Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Month 2 - 2010

ਮਧੂ ਕੋੜਾ ਮਾਮਲਾ, ਪੂਰੇ ਦੇਸ਼ 'ਚ 70 ਛਾਪੇ

ਨਵੀਂ ਦਿੱਲੀ - ਝਾਰਖੰਡ ਦੇ ਸਾਬਕਾ ਮੁੱਖਮੰਤਰੀ ਮਧੂ ਕੋੜਾ ਦੇ ਘੋਟਾਲੇ ਨਾਲ ਜੁੜੇ ਮਾਮਲੇ ਵਿੱਚ ਆਮਦਨ ਕਰ ਵਿਭਾਗ ਨੇ ਅੱਜ ਸਵੇਰੇ ਪੂਰੇ ਦੇਸ਼ ਵਿੱਚ 60-70 ਥਾਈਂ ਛਾਪੇ ਮਾਰੇ। ਮੁੱਖਮੰਤਰੀ ਸ਼ਿਬੂ ਸੋਰੇਨ ਦੇ ਨਿੱਜੀ ਸਕੱਤਰ ਮਨੋਹਰ ਪਾਲ ਦੇ ਘਰ ਵੀ ਛਾਪਾ ਮਾਰੇ ਜਾਣ ਦੀ ਖ਼ਬਰ ਹੈ।

Date:2010-02-16 Time:00:26:16

'ਮਾਈ ਨੇਮ ਇਜ਼ ਖਾਨ' ਨੇ ਕਰਾਚੀ 'ਚ ਮਚਾਈ ਧੂਮ

ਸ਼ਾਹਰੁਖ ਖਾਨ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਨੇ ਪਾਕਿਸਤਾਨ ਦੇ ਇਸ ਸ਼ਹਿਰ 'ਚ ਪੂਰੀ ਧੂਮ ਮਚਾਈ ਹੋਈ ਹੈ ਅਤੇ ਸਿਨੇਮਾ ਘਰਾਂ ਦੇ ਹਾਊਸ ਫੁੱਲ ਜਾ ਰਹੇ ਹਨ। ਨਿਸ਼ਾਤ ਸਿਨੇਮੇ ਦੇ ਮਾਲਕ ਨਦੀਮ ਮੰਡਵੀਵਾਲਾ ਨੇ ਦੱਸਿਆ ਕਿ ਸਾਰੇ ਦੇ ਸਾਰੇ ਤਿੰਨੇ ਸ਼ੋਅ ਹਾਊਸ ਫੁੱਲ ਜਾ ਰਹੇ ਹਨ ਜਦੋਂ ਕਿ ਆਮ ਤੌਰ 'ਤੇ 3 ਅਤੇ 6 ਵਜੇ ਦੇ ਸ਼ੋਆਂ 'ਚ ਸਿਨੇਮਾ ਪ੍ਰੇਮੀਆਂ ਦੀ ਕੋਈ ਵੱਡੀ ਗਿਣਤੀ ਨਹੀਂ ਸੀ ਹੁੰਦੀ, ਸਿਰਫ਼ ਰਾਤ ਦੇ ਸ਼ੋਅ 'ਚ ਹੀ ਰੌਣਕ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਇਹ ਫਿਲਮ 12 ਫਰਵਰੀ ਨੂੰ 2 ਸਿਨੇਮਾ ਘਰਾਂ ਅਤੇ ਇਕ ਮਲਟੀਪਲੈਕਸ 'ਚ ਜਾਰੀ ਹੋਈ ਸੀ, ਜਿਥੇ 2 ਹਾਲਾਂ 'ਚ ਇਸ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਰੋਜ਼ਾਨਾ ਚਾਰ ਸ਼ੋਅ ਦਿਖਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਵੱਲੋਂ ਸ਼ਾਹਰੁਖ ਖਾਨ ਵਿਰੁੱਧ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਇਹ ਫਿਲਮ ਪਾਕਿਸ

Date:2010-02-16 Time:00:26:15

ਰਿਸ਼ੀ ਦਾ ਦੀ ਯਾਦ ਦੁਆਵੇਗੀ 'ਅਤਿਥੀ ਤੁਮ ਕਬ ਜਾਓਗੇ?'

