Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 1 - 2010

ਚੀਨ 'ਚ ਸੋਨੀ ਦੇ ਹੈਂਡਸੈਟ ਦਾ ਲਾਂਚ ਨਹੀਂ ਟਲੇਗਾ

ਟੋਕੀਓ - ਮੋਬਾਇਲ ਹੈਂਡਸੈਟ ਨਿਰਮਾਤਾ ਕੰਪਨੀ ਸੋਨੀ ਐਰਿਕਸਨ ਦਾ ਚੀਨ ਵਿੱਚ ਗੂਗਲ ਦੇ ਐਂਡ੍ਰਾਇਡ ਆਪਰੇਟਿੰਗ ਸਿਸਟਮ 'ਤੇ ਅਧਾਰਤ ਹੈਂਡਸੈਟਾਂ ਦੇ ਪ੍ਰਸਤਾਵਿਤ ਲਾਂਚ ਨੂੰ ਟਾਲਣ ਦੀ ਯੋਜਨਾ ਨਹੀਂ ਹੈ। ਵਰਣਨਯੋਗ ਹੈ ਕਿ ਹੈਕਿੰਗ ਅਤੇ ਸੈਂਸਰਸ਼ਿਪ ਦੇ ਮੁੱਦੇ 'ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਗੂਗਲ ਨੇ ਬੁੱਧਵਾਰ ਨੂੰ ਚੀਨ ਵਿੱਚ ਉਸਦੇ ਐਂਡ੍ਰਾਇਡ ਸਿਸਟਮ ਤੇ ਅਧਾਰਤ ਦੋ ਹੈਂਡਸੈਟਾਂ ਦੇ ਪ੍ਰਸਤਾਵਿਤ ਲਾਂਚ ਨੂੰ ਟਾਲ ਦਿੱਤਾ ਸੀ। ਇਹ ਹੈਂਡਸੈਟ ਸੈਮਸੰਗ ਇਲੈਕਟ੍ਰਾਨਿਕਸ ਕੰਪਨੀ ਲਿਮਿਟੇਡ ਅਤੇ ਮੋਟੋਰੋਲਾ ਦੁਆਰਾ ਨਿਰਮਿਤ ਹਨ। ਇਸ ਤੋਂ ਬਾਅਦ ਇਹ ਅੰਦਾਜੇ ਲਗਾਏ ਜਾ ਰਹੇ ਸਨ ਕਿ ਸੋਨੀ ਐਰਿਕਸਨ ਦੇ ਹੈਂਡਸੈਟਾਂ ਦੇ ਲਾਂਚ ਨੂੰ ਵੀ ਟਾਲਿਆ ਜਾ ਸਕਦਾ ਹੈ।

Date:2010-01-23 Time:00:02:02

ਨਕਸਲ ਪ੍ਰਭਾਵਿਤ ਰਾਜਾਂ ਦੀ ਬੈਠਕ ਅੱਜ

ਰਾਏਪੁਰ/ਨਵੀਂ ਦਿੱਲੀ - ਗ੍ਰਹਿ ਮੰਤਰੀ ਪੀ. ਚਿਦੰਬਰਮ ਰਾਏਪੁਰ ਵਿਚ ਨਕਸਲ ਪ੍ਰਭਾਵਿਤ ਤਿੰਨ ਰਾਜਾਂ ਛੱਤੀਸਗੜ੍ਹ, ਝਾਰਖੰਡ ਅਤੇ ਉੜੀਸਾ ਦੇ ਸੀਨੀਅਰ ਅਧਿਕਾਰੀਆਂ ਨਾਲ ਅੱਜ ਬੈਠਕ ਕਰਨਗੇ।ਬੈਠਕ ਵਿਚ ਮੁੱਖ ਮੰਤਰੀ ਰਮਨ ਸਿੰਘ, ਝਾਰਖੰਡ ਦੇ ਮੁੱਖ ਸਕਤੱਰ ਅਤੇ ਡੀਜੀਪੀ, ਉੜੀਸਾ ਦੇ ਪ੍ਰਤੀਨਿੱਧੀ ਅਤੇ ਬੀਐਸਐਫ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਮੁਖੀ ਹਿੱਸਾ ਲੈਣਗੇ।

