Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 2 - 2010

ਸਚਿਨ ਨੂੰ ਮਿਲੇਗਾ ਚਾਂਦੀ ਦਾ ਬੱਲਾ

ਗਵਾਲੀਅਰ - ਟੀਮ ਇੰਡੀਆ ਦੇ ਸਟਰ ਬੱਲੇਬਾਜ ਸਚਿਨ ਤੇਂਦੁਲਕਰ ਨੂੰ ਗਵਾਲੀਅਰ ਡਿਵੀਜ਼ਨ ਕ੍ਰਿਕਟ ਐਸੋਸੀਏਸ਼ਨ ਸਨਮਾਣਤ ਕਰੇਗਾ।ਜੀਡੀਸੀਏ ਭਾਰਤ ਅਤੇ ਦੱਖਣੀ ਅਫ੍ਰੀਕਾ ਵਿਚਕਾਰ ਹੋਣ ਵਾਲੇ ਦੂਜੇ ਇੱਕ ਰੋਜ਼ਾ ਮੈਚ ਵਿਚ ਸਚਿਨ ਨੂੰ ਕ੍ਰਿਕਿਅਟ ਵਿਚ 20 ਸਾਲ ਪੂਰੇ ਕਰਨ ਲਈ ਚਾਂਦੀ ਨਾਲ ਬਣਿਆ ਬੱਲਾ ਤੋਹਫੇ ਵਿਚ ਦੇਵੇਗਾ।

Date:2010-02-23 Time:00:19:38

ਧੋਨੀ ਦੇਸ਼ ਦੇ ਤੀਜੇ ਸੱਭ ਤੋਂ ਸਫਲ ਕਪਤਾਨ

ਨਵੀਂ ਦਿੱਲੀ - ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੱਖਣੀ ਅਫ੍ਰੀਕਾ ਖਿਲਾਫ ਐਤਵਾਰ ਰਾਤ ਜੈਪੁਰ ਵਿਚ ਪਹਿਲੇ ਇੱਕ ਰੋਜ਼ਾ ਮੈਚ ਵਿਚ ਇੱਕ ਦੌੜ ਦੀ ਰੋਮਾਂਚਕ ਜਿੱਤ ਹਾਸਲ ਕਰਨ ਦੇ ਨਾਲ ਹੀ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਵਿਚ ਦੇਸ਼ ਦੇ ਤੀਜੇ ਸੱਭ ਤੋਂ ਸਫਲ ਕਪਤਾਨ ਬਣ ਗਏ ਹਨ।

Date:2010-02-23 Time:00:19:38

ਰਾਈਟ ਜਾਂ ਰੌਂਗ ਦਾ ਪ੍ਰੋਮੋ

ਰਾਈਟ ਜਾਂ ਰੌਂਗ ਦਾ ਪ੍ਰੋਮੋ ਬਹੁਤ ਦਿਨਾਂ ਬਾਅਦ ਸੰਨੀ ਦਿਉਲ ਦੇ ਪ੍ਰਸੰਸਕਾਂ ਨੂੰ ਉਨ੍ਹਾਂ ਦੀ ਨਵੀਂ ਫਿਲਮ ਦੇਖਣ ਨੂੰ ਮਿਲੇਗੀ। 'ਰਾਈਟ ਜਾਂ ਰੌਂਗ' ਰਾਹੀਂ ਉਹ ਸਹੀ ਨੂੰ ਸਹੀ ਅਤੇ ਗ਼ਲਤ ਨੂੰ ਗ਼ਲਤ ਠਹਿਰਾਉਂਦੇ ਹੋਏ ਨਜ਼ਰ ਆਉਣਗੇ। ਇਰਫਾਨ ਖਾਨ ਅਤੇ ਕੋਂਕਣਾ ਸੇਨ ਸ਼ਰਮਾ ਵਰਗੇ ਮਜ਼ਬੂਤ ਕਲਾਕਾਰਾਂ ਦੀ ਮੌਜੂਦਗੀ ਦੇ ਕਾਰਨ ਫਿਲਮ ਤੋਂ ਉਮੀਦ ਕੀਤੀ ਜਾ ਸਕਦੀ ਹੈ। ਨਾਲ ਹੀ ਈਸ਼ਾ ਕੋਪੀਕਰ ਵੀ ਦਿਖਾਈ ਦਵੇਗੀ। ਫਿਲਮ ਦਾ ਨਿਰਦੇਸ਼ਨ ਕੀਤਾ ਹੈ ਨੀਰਜ ਪਾਠਕ ਨੇ, ਜਦੋਂ ਕਿ ਸੰਗੀਤ ਮੌਂਟੀ ਸ਼ਰਮਾ ਦਾ ਹੈ।

Date:2010-02-23 Time:00:19:38

ਤੁਮ ਮਿਲੋ ਤੋ ਸਹੀ

'ਤੁਮ ਮਿਲੋ ਤੋ ਸਹੀ' ਉਨ੍ਹਾਂ ਆਮ ਲੋਕਾਂ ਦੀ ਕਹਾਣੀ ਹੈ ਜੋ ਉਮਰ ਦੇ ਅਲੱਗ-ਅਲੱਗ ਪੜਾਵਾਂ 'ਤੇ ਹਨ। ਫਿਲਮ ਵਿੱਚ ਤਿੰਨ ਕਪਲ ਦਿਖਾਏ ਗਏ ਹਨ। ਇੱਕ ਟੀਨ ਏਜ਼ ਕਪਲ ਹੈ। ਦੂਜਾ ਤੀਹ ਦੇ ਆਸ-ਪਾਸ ਹੈ ਅਤੇ ਤੀਜੇ ਕਪਲ ਦੀ ਉਮਰ ਲਗਭਗ ਪੰਜਾਹ ਸਾਲ ਹੈ। ਤਿੰਨਾਂ ਕਪਲਸ ਨੂੰ ਲੱਗਦਾ ਹੈ ਕਿ ਉਹਨਾਂ ਦੀ ਜੜ੍ਹਾਂ ਇਸ ਤਰ੍ਹਾਂ ਉਲਝੀਆਂ ਹੋਈਆਂ ਹਨ ਕਿ ਉਹ ਦੋ ਨਹੀਂ ਬਲਕਿ ਇੱਕ ਹੀ ਦਰੱਖਤ ਦਾ ਹਿੱਸਾ ਹਨ। ਜੀਵਨ ਦੀ ਯਾਤਰਾ ਜਿਵੇਂ-ਤਿਵੇਂ ਅੱਗੇ ਵੱਧਦੀ ਹੈ, ਉਨ੍ਹਾਂ ਨੂੰ ਸੱਚੇ ਪਿਆਰ ਦਾ ਅਹਿਸਾਸ ਹੁੰਦਾ ਹੈ।

Date:2010-02-23 Time:00:19:38

ਨਵੇਂ ਪ੍ਰਮਾਣੂ ਪਲਾਂਟ ਬਣਾਉਣ ਦੀ ਤਿਆਰੀ

ਤੇਹਰਾਨ : ਇਰਾਨ ਨੇ ਦਸ ਨਵੇਂ ਪ੍ਰਮਾਣੂ ਪ੍ਰਸਾਰ ਪਲਾਂਟ ਲਗਾਉਣ ਦੇ ਲਈ ਸੰਭਾਵਿਤ ਸਥਾਨਾਂ ਦੀ ਚੋਣ ਕਰ ਲਈ ਹੈ, ਅਤੇ ਇਹਨਾਂ ਵਿੱਚੋਂ ਦੋ ਦਾ ਨਿਰਮਾਣ ਕਾਰਜ ਇਸ ਵਰ੍ਹੇ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ।

Date:2010-02-23 Time:00:19:38

ਬਟਾਲੇ ਕਰਫ਼ਿਊ 'ਚ ਢਿੱਲ

ਬਟਾਲਾ : ਪੰਜਾਬ ਦੇ ਬਟਾਲਾ ਸ਼ਹਿਰ ਵਿੱਚ ਅੱਜ ਕਿਸੇ ਅਣਚਾਹੀ ਘਟਨਾ ਨੂੰ ਨਹੀਂ ਵੇਖਦਿਆਂ ਅਧਿਕਾਰੀਆਂ ਨੇ ਕਰਫ਼ਿਊ ਵਿੱਚ ਢਿੱਲ ਦੇ ਦਿੱਤੀ। ਈਸਾ ਮਸੀਹ ਦਾ ਫੋਟੋ ਕਥਿਤ ਤੌਰ 'ਤੇ ਇਤਰਾਜਜਨਕ ਤਰੀਕੇ ਨਾਲ ਪ੍ਰਕਾਸ਼ਿਤ ਕਰਨ ਨੂੰ ਲੈਕੇ ਇੱਥੇ ਹਿੰਸਾ ਭੜ੍ਹਕ ਗਈ ਸੀ।

Date:2010-02-23 Time:00:19:37

ਅਫਗਾਨ ਤਾਲੀਬਾਨ ਦਾ ਉੱਚ ਆਗੂ ਕਾਬੂ

ਵਾਸ਼ਿੰਗਟਨ - ਪਾਕਿਸਤਾਨੀ ਪੁਲਿਸ ਨੇ ਨੌਸ਼ੇਰਾ ਇਲਾਕੇ ਤੋਂ ਤਾਲੀਬਾਨੀ ਆਗੂ ਅਤੇ ਅਫਗਾਨਿਸਤਾਨ ਦੇ ਨਨਗਾਹਾ ਰਾਜ ਦੇ ਸਾਬਕਾ ਗਵਰਨਰ ਮੌਲਵੀ ਕਬੀਰ ਨੂੰ ਗ੍ਰਿਫਤਾਰ ਕੀਤਾ ਹੈ।ਟੀਵੀ ਚੈਨਲ ਫਾਕਸ ਨਿਊਜ਼ ਨੇ ਆਪਣੀ ਵੈਬਸਾਈਟ ਵਿਚ ਦੋ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਤੋਂ ਬੀਤੇ ਕੱਲ੍ਹ ਇਹ ਜਾਣਕਾਰੀ ਦਿੱਤੀ।

Date:2010-02-23 Time:00:19:37

ਵਸੁੰਧਰਾ ਰਾਜੇ ਨੇ ਦਿੱਤਾ ਅਸਤੀਫ਼ਾ

ਜੈਪੁਰ : ਲੰਮੀ ਜੱਦੋਜਹਿਦ ਦੇ ਬਾਅਦ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਅੱਜ ਰਾਜਸਥਾਨ ਵਿਧਾਨ ਸਭਾ ਵਿਰੋਧੀ ਪੱਖ ਨੇਤਾ ਦੇ ਪਦ ਤੋਂ ਅਸਤੀਫ਼ਾ ਦੇ ਦਿੱਤਾ।

Date:2010-02-23 Time:00:19:37

ਸਿੱਖਾਂ ਦੇ ਕਤਲ ਵਿਰੁੱਧ ਪ੍ਰਦਰਸ਼ਨ

ਪਾਕਿਸਤਾਨ 'ਚ ਤਾਲਿਬਾਨ ਵੱਲੋਂ ਦੋ ਸਿੱਖਾਂ ਦੇ ਕਤਲ ਵਿਰੁੱਧ ਅੱਜ ਭਾਜਪਾ ਵੱਲੋਂ ਸਰਹੱਦ ਨੇੜੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਤਾਲਿਬਾਨ ਦਾ ਪੁਤਲਾ ਫੂਕਿਆ ਗਿਆ।

Date:2010-02-23 Time:00:19:37

ਨਿਰਪੱਖ ਚੌਣਾਂ ਕਰਾਵੇ ਸੈਨਾ : ਨਾਈਜ਼ਿਰੀਆਈ ਵਿਰੋਧੀ ਦਲ

ਨਿਅਮੇ - ਨਾਈਜ਼ੀਰੀਆ ਦੇ ਮੁੱਖ ਵਿਰੋਧੀ ਦਲ ਨੇ ਸੈਨਾ ਵੱਲੋਂ ਤਖਤਾ ਪਲਟ ਕਰਕੇ ਰਾਸ਼ਟਰਪਤੀ ਮਮਾਦੋ ਤਾਂਦਜ਼ਾ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦਾ ਸਵਾਗਤ ਕਰਦਿਆਂ ਉਸ ਤੋਂ ਨਿਰਪੱਖ ਚੌਣਾਂ ਕਰਾਉਣ ਦੀ ਮੰਗ ਕੀਤੀ ਹੈ।ਵਿਰੋਧੀ ਦਲ ਦੇ ਬੁਲਾਰੇ ਬਜ਼ੋਉਮ ਮੁਹੰਮਦ ਨੇ ਬੀਤੇ ਕੱਲ੍ਹ ਰਾਜਧਾਨੀ ਨਿਅਮੇ ਵਿਚ ਹਜ਼ਾਰਾਂ ਲੋਕਾਂ ਦੀ ਰੈਲੀ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਸਾਨੂੰ ਫੌਜੀ ਜੁੰਟਾ ਦਾ ਉਹਨਾਂ ਦੀ ਦਖਲ ਅੰਦਾਜੀ ਲਈ ਧੰਨਵਾਦ ਕਰਨਾ ਚਾਹੀਦਾ ਹੈ।

Date:2010-02-22 Time:00:27:18

ਯਮਨ ਵਿੱਚ 16 ਇਸਲਾਮੀ ਵਿਦਰੋਹੀ ਕਾਬੂ

ਸਨਾ : ਮੁਸਲਿਮ ਵਿਦਰੋਹੀਆਂ ਦੇ ਸੰਘਰਸ਼ ਨਾਲ ਜੂਝ ਰਹੇ ਯਮਨ ਦੇ ਦੱਖਣੀ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਵਿਦਰੋਹੀ ਗਤੀਵਿਧੀਆਂ ਵਿੱਚ ਲਿਪਤ ਰਹਿਣ ਦੇ ਸ਼ੱਕ ਵਿੱਚ 16 ਲੋਕਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ।

Date:2010-02-22 Time:00:27:18

ਪੁਰਤਗਾਲ 'ਚ ਹੜ੍ਹ ਨਾਲ 32 ਲੋਕਾਂ ਮਰੇ

ਲਿਸਬਨ : ਪੁਰਤਗਾਲ ਦੇ ਮੈਡੇਰਾ ਟਾਪੂ ਵਿੱਚ ਭਿਆਨਕ ਤੂਫ਼ਾਨੀ ਵਰਖ਼ਾ ਦੇ ਬਾਅਦ ਆਏ ਭਿਆਨਕ ਹੜ੍ਹ ਅਤੇ ਮਿੱਟੀ ਧੱਸਣ ਨਾਲ ਘੱਟ ਤੋਂ ਘੱਟ 32 ਲੋਕਾਂ ਦੀ ਮੌਤ ਹੋ ਗਈ। ਪੁਰਤਗਾਲ ਦੇ ਪ੍ਰਮੁੱਖ ਸੈਰ ਸਪਾਟਾ ਸਥਲ ਉੱਤੇ ਕੱਲ੍ਹ ਆਏ ਇਸ ਭਿਆਨਕ ਹੜ੍ਹ ਨਾਲ ਘੱਟ ਤੋਂ ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ।

Date:2010-02-22 Time:00:27:18

ਲੋਕ ਅੰਦੋਲਨ ਹੀ ਰੋਕ ਸਕਦਾ ਹੈ ਮਹਿੰਗਾਈ : ਯੇਚੁਰੀ

ਬੈਰਕਪੁਰ - ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਪੋਲਿਤ ਬਿਉਰੋ ਮੈਂਬਰ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ਕੀਮਤਾਂ ਵਿਚ ਹੋ ਰਿਹਾ ਬੇਲਗਾਮ ਵਾਧਾ ਜਨਤਾ ਦੇ ਅੰਦੋਲਨ ਨਾਲ ਹੀ ਰੋਕਿਆ ਜਾ ਸਕਦਾ ਹੈ।

Date:2010-02-22 Time:00:27:18

ਇੰਡੀਅਨ ਮੁਜਾਹਿਦੀਨ 'ਤੇ ਰੋਕ ਦਾ ਇਰਾਦਾ ਨਹੀਂ : ਪਿੱਲੈ

ਨਵੀਂ ਦਿੱਲੀ - ਕੇਂਦਰ ਸਰਕਾਰ ਦਾ ਪੁਣੇ ਦੇ ਜਰਮਨ ਬੇਕਰੀ ਧਮਾਕੇ ਵਿਚ ਸ਼ਮੂਲੀਅਤ ਦੇ ਮਾਮਲੇ ਵਿਚ ਸ਼ੱਕੀ ਸੰਗਠਨ ਇੰਡੀਅਨ ਮੁਜਾਹਿਦੀਨ ਉੱਪਰ ਰੋਕ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ।ਕੇਂਦਰੀ ਗ੍ਰਹਿ ਸਕਤੱਰ ਜੀਕੇ ਪਿੱਲੈ ਨੇ ਇੱਥੇ ਇਹ ਗੱਲ ਕਹੀ।

Date:2010-02-22 Time:00:27:18

ਐੱਮਐੱਨਪੀ ਤੋਂ ਕੋਈ ਖ਼ਤਰਾ ਨਹੀਂ : ਬੀਐੱਸਐੱਨਐੱਲ

ਬੈਂਗਲੂਰ : ਸਰਵਜਨਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ (ਬੀਐੱਸਐੱਨਐੱਲ) ਨੇ ਕਿਹਾ ਹੈ ਕਿ ਮੋਬਾਇਲ ਪੋਰਟੇਬੀਲਿਟੀ ਸੇਵਾ (ਐੱਮਐੱਨਪੀ) ਨਾਲ ਉਸਦੇ ਕਾਰੋਬਾਰ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ।

Date:2010-02-22 Time:00:27:18

ਭਾਰਤੀ ਇਤਹਾਸ 'ਚ ਅਹਿਮ ਹੈ ਜੈਤੋ ਦਾ ਮੋਰਚਾ

ਜੈਤੋ : ਘਟਨਾ 86 ਵਰ੍ਹੇ ਪੁਰਾਣੀ ਹੈ ਜਦੋਂ 21 ਫਰਵਰੀ ਦੇ ਦਿਨ ਜੈਤੋਂ ਅਤੇ ਨਨਕਾਣਾ ਸਾਹਿਬ ਵਿੱਚ ਸੈਂਕੜਿਆਂ ਸਿੱਖਾਂ ਨੇ ਗੁਰੂਦੁਆਰਿਆਂ ਦੀ ਰੱਖਿਆ ਦੇ ਲਈ ਬ੍ਰਿਟਿਸ਼ ਫੌਜੀ ਦੀਆਂ ਗੋਲੀਆਂ ਦਾ ਹੱਸਦਿਆਂ ਹੱਸਦਿਆਂ ਸਾਹਮਣਾ ਕਰਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀ ਸੀ।ਇਸ ਘਟਨਾ ਨੂੰ ਭਾਰਤੀ ਇਤਹਾਸ ਵਿਚ ਅਹਿਮ ਥਾਂ ਹਾਸਲ ਹੈ ਜੋ ਸਿੱਖਾਂ ਦੀਆਂ ਲਾਸਾਣੀ ਕੁਰਬਾਨੀਆਂ ਦੀ ਇੱਕ ਹੋਰ ਮਿਸਾਲ ਹੈ।

Date:2010-02-22 Time:00:27:18

ਆਰਬੀਆਈ ਦਾ ਮਿਜ਼ੋਰਮ 'ਚ ਸੰਪਰਕ ਕੈਂਪ

ਐਜਲ : ਦੂਰਵਰਤੀ ਖੇਤਰਾਂ ਤੱਕ ਬੈਂਕਿੰਗ ਸਹੂਲਤਾਂ ਪਹੁੰਚਾਉਣ, ਗ੍ਰਾਮੀਣ ਲੋਕਾਂ ਨੂੰ ਇਹਨਾਂ ਦੀ ਵਿਸਤਾਰ ਪੂਰਵਕ ਜਾਣਕਾਰੀ ਦੇਣ ਅਤੇ ਜਾਲੀ ਨੋਟਾਂ ਤੋਂ ਬੱਚਣ ਦੇ ਲਈ ਉਹਨਾਂ ਨੂੰ ਜਾਗਰੂਕ ਬਣਾਉਣ ਵਾਸਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਮਿਜੋਰਮ ਦੇ ਐਜਲ ਵਿੱਚ ਆਯੋਜਿਤ ਸੰਪਰਕ ਕੈਂਪ ਵਿੱਚ ਕੱਲ੍ਹ ਹਜਾਰਾਂ ਲੋਕ ਪੁੱਜੇ।

Date:2010-02-22 Time:00:27:18

ਉਤਪਾਦ ਕਰ 'ਚ ਕਟੌਤੀ ਜਾਰੀ ਰੱਖਣ ਦੀ ਅਪੀਲ

ਨਵੀਂ ਦਿੱਲੀ : ਮੰਦੀ ਦੇ ਦੌਰਾਨ ਦਿੱਤੇ ਗਏ ਰਾਹਤ ਪੈਕੇਜਾਂ ਦੇ ਬਲ ਉੱਤੇ ਦੇਸ਼ ਦੇ ਆਟੋ ਮੋਬਾਇਲ ਉਦਯੋਗ ਦੇ ਕਾਰੋਬਾਰ ਵਿੱਚ ਆਈ ਤੇਜੀ ਨੂੰ ਬਣਾਏ ਰੱਖਣ ਲਈ ਇਸ ਉਦਯੋਗ ਨੇ ਵਿੱਤ ਮੰਤਰੀ ਨੂੰ ਉਤਪਾਦ ਕਰ ਵਿੱਚ ਦਿੱਤੀ ਗਈ ਚਾਰ ਪ੍ਰਤੀਸ਼ਤ ਛੂਟ ਨੂੰ ਜਾਰੀ ਰੱਖਣ ਦੀ ਬੇਨਤੀ ਕੀਤੀ ਹੈ।

Date:2010-02-22 Time:00:27:18

ਰਾਜ ਬੱਬਰ ਉੱਤੇ ਆਪਰਾਧਿਕ ਆਰੋਪ ਤੈਅ

ਨਵੀਂ ਦਿੱਲੀ : ਬੌਲੀਵੁੱਡ ਅਭਿਨੇਤਾ ਅਤੇ ਕਾਂਗਰਸ ਸਾਂਸਦ ਰਾਜ ਬੱਬਰ ਉੱਤੇ ਦਿੱਲੀ ਦੀ ਇੱਕ ਅਦਾਲਤ ਨੇ ਆਪਰਾਧਿਕ ਆਰੋਪ ਤੈਅ ਕੀਤਾ ਹੈ।ਜਿਕਰਯੋਗ ਹੈ ਕਿ ਸਾਲ 2000 ਵਿੱਚ ਜਦੋਂ ਰਾਜ ਬੱਬਰ ਸਮਾਜਵਾਦੀ ਪਾਰਟੀ ਵਿੱਚ ਸਨ, ਤਦ ਉਹਨਾਂ ਉੱਤੇ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਤੱਤਕਾਲੀਨ ਪ੍ਰਧਾਨ ਮੰਤਰੀ ਦੇ ਘਰ ਦੇ ਆਲੇ ਦੁਆਲੇ ਮੌਜੂਦ ਪੁਲਿਸ ਮੁਲਾਜਮਾਂ ਉੱਤੇ ਪੱਥਰ ਸੁੱਟਣ ਦਾ ਆਰੋਪ ਲਗਾਇਆ ਗਿਆ ਹੈ।

Date:2010-02-22 Time:00:27:18

ਪੁਣੇ ਬੰਬ ਵਿਸਫ਼ੋਟ, ਮ੍ਰਿਤਕ ਸੰਖਿਆ 15 ਹੋਈ

ਪੁਣੇ : ਪੁਣੇ ਬੰਬ ਵਿਸਫ਼ੋਟ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧਕੇ ਅੱਜ 15 ਹੋ ਗਈ। ਆਧਿਕਾਰਕ ਸੂਤਰਾਂ ਦੇ ਮੁਤਾਬਿਕ ਵਿਸਫ਼ੋਟ ਵਿੱਚ ਗੰਭੀਰ ਰੂਪ ਨਾਲ ਫੱਟੜ 23 ਸਾਲਾ ਰਾਜੀਵ ਅਗਰਵਾਲ ਅਤੇ ਵਿਕਾਸ ਨੇ ਅੱਜ ਦਮ ਤੋੜ੍ਹ ਦਿੱਤਾ।

Date:2010-02-22 Time:00:27:18

ਆਤਮਦਾਹ ਕਰਨ ਵਾਲੇ ਪਾੜ੍ਹੇ ਦੀ ਹੋਈ ਮੌਤ

ਹੈਦਰਾਬਾਦ : ਅਲੱਗ ਤੇਲੰਗਾਨਾ ਰਾਜ ਦੇ ਸਮਰੱਥਨ ਵਿੱਚ ਇੱਥੇ ਉਸਮਾਨੀਆ ਯੂਨੀਵਰਸਿਟੀ ਕੈਂਪਸ ਵਿੱਚ ਆਤਮਦਾਹ ਦਾ ਯਤਨ ਕਰਨ ਵਾਲੇ 19 ਸਾਲਾ ਇੱਕ ਨੌਜਵਾਨ ਦੀ ਮੌਤ ਹੋ ਗਈ।

Date:2010-02-22 Time:00:27:18

ਆਈਡਿਆ ਨੂੰ ਅਦਾਲਤ ਦਾ ਨਿਰਦੇਸ਼

ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਜੀਐੱਸਐੱਮ ਸੇਵਾ ਪ੍ਰਦਾਨ ਕਰਨ ਵਾਲੀ ਆਈਡਿਆ ਸੈਲਿਊਲਰ ਨੂੰ ਉਸਦੇ ਵੰਡਕਰਤਾਵਾਂ ਦੁਆਰਾ ਕੀਤੀ ਗਈ ਸਿਮ ਕਾਰਡ ਦੀ ਵਿੱਕਰੀ ਨੂੰ ਲੈਕੇ ਦਿੱਤੇ ਗਏ ਕਮੀਸ਼ਨ ਉੱਤੇ ਸ਼ੁਲਕ ਅਦਾ ਕਰਨ ਦਾ ਨਿਰਦੇਸ਼ ਦਿੱਤਾ ਹੈ।

Date:2010-02-22 Time:00:27:18

ਮਾਈਲਜ਼ ਅਤੇ ਸਮਾਈਲਜ਼ ਰੈਲੀ

ਨਵੀਂ ਦਿੱਲੀ : ਕਾਰ ਬਣਾਉਣ ਵਾਲੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੁੰਡਈ ਮੋਟਰ ਇੰਡੀਆ ਲਿਮੀਟੇਡ ਦੁਆਰਾ ਆਪਣੀ ਕਾਰ ਗ੍ਰਾਹਕਾਂ ਵਿੱਚ ਬਿਹਤਰ ਮਾਈਲੇਜ ਸੜਕ ਸੁਰੱਖਿਆ ਅਤੇ ਈਂਧਣ ਬੱਚਤ ਦੇ ਪ੍ਰਤੀ ਜਾਗਰੂਕਤਾ ਲਿਆਉਣ ਦੇ ਲਈ ਅੱਜ ਇੱਥੇ ਕੰਪਨੀ ਦੀ ਕਾਮਪੈਕਟ ਕਾਰ ਆਈ 20 ਦੇ ਪੈਟਰੋਲ ਅਤੇ ਡੀਜ਼ਲ ਮਾਡਲ ਦੇ ਗ੍ਰਾਹਕਾਂ ਲਈ ਮਾਈਲਜ਼ ਅਤੇ ਸਮਾਈਲਜ਼ ਰੈਲੀ ਆਯੋਜਿਤ ਕੀਤੀ ਗਈ, ਇਸ ਮੌਕੇ ਉੱਤੇ ਪੈਟਰੋਲ ਵਿੱਚ ਪੰਕਜ ਜਾਵਾ ਨੇ 38.81 ਕਿਲੋਮੀਟਰ ਅਤੇ ਡੀਜ਼ਲ ਵਿੱਚ ਸ਼ਿਖਰ ਸ਼ਰਮਾ ਨੇ 42.78 ਦਾ ਮਾਈਲੇਜ ਦੇਕੇ ਵਿਜੇਤਾ ਦਾ ਤਮਗਾ ਜਿੱਤਿਆ।

Date:2010-02-22 Time:00:27:18

ਐਲਜੀ ਲਿਆਵੇਗੀ 5000 'ਚ ਟਚ ਸਕ੍ਰੀਨ ਫੋਨ

ਨਵੀਂ ਦਿੱਲੀ - ਐਲਜੀ ਇਲੈਕਟ੍ਰਾਨਿਕਸ ਦਾ 2010 ਵਿੱਚ ਟਚ ਸਕ੍ਰੀਨ ਫੋਨ ਦੀ ਵਿੱਕਰੀ ਵਿੱਚ 20 ਫੀਸਦੀ ਵਾਧਾ ਕਰਨ ਦਾ ਟੀਚਾ ਹੈ। ਕੰਪਨੀ ਦੀ ਇਸ ਖੇਤਰ ਵਿੱਚ ਪ੍ਰਵੇਸ਼ ਦੀ ਯੋਜਨਾ ਹੈ, ਜਿਸਦੀ ਕੀਮਤ 5000 ਰੁਪਏ ਹੈ। ਕੰਪਨੀ ਸੈਮਸੰਗ ਦੇ ਇਸ ਖੇਤਰ ਵਿੱਚ ਜ਼ੋਰਦਾਰ ਪ੍ਰਵੇਸ਼ ਤੋਂ ਬਾਅਦ ਐਲਜੀ ਨੇ ਘੱਟ ਕੀਮਤ ਵਾਲੇ ਖੰਡ ਵਿੱਚ ਦਸਤਕ ਦੇਣ ਦੀ ਯੋਜਨਾ ਬਣਾਈ ਹੈ। ਟਚ ਸਕ੍ਰੀਨ ਫੋਨ ਦੀ ਕੀਮਤ ਫਿਲਹਾਲ 8000 ਰੁਪਏ ਤੋਂ 9000 ਰੁਪਏ ਵਿਚਕਾਰ ਹੈ। ਸੈਮਸੰਗ ਕੀਮਤ ਦੇ ਮਾਮਲੇ ਵਿੱਚ ਇਸ ਖੇਤਰ ਵਿੱਚ ਪ੍ਰਮੁੱਖ ਕੰਪਨੀ ਹੈ। ਐਲਜੀ ਦੇ ਇਸ ਕਦਮ ਨਾਲ ਇਸ ਖੰਡ ਵਿੱਚ ਵਿਆਪਕ ਤਬਦੀਲੀ ਆਉਣ ਦੀ ਸੰਭਾਵਨਾ ਹੈ।

Date:2010-02-22 Time:00:27:18

ਦੋਸ਼ੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ : ਬਾਦਲ

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਵਿਚ ਕੁੱਝ ਸ਼ਰਾਰਤੀ ਤੱਤਾਂ ਵੱਲੋਂ ਈਸਾ ਮਸੀਹ ਨੂੰ ਇੱਕ ਤਸਵੀਰ ਵਿਚ ਇਤਰਾਜਯੋਗ ਢੰਗ ਨਾਲ ਵਿਖਾਏ ਜਾਣ ਅਤੇ ਇੱਕ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਜਾਉਣ ਦੀ ਘਟਨਾ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Date:2010-02-22 Time:00:27:17


1   2   3   4   5   6   7   8   9   10  

page no.7

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010