਾ ਪਸੰਦ ਹਨ। ਹਿੰਦੀ ਫਿਲਮਾਂ ਦੇ ਇਲਾਵਾ ਉਹ ਮਰਾਠੀ ਫਿਲਮਾਂ ਵੀ ਕਰਨਾ ਚਾਹ

Date:2010-03-23 Time:00:11:56

ਨਹੀਂ ਘੱਟ ਰਿਹਾ ਟੀਬੀ ਦਾ ਕਹਿਰ

ਨਵੀਂ ਦਿੱਲੀ : ਸੰਕ੍ਰਾਮਕ ਬੀਮਾਰੀ ਟੀਬੀ ਦੇ ਵਿਰੁੱਧ ਲੰਮੇ ਸਮੇਂ ਤੋਂ ਚੱਲ ਰਹੇ ਸਰਕਾਰੀ ਅਭਿਆਨ ਦੇ ਬਾਵਜੂਦ ਦੇਸ਼ ਵਿੱਚ ਇਸਦੇ ਰੋਗੀਆਂ ਦੀ ਸੰਖਿਆ ਨਿਰੰਤਰ ਵੱਧਦੀ ਜਾ ਰਹੀ ਹੈ ਅਤੇ ਇਸ ਨਾਲ ਪ੍ਰਤੀ ਦਿਨ ਔਸਤਨ 181 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ।

Date:2010-03-22 Time:03:56:50

ਬਿਹਾਰ ਉਤਸਵ ਦਿੱਲੀ 'ਚ ਕੱਲ੍ਹ ਤੋਂ

ਨਵੀਂ ਦਿੱਲੀ : ਬਿਹਾਰ ਦੇ ਸਥਾਪਨਾ ਦਿਵਸ ਮੌਕੇ ਕੱਲ੍ਹ ਰਾਜਧਾਨੀ ਦੇ ਪ੍ਰਗਤੀ ਮੈਦਾਨ ਵਿੱਚ ਬਿਹਾਰ ਉਤਸਵ ਦੇ ਤਹਿਤ 15 ਰੋਜ਼ਾ ਹੈਂਡਲੂਮਜ਼ ਐਂਡ ਹੈਂਡੀਕ੍ਰਾਫ਼ਟ ਐਗਜੀਬਿਸ਼ਨ ਦੇ ਨਾਲ ਨਾਲ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।

Date:2010-03-22 Time:03:56:50

ਵਿਦੇਸ਼ ਸਿੱਖਿਆ ਬਿਲ ਦੇ ਪੱਖ 'ਚ ਐਸੋਚੈਮ

ਨਵੀਂ ਦਿੱਲੀ : ਵਿਰੋਧੀ ਧਿਰ ਅਤੇ ਖੱਬੀ ਪੱਖੀ ਪਾਰਟੀਆਂ ਦੇ ਵਿਰੋਧ ਵਿਚਕਾਰ ਵਣਜ ਅਤੇ ਉਦਯੋਗ ਮੰਡਲ (ਐਸੋਚੈਮ) ਨੇ ਵਿਦੇਸ਼ ਸਿੱਖਿਆ ਬਿੱਲ ਦਾ ਸਮਰੱਥਨ ਕਰਦਿਆਂ ਕਿਹਾ ਹੈ ਕਿ ਇਸ ਨਾਲ ਦੇਸ਼ ਵਿੱਚ ਉੱਚ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਬਦਲਾਅ ਆਵੇਗਾ।

Date:2010-03-22 Time:03:56:50

ਐੱਲਜੀ ਵਧਾਵੇਗੀ ਪ੍ਰੋਡਕਟਾਂ ਦੇ ਭਾਅ

ਹੈਦਰਾਬਾਦ : ਇਲੈਕਟ੍ਰੋਨਿਕ ਸਾਮਾਨ ਬਣਾਉਣ ਵਾਲੀ ਮੋਹਰੀ ਕੰਪਨੀ ਐੱਲਜੀ ਅਪ੍ਰੈਲ ਮਹੀਨੇ ਵਿੱਚ ਆਪਣੇ ਕੁੱਝ ਪ੍ਰੋਡਕਟਾਂ ਦੀ ਕੀਮਤ ਵਿੱਚ 3.5 ਫੀਸਦੀ ਤੱਕ ਦਾ ਹੋਰ ਵਾਧਾ ਕਰੇਗੀ।ਐੱਲਜੀ ਇਲੈਕਟ੍ਰੋਨਿਕਸ ਇੰਡੀਆ ਹੋਮ ਏਪਲੀਅੰਸੇਜ ਬਿਜ਼ਨਸ ਦੇ ਪ੍ਰਮੁੱਖ ਰਾਜੀਵ ਜੈਨ ਨੇ ਕਿਹਾ ਕਿ ਕੰਪਨੀ ਅਗਲੇ ਮਹੀਨੇ ਆਪਣੇ ਕੁੱਝ ਉਤਪਾਦਾਂ ਦੀ ਕੀਮਤ ਵਧਾਵੇਗੀ।

