Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 2 - 2010
ਨਵੀਂ ਦਿੱਲੀ - ਸੀਬੀਆਈ ਨੂੰ ਅੱਜ ਇੱਕ ਵੱਡੀ ਸਫਲਤਾ ਉਸ ਵੇਲ੍ਹੇ ਹੱਥ ਲੱਗੀ ਜਦੋਂ ਉਸ ਨੇ ਅਦਾਨੀ ਗਰੁੱਪ ਦੇ ਐਮਡੀ ਰਜੇਸ਼ ਅਦਾਨੀ ਨੂੰ ਅਹਿਮਦਾਬਾਦ ਤੋਂ ਗ੍ਰਿਫਤਾਰ ਕਰ ਲਿਆ।ਇੱਥੋਂ ਉਸ ਨੂੰ ਗੋਵਾ ਲਿਆਂਦਾ ਜਾਵੇਗਾ।ਐਮਡੀ ਉੱਪਰ ਫਰਜ਼ੀਵਾੜੇ ਦਾ ਮਾਮਲਾ ਸਾਲ 2006-07 ਦਾ ਹੈ। Date:2010-02-28 Time:00:05:04
ਨਵੀਂ ਦਿੱਲੀ - ਦੇਸ਼ ਵਿੱਚ ਤੀਜੀ ਪੀੜ੍ਹੀ ਦੀ ਮੋਬਾਇਲ ਫੋਨ ਸੇਵਾ (3ਜੀ) ਲਈ ਪ੍ਰਾਇਵੇਟ ਆਪਰੇਟਰਾਂ ਨੂੰ ਰੇਡੀਓ ਫ੍ਰੀਕਵੈਂਸੀ ਦੀ ਨਿਲਾਮੀ ਪ੍ਰਕਿਰਿਆ ਤੈਅ ਹੋਣ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਤੈਅ ਪ੍ਰਕਿਰਿਆ ਦੇ ਅਨੁਸਾਰ 3 ਜੀ ਸਪੈਕਟ੍ਰਮ ਦੀ ਨਿਲਾਮੀ ਦਾ ਕੰਮ 10 ਅਪ੍ਰੈਲ ਤੱਕ ਪੂਰਾ ਹੋਵੇਗਾ। ਸਰਕਾਰ ਨੇ ਇਹ ਵੀ ਕਿਹਾ ਕਿ 3-ਜੀ ਸਪੈਕਟ੍ਰਮ ਦੀ ਨਿਲਾਮੀ ਦਾ ਕੰਮ ਪੂਰਾ ਹੋਣ ਦੇ ਦੋ ਦਿਨਾਂ ਬਾਅਦ ਬ੍ਰਾਡਬੈਂਡ ਸੇਵਾ ਲਈ ਵੀ ਸਪੈਕਟ੍ਰਮ ਦੀ ਨਿਲਾਮੀ ਹੋਵੇਗੀ। 3-ਜੀ ਸਪੈਕਟ੍ਰਮ ਨਿਲਾਮੀ ਤੇ ਮੂਲ ਰਾਖਵੀਂ ਕੀਮਤ, ਇੱਕ ਸਰਕਲ ਵਿੱਚ ਸੰਚਾਲਕਾਂ ਦੀ ਗਿਣਤੀ ਅਤੇ ਸੈਨਾਵਾਂ ਦੁਆਰਾ ਸਪੈਕਟ੍ਰਮ ਛੱਡਣ ਵਰਗੇ ਕਈ ਵਿਵਾਦਾਂ ਭਰੇ ਮੁੱਦੇ ਉੱਠੇ ਸਨ। Date:2010-02-28 Time:00:05:04
ਸਾਨਟਿਆਗੋ - ਚਿਲੀ ਵਿਖੇ ਅੱਜ ਸਵੇਰੇ ਇਕ ਤਾਕਤਵਰ ਭੁਚਾਲ ਕਾਰਣ ਲੋਕਾਂ ਵਿਚ ਦਹਿਸ਼ਤ ਫੈਲ ਗਈ।ਭੁਚਾਲ ਦੀ ਤੀਬਰਤਾ ਰਿਕਟਰ ਮਿਆਰ ਉੱਪਰ 8.3 ਮਾਪੀ ਗਈ।ਖਬਰ ਏਜੰਸੀ 'ਸ਼ਿਨਹੂਆ' ਅਨੁਸਾਰ ਭੁਚਾਲ ਕਾਰਣ ਲਗਭੱਗ 30 ਸੈਕਿੰਡ ਤੱਕ ਜਮੀਨ ਦਾ ਕਾਂਬਾ ਮਹਿਸੂਸ ਹੋਇਆ ਅਤੇ ਉਸ ਤੋਂ ਮਗਰੋਂ ਟੈਲੀਫੋਨ ਸੇਵਾ ਵਿਚ ਰੁਕਾਵਟ ਪੈ ਗਈ ਅਤੇ ਬਿਜ਼ਲੀ ਸਪਲਾਈ ਵੀ ਠੱਪ ਹੋ ਗਈ। Date:2010-02-28 Time:00:05:04
