Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 1 - 2010

ਏਅਰਟੈਲ : ਸਪ੍ਰਿੰਟ ਦੀ ਖ੍ਰੀਦ 'ਤੇ ਵਿਚਾਰ ਨਹੀਂ

ਨਵੀਂ ਦਿੱਲੀ- ਭਾਰਤੀ ਏਅਰਟੈਲ ਸਮੂਹ ਦੇ ਮੁੱਖ ਕਾਰਜ ਅਧਿਕਾਰੀ ਮਨੋਜ ਕੋਹਲੀ ਨੇ ਕਿਹਾ ਕਿ ਕੰਪਨੀ ਅਮਰੀਕੀ ਦੂਰਸੰਚਾਰ ਕੰਪਨੀ ਸਪ੍ਰਿੰਟ ਦੇ ਅਧਿਗ੍ਰਹਿਣ 'ਤੇ ਵਿਚਾਰ ਨਹੀਂ ਕਰ ਰਹੀ ਹੈ, ਪਰ ਉਹ ਉੱਭਰਦੇ ਬਜ਼ਾਰਾਂ 'ਤੇ ਧਿਆਨ ਰੱਖੇਗੀ, ਜਿੱਥੇ ਉਸ ਨੂੰ ਅਪਾਰ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਹਨ। ਸਪ੍ਰਿੰਟ ਦੇ ਅਧਿਗ੍ਰਹਿਣ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੋਹਲੀ ਨੇ ਕਿਹਾ ਕਿ ਨਹੀਂ ਅਸੀਂ ਅਜਿਹੀ ਕਿਸੇ ਕੰਪਨੀ ਸਪ੍ਰਿੰਟ 'ਤੇ ਵਿਚਾਰ ਨਹੀਂ ਕਰ ਰਹੇ ਹਾਂ, ਅਸੀਂ ਉੱਭਰਦੇ ਬਜ਼ਾਰਾਂ 'ਤੇ ਧਿਆਨ ਦੇ ਰਹੇ ਹਾਂ, ਕਿਉਂਕਿ ਸਾਡੇ ਕਾਰੋਬਾਰ ਦਾ ਮਾਡਲ ਇਹਨਾਂ ਦੇਸ਼ਾਂ ਵਿੱਚ ਲਾਗੂ ਹੋ ਸਕਦਾ ਹੈ। ਅਸੀਂ ਇਹਨਾਂ ਤੇ ਧਿਆਨ ਦੇਣਾ ਜਾਰੀ ਰੱਖਾਂਗੇ।

Date:2010-01-26 Time:00:20:09

ਸੀਆਰਆਰ ਵਧਾਵੇਗਾ ਰਿਜ਼ਰਵ ਬੈਂਕ

ਮੁੰਬਈ - ਵੱਧਦੀ ਮਹਿੰਗਾਈ ਦਰ ਅਤੇ ਸੰਸਾਰਕ ਬਜ਼ਾਰਾਂ ਵਿਚ ਮਿਲ ਰਹੇ ਸੰਕੇਤਾਂ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਕਰਜ਼ਾ ਹੋਰ ਮਹਿੰਗਾ ਕਰਨ ਲਈ ਕਦਮ ਚੁੱਕ ਸਕਦਾ ਹੈ।

Date:2010-01-26 Time:00:20:08

ਸਾਰਥਕ ਸਿੱਧ ਹੋਵੇਗੀ ਭਾਰਤ ਯਾਤਰਾ

ਢਾਕਾ : ਇੱਕ ਉੱਚ ਬੰਗਲਾਦੇਸ਼ੀ ਮੰਤਰੀ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਯਾਤਰਾ ਨੂੰ ਦੋਵਾਂ ਦੇਸ਼ਾਂ ਦੇ ਵਿਚਕਾਰ ਮਿੱਠੜੇ ਸਬੰਧਾਂ ਦੇ ਲਈ ਮੀਲ ਦਾ ਪੱਥਰ ਕਰਾਰ ਦਿੱਤਾ।ਦਿਲੀਪ ਬਰੂਆ ਨੇ ਉਮੀਦ ਪ੍ਰਗਟਾਈ ਕਿ ਸ਼ੇਖ ਹਸੀਨਾ ਦੀ ਭਾਰਤ ਯਾਤਰਾ ਦੌਰਾਨ ਕੀਤੇ ਗਏ ਕਰਾਰ ਖੇਤਰ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਿਤ ਹੋਣਗੇ।

