Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 2 - 2010

ਪੰਜਾਬ ਵਿੱਚ ਕੇਐੱਲਐੱਫ਼ ਦੇ ਦੋ ਅੱਤਵਾਦੀ ਗ੍ਰਿਫ਼ਤਾਰ

ਨਾਭਾ : ਪੰਜਾਬ ਵਿੱਚ ਇੱਕ ਵੱਡੇ ਹਮਲੇ ਦੀ ਕਥਿਤ ਯੋਜਨਾ ਬਣਾ ਰਹੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ਼) ਦੇ ਦੋ ਅੱਤਵਾਦੀਆਂ ਨੂੰ ਅੱਜ ਗ੍ਰਿਫ਼ਤਾਰ ਕਰਕੇ ਉਹਨਾਂ ਕੋਲੋਂ ਹਥਿਆਰ ਤੇ ਅੱਠ ਕਿਲੋਗ੍ਰਾਮ ਵਿਸਫ਼ੋਟਕ ਬਰਾਮਦ ਕੀਤਾ ਗਿਆ।

Date:2010-02-22 Time:00:27:17

ਇੱਕ ਰੋਜ਼ਾ ਵਿਚ ਧੋਨੀ ਨੰਬਰ ਇੱਕ

ਦੁਬਈ - ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਇੱਕ ਰੋਜ਼ਾ ਕ੍ਰਿਕਟ ਰੈਂਕਿੰਗ ਵਿਚ ਮੁੜ ਤੋਂ ਦੁਨੀਆ ਦੇ ਨੰਬਰ ਇੱਕ ਬੱਲੇਬਾਜ ਬਣ ਗਏ ਹਨ।ਧੋਨੀ ਨੇ ਆਈਸੀਸੀ ਦੀ ਅੱਜ ਜ਼ਾਰੀ ਤਾਜ਼ਾ ਇੱਕ ਰੋਜ਼ਾ ਰੈਂਕਿੰਗ ਵਿਚ ਆਸਟ੍ਰੇਲੀਆ ਦੇ ਮਾਇਕਲ ਹੱਸੀ ਨੂੰ ਅਹੁਦਾ ਮੁਕਤ ਕਰਕੇ ਨੰਬਰ ਇੱਕ ਬੱਲੇਬਾਜ ਬਨਣ ਦਾ ਮਾਣ ਹਾਸਲ ਕੀਤਾ ਹੈ।

Date:2010-02-22 Time:00:27:17

ਮੇਮਫਿਸ ਓਪਨ, ਫਾਈਨਲ 'ਚ ਪੁੱਜੀ ਸ਼ਾਰਾਪੋਵਾ

ਮੇਮਫਿਸ - ਮੁੱਢਲਾ ਸਥਾਨ ਪ੍ਰਾਪਤ ਰੂਸ ਦੀ ਮਾਰੀਆ ਸ਼ਾਰਾਪੋਵਾ ਸਵੀਡਨ ਦੀ ਕੁਆਲੀਫਾਇਰ ਸੋਫੀਆ ਅਰਵਿਡਸਨ ਨੂੰ ਲਗਾਤਾਰ ਸੈਟਾਂ ਵਿਚ 6-2, 6-1 ਨਾਲ ਹਰਾ ਕੇ ਮੇਮਫਿਸ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜ ਗਈ ਹੈ।

