Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 2 - 2010
ਜੈਤੋ : ਘਟਨਾ 86 ਵਰ੍ਹੇ ਪੁਰਾਣੀ ਹੈ ਜਦੋਂ 21 ਫਰਵਰੀ ਦੇ ਦਿਨ ਜੈਤੋਂ ਅਤੇ ਨਨਕਾਣਾ ਸਾਹਿਬ ਵਿੱਚ ਸੈਂਕੜਿਆਂ ਸਿੱਖਾਂ ਨੇ ਗੁਰੂਦੁਆਰਿਆਂ ਦੀ ਰੱਖਿਆ ਦੇ ਲਈ ਬ੍ਰਿਟਿਸ਼ ਫੌਜੀ ਦੀਆਂ ਗੋਲੀਆਂ ਦਾ ਹੱਸਦਿਆਂ ਹੱਸਦਿਆਂ ਸਾਹਮਣਾ ਕਰਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀ ਸੀ। Date:2010-02-21 Time:00:18:27
ਬੰਗਲੌਰ - ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਿਸ਼ਵ ਵਿਜੇਤਾ ਇੰਗਲੈਂਡ ਖਿਲਾਫ ਆਪਣਾ ਅਜੇਤੂ ਰਿਕਾਰਡ ਬਰਕਰਾਰ ਰੱਖਦੇ ਹੋਏ ਉਸ ਨੂੰ ਪੰਜ ਇੱਕ ਰੋਜ਼ਾ ਮੈਚਾਂ ਦੀ ਲੜ੍ਹੀ ਦੇ ਪਹਿਲੇ ਮੈਚ ਵਿਚ ਬੀਤੇ ਕੱਲ੍ਹ 35 ਦੌੜਾਂ ਨਾਲ ਹਰਾ ਕੇ ਲੜ੍ਹੀ ਵਿਚ 1-0 ਦਾ ਵਾਧਾ ਬਣਾ ਲਿਆ। Date:2010-02-21 Time:00:18:27
ਕੋਲੰਬੋ - ਸਾਬਕਾ ਚੈਂਪੀਅਨ ਭਾਰਤ ਨੂੰ ਏਐਫਸੀ ਚੈਲੇਂਜ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਲਗਾਤਾਰ ਦੂਜੀ ਹਾਰ ਦੇ ਨਾਲ ਹੀ ਬਾਹਰ ਦਾ ਰਾਹ ਵੇਖਣਾ ਪਿਆ ਹੈ।ਭਾਰਤ ਦੀ ਅੰਡਰ-23 ਟੀਮ ਨੂੰ ਸ਼ੁੱਕਰਵਾਰ ਨੂੰ ਇੱਥੇ ਗਰੁੱਪ ਬੀ ਦੇ ਉਸ ਦੇ ਦੂਜੇ ਲੀਗ ਮੁਕਾਬਲੇ ਵਿਚ ਤੁਰਕਮੇਨਿਸਤਾਨ ਨੇ ਇੱਕ ਮਾਤਰ ਗੋਲ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। Date:2010-02-21 Time:00:18:27
ਇਮਰਾਨ ਖਾਨ ਅਤੇ ਕੈਟਰੀਨਾ ਕੈਫ ਵਰਗੇ ਸਟਾਰਸ ਨੂੰ ਲੈ ਨੇ ਦਿਬਾਕਰ ਬੈਨਰਜੀ ਫ਼ਿਲਮ ਬਨਾਉਣਾ ਚਾਹੁੰਦੇ ਹਨ। ਹੁਣ ਤੱਕ ਦਿਬਾਕਰ ਨੇ ਉਹਨਾਂ ਕਲਾਕਾਰਾਂ ਨਾਲ ਕੰਮ ਕੀਤਾ ਹੈ ਜੋ ਸਟਾਰ ਨਹੀ ਮੰਨੇ ਜਾਂਦੇ। ਦਿਬਾਕਰ ਦਾ ਸਟਾਰਸ ਨਾਲ ਕੰਮ ਕਰਨ ਦਾ ਇਹ ਪਹਿਲਾ ਮੌਕਾ ਹੈ। Date:2010-02-21 Time:00:18:27