Date:2010-01-26 Time:00:20:08

ਅੰਡੇਮਾਨ 'ਚ ਨਵਾਂ ਤੱਟ ਰੱਖਿਅਕ ਸਟੇਸ਼ਨ

ਪੋਰਟ ਬਲੇਅਰ - ਅੰਡਮਾਨ ਨਿਕੋਬਾਰ ਟਾਪੂਆਂ ਵਿਚ ਜਹਾਜਾਂ ਦੀ ਆਵਾਜਾਈ ਉੱਪਰ ਨਿਗਰਾਨੀ ਰੱਖਣ ਅਤੇ ਇਸ ਖੇਤਰ ਦੀ ਰਾਖੀ ਨੂੰ ਯਕੀਨੀ ਬਨਾਉਣ ਲਈ ਭਾਰਤੀ ਤੱਟ ਰੱਖਿਅਕ ਬਲ ਦਾ ਦੱਖਣੀ ਅੰਡਮਾਨ ਹਟ ਬੇ ਉੱਪਰ ਨਵਾਂ ਤੱਟ ਰੱਖਿਆ ਸਟੇਸ਼ਨ ਪੂਰੀ ਤਰ੍ਹਾਂ ਤਿਆਰ ਹੈ।

Date:2010-01-26 Time:00:20:08

ਚੰਗਾ ਕੰਮ ਕਰਾਂਗੀ ਬਗੈਰ ਪੈਸੇ : ਕੈਟ

ਲੰਡਨ : ਕੌਣ ਕਹਿੰਦਾ ਹੈ ਕਿ ਹੌਲੀਵੁੱਡ ਦੇ ਸਿਤਾਰੇ ਮੁਫ਼ਤ ਵਿੱਚ ਕੋਈ ਕੰਮ ਨਹੀਂ ਕਰਦੇ। ਐਕਡਮੀ ਐਵਾਰਡ ਵਿਜੇਤਾ ਅਦਾਕਾਰਾ ਕੈਟ ਵਿੰਸਲੇਟ ਆਗਾਮੀ ਡਰਾਮਾ ਫ਼ਿਲਮ 'ਦੀ ਸਨਸ਼ਾਈਨ ਬੁਆਏ' ਵਿੱਚ ਆਪਣੀ ਆਵਾਜ ਦੇਵੇਗੀ ਅਤੇ ਉਹ ਵੀ ਕੋਈ ਮਿਹਨਤਾਨਾ ਲਏ ਬਗੈਰ।

Date:2010-01-26 Time:00:20:08

ਕੱਲ੍ਹ ਬੰਦ ਰਹਿਣਗੇ ਪ੍ਰਮੁੱਖ ਬਾਜਾਰ

ਮੁੰਬਈ : ਬੰਬਈ ਸ਼ੇਅਰ ਬਾਜਾਰ (ਬੀਐੱਸਈ) ਨੈਸ਼ਨਲ ਸਟਾਕ ਐਕਸਚੇਂਜ ਅਤੇ ਵਿਦੇਸ਼ੀ ਮੁਦਰਾ ਬਾਜਾਰ ਵਿੱਚ ਕੱਲ੍ਹ ਗਣਤੰਤਰ ਦਿਵਸ ਦੇ ਕਾਰਣ ਕਾਰੋਬਾਰ ਬੰਦ ਰਹੇਗਾ।ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸ਼ੇਅਰ ਬਾਜਾਰ ਦੇ ਇਲਾਵਾ ਵਾਅਦਾ, ਚੀਨੀ, ਕਪਾਹ ਅਤੇ ਤੇਲ ਆਦਿ ਦਾ ਕਾਰੋਬਾਰ ਵੀ ਕੱਲ੍ਹ ਬੰਦ ਰਹੇਗਾ।

Date:2010-01-26 Time:00:20:08

ਬਿਗ ਟੀਵੀ ਨੇ ਬਣਾਈ ਨਵੀਂ ਯੋਜਨਾ

ਪਟਨਾ : ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਮੋਹਰੀ ਡਾਇਰੈਕਟ ਟੂ ਹੋਮ ( ਡੀਟੀਐੱਚ) ਸੇਵਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਬਿਗ ਟੀਵੀ ਨੇ ਬਾਜਾਰ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਦੇ ਮਕਸਦ ਨਾਲ ਮਲਟੀ ਡੈਵਲਪਿੰਗ ਯੂਨਿਟਸ (ਐੱਮਡੀਯੂ) ਸੇਵਾਵਾਂ ਦੇ ਲਈ ਦੇਸ਼ ਦੀਆਂ ਕਈ ਮੰਨੀਆਂ ਪ੍ਰਮੰਨੀਆਂ ਡੈਵੇਲਪਰਸ ਕੰਪਨੀਆਂ ਦੇ ਨਾਲ ਵਿਸ਼ੇਸ਼ ਕਰਾਰ ਕੀਤਾ ਹੈ।

Date:2010-01-26 Time:00:20:08

ਟੋਆਟਾ ਕਰੇਗੀ ਕਾਰਾਂ ਦੀ ਮੁਰੰਮਤ

ਟੋਕੀਓ : ਜਪਾਨ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਟੋਆਟਾ ਮੋਟਰ ਲਿਮੀਟੇਡ ਨੇ ਯੂਰੋਪ ਵਿੱਚ ਆਪਣੀਆਂ ਵੀਹ ਲੱਖ ਕਾਰਾਂ ਦੀ ਮੁਰੰਮਤ ਕਰਨ ਦਾ ਫੈਸਲਾ ਲਿਆ ਹੈ।ਕੰਪਨੀ ਨੇ ਪਿਛਲੇ ਹਫ਼ਤੇ ਕੁੱਝ ਗੜਬੜੀਆਂ ਦੀ ਵਜ੍ਹਾ ਦੇ ਨਾਲ ਵੱਡੀ ਸੰਖਿਆ ਵਿੱਚ ਅਮਰੀਕੀ ਬਾਜਾਰ ਤੋਂ ਆਪਣੀਆਂ ਕਾਰਾਂ ਹਟਾਉਣ ਦਾ ਫੈਸਲਾ ਲਿਆ ਸੀ, ਅਤੇ ਹੁਣ ਕੰਪਨੀ ਦਾ ਕਹਿਣਾ ਹੈ ਕਿ ਯੂਰੋਪੀ ਬਾਜਾਰ ਦੇ ਲਈ ਉਸਦੀਆਂ ਕਾਰਾਂ ਵਿੱਚ ਸੰਭਵਤ ਗੜਬੜੀਆਂ ਨੂੰ ਠੀਕ ਕੀਤਾ ਜਾਵੇਗਾ।

Date:2010-01-26 Time:00:20:08

ਆਂਧਰਾ ਬੈਂਕ ਨੂੰ ਹੋਇਆ ਮੁਨਾਫ਼ਾ

ਨਵੀਂ ਦਿੱਲੀ : ਸਰਵਜਨਕ ਖੇਤਰ ਦੇ ਆਂਧਰਾ ਬੈਂਕ ਨੇ ਚਾਲੂ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਵਿੱਚ 275 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ 213 ਕਰੋੜ ਰੁਪਏ ਦੀ ਤੁਲਨਾ ਵਿੱਚ 29 ਪ੍ਰਤੀਸ਼ਤ ਜਿਆਦਾ ਹੈ।

Date:2010-01-26 Time:00:20:08

ਐੱਚਸੀਐੱਲ ਦਾ ਮੁਨਾਫ਼ਾ 35.82 ਫੀਸਦੀ ਡਿੱਗਿਆ

ਨਵੀਂ ਦਿੱਲੀ : ਸੂਚਨਾ ਤਕਨੀਕ ਖੇਤਰ ਦੀ ਮੋਹਰੀ ਕੰਪਨੀ ਐੱਚਸੀਐੱਲ ਟੈਕਨਾਲੋਜੀਜ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ 255.44 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ 398.01 ਕਰੋੜ ਰੁਪਏ ਦੀ ਤੁਲਨਾ ਵਿੱਚ 35.82 ਪ੍ਰਤੀਸ਼ਤ ਘੱਟ ਹੈ।