Date:2010-03-22 Time:03:56:50

ਐੱਸਬੀਆਈ ਨੂੰ ਜੁਆਬ ਦਾ ਇੰਤਜ਼ਾਰ

ਮੁੰਬਈ : ਭਾਰਤੀ ਸਟੇਟ ਬੈਂਕ ਨੇ ਟਾਟਾ ਮੋਟਰਜ਼ ਫਾਈਨੈਂਸ ਵਿੱਚ 30 ਫੀਸਦੀ ਤੱਕ ਹਿੱਸੇਦਾਰੀ ਹਾਸਿਲ ਕਰਨ ਦੀ ਮੰਜ਼ੂਰੀ ਦੇ ਲਈ ਭਾਰਤੀ ਰਿਜ਼ਰਵ ਬੈਂਕ ਦੇ ਨਾਲ ਸੰਪਰਕ ਕੀਤਾ ਹੈ।ਸਟੇਟ ਬੈਂਕ ਨੇ ਚੇਅਰਮੈਨ ਓਪੀ ਭੱਟ ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ ਇਸ ਬਾਰੇ ਵਿੱਚ ਰਿਜ਼ਰਵ ਬੈਂਕ ਨੂੰ ਲਿਖਿਆ ਹੈ ਅਤੇ ਜੁਆਬ ਦਾ ਇੰਤਜਾਰ ਕਰ ਰਹੇ ਹਾਂ।

Date:2010-03-22 Time:03:56:50

ਭਾਰਤੀ ਬਣ ਰਹੇ ਹਨ ਅੱਤਵਾਦੀ ਨਿਸ਼ਾਨੇ : ਕ੍ਰਿਸ਼ਨਾ

ਨਵੀਂ ਦਿੱਲੀ - ਕੇਂਦਰੀ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਕਿਹਾ ਹੈ ਕਿ ਭਾਰਤ-ਅਫਗਾਨਿਸਤਾਨ ਸੰਬੰਧਾਂ ਵਿਚ ਕੜਵਾਹਟ ਪੈਦਾ ਕਰਨ ਲਈ ਅੱਤਵਾਦੀ ਉੱਥੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਕਿਉਂ ਜੋ ਉਹ ਉਹਨਾਂ ਲਈ ਸੌਖੀ ਮੰਜਲ ਹਨ।

Date:2010-03-22 Time:03:56:50

ਸਾਲ ਦੀ ਦਸ ਲੱਖਵੀਂ ਕਾਰ 23 ਨੂੰ ਆਵੇਗੀ

ਨਵੀਂ ਦਿੱਲੀ : ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮੀਟੇਡ ਦੇ ਲਈ 23 ਮਾਰਚ ਮੰਗਲਵਾਰ ਬਹੁਤ ਹੀ ਮਹੱਤਵਪੂਰਨ ਹੋਣ ਜਾ ਰਿਹਾ ਹੈ।ਕੰਪਨੀ ਇਸੇ ਦਿਨ ਨਾ ਕੇਵਲ ਚਾਲੂ ਵਿੱਤ ਵਰ੍ਹੇ ਵਿੱਚ 10 ਲੱਖ ਕਾਰਾਂ ਦੇ ਉਤਪਾਦਨ ਦੇ ਟੀਚਿਆਂ ਨੂੰ ਪਾਰ ਕਰ ਜਾਵੇਗੀ ਬਲਕਿ ਉਸਦੇ ਮਾਨੇਸਰ ਸਥਿਤ ਪਲਾਂਟ ਦਾ 1700 ਕਰੋੜ ਰੁਪਏ ਦੀ ਲਾਗਤ ਨਾਲ ਸਮਰੱਥਾ ਵਿਸਤਾਰ ਪ੍ਰੋਗ੍ਰਾਮ ਦਾ ਸ਼ੁਭਾਰੰਭ ਵੀ ਕੀਤਾ ਜਾਵੇਗਾ।