ਮੋਰੱਕੋ : ਇਤਿਹਾਸਿਕ ਮੋਰੱਕੋ ਸ਼ਹਿਰ ਦੇ ਮੈਕਨੇਸ ਵਿੱਚ ਨਮਾਜ ਦੇ ਦੌਰਾਨ ਇੱਕ ਮਸਜਿਦ ਦੀ ਮੀਨਾਰ ਢਹਿ ਜਾਣ ਨਾਲ 36 ਲੋਕਾਂ ਦੀ ਮੌਤ ਹੋ ਗਈ, ਜਦਕਿ 71 ਹੋਰ ਫੱਟੜ ਹੋ ਗਏ। ਨਿਊਜ਼ ਏਜੰਸੀ ਡੀਪੀਏ ਦੇ ਅਨੁਸਾਰ ਮੈਕਨੈਸ ਸ਼ਹਿਰ ਦੀ ਬਾਬ ਬੇਦਰੀਅਨ ਮਸਜਿਦ ਜੁਮੇ ਦੀ ਨਮਾਜ ਦੇ ਦੌਰਾਨ ਢਹਿ ਗਈ। Date:2010-02-21 Time:00:18:27
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਇੱਕ ਨੌਜਵਾਨ ਨੇ ਦੇਸ਼ ਦੇ ਹਾਲਾਤ ਸੁਧਾਰਣ ਦੇ ਲਈ ਇੱਕ ਦਿਨ ਦਾ ਰਾਸ਼ਟਰਪਤੀ ਜਾਂ ਮੁੱਖ ਮੰਤਰੀ ਬਣਨ ਦੀ ਇੱਛਾ ਪ੍ਰਗਟਾਈ ਹੈ। ਇਸ ਉੱਤੇ ਰਾਸ਼ਟਰਪਤੀ ਭਵਨ ਨੇ ਪ੍ਰਦੇਸ਼ ਸਰਕਾਰ ਨੂੰ ਅਗਲੀ ਕਾਰਵਾਈ ਕਰਨ ਨੂੰ ਕਿਹਾ ਹੈ। Date:2010-02-21 Time:00:18:27
ਨਵੀਂ ਦਿੱਲੀ : ਪੁਣੇ ਬੰਬ ਧਮਾਕੇ ਦੀ ਜਾਂਚ ਵਿੱਚ ਜੁੱਟੀ ਏਟੀਐੱਸ ਨੂੰ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਅਜਿਹੇ ਵਿੱਚ ਗ੍ਰਹਿ ਮੰਤਰਾਲੇ ਨੇ ਏਟੀਐੱਸ ਨੂੰ ਇੱਕ ਹਫ਼ਤੇ ਦਾ ਹੋਰ ਸਮਾਂ ਦਿੱਤਾ ਹੈ। Date:2010-02-21 Time:00:18:27
ਸ਼ੰਘਾਈ : ਚੀਨ ਦੇ ਕਾਰੋਬਾਰ ਸਬੰਧਤ ਸਿੱਖਿਆ ਦੇਣ ਵਾਲੇ ਸਕੂਲ ਨੇ ਇਸ ਆਰੋਪ ਦਾ ਖੰਡਨ ਕੀਤਾ ਕਿ ਹਾਲੀਆ ਗੂਗਲ ਅਤੇ ਹੋਰਨਾਂ ਅਮਰੀਕੀ ਨਿਗਮਾਂ ਉੱਤੇ ਹੋਏ ਸਾਈਬਰ ਹਮਲੇ ਵਿੱਚ ਉਸਦਾ ਹੱਥ ਹੈ। Date:2010-02-21 Time:00:18:27
ਨਵੀਂ ਦਿੱਲੀ - ਦਿੱਲੀ ਦੀ ਇੱਕ ਅਦਾਲਤ ਨੇ ਰਾਜਧਾਨੀ ਦੇ ਦੋ ਸਿਨੇਮਾਘਰਾਂ ਵਿਚ ਬੰਬ ਧਮਾਕਿਆਂ ਦੇ ਆਰੋਪੀ ਜਗਤਾਰ ਸਿੰਘ ਹਵਾਰਾ ਨੂੰ ਵੀਡਿਉ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕਰਨ ਬਾਰੇ ਚੰਡੀਗੜ੍ਹ ਜਿਲ੍ਹਾ ਜੇਲ੍ਹ ਸੁਪਰਡੈਂਟ ਨਾਲ ਗੱਲਬਾਤ ਕੀਤੀ। Date:2010-02-21 Time:00:18:27
ਨਵੀਂ ਦਿੱਲੀ - ਭਾਰਤ-ਪਾਕਿ ਦਰਮਿਆਨ 25 ਫਰਵਰੀ ਨੂੰ ਹੋਣ ਜਾ ਰਹੀ ਸਕੱਤਰ ਪੱਧਰ ਦੀ ਗੱਲਬਾਤ ਦੌਰਾਨ ਭਾਰਤ ਮੰਗ ਕਰੇਗਾ ਕਿ ਮੁੰਬਈ ਹਮਲੇ ਦੇ ਦੋਸ਼ੀਆਂ ਦੀ ਆਵਾਜ਼ ਦੇ ਨਮੂਨੇ ਸਾਨੂੰ ਦਿੱਤੇ ਜਾਣ ਤਾਂ ਕਿ ਅਸੀਂ ਟੈਲੀਫ਼ੋਨ 'ਤੇ ਇਸ ਹਮਲੇ ਸੰਬੰਧੀ ਹੋਈ ਗੱਲਬਾਤ ਨਾਲ ਇਸ ਦੀ ਤੁਲਨਾ ਕਰਕੇ ਜਾਂਚ ਮੁਕੰਮਲ ਕਰ ਸਕੀਏ। Date:2010-02-20 Time:00:16:10
ਮੁੰਬਈ - ਦੇਸ਼ ਦੇ ਸ਼ੇਅਰ ਬਜ਼ਾਰ ਸ਼ੁੱਕਰਵਾਰ ਨੂੰ ਗਿਰਾਵਟ ਨਾਲ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ 30 ਸ਼ੇਅਰਾਂ ਤੇ ਅਧਾਰਤ ਸੂਚਕਾਂਕ 'ਸੈਂਸੇਕਸ' 71.31 ਅੰਕਾਂ ਦੀ ਗਿਰਾਵਟ ਨਾਲ 16,256.53 ਤੇ ਖੁੱਲ੍ਹਿਆ। Date:2010-02-20 Time:00:16:10
ਵਾਸ਼ਿੰਗਟਨ - ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕਾ ਦੇ ਕਰਜ਼ ਅਤੇ ਘਾਟੇ ਨੂੰ ਘੱਟ ਕਰਨ ਦੇ ਮਕਸਦ ਨਾਲ ਰਾਹਤ ਦੇਣ ਲਈ ਇੱਕ ਦੋ-ਦਲੀ ਆਯੋਗ ਗਠਿਤ ਕੀਤਾ। Date:2010-02-20 Time:00:16:10
ਭੁਵਨੇਸ਼ਵਰ - ਅਦਾਨੀ ਸਮੂਹ ਉੜੀਸਾ ਵਿੱਚ ਇੱਕ ਬੰਦਰਗਾਹ ਦੀ ਸਥਾਪਨਾ ਲਈ 10000 ਕਰੋੜ ਰੁਪਏ ਨਿਵੇਸ਼ ਕਰੇਗੀ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਪ੍ਰਸਤਾਵ ਨੂੰ ਮੰਜੂਰੀ ਮਿਲ ਜਾਂਦੀ ਹੈ ਤਾਂ ਬੰਦਰਗਾਹ ਦਾ ਨਾਂਅ 'ਅਦਾਨੀ-ਕੰਲਿਗਾ ਬੰਦਰਗਾਹ' ਰੱਖਿਆ ਜਾਵੇਗਾ। Date:2010-02-20 Time:00:16:10
ਨਵੀਂ ਦਿੱਲੀ - ਆਰਪੀਜੀ ਦੀ ਖੁਦਰਾ ਇਕਾਈ ਸਪੈਂਸਰ ਇਸ ਸਾਲ ਦੇਸ਼ ਵਿੱਚ 15 ਵੱਡੇ ਸਟੋਰ ਖੋਲ੍ਹਣ ਲਈ 100 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਨੇ ਕਿਹਾ ਕਿ ਉਹ ਆਪਣੇ ਕਾਰੋਬਾਰ ਦੇ ਵਿਸਥਾਰ ਲਈ ਛੋਟੇ ਸ਼ਹਿਰਾਂ ਤੇ ਧਿਆਨ ਦਵੇਗੀ। Date:2010-02-20 Time:00:16:10
ਨਵੀਂ ਦਿੱਲੀ - ਮੋਬਾਇਲ ਸੇਵਾ ਪ੍ਰਦਾਤਾ ਟਾਟਾ ਟੈਲੀਸਰਵਿਸੇਜ਼ (ਟੀਟੀਐਸਐਲ) ਨੇ ਜਨਵਰੀ 2010 ਵਿੱਚ 29.8 ਲੱਖ ਨਵੇਂ ਗਾਹਕ ਬਣਾਏ ਅਤੇ ਉਹ ਭਾਰਤੀ ਏਅਰਟੈਲ ਅਤੇ ਵੋਡਾਫੋਨ ਨੂੰ ਪਿੱਛੇ ਛੱਡ ਕੇ ਲਗਾਤਾਰ ਛੇਵੇਂ ਮਹੀਨੇ ਗਾਹਕਾਂ ਦੀ ਸੰਖਿਆ ਦੇ ਲਿਹਾਜ ਨਾਲ ਅੱਵਲ ਨੰਬਰ ਤੇ ਬਣੀ ਰਹੀ। Date:2010-02-20 Time:00:16:10
ਵਾਸ਼ਿੰਗਟਨ - ਭਾਰਤ ਅਤੇ ਚੀਨ ਵਿਚਕਾਰ 'ਸੱਚੀ ਦੋਸਤੀ' ਦੀ ਵਕਾਲਤ ਕਰਦੇ ਹੋਏ ਤਿੱਬਤ ਦੇ ਧਾਰਮਿਕ ਨੇਤਾ ਦਲਾਈਲਾਮਾ ਨੇ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਵਿਸ਼ਵਾਸ ਵਿਕਸਿਤ ਕਰਨ ਦੀ ਲੋੜ ਤੇ ਅੱਜ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਸੰਭਵ ਹੈ, ਬਸ ਚੀਨ ਨੂੰ ਇੱਕ 'ਖੁੱਲ੍ਹੇ ਸਮਾਜ' ਵਿੱਚ ਤਬਦੀਲ ਹੋਣਾ ਪਵੇਗਾ। Date:2010-02-20 Time:00:16:10
ਵਿਆਨਾ - ਇਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਪੱਛਮੀ ਦੇਸ਼ਾਂ ਦੀਆਂ ਚਿੰਤਾਵਾਂ ਵਿਚਕਾਰ ਕੌਮਾਂਤਰੀ ਪਰਮਾਣੂ ਊਰਜਾ ਆਯੋਗ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਰਾਨ ਪਰਮਾਣੂ ਹਥਿਆਰ ਬਣਾ ਰਿਹਾ ਹੈ ਅਤੇ ਉਹ ਇਸ ਦਿਸ਼ਾ ਵਿਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ। Date:2010-02-20 Time:00:16:10
ਲਾਹੌਰ - ਪਾਕਿਸਤਾਨ ਦੀਆਂ ਮੋਬਾਇਲ ਕੰਪਨੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਭਾਰਤੀ ਮੋਬਾਇਲ ਆਪਰੇਟਰਾਂ ਟਾਟਾ ਅਤੇ ਰਿਲਾਇੰਸ ਕੰਮਿਊਨੀਕੇਸ਼ੰਸ ਦੁਆਰਾ ਫ੍ਰਿਕਵੈਂਸੀ ਬੈਂਡਵਿਥ ਵਿੱਚ ਦਖਲਅੰਦਾਜੀ ਨਾਲ ਉਹਨਾਂ ਦੀਆਂ ਸੇਵਾਵਾਂ ਦੀ ਗੁਣਵਤਾ ਪ੍ਰਭਾਵਿਤ ਹੋ ਰਹੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸੀਮਾ ਦੇ ਨਜ਼ਦੀਕ ਲਾਹੌਰ, ਸਿਆਲਕੋਟ, ਕਾਸੂਰ, ਸਹਿਵਾਲ ਅਤੇ ਬਹਾਵਲਨਗਰ ਵਿੱਚ ਬੈਂਡਵਿਥ ਨਾਲ ਛੇੜਛਾੜ ਨਾਲ ਉਹਨਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। Date:2010-02-20 Time:00:16:10
ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਦੀ ਵਾਰਤਾ ਤੋਂ ਸਿਰਫ਼ ਇੱਕ ਹਫ਼ਤੇ ਪਹਿਲਾਂ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੱਲਬਾਤ ਵਿੱਚ 26/11 ਹਮਲਿਆਂ ਦੀ ਜਾਂਚ ਨਾਲ ਜੁੜੇ ਮੁੱਦੇ ਉਠਾਏ ਜਾਣਗੇ। Date:2010-02-20 Time:00:16:10
ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ਼ ਦੀ ਫੈਨ ਲਿਸਟ ਬਹੁਤ ਲੰਬੀ ਹੈ, ਪਰ ਉਹਨਾਂ ਦੇ ਫੈਂਸ ਉਹਨਾਂ ਦੀ ਪਸੰਦ-ਨਾਪਸੰਦ ਦਾ ਕਿੰਨਾ ਜ਼ਬਰਦਸਤ ਧਿਆਨ ਰੱਖਦੇ ਹਨ, ਉਹ ਇਸ ਵੈਲੇਨਟਾਈਨ ਡੇ ਤੇ ਪਤਾ ਲੱਗਿਆ। ਦਰਅਸਲ, ਇਸ ਵੈਲੇਨਟਾਈਨ ਡੇ ਤੇ ਕੈਟਰੀਨਾ ਦੇ ਇੱਕ ਅਨਾਮ ਫੈਨ ਨੇ ਉਨ੍ਹਾਂ ਨੂੰ ਪਰਪਲ ਲੋਟਸ ਦਾ ਬੁਕੇ ਗਿਫ਼ਟ ਕੀਤਾ। ਤੁਹਾਨੂੰ ਦੱਸ ਦਈਏ ਕਿ ਪਰਪਲ ਲੋਟਸ ਕੈਟਰੀਨਾ ਦੇ ਮਨਪਸੰਦ ਫੁੱਲ ਹਨ। ਮਤਲਬ ਕਿ ਉਹ ਫੈਨ ਉਨ੍ਹਾਂ ਦੀ ਪਸੰਦ-ਨਾਪਸੰਦ ਤੋਂ ਚੰਗੀ ਤਰ੍ਹਾਂ ਵਾਕਿਫ਼ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਕੈਟਰੀਨਾ ਦੇ ਇਸ ਫੈਨ ਨੇ ਬੁਕੇ ਤੇ ਆਪਣਾ ਨਾਂਅ ਵੀ ਨਹੀਂ ਲਿਖਿਆ ਸੀ। ਜਾਣਕਾਰ ਸੂਤਰਾਂ ਦੇ ਅਨੁਸਾਰ ਜਦੋਂ ਕੈਟਰੀਨਾ ਨੂੰ ਬੁਕੇ ਮਿਲਿਆ ਤਾਂ ਉਹ ਉਸ ਨੂੰ ਦੇਖਦੇ ਹੀ ਖੁਸ਼ ਹੋ ਗਈ। Date:2010-02-20 Time:00:16:09
ਭਾਰਤੀ ਕਲਾ ਜਿੱਥੇ ਇੱਕ ਪਾਸੇ ਵਿਗਿਆਨਕ ਅਤੇ ਤਕਨੀਕੀ ਅਧਾਰ ਰੱਖਦੀ ਹੈ, ਉਥੇ ਹੀ ਦੂਜੇ ਪਾਸੇ ਭਾਵ ਅਤੇ ਰਸ ਨੂੰ ਵੀ ਜਿੰਦਾ ਰੱਖਦੀ ਹੈ। ਅੱਜਕੱਲ੍ਹ ਘਰ ਦੇ ਕੰਮਕਾਜ ਵਿੱਚ ਪ੍ਰਯੋਗ ਹੋਣ ਵਾਲੇ ਭਾਂਡਿਆਂ ਤੇ ਹੁਣ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਨੱਕਾਸ਼ੀ ਕੀਤੀ ਜਾਣ ਲਗੀ ਹੈ। Date:2010-02-20 Time:00:16:09
ਨਵੀਂ ਦਿੱਲੀ - ਦਿੱਲੀ ਹਾਈਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ 'ਚ ਗ੍ਰਿਫ਼ਤਾਰੀ ਦੇ ਖਤਰੇ ਦਾ ਸਾਹਮਣਾ ਕਰ ਰਹੇ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। Date:2010-02-20 Time:00:16:09
ਨਵੀਂ ਦਿੱਲੀ - ਦੇਸ਼ ਵਿਚ ਮੈਡੀਕਲ ਸੇਵਾਵਾਂ ਵਿਚ ਹੋਰ ਬਿਹਤਰੀ ਲਿਆਉਣ ਦੇ ਮਕਸਦ ਨਾਲ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਦੇਸ਼ ਭਰ ਦੇ 148 ਮੈਡੀਕਲ ਕਾਲਜਾਂ ਵਿਚ 5000 ਹਜ਼ਾਰ ਸੀਟਾਂ ਵਧਾਉਣ ਨੂੰ ਮਨਜ਼ੂਰੀ ਦਿੰਦਿਆਂ ਇਸ ਮਕਸਦ ਵਾਸਤੇ 1350 ਕਰੋੜ ਦੀ ਯਕਮੁਸ਼ਤ ਗਰਾਂਟ ਨੂੰ ਮਨਜ਼ੂਰੀ ਦਿੱਤੀ ਹੈ। Date:2010-02-20 Time:00:16:09
ਕਰਾਚੀ-ਭਾਸ਼ਾ ਪਾਕਿਸਤਾਨ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਯੂਨਿਸ ਖਾਨ ਨੂੰ ਇੱਕ ਸਥਾਨੀਅ ਟਵੰਟੀ-20 ਮੈਚ ਦੇ ਦੌਰਾਨ ਉਸ ਸਮੇਂ ਮੈਚ ਛੱਡ ਕੇ ਜਾਣਾ ਪਿਆ ਜਦੋਂ ਕ੍ਰਿਕੇਟ ਪ੍ਰੇਮੀਆਂ ਨੇ ਉਸ ਨੂੰ ਘੇਰਣ ਦਾ ਜਤਨ ਕੀਤਾ ਜਿਸ ਤੇ ਉਸ ਨੂੰ ਗੁੱਸਾ ਆ ਗਿਆ ਅਤੇ ਉਹ ਮੈਦਾਨ ਤੋਂ ਬਾਹਰ ਆ ਗਿਆ। Date:2010-02-20 Time:00:16:09
ਜੇਰੇਜ਼-ਫੋਰਸ ਇੰਡੀਆ ਦੇ ਟੈਸਟ ਡ੍ਰਾਇਵਰ ਪਾਲ ਡਿ ਰੇਸਟਾ ਜੇਰੇਜ ਸਰਟ ਤੇ ਟੈਸਟ ਡ੍ਰਾਇਵ ਵਿੱਚ ਲਗਾਤਾਰ ਦੂਜੇ ਦਿਨ ਸੱਤਵੇ ਸਥਾਨ ਤੇ ਰਹੇ। Date:2010-02-20 Time:00:16:09
page no.9 |
Select news date : 28 - 2 - 2010 27 - 2 - 2010 26 - 2 - 2010 25 - 2 - 2010 24 - 2 - 2010 23 - 2 - 2010 22 - 2 - 2010 21 - 2 - 2010 20 - 2 - 2010 19 - 2 - 2010 18 - 2 - 2010 17 - 2 - 2010 16 - 2 - 2010 15 - 2 - 2010 14 - 2 - 2010 13 - 2 - 2010 12 - 2 - 2010 11 - 2 - 2010 10 - 2 - 2010 9 - 2 - 2010 8 - 2 - 2010 7 - 2 - 2010 6 - 2 - 2010 5 - 2 - 2010 4 - 2 - 2010 3 - 2 - 2010 2 - 2 - 2010 1 - 2 - 2010 |