Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 2 - 2010
ਸ੍ਰੀਨਗਰ - ਉਤਰੀ ਕਸ਼ਮੀਰ ਦੇ ਸੋਪੋਰ ਜ਼ਿਲ੍ਹੇ ਵਿਚ ਅੱਜ ਤੜਕੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਫ਼ੌਜ ਦਾ ਇਕ ਕੈਪਟਨ ਅਤੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ। Date:2010-02-24 Time:00:06:59
ਨਵੀਂ ਦਿੱਲੀ - ਅਮਰੀਕੀ ਸੂਹੀਆ ਏਜੰਸੀ ਸੰਘੀ ਜਾਂਚ ਬਿਉਰੋ(ਐਫਬੀਆਈ) ਦੇ ਨਿਦੇਸ਼ਕ ਰਾਬਰਟ ਮੂਲਰ ਬੀਤੇ ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਅਤੇ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੂੰ ਅਮਰੀਕੀ ਅੱਤਵਾਦੀ ਡੇਵਿਡ ਹੈਡਲੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮਿਲੇ। Date:2010-02-24 Time:00:06:58
ਨਵੀਂ ਦਿੱਲੀ - ਗ੍ਰਹਿ ਮੰਤਰਾਲੇ ਵੱਲੋਂ ਮਾਉਵਾਦੀਆਂ ਨੂੰ ਕੀਤੀ ਹਿੰਸਾ ਛੱਡਣ ਦੀ ਅਪੀਲ ਦਾ ਅਸਰ ਹੁੰਦਾ ਵਿਖਾਈ ਦੇ ਰਿਹਾ ਹੈ।ਹਾਲਾਂਕਿ ਮਾਉਵਾਦੀਆਂ ਨੇ ਆਪਣਾ ਕੋਈ ਬਿਆਨ ਜਾਂ ਫੈਕਸ ਤਾਂ ਨਹੀਂ ਕੀਤਾ ਹੈ ਪਰ ਇੱਕ ਮੁਬਾਇਲ ਨੰਬਰ ਦਿੰਦੇ ਹੋਏ ਗੱਲਬਾਤ ਦੀ ਇੱਛਾ ਜ਼ਰੂਰ ਜ਼ਾਹਰ ਕਰ ਦਿੱਤੀ ਹੈ। Date:2010-02-24 Time:00:06:58
ਤਿਹਰਾਨ - ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਭਾਰੀ ਕੌਮਾਂਤਰੀ ਦਬਾਅ ਦਾ ਸਾਹਮਣਾ ਕਰ ਰਹੇ ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਸਾਫ ਚਿਤਾਵਨੀ ਦਿੱਤੀ ਹੈ ਕਿ ਉਹਨਾਂ ਦੇ ਦੇਸ਼ ਉੱਪਰ ਹਮਲਾ ਕਰਨ ਵਾਲਿਆਂ ਦੇ ਹੱਥ ਕੱਟ ਦਿੱਤੇ ਜਾਣਗੇ। Date:2010-02-24 Time:00:06:58
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਮਹਿੰਗਾਈ ਨਾਲ ਨਜਿੱਠਣ ਦੀ ਸਰਕਾਰ ਦੀ ਸੰਕਲਪਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਘਰੇਲੂ ਉਤਪਾਦਨ ਵਿਚ ਕਮੀ ਅਤੇ ਵਿਸ਼ਵ ਪੱਧਰ ਉੱਪਰ ਚੌਲ, ਦਾਲਾਂ ਅਤੇ ਖਾਧ ਤੇਲਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਕਾਰਣ ਹੀ ਮਹਿੰਗਾਈ ਬੇਕਾਬੂ ਸੀ। Date:2010-02-23 Time:00:19:39
ਲਖਨਊ : ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੇ ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਅਮ ਸਿੰਘ ਯਾਦਵ ਉੱਤੇ ਅਪਮਾਨਿਤ ਕਰਨ ਅਤੇ ਧੋਖਾ ਦੇਣ ਦਾ ਆਰੋਪ ਦੁਹਰਾਉਂਦਿਆਂ ਇੱਥੇ ਕਿਹਾ ਕਿ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਦਾ ਸਫ਼ਾਇਆ ਹੋ ਜਾਵੇਗਾ। Date:2010-02-23 Time:00:19:39
ਮੁੰਬਈ : ਬੈਂਕ ਖਾਤਿਆਂ 'ਚੋਂ ਧਨ ਨੂੰ ਆਨਲਾਈਨ ਟਰਾਂਸਫਰ ਕਰਨ ਦੀ ਸੇਵਾ ਨੂੰ ਹੋਰ ਸੁਚਾਰੂ ਬਣਾਇਆ ਜਾ ਰਿਹਾ ਹੈ, ਪ੍ਰੰਤੂ ਰਿਜ਼ਰਵ ਬੈਂਕ ਨੇ ਕਰ ਦੀ ਨਵੀਂ ਵਿਵਸਥਾ ਦੇ ਤਹਿਤ ਇਸ ਸੇਵਾ ਦੇ ਲਈ ਗ੍ਰਾਹਕਾਂ ਤੋਂ ਜਿਆਦਾ ਕਰ ਵਸੂਲਿਆ ਜਾਵੇਗਾ। Date:2010-02-23 Time:00:19:38
ਨਵੀਂ ਦਿੱਲੀ : ਸੀਬੀਆਈ, ਆਈਬੀ ਅਤੇ ਐੱਸਐੱਫ਼ਆਈਓ ਵਰਗੀਆਂ ਉੱਚ ਜਾਂਚ ਏਜੰਸੀਆਂ ਨੇ ਕੰਪਨੀ ਮਾਮਲਿਆਂ ਦੇ ਮੰਤਰਾਲੇ ਨੂੰ ਨਵੇਂ ਕੰਪਨੀ ਬਿੱਲ ਵਿੱਚ ਇੱਕ ਵਿਵਸਥਾ ਸ਼ਾਮਿਲ ਕਰਕੇ ਹਰੇਕ ਬਹੁ ਰਾਸ਼ਟਰੀ ਕੰਪਨੀ ਦੇ ਲਈ ਦੇਸ਼ ਵਿੱਚ ਸਰਵਰ ਰੱਖਣਾ ਜ਼ਰੂਰੀ ਕਰਨ ਦੀ ਬੇਨਤੀ ਕੀਤੀ ਹੈ, ਤਾਂਕਿ ਇਹ ਏਜੰਸੀਆਂ ਉਹਨਾਂ ਦੇ ਕਾਰੋਬਾਰ ਨਾਲ ਜੁੜ੍ਹੀਆਂ ਸੂਚਨਾਵਾਂ ਉੱਤੇ ਬਿਹਤਰ ਢੰਗ ਨਾਲ ਨਜ਼ਰ ਰੱਖ ਸਕਣ। Date:2010-02-23 Time:00:19:38
ਨਵੀਂ ਦਿੱਲੀ : ਵੱਖ ਵੱਖ ਉਤਪਾਦਾਂ ਦਾ ਕਾਰੋਬਾਰ ਕਰਨ ਵਾਲੇ ਇਮਾਮੀ ਸਮੂਹ ਨੇ ਖਾਧ ਤੇਲ ਦੇ ਕਾਰੋਬਾਰ ਵਿੱਚ ਪ੍ਰਵੇਸ਼ ਕਰਨ ਦੀ ਘੋਸ਼ਣਾ ਕਰਦਿਆਂ ਕਿਹਾ ਹੈ ਕਿ ਸਾਲ 2015 ਤੱਕ ਉਸਨੇ 1500 ਕਰੋੜ ਰੁਪਏ ਦੇ ਖਾਧ ਤੇਲਾਂ ਦਾ ਕਾਰੋਬਾਰ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ। Date:2010-02-23 Time:00:19:38
ਨਵੀਂ ਦਿੱਲੀ : ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸੰਸਦ ਦੇ ਅੱਜ ਤੋਂ ਸ਼ੁਰੂ ਬਜ਼ਟ ਸ਼ੈਸਨ ਦੇ ਪਹਿਲੇ ਦਿਨ ਦੋਵਾਂ ਸਦਨਾਂ ਦੇ ਸੰਯੁਕਤ ਸ਼ੈਸਨ ਵਿੱਚ ਆਪਣਾ 53 ਮਿੰਟ ਦਾ ਭਾਸ਼ਣ ਬਿਨ੍ਹਾਂ ਕਿਸੇ ਰੋਕ ਟੋਕ ਦੇ ਹਿੰਦੀ ਵਿੱਚ ਦਿੱਤਾ। Date:2010-02-23 Time:00:19:38
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਦੇ ਪ੍ਰਮੁੱਖ ਓਪੀ ਭੱਟ, ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮੀਟੇਡ ਦੇ ਪ੍ਰਮੁੱਖ ਆਰਸੀ ਭਾਰਗਵ, ਭਾਰਤੀ ਸਕਿਊਰਿਟੀ ਅਤੇ ਐਕਸਚੇਂਜ ਬੋਰਡ ਦੇ ਸਾਬਕਾ ਪ੍ਰਮੁੱਖ ਐੱਮ ਦਾਮੋਦਰਨ ਅਤੇ ਭਗਵਾਨ ਮਹਾਵੀਰ ਅਪਾਹਿਜ ਸਹਾਇਤਾ ਕਮੇਟੀ ਜੈਪੁਰ ਦੇ ਸੰਸਥਾਪਕ ਡੀਆਰ ਮਹਿਤਾ ਨੂੰ ਅੱਜ ਇੱਥੇ ਅਖਿਲ ਭਾਰਤੀ ਪ੍ਰਬੰਧ ਸੰਘ (ਆਈਮਾ) ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। Date:2010-02-23 Time:00:19:38
ਨਵੀਂ ਦਿੱਲੀ : ਰਾਸ਼ਟਰੀ ਬੈਂਕ ਕਰਮਚਾਰੀ ਸੰਘ ਨੇ ਕੇਂਦਰ ਸਰਕਾਰ ਤੋਂ ਬੈਂਕਿੰਗ ਖੇਤਰ ਵਿੱਚ ਕਰਮਚਾਰੀਆਂ ਦੀ ਭਰਤੀ ਵਿੱਚ ਇੱਕਰੂਪਤਾ ਬਣਾਏ ਰੱਖਣ ਦੇ ਲਈ ਬੈਂਕਿੰਗ ਸੇਵਾ ਭਰਤੀ ਬੋਰਡ (ਬੀਐੱਸਆਰਬੀ) ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ। Date:2010-02-23 Time:00:19:38
ਨਵੀਂ ਦਿੱਲੀ : ਦੇਸ਼ ਵਿੱਚ ਅਪ੍ਰੈਲ ਮਹੀਨੇ ਤੋਂ ਯੂਰੋ ਮਾਨਕ ਈਂਧਣ ਇਸਤੇਮਾਲ ਕਰਨਾ ਲਾਜ਼ਮੀ ਬਣਾਏ ਜਾਣ ਦੇ ਮੱਦੇਨਜ਼ਰ ਸਰਵਜਨਕ ਖੇਤਰ ਦੀ ਤੇਲ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮੀਟੇਡ (ਬੀਪੀਸੀਐੱਲ) ਨੇ ਅਮਰੀਕਾ ਦੀ ਤੇਲ ਕੰਪਨੀ ਕੋਨੋਕੋਫਲੀਪਿਸ ਤੋਂ 30 ਹਜਾਰ ਟਨ ਯੂਰੋ ਚਾਰ ਮਾਨਕ ਡੀਜ਼ਲ ਆਯਾਤ ਕੀਤਾ ਹੈ। Date:2010-02-23 Time:00:19:38
ਨਵੀਂ ਦਿੱਲੀ - ਸੰਸਦ ਦੇ ਬਜਟ ਸੈਸ਼ਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਵਿਰੋਧੀਆਂ ਨੂੰ ਬਜਟ ਸੈਸ਼ਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। Date:2010-02-23 Time:00:19:38
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਦੇਸ਼ ਨੂੰ ਅੱਜ ਭਰੋਸਾ ਦਿੱਤਾ ਕਿ 2020 ਤੱਕ ਪਵਿੱਤਰ ਗੰਗਾ ਨਦੀ ਨੂੰ ਸ਼ੁੱਧ ਕਰ ਦਿੱਤਾ ਜਾਵੇਗਾ ਅਤੇ ਉਸ ਵੇਲ੍ਹੇ ਤੱਕ ਕਿਸੇ ਵੀ ਗੰਦੇ ਨਾਲੇ ਜਾਂ ਉਦਯੋਗਿਕ ਕਚਰੇ ਨੂੰ ਸੋਧੇ ਬਿਨਾਂ ਉਸ ਵਿਚ ਨਾਂ ਡੇਗਣ ਦੀ ਵਿਵਸਥਾ ਸ਼ੁਰੂ ਹੋ ਜਾਵੇਗੀ। Date:2010-02-23 Time:00:19:38
ਪੇਈਚਿੰਗ : ਚੀਨ ਦੇ ਇੱਕ ਸੀਨੀਅਰ ਫੌਜੀ ਅਧਿਕਾਰੀ ਨੇ ਇੰਟਰਨੈੱਟ ਦੇ ਇਸਤੇਮਾਲ ਨੂੰ ਕੰਟਰੋਲ ਕਰਨ ਦੀਆਂ ਨੀਤੀਆਂ ਲਾਗੂ ਕਰਨ ਦੇ ਲਈ ਨਵੀਂ ਰਾਸ਼ਟਰੀ ਏਜੰਸੀ ਬਣਾਉਣ ਦੀ ਮੰਗ ਕੀਤੀ ਹੈ।ਮੇਜਰ ਜਨਰਲ ਹੁਆਂਗ ਯੋਨਗਿਨ ਨੇ ਕਿਹਾ ਕਿ ਚੀਨ ਨੂੰ ਸਾਈਬਰ ਹਮਲਿਆਂ ਨੂੰ ਰੋਕਣ ਦੀਆਂ ਆਪਣੀਆਂ ਕੋਸ਼ਿਸ਼ਾਂ ਵਿੱਚ ਹੋਰਨਾਂ ਦੇਸ਼ਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। Date:2010-02-23 Time:00:19:38
ਮੁੰਬਈ : ਸ਼ੁਰੂਆਤੀ ਕਾਰੋਬਾਰ ਦੌਰਾਨ ਬਾਜਾਰ ਵਿੱਚ ਵਿਖਾਈ ਦਿੱਤੀ ਤੇਜੀ ਕਾਰੋਬਾਰ ਦਾ ਅੰਤ ਹੁੰਦੇ ਹੁੰਦੇ ਆਲੋਪ ਹੋ ਗਈ। ਅੰਤਿਮ ਵਿੱਚ ਬਾਜਾਰ ਦਾ ਫਲੈਟ ਐਂਡ ਹੋਇਆ। ਯੂਰੋਪੀ ਬਾਜਾਰਾਂ ਦੀ ਖ਼ਰਾਬ ਓਪਨਿੰਗ ਦੇ ਚੱਲਦੇ ਘਰੇਲੂ ਬਾਜਾਰ ਵਿੱਚ ਪ੍ਰੋਫਿਟ ਬੁਕਿੰਗ ਹੋਈ। Date:2010-02-23 Time:00:19:38
ਪਾਕਿਸਤਾਨ 'ਚ ਤਾਲਿਬਾਨ ਵੱਲੋਂ ਦੋ ਸਿੱਖਾਂ ਦੇ ਕਤਲ ਵਿਰੁੱਧ ਅੱਜ ਭਾਜਪਾ ਵੱਲੋਂ ਸਰਹੱਦ ਨੇੜੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਤਾਲਿਬਾਨ ਦਾ ਪੁਤਲਾ ਫੂਕਿਆ ਗਿਆ। Date:2010-02-23 Time:00:19:38
ਫਿਲਮ 'ਰਾਜਨੀਤੀ' ਵਿੱਚ ਕੈਟਰੀਨਾ ਗਲੈਮਰ ਤੋਂ ਹਟ ਕੇ ਕਿਰਦਾਰ ਨਿਭਾ ਰਹੀ ਹੈ। ਇੰਡਸਟਰੀ ਵਿੱਚ ਬਹੁਤ ਫੈਸ਼ਨੇਬਲ ਅਭਿਨੇਤਰੀ ਮੰਨੀ ਜਾਣ ਵਾਲੀ ਕੈਟ ਇਸ ਫਿਲਮ ਵਿੱਚ ਹਲਕੇ ਰੰਗਾਂ ਦੀ ਸਾੜੀ ਵਿੱਚ ਨਜ਼ਰ ਆਵੇਗੀ। ਪਰ ਇਨ੍ਹਾਂ ਸਾੜੀਆਂ ਦੇ ਰੰਗ ਨੂੰ ਲੈ ਕੇ ਉਸਦੀ ਨਿਰਦੇਸ਼ਕ ਪ੍ਰਕਾਸ਼ ਝਾ ਨਾਲ ਬਹਿਸ ਹੋ ਗਈ ਸੀ। ਫਿਲਮ ਨਾਲ ਜੁੜੇ ਸੂਤਰਾਂ ਅਨੁਸਾਰ ਪ੍ਰਕਾਸ਼ ਨੇ ਕੈਟਰੀਨਾ ਦੇ ਕਿਰਦਾਰ ਨਾਲ ਮੇਲ ਖਾਂਦੀਆਂ ਪੌਸ਼ਾਕਾਂ ਹੀ ਤੈਅ ਕੀਤੀਆਂ ਸਨ। ਹਾਲਾਂਕਿ ਕੈਟਰੀਨਾ ਹਲਕੇ ਰੰਗਾਂ ਦੀਆਂ ਸਾੜੀਆਂ ਨਹੀਂ ਪਹਿਨਣਾ ਚਾਹੁੰਦੀ ਸੀ, ਉਸਦੀ ਇੱਛਾ ਸੀ ਕਿ ਉਸ ਨੂੰ ਸਧਾਰਨ ਪਰ ਗੂੜ੍ਹੇ ਰੰਗਾਂ ਵਾਲੀਆਂ ਸਾੜੀਆਂ ਪਹਿਨਣ ਦੀ ਮੰਜੂਰੀ ਦਿੱਤੀ ਜਾਵੇ। ਉਨ੍ਹਾਂ ਨੂੰ ਸਭ ਤੋਂ ਜਿਆਦਾ ਇਤਰਾਜ ਆਫ਼ ਵ੍ਹਾਈਟ ਸਾੜੀਆਂ ਤੋਂ ਸੀ। ਪ੍ਰਕਾਸ਼ ਝਾ ਨੇ ਉਨ੍ਹਾਂ ਨੂੰ ਸਮਝਾ Date:2010-02-23 Time:00:19:38
ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਦੇ ਜ਼ੀਰੋ ਫਿਗਰ ਦਾ ਰਾਜ ਹੁਣ ਸਭ ਨੂੰ ਪਤਾ ਲੱਗ ਜਾਵੇਗਾ। ਕਰੀਨਾ ਕਪੂਰ ਦੀ ਡਾਈਟ ਕਿਹੋ ਜਿਹੀ ਹੈ, ਇਸ 'ਤੇ ਇੱਕ ਕਿਤਾਬ ਲਾਂਚ ਕੀਤੀ ਗਈ। ਕਰੀਨਾ ਨੇ ਆਪਣਾ ਜ਼ੀਰੋ ਫਿਗਰ ਕਿਵੇਂ ਬਣਾਇਆ, ਉਨ੍ਹਾਂ ਦੀ ਡਾਇਟੀਸ਼ੀਅਨ ਨੇ ਇੱਕ ਕਿਤਾਬ ਵਿੱਚ ਇਹ ਸਾਰੇ ਰਾਜ ਖੋਲ੍ਹੇ ਹਨ। ਕਰੀਨਾ ਕਪੂਰ ਦੀ ਡਾਈਟ ਕੀ ਹੈ, ਇਸ ਤੇ ਲਿਖੀ ਕਿਤਾਬ ਮੁੰਬਈ ਦੇ ਮੈਰੀਅਟ ਹੋਟਲ ਵਿੱਚ ਲਾਂਚ ਕੀਤੀ ਗਈ। ਕਰੀਨਾ ਦੀ ਡਾਈਟ ਦਾ ਸਾਰਾ ਹਿਸਾਬ ਇਸ ਕਿਤਾਬ ਵਿੱਚ ਲਿਖਿਆ ਹੈ। ਇਸ ਖਾਸ ਮੌਕੇ 'ਤੇ ਕਰੀਨਾ ਕਪੂਰ ਵੀ ਮੌਜੂਦ ਸੀ। Date:2010-02-23 Time:00:19:38
ਕਾਜੋਲ ਦੇ ਪ੍ਰਸੰਸਕ ਇਹ ਸੁਣ ਕੇ ਥੋੜ੍ਹਾ ਉਦਾਸ ਹੋਣਗੇ ਕਿ ਉਨ੍ਹਾਂ ਦੀ ਚਹੇਤੀ ਅਭਿਨੇਤਰੀ ਇੱਕ ਸਾਲ ਦਾ ਬ੍ਰੇਕ ਲੈਣ ਜਾ ਰਹੀ ਹੈ। ਕਾਜੋਲ ਨੇ ਇਹ ਫੈਸਲਾ ਆਪਣੀਆਂ ਪਰਿਵਾਰਿਕ ਜਿੰਮੇਦਾਰੀਆਂ ਨੂੰ ਨਿਭਾਉਣ ਲਈ ਕੀਤਾ ਹੈ। ਦਰਅਸਲ, ਕਾਜੋਲ ਨੂੰ ਲੱਗ ਰਿਹਾ ਹੈ ਕਿ ਪਿਛਲੇ ਇੱਕ ਸਾਲ ਤੋਂ ਲਗਾਤਾਰ ਫਿਲਮਾਂ ਦੀ ਸ਼ੂਟਿੰਗ ਵਿੱਚ ਰੁੱਝੀ ਰਹਿਣ ਦੇ ਕਾਰਨ ਉਹ ਆਪਣੇ ਪਰਿਵਾਰ ਦਾ ਸਹੀ ਤਰ੍ਹਾਂ ਖਿਆਲ ਨਹੀਂ ਰੱਖ ਸਕੀ ਹੈ। ਉਹ ਆਪਣੀ ਬੇਟੀ ਨਿਆਸਾ ਨਾਲ ਜਿਆਦਾ ਸਮਾਂ ਨਹੀਂ ਵਤੀਤ ਕਰ ਪਾ ਰਹੀ ਹੈ। ਇਸ ਲਈ ਹੁਣ ਕਾਜੋਲ ਨੇ ਫੈਸਲਾ ਕੀਤਾ ਹੈ ਕਿ ਕਰਨ ਜੌਹਰ ਦੀ ਚੱਲ ਰਹੀ ਫਿਲਮ 'ਸਟੈਪਮੌਮ' ਦੇ ਹਿੰਦੀ ਵਰਜ਼ਨ ਤੋਂ ਬਾਅਦ ਉਹ ਇੱਕ ਸਾਲ ਦਾ ਬ੍ਰੇਕ ਲਵੇਗੀ। ਇਸ ਦੌਰਾਨ ਉਹ ਫਿਲਮੀ ਸੈਟ ਤੋਂ ਪੂਰੀ ਤਰ੍ਹਾਂ ਦੂਰ ਰਹੇਗੀ। ਵਰਣਨਯੋਗ ਹੈ ਕਿ ਕਾਜੋਲ ਆਪਣੇ ਕਰੀ Date:2010-02-23 Time:00:19:38
ਬੈਡਰੂਮ ਵਿੱਚ ਪਤੀ-ਪਤਨੀ ਦਾ ਹੱਸਦਾ ਹੋਇਆ ਫੋਟ ਹੋਵੇ ਤਾਂ ਵਾਸਤੁ ਅਨੁਸਾਰ ਉਚਿਤ ਹੁੰਦਾ ਹੈ। Date:2010-02-23 Time:00:19:38
ਉਂਝ ਤਾਂ ਘਰ ਵਿੱਚ ਰੱਖਣ ਲਈ ਤੁਹਾਨੂੰ ਪਾਮ ਲੀਵਸ, ਬੋਨਸਾਈ ਵਰਗੇ ਇੰਡੋਰ ਪਲਾਂਟ ਮਿਲ ਜਾਣਗੇ, ਪਰ ਘੱਟ ਖਰਚ ਅਤੇ ਚੰਗੀ ਗ੍ਰੋਥ ਦੇ ਕਾਰਨ ਜੋ ਰੰਗ ਮਨੀ ਪਲਾਂਟ ਤੁਹਾਡੇ ਇੰਟੀਰੀਅਰ ਵਿੱਚ ਭਰਦਾ ਹੈ, ਉਹ ਕਿਸੇ ਹੋਰ ਇੰਡੋਰ ਪਲਾਂਟ ਨਾਲ ਸੰਭਵ ਨਹੀਂ। ਇਸ ਪਲਾਂਟ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੀਆਂ ਧਾਰਨਾਵਾਂ ਹਨ, ਜਿਵੇਂ - ਇਸ ਪੌਦੇ ਨੂੰ ਘਰ ਵਿੱਚ ਲਗਾਉਣ ਨਾਲ ਘਰ ਵਿੱਚ ਪੈਸਾ ਆਉਂਦਾ ਹੈ, ਤਾਂ ਕੁਝ ਦਾ ਮੰਨਣਾ ਹੈ ਕਿ ਇਸ ਪੌਦੇ ਨੂੰ ਲਗਾਉਣ ਨਾਲ ਘਰਵਾਲਿਆਂ ਦੀ ਤਰੱਕੀ ਹੁੰਦੀ ਹੈ। ਭਲਾ ਹੀ ਇਹ ਗੱਲਾਂ ਤਰਕ ਦੀ ਕਸੌਟੀ ਤੇ ਖਰੀਆਂ ਨਾ ਉਤਰਨ, ਪਰ ਇਹ ਗੱਲ ਤਾਂ ਤੈਅ ਹੈ ਕਿ ਮਨੀ ਪਲਾਂਟ ਦੀਆਂ ਸੁਨਹਿਰੀਆਂ-ਹਰੀਆਂ ਪੱਤੀਆਂ ਨਾਲ ਘਰ ਵਿੱਚ ਬਹੁਤ ਖੂਬਸੂਰਤੀ ਆਉਂਦੀ ਹੈ ਅਤੇ ਇਨ੍ਹਾਂ ਨੂੰ ਇੱਕ ਨਜ਼ਰ ਦੇਖਣ ਵਿੱਚ ਮਨ ਨੂੰ ਸ਼ਾਂਤੀ ਮ Date:2010-02-23 Time:00:19:38
ਕਰੂਰ - ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਜਹਾਜਰਾਣੀ ਮੰਤਰੀ ਜੀਕੇ ਵਾਸਨ ਨੇ ਕਿਹਾ ਹੈ ਕਿ ਲੋਕਾਂ ਦੇ ਅਦੁੱਤੀ ਸਮਰਥਨ ਸਦਕਾ ਆਗਾਮੀ ਚੌਣਾਂ ਦੌਰਾਨ ਵੀ ਦ੍ਰਵਿੜ ਮੁਨੇਤਰ ਕਸ਼ਗਮ ਦੇ ਨਾਲ ਗਠਬੰਧਨ ਜ਼ਾਰੀ ਰਹੇਗਾ। Date:2010-02-23 Time:00:19:38
ਪਟਨਾ - ਦਿੱਲੀ ਵਿਚ ਨਕਸਲੀ ਸਮੱਸਿਆ ਉੱਪਰ ਵਿਚਾਰ ਕਰਨ ਲਈ ਤਿੰਨ ਰਾਜਾਂ ਦੇ ਮੁੱਖ ਮੰਤਰੀਆਂ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਹੋਣ ਵਾਲੀ ਬੈਠਕ ਵਿਚ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਦਾ ਭਾਗ ਲੈਣਾ ਅਜੇ ਵੀ ਸ਼ੱਕੀ ਹੈ। Date:2010-02-23 Time:00:19:38
page no.6 |
Select news date : 28 - 2 - 2010 27 - 2 - 2010 26 - 2 - 2010 25 - 2 - 2010 24 - 2 - 2010 23 - 2 - 2010 22 - 2 - 2010 21 - 2 - 2010 20 - 2 - 2010 19 - 2 - 2010 18 - 2 - 2010 17 - 2 - 2010 16 - 2 - 2010 15 - 2 - 2010 14 - 2 - 2010 13 - 2 - 2010 12 - 2 - 2010 11 - 2 - 2010 10 - 2 - 2010 9 - 2 - 2010 8 - 2 - 2010 7 - 2 - 2010 6 - 2 - 2010 5 - 2 - 2010 4 - 2 - 2010 3 - 2 - 2010 2 - 2 - 2010 1 - 2 - 2010 |