Date:2010-01-26 Time:00:20:08

ਐੱਨਐੱਮਡੀਸੀ ਵੇਚੇਗੀ 8.38% ਸ਼ੇਅਰ

ਨਵੀਂ ਦਿੱਲੀ : ਸਰਵਜਨਕ ਖੇਤਰ ਖੁਦਾਈ ਕਰਨ ਵਾਲੀ ਕੰਪਨੀ ਰਾਸ਼ਟਰੀ ਖਣਿਜ ਵਿਕਾਸ ਨਿਗਮ (ਐੱਨਐੱਮਡੀਸੀ) ਵਿੱਚ 8.38 ਪ੍ਰਤੀਸ਼ਤ ਵਿਨਿਵੇਸ਼ ਨੂੰ ਉਸਦੇ ਨਿਦੇਸ਼ਕ ਮੰਡਲ ਨੇ ਮੰਜੂਰੀ ਦੇ ਦਿੱਤੀ ਹੈ।

Date:2010-01-26 Time:00:20:08

5ਵੇਂ ਦਿਨ ਵੀ ਰਹੀ ਗਿਰਾਵਟ

ਮੁੰਬਈ : ਏਸ਼ੀਆਈ ਬਾਜਾਰਾਂ ਵਿੱਚ ਗਿਰਾਵਟ ਦੇ ਵਿਚਕਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਮੁਨਾਫ਼ਾ ਵਸੂਲੀ ਨਾਲ ਸ਼ੇਅਰ ਬਾਜਾਰ ਅੱਜ ਨਿਰੰਤਰ ਪੰਜਵੇਂ ਕਾਰੋਬਾਰੀ ਦਿਨ ਗਿਰਾਵਟ ਵਿੱਚ ਰਿਹਾ।

Date:2010-01-26 Time:00:20:08

ਨੀਤੀਸ਼ ਨੂੰ ਉਮੀਦ, ਕਰੇਗਾ ਰਾਜ ਤੱਰਕੀ

ਪਟਨਾ : ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਤੋਂ ਜੇਕਰ ਉਮੀਦ ਅਨੁਸਾਰ ਸਹਿਯੋਗ ਮਿਲਿਆ ਤਾਂ ਰਾਜ ਨਾ ਕੇਵਲ ਅਕਲਪਿਤ ਬਲਕਿ ਕਾਇਮ ਰੱਖਣ ਵਾਲਾ 20 ਪ੍ਰਤੀਸ਼ਤ ਵਿਕਾਸ ਦਰ ਹਾਸਿਲ ਕਰ ਸਕਦਾ ਹੈ।

Date:2010-01-26 Time:00:20:08

ਹਾਦਸਾਗ੍ਰਸਤ ਹਵਾਈ ਜਹਾਜ ਦਾ ਮਲਬਾ ਮਿਲਿਆ

ਬੇਰੂਤ : ਲੇਬਨਾਨ ਵਿੱਚ ਸੱਤ ਦੇਸ਼ਾਂ ਦੇ 90 ਯਾਤਰੀਆਂ ਨੂੰ ਲੈਕੇ ਜਾ ਰਿਹਾ ਇੱਕ ਹਵਾਈ ਜਹਾਜ ਅੱਜ ਸਵੇਰੇ ਬੇਰੂਤ ਹਵਾਈ ਅੱਡੇ ਤੋਂ ਖ਼ਰਾਬ ਮੌਸਮ ਵਿੱਚ ਉਡਾਨ ਭਰਨ ਦੇ ਕੁੱਝ ਮਿੰਟਾਂ ਬਾਅਦ ਹੀ ਦੁਰਘਟਨਾਗ੍ਰਸਤ ਹੋਕੇ ਸਮੁੰਦਰ ਵਿੱਚ ਡਿੱਗ ਗਿਆ।

