Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 1 - 2010
ਬਿਪਾਸ਼ਾ ਬਾਲੀਵੁੱਡ ਦੀਆਂ ਉਹਨਾਂ ਅਭਿਨੇਤਰੀਆਂ ਚੋਂ ਹੈ, ਜੋ ਫਿਟਨੈਸ ਨੂੰ ਲੈ ਕੇ ਬਹੁਤ ਸਾਵਧਾਨ ਰਹਿੰਦੀਆਂ ਹਨ। ਅਭਿਨੈ ਤੋਂ ਜਿਆਦਾ ਉਹਨਾਂ ਦਾ ਧਿਆਨ ਆਪਣੇ ਫਿਗਰ 'ਤੇ ਰਹਿੰਦਾ ਹੈ। 30 ਪਾਰ ਹੋਣ ਦੇ ਬਾਵਜੂਦ ਉਹ ਸੈਕਸੀ ਲੱਗਦੀਆਂ ਹਨ। ਹਾਲ ਹੀ ਵਿੱਚ ਵੈਬਦੁਨੀਆ ਦੁਆਰਾ ਕੀਤੇ ਗਏ ਸਰਵੇਖਣ ਵਿੱਚ ਯੂਜਰਸ ਨੇ ਉਹਨਾਂ ਨੂੰ ਸਭ ਤੋਂ ਸੈਕਸੀ ਅਭਿਨੇਤਰੀ ਚੁਣਿਆ ਹੈ। ਆਪਣੀ ਫਿਟਨੈਸ ਦੇ ਰਾਜ ਬਿਪਾਸ਼ਾ ਹੁਣ ਲੋਕਾਂ ਨਾਲ ਵੰਡਣਾ ਚਾਹੁੰਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਲਦੀ ਹੀ ਬਿਪਾਸ਼ਾ ਬਸੂ ਦੀ ਇੱਕ ਡੀਵੀਡੀ ਜਾਰੀ ਹੋਣ ਵਾਲੀ ਹੈ, ਜਿਸ ਵਿੱਚ ਬਿਪਾਸ਼ਾ ਲੋਕਾਂ ਨੂੰ ਐਕਸਰਸਾਈਜ਼ ਦੇ ਬਾਰੇ ਵਿੱਚ ਦੱਸੇਗੀ। ਉਹਨਾਂ ਨਾਲ ਇੱਕ ਐਕਸਪਰਟ ਵੀ ਹੋਵੇਗਾ। ਬਿਪਾਸ਼ਾ ਇਹ ਸਭ ਐਕਸਰਸਾਈਜ਼ ਆਪ ਕਰਕੇ ਦੱਸੇਗੀ। ਕੁਝ ਮਹੀਨੇ ਪਹਿਲਾਂ ਸ਼ਿਲਪਾ ਸ਼ੈਟੀ ਨੇ Date:2010-01-25 Time:00:06:03
ਕਾਬੁਲ - ਅਫਗਾਨਿਸਤਾਨ ਦੇ ਸੁਤੰਤਰ ਚੌਣ ਆਯੋਗ ਨੇ ਇਸ ਸਾਲ ਹੋਣ ਵਾਲੀਆਂ ਸੰਸਦੀ ਚੌਣਾਂ ਦੀ ਤਰੀਖ 22 ਮਈ ਤੋਂ ਵਧਾ ਕੇ 18 ਸਤੰਬਰ ਕਰਨ ਦਾ ਫੈਸਲਾ ਕੀਤਾ ਹੈ।ਅਫਗਾਨ ਸੰਸਦੀ ਚੌਣ ਪ੍ਰਕ੍ਰਿਆ ਨਾਲ ਜੁੜੇ ਇੱਕ ਅਧਿਕਾਰੀ ਨੇ ਉਕਤ ਜਾਣਕਾਰੀ ਦਿੱਤੀ। Date:2010-01-25 Time:00:06:01
ਨਵੀਂ ਦਿੱਲੀ : ਵਾਹਨਾਂ ਦੇ ਪੁਰਜੇ ਬਣਾਉਣ ਵਾਲੀ ਮੋਹਰੀ ਕੰਪਨੀ ਭਾਰਤ ਫੋਰਜ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ 37.99 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਹੋਇਆ, ਜਦਕਿ ਇਸ ਤੋਂ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਵਿੱਚ ਉਸਨੂੰ 4.35 ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਸੀ। Date:2010-01-25 Time:00:06:01