Date:2010-01-23 Time:00:02:02

ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ਵਿਚ ਗਿਰਾਵਟ

ਮੁੰਬਈ - ਮੌਜੂਦਾ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ਵਿਚ ਮੁਨਾਫੇ ਦਾ ਮਿਆਰ ਡਿੱਗਣ ਨਾਲ ਸ਼ੁੱਕਰਵਾਰ ਨੂੰ ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

Date:2010-01-23 Time:00:02:02

...ਤਾਂ ਇੰਨੀ ਉਮੀਦ ਨਾ ਲਗਾਉਂਦਾ ਮੈਂ : ਓਬਾਮਾ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਜੇਕਰ ਉਹ ਇਜ਼ਰਾਇਲ ਅਤੇ ਫਿਲਸਤੀਨ ਦੇ ਸਿਆਸੀ ਸੰਕਟ ਤੋਂ ਜਾਣੂ ਹੁੰਦੇ ਤਾਂ ਉਹ ਇਸ ਸੰਕਟ ਦੇ ਹੱਲ ਲਈ ਬਹੁਤੀ ਉਮੀਦ ਨਾ ਲਗਾਉਂਦੇ।

Date:2010-01-23 Time:00:02:02

10 ਫੀਸਦੀ ਦਰ ਦਾ ਟੀਚਾ ਰੱਖੇ ਭਾਰਤ : ਮਿੱਤਲ

ਨਵੀਂ ਦਿੱਲੀ - ਭਾਰਤ ਦੀ 7 ਤੋਂ 8 ਫੀਸਦੀ ਦੀ ਆਰਥਿਕ ਵਾਧਾ ਦਰ ਦੇ ਅਨੁਮਾਨ ਨੂੰ ਘੱਟ ਦੱਸਦੇ ਹੋਏ ਉਦਯੋਗ ਪਤੀ ਲੱਛਮੀ ਨਿਵਾਸ ਮਿੱਤਲ ਨੇ ਕਿਹਾ ਕਿ ਦੇਸ਼ ਨੂੰ 10 ਫੀਸਦੀ ਦੀ ਆਰਥਿਕ ਵਾਧਾ ਦਰ ਦਾ ਟੀਚਾ ਰੱਖਣਾ ਚਾਹੀਦਾ ਹੈ ਕਿਉਂ ਜੋ ਉੱਭਰਦੇ ਦੇਸ਼ ਪੱਛਮੀ ਦੇਸ਼ਾਂ ਮੁਕਾਬਲੇ ਕਾਫੀ ਤੇਜ਼ੀ ਨਾਲ ਤਰੱਕੀ ਕਰਨਗੇ।

Date:2010-01-23 Time:00:02:02

ਰਿਲਾਇੰਸ ਦੇ ਸਿੱਟਿਆਂ ਨੇ ਸੰਭਾਲਿਆ ਸੈਂਸੈਕਸ

ਮੁੰਬਈ - ਰਿਲਾਇੰਸ ਇੰਡਸਟ੍ਰੀਜ਼ ਦੇ ਸਿੱਟਿਆਂ ਕਾਰਣ ਭਾਰਤੀ ਸ਼ੇਅਰ ਬਜ਼ਾਰ ਸ਼ੁਰੂਆਤ ਤਿੱਖੀ ਗਿਰਾਵਟ ਮਗਰੋਂ ਕੁੱਝ ਸੰਭਲ ਕੇ ਬੰਦ ਹੋਏ।ਬੀਐਸਈ ਸੈਂਸੈਕਸ 191 ਅੰਕਾਂ ਭਾਵ 1.12 ਫੀਸਦੀ ਦੀ ਕਮਜ਼ੋਰੀ ਨਾਲ 16,860 ਅੰਕਾਂ 'ਤੇ ਬੰਦ ਹੋਇਆ।ਨਿਫਟੀ ਵੀ 58 ਅੰਕਾਂ ਦੀ ਗਿਰਾਵਟ ਨਾਲ 5.036 ਅੰਕਾਂ ਦੇ ਪੱਧਰ ਉੱਪਰ ਬੰਦ ਹੋਇਆ