Date:2010-01-26 Time:00:20:08

ਉੜੀਸਾ ਸੀਐੱਮ ਨੂੰ ਮਿਲੀ ਧਮਕੀ

ਭੁਵਨੇਸ਼ਵਰ : ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਇੱਕ ਈਮੇਲ ਦੇ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਈਮੇਲ ਵਿੱਚ ਜੇਲ੍ਹ 'ਚ ਬੰਦ ਇੱਕ ਮਹਿਲਾ ਨਕਸਲੀ ਨੂੰ ਛੱਡਣ ਦੀ ਮੰਗ ਕੀਤੀ ਗਈ ਹੈ।

Date:2010-01-26 Time:00:20:08

ਮੁੰਬਈ 'ਚ ਪੈਰਾਗਲਾਈਡਿੰਗ 'ਤੇ ਰੋਕ

ਮੁੰਬਈ - ਹਵਾਈ ਹਮਲਿਆਂ ਦੇ ਖਦਸ਼ੇ ਨੂੰ ਵੇਖਦੇ ਹੋਏ ਪੁਲਿਸ ਨੇ ਮੁੰਬਈ ਵਿਚ 15 ਦਿਨਾਂ ਲਈ ਪੈਰਾਗਲਾਈਡਿੰਗ ਉੱਪਰ ਰੋਕ ਲਗਾ ਦਿੱਤੀ ਹੈ।ਇਸ ਦੇ ਨਾਲ ਹੀ ਲੋਕਾਂ ਨੂੰ ਛੱਤਾਂ ਨੂੰ ਤਾਲਾ ਲਗਾਉਣ ਲਈ ਵੀ ਕਿਹਾ ਗਿਆ ਹੈ।ਰੱਖਿਆ ਏਜੰਸੀਆਂ ਨੇ ਕਿਸੇ ਵੀ ਕਿਸਮ ਦੇ ਹਮਲੇ ਨਾਲ ਨਜਿੱਠਣ ਲਈ ਪੂਰੀ ਤਿਆਰੀ ਕੀਤੀ ਹੋਈ ਹੈ।

Date:2010-01-26 Time:00:20:07

ਮੁੰਬਈ 'ਚ ਰਹਿਣਾ ਹੈ ਤਾਂ ਮਰਾਠੀ ਸਿੱਖੋ : ਮਨਸੈ

ਮੁੰਬਈ - ਮੁੰਬਈ ਵਿਚ ਮਹਾਂਰਾਸ਼ਟਰ ਦੀ ਕਾਂਗਰਸ-ਐਨਸੀਪੀ ਸਰਕਾਰ ਨੇ ਰਾਜ ਠਾਕਰੇ ਦੀ ਪਾਰਟੀ ਨੂੰ ਇੱਕ ਹੋਰ ਫੁਰਮਾਨ ਜਾਰੀ ਕਰਨ ਦਾ ਮੌਕਾ ਦੇ ਦਿੱਤਾ ਹੈ।ਰਾਜ ਠਾਕਰੇ ਦੀ ਪਾਰਟੀ ਨੇ ਸ਼ਹਿਰ ਵਿਚ ਟੈਕਸੀ, ਬੱਸਾਂ ਅਤੇ ਆਟੋ ਰਿਕਸ਼ਿਆਂ 'ਤੇ ਪੋਸਟਰ ਚਿਪਕਾ ਖੁੱਲੇ ਆਮ ਮਰਾਠੀ ਸਿੱਖਣ ਦੀ ਧਮਕੀ ਦਿੱਤੀ ਹੈ।

Date:2010-01-26 Time:00:20:07

ਦੱ.ਅਫ੍ਰੀਕਾ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਪੀਸੀਬੀ

ਕਰਾਚੀ - ਦੱਖਣੀ ਅਫ੍ਰੀਕੀ ਕ੍ਰਿਕਟ ਟੀਮ ਦੇ ਸੁਰੱਖਿਆ ਕਾਰਣਾਂ ਕਰਕੇ ਇਸ ਸਾਲ ਅਕਤੂਬਰ ਨਵੰਬਰ ਵਿਚ ਪ੍ਰਸਤਾਵਿਤ ਪਾਕਿਸਤਾਨ ਦੌਰੇ ਉੱਪਰ ਆਉਣੋਂ ਇਨਕਾਰ ਕਰਨ ਮਗਰੋਂ ਪਾਕਿਸਤਾਨ ਕ੍ਰਿਕਟ ਬੋਅਰਡ ਨੇ ਇਸ ਲੜ੍ਹੀ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਆਯੋਜਿਤ ਕਰਨ ਦੀ ਪੇਸ਼ਕਸ਼ ਦਿੱਤੀ ਹੈ।

Date:2010-01-26 Time:00:20:07

ਕੋਟਲਾ 'ਤੇ ਰੋਕ ਖਿਲਾਫ ਅਪੀਲ ਕਰੇਗਾ ਬੀਸੀਸੀਆਈ

ਨਵੀਂ ਦਿੱਲੀ - ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ(ਬੀਸੀਸੀਆਈ) ਰਾਜਧਾਨੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਉੱਪਰ ਕੌਮਾਂਤਰੀ ਕ੍ਰਿਕਟ ਪਰੀਸ਼ਦ ਵੱਲੋਂ ਲਗਾਈ ਗਈ 12 ਮਹੀਨੇ ਦੀ ਰੋਕ ਖਿਲਾਫ ਅਪੀਲ ਕਰੇਗਾ।

Date:2010-01-26 Time:00:20:07

ਦੀਪਿਕਾ-ਫਰਹਾਨ ਅਫੇਅਰ : ਪਬਲਿਸਿਟੀ ਸਟੰਟ!

ਦੀਪਿਕਾ ਅਤੇ ਰਣਬੀਰ ਵਿਚਕਾਰ ਜੋ ਬ੍ਰੇਕਅੱਪ ਹੋਇਆ ਹੈ ਇਸ ਲਈ ਕੁਝ ਹੱਦ ਤੱਕ ਫਰਹਾਨ ਅਖ਼ਤਰ ਨੂੰ ਵੀ ਜਿੰਮੇਵਾਰ ਦੱਸਿਆ ਗਿਆ ਹੈ। ਪਿਛਲੇ ਦਿਨੀਂ ਦੀਪਿਕਾ ਦਾ ਨਾਂਅ ਫਰਹਾਨ ਨਾਲ ਜੋੜਿਆ ਗਿਆ ਸੀ। ਹਾਲਾਂਕਿ ਦੀਪਿਕਾ ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਫਰਹਾਨ ਸ਼ਾਦੀਸ਼ੁਦਾ ਹਨ ਅਤੇ ਉਹਨਾਂ ਨਾਲ ਨਾਂਅ ਜੋੜੇ ਜਾਣ 'ਤੇ ਉਹਨਾਂ ਨੂੰ ਦੁੱਖ ਹੋਇਆ ਹੈ। ਦੀਪਿਕਾ ਅਤੇ ਫਰਹਾਨ ਦੀ 'ਕਾਰਤਿਕ ਕਾਲਿੰਗ ਕਾਰਤਿਕ' ਨਾਮਕ ਫਿਲਮ ਆ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਪ੍ਰਚਾਰ ਕਰਨ ਲਈ ਇਸ ਤਰ੍ਹਾਂ ਦੀ ਕਹਾਣੀ ਬਣਾਈ ਗਈ। ਇਹ ਸਿਰਫ਼ ਪਬਲਿਸਿਟੀ ਸਟੰਟ ਹੈ ਅਤੇ ਦੀਪਿਕਾ-ਫਰਹਾਨ ਵਿਚਕਾਰ ਅਜਿਹਾ ਕੁਝ ਵੀ ਨਹੀਂ ਹੈ।

Date:2010-01-26 Time:00:20:07

ਰੁਚਿਕਾ ਮਾਮਲਾ, ਰਾਠੌਰ ਨੂੰ ਅਗਾਂਹੂ ਜਮਾਨਤ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੁਚਿਕਾ ਗਿਰਹੋਤਰਾ ਸਰੀਰਿਕ ਛੇੜਛਾੜ ਦੇ ਮਾਮਲੇ ਵਿੱਚ ਦੋਸ਼ੀ ਸਾਬਕਾ ਡੀਜੀਪੀ ਐੱਸਪੀਐੱਸ ਰਾਠੌੜ ਨੂੰ ਅਗਾਂਹੂ ਜਮਾਨਤ ਦੇ ਦਿੱਤੀ।

Date:2010-01-26 Time:00:20:07

ਭਾਰਤ ਨਾਲ ਹੋਰ ਕ੍ਰਿਕਟ ਮੈਚਾਂ ਦਾ ਇਛੁੱਕ ਹੈ ਸ਼੍ਰੀਲੰਕਾ

ਕੋਲੰਬੋ - ਪੈਸੇ ਦੀ ਤੰਗੀ ਨਾਲ ਜੂਝ ਰਿਹਾ ਸ਼੍ਰੀਲੰਕਾ ਕ੍ਰਿਕਟ (ਸ਼੍ਰੀਲੰਕਾ ਕ੍ਰਿਕਟ) ਭਾਰਤ ਨਾਲ ਇਸ ਸਾਲ ਦੇ ਆਖਰ ਵਿਚ ਟੈਸਟ ਲੜ੍ਹੀ ਖੇਡਣ ਅਤੇ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਨਾਲ ਲੈ ਕੇ ਤਿਕੋਣੇ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਬੀਸੀਸੀਆਈ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਬੀਸੀਸੀਆਈ ਨਾਲ ਗੱਲਬਾਤ ਕਰ ਰਿਹਾ ਹੈ।

Date:2010-01-26 Time:00:20:07

ਅੰਤਿਮ ਪਲ ਸੁਖਦ ਗੁੱਜਰਣ : ਸ਼੍ਰੀਮਤੀ ਫਰਨਾਂਡੀਜ਼

ਨਵੀਂ ਦਿੱਲੀ : ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੀਜ਼ ਦੀ ਪਤਨੀ ਲੈਲਾ ਕਬੀਰ ਫਰਨਾਂਡੀਜ਼ ਨੇ ਕੱਲ੍ਹ ਜਾਰਜ ਦੇ ਭਰਾਵਾਂ ਦੀਆਂ ਉਹਨਾਂ ਮੰਗਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ, ਜਿਸਦੇ ਵਿੱਚ ਬਿਮਾਰ ਜਾਰਜ ਦੀ ਸੰਪੱਤੀ ਨੂੰ ਗਰੀਬਾਂ ਦੇ ਕਲਿਆਣ ਦੇ ਲਈ ਇਸਤੇਮਾਲ ਕਰਨ ਦੀ ਗੱਲ ਆਖੀ ਗਈ ਸੀ।

Date:2010-01-26 Time:00:20:07

ਸ਼ਿਲਪਾ ਦੇ ਬਿਆਨ ਨਾਲ ਭੜ੍ਹਕੀ ਸ਼ਿਵ ਸੈਨਾ

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਸ਼ਿਵ ਸੈਨਾ ਦੇ ਵਰਕਰਾਂ ਨੇ ਫਿਲਮ ਅਭਿਨੇਤਰੀ ਸ਼ਿਲਪਾ ਸ਼ੈੱਟੀ ਦਾ ਪੋਸਟਰ ਸਾੜ੍ਹਕੇ ਉਹਨਾਂ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਹੈ। ਸ਼ਿਲਪਾ ਸ਼ੈੱਟੀ ਦੇ ਵਿਰੋਧ ਦਾ ਕਾਰਣ ਸ਼ਿਵ ਸੈਨਾ ਦੇ ਵਿਰੁੱਧ ਦਿੱਤੇ ਉਹਨਾਂ ਦੇ ਬਿਆਨ ਨੂੰ ਦਿੱਤਾ ਜਾ ਰਿਹਾ ਹੈ।

Date:2010-01-26 Time:00:20:07

ਉੜੀਸਾ ਸੀਐੱਮ ਨੂੰ ਮਿਲੀ ਧਮਕੀ

ਭੁਵਨੇਸ਼ਵਰ : ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਇੱਕ ਈਮੇਲ ਦੇ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਈਮੇਲ ਵਿੱਚ ਜੇਲ੍ਹ 'ਚ ਬੰਦ ਇੱਕ ਮਹਿਲਾ ਨਕਸਲੀ ਨੂੰ ਛੱਡਣ ਦੀ ਮੰਗ ਕੀਤੀ ਗਈ ਹੈ।

Date:2010-01-26 Time:00:20:07


1   2   3   4   5   6   7   8   9   10  

page no.6

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010