Date:2010-03-22 Time:03:56:50

ਸੱਤਿਅਮ ਦੇ ਖਾਤਿਆਂ ਦੀ ਜਾਂਚ 'ਚ ਹੋ ਰਹੀ ਹੈ ਦੇਰੀ

ਬੈਂਗਲੂਰ : ਇੰਸਟੀਚਿਊਟ ਆਫ਼ ਚਾਰਟਡ ਅਕਾਊਂਟੈਂਟ ਆਫ਼ ਇੰਡੀਆ ਨੂੰ ਅਰਬਾਂ ਰੁਪਏ ਦੇ ਘੁਟਾਲਿਆਂ ਵਿੱਚ ਫੱਸੀ ਪ੍ਰਮੁੱਖ ਸੂਚਨਾ ਤਕਨੀਕੀ ਕੰਪਨੀ ਸੱਤਿਅਮ ਕੰਪਿਊਟਰਜ਼ ਦੇ ਵਹੀ ਖਾਤਿਆਂ ਦੀ ਜਾਂਚ ਸ਼ੁਰੂ ਕਰਨ ਵਿੱਚ ਕਈ ਕਾਰਣਾਂ ਦੇ ਨਾਲ ਦਿੱਕਤਾਂ ਪੇਸ਼ ਆ ਰਹੀਆਂ ਹਨ।

Date:2010-03-22 Time:03:56:50

ਵੈਟ ਨੂੰ ਲੈਕੇ ਚਿੰਤਤ ਕੇਬਲ ਉਦਯੋਗ

ਜੈਪੁਰ : ਆਲ ਰਾਜਸਥਾਨ ਐਗਰੀਕਲਚਰ ਟਰੇਡ ਐਂਡ ਇੰਡਸਟਰੀਜ਼ ਐਸੋਸੀਏਸ਼ਨ (ਏਰਾਟੀਆ) ਦੇ ਪ੍ਰਮੁੱਖ ਬਨੇਚੰਦ ਜੈਨ ਨੇ ਕਿਹਾ ਕਿ ਇਹ ਕੇਬਲ ਉਦਯੋਗ ਉੱਤੇ ਵੈਟ ਦੀ ਦਰ ਚਾਰ ਤੋਂ ਚੌਦ੍ਹਾਂ ਪ੍ਰਤੀਸ਼ਤ ਦੇ ਵਾਧੇ ਨੂੰ ਵਾਪਸ ਨਹੀਂ ਲਿਆ ਗਿਆ ਤਾਂ ਸੱਠ ਪ੍ਰਤੀਸ਼ਤ ਲਘੂ ਇਕਾਈਆਂ ਬੰਦ ਹੋਣ ਨਾਲ ਕਰੀਬ ਇੱਕ ਲੱਖ ਲੋਕ ਬੇਰੁਜ਼ਗਾਰ ਹੋ ਜਾਣਗੇ।

Date:2010-03-22 Time:03:56:50

ਸ਼੍ਰੀਰਾਮ ਤਾਮਰਕਰ ਨੂੰ ਦਾਦਾ ਫਾਲਕੇ ਐਵਾਰਡ

ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਦੇ ਫਿਲਮ ਸਮੀਖਿਅਕ ਸ਼੍ਰੀਰਾਮ ਤਾਮਰਕਰ ਨੂੰ ਇਸ ਵਰ੍ਹੇ ਦੇ ਦਾਦਾ ਸਾਹਿਬ ਫਾਲਕੇ ਐਕਡਮੀ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਆਉਂਦੀ 30 ਅਪ੍ਰੈਲ ਨੂੰ ਮੁੰਬਈ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਪ੍ਰਦਾਨ ਕੀਤਾ ਜਾਣਾ ਹੈ।

Date:2010-03-22 Time:03:56:50

9 ਦੂਰਸੰਚਾਰ ਕੰਪਨੀਆਂ ਨੇ 3-ਜੀ ਲਈ ਅਰਜ਼ੀ ਦਿੱਤੀ

ਨਵੀਂ ਦਿੱਲੀ - 9 ਦੂਰਸੰਚਾਰ ਆਪਰੇਟਰਾਂ ਨੇ ਤੀਜੀ ਪੀੜ੍ਹੀ (3 ਜੀ) ਦੀ ਟੈਲੀਫੋਨ ਸੇਵਾ ਲਈ ਰੇਡੀਓ ਫ੍ਰੀਕਵੈਂਸੀ ਸਪੈਕਟ੍ਰਮ ਲਈ ਹੋਣ ਵਾਲੀ ਨਿਲਾਮੀ ਵਿੱਚ ਹਿੱਸਾ ਲੈਣ ਲਈ ਅਰਜ਼ੀ ਦਿੱਤੀ ਹੈ। ਅਰਜ਼ੀ ਦੇਣ ਵਾਲੀਆਂ ਕੰਪਨੀਆਂ ਵਿੱਚ ਭਾਰਤੀ ਏਅਰਟੈਲ ਅਤੇ ਰਿਲਾਇੰਸ ਕੰਮਿਊਨੀਕੇਸ਼ੰਸ ਵਰਗੀਆਂ ਕੰਪਨੀਆਂ ਸ਼ਾਮਿਲ ਹਨ। ਦੂਰਸੰਚਾਰ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ 9 ਕੰਪਨੀਆਂ ਨੇ 3-ਜੀ ਲਈ ਅਰਜ਼ੀ ਦਿੱਤੀ ਹੈ। ਅਰਜ਼ੀ ਦੇਣ ਲਈ ਸ਼ੁੱਕਰਵਾਰ ਅੰਤਿਮ ਦਿਨ ਸੀ।