Date:2010-02-22 Time:00:27:17

'ਬਦਮਾਸ਼ ਕੰਪਨੀ' 7 ਮਈ ਨੂੰ ਹੋਵੇਗੀ ਰਿਲੀਜ਼

ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਫਿਲਮ 'ਰਾਕੇਟ ਸਿੰਘ- ਸੇਲਸਮੈਨ ਆਫ਼ ਦ ਈਅਰ' ਦੀ ਅਸਫ਼ਲਤਾ ਤੋਂ ਬਾਅਦ ਖਾਸ ਕਰ ਕੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੀ ਇੱਕ ਕੋਸ਼ਿਸ਼ ਦੇ ਮੱਦੇਨਜ਼ਰ ਉਨ੍ਹਾਂ ਦੀ 'ਬਦਮਾਸ਼ ਕੰਪਨੀ' ਆਉਣ ਵਾਲੀ ਸੱਤ ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੂਤਰਾਂ ਅਨੁਸਾਰ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਯਸ਼ਰਾਜ ਚੋਪੜਾ ਦੇ ਬੇਟੇ ਆਦਿਤਿਆ ਚੋਪੜਾ ਦੁਆਰਾ ਨਿਰਮਿਤ ਅਤੇ ਪਰਮੀਤ ਸੇਠੀ ਦੁਆਰਾ ਲਿਖੀ ਗਈ ਅਤੇ ਨਿਰਦੇਸ਼ਿਤ ਫਿਲਮ 'ਬਦਮਾਸ਼ ਕੰਪਨੀ' ਨੂੰ ਨੌਜਵਾਨ ਦਿਲਾਂ ਦੀ ਧੜਕਣ ਅਨੁਸ਼ਕਾ ਸ਼ਰਮਾ ਅਤੇ ਸ਼ਾਹਿਦ ਕਪੂਰ ਦੀ ਬਿਹਤਰ ਕੈਮੇਸਟ੍ਰੀ ਨਾਲ ਪੂਰੀ ਤਰ੍ਹਾਂ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸਦੇ ਇਲਾਵਾ ਕਾਮੇਡੀ ਅਭਿਨੇਤਾ ਬੀਰ ਦਾਸ ਅਤੇ ਇੰਡੀਅਨ ਆਇਡਲ ਕੰਟੈਸਟ ਦੇ ਜੇਤੂ ਰਹਿ ਚੁੱਕੇ ਮਿਆਂਗ ਚਾਂਗ ਦੀ ਮੌਜੂ

Date:2010-02-22 Time:00:27:17

ਫ੍ਰਾਂਸ ਦੀ ਇਰਾਨ ਨੂੰ ਚਿਤਾਵਨੀ

ਦਮਿਸ਼ਕਸ - ਫ੍ਰਾਂਸ ਦੇ ਪ੍ਰਧਾਨ ਮੰਤਰੀ ਫ੍ਰਾਂਕੋਇਸ ਫਿਲਨ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਆਪਣੇ ਪਰਮਾਣੂ ਪ੍ਰੋਗਰਾਮ ਵਿਚ ਪੱਛਮੀ ਦੇਸ਼ਾਂ ਨਾਲ ਸਹਿਯੋਗ ਨਾ ਕੀਤਾ ਤਾਂ ਆਉਂਦੇ ਹਫਤੇ ਵਿਚ ਉਸ ਖਿਲਾਫ ਸੰਸਾਰਕ ਤਾਕਤਾਂ ਕਾਰਵਾਈ ਕਰ ਸਕਦੀਆਂ ਹਨ।

Date:2010-02-22 Time:00:27:17

ਪਾਕਿ 'ਚ ਤਾਲਿਬਾਨ ਵੱਲੋਂ ਦੋ ਸਿੱਖ ਨੌਜਵਾਨ ਕਤਲ

ਪਿਸ਼ਾਵਰ/ਇਸਲਾਮਾਬਾਦ - ਪਾਕਿਸਤਾਨ ਦੇ ਪਿਸ਼ਾਵਰ ਇਲਾਕੇ ਵਿਚ ਅੱਜ ਤਾਲਿਬਾਨ ਵੱਲੋਂ ਦੋ ਸਿੱਖ ਨੌਜਵਾਨਾਂ ਦਾ ਮੂੰਹ ਮੰਗਿਆ ਜਜ਼ੀਆ ਨਾ ਮਿਲਣ ਕਰਕੇ ਬੇਰਹਿਮੀ ਨਾਲ ਸਿਰ ਕਲਮ ਕਰਕੇ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਇਕ ਨੌਜਵਾਨ ਦਾ ਸਿਰ ਇਕ ਗੁਰਦੁਆਰਾ ਸਾਹਿਬ ਵਿਚ ਰੱਖ ਦਿੱਤਾ।ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਵਿਚ ਸਿੱਖਾਂ ਨਾਲ ਅਜਿਹੀ ਘਟਨਾ ਵਾਪਰੀ ਹੋਵੇ।