ਨਵੀਂ ਦਿੱਲੀ - ਇਸ ਵਰ੍ਹੇ ਅਕਤੂਬਰ ਵਿਚ ਰਾਸ਼ਟਰੀ ਰਾਜਧਾਨੀ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਨੂੰ 2010-11 ਦੇ ਆਮ ਬਜਟ ਵਿਚ ਬਹੁਤ ਵੱਡਾ ਹਿੱਸਾ ਮਿਲਿਆ ਹੈ।ਬੀਤੇ ਵਰ੍ਹੇ ਜਿੱਥੇ ਰਾਸ਼ਟਰਮੰਡਲ ਖੇਡਾਂ ਲਈ 3706 ਕਰੋੜ ਰੁਪਏ ਜ਼ਾਰੀ ਕੀਤੇ ਗਏ ਸਨ ਉੱਥੇ ਇਸ ਵਰ੍ਹੇ ਇਹਨਾਂ ਖੇਡਾਂ ਲਈ 3565 ਕਰੋੜ ਰੁਪਏ ਜ਼ਾਰੀ ਕਰਨ ਦਾ ਪ੍ਰਸਤਾਵ ਹੈ। Date:2010-02-28 Time:00:05:04
ਮੁੰਬਈ - ਦੇਸ਼ ਦੇ ਸ਼ੇਅਰ ਬਜ਼ਾਰਾਂ ਵਿਚ ਬਜਟ ਦੇ ਆਉਣ ਮਗਰੋਂ ਸਕਾਰਾਤਮਕ ਪ੍ਰਤੀਕ੍ਰਿਆ ਵਿਖਾਈ ਦਿੱਤੀ ਅਤੇ ਇੱਕ ਮੁੱਖ ਸੂਚਕ ਅੰਕ ਬੀਤੇ ਹਫਤੇ ਦੇ ਮੁਕਾਬਲੇ ਇਸ ਹਫਤੇ 237 ਅੰਕਾਂ ਦੇ ਹਫਤਾਵਾਰੀ ਵਾਧੇ ਨਾਲ ਬੰਦ ਹੋਇਆ। Date:2010-02-28 Time:00:05:04
ਨਵੀਂ ਦਿੱਲੀ - ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਯੂਪੀਏ ਦੇ ਸਹਿਯੋਗੀ ਦਲ ਕਾਫੀ ਨਾਰਾਜ਼ ਵਿਖਾਈ ਦੇ ਰਹੇ ਹਨ।ਡੀਐਮਕੇ ਮੁਖੀ ਅਤੇ ਤਮਿਲਨਾਡੂ ਦੇ ਮੁੱਖ ਮੰਤਰੀ ਐਮ. ਕਰੁਣਾਨਿੱਧੀ ਨੇ ਇਸ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਕਿਉਂ ਜੋ ਇਸ ਦਾ ਅਸਰ ਖਾਣ-ਪੀਣ ਦੀਆਂ ਵਸਤਾਂ ਉੱਪਰ ਪਵੇਗਾ। Date:2010-02-28 Time:00:05:04
ਨਵੀਂ ਦਿੱਲੀ - ਭਾਰਤੀ ਇੰਟਰਪ੍ਰਾਇਜ਼ੇਸ ਦੇ ਉਪ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਰਾਜਨ ਭਾਰਤੀ ਮਿੱਤਲ ਨੇ ਅੱਜ ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ।ਫਿੱਕੀ ਦੀ 82ਵੀਂ ਸਾਲਾ ਆਮ ਬੈਠਕ ਦੀ ਸਮਾਪਤੀ ਮਗਰੋਂ 55 ਸਾਲਾ ਮਿੱਤਲ ਨੇ ਹਰਸ਼ਪਤੀ ਸਿੰਘਾਨੀਆ ਤੋਂ ਇਹ ਅਹੁਦਾ ਗ੍ਰਹਿਣ ਕੀਤਾ। Date:2010-02-28 Time:00:05:04
ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਣ ਕੁੱਝ ਦਿਨਾਂ ਪਹਿਲੇ ਤੱਕ ਬਾਲੀਵੁੱਡ ਦੇ ਹਾਟ ਕਪਲਸ ਮੰਨੇ ਜਾਂਦੇ ਸੀ, ਅਚਾਨਕ ਦੋਨਾਂ ਦਾ ਬ੍ਰੇਕਅਪ ਹੋ ਗਿਆ। ਸੱਚੇ ਪ੍ਰੇਮੀਆਂ ਦੀ ਤਰ੍ਹਾਂ ਦੋਨਾਂ ਨੇ ਆਪਣੇ ਮੂੰਹ ਬੰਦ ਰੱਖੇ ਅਤੇ ਇਸ ਬ੍ਰੇਕਅਪ ਦਾ ਕਾਰਣ ਨਹੀਂ ਦੱਸਿਆ। Date:2010-02-28 Time:00:05:03
ਜੇ ਇਹ ਖ਼ਬਰ ਸੱਚ ਹੈ ਤਾਂ 'ਗੋਲਮਾਲ 3' ਵਿੱਚ ਭਾਰੀ ਗੋਲਮਾਲ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਰਸ਼ਦ ਵਾਰਸੀ ਨੂੰ ਇਸ ਫ਼ਿਲਮ ਵਿੱਚ ਰਾਜੀ ਕਰਨ ਲਈ ਨਿਰਮਾਤਾਵਾਂ ਨੇ ਉਹਨਾਂ ਨੂੰ ਤਿੰਨ ਕਰੋੜ ਰੁੱਪਏ ਦਿੱਤੇ ਹਨ ਅਤੇ ਉਹ ਮੰਨ ਗਏ ਹਨ। Date:2010-02-28 Time:00:05:03
ਅਗਲੇ ਮਹੀਨੇ ਵਿਵੇਕ ਓਬਰਾਏ ਦੀ ਅਜਿਹੀ ਫ਼ਿਲਮ ਰੀਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਉਹ ਇਕੱਲੇ ਹੀਰੋ ਹਨ। ਜਾਹਿਰ ਹੈ ਕਿ ਵਿਵੇਕ ਇਸ ਤੋਂ ਬਹੁਤ ਉਤਸ਼ਾਹਿਤ ਹਨ ਅਤੇ ਆਪਣੀ ਇਸ ਫ਼ਿਲਮ ਮਤਲਬ 'ਪ੍ਰਿੰਸ' ਤੋਂ ਉਹਨਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ। Date:2010-02-28 Time:00:05:03
ਮੁੰਬਈ - ਸਲਮਾਨ ਖਾਨ ਇਕ ਅੰਗਹੀਣ ਔਰਤ ਨਾਲ ਖਿਚਵਾਈ ਤਸਵੀਰ ਕਾਰਨ ਮੁਸੀਬਤ 'ਚ ਫਸ ਸਕਦਾ ਹੈ। ਇਕ 30 ਸਾਲ ਦੀ ਅੰਗਹੀਣ ਔਰਤ ਨੇ ਸਲਮਾਨ ਖਾਨ ਖਿਲਾਫ਼ ਕੇਸ ਦਰਜ ਕਰਵਾਇਆ ਹੈ। Date:2010-02-28 Time:00:05:03
ਅਹਿਮਦਾਬਾਦ - ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਅਹਿਮਦਾਬਾਦੀਆਂ ਨੂੰ ਆਪਣੇ ਸ਼ਹਿਰ ਤੇ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਇਸਦੀ ਮੌਜੂਦਗੀ ਨੂੰ ਦੁਨੀਆ ਦੇ ਨਕਸ਼ੇ ਤੇ ਦਰਜ ਕਰਾਉਣਾ ਚਾਹੀਦਾ ਹੈ। Date:2010-02-28 Time:00:05:03
ਨਵੀਂ ਦਿੱਲੀ - ਸਿਆਲੀ ਗੋਖਲੇ ਦੇ ਬਿਹਤਰੀਨ ਪ੍ਰਦਰਸ਼ਨ ਸਦਕਾ ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਉਬੇਰ ਕੱਪ ਦੇ ਏਸ਼ੀਆ ਖੇਤਰ ਕੁਆਲੀਫਾਇਰ ਦੇ ਸੈਮੀਫਾਇਨਲ ਵਿਚ ਆਪਣੀ ਥਾਂ ਨੂੰ ਪੱਕਾ ਕਰ ਲਿਆ ਜਦੋਂ ਕਿ ਥਾਈਲੈਂਡ ਦੇ ਨਕਾਰਨਰਾਤ ਚਾਸੀਮਾ ਦੇ ਥਾਮਸ ਕੱਪ ਬੈਡਮਿੰਟਨ ਵਿਚ ਪੁਰਸ਼ ਟੀਮ ਦਾ ਸਫਰ ਥੰਮ ਗਿਆ ਹੈ। Date:2010-02-28 Time:00:05:03
ਲਾਹੌਰ - ਪਾਕਿਸਤਾਨੀ ਕ੍ਰਿਕਟ ਬੋਰਡ(ਪੀਸੀਬੀ) ਦੇ ਮੁਖੀ ਐਜ਼ਾਜ਼ ਬੱਟ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਦੇ ਦੋ ਕ੍ਰਿਕਟ ਖਿਡਾਰੀ ਮੈਚ ਫਿਕਸਿੰਗ ਵਿਚ ਸ਼ਾਮਲ ਸਨ ਪਰ ਅਜੇ ਉਹਨਾਂ ਦਾ ਨਾਂ ਨਹੀਂ ਦੱਸਿਆ ਜਾ ਸਕਦਾ।ਸਥਾਨਕ ਅਖਬਾਰ 'ਦ ਨਿਊਜ਼' ਅਨੁਸਾਰ ਪੀਸੀਬੀ ਮੁਖੀ ਨੇ ਇਹ ਨਹੀਂ ਦੱਸਿਆ ਕਿ ਇਹ ਦੋਹੇਂ ਖਿਡਾਰੀ ਮੌਜੂਦਾ ਟੀਮ ਦਾ ਹਿੱਸਾ ਹਨ ਜਾਂ ਨਹੀਂ। Date:2010-02-28 Time:00:05:03
ਸੋਚੋ ਜੇ ਤੁਹਾਨੂੰ ਤੁਹਾਡਾ ਹੀ ਫੋਨ ਆਵੇ ਤਾਂ ਕੀ ਹੋਵੇ? ਆਇਡੀਆ ਮਜ਼ੇਦਾਰ ਹੈ। ਇਸੇ ਆਇਡੀਆ ਤੇ ਵਿਜੈ ਲਾਲਵਾਨੀ ਨੇ ਕਾਰਤਿਕ ਕਾਲਿੰਗ ਕਾਰਤਿਕ ਬਣਾਈ ਹੈ। Date:2010-02-28 Time:00:05:03
ਕੰਗਨਾ ਐਨੀ ਵੱਡੀ ਸਟਾਰ ਤਾਂ ਨਹੀਂ ਹੈ ਕਿ ਉਹਨਾਂ ਨੂੰ ਇੱਕ ਫ਼ਿਲਮ ਲਈ ਪੰਜ ਕਰੋੜ ਰੁੱਪਏ ਮਿਲਣ, ਇਸ ਦੇ ਬਾਵਜੂਦ ਉਹਨਾਂ ਨੂੰ ਆਉਣ ਵਾਲੀ ਇੱਕ ਫ਼ਿਲਮ ਲਈ ਐਨੀ ਰਕਮ ਮਿਲਣ ਦੀ ਖ਼ਬਰ ਹੈ। Date:2010-02-28 Time:00:05:03
ਅੰਮ੍ਰਿਤਸਰ - ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਬਜਟ ਤੇ ਤਿੱਖੀ ਪ੍ਰਤੀਕਿਰਿਆ ਵਿਅਕਤ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ, ਮੈਂਬਰ ਪਾਰਲੀਮੈਂਟ ਨੇ ਇਸ ਬਜਟ ਨੂੰ ਆਮ ਆਦਮੀ ਨਾਲ ਕੀਤਾ ਕੋਝਾ ਮਜ਼ਾਕ ਦੱਸਦਿਆਂ ਮੰਦੀ ਦੀ ਮਾਰ ਹੇਠ ਪਿਸ ਰਹੀ ਜਨਤਾ ਲਈ ਇਸ ਬਜਟ ਨੂੰ ''ਬੋਝ ਬਜਟ'' ਦੱਸਿਆ। Date:2010-02-28 Time:00:05:03
ਜੇਮਬੋਆਂਗਾ ਸਿਟੀ - ਦੱਖਣੀ ਫਿਲੀਪੀਂਸ ਵਿਚ ਸ਼ਨੀਵਾਰ ਨੂੰ ਇੱਕ ਪਿੰਡ ਵਿਚ ਹੋਏ ਅੱਤਵਾਦੀ ਹਮਲੇ ਵਿਚ 13 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ।ਅਬੂ ਸੈਯਾਫ ਨਾਮੀ ਅੱਤਵਾਦੀ ਸੰਗਠਨ ਨੇ ਬੈਸੀਲੋਨ ਰਾਜ ਵਿਖੇ ਸਥਿੱਤ ਟੁਬੀਗੇਨ ਪਿੰਡ ਉੱਪਰ ਹਮਲਾ ਕਰ ਦਿੱਤਾ ਜਿਸ ਵਿਚ 13 ਲੋਕ ਹਲਾਕ ਹੋ ਗਏ। Date:2010-02-28 Time:00:05:03
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤਿੰਨ ਦਿਨਾ ਸਊਦੀ ਅਰਬ ਯਾਤਰਾ ਲਈ ਅੱਜ ਰਵਾਨਾ ਹੋ ਗਏ।ਉਹਨਾਂ ਦੀ ਇਸ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਰੱਖਿਆ ਅਤੇ ਸੁਰੱਖਿਆ ਮਸਲੇ ਉੱਪਰ ਅਹਿਮ ਕਰਾਰ ਹੋਣ ਦੀ ਸੰਭਾਵਨਾ ਹੈ।28 ਸਾਲਾਂ ਵਿਚ ਪਹਿਲੀ ਦਫਾ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਊਦੀ ਅਰਬ ਯਾਤਰਾ ਹੈ। Date:2010-02-28 Time:00:05:03
ਪਲਵਲ - ਹਰਿਆਣਾ ਦੇ ਪਲਵਲ ਸ਼ਹਿਰ ਵਿਚ ਅੱਜ ਅਦਾਲਤ ਵਿਚ ਸੁਣਵਾਈ ਲਈ ਲਿਆਂਦੇ ਜਾ ਰਹੇ 18 ਕੈਦੀਆਂ ਨੇ ਪਹਿਲਾਂ ਤਾਂ ਪੁਲਿਸ ਉੱਪਰ ਹਮਲਾ ਕਰ ਦਿੱਤਾ ਅਤੇ ਫਿਰ ਫਰਾਰ ਹੋ ਗਏ।ਫਰਾਰ ਕੈਦੀਆਂ ਨੂੰ ਗ੍ਰਿਫਤਾਰ ਕਰਨ ਲਈ ਉਪ੍ਲਿਸ ਨੇ ਮੁਹਿੰਮ ਵਿੱਢ ਦਿੱਤੀ ਹੈ ਅਤੇ ਦੋ ਨੂੰ ਤਾਂ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਵੀ ਕਰ ਲਿਆ ਹੈ। Date:2010-02-28 Time:00:05:03
ਸਾਨਟਿਆਗੋ - ਚਿਲੀ ਵਿਖੇ ਅੱਜ ਸਵੇਰੇ ਇਕ ਤਾਕਤਵਰ ਭੁਚਾਲ ਕਾਰਣ ਲੋਕਾਂ ਵਿਚ ਦਹਿਸ਼ਤ ਫੈਲ ਗਈ।ਭੁਚਾਲ ਦੀ ਤੀਬਰਤਾ ਰਿਕਟਰ ਮਿਆਰ ਉੱਪਰ 8.3 ਮਾਪੀ ਗਈ।ਖਬਰ ਏਜੰਸੀ 'ਸ਼ਿਨਹੂਆ' ਅਨੁਸਾਰ ਭੁਚਾਲ ਕਾਰਣ ਲਗਭੱਗ 30 ਸੈਕਿੰਡ ਤੱਕ ਜਮੀਨ ਦਾ ਕਾਂਬਾ ਮਹਿਸੂਸ ਹੋਇਆ ਅਤੇ ਉਸ ਤੋਂ ਮਗਰੋਂ ਟੈਲੀਫੋਨ ਸੇਵਾ ਵਿਚ ਰੁਕਾਵਟ ਪੈ ਗਈ ਅਤੇ ਬਿਜ਼ਲੀ ਸਪਲਾਈ ਵੀ ਠੱਪ ਹੋ ਗਈ। Date:2010-02-28 Time:00:05:03
ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਵਿੱਤੀ ਵਰ੍ਹੇ 2010-11 ਲਈ ਆਮ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਪੇਂਡੂ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਹੋਵੇਗਾ। ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਭੋਜਨ ਸਮੱਗਰੀ ਸੁਰੱਖਿਆ ਅਤੇ ਸਿਹਤ ਤੇ ਜ਼ੋਰ ਰਹੇਗਾ। Date:2010-02-27 Time:00:25:31
ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਵਿੱਤੀ ਵਰ੍ਹੇ 2010-11 ਲਈ ਆਮ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਪ੍ਰਤੱਖ ਕਰ ਸੰਹਿਤਾ (ਜੀਐਸਟੀ) ਇੱਕ ਅਪ੍ਰੈਲ 2011 ਤੋਂ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰਾਂ ਨਾਲ ਮਹਿੰਗਾਈ ਰੋਕਣ ਲਈ ਗੱਲਬਾਤ ਚੱਲ ਰਹੀ ਹੈ। Date:2010-02-27 Time:00:25:31
ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ 2010-11 ਦੇ ਬਜਟ ਵਿੱਚ ਅੱਜ ਹੋਮ ਲੋਨ ਲਈ ਵਿਆਜ਼ ਦਰਾਂ ਵਿੱਚ ਇੱਕ ਫੀਸਦੀ ਛੂਟ ਦੀ ਅਵਧੀ ਇੱਕ ਸਾਲ ਲਈ ਵਧਾਈ ਅਤੇ ਇਸ ਲਈ 700 ਕਰੋੜ ਦੀ ਘੋਸ਼ਣਾ ਕੀਤੀ। Date:2010-02-27 Time:00:25:31
ਨਵੀਂ ਦਿੱਲੀ -ਦਵਾ ਕੰਪਨੀ ਰੈਨਬੈਕਸੀ ਲੈਬੋਟਰੀਜ ਨੂੰ ਦਸੰਬਰ 09 ਵਿੱਚ ਸਮਾਪਤ ਹੋਈ ਤਿਮਾਈ ਵਿੱਚ 262 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ। ਇਸ ਤੋਂ ਪਿੱਛਲੇ ਸਾਲ ਦੀ ਇਸ ਤਿਮਾਹੀ ਵਿੱਚ ਕੰਪਨੀ ਨੂੰ 679.8 ਕਰੋੜ ਰੁੱਪਏ ਦਾ ਨੁਕਸਾਨ ਹੋਇਆ ਸੀ। Date:2010-02-27 Time:00:25:31
page no.1 |
Select news date : 28 - 2 - 2010 27 - 2 - 2010 26 - 2 - 2010 25 - 2 - 2010 24 - 2 - 2010 23 - 2 - 2010 22 - 2 - 2010 21 - 2 - 2010 20 - 2 - 2010 19 - 2 - 2010 18 - 2 - 2010 17 - 2 - 2010 16 - 2 - 2010 15 - 2 - 2010 14 - 2 - 2010 13 - 2 - 2010 12 - 2 - 2010 11 - 2 - 2010 10 - 2 - 2010 9 - 2 - 2010 8 - 2 - 2010 7 - 2 - 2010 6 - 2 - 2010 5 - 2 - 2010 4 - 2 - 2010 3 - 2 - 2010 2 - 2 - 2010 1 - 2 - 2010 |