ਕਰਨਾਲ : ਅਮਰੀਕਾ ਦੀ ਦਵਾਈ ਨਿਰਮਾਤਾ ਕੰਪਨੀ ਫਾਈਜਰ ਦੀ ਸਹਿਯੋਗੀ ਫਾਈਜਰ ਇੰਡੀਆ ਇਸ ਸਾਲ ਜੂਨ ਤੱਕ ਪੰਜ ਨਵੇਂ ਉਤਪਾਦ ਭਾਰਤੀ ਬਾਜਾਰ ਵਿੱਚ ਲਾਂਚ ਕਰੇਗੀ।ਕੰਪਨੀ ਦੇ ਪ੍ਰਬੰਧ ਨਿਦੇਸ਼ਕ ਕੇਵਲ ਹਾਂਡਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਕੰਪਨੀ ਭਾਰਤ ਵਿੱਚ ਆਪਣੇ ਲਈ ਰਣਨੀਤਿਕ ਸਾਂਝੇਦਾਰ ਦੀ ਗੰਭੀਰਤਾ ਨਾਲ ਤਲਾਸ਼ ਕਰ ਰਹੀ ਹੈ, ਤਾਂਕਿ ਉਹ ਦੇਸ਼ ਦੀ ਦਵਾਈ ਨਿਰਮਾਤਾ ਪ੍ਰਮੁੱਖ ਪੰਜ ਕੰਪਨੀਆਂ ਵਿੱਚ ਸ਼ਾਮਿਲ ਹੋ ਸਕੇ। Date:2010-01-25 Time:00:06:01
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਪੌਲੀਸਟਰ ਨਿਰਮਾਤਾ ਕੰਪਨੀ ਇੰਡੋ ਰਾਮਾ ਸਿੰਥੈਟਿਕਸ ਇੰਡੀਆ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ 613.33 ਕਰੋੜ ਰੁਪਏ ਦੀ ਵਿੱਕਰੀ ਹੈ, ਜੋ ਪਿਛਲੇ ਵਰ੍ਹੇ ਇਸ ਮਿਆਦ ਦੇ 536.14 ਕਰੋੜ ਰੁਪਏ ਦੀ ਤੁਲਨਾ ਵਿੱਚ 14.39 ਪ੍ਰਤੀਸ਼ਤ ਜਿਆਦਾ ਹੈ। Date:2010-01-25 Time:00:06:01
ਮੁੰਬਈ : ਪਿਰਾਮਲ ਗਲਾਸ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ 11.3 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ, ਜਦਕਿ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਵਿੱਚ ਉਸਨੂੰ 38.2 ਕਰੋੜ ਰੁਪਏ ਦਾ ਘਾਟਾ ਹੋਇਆ ਸੀ। Date:2010-01-25 Time:00:06:01
ਮੁੰਬਈ : ਨੈਸ਼ਨਲ ਏਵੀਏਸ਼ਨ ਕੰਪਨੀ ਆਫ਼ ਇੰਡੀਆ ਲਿਮੀਟੇਡ (ਐੱਨਏਸੀਆਈਐੱਲ) ਅਤੇ ਬੋਇੰਗ ਇੰਡੀਆ ਦੇ ਨਾਗਪੁਰ ਸਥਿਤ ਪੰਜ ਹਜਾਰ ਕਰੋੜ ਰੁਪਏ ਦੇ ਨਿਵੇਸ਼ ਵਾਲੇ ਸੰਯੁਕਤ ਉਦਯੋਗ ਮੈਂਟੇਨੰਸ ਰਿਪੇਅਰ ਅਤੇ ਓਵਰਆਲ (ਐੱਮਆਰਓ) ਵਿੱਚ ਇਸੇ ਸਾਲ ਤੋਂ ਕੰਮ ਸ਼ੁਰੂ ਹੋ ਜਾਵੇਗਾ। Date:2010-01-25 Time:00:06:01
ਨਵੀਂ ਦਿੱਲੀ : ਨਿੱਜੀ ਖੇਤਰ ਦੀ ਬੈਂਕ ਆਈਐੱਨਜੀ ਵੈਸ਼ਯ ਨੂੰ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ 60.6 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ, ਜੋ ਕਿ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਦੇ 52.1 ਕਰੋੜ ਰੁਪਏ ਤੋਂ 16 ਪ੍ਰਤੀਸ਼ਤ ਜਿਆਦਾ ਹੈ। Date:2010-01-25 Time:00:06:01
ਨਵੀਂ ਦਿੱਲੀ : ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਐਤਵਾਰ ਨੂੰ ਦੇਸ਼ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਇੱਕ ਵਿਗਿਆਪਨ ਨੇ ਸਰਕਾਰ ਨੂੰ ਮੁਸ਼ਕਲ ਵਿੱਚ ਪਾ ਦਿੱਤਾ।ਕੰਨਿਆ ਭਰੂਣ ਹੱਤਿਆ ਦਾ ਵਿਰੋਧ ਕਰਦੇ ਇਸ ਵਿਗਿਆਪਨ ਵਿੱਚ ਪਾਕਿਸਤਾਨ ਦੇ ਸਾਬਕਾ ਹਵਾਈ ਸੈਨਾ ਪ੍ਰਮੁੱਖ ਦਾ ਫੋਟੋ ਪ੍ਰਕਾਸ਼ਿਤ ਹੋ ਗਿਆ ਹੈ। ਰਾਸ਼ਟਰੀ ਬਾਲਿਕਾ ਦਿਵਸ ਦੇ ਮੌਕੇ ਉੱਤੇ ਮੰਤਰਾਲੇ ਵੱਲੋਂ ਵਿਗਿਆਪਨ ਅਤੇ ਦ੍ਰਿਸ਼ ਪ੍ਰਚਾਰ ਨਿਦੇਸ਼ਾਲਯ (ਡੀਏਵੀਪੀ) ਨੇ ਇਹ ਵਿਗਿਆਨ ਜਾਰੀ ਕੀਤਾ ਹੈ। Date:2010-01-25 Time:00:06:01
ਨਵੀਂ ਦਿੱਲੀ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਮੋਬਾਇਲ ਟੀਵੀ ਸੇਵਾਵਾਂ ਵਿੱਚ 74 ਫੀਸਦੀ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਭਾਰਤੀ ਦੂਰਸੰਚਾਰ ਨਿਯਾਮਕ ਔਥਾਰਿਟੀ ਦੀਆਂ ਸਿਫ਼ਾਰਸ਼ਾਂ ਸਵੀਕਾਰ ਕਰ ਲਿਆ ਹੈ। Date:2010-01-25 Time:00:06:00
ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਨੇ ਯੂਰੋ ਚਾਰ ਮਾਨਕ ਡੀਜਲ ਦੀ ਸਪਲਾਈ ਦੇ ਲਈ ਪਹਿਲੀ ਵਾਰ ਅਰਜੀਆਂ ਮੰਗੀਆਂ ਹਨ। Date:2010-01-25 Time:00:06:00
ਨਵੀਂ ਦਿੱਲੀ : ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕ੍ਰਿਸ਼ਨਾ ਤੀਰਥ ਨੇ ਰਾਸ਼ਟਰੀ ਬਾਲਿਕਾ ਦਿਵਸ ਦੇ ਮੌਕੇ ਉੱਤੇ ਕੰਨਿਆ ਭਰੂਣ ਹੱਤਿਆ ਦੇ ਵਿਰੁੱਧ ਜਾਰੀ ਇੱਕ ਵਿਗਿਆਪਨ ਵਿੱਚ ਪਾਕਿਸਤਾਨ ਦੇ ਇੱਕ ਸਾਬਕਾ ਏਅਰ ਚੀਫ਼ ਮਾਰਸ਼ਲ ਦਾ ਫੋਟੋ ਛਾਪੇ ਜਾਣ ਖੇਦ ਪ੍ਰਗਟ ਕੀਤਾ ਹੈ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। Date:2010-01-25 Time:00:06:00
ਅੱਜ ਮੈਡੀਟਰਨੀਅਨ ਸਮੁੰਦਰ ਦੇ ਉੱਪਰ ਇੱਕ ਇਥੋਪਿਆਈ ਹਵਾਈ ਜਹਾਜ ਉਸ ਵੇਲ੍ਹੇ ਹਾਦਸਾਗ੍ਰਸਤ ਹੋ ਗਿਅ ਜਦੋਂ ਉਸ ਨੇ ਬੈਰੂਤ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਨ ਭਰੀ।ਅਧਿਕਾਰੀਆਂ ਨੇ ਦੱਸਿਆ ਕਿ ਜਹਾਜ ਵਿਚ 82 ਯਾਤਰੀ ਅਤੇ 8 ਕ੍ਰੂ ਮੈਂਬਰ ਸਵਾਰ ਸਨ। Date:2010-01-25 Time:00:06:00
ਭੋਪਾਲ - ਮੱਧ ਪ੍ਰਦੇਸ਼ ਪੁਲਿਸ ਦੀ ਐਸਟੀਐਫ ਨੇ ਜ਼ਾਅਲੀ ਨੋਟ ਦੇ ਕਾਰੋਬਾਰ ਵਿਚ ਸ਼ਾਮਲ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਲਗਭੱਗ 2.5 ਲੱਖ ਰੁਪਏ ਦੇ ਜ਼ਾਅਲੀ ਨੋਟ ਬਰਾਮਦ ਕਰਕੇ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ। Date:2010-01-25 Time:00:05:56
ਨਵੀਂ ਦਿੱਲੀ - ਮਹਾਨ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਦਾ ਅਨਮੋਲ ਹੀਰਾ ਕਹਿਣਾ ਗਲਤ ਨਹੀਂ ਹੋਵੇਗਾ।ਜਦੋਂ ਮੈਂ ਟਾਪ ਫਾਰਮ ਵਿਚ ਸੀ ਤਾਂ ਉਦੋਂ ਸਚਿਨ ਨੇ ਕੌਮਾਂਤਰੀ ਕ੍ਰਿਕਟ ਵਿਚ ਕਦਮ ਰੱਖਿਆ ਸੀ।ਵੇਖਦੇ-ਵੇਖਦੇ ਹੀ ਇਹ ਬੱਚਾ ਹੁਣ ਕ੍ਰਿਕਟ ਦਾ ਭਗਵਾਨ ਬਣ ਚੁੱਕਾ ਹੈ। Date:2010-01-25 Time:00:05:56
ਨਵੀਂ ਦਿੱਲੀ : ਸਾਬਕਾ ਭਾਰਤੀ ਹਾਕੀ ਕਪਤਾਨ ਪ੍ਰਗਟ ਸਿੰਘ ਨੇ ਅੱਜ ਭਾਰਤੀ ਉਲੰਪਿਕ ਸੰਘ(ਆਈਓਏ)ਦੇ ਮੁਖੀ ਸੁਰੇਸ਼ ਕਲਮਾੜੀ ਉੱਪਰ ਆਰੋਪ ਲਗਾਉਂਦਿਆਂ ਉਹਨਾਂ ਨੂੰ ਖੇਡ ਮਾਫੀਆ ਕਰਾਰ ਦਿੱਤਾ।ਉਹਨਾਂ ਕਿਹਾ ਕਿ ਆਈਓਏ ਮੁਖੀ ਕਿਸੇ ਵੀ ਤਰੀਕੇ ਹਾਕੀ ਇੰਡੀਆ ਦਾ ਮੁਖੀ ਬਨਣਾ ਚਾਹੁੰਦਾ। Date:2010-01-25 Time:00:05:56
ਪਾਣੀ ਦੀ ਕਮੀ ਨੂੰ ਦੇਖਦੇ ਹੋਏ ਐਸ਼ਵਰਿਆ ਰਾਏ ਨੇ ਫੈਸਲਾ ਕੀਤਾ ਹੈ ਕਿ ਉਹ ਸੁੱਕੀ ਹੋਲੀ ਖੇਡੇਗੀ। ਗੱਲ ਹੋ ਰਹੀ ਹੈ ਫਿਲਮੀ ਹੋਲੀ ਦੀ। ਫਿਲਮ 'ਐਕਸ਼ਨ ਰੀਪਲੇ' ਵਿੱਚ ਐਸ਼ਵਰਿਆ 'ਤੇ ਹੋਲੀ ਖੇਡਦੇ ਹੋਏ ਇੱਕ ਗਾਣਾ ਫਿਲਮਾਇਆ ਜਾਵੇਗਾ। ਪਹਿਲਾਂ ਉਹ ਪਾਣੀ ਨਾਲ ਹੋਲੀ ਖੇਡਣ ਵਾਲੀ ਸੀ, ਪਰ ਮੁੰਬਈ ਵਿੱਚ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਉਹਨਾਂ ਨੇ ਆਪਣਾ ਨਿਰਣਾ ਬਦਲ ਦਿੱਤਾ। ਹੁਣ ਉਹ ਸੁੱਕੀ ਹੋਲੀ ਖੇਡੇਗੀ। ਫਿਲਮ ਦੇ ਨਿਰਦੇਸ਼ਕ ਵਿਪੁਲ ਸ਼ਾਹ ਐਸ਼ਵਰਿਆ ਨੂੰ ਲੈ ਕੇ ਹੋਲੀ ਤੇ ਅਧਾਰਤ ਗਾਣਾ ਫਿਲਮਾਉਣ ਦੀ ਸੋਚ ਰਹੇ ਸਨ, ਜਿਸ ਵਿੱਚ ਘੱਟ ਤੋਂ ਘੱਟ 80 ਟੈਂਕਰ ਪਾਣੀ ਲੱਗਦਾ, ਕਿਉਂਕਿ ਐਸ਼ ਦੇ ਇਲਾਵਾ ਇਸ ਵਿੱਚ ਬਹੁਤ ਸਾਰੇ ਜੂਨੀਅਰ ਕਲਾਕਾਰ ਵੀ ਹਿੱਸਾ ਲੈਣ ਵਾਲੇ ਸਨ। ਐਸ਼ਵਰਿਆ ਨੇ ਜਦੋਂ ਵਿਪੁਲ ਨੂੰ ਸੁਝਾਅ ਦਿੱਤਾ ਕਿ ਪਾਣੀ ਨੂੰ ਬਰਬਾਦ ਹੋਣ ਤੋਂ ਬਚਾ Date:2010-01-25 Time:00:05:56
ਕਾਠਮਾਂਡੂ : ਨੇਪਾਲ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਦੌਰਾਨ ਮਾਓਵਾਦੀ ਨੇਤਾ ਪੁਸ਼ਪ ਕਮਲ ਦਹਲ ਪ੍ਰਚੰਡ ਅਤੇ ਨੇਪਾਲੀ ਕਾਂਗਰਸ ਦੇ ਉੱਚ ਨੇਤਾ ਗਿਰਿਜਾ ਪ੍ਰਸਾਦ ਕੋਇਰਾਲਾ ਦੇ ਵਿਚਕਾਰ ਪੰਜ ਹਜਾਰ ਮਾਓਵਾਦੀ ਛਾਪਾਮਾਰਾਂ ਦੇ ਸੁਰੱਖਿਆ ਸੰਸਥਾਨਾਂ ਵਿੱਚ ਸ਼ਾਮਿਲ ਕਰਨ ਉੱਤੇ ਸਹਿਮਤੀ ਹੋ ਗਈ ਹੈ। Date:2010-01-25 Time:00:05:56
ਵਾਸ਼ਿੰਗਟਨ : ਕ੍ਰਿਸਮਸ ਦੇ ਦਿਨ ਅਮਰੀਕੀ ਹਵਾਈ ਜਹਾਜ ਵਿੱਚ ਵਿਸਫੋਟ ਦੀ ਸਾਜਿਸ਼ ਰੱਚਣ ਵਾਲੇ ਯਮਨ ਸਥਿਤ ਅਲਕਾਇਦਾ ਅੱਤਵਾਦੀ ਪੱਛਮੀ ਦੇਸ਼ਾਂ ਉੱਤੇ ਆਤਮਘਾਤੀ ਹਮਲਿਆਂ ਦੇ ਲਈ ਅਜਿਹੀਆਂ ਔਰਤਾਂ ਨੂੰ ਤਿਆਰ ਕਰ ਰਹੇ ਹਨ, ਜਿਹਨਾਂ ਦੇ ਕੋਲ ਪੱਛਮੀ ਨਾਗਰਿਕਤਾ ਹੈ ਅਤੇ ਜਿਨ੍ਹਾਂ ਦਾ ਅਰਬ ਦੇਸ਼ਾਂ ਦੇ ਨਾਲ ਕੋਈ ਸਬੰਧ ਨਹੀਂ ਹੈ। Date:2010-01-25 Time:00:05:56
ਨਵੀਂ ਦਿੱਲੀ - ਰੂਸ ਤੋਂ ਹਾਸਲ ਕੀਤੇ ਜਾਣ ਵਾਲੇ ਜਹਾਜ ਵਾਹੀ ਪੋਤ ਐਡਮਿਰਲ ਗੋਰਸ਼ਕੋਵ ਦੀ ਆਖਰੀ ਕੀਮਤ ਆਖਰਕਾਰ ਨਿਰਧਾਰਤ ਹੋ ਗਈ ਹੈ ਜਿਸ ਮੁਤਾਬਕ ਭਾਰਤ ਇਸ ਪੋਤ ਦੀ ਮੁਰੰਮਤ ਲਈ 2.25 ਅਰਬ ਡਾਲਰ ਹੋਰ ਦੇਣ ਲਈ ਰਾਜ਼ੀ ਹੋ ਗਿਆ। Date:2010-01-25 Time:00:05:56
ਪੈਰਿਸ : ਫਰਾਂਸ ਵਿੱਚ ਬੁਰਕੇ ਅਤੇ ਹਿਜਾਬ ਉੱਤੇ ਰੋਕ ਸਬੰਧੀ ਸਰਕਾਰ ਦੇ ਪ੍ਰਸਤਾਵ ਨੂੰ ਮੁਸਲਿਮ ਇਮਾਮ ਸਮੇਤ ਦੇਸ਼ਭਰ ਵਿੱਚ ਜ਼ੋਰਦਾਰ ਸਮਰੱਥਨ ਮਿਲ ਰਿਹਾ ਹੈ। ਇੱਕ ਜਨਮਤ ਸਰਵੇਖਣ ਵਿੱਚ 57 ਪ੍ਰਤੀਸ਼ਤ ਲੋਕ ਰੋਕ ਦੇ ਪੱਖ ਵਿੱਚ ਹਨ ਜਦਕਿ 37 ਪ੍ਰਤੀਸ਼ਤ ਵਿਰੁੱਧ ਹਨ। Date:2010-01-25 Time:00:05:56
ਨਵੀਂ ਦਿੱਲੀ : ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਦੀ ਖ਼ਬਰ ਸੁਣਕੇ ਮੈਂ ਹੈਰਾਨ ਰਹਿ ਗਿਆ ਸੀ। ਉਸ ਦਿਨ ਮੈਂ ਦਿੱਲੀ ਵਿੱਚ ਹੀ ਸੀ ਅਤੇ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਵੀ ਹੋਇਆ ਸੀ। Date:2010-01-25 Time:00:05:56
ਨਵੀਂ ਦਿੱਲੀ : ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕ੍ਰਿਸ਼ਨਾ ਤੀਰਥ ਨੇ ਰਾਸ਼ਟਰੀ ਬਾਲਿਕਾ ਦਿਵਸ ਦੇ ਮੌਕੇ ਉੱਤੇ ਕੰਨਿਆ ਭਰੂਣ ਹੱਤਿਆ ਦੇ ਵਿਰੁੱਧ ਜਾਰੀ ਇੱਕ ਵਿਗਿਆਪਨ ਵਿੱਚ ਪਾਕਿਸਤਾਨ ਦੇ ਇੱਕ ਸਾਬਕਾ ਏਅਰ ਚੀਫ਼ ਮਾਰਸ਼ਲ ਦਾ ਫੋਟੋ ਛਾਪੇ ਜਾਣ ਖੇਦ ਪ੍ਰਗਟ ਕੀਤਾ ਹੈ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। Date:2010-01-25 Time:00:05:56
ਪੁਣੇ : ਆਪਣੇ ਬਿਆਨਾਂ ਦੇ ਕਾਰਣ ਆਲੋਚਨਾਵਾਂ ਦਾ ਕੇਂਦਰ ਬਣੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਦੇਸ਼ ਦੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਕੋਈ ਦੂਸਰਾ ਕਾਰੋਬਾਰ ਵੀ ਕਰਨ ਦੀ ਨਸੀਹਤ ਦਿੱਤੀ। Date:2010-01-24 Time:00:01:27
ਲੰਡਨ : ਬ੍ਰਿਟੇਨ ਨੇ ਕੌਮਾਂਤਰੀ ਅੱਤਵਾਦ ਦੇ ਕਾਰਣ ਦੇਸ਼ ਉੱਤੇ ਹਮਲਿਆਂ ਦੀ ਆਸ਼ੰਕਾ ਦਾ ਪੱਧਰ ਵਧਾਉਣ ਦੀ ਘੋਸ਼ਣਾ ਕੀਤੀ ਹੈ। ਚੇਤੇ ਰਹੇ ਕਿ ਕੁੱਝ ਦਿਨ ਪਹਿਲਾਂ ਮੁੰਬਈ ਵਰਗੇ ਅੱਤਵਾਦੀ ਹਮਲੇ ਲੰਡਨ ਦੀ ਧਰਤੀ ਉੱਤੇ ਹੋਣ ਦੀ ਆਸ਼ੰਕਾ ਖੁਫ਼ੀਆ ਤੰਤਰ ਵੱਲੋਂ ਪ੍ਰਗਟਾਈ ਗਈ ਸੀ। Date:2010-01-24 Time:00:01:27
page no.7 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |