Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Month 3 - 2010

ਬੌਲੀਵੁੱਡ ਦੀ ਕਮਾਈ ਹੋਵੇਗੀ 13 ਹਜਾਰ ਕਰੋੜ

ਨਵੀਂ ਦਿੱਲੀ : ਭਾਰਤੀ ਫਿਲਮ ਉਦਯੋਗ ਵਿੱਚ ਕਮਾਈ ਦੇ ਲਿਹਾਜ ਨਾਲ ਥ੍ਰੀ ਇਡੀਅਟ੍ਸ ਫਿਲਮ ਦੀ ਸਫ਼ਲਤਾ ਵਰਗੇ ਹੋਰ ਕਈ ਮੌਕੇ ਆਉਣਗੇ ਅਤੇ ਅਗਲੇ ਚਾਰ ਸਾਲ ਵਿੱਚ ਫਿਲਮਾਂ ਦੀ ਕਮਾਈ ਵੱਧਕੇ 13000 ਕਰੋੜ ਰੁਪਏ ਹੋ ਜਾਵੇਗੀ।

Date:2010-03-22 Time:03:56:50

ਹਾਊਸਫੁਲ ਨਵੇਂ ਰਿਕਾਰਡ ਬਣਾਏਗੀ - ਸਾਜਿਦ ਖਾਨ

ਸਾਜਿਦ ਖਾਨ ਫਿਲਮ 'ਹਾਊਸਫੁਲ' ਦੇ ਨਾਲ ਹਾਜ਼ਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਿਲਮ ਉਨ੍ਹਾਂ ਨੇ ਸਖਤ ਮਿਹਨਤ ਨਾਲ ਬਣਾਈ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਆਲੋਚਕ ਜੋ ਵੀ ਕਹਿਣ, ਫਿਲਮ ਤਾਂ ਬਲਾਕਬਸਟਰ ਸਬਿਤ ਹੋਵੇਗੀ। ਸਾਜਿਦ ਨੇ ਕਿਹਾ, 'ਮੈਂ ਆਪਣੀ ਪਿਛਲੀ ਫਿਲਮ 'ਹੇ ਬੇਬੀ' ਦੀ ਤੁਲਨਾ ਵਿੱਚ 'ਹਾਊਸਫੁਲ' ਤੇ ਪੰਜ ਗੁਣਾ ਜ਼ਿਆਦਾ ਮਿਹਨਤ ਕੀਤੀ ਹੈ। ਉਸ ਸਮੇਂ ਮੈਂ ਸੋਚਿਆ ਸੀ ਕਿ ਮੈਨੂੰ ਨਿਰਦੇਸ਼ਨ ਵਿੱਚ ਹੱਥ ਅਜਮਾਉਣਾ ਹੈ ਅਤੇ ਜੇਕਰ ਮੈਂ ਸਫ਼ਲ ਨਹੀਂ ਹੋਇਆ ਤਾਂ ਮੈਂ ਟੀਵੀ ਦੀ ਦੁਨੀਆ ਵਿੱਚ ਪਰਤ ਜਾਵਾਂਗਾ।' ਕਾਮੇਡੀਅਨ ਤੋਂ ਡਾਇਰੈਕਟਰ ਬਣੇ ਸਾਜਿਦ ਕਹਿੰਦੇ ਹਨ, 'ਇੱਥੇ ਮੇਰੇ ਆਲੋਚਕਾਂ ਦਾ ਇੱਕ ਸੈਟ ਹੈ। ਫਿਲਮ ਇੰਡਸਟਰੀ ਦੇ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਲੱਗਦਾ ਸੀ ਕਿ ਮੈਨੂੰ ਕੁਝ ਨਹੀਂ ਆਉਂਦਾ, ਪਰ 'ਹੇ ਬੇਬੀ' ਤੋਂ

Date:2010-03-22 Time:03:56:50

ਫਾਈਨਲ 'ਚ ਤੰਜਾਨੀਆ ਨਾਲ ਭਿੜੇਗੀ ਰੁੜਕਾ ਕਲਾਂ ਦੀ ਟੀਮ

ਜਲੰਧਰ - ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਖੇਡ ਵਿਭਾਗ ਪੰਜਾਬ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਫੁੱਟਬਾਲ ਅਕੈਡਮੀ ਅੱਜ ਅੰਤਰਰਾਸ਼ਟਰੀ ਡੈਲੋਵਿਟ ਕੱਪ ਦੇ ਫਾਈਨਲ ਵਿਚ ਪਹੁੰਚ ਗਈ ਹੈ।ਅੱਜ ਹੋਣ ਵਾਲੇ ਫਾਈਨਲ ਮੈਚ ਵਿਚ ਉਸ ਦਾ ਟਾਕਰਾ ਤੰਜਾਨੀਆ ਦੀ ਟੀਮ ਨਾਲ ਹੋਵੇਗਾ।

Date:2010-03-22 Time:03:56:49

ਭਾਰਤੀ ਹਾਕੀ ਨੂੰ ਬਚਾਉਣ ਲਈ ਸਿਸਟਮ ਬਣੇ:ਅਸਲਮ

ਜਲੰਧਰ - ਭਾਰਤੀ ਹਾਕੀ ਨੂੰ ਬਚਾਉਣ ਲਈ ਇਕ ਠੋਸ ਸਿਸਟਮ ਬਣਾਉਣ ਦੀ ਜ਼ਰੂਰਤ ਹੈ ਤਾਂ ਹੀ ਸਾਡੀ ਹਾਕੀ ਦੇ ਵਿਚ ਮੁੜ ਵਿਸ਼ਵ ਦੇ ਵਿਚ ਸਰਦਾਰੀ ਕਾਇਮ ਹੋਵੇਗੀ।ਇਹ ਵਿਚਾਰ ਪ੍ਰੈਸ ਕਲੱਬ ਜਲੰਧਰ ਵਿਖੇ ਸਾਬਕਾ ਸੰਸਦ ਮੈਂਬਰ ਅਤੇ ਉਲੰਪੀਅਨ ਅਸਲਮ ਸ਼ੇਰ ਖਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।

Date:2010-03-22 Time:03:56:49

'ਜਾਨੇ ਕਹਾਂ ਸੇ...' ਵਿੱਚ ਨਜ਼ਰ ਆਵੇਗੀ ਜੈਕਲੀਨ

ਸ਼੍ਰੀਲੰਕਾ ਦੀ ਮਾਡਲ ਜੈਕਲੀਨ ਫਰਨਾਂਡੀਜ਼ ਆਉਣ ਵਾਲੀ ਫਿਲਮ 'ਜਾਨੇ ਕਹਾਂ ਸੇ ਆਈ ਹੈ' ਵਿੱਚ ਨਜ਼ਰ ਆਵੇਗੀ। ਨਿਰਦੇਸ਼ਕ ਅਤੇ ਲੇਖਕ ਮਿਲਾਪ ਜਾਵੇਰੀ ਦੀ ਫਿਲਮ 'ਜਾਨੇ ਕਹਾਂ ਸੇ ਆਈ ਹੈ' ਵਿੱਚ ਜੈਕਲੀਨ ਇੱਕ ਅਲੱਗ ਗ੍ਰਹਿ ਦੀ ਔਰਤ ਦੇ ਰੂਪ ਵਿੱਚ ਨਜ਼ਰ ਆਵੇਗੀ। ਇਹ ਇੱਕ ਵਿਗਿਆਨੀ ਫੰਤਾਸੀ ਐਕਸ਼ਨ ਫਿਲਮ ਹੋਵੇਗੀ। ਫਿਲਮ ਵਿੱਚ ਜੈਕਲੀਨ ਤਾਰਾ ਨਾਮ ਦਾ ਕਿਰਦਾਰ ਨਿਭਾਏਗੀ, ਜੋ ਇੱਕ ਹੋਰ ਗ੍ਰਹਿ ਤੋਂ ਧਰਤੀ 'ਤੇ ਪਿਆਰ ਦੀ ਖੋਜ ਵਿੱਚ ਆਵੇਗੀ। ਫਿਲਮ ਦੇ ਸਬੰਧ ਵਿੱਚ ਜਾਵੇਰੀ ਨੇ ਕਿਹਾ ਕਿ 'ਜਾਨੇ ਕਹਾਂ ਸੇ ਆਈ ਹੈ' ਇੱਕ ਰੋਮਾਂਟਿਕ ਫਿਲਮ ਹੋਵੇਗੀ ਨਾ ਕਿ ਸੁਪਰਵੁਮੈਨ ਦੀ ਕਹਾਣੀ। ਫਿਲਮ ਵਿੱਚ ਸੰਗੀਤ ਸਾਜਿਦ-ਵਾਜਿਦ ਨੇ ਦਿੱਤਾ ਹੈ। ਇਹ ਫਿਲਮ 9 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

Date:2010-03-22 Time:03:56:49

ਮੇਰੇ ਅਤੇ ਸੰਜੇ ਬਗੈਰ 'ਮੁੰਨਾਭਾਈ' ਅਧੂਰੀ - ਅਰਸ਼ਦ

ਫਿਲਮ 'ਮੁੰਨਾਭਾਈ ਐਮਬੀਬੀਐਸ' ਵਿੱਚ ਸਰਕਿਟ ਦੀ ਭੂਮਿਕਾ ਨਾਲ ਮਸ਼ਹੂਰ ਹੋਏ ਬਾਲੀਵੁੱਡ ਅਭਿਨੇਤਾ ਅਰਸ਼ਦ ਵਾਰਸੀ ਨੂੰ ਲੱਗਦਾ ਹੈ ਕਿ ਮੁੰਨਾਭਾਈ ਸੀਰੀਜ਼ ਦੀ ਤੀਜੀ ਫਿਲਮ ਉਨ੍ਹਾਂ ਦੇ ਅਤੇ ਸੰਜੇ ਦੱਤ ਤੋਂ ਬਿਨਾ ਅਧੂਰੀ ਰਹੇਗੀ। ਅਰਸ਼ਦ ਨੇ ਦੱਸਿਆ ਕਿ ਮੁੰਨਾਭਾਈ ਮੇਰੇ ਅਤੇ ਸੰਜੇ ਬਿਨਾ ਨਹੀਂ ਬਣ ਸਕਦੀ ਸੀ। ਦਰਸ਼ਕਾਂ ਨੇ ਮੁੰਨਾਭਾਈ ਅਤੇ ਸਰਕਿਟ ਦੇ ਚਰਿੱਤਰ ਨੂੰ ਨਾ ਸਿਰਫ਼ ਸਵੀਕਾਰ ਕੀਤਾ, ਬਲਕਿ ਖੂਬ ਸਲਾਹੁਤ ਵੀ ਕੀਤੀ। ਦਰਸ਼ਕਾਂ ਨੇ ਇਨ੍ਹਾਂ ਦੋਵਾਂ ਚਰਿੱਤਰਾਂ ਦੀ ਇਮੇਜ਼ ਬਣਾ ਲਈ ਹੈ, ਇਸ ਦੌਰਾਨ ਸਾਡੇ ਦੋਵਾਂ ਬਗੈਰ ਫਿਲਮ ਅਧੂਰੀ ਹੋਵੇਗੀ। ਸਾਲ 1996 ਵਿੱਚ ਆਈ 'ਤੇਰੇ ਮੇਰੇ ਸਪਨੇ' ਫਿਲਮ ਤੋਂ ਬਾਅਦ ਅਰਸ਼ਦ ਦੇ ਡੋਲ ਰਹੇ ਕਰੀਅਰ ਨੂੰ ਉੱਪਰ ਚੁੱਕਣ ਵਿੱਚ 'ਮੁੰਨਾਭਾਈ ਐਮਬੀਬੀਐਸ' ਦੀ ਮਹੱਤਵਪੂਰਨ ਭੂਮਿਕਾ ਰਹੀ। ਅਰਸ਼ਦ ਮੁੰਨਾਭਾਈ ਸੀਰੀ

Date:2010-03-22 Time:03:56:49

ਏਅਰ ਇੰਡੀਆ ਨੇ ਸ਼ੁਰੂ ਕੀਤੀ ਪਾਇਲਟਾਂ ਦੀ ਭਰਤੀ

ਨਵੀਂ ਦਿੱਲੀ - ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਵਿਚ ਪਾਇਲਟਾਂ ਦੀ ਭਰਤੀ ਸ਼ੁਰੂ ਹੋ ਰਹੀ ਹੈ।ਭਰਤੀ ਦੌਰਾਨ ਪੱਖਪਤੀ ਆਰੋਪਾਂ ਕਾਰਣ ਇਹ ਪ੍ਰਕ੍ਰਿਆ ਇੱਕ ਸਾਲ ਤੋਂ ਲਟਕੀ ਹੋਈ ਸੀ।ਸੂਤਰਾਂ ਅਨੁਸਾਰ ਏਅਰ ਇੰਡੀਆ ਨੂੰ 90 ਪਾਇਲਟਾਂ ਦੀ ਲੋੜ ਹੈ ਜਿੰਨ੍ਹਾਂ ਵਿਚੋਂ ਲਗਭੱਗ 40 ਪਾਇਲਟਾਂ ਦੀ ਭਰਤੀ ਆਖਰੀ ਦੌਰ ਵਿਚ ਸੀ ਜਦੋਂ ਇਸ ਨੂੰ ਰੋਕ ਦਿੱਤਾ ਗਿਆ।

Date:2010-03-22 Time:03:56:49

ਭਾਰਤੀ ਵਿਦਿਆਰਥੀ ਆਸਟ੍ਰੇਲੀਆ 'ਚ ਪੱਕੇ ਹੋਣਗੇ!

ਮੈਲਬੌਰਨ - ਆਸਟ੍ਰੇਲੀਆ ਦੀ ਸਰਕਾਰ ਸਰਕਾਰੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਹੋਰਨਾਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕਈ ਉਪਰਾਲੇ ਕਰ ਰਹੀ ਹੈ ਤੇ ਛੇਤੀ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ।

Date:2010-03-22 Time:03:56:49

ਕੋਇਰਾਲਾ ਦਾ ਹੋਇਆ ਅੰਤਿਮ ਸੰਸਕਾਰ

ਕਾਠਮਾਂਡੂ : ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਗਿਰਿਜਾ ਪ੍ਰਸਾਦ ਕੋਈਰਾਲਾ ਦੇ ਅੰਤਿਮ ਸੰਸਕਾਰ ਵਿੱਚ ਭਾਰਤੀ ਲੋਕ ਸਭਾ ਪ੍ਰਮੁੱਖ ਮੀਰਾ ਕੁਮਾਰ, ਵਿਦੇਸ਼ ਮੰਤਰੀ ਐੱਸ ਐੱਮ ਕ੍ਰਿਸ਼ਨਾ ਅਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਸਮੇਤ ਵੱਡੀ ਸੰਖਿਆ ਵਿੱਚ ਭਾਰਤੀ ਨੇਤਾ ਅਤੇ ਉਹਨਾਂ ਦੇ ਸਮਰੱਥਕ ਸ਼ਾਮਿਲ ਹੋਏ।

Date:2010-03-22 Time:03:56:49

ਓਬਾਮਾ ਦੀ ਇਤਿਹਾਸਕ ਜਿੱਤ

ਵਾਸ਼ਿੰਗਟਨ : ਅਮਰੀਕੀ ਸੰਸਦ ਦੇ ਥੱਲੜੇ ਸਦਨ ਪ੍ਰਤੀਨਿਧੀ ਸਭਾ ਨੇ ਧਨਾਢ ਵਰਗ ਉੱਤੇ ਹੋਰ ਕਰ ਲਗਾਕੇ ਗਰੀਬਾਂ ਸਮੇਤ ਲਗਭਗ ਸਾਰੇ ਦੇਸ਼ਵਾਸੀਆਂ ਨੂੰ ਸਰਕਾਰੀ ਬੀਮਾ ਸਹੂਲਤ ਮੁਹੱਈਆ ਕਰਵਾਉਣ ਵਾਲਾ ਮਹੱਤਵਪੂਰਨ ਸਿਹਤ ਬਿੱਲ ਕੱਲ੍ਹ ਪਾਰਿਤ ਕਰਕੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਤਿਹਾਸਕ ਜਿੱਤ ਦਰਜ ਕਰਵਾਈ।

Date:2010-03-22 Time:03:56:49

ਅਫ਼ਗਾਨ 'ਚ ਦੋ ਵਿਸਫ਼ੋਟ, 12 ਮਰੇ

ਕਾਬੁਲ : ਅਫ਼ਗਾਨਿਸਤਾਨ ਵਿੱਚ ਕੱਲ੍ਹ ਦੋ ਬੰਬ ਵਿਸਫ਼ੋਟਾਂ ਵਿੱਚ ਘੱਟ ਤੋਂ ਘੱਟ 12 ਲੋਕ ਮਾਰੇ ਗਏ ਅਤੇ 11 ਫੱਟੜ ਹੋ ਗਏ। ਹੇਲਮੰਦ ਪ੍ਰਾਂਤ ਵਿੱਚ ਹੋਇਆ ਪਹਿਲਾ ਹਮਲਾ ਆਤਮਘਾਤੀ ਸੀ, ਜਿਸਦੇ ਵਿੱਚ ਦਸ ਲੋਕ ਮਾਰੇ ਗਏ। ਸਾਰੇ ਮ੍ਰਿਤਕ ਆਮ ਨਾਗਰਿਕ ਸਨ।

Date:2010-03-22 Time:03:56:49

ਅਫਗਾਨ ਜਨਤਾ ਨੇ ਕਬੂਲੀ ਸਾਡੀ ਭੂਮਿਕਾ : ਕ੍ਰਿਸ਼ਨਾ

ਨਵੀਂ ਦਿੱਲੀ - ਭਾਰਤ ਨੂੰ ਅਫਗਾਨਿਸਤਾਨ ਤੋਂ ਕੱਢੇ ਜਾਣ ਦੀਆਂ ਖਬਰਾਂ ਨੂੰ ਖਾਰਜ ਕਰਦਿਆਂ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਕਿਹਾ ਹੈ ਕਿ ਅਸੀਂ ਯੁੱਧ ਪ੍ਰਭਾਵਿਤ ਇਸ ਦੇਸ਼ ਦੀ ਮੁੜ ਉਸਾਰੀ ਵਿਚ ਅਹਿਮ ਭੂਮਿਕਾ ਅਦਾ ਕਰ ਰਹੇ ਹਾਂ।ਉੱਥੋਂ ਦੀ ਜਨਤਾ ਅਤੇ ਸਰਕਾਰ ਨੇ ਵੀ ਇਸ ਨੂੰ ਕਬੂਲ ਕੀਤਾ ਹੈ।

Date:2010-03-22 Time:03:56:49

ਸੰਘ ਨੇ ਭਾਜਪਾ ਨੂੰ ਦਿੱਤੇ ਸੁਝਾਅ

ਲਖਨਊ : ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਮਜਬੂਤ ਕਰਨ ਦੇ ਲਈ ਰਾਸ਼ਟਰੀ ਸਵੈ ਸੇਵਕ ਸੰਘ ਨੇ ਅੱਜ ਭਾਜਪਾ ਨੂੰ ਕੁੱਝ ਨਸੀਹਤ ਕੁੱਝ ਸੁਝਾਅ ਅਤੇ ਕੁੱਝ ਨਿਰਦੇਸ਼ ਦਿੱਤੇ।

Date:2010-03-21 Time:00:42:16

ਇਰਾਨ ਉੱਪਰ ਪ੍ਰਤੀਬੰਧ ਦਾ ਵਿਰੋਧੀ ਨਹੀਂ ਰੂਸ:ਲਾਵਰੋਵ

ਮਾਸਕੋ - ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵੇਦੇਵ ਨੇ ਇਰਾਨ ਖਿਲਾਫ ਉਚਿਤ ਪ੍ਰਤੀਬੰਧ ਲਗਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ।ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨਾਲ ਗੱਲਬਾਤ ਮਗਰੋਂ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਪੱਤਰਕਾਰਾਂ ਨੂੰ ਰਾਸ਼ਟਰਪਤੀ ਦੇ ਹਵਾਲੇ ਤੋਂ ਇਹ ਗੱਲ ਕਹੀ।

Date:2010-03-21 Time:00:42:16

ਟੀਵੀਐੱਸ ਦਾ ਕਲਚਰਹਿਤ ਮੋਟਰਸਾਈਕਲ

ਚੰਡੀਗੜ੍ਹ : ਦੋ ਟਾਇਰਾ ਵਾਹਨ ਨਿਰਮਾਤਾ ਟੀਵੀਐੱਸ ਮੋਟਰ ਕੰਪਨੀ ਨੇ ਦੇਸ਼ ਵਿੱਚ ਪਹਿਲਾ ਕਲਚਰਹਿਤ ਮੋਟਰਸਾਈਕਲ (ਟੀਵੀਐੱਲ ਜਾਈਵ) ਬਾਜਾਰ ਵਿੱਚ ਉਤਾਰਿਆ।ਕੰਪਨੀ ਦੇ ਸਹਾਇਕ ਮੁੱਖ ਪ੍ਰਬੰਧਕ ਅਰੁਣ ਸਿਧਾਰਥ ਨੇ ਇਸ ਮੌਕੇ ਉੱਤੇ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਵਿੱਚ ਇਹ ਪਹਿਲਾ ਮੋਟਰ ਸਾਈਕਲ ਹੈ, ਜਿਸਦੇ ਵਿੱਚ ਬਿਨ੍ਹਾਂ ਕਲਚ ਦੇ ਗੇਅਰ ਬਦਲੇ ਜਾ ਸਕਣਗੇ।

Date:2010-03-21 Time:00:42:16

ਐੱਲਜੀ ਨੇ ਪੇਸ਼ ਕੀਤਾ ਰੈਫ਼ਰੀਜਰੇਟਰ

ਚੰਡੀਗੜ੍ਹ : ਹੋਮ ਅਪਲਾਇੰਸਸ ਨਿਰਮਾਤਾ ਐੱਲਜੀ ਇਲੈਕਟ੍ਰੋਨਿਕਸ ਇੰਡੀਆ ਨੇ ਪੰਜ ਸਿਤਾਰਾ ਰੇਟਿੰਗ ਵਿੱਚ ਡਾਇਰੈਕਟ ਕੂਲ ਰੈਫ਼ਰੀਜਰੇਟਰ ਦੇ 23 ਮਾਡਲ ਬਾਜਾਰ ਵਿੱਚ ਉਤਾਰੇ ਹਨ।

Date:2010-03-21 Time:00:42:16

ਬ੍ਰਿਟਿਸ਼ ਏਅਰਵੇਜ਼ ਯੂਨੀਅਨ ਕਰ ਸਕਦੀ ਹੈ ਹੜਤਾਲ

ਲੰਡਨ : ਬ੍ਰਿਟੇਨ ਦੀ ਹਵਾਬਾਜੀ ਕੰਪਨੀ ਬ੍ਰਿਟਿਸ਼ ਏਅਰਵੇਜ਼ ਦੀ ਮੁਲਾਜਮ ਯੂਨੀਅਨ ਨੇ ਧਮਕੀ ਦਿੱਤੀ ਹੈ ਕਿ ਉਹ ਪ੍ਰਬੰਧਨ ਦੀ ਛਾਂਟੀ ਯੋਜਨਾ ਦੇ ਵਿਰੋਧ ਵਿੱਚ ਹੜਤਾਲ ਉੱਤੇ ਜਾ ਸਕਦੀ ਹੈ।

Date:2010-03-21 Time:00:42:16

ਭਾਰਤ ਚੀਨ ਵਪਾਰ 40 ਅਰਬ ਡਾਲਰ ਦਾ

ਕੋਲਕਾਤਾ : ਏਸ਼ੀਆ ਦੀਆਂ ਦੋ ਉਭਰਦੀਆਂ ਹੋਈ ਅਰਥ ਵਿਵਸਥਾਵਾਂ ਭਾਰਤ ਅਤੇ ਚੀਨ ਦਾ ਆਪਸੀ ਕਾਰੋਬਾਰ 450 ਪ੍ਰਤੀਸ਼ਤ ਵੱਧਕੇ 40 ਅਰਬ ਡਾਲਰ ਤੱਕ ਪਹੁੰਚ ਗਿਆ ਹੈ, ਜਦਕਿ ਕੁੱਝ ਵਰ੍ਹੇ ਪਹਿਲਾਂ ਇਹ ਕੇਵਲ 2.3 ਅਰਬ ਡਾਲਰ ਦਾ ਸੀ।

Date:2010-03-21 Time:00:42:16

ਆਈਸੀਆਈਸੀਆਈ ਬੀਮਾ ਨੇ ਕੀਤਾ ਕਰਾਰ

ਲਖਨਊ : ਦੇਸ਼ ਦੀ ਮੋਹਰੀ ਨਿੱਜੀ ਬੀਮਾ ਕੰਪਨੀਆਂ ਵਿੱਚੋਂ ਇੱਕ ਆਈਸੀਆਈਸੀਆਈ ਪ੍ਰਡੈਂਸ਼ੀਅਲ ਲਾਈਫ਼ ਇੰਸ਼ੋਰੇਂਸ ਨੇ ਉੱਤਰ ਪ੍ਰਦੇਸ਼ ਵਿੱਚ ਭਾਰਤੀ ਡਾਕ ਘਰ ਦੇ ਨਾਲ ਸਾਂਝੇਦਾਰੀ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਉੱਤਰ ਪ੍ਰਦੇਸ਼ ਵਿੱਚ ਸਾਰੇ ਡਾਕਘਰਾਂ ਵਿੱਚ ਆਪਣੀ ਨਵੀਂ ਸੇਵਾ ਸ਼ੁਰੂ ਕੀਤੀ ਹੈ।

Date:2010-03-21 Time:00:42:16

ਟੋਆਟਾ ਨੂੰ 70 ਹਜਾਰ ਈਟੀਓਸ ਵਿੱਕਣ ਦੀ ਉਮੀਦ

ਬੈਂਗਲੂਰ : ਜਪਾਨ ਦੀ ਕਾਰ ਕੰਪਨੀ ਟੋਆਟਾ ਨੂੰ ਮੌਜੂਦਾ ਸਾਲ ਵਿੱਚ ਦੇਸ਼ ਵਿੱਚ 70 ਹਜਾਰ ਈਟੀਓਸ ਵਿੱਕਣ ਦੀ ਸੰਭਾਵਨਾ ਹੈ।ਟੋਆਟਾ ਕਿਰਲੋਸਕਰ ਮੋਟਰਜ਼ ਦੇ ਉਪ ਪ੍ਰਬੰਧ ਨਿਦੇਸ਼ਕ ਸੰਦੀਪ ਸਿੰਘ ਨੇ ਅੱਜ ਇੱਥੇ ਯੂਨੀਵਾਰਤਾ ਨੂੰ ਦੱਸਿਆ ਕਿ ਕੰਪਨੀ ਦ ਬਿਦਾਰੀ ਵਿੱਚ ਬਣ ਰਹੇ ਦੂਜੇ ਪਲਾਂਟ ਦਾ ਨਿਰਮਾਣ ਕਾਰਜ ਅੰਤਿਮ ਪੜਾਅ ਵਿੱਚ ਹੈ।

Date:2010-03-21 Time:00:42:16

ਹੈਡਲੀ ਤੋਂ ਪੁੱਛਗਿੱਛ ਕਰ ਸਕੇਗਾ ਭਾਰਤ : ਚਿਦੰਬਰਮ

ਨਵੀਂ ਦਿੱਲੀ - ਭਾਰਤੀ ਜਾਂਚ ਏਜੰਸੀਆਂ ਮੁੰਬਈ ਹਮਲੇ ਦੀ ਸਾਜਿਸ਼ ਵਿਚ ਸ਼ਾਮਲ ਰਹੇ ਡੇਵਿਡ ਹੈਡਲੀ ਤੋਂ ਪੁੱਛਗਿੱਛ ਕਰ ਸਕਣਗੀਆਂ।ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅਮਰੀਕਾ ਦੇ ਅਟਾਰਨੀ ਜਨਰਲ ਅਤੇ ਨਿਆਂ ਵਿਭਾਗ ਦੇ ਮੁਖੀ ਐਰਿਕ ਹੋਲਡਰ ਨਾਲ ਹੋਈ ਗੱਲਬਾਤ ਮਗਰੋਂ ਅੱਜ ਇੱਥੇ ਇੱਕ ਬਿਆਨ ਵਿਚ ਦਿੱਤੀ।

Date:2010-03-21 Time:00:42:16

ਪਾਕਿ 'ਚ ਹਵਾਈ ਹਮਲੇ 'ਚ 13 ਤਾਲੀਬਾਨੀ ਹਲਾਕ

ਕੋਹਟ - ਪਾਕਿਸਤਾਨੀ ਸੈਨਾ ਦੇ ਜਹਾਜਾਂ ਨੇ ਬੀਤੇ ਕੱਲ੍ਹ ਔਰਕਜ਼ਈ ਏਜੰਸੀ ਇਲਾਕੇ ਵਿਚ ਅੱਤਵਾਦੀ ਸੰਗਠਨ ਤਹਿਰੀਕੇ ਤਾਲੀਬਾਨ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਨਾਉਂਦਿਆਂ ਕਈ ਹਵਾਈ ਹਮਲੇ ਕੀਤੇ ਜਿੰਨ੍ਹਾਂ ਵਿਚ 13 ਅੱਤਵਾਦੀ ਹਲਾਕ ਹੋ ਗਏ।

Date:2010-03-21 Time:00:42:16

ਐੱਸਬੀਆਈ ਨਹੀਂ ਵਧਾਵੇਗੀ ਵਿਆਜ ਦਰ

ਮੁੰਬਈ : ਰਿਜ਼ਰਵ ਬੈਂਕ ਵੱਲੋਂ ਆਧਾਰ ਵਿਆਜ ਦਰਾਂ ਵਿੱਚ ਵਾਧਾ ਕੀਤੇ ਜਾਣ ਦੇ ਬਾਵਜੂਦ ਭਾਰਤੀ ਸਟੇਟ ਬੈਂਕ (ਐੱਸਬੀਆਈ) ਕਰਜੇ ਉੱਤੇ ਵਿਆਜ ਦਰਾਂ ਨਹੀਂ ਵਧਾਵੇਗੀ।ਐੱਸਬੀਆਈ ਦੇ ਪ੍ਰਮੁੱਖ ਓਪੀ ਭੱਟ ਨੇ ਅੱਜ ਇੱਥੇ ਬੈਂਕ ਦੀ 100ਵੀਂ ਬਰਾਂਚ ਅਤੇ ਦਸ ਹਜਾਰਵੇਂ ਏਟੀਐੱਮ ਕੇਂਦਰ ਦੇ ਉਦਘਾਟਨ ਮੌਕੇ ਆਯੋਜਿਤ ਪ੍ਰੋਗ੍ਰਾਮ ਦੇ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਐੱਸਬੀਆਈ ਹਾਲੇ ਆਪਣੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕਰਨ ਵਾਲਾ।

Date:2010-03-21 Time:00:42:16

ਸੀਐੱਨਜੀ ਹੋਈ 50 ਪੈਸੇ ਮਹਿੰਗੀ

ਨਵੀਂ ਦਿੱਲੀ : ਪਹਿਲਾਂ ਤੋਂ ਹੀ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਣ ਨਾਲ ਦੁੱਖੀ ਲੋਕਾਂ ਨੂੰ ਹੁਣ ਸੀਐੱਨਜੀ ਦੇ ਲਈ ਵੀ ਜਿਆਦਾ ਕੀਮਤ ਚੁਕਾਉਣੀ ਹੋਵੇਗੀ।ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਸੀਐੱਨਜੀ ਦੀ ਵੰਡ ਅਤੇ ਮਾਰਕਿਟਿੰਗ ਕਰਨ ਵਾਲੀ ਕੰਪਨੀ ਇੰਦਰਪ੍ਰਸਥ ਗੈਸ ਲਿਮੀਟੇਡ ਨੇ ਸੀਐੱਨਜੀ ਦੀ ਕੀਮਤ 50 ਪੈਸੇ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਵਧਾਉਣ ਦੀ ਘੋਸ਼ਣਾ ਕੀਤੀ ਹੈ।

Date:2010-03-21 Time:00:42:16

ਡੀਸੀਬੀਐੱਲ ਦੇ ਕਾਰੋਬਾਰ ਦਾ ਬਟਵਾਰਾ

ਕੋਲਕਾਤਾ : ਡਾਲਮੀਆ ਸੀਮਿੰਟ (ਭਾਰਤ) ਲਿਮੀਟੇਡ (ਡੀਸੀਬੀਐੱਲ) ਦੇ ਨਿਦੇਸ਼ਕ ਮੰਡਲ ਨੇ ਇੱਕਮਤ ਦੇ ਨਾਲ ਕੰਪਨੀ ਦੇ ਸੀਮਿੰਟ, ਬਿਜਲੀ ਸਮੇਤ ਹੋਰ ਕਾਰੋਬਾਰ ਡਾਲਮੀਆ ਭਾਰਤ ਇੰਟਰਪ੍ਰਾਈਜੇਜ ਲਿਮੀਟੇਡ ਨੂੰ ਸੌਂਪਣ ਦੀ ਮੰਜ਼ੂਰੀ ਦੇ ਦਿੱਤੀ ਹੈ।

Date:2010-03-21 Time:00:42:16


5   6   7   8   9   10   11   12   13   14  

page no.10

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010