Date:2010-02-22 Time:00:27:17

ਬੇਰਕਲਾਂ ਖੇਡਾਂ ਦਾ ਪੋਸਟਰ ਜਾਰੀ, ਖੇਡਾਂ 24 ਤੋਂ

ਮਲੌਦ - ਗਿੱਲ ਸਪੋਰਟਸ ਕਲੱਬ ਰਜਿ: ਪਿੰਡ ਬੇਰਕਲਾਂ ਵੱਲੋਂ 24 ਫਰਵਰੀ ਅਤੇ 25 ਫਰਵਰੀ ਨੂੰ ਗੁਰਮੇਲ ਰਾਇਸਰ ਯਾਦਗਾਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।ਇਨ੍ਹਾਂ ਖੇਡਾਂ ਦਾ ਪੋਸਟਰ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਜਾਰੀ ਕੀਤਾ।

Date:2010-02-22 Time:00:27:17

ਅੰਤਰਰਾਸ਼ਟਰੀ ਕਬੱਡੀ ਕੱਪ 24 ਨੂੰ

ਬਰਨਾਲਾ - ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ, ਐਨ. ਆਰ. ਆਈ., ਪੰਚਾਇਤ ਤੇ ਪਿੰਡ ਫਰਵਾਹੀ ਵਾਸੀਆਂ ਦੇ ਸਾਂਝੇ ਉਦਮ ਸਦਕਾ 24 ਤੋਂ 25 ਫਰਵਰੀ ਨੂੰ ਬਾਬਾ ਥੰਮਣ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਅਨਾਜ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ।

Date:2010-02-22 Time:00:27:17

ਸੰਗਤਪੁਰਾ ਦਾ ਕਬੱਡੀ ਖੇਡ ਮੇਲਾ 26 ਤੋਂ

ਸਵੱਦੀ ਕਲਾਂ - ਭਾਈ ਬਹਿਲੋ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਪਿੰਡ ਸੰਗਤਪੁਰਾ (ਢੈਪਈ) ਵੱਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਖੇਡ ਮੇਲਾ 26 ਤੇ 27 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ।

Date:2010-02-22 Time:00:27:17

ਦੱਖਣੀ ਅਫ੍ਰੀਕਾ ਉੱਪਰ ਭਾਰਤ ਦੀ ਰੋਮਾਂਚਕ ਜਿੱਤ

ਜੈਪੁਰ - ਭਾਰਤ ਅਤੇ ਦੱਖਣੀ ਅਫ੍ਰੀਕਾ ਵਿਚਕਾਰ ਖੇਡਿਆ ਗਿਆ ਪਹਿਲਾ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਜ਼ਬਰਦਸਤ ਉਤਾਰ ਚੜ੍ਹਾਅ ਭਰਿਆ ਰਿਹਾ ਅਤੇ ਇਸ ਦਾ ਫੈਸਲਾ ਮੈਚ ਦੀ ਆਖਰੀ ਗੇਂਦ ਉੱਪਰ ਭਾਰਤ ਦੇ ਪੱਖ ਵਿਚ ਹੋਇਆ।ਭਾਰਤ ਨੇ ਇਸ ਬੇਹੱਦ ਸਨਸਨੀਖੇਜ਼ ਮੁਕਾਬਲੇ ਨੂੰ 1 ਦੌੜ ਨਾਲ ਜਿੱਤ ਕੇ 3 ਮੈਚਾਂ ਦੀ ਲੜ੍ਹੀ ਵਿਚ 1-0 ਦਾ ਵਾਧਾ ਬਣਾ ਲਿਆ।

Date:2010-02-22 Time:00:27:17

ਸ਼ਿਆਮ ਸਰਨ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ : ਪ੍ਰਮਾਣੂ ਸਮਝੌਤੇ ਤੇ ਜਲਵਾਯੂ ਪਰਿਵਰਤਨ ਉੱਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਦੂਤ ਸ਼ਿਆਮ ਸਰਨ ਨੇ ਸ਼ੁਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸੂਤਰਾਂ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਸ਼੍ਰੀ ਸਰਨ ਨੂੰ ਅਹੁਦੇ ਤੋਂ ਹੱਟਣ ਦੀ ਆਗਿਆ ਦੇ ਦਿੱਤੀ ਹੈ, ਜਿਸਦੇ ਚੱਲਦਿਆਂ ਉਹ 14 ਮਾਰਚ ਨੂੰ ਪਦਮੁਕਤ ਹੋ ਜਾਣਗੇ।

Date:2010-02-21 Time:00:18:28

5000 ਨਿਯੁਕਤੀਆਂ ਕਰੇਗੀ ਮਹਿੰਦਰਾ-ਸਤਿਅਮ

ਨਵੀਂ ਦਿੱਲੀ - ਪ੍ਰਮੁੱਖ ਆਈਟੀ ਕੰਪਨੀ ਮਹਿੰਦਰਾ-ਸਤਿਅਮ ਦੀ ਅਗਲੇ ਮਹੀਨੇ ਦੇ ਅਖੀਰ ਤੱਕ ਲਗਭਗ 5000 ਪੇਸ਼ੇਵਰ ਨਿਯੁਕਤ ਕਰਨ ਦੀ ਯੋਜਨਾ ਹੈ। ਇਸਦੇ ਤਹਿਤ ਨਵੇਂ ਅਤੇ ਅਨੁਭਵੀ ਪੇਸ਼ੇਵਰਾਂ ਦੀ ਨਿਯੁਕਤੀ ਹੋਵੇਗੀ। ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਡੀ ਮੌਜੂਦਾ ਭਰਤੀ ਅਭਿਆਨ ਦੇ ਤਹਿਤ ਲਗਭਗ 5000 ਲੋਕਾਂ ਦੀ ਨਿਯੁਕਤੀ ਦੀ ਯੋਜਨਾ ਹੈ। ਉਹਨਾਂ ਨੇ ਕਿਹਾ ਕਿ ਇਹ ਪ੍ਰਕਿਰਿਆ ਮਾਰਚ ਅੰਤ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ।

Date:2010-02-21 Time:00:18:28

ਓਬੀਸੀ ਨੂੰ ਚੰਗੇ ਮੁਨਾਫ਼ੇ ਦੀ ਉਮੀਦ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਬੈਂਕ ਓਰੀਅੰਟਲ ਬੈਂਕ ਆਫ਼ ਕਾਮਰਸ (ਓਬੀਸੀ) ਨੂੰ ਚਾਲੂ ਵਿੱਤ ਵਰ੍ਹੇ ਦੇ ਅੰਤ ਤੱਕ ਸ਼ੁੱਧ ਮੁਨਾਫ਼ਾ 1000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਜਾਣ ਦੀ ਉਮੀਦ ਹੈ।

Date:2010-02-21 Time:00:18:28

ਤੰਬਾਕੂ ਉਦਯੋਗ 'ਚ ਐੱਫ਼ਡੀਆਈ ਦੀ ਲੋੜ੍ਹ ਨਹੀਂ : ਸ਼ਰਮਾ

ਚੈਨਈ : ਕੇਂਦਰੀ ਵਣਜ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਕਿ ਸਰਕਾਰ ਤੰਬਾਕੂ ਉਦਯੋਗ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਲਿਆਉਣ ਦੇ ਪੱਖ ਵਿੱਚ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ਵਿੱਚ ਸ਼ੋਧ ਅਤੇ ਤਕਨੀਕ ਦੇ ਖੇਤਰ ਵਿੱਚ ਨਿਵੇਸ਼ ਹੋਣਾ ਚਾਹੀਦਾ ਹੈ।

Date:2010-02-21 Time:00:18:28

ਨੋਕੀਆ ਐਕਸ 6 ਯੂਕੇ ਬਜ਼ਾਰ 'ਚ ਲਾਂਚ

ਨੋਕੀਆ ਨੇ ਆਪਣਾ ਨਵਾਂ ਟਚਸਕ੍ਰੀਨ ਮਿਊਜ਼ਿਕ ਮੋਬਾਇਲ ਫੋਨ ਐਕਸ 6 ਯੂਕੇ ਬਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ। ਨੋਕੀਆ ਦੇ ਇਸ ਫੋਨ ਤੇ ਐਸ 60 ਵਰਜ਼ਨ 5 ਚਲਾਇਆ ਜਾ ਸਕਦਾ ਹੈ। 3.2 ਇੰਚ ਅਤੇ 640x360 ਰਿਜੌਲਿਊਸ਼ਨ ਵਾਲਾ ਇਹ ਮੋਬਾਇਲ 16 ਜੀਬੀ ਅਤੇ 32 ਜੀਬੀ ਦੇ ਦੋ ਸੰਸਕਰਨਾਂ ਵਿੱਚ ਆਵੇਗਾ। ਐਕਸ 6 ਬਹੁਤ ਆਕਰਸ਼ਕ ਅਤੇ ਸਲਿਮ ਹੋਣ ਦੇ ਨਾਲ ਹੀ ਹਲਕਾ ਵੀ ਹੈ। ਇਸਦਾ ਵਜਨ ਸਿਰਫ਼ 122 ਗ੍ਰਾਮ ਹੈ। ਫੋਨ ਵਿੱਚ 5 ਮੇਗਾਪਿਕਸਲ ਕੈਮਰੇ ਦੇ ਨਾਲ ਕਾਰਲ ਜੇਸ ਆਪਟਿਕ, ਡਿਊਲ ਫਲੈਸ਼, ਟੀਵੀ ਆਊਟ, ਵੀਡੀਓ ਐਡਿਟਿੰਗ, ਆਨਲਾਈਨ ਸ਼ੇਅਰਿੰਗ, ਨੋਕੀਆ ਮਿਊਜ਼ਿਕ ਸਟੋਰ ਫੁਲ ਬ੍ਰਾਉਜ਼ਰ ਅਤੇ ਫਲੈਸ਼ ਲਾਈਟ ਸਪੋਰਟ ਵੀ ਹੈ।

Date:2010-02-21 Time:00:18:28

ਹੈਦਰਾਬਾਦ 'ਚ ਰੋਸ਼ ਪ੍ਰਦਰਸ਼ਨ ਕਾਰਣ ਫੈਲਿਆ ਤਨਾਅ

ਹੈਦਰਾਬਾਦ : ਹੈਦਰਾਬਾਦ ਵਿਖੇ ਅਲੱਗ ਤੇਲੰਗਾਨਾ ਸੂਬੇ ਦੇ ਮਸਲੇ ਉੱਤੇ ਸ਼ਨੀਵਾਰ ਨੂੰ ਉਸਮਾਨਿਆ ਯੂਨੀਵਰਸਿਟੀ ਦੇ ਵਿੱਦਿਆਰਥੀਆਂ ਦੇ ਪ੍ਰਸਤਾਵਿਤ ਰੋਸ਼ ਪ੍ਰਦਰਸ਼ਨ ਦੀ ਵਜ੍ਹਾ ਨਾਲ ਪੂਰੇ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਵਧਾਅ ਦਿੱਤੀ ਗਈ ਹੈ।

Date:2010-02-21 Time:00:18:28

ਹੋਈ ਚਾਰ ਹੋਰ ਬੈਂਕਾਂ ਦੀ ਤਾਲਾਬੰਦੀ

ਵਾਸ਼ਿੰਗਟਨ : ਅਮਰੀਕਾ ਵਿਖੇ ਚਾਰ ਹੋਰ ਬੈਂਕਾਂ ਮੰਦੀ ਦੀ ਭੇਂਟ ਚੜ੍ਹ ਗਈਆਂ ਹਨ। ਇਹਨਾਂ ਨੂੰ ਮਿਲਾਕੇ ਦੇਸ਼ ਵਿੱਚ ਇਸ ਵਰ੍ਹੇ ਬੰਦ ਹੋਣ ਵਾਲੀਆਂ ਬੈਂਕਾਂ ਦੀ ਸੰਖਿਆ ਵੱਧਕੇ 20 ਤੱਕ ਪਹੁੰਚ ਗਈ ਹੈ।

Date:2010-02-21 Time:00:18:28

ਕੱਚਾ ਤੇਲ 78 ਡਾਲਰ ਪ੍ਰਤੀ ਬੈਰਲ 'ਤੇ

ਲੰਡਨ : ਅਮਰੀਕਾ ਵਿੱਚ ਮੁਦਰਾ ਸਬੰਧੀ ਨੀਤੀ ਸਖ਼ਤ ਹੋਣ ਦੀ ਆਸ਼ੰਕਾ ਨਾਲ ਕੱਚੇ ਤੇਲ ਦੇ ਭਾਆਂ ਵਿੱਚ ਨਰਮੀ ਵੇਖੀ ਗਈ। ਇਸ ਦੇ ਕਾਰਣ ਅਮਰੀਕਾ ਵਿੱਚ ਕੱਚੇ ਤੇਲ ਦਾ ਮਾਰਚ ਦਾ ਵਾਅਦਾ 78.12 ਡਾਲਰ ਪ੍ਰਤੀ ਬੈਰਲ ਦਰਜ ਕੀਤਾ ਗਿਆ।

Date:2010-02-21 Time:00:18:28

ਇੱਕ ਅਪ੍ਰੈਲ ਤੋਂ ਮਿਲੇਗਾ ਰੋਜ਼ਾਨਾ ਵਿਆਜ਼

ਮੁੰਬਈ : ਆਉਂਦੀ ਇੱਕ ਅਪ੍ਰੈਲ ਤੋਂ ਤੁਹਾਡੇ ਬਚਤ ਖਾਤੇ ਵਿੱਚ ਜਮ੍ਹਾਂ ਰਾਸ਼ੀ ਉੱਤੇ ਪ੍ਰਤੀਦਿਨ ਵਿਆਜ ਮਿਲੇਗਾ। ਭਾਰਤੀ ਰਿਜ਼ਰਵ ਬੈਂਕ ਨੇ ਸਾਰੀਆਂ ਅਨੁਸੂਚਿਤ ਵਣਜ ਬੈਂਕਾਂ ਨੂੰ ਇਸ ਸਬੰਧ ਵਿੱਚ ਕੱਲ੍ਹ ਦੇਰ ਸ਼ਾਮ ਅਧਿਸੂਚਿਤ ਕਰ ਦਿੱਤਾ।

Date:2010-02-21 Time:00:18:28

ਮੱਧ ਏਸ਼ੀਆ 'ਤੇ ਹੈ ਅਲਕਾਇਦਾ ਦੀ ਨਜ਼ਰ : ਹਾਲਬ੍ਰੁੱਕ

ਦੁਸ਼ਾਂਬੇ - ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਅਲਕਾਇਦਾ ਸਾਬਕਾ ਸੋਵੀਅਤ ਸੰਘ ਦੇ ਸਹਿਯੋਗੀ ਦੇਸ਼ਾਂ ਨੂੰ ਅੱਤਵਾਦ ਦੀ ਜ਼ਮੀਨ ਬਨਾਉਣ ਚਾਹੁੰਦਾ ਹੈ ਅਤੇ ਉਹ ਇਸ ਖੇਤਰ ਨੂੰ ਅੱਤਵਾਦੀਆਂ ਦੀ ਭਰਤੀ ਅਤੇ ਸਿਖਲਾਈ ਸਰਗਰਮੀਆਂ ਦਾ ਕੇਂਦਰ ਬਨਾਉਣ ਦਾ ਇਛੁੱਕ ਹੈ।

Date:2010-02-21 Time:00:18:28

44% ਲੋਕ ਵਿੱਤੀ ਕੰਪਨੀਆਂ ਦੀ ਪਹੁੰਚ ਤੋਂ ਪਰੇ

ਨਵੀਂ ਦਿੱਲੀ : ਮਕਾਨ ਮਾਲਕ ਬਣਨ ਦੇ ਲਈ ਹੋਮ ਲੋਨ ਚੁੱਕਦਾ ਕਰ ਦੇਣ ਦੀ ਸਮਰੱਥਾ ਵਾਲੇ ਦੇਸ਼ ਦੇ 44 ਪ੍ਰਤੀਸ਼ਤ ਲੋਕ ਵਿੱਤੀ ਕੰਪਨੀਆਂ ਦੀ ਪਹੁੰਚ ਤੋਂ ਪਰੇ ਹਨ, ਜੇਕਰ ਹਾਲਾਤ ਬਦਲ ਜਾਣ ਤਾਂ ਆਮ ਆਦਮੀ ਮਕਾਨ ਮਾਲਕ ਬਣਨ ਦੀ ਕੀਮਤ ਵਿੱਚ 30 ਪ੍ਰਤੀਸ਼ਤ ਦੀ ਕਮੀ ਆ ਸਕਦੀ ਹੈ।

Date:2010-02-21 Time:00:18:28

ਹੋਰ ਗੈਸ ਖਰੀਦੇਗੀ ਐੱਨਟੀਪੀਸੀ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਐੱਨਟੀਪੀਸੀ ਲਿਮੀਟੇਡ ਨੇ ਰਿਲਾਇੰਸ ਇੰਡਸਟਰੀਜ਼ ਦੀ ਪੂਰਬੀ ਤੱਟਵਰਤੀ ਕੇਜੀ ਡੀ6 ਫੀਲਡਜ਼ ਨਾਲ ਪ੍ਰਤੀਦਿਨ 12 ਲੱਖ ਘਣ ਮੀਟਰ ਗੈਸ ਅਤੇ ਖਰੀਦਣ ਦੇ ਲਈ ਸਮਝੌਤਾ ਕੀਤਾ ਹੈ।

Date:2010-02-21 Time:00:18:28

ਐੱਮਐੱਮਟੀਸੀ ਨੇ ਕੀਤਾ ਟੈਂਡਰ ਜਾਰੀ

ਨਵੀਂ ਦਿੱਲੀ : ਸਰਕਾਰੀ ਵਪਾਰ ਨਿਗਮ (ਐੱਮਐੱਮਟੀਸੀ) ਨੇ ਅੱਜ ਦਸ ਅਪ੍ਰੈਲ ਤੱਕ 15000 ਟਨ ਦਾਲਾਂ ਦਾ ਆਯਾਤ ਕਰਨ ਦੇ ਲਈ ਇੱਕ ਟੈਂਡਰ ਜਾਰੀ ਕੀਤਾ ਹੈ। ਐੱਮਐੱਮਟੀਸੀ ਨੇ ਇੱਕ ਨੋਟਿਸ ਵਿੱਚ ਕਿਹਾ ਕਿ ਇਹ ਬੋਲੀ ਦੋ ਮਾਰਚ ਨੂੰ ਬੰਦ ਹੋਵੇਗੀ ਅਤੇ ਉਹਨਾਂ ਦੇ ਬਾਰੇ ਵਿੱਚ ਫੈਸਲਾ ਨੌ ਮਾਰਚ ਤੱਕ ਲਿਆ ਜਾਵੇਗਾ।

Date:2010-02-21 Time:00:18:28

ਇਸਲਾਮਿਕ ਅੱਤਵਾਦ ਇੱਕ ਚੁਨੌਤੀ : ਹੁਸੈਨ

ਨਵੀਂ ਦਿੱਲੀ : ਮਾਲਦੀਪ ਦੇ ਉਪ ਰਾਸ਼ਟਰਪਤੀ ਡਾ.ਮੁਹੰਮਦ ਵਾਹਿਦ ਹੁਸੈਨ ਨੇ ਅੱਜ ਕਿਹਾ ਕਿ ਅੱਤਵਾਦ ਨੂੰ ਲੈਕੇ ਇਸਲਾਮ ਵਿੱਚ ਡੂੰਘੇ ਭੁਲੇਖੇ ਪੈਦਾ ਹੋ ਰਹੇ ਹਨ ਅਤੇ ਮਾਲਦੀਪ ਦੀ ਲੋਕਤੰਤਰਿਕ ਸਰਕਾਰ ਨੂੰ ਜਿਨ੍ਹਾਂ ਅਨੇਕ ਚੁਨੌਤੀਆਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ, ਉਹਨਾਂ ਵਿੱਚ ਇਸਲਾਮਿਕ ਅੱਤਵਾਦ ਵੀ ਸ਼ਾਮਿਲ ਹੈ।

Date:2010-02-21 Time:00:18:28

ਹਵਾਰਾ ਦੀ ਵੀਡਿਉ ਕਾਨਫਰੰਸਿੰਗ ਰਾਹੀਂ ਪੇਸ਼ੀ ਬਾਰੇ ਵਿਚਾਰ

ਨਵੀਂ ਦਿੱਲੀ - ਦਿੱਲੀ ਦੀ ਇੱਕ ਅਦਾਲਤ ਨੇ ਰਾਜਧਾਨੀ ਦੇ ਦੋ ਸਿਨੇਮਾਘਰਾਂ ਵਿਚ ਬੰਬ ਧਮਾਕਿਆਂ ਦੇ ਆਰੋਪੀ ਜਗਤਾਰ ਸਿੰਘ ਹਵਾਰਾ ਨੂੰ ਵੀਡਿਉ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕਰਨ ਬਾਰੇ ਚੰਡੀਗੜ੍ਹ ਜਿਲ੍ਹਾ ਜੇਲ੍ਹ ਸੁਪਰਡੈਂਟ ਨਾਲ ਗੱਲਬਾਤ ਕੀਤੀ।

Date:2010-02-21 Time:00:18:28


1   2   3   4   5   6   7   8   9   10  

page no.8

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010