Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 1 - 2010

ਧੋਨੀ ਵੱਲੋਂ ਗੇਂਦਬਾਜ਼ਾਂ ਦੀ ਸ਼ਲਾਘਾ

ਮੀਰਪੁਰ - ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੇਂਦਬਾਜਾਂ ਨੇ ਅੱਜ ਚੰਗਾ ਕੰਮ ਕੀਤਾ।ਇਸ ਮੈਦਾਨ ਵਿਕਟਾਂ ਹਾਸਲ ਕਰਨੀਆਂ ਮੁਸ਼ਕਲ ਸਨ ਪਰ ਸਪਿੰਨ ਅਤੇ ਤੇਜ਼ ਗੇਂਦਬਾਜ਼ਾਂ ਨੇ ਅਜਿਹਾ ਕੀਤਾ।

Date:2010-01-28 Time:00:18:27

ਸ਼ਨੀਵਾਰ ਨੂੰ ਦਿੱਲੀ ਰਵਾਨਾ ਹੋਵੇਗੀ ਟੀਮ

ਪੁਣੇ : ਭਾਰਤੀ ਹਾਕੀ ਟੀਮ 28 ਫਰਵਰੀ ਤੋਂ ਹੋਣ ਵਾਲੇ ਵਿਸ਼ਵ ਕੱਪ ਦੀ ਤਿਆਰੀ ਦੇ ਲਈ ਸ਼ਨੀਵਾਰ ਨੂੰ ਦਿੱਲੀ ਰਵਾਨਾ ਹੋਵੇਗੀ, ਤਾਂਕਿ ਉਹ ਨੈਸ਼ਨਲ ਸਟੇਡੀਅਮ ਵਿੱਚ ਅਭਿਆਸ ਕਰਕੇ ਖੁਦ ਨੂੰ ਰਾਜਧਾਨੀ ਦੇ ਮੌਸਮ ਅਤੇ ਸਟੇਡੀਅਮ ਦੇ ਨਾਲ ਅਨੁਕੂਲ ਕਰ ਸਕੇ।

Date:2010-01-28 Time:00:18:27

ਜੂਏ ਦੀਆਂ ਬੁਰਾਈਆਂ ਨੂੰ ਦਰਸਾਉਂਦੀ 'ਤੀਨ ਪੱਤੀ'

ਆਪਣੀ ਦੂਜੀ ਹੀ ਫਿਲਮ ਵਿੱਚ ਹਿੰਦੀ ਫਿਲਮਾਂ ਦੇ ਮਹਾਂਨਾਇਕ ਅਤੇ ਅੰਗਰੇਜ਼ੀ ਫਿਲਮਾਂ ਦੇ ਇੱਕ ਪ੍ਰਸਿੱਧ ਅਭਿਨੇਤਾ ਨੂੰ ਇਕੱਠੇ ਲਿਆਉਣ ਵਾਲੀ ਫਿਲਮ ਨਿਰਦੇਸ਼ਕ ਲੀਨਾ ਯਾਦਵ ਦਾ ਮੰਨਣਾ ਹੈ ਕਿ ਜੇਕਰ ਇਹ ਦੋਵੇਂ ਹਾਂ ਨਹੀਂ ਕਰਦੇ ਤਾਂ ਸ਼ਾਇਦ 'ਤੀਨ ਪੱਤੀ' ਬਣ ਹੀ ਨਹੀਂ ਸਕਦੀ ਸੀ। ਗਣਿਤ ਵਿੱਚ ਪ੍ਰਾਬੇਬਿਲਿਟੀ ਦੇ ਸਿਧਾਂਤ ਅਤੇ ਤਾਸ਼ ਦੇ ਖੇਡ ਵਿਚਕਾਰ ਘਾਲਮੇਲ ਨੂੰ ਪੇਸ਼ ਕਰਦੀ ਇਸ ਫਿਲਮ ਬਾਰੇ ਲੀਨਾ ਨੇ ਕਿਹਾ ਕਿ ਉਹਨਾਂ ਨੇ ਸਕ੍ਰਿਪਟ ਲਿਖਦੇ ਸਮੇਂ ਹੀ ਅਮਿਤਾਭ ਬੱਚਨ ਅਤੇ ਆਸਕਰ ਪੁਰਸਕਾਰ ਜੇਤੂ ਬੇਨ ਕਿੰਗਸਲੇ ਦੇ ਨਾਂਅ ਸੋਚ ਲਏ ਸਨ ਅਤੇ ਸਕ੍ਰਿਪਟ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਬਿਗ ਬੀ ਦੀ ਮੰਜੂਰੀ ਵੀ ਲੈ ਲਈ ਸੀ। ਅਮਿਤਾਭ ਨੇ ਪਹਿਲੀ ਵਾਰ 'ਚ ਹੀ ਹਾਂ ਕਿਹਾ ਲੀਨਾ ਕਹਿੰਦੀ ਹੈ 'ਫਿਲਮ ਵਿੱਚ ਅਮਿਤਾਭ ਬੱਚਨ ਦਾ ਹੋਣਾ ਜਰੂਰੀ ਹ