ਲਗਾਤਾਰ ਤਿੰਨ ਫਿਲਮਾਂ ਸਫ਼ਲ ਹੋਣ ਤੋਂ ਬਾਅਦ ਅਜੈ ਦੇਵਗਨ ਆਪਣੇ ਜੀਵਨ ਦੇ ਸੁਨਹਿਰੇ ਸਮੇਂ ਚੋਂ ਗੁਜਰ ਰਹੇ ਹਨ। ਉਹ ਫਿਰ ਫਿਲਮ 'ਅਤਿਥੀ ਤੁਮ ਕਬ ਜਾਓਗੇ?' ਦੇ ਨਾਲ ਲੋਕਾਂ ਨੂੰ ਹਸਾਉਣ ਆ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਨਾਲ ਲੋਕਾਂ ਨੂੰ ਕਾਮੇਡੀ ਜੀਨੀਅਸ ਰਿਸ਼ੀਕੇਸ਼ ਮੁਖਰਜੀ ਦੀਆਂ ਫਿਲਮਾਂ ਦੀ ਯਾਦ ਆਵੇਗੀ। 'ਗੋਲਮਾਲ', 'ਗੋਲਮਾਲ ਰਿਟਰਨ' ਅਤੇ 'ਆਲ ਦ ਬੈਸਟ' ਵਰਗੀਆਂ ਸਫ਼ਲ ਫਿਲਮਾਂ ਤੋਂ ਬਾਅਦ ਕਾਮੇਡੀ ਐਕਟਿੰਗ ਵਿੱਚ ਇੱਕ ਸਫ਼ਲ ਨਾਮ ਬਣ ਗਏ ਅਭਿਨੇਤਾ ਇਸ ਫਿਲਮ ਵਿੱਚ ਇੱਕ ਅਜਿਹੇ ਮੇਜਬਾਨ ਦੀ ਭੂਮਿਕਾ ਵਿੱਚ ਹੈ, ਜੋ ਆਪਣੇ ਬਿਨਾ ਬੁਲਾਏ ਘਰ ਪੁੱਜੇ ਮਹਿਮਾਨ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਅਤੇ ਇਸ ਲਈ ਸਾਰੀਆਂ ਕੋਸ਼ਿਸ਼ਾਂ ਕਰਦਾ ਹੈ। ਇਹ ਵਿਅੰਗਕਾਰ ਸ਼ਰਦ ਜੋਸ਼ੀ ਦੀ ਲਘੂ ਰਚਨਾ 'ਤੁਮ ਕਬ ਜਾਓਗੇ ਅਤਿਥੀ' ਤੇ ਅਧਾਰਤ ਹੈ। ਦ

Date:2010-02-16 Time:00:26:15

ਐਸ਼ ਦੀ ਤਬੀਅਤ ਵਿੱਚ ਸੁਧਾਰ : ਅਮਿਤਾਭ

ਗਲੇ ਦੇ ਇੰਫੈਕਸ਼ਨ ਅਤੇ ਤੇਜ ਬੁਖਾਰ ਨਾਲ ਜੂਝ ਰਹੀ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੀ ਤਬੀਅਤ ਵਿੱਚ ਹੁਣ ਕੁਝ ਸੁਧਾਰ ਹੋ ਰਿਹਾ ਹੈ। ਐਸ਼ ਦੇ ਸਹੁਰੇ ਅਤੇ ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਨੇ ਇਹ ਜਾਣਕਾਰੀ ਦਿੱਤੀ ਹੈ। ਅਮਿਤਾਭ ਨੇ ਆਪਣੇ ਬਲਾਗ ਤੇ ਲਿਖਿਆ ਹੈ ਕਿ ਕਈ ਲੋਕ ਐਸ਼ਵਰਿਆ ਦੀ ਸਿਹਤ ਬਾਰੇ ਜਾਣਨਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਬਿਮਾਰੀ ਦੇ ਕੁਝ ਨਿਸ਼ਾਨ ਬਾਕੀ ਹਨ, ਪਰ ਉਹ ਠੀਕ ਹੋ ਰਹੀ ਹੈ। ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ। ਉਹਨਾਂ ਨੇ ਕਿਹਾ ਕਿ ਉਹ ਸਾਰੇ ਐਸ਼ਵਰਿਆ ਦੇ ਨਾਲ ਹੀ ਹਨ। ਅਭਿਸ਼ੇਕ ਆਪਣੀ ਸ਼ੂਟਿੰਗ ਤੋਂ ਵਾਪਸ ਆ ਗਏ ਹਨ, ਜਦੋਂ ਕਿ ਉਹ ਖੁਦ 'ਤੀਨ ਪੱਤੀ' ਲਈ ਟੈਲੀਵਿਜ਼ਨ ਇੰਟਰਵਿਊ ਛੱਡ ਕੇ ਘਰ ਆ ਗਏ ਹਨ। ਆਪਣੀ ਫਿਲਮ 'ਕ੍ਰੂਕੜ' ਦੀ ਸ਼ੂਟਿੰਗ ਛੱਡ ਕੇ ਆਏ ਅਭਿਸ਼ੇਕ ਦਾ ਕਹਿਣਾ ਹੈ ਕਿ ਹੁਣ

Date:2010-02-16 Time:00:26:15

ਤ੍ਰਿਣਮੂਲ ਨੇ ਲਗਾਇਆ ਕੇਂਦਰ 'ਤੇ ਆਰੋਪ

ਕੋਲਕਾਤਾ - ਪੱਛਮੀ ਬੰਗਾਲ ਵਿਚ ਕਥਿੱਤ ਰੂਪ ਨਾਲ ਮਾਕਪਾ ਵਰਕਰਾਂ ਵੱਲੋਂ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਉੱਪਰ ਲਗਾਤਾਰ ਹੋ ਰਹੇ ਹਮਲਿਆਂ ਉੱਪਰ ਚਿੰਤਾ ਜ਼ਾਹਰ ਕਰਦੇ ਹੋਏ ਤ੍ਰਿਣਮੂਲ ਨੇ ਆਰੋਪ ਲਗਾਇਆ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਸੰਬੰਧ ਵਿਚ ਮੂਕ ਦਰਸ਼ਕ ਬਣੀ ਹੋਈ ਹੈ।

Date:2010-02-16 Time:00:26:15

ਲੇਖਕ ਮਹਿਬੂਬ ਅਤੇ ਅਣਖੀ ਚੱਲ ਵੱਸੇ

ਚੰਡੀਗੜ੍ਹ : ਪੰਜਾਬੀ ਸਾਹਿਤ ਦੀਆਂ ਦੋ ਮੰਨੀਆਂ ਪ੍ਰਮੰਨੀਆਂ ਹਸਤੀਆਂ ਅਤੇ ਸਾਹਿਤ ਐਕਡਮੀ ਪੁਰਸਕਾਰ ਨਾਲ ਸੰਮਾਨਿਤ ਲੇਖਕ ਹਰਜਿੰਦਰ ਸਿੰਘ ਮਹਿਬੂਬ ਅਤੇ ਨਾਵਲਕਾਰ ਰਾਮ ਸਰੂਪ ਅਣਖੀ ਦਾ ਕੱਲ੍ਹ ਦੇਹਾਂਤ ਹੋ ਗਿਆ।

Date:2010-02-16 Time:00:26:15

ਸਾਇਨਾ ਨੂੰ ਕੁਆਲੀਫਾਈ ਕਰਨ ਦੀ ਆਸ

ਨਵੀਂ ਦਿੱਲੀ - ਭਾਰਤ ਦੀ ਸੀਨੀਅਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਕਿਹਾ ਹੈ ਕਿ ਮਹਿਲਾ ਵਰਗ ਵਿਚ ਮੁਸ਼ਕਲ ਡਰਾਅ ਦੇ ਬਾਵਜੂਦ ਉਹਨਾਂ ਨੂੰ ਆਸ ਹੈ ਕਿ ਟੀਮ 21 ਤੋਂ 28 ਫਰਵਰੀ ਤੱਕ ਹੋਣ ਵਾਲੇ ਉਬੇਰ ਕੱਪ ਦੇ ਸ਼ੁਰੂਆਤੀ ਦੌਰ ਵਿਚ ਕੁਆਲੀਫਾਈ ਕਰਨ ਵਿਚ ਸਫਲ ਰਹੇਗੀ।

Date:2010-02-16 Time:00:26:15

ਸ਼ਾਹਿਦ ਅਫਰੀਦੀ ਦੀ ਮੁਸ਼ੀਬਤ ਵਧੀ

ਇਸਲਾਮਾਬਾਦ -ਪਾਕਿਸਤਾਨ ਸੀਨੇਟ ਦੀ ਖੇਡ ਮਾਮਲਿਆਂ ਦੀ ਸਥਾਈ ਸੰਮਤੀ ਨੇ ਵਿਸਫੋਟਕ ਬੱਲੇਬਾਜ਼ ਅਤੇ ਆਲਰਾਊਂਡਰ ਸ਼ਾਹਿਦ ਅਫਰੀਦੀ ਨੂੰ ਗੇਂਦ ਦੇ ਨਾਲ ਛੇੜਛਾੜ ਦੇ ਆਰੋਪ ਵਿੱਚ ਤਿੰਨ ਲੜੀ ਲਈ ਪ੍ਰਤੀਬੰਧਿਤ ਕਰਨ ਦੀ ਸਿਫਾਰਿਸ਼ ਕੀਤੀ ਹੈ।

Date:2010-02-16 Time:00:26:15

ਹੁਣ ਤੱਕ ਦਾ ਸਫਰ ਚੰਗਾ ਰਿਹਾ

ਪਿੱਛਲੇ ਦਿਨਾਂ ਵਿੱਚ ਆਈ ਫ਼ਿਲਮ 3 ਇਡੀਯਟਸ ਦੀ ਸਫਲਤਾ ਦੇ ਬਾਅਦ ਅਭਿਨੇਤਾ ਸ਼ਰਮਨ ਜੋਸ਼ੀ ਦੀ ਯਾਤਰਾ ਇੱਕ ਕਦਮ ਹੋਰ ਅੱਗੇ ਵੱਧ ਰਹੀ ਹੈ। ਇਸ ਤੋਂ ਉਹ 'ਸਟਾਈਲ', 'ਐਕਸਕਿਊਜ ਮੀ', ਢੋਲ, ਅਤੇ ਗੋਲਮਾਲ ਵਿੱਚ ਆਪਣੀ ਫਨਕਾਰੀ ਦਿਖਾ ਚੁਕੇ ਹਨ।

Date:2010-02-16 Time:00:26:15

ਵੱਧ ਰਹੇ ਹਨ ਸ਼ਾਹਿਦ ਦੇ ਨਖਰੇ

ਲੱਗਦਾ ਹੈ ਕਿ ਚਾਕਲੇਟੀ ਬੁਆਏ ਸ਼ਾਹਿਦ ਕਪੂਰ ਆਪਣੇ ਆਪ ਨੂੰ ਕਿਸੇ ਮਹਾਨ ਕਲਾਕਾਰ ਤੋਂ ਘੱਟ ਨਹੀਂ ਸਮਝ ਰਹੇ ਹਨ। ਇੰਡਸਟ੍ਰੀ ਵਿੱਚ ਚਰਚਾ ਹੈ ਕਿ 'ਕਮੀਨੇ' ਦੀ ਸਫਲਤਾ ਦੇ ਬਾਅਦ ਉਹਨਾਂ ਦਾ ਦਿਮਾਗ ਹੋਏ ਉਚਾਈ ਤੇ ਜਾਣ ਲਈ ਬੇਤਾਬ ਹੋ ਰਿਹਾ ਹੈ।

Date:2010-02-16 Time:00:26:15

ਪਾਕਿ ਨਾਲ ਗੱਲ ਬੰਦ ਰੱਖੋ : ਭਾਜਪਾ

ਪੁਣੇ : ਪਾਕਿਸਤਾਨ ਉੱਤੇ ਆਪਣੀ ਜਮੀਨ ਤੋਂ ਅੱਤਵਾਦ ਨੂੰ ਕੁੱਚਲਣ ਦੀ ਦਿਸ਼ਾ ਵਿੱਚ ਠੋਸ ਕਦਮ ਨਹੀਂ ਉਠਾਉਣ ਦਾ ਆਰੋਪ ਲਗਾਉਂਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 25 ਫਰਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਭਾਰਤ ਪਾਕਿਸਤਾਨ ਗੱਲਬਾਤ ਦਾ ਜ਼ੋਰਦਾਰ ਵਿਰੋਧ ਕੀਤਾ ਹੈ।

Date:2010-02-16 Time:00:26:15

ਨਾਟੋ ਰਾਕੇਟ ਦਾ ਨਿਸ਼ਾਨਾ ਚੂਕਿਆ, 12 ਬੇਗੁਨਾਹ ਹਲਾਕ

ਮਰਜ਼ਾਹ - ਅਫਗਾਨਿਸਤਾਨ ਵਿਚ ਨਾਟੋ ਦੀ ਮੁਹਿੰਮ ਦੌਰਾਨ ਬਾਗੀਆਂ ਨੂੰ ਨਿਸ਼ਾਨਾ ਬਣਾ ਕੇ ਸ਼ਨੀਵਾਰ ਨੂੰ ਦਾਗੇ ਗਏ ਦੋ ਰਾਕੇਟਾਂ ਦੇ ਨਿਸ਼ਾਨਾ ਚੂਕ ਜਾਣ ਨਾਲ 12 ਲੋਕਾਂ ਦੀ ਮੌਤ ਹੋ ਗਈ।ਨਾਟੋ ਨੇ ਕਿਹਾ ਕਿ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ ਦੋ ਰਾਕੇਟ ਨਿਸ਼ਾਨਾ ਚੂਕ ਗਏ ਅਤੇ ਲਗਭੱਗ 300 ਮੀਟਰ ਦੂਰ ਜਾ ਡਿੱਗੇ।ਨਾਟੋ ਦੇ ਇੱਕ ਸੀਨੀਅਰ ਕਮਾਂਡਰ ਨੇ ਇਸ ਘਟਨਾ ਉੱਪਰ ਅਫਸੋਸ ਜ਼ਾਹਰ ਕੀਤਾ ਹੈ।

Date:2010-02-16 Time:00:26:15

ਫੇਰ ਭੜਕੀ ਤੇਲੰਗਾਣਾ ਦੀ ਚਿੰਗਿਆਰੀ

ਹੈਦਰਾਬਾਦ - ਵੱਖਰੇ ਤੇਲੰਗਾਣਾ ਰਾਜ ਦੀ ਮੰਗ ਨੂੰ ਲੈ ਕੇ ਆਂਧਰਾ ਪ੍ਰਦੇਸ਼ ਵਿਚ ਇੱਕ ਵਾਰ ਮੁੜ ਤੋਂ ਚਿੰਗਿਆਰੀ ਭੜਕ ਉੱਠੀ ਹੈ।ਹੈਦਰਾਬਾਦ ਦੀ ਉਸਮਾਨੀਆ ਯੂਨੀਵਰਸਿਟੀ ਵਿਚ ਬੀਤੀ ਰਾਤ ਤੋਂ ਹੀ ਪ੍ਰਦਰਸ਼ਨਾਂ ਦਾ ਸਿਲਸਿਲਾ ਜ਼ਾਰੀ ਹੈ।

Date:2010-02-16 Time:00:26:15

ਪੁਣੇ ਧਮਾਕੇ 'ਚ ਜੇਯੂਡੀ ਦੀ ਭੂਮਿਕਾ!

ਪੁਣੇ/ਨਵੀਂ ਦਿੱਲੀ - ਸਰਕਾਰ ਨੇ ਕਿਹਾ ਹੈ ਕਿ ਪੁਣੇ ਦੀ ਜਰਮਨ ਬੇਕਰੀ ਵਿਚ ਬੀਤੇ ਸ਼ਨੀਵਾਰ ਨੂੰ ਹੋਏ ਬੰਬ ਧਮਾਕੇ ਵਿਚ ਪਾਕਿਸਤਾਨ ਵਿਖੇ ਸਥਿੱਤ ਅੱਤਵਾਦੀ ਸੰਗਠਨ ਜਮਾਤ ਉਦ ਦਾਅਵਾ (ਜੇਯੂਡੀ) ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Date:2010-02-16 Time:00:26:15

ਮੁਸਲਿਮ ਦੇਸ਼ਾਂ ਨੂੰ ਹਿਲੇਰੀ ਦੀ ਅਪੀਲ

ਦੋਹਾ : ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇਰਾਨ ਦਾ ਪ੍ਰਮਾਣੂ ਪ੍ਰੋਗ੍ਰਾਮ ਰੋਕਣ ਦੇ ਲਈ ਮੁਸਲਿਮ ਨੇਤਾਵਾਂ ਨੂੰ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ।ਸ਼੍ਰੀਮਤੀ ਕਲਿੰਟਨ ਨੇ ਅਮਰੀਕਾ ਇਸਲਾਮਿਕ ਵਰੱਲਡ ਫੋਰਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਰਾਨ ਪ੍ਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਵਿੱਚ ਹੈ ਅਤੇ ਉਹਨਾਂ ਦੇ ਰਿਵੋਲਿਊਸ਼ਨਰੀ ਗਾਰਡਜ਼ ਦੀ ਵੱਧਦੀ ਤਾਕਤ ਪੂਰੇ ਵਿਸ਼ਵ ਦੇ ਲਈ ਸਿੱਧਾ ਖ਼ਤਰਾ ਬਣ ਰਹੀ ਹੈ।

Date:2010-02-16 Time:00:26:15

ਮਧੂ ਕੋੜਾ ਮਾਮਲਾ, ਪੂਰੇ ਦੇਸ਼ 'ਚ 70 ਛਾਪੇ

ਨਵੀਂ ਦਿੱਲੀ - ਝਾਰਖੰਡ ਦੇ ਸਾਬਕਾ ਮੁੱਖਮੰਤਰੀ ਮਧੂ ਕੋੜਾ ਦੇ ਘੋਟਾਲੇ ਨਾਲ ਜੁੜੇ ਮਾਮਲੇ ਵਿੱਚ ਆਮਦਨ ਕਰ ਵਿਭਾਗ ਨੇ ਅੱਜ ਸਵੇਰੇ ਪੂਰੇ ਦੇਸ਼ ਵਿੱਚ 60-70 ਥਾਈਂ ਛਾਪੇ ਮਾਰੇ। ਮੁੱਖਮੰਤਰੀ ਸ਼ਿਬੂ ਸੋਰੇਨ ਦੇ ਨਿੱਜੀ ਸਕੱਤਰ ਮਨੋਹਰ ਪਾਲ ਦੇ ਘਰ ਵੀ ਛਾਪਾ ਮਾਰੇ ਜਾਣ ਦੀ ਖ਼ਬਰ ਹੈ।

Date:2010-02-16 Time:00:26:15

'ਮਾਈ ਨੇਮ ਇਜ਼...' ਦੀ 2.5 ਕਰੋੜ ਦੀ ਕਮਾਈ

ਵਿਵਾਦਾਂ ਵਿੱਚ ਘਿਰੇ ਰਹਿਣ ਦੇ ਬਾਵਜੂਦ ਸ਼ਾਹਰੁਖ ਖਾਨ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਨੇ ਪ੍ਰਦਰਸ਼ਨ ਦੇ ਪਹਿਲੇ ਦਿਨ ਹੀ ਲਗਭਗ 2.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਦੁਆਰਾ ਨਿਰਦੇਸ਼ਿਕ ਕੀਤੀ ਗਈ 'ਮਾਈ ਨੇਮ ਇਜ਼ ਖਾਨ' ਸ਼ੁਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਭਾਰਤੀ ਫਿਲਮਾਂ ਦੀ ਵਿਤਰਨ ਸੰਸਥਾ ਫਾਕਰ ਸਟਾਰ ਸਟੂਡੀਓ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੈ ਸਿੰਘ ਨੇ ਦੱਸਿਆ ਕਿ ਅਸੀਂ ਦਰਸ਼ਕਾਂ ਦੇ ਹੁੰਗਾਰੇ ਤੋਂ ਬਹੁਤ ਉਤਸ਼ਾਹਿਤ ਹਾਂ। ਇਹ ਇਸ ਲਈ ਵੀ ਹੈ ਕਿਉਂਕਿ ਇਹ ਫਿਲਮ ਦੇ ਪ੍ਰਦਰਸ਼ਨ ਦਾ ਪਹਿਲਾ ਚਰਨ ਹੈ। ਵਰਣਨਯੋਗ ਹੈ ਕਿ 45 ਦੇਸ਼ਾਂ ਵਿੱਚ ਜਾਰੀ ਰਹਿਣ ਦੇ ਇਲਾਵਾ 'ਮਾਈ ਨੇਮ ਇਜ਼ ਖਾਨ' ਨੂੰ ਅਪ੍ਰੈਲ ਤੋਂ ਪਰੰਪਰਾਗਤ ਬਜ਼ਾਰਾਂ ਵਿੱਚ ਚਰਨਬੱਧ ਤਰੀਕੇ ਨਾਲ ਉਤਾਰਿਆ ਜਾਵੇਗਾ

Date:2010-02-15 Time:00:05:56

ਪ੍ਰੋਫੈਸਰ ਨੇ ਚਲਾਈ ਗੋਲੀ, ਤਿੰਨ ਹਲਾਕ

ਵਾਸ਼ਿੰਗਟਨ - ਅਮਰੀਕਾ ਦੇ ਸ਼ਹਿਰ ਹੰਟਸਵਿਲੀ ਵਿਖੇ ਸਥਿਤ ਅਲਬਾਮਾ ਯੂਨੀਵਰਸਿਟੀ ਵਿਚ ਇਕ ਮੀਟਿੰਗ ਦੌਰਾਨ ਇਕ ਔਰਤ ਪ੍ਰੋਫੈਸਰ ਵੱਲੋਂ ਚਲਾਈ ਗੋਲੀ ਨਾਲ ਭਾਰਤੀ ਮੂਲ ਦੇ ਆਂਧਰਾ ਪ੍ਰਦੇਸ਼ ਦੇ ਇਕ ਪ੍ਰੋਫੈਸਰ ਸਮੇਤ 3 ਪ੍ਰੋਫੈਸਰ ਹਲਾਕ ਹੋ ਗਏ।

Date:2010-02-15 Time:00:05:55

ਟੋਆਟਾ ਵਾਪਸ ਲਵੇਗੀ ਟਕੋਮਾ ਪਿਕ ਅੱਪ ਨੂੰ

ਜਪਾਨ ਦੀ ਮੰਨੀ ਪ੍ਰਮੰਨੀ ਕੰਪਨੀ ਟੋਆਟਾ ਨੇ ਅਮਰੀਕਾ ਵਿਖੇ ਟਕੋਮਾ ਪਿਕ ਅੱਪ ਗੱਡੀਆਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਹਨਾਂ ਗੱਡੀਆਂ ਦੇ ਸਾਹਮਣੇ ਵਾਲੀ ਡ੍ਰਾਈਵ ਸ਼ਾਫ਼ਟ ਵਿੱਚ ਖ਼ਰਾਬੀ ਹੋਣ ਦੀ ਆਸ਼ੰਕਾ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ।

Date:2010-02-15 Time:00:05:54

ਸੋਨਾ ਚੜ੍ਹਿਆ, ਚਾਂਦੀ ਉਤਰੀ

ਨਵੀਂ ਦਿੱਲੀ : ਡਾਲਰ ਦੀ ਤੇਜੀ ਨਾਲ ਕੌਮਾਂਤਰੀ ਪੱਧਰ ਉੱਤੇ ਪੀਲੀ ਧਾਤੂ ਵਿੱਚ ਆਈ ਨਰਮੀ ਦੇ ਵਿਚਕਾਰ ਰੁਪਏ ਦੀ ਕਮਜੋਰੀ ਨਾਲ ਦਿੱਲੀ ਸ਼ਰਾਫ਼ਾ ਬਾਜਾਰ ਵਿੱਚ ਅੱਜ ਸੋਨਾ 10 ਰੁਪਏ ਦੀ ਬੜ੍ਹਤ ਦੇ ਨਾਲ 16720 ਰੁਪਏ ਪ੍ਰਤੀ ਦਸ ਗ੍ਰਾਮ ਉੱਤੇ ਪਹੁੰਚ ਗਿਆ, ਪ੍ਰੰਤੂ ਚਾਂਦੀ ਸੌ ਰੁਪਏ ਫਿਸਲਦਿਆਂ 24750 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

Date:2010-02-15 Time:00:05:54

ਮੁੰਬਈ ਰਿਫਾਇਨਰੀ 'ਚ ਉਤਪਾਦਨ ਸ਼ੁਰੂ

ਮੁੰਬਈ : ਸਰਵਜਨਕ ਖੇਤਰ ਦੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮੀਟੇਡ ਦੀ ਮੁੰਬਈ ਸਥਿਤ ਰਿਫ਼ਾਇਨਰੀ ਵਿੱਚ ਅੱਜ ਤੋਂ ਯੂਰੋ ਚਾਰ ਮਾਨਕਾਂ ਦੇ ਅਨੁਰੂਪ ਪੈਟਰੋਲ ਅਤੇ ਡੀਜ਼ਲ ਦਾ ਉਤਪਾਦਨ ਸ਼ੁਰੂ ਹੋ ਗਿਆ।