Date:2010-01-23 Time:00:02:02

ਜ਼ਾਰੀ ਰਹੇਗੀ ਨਕਸਲੀਆਂ ਖਿਲਾਫ ਕਾਰਵਾਈ:ਚਿਦੰਬਰਮ

ਰਾਏਪੁਰ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਕਸਲੀਆਂ ਖਿਲਾਫ ਕਾਰਵਾਈ ਲਈ ਰਾਜ ਸਰਕਾਰਾਂ ਸਹਿਮਤ ਹਨ ਅਤੇ ਸਰਕਾਰ ਦਾ ਟੀਚਾ ਨਕਸਲੀ ਪ੍ਰਭਾਵਿਤ ਇਲਾਕਿਆਂ ਵਿਚ ਨਾਗਰਿਕ ਪ੍ਰਸ਼ਾਸਨ ਨੂੰ ਪ੍ਰਭਾਵੀ ਬਨਾਉਣਾ ਹੈ।

Date:2010-01-23 Time:00:02:02

ਵਾਦੀ 'ਚ ਹੜ੍ਹਤਾਲ, ਦੂਜੇ ਦਿਨ ਵੀ ਦਫਤਰ ਬੰਦ

ਸ਼੍ਰੀਨਗਰ - ਜੰਮੂ ਅਤੇ ਕਸ਼ਮੀਰ ਵਿਚ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਜ਼ਾਰੀ ਹੜਤਾਲ ਦੇ ਦੂਜੇ ਦਿਨ ਅੱਜ ਕਸ਼ਮੀਰ ਵਿਖੇ ਸਥਿੱਤ ਸਰਕਾਰੀ ਦਫਤਰਾਂ ਵਿਚ ਕੰਮਕਾਜ ਠੱਪ ਰਿਹਾ।

Date:2010-01-23 Time:00:02:02

ਟਾਟਾ ਸਟੀਲ ਦਾ ਐਨਐਮਡੀਸੀ ਨਾਲ ਕਰਾਰ

ਨਵੀਂ ਦਿੱਲੀ - ਦੇਸ਼ ਦੀ ਮੁੱਖ ਨਿੱਜੀ ਇਸਪਾਤ ਕੰਪਨੀ ਟਾਟਾ ਸਟੀਲ ਲਿਮਟਡ ਨੇ ਐਨਐਮਡੀਸੀ ਨਾਲ ਕਰਾਰ ਕੀਤਾ ਹੈ।ਕੰਪਨੀ ਨੇ ਇੱਥੇ ਜ਼ਾਰੀ ਇੱਕ ਬਿਆਨ ਵਿਚ ਕਿਹਾ ਕਿ ਇਸ ਕਰਾਰ ਅਧੀਨ ਦੋਵੇਂ ਕੰਪਨੀਆਂ ਆਪਸੀ ਹਿੱਤ ਲਈ ਖਾਨਾਂ ਕਬਜ਼ਾਉਣ, ਖੁਦਾਈ, ਵਿਕਾਸ ਅਤੇ ਸੋਧ ਸਰਗਰਮੀਆਂ ਅਤੇ ਇਸਪਾਤ ਕਾਰਖਾਨਿਆਂ ਦੀ ਸਥਾਪਨਾ ਸਮੇਤ ਹੋਰ ਸੰਬੰਧਤ ਕਾਰੋਬਾਰ ਕਰਨ ਦੀਆਂ ਇਛੁੱਕ ਹਨ।

Date:2010-01-23 Time:00:02:02

ਓਬਾਮਾ ਨੇ ਲਗਾਈ ਬੈਂਕਾਂ 'ਤੇ ਰੋਕ

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣਾ ਸਿਆਸੀ ਅਧਾਰ ਮਜ਼ਬੂਤ ਕਰਨ ਦੇ ਟੀਚੇ ਨਾਲ ਵਿੱਤੀ ਸੰਸਥਾਨਾਂ ਨੂੰ ਥੋੜ੍ਹੇ ਸਮੇਂ ਦੇ ਲਾਹੇ ਲਈ ਜੋਖਮ ਚੁੱਕਣ ਉੱਪਰ ਸਖਤ ਰੋਕ ਲਗਾ ਦਿੱਤੀ ਹੈ।ਓਬਾਮਾ ਨੇ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਦੇ ਹੈਜ਼ ਫੰਡ ਅਤੇ ਨਿੱਜੀ ਇਕਵਿਟੀ ਫੰਡਾਂ ਵਿਚ ਨਿਵੇਸ਼ ਕਰਨ ਅਤੇ ਪ੍ਰਾਪਰਟੀ ਕਾਰੋਬਾਰ ਵਿਚ ਭਾਗ ਲੈਣ ਉੱਪਰ ਰੋਕ ਲਗਾਉਣ ਦਾ ਐਲਾਣ ਕੀਤਾ ਹੈ।

Date:2010-01-23 Time:00:02:02

ਅਮਰੀਕਾ 'ਚ ਵਧੇ ਬੇਰੁਜ਼ਗਾਰ

ਵਾਸ਼ਿੰਗਟਨ - ਅਮਰੀਕਾ ਵਿਚ ਇਸ ਮਹੀਨੇ ਬੇਰੁਜ਼ਗਾਰਾਂ ਦੀ ਗਿਣਤੀ ਵਧੀ ਹੈ ਅਤੇ ਇਹ 36 ਹਜ਼ਾਰ ਤੋਂ ਵੱਧ ਕੇ 4.82 ਲੱਖ ਹੋ ਗਈ।ਅਮਰੀਕੀ ਮਜ਼ਦੂਰ ਮਾਮਲਿਆਂ ਦੇ ਵਿਭਾਗ ਨੇ ਬੀਤੇ ਕੱਲ੍ਹ ਇੱਥੇ ਦੱਸਿਆ ਕਿ ਬੀਤੇ ਹਫਤੇ ਬੇਰੁਜ਼ਗਾਰੀ ਭੱਤਿਆਂ ਦਾ ਦਾਅਵਾ ਕਰਨ ਵਾਲਿਆਂ ਦੀ ਗਿਣਤੀ 36 ਹਜ਼ਾਰ ਤੋਂ ਵੱਧ ਕੇ 4.82 ਲੱਖ ਹੋ ਗਈ ਹੈ।

Date:2010-01-23 Time:00:02:02

ਹਰਜੀਤ ਕਲੱਬ ਬਾਜਾਖਾਨਾ ਤੇ ਮਾਣੂੰਕੇ ਜੇਤੂ ਰਿਹਾ

ਬਾਘਾ ਪੁਰਾਣਾ- ਅਲਬਰਟਾ ਸਪੋਰਟਸ ਕਲੱਬ ਕੈਲਗਿਰੀ (ਕੈਨੇਡਾ) ਵੱਲੋਂ ਦੂਸਰਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਪਿੰਡ ਚੰਨੂਵਾਲਾ ਵਿਖੇ ਕਮੇਟੀ ਦੇ ਮੁੱਖ ਪ੍ਰਬੰਧਕ ਚੇਅਰਮੈਨ ਜੋਰਜ ਬਰਾੜ, ਪ੍ਰਧਾਨ ਜੁਗਰਾਜ ਮਾਹਲਾ, ਜੋਰਾ ਸਿੰਘ ਬਰਾੜ ਅਤੇ ਹੋਰਨਾਂ ਦੀ ਅਗਵਾਈ ਹੇਠ ਦੋ ਦਿਨਾਂ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ।

Date:2010-01-23 Time:00:02:01

ਅੰਡਰ-19 ਵਿਸ਼ਵ ਕ੍ਰਿਕਟ ਕੱਪ ਭਾਰਤੀ ਟੀਮ ਨੂੰ ਪਹਿਲੀ ਹਾਰ

ਲਿੰਕਾਲ -ਨਿਊਜ਼ੀਲੈਂਡ 'ਚ ਖੇਡੇ ਜਾ ਰਹੇ ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਭਾਰਤੀ ਟੀਮ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਖੇਡੇ ਗਏ ਗਰੁੱਪ 'ਏ' ਦੇ ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 31 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਬੱਲੇਬਾਜ਼ੀ ਲਈ ਸੱਦਿਆ।

Date:2010-01-23 Time:00:02:01

ਕਰੀਨਾ ਨੂੰ 'ਗੋਲਮਾਲ ਥ੍ਰੀ' ਲਈ ਸੱਤ ਕਰੋੜ

ਮੰਦੀ ਦੇ ਕਾਰਨ ਜਿੱਥੇ ਬਾਲੀਵੁੱਡ ਦੇ ਟੌਪ ਸਟਾਰਸ ਨੇ ਆਪਣੀ ਫ਼ੀਸ ਘਟਾਈ ਹੈ। ਉੱਥੇ ਕਰੀਨਾ ਕਪੂਰ ਨੂੰ ਇੱਕ ਫਿਲਮ ਲਈ ਸੱਤ ਕਰੋੜ ਦੀ ਵੱਡੀ ਰਕਮ ਮਿਲੀ ਹੈ। ਖ਼ਬਰ ਹੈ ਕਿ ਹਾਲ ਹੀ ਵਿੱਚ ਕਰੀਨਾ ਨੂੰ ਅਸ਼ਟਵਿਨਾਇਕ ਫਿਲਮਜ਼ ਨੇ ਆਪਣੀ ਅਗਲੀ ਫਿਲਮ 'ਗੋਲਮਾਲ ਥ੍ਰੀ' ਲਈ ਸੱਤ ਕਰੋੜ ਰੁਪਏ ਵਿੱਚ ਸਾਈਨ ਕੀਤਾ ਹੈ। ਇਸ ਦੇ ਨਾਲ ਕਰੀਨਾ ਨੇ ਨਾ ਸਿਰਫ਼ ਸਾਰੀਆਂ ਹੀਰੋਇਨਾਂ, ਬਲਕਿ ਕਈ ਟੌਪ ਹੀਰੋ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੈਟਰੀਨਾ ਕੈਫ, ਕਰੀਨਾ ਕਪੂਰ ਅਤੇ ਪ੍ਰਿਅੰਕਾ ਚੋਪੜਾ ਇਸ ਸਮੇਂ ਬਾਲੀਵੁੱਡ ਦੀਆਂ ਟੌਪ ਹੀਰੋਇਨਾਂ ਹਨ। ਪਰ ਫੀਸ ਦੇ ਮਾਮਲੇ ਵਿੱਚ ਕਰੀਨਾ ਨੇ ਬਾਕੀ ਦੋਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਕਰੀਨਾ ਨੇ ਬੀਤੇ ਸਾਲ ਥ੍ਰੀ ਈਡੀਅਟਸ ਦੇ ਇਲਾਵਾ ਕੋਈ ਹੋਰ ਹਿੱਟ ਫਿਲਮ ਨਹੀਂ ਦਿੱਤੀ ਹੈ।

Date:2010-01-23 Time:00:02:01

ਕਾਂਡਲਾ,ਟੋਂਕ, ਡੂੰਗਰਪੂਰ 'ਚ ਹੋਵੇ ਰੇਲ ਸੰਪਰਕ : ਗਹਿਲੋਤ

ਜੈਪੁਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਾਮਰਿਕ ਦ੍ਰਿਸ਼ਟੀ ਨਾਲ ਮਹਤੱਵ ਪੂਰਨ ਰਾਜ ਦੇ ਬਾਕੀ ਇਲਾਕਿਆਂ ਵਿਚ ਗੇਜ਼ ਬਦਲਣ ਦੇ ਨਾਲ ਹੀ ਤੇਲ ਅਤੇ ਗੈਸ ਭੰਡਾਰ ਖੇਤਰ ਕਾਂਡਲਾ, ਟੋਂਕ ਅਤੇ ਡੂੰਗਰਪੁਰ ਨੂੰ ਰੇਲਵੇ ਲਾਇਨ ਨਾਲ ਜੋੜਨ ਦੀ ਮੰਗ ਕੀਤੀ ਹੈ।

Date:2010-01-23 Time:00:02:01

ਅੱਤਵਾਦੀਆਂ ਦੇ ਨਿਸ਼ਾਨੇ 'ਤੇ ਏਅਰਲਾਈਨਾਂ, ਅਲੱਰਟ ਜਾਰੀ

ਨਵੀਂ ਦਿੱਲੀ- ਏਅਰ ਇੰਡੀਆ ਅਤੇ ਇੰਡੀਅਨ ਏਅਰਲਾਇੰਜ਼ ਨੂੰ ਹਾਈ ਅਲੱਰਟ ਤੇ ਰੱਖਿਆ ਗਿਆ ਹੈ। ਖੁਫ਼ੀਆ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅਲਕਾਇਦਾ ਅਤੇ ਲਸ਼ਕਰ ਵਰਗੇ ਅੱਤਵਾਦੀ ਗੁੱਟ ਇਨ੍ਹਾਂ ਦੋਵਾਂ ਏਅਰਲਾਇੰਜ਼ ਦੀਆਂ ਉਡਾਣਾਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ।

Date:2010-01-23 Time:00:02:01

ਮੁਬਾਇਲ ਲਿਆਉਣ 'ਤੇ ਸਊਦੀ ਬਾਲੜੀ ਨੂੰ ਕੌੜੇ ਲਗਾਏ

ਰਿਆਦ - ਸਊਦੀ ਅਰਬ ਵਿਚ ਇੱਕ ਬਾਲੜੀ ਨੂੰ ਸਕੂਲ ਵਿਚ ਮੁਬਾਇਲ ਫੋਨ ਰੱਖਣ 'ਤੇ ਸਰੇਆਮ 90 ਕੌੜੇ ਲਗਾਏ ਗਏ ਅਤੇ 2 ਮਹੀਨਿਆਂ ਲਈ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।ਇਹ ਫੈਸਲਾ ਜੁਬੈਲ ਸ਼ਹਿਰ ਦੀ ਇੱਕ ਧਾਰਮਿਕ ਅਦਾਲਤ ਨੇ ਸੁਣਾਇਆ ਸੀ।

Date:2010-01-23 Time:00:02:01

26/11 ਜਿਹੇ ਹਮਲੇ ਰੋਕਣ ਦੀ ਗਰੰਟੀ ਨਹੀਂ: ਗਿਲਾਨੀ

ਨਵੀਂ ਦਿੱਲੀ - ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ ਵਿਚ 26/11 ਜਿਹੇ ਅੱਤਵਾਦੀ ਹਮਲੇ ਨਾ ਹੋਣ ਦੇਣ ਦੀ ਕੋਈ ਗਰੰਟੀ ਨਹੀਂ ਦੇ ਸਕਦਾ।ਗਿਲਾਨੀ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਹੀ ਹਰ ਦੂਜੇ ਦਿਨ ਉਹੋ ਜਿਹੇ ਹਮਲੇ ਹੋ ਰਹੇ ਹਨ ਅਤੇ ਜਦੋਂ ਅਸੀਂ ਆਪਣੇ ਹੀ ਨਾਗਰਿਕਾਂ ਦੀ ਹਿਫਾਜ਼ਤ ਵਿਚ ਨਾਕਾਮ ਹਾਂ ਤਾਂ ਅਸੀਂ ਭਾਰਤ ਵਿਚ ਹੋਣ ਵਾਲੀਆਂ ਅੱਤਵਾਦੀ ਸਰਗਰਮੀਆਂ ਬਾਰੇ ਕੀ ਕਹਿ ਸਕਦੇ ਹਾਂ।

Date:2010-01-23 Time:00:02:01

ਵਾਦੀ 'ਚ ਹੜ੍ਹਤਾਲ, ਦੂਜੇ ਦਿਨ ਵੀ ਦਫਤਰ ਬੰਦ

ਸ਼੍ਰੀਨਗਰ - ਜੰਮੂ ਅਤੇ ਕਸ਼ਮੀਰ ਵਿਚ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਜ਼ਾਰੀ ਹੜਤਾਲ ਦੇ ਦੂਜੇ ਦਿਨ ਅੱਜ ਕਸ਼ਮੀਰ ਵਿਖੇ ਸਥਿੱਤ ਸਰਕਾਰੀ ਦਫਤਰਾਂ ਵਿਚ ਕੰਮਕਾਜ ਠੱਪ ਰਿਹਾ।

Date:2010-01-23 Time:00:02:01

ਪਵਾਰ ਨੂੰ ਤੱਤਕਾਲ ਹਟਾਉਣ ਦੀ ਮੰਗ

ਲਖਨਊ : ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਮਹਿੰਗਾਈ ਨੂੰ ਲੈਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਬਿਆਨਾਂ ਨੂੰ ਗੈਰਜਿੰਮੇਦਾਰਨਾ ਦੱਸਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਸ਼ਰਦ ਪਵਾਰ ਨੂੰ ਤੱਤਕਾਲ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।

Date:2010-01-22 Time:00:01:34

ਸਾਂਬਾ ਬੈਂਕ ਮੁੱਖ ਦਫ਼ਤਰ 'ਚ ਬੰਬ ਦੀ ਧਮਕੀ

ਰਿਆਦ : ਸਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਸਥਿਤ ਸਾਂਬਾ ਫਾਈਨੰਸ਼ੀਅਲ ਗਰੁੱਪ ਦੇ ਮੁੱਖ ਦਫ਼ਤਰ ਵਿੱਚ ਕੱਲ੍ਹ ਬੰਬ ਹੋਣ ਦੀ ਧਮਕੀ ਮਿਲਣ ਦੇ ਬਾਅਦ ਇਸ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ।

Date:2010-01-22 Time:00:01:34

ਲੌਜੀਟੇਕ ਐਨੀਵੇਅਰ ਮਾਊਸ ਐਮ 905

ਕੰਪਿਊਟਰ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਡਿਵਾਇਸ ਦਾ ਪੋਰਟੇਬਲ ਹੋਣਾ ਬਹੁਤ ਪਸੰਦ ਹੈ। ਇਸਦੇ ਕਾਰਨ ਕੰਪਿਊਟਰ ਦੇ ਮਾਊਸ ਨੂੰ ਅਲੱਗ-ਅਲੱਗ ਸਰਫੇਸ 'ਤੇ ਕੰਮ ਕਰਨ ਦੀ ਚੁਣੌਤੀ ਹੁੰਦੀ ਹੈ। ਇਸ ਸਮੱਸਿਆ ਨੂੰ ਦੇਖਦੇ ਹੋਏ ਸ਼ੋਧ ਤੋਂ ਬਾਅਦ ਲੌਜੀਟੇਕ ਨੇ ਇੱਕ ਅਜਿਹਾ ਮਾਊਸ ਤਿਆਰ ਕੀਤਾ ਹੈ ਜੋ ਵੁੱਡ, ਸਟੀਲ, ਗਲਾਸ ਆਦਿ ਕਿਸੇ ਵੀ ਸਰਫੇਸ 'ਤੇ ਅਸਾਨੀ ਨਾਲ ਕੰਮ ਕਰੇਗਾ। ਇਸਦੇ ਇਲਾਵਾ ਵਾਇਰਲੈਸ ਹੋਣ ਦੇ ਕਾਰਨ ਇਸ ਨੂੰ ਕਿਤੇ ਵੀ ਲੈ ਜਾਇਆ ਜਾ ਸਕਦਾ ਹੈ। ਇਸ ਨੂੰ ਨਵੀਂ ਡਾਰਕਫੀਲਡ ਤਕਨੀਕ 'ਤੇ ਤਿਆਰ ਕੀਤਾ ਗਿਆ ਹੈ। ਇਸ ਵਿੱਚ ਹਾਈਪਰ ਫਾਸਟ ਸਕ੍ਰੌਲ, ਕਲਿਕ ਟੂ ਕਲਿਕ ਮੋਡ ਆਦਿ ਸੁਵਿਧਾ ਵੀ ਉਪਲਬਧ ਹੈ। ਇਸ ਵਿੱਚ ਲਗਾਏ ਗਏ ਟ੍ਰੈਵਲ ਪਾਉਚ ਦੇ ਕਾਰਨ ਇਹ ਮਾਊਸ ਹਮੇਸ਼ਾ ਪ੍ਰੋਟੈਕਟੇਡ ਰਹੇਗਾ। ਇਸਦੇ ਅਕਾਰ 'ਤੇ ਵੀ ਖਾਸ ਕੰਮ ਕੀਤਾ ਗਿਆ ਹੈ, ਤਾਂ ਕ

Date:2010-01-22 Time:00:01:34

ਪਾਕਿ ਸੰਸਦੀ ਦਲ ਦਾ ਭਾਰਤ ਦੌਰਾ ਰੱਦ

ਇਸਲਾਮਬਾਦ : ਪਾਕਿਸਤਾਨ ਸਰਕਾਰ ਨੇ ਆਪਣੇ ਸੰਸਦੀ ਪ੍ਰਤੀਨਿਧੀਮੰਡਲ ਦੇ ਪ੍ਰਸਤਾਵਿਤ ਭਾਰਤ ਦੌਰੇ ਨੂੰ ਰੱਦ ਕਰ ਦਿੱਤਾ ਹੈ। ਅਖ਼ਬਾਰ ਡਾਨ ਦੇ ਅਨੁਸਾਰ ਰਾਸ਼ਟਰੀ ਅਸੰਬਲੀ ਦੀ ਪ੍ਰਮੁੱਖ ਫਹਿਮੀਦਾ ਮਿਰਜਾ ਨੇ ਸਦਨ ਵਿੱਚ ਇਹ ਜਾਣਕਾਰੀ ਦਿੱਤੀ।

Date:2010-01-22 Time:00:01:34

ਸੁਜੁਕੀ ਕਰੇਗੀ ਵੋਲਕਸਵੈਗਨ ਨੂੰ ਮਨ੍ਹਾਂ

ਟੋਕੀਓ : ਸੁਜੁਕੀ ਮੋਟਰ ਕਾਰਪੋਰੇਸ਼ਨ ਨੇ ਅੱਜ ਕਿਹਾ ਕਿ ਉਹ ਜਰਮਨੀ ਦੀ ਕਾਰ ਨਿਰਮਾਤਾ ਵੋਲਕਸਵੈਗਨ ਨੂੰ ਵੱਡੀ ਹਿੱਸੇਦਾਰੀ ਖ੍ਰੀਦਣ ਤੋਂ ਇਨਕਾਰ ਕਰ ਦੇਵੇਗੀ।ਸੁਜੁਕੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਓਸਮਿਊ ਸੁਜੁਕੀ ਨੇ ਇੱਥੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਜਦੋਂ ਸੁਜੁਕੀ ਵੱਡੀ ਅਤੇ ਜਿਆਦਾ ਸਫ਼ਲ ਕੰਪਨੀ ਹੋਵੇਗੀ, ਤਾਂ ਵੋਲਕਸਵੈਗਨ ਸੁਭਾਵਿਕ ਰੂਪ ਨਾਲ ਸਾਡੇ ਜਿਆਦਾ ਸ਼ੇਅਰ ਖ੍ਰੀਦਣਾ ਪਸੰਦ ਕਰੇਗੀ, ਜੇਕਰ ਅਜਿਹਾ ਹੁੰਦਾ ਹੈ ਤਾਂ ਸੁਜੁਕੀ ਉਸਨੂੰ ਮਨ੍ਹਾਂ ਕਰ ਦੇਵੇਗੀ।

Date:2010-01-22 Time:00:01:34

ਮਰਸੀਡੀਜ਼ ਦੀ ਨਵੀਂ ਈ ਕਲਾਸ ਲਾਂਚ

ਮੁੰਬਈ : ਜਰਮਨੀ ਦੀ ਮੋਹਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼ ਬੈਂਜ ਨੇ ਭਾਰਤੀ ਬਾਜਾਰਾਂ ਦੇ ਲਈ ਅੱਜ ਨਵੀਂ ਈ ਕਲਾਸ ਕਾਰ ਲਾਂਚ ਕੀਤੀ। ਕੰਪਨੀ ਦੇ ਅਧਿਕਾਰਕ ਸੂਤਰਾਂ ਨੇ ਇੱਥੇ ਦੱਸਿਆ ਕਿ ਕਾਰ ਵਿੱਚ ਆਧੁਨਿਕਤਮ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਸਨੂੰ ਵਿਸ਼ੇਸ਼ਕਰ ਭਾਰਤੀ ਸੜਕਾਂ ਦੇ ਲਈ ਡਿਜ਼ਾਇਨ ਕੀਤਾ ਗਿਆ ਹੈ।

Date:2010-01-22 Time:00:01:34


1   2   3   4   5   6   7   8   9   10  

page no.9

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010