Date:2010-03-22 Time:03:56:50

ਭਾਰਤ ਬਣਿਆ ਦੁਨੀਆ ਦਾ ਪਹਿਲਾ ਦੇਸ਼

ਭੁਵਨੇਸ਼ਵਰ - ਉੜੀਸਾ ਦੇ ਤੱਟ ਉੱਪਰ ਬੰਗਾਲ ਦੀ ਖਾੜੀ ਵਿਚ ਇੱਕ ਜੰਗੀ ਜਹਾਜ ਤੋਂ ਭਾਰਤੀ ਜਲਸੈਨਾ ਨੇ ਐਤਵਾਰ ਨੂੰ ਸੁਪਰਸੋਨਿਕ ਬ੍ਰਹਿਮੋਸ ਕਰੂਜ਼ ਮਿਸਾਇਲ ਦੀ ਸਫਲਤਾ ਨਾਲ ਪਰਖ ਕੀਤੀ।ਪਰਖ ਮਗਰੋਂ ਭਾਰਤ ਦੁਨੀਆ ਵਿਚ ਪਹਿਲਾ ਅਤੇ ਇੱਕ ਮਾਤਰ ਅਜਿਹਾ ਦੇਸ਼ ਬਣ ਗਿਆ ਹੈ ਜਿਸ ਦੇ ਬੇੜੇ ਵਿਚ ਲਾਂਚ ਕੀਤੇ ਜਾਣ ਮਗਰੋਂ 360 ਡਿਗਰੀ 'ਤੇ ਘੁੰਮ ਕੇ ਕਿਸੇ ਵੀ ਦਿਸ਼ਾ ਵਿਚ ਖੜੇ ਦੁਸ਼ਮਣ ਨੂੰ ਨਸ਼ਟ ਕਰਨ ਦੀ ਸਮਰੱਥਾ ਹੈ।

Date:2010-03-22 Time:03:56:50

ਭਾਰਤ ਉਭਰਦੀ ਆਰਥਿਕ ਮਹਾਸ਼ਕਤੀ : ਕਦਾਕਿਨ

ਭਾਰਤ ਵਿੱਚ ਰੂਸ ਦੇ ਰਾਜਦੂਤ ਅਲੈਕਜੇਂਡਰ ਐੱਮ ਕਦਾਕਿਨ ਨੇ ਦੇਸ਼ ਦੀ ਸੱਤ ਪ੍ਰਤੀਸ਼ਤ ਜੀਡੀਪੀ ਦਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਭਾਰਤ ਹੁਣ ਇੱਕ ਉਭਰਦੀ ਆਰਥਿਕ ਮਹਾਸ਼ਕਤੀ ਹੈ ਅਤੇ ਕੌਮਾਂਤਰੀ ਮੰਦੀ ਦੇ ਬਾਵਜੂਦ ਇਸਨੇ ਅੱਗੇ ਜਾਣ ਦੀ ਹਿੰਮਤ ਵਿਖਾਈ ਹੈ।

Date:2010-03-22 Time:03:56:50

ਅਫਗਾਨ ਜਨਤਾ ਨੇ ਕਬੂਲੀ ਸਾਡੀ ਭੂਮਿਕਾ : ਕ੍ਰਿਸ਼ਨਾ

ਨਵੀਂ ਦਿੱਲੀ - ਭਾਰਤ ਨੂੰ ਅਫਗਾਨਿਸਤਾਨ ਤੋਂ ਕੱਢੇ ਜਾਣ ਦੀਆਂ ਖਬਰਾਂ ਨੂੰ ਖਾਰਜ ਕਰਦਿਆਂ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਕਿਹਾ ਹੈ ਕਿ ਅਸੀਂ ਯੁੱਧ ਪ੍ਰਭਾਵਿਤ ਇਸ ਦੇਸ਼ ਦੀ ਮੁੜ ਉਸਾਰੀ ਵਿਚ ਅਹਿਮ ਭੂਮਿਕਾ ਅਦਾ ਕਰ ਰਹੇ ਹਾਂ।ਉੱਥੋਂ ਦੀ ਜਨਤਾ ਅਤੇ ਸਰਕਾਰ ਨੇ ਵੀ ਇਸ ਨੂੰ ਕਬੂਲ ਕੀਤਾ ਹੈ।

Date:2010-03-22 Time:03:56:50


1   2   3   4   5   6   7   8   9   10  

page no.9

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010