Date:2010-02-15 Time:00:05:54

ਜੇਪੀ ਇੰਫਰਾਟੇਕ ਦਾ ਆਈਪੀਓ ਜਲਦ

ਪਟਨਾ : ਦੇਸ਼ ਵਿੱਚ ਸੀਮਿੰਟ, ਬਿਜਲੀ, ਰਿਅਲ ਏਸਟੇਟ ਅਤੇ ਸਿੱਖਿਆ ਆਦਿ ਖੇਤਰਾਂ ਵਿੱਚ ਸਰਗਰਮ ਜੈ ਪ੍ਰਕਾਸ਼ ਗਰੁੱਪ ਦੀ ਕੰਪਨੀ ਜੇਪੀ ਇੰਫਰਾਟੇਕ ਨੇ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਆਗਰਾ ਦੇ ਵਿਚਕਾਰ 165 ਕਿਲੋਮੀਟਰ ਲੰਮੇ ਐਕਸਪ੍ਰੈੱਸ ਵੇ ਅਤੇ ਉਸਦੇ ਕਿਨਾਰੇ ਪੰਜ ਟਾਊਨਸ਼ਿਪ ਵਿਕਸਿਤ ਕਰਨ ਦੇ ਮਕਸਦ ਨਾਲ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਲਿਆਉਣ ਦਾ ਫੈਸਲਾ ਕੀਤਾ ਹੈ।

Date:2010-02-15 Time:00:05:54

ਖਡੂਰ ਸਾਹਿਬ ਦੀਆਂ ਖੇਡਾਂ 17 ਤੋਂ

ਮਾਝੇ ਦਾ ਪ੍ਰਸਿੱਧ ਖੇਡ ਮੇਲਾ ਖੇਡਾਂ ਖਡੂਰ ਸਾਹਿਬ ਦੀਆਂ' ਇਸ ਵਾਰ 17 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਸ੍ਰੀ ਗੁਰੂ ਅੰਗਦ ਦੇਵ ਸਪੋਰਟਸ ਵਿਕਾਸ ਅਤੇ ਸਭਿਆਚਾਰਕ ਕਲੱਬ ਵੱਲੋਂ ਖੇਡ ਸਟੇਡੀਅਮ ਖਡੂਰ ਸਾਹਿਬ ਵਿਖੇ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਸ: ਰਵਿੰਦਰ ਸਿੰਘ ਬ੍ਰਹਮਪੁਰਾ ਕਰਨਗੇ।

Date:2010-02-15 Time:00:05:54

ਆਂਧਰ ਪ੍ਰਦੇਸ਼ 'ਚ ਆਈਪੀਐਲ ਦਾ ਕੋਈ ਮੈਚ ਨਹੀਂ ਹੋਵੇਗਾ

ਨਵੀਂ ਦਿੱਲੀ - ਤੇਲੰਗਾਨਾ ਮਸਲੇ 'ਤੇ ਆਂਧਰ ਪ੍ਰਦੇਸ਼ 'ਚ ਬਣੇ ਹੋਏ ਅਣ-ਸੁਖਾਵੇਂ ਮਾਹੌਲ ਦੇ ਚਲਦਿਆਂ ਅੱਜ ਆਈ. ਪੀ. ਐਲ. ਦੇ ਪ੍ਰਬੰਧਕਾਂ ਨੇ ਸੂਬੇ ਦੀ ਨੁਮਾਇੰਦਗੀ ਕਰਦੀ ਟੀਮ ਡੈਕਨ ਚਾਰਜਰਜ਼ ਦੇ ਸਾਰੇ ਮੈਚ ਮੁੰਬਈ ਅਤੇ ਨਾਗਪੁਰ 'ਚ ਕਰਵਾਉਣ ਦਾ ਫੈਸਲਾ ਲਿਆ ਹੈ।

Date:2010-02-15 Time:00:05:54

ਪੰਜਾਬ ਦੀ ਦਿੱਲੀ 'ਤੇ ਰੋਮਾਂਚਕ ਜਿੱਤ

ਸਰਸਾ - ਸਥਾਨਕ ਕ੍ਰਿਕਟ ਸਟੇਡੀਅਮ 'ਚ ਸ਼ੁੱਕਰ ਨੂੰ ਖੇਡੇ ਗਏ ਵਿਜੈ ਹਜ਼ਾਰੇ ਟਰਾਫੀ ਦੇ ਨੌਰਥ ਜ਼ੋਨ ਮੁਕਾਬਲੇ ਦੇ ਦੂਜੇ ਦਿਨ ਮੈਚ 'ਚ ਪੰਜਾਬ ਨੇ ਦਿੱਲੀ ਨੂੰ 6 ਵਿਕਟਾਂ ਨਾਲ ਹਰਾ ਕੇ ਇਕ ਰੋਮਾਂਚਕ ਜਿੱਤ ਹਾਸਲ ਕੀਤੀ।

Date:2010-02-15 Time:00:05:54


9   10   11   12   13   14   15   16   17   18  

page no.14

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010