Date:2010-01-28 Time:00:18:27

ਰਾਖੀ ਨੇ ਦਿੱਤੀ ਭੁੱਖ ਹੜਤਾਲ ਦੀ ਧਮਕੀ

ਸੈਂਸਰ ਬੋਰਡ ਦੁਆਰਾ ਆਪਣੇ ਇੱਕ ਗਾਣੇ 'ਤੇ ਰੋਕ ਲਗਾਉਣ ਤੋਂ ਨਰਾਜ ਰਾਖੀ ਸਾਵੰਤ ਨੇ ਧਮਕੀ ਦਿੱਤੀ ਹੈ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਉਹਨਾਂ ਨੂੰ ਇਸ ਬਾਰੇ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਤਾਂ ਉਹ ਭੁੱਖ ਹੜਤਾਲ ਸ਼ੁਰੂ ਕਰ ਦਵੇਗੀ। ਰਾਖੀ ਦੇ ਗਾਣੇ 'ਕਮੀਨੀ ਤੇਰਾ ਭੂਤ ਚੜ੍ਹ ਗਿਆ ਰੇ' 'ਤੇ ਸੈਂਸਰ ਬੋਰਡ ਨੇ ਰੋਕ ਲਗਾ ਦਿੱਤੀ ਸੀ। ਇਸ 'ਤੇ ਰਾਖੀ ਨੇ ਇੱਕ ਕਨੂੰਨੀ ਨੋਟਿਸ ਭੇਜ ਕੇ ਇੱਕ ਹਫ਼ਤੇ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਹੈ। ਰਾਖੀ ਨੇ ਕਿਹਾ ਹੈ ਕਿ ਇੱਕ ਹਫ਼ਤੇ ਤੱਕ ਮੈਂ ਇੰਤਜਾਰ ਕਰਾਂਗੀ ਅਤੇ ਇਸ ਤੋਂ ਬਾਅਦ ਸੈਂਸਰ ਬੋਰਡ ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ ਕਰਾਂਗੀ। ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੀ ਰਾਖੀ ਨੇ ਕਿਹਾ ਕਿ ਮੈਂ ਸੈਂਸਰ ਬੋਰਡ ਨੂੰ ਕਨੂੰਨੀ ਨੋਟਿਸ ਭੇਜਿਆ ਹੈ। ਅਜਿਹਾ ਪਹਿਲਾ ਮੌਕਾ ਹੈ, ਜਦੋਂ ਇਸ ਤਰ੍ਹਾਂ ਦਾ ਕਦਮ ਉਠ

Date:2010-01-28 Time:00:18:27

ਟੁੱਟ ਗਈ ਸਾਨੀਆ ਦੀ ਮੰਗਣੀ

ਬੈਂਗਲੂਰ : ਟੈਨਿਸ ਸਟਾਰ ਸਾਨੀਆ ਮਿਰਜਾ ਦੀ ਮੰਗਣੀ ਟੁੱਟ ਗਈ ਹੈ। ਇਸ ਖ਼ਬਰ ਦੀ ਪੁਸ਼ਟੀ ਸਾਨੀਆ ਦੇ ਪਿਤਾ ਨੇ ਕਰ ਦਿੱਤੀ ਹੈ।ਪਿਛਲੇ ਹੀ ਸਾਲ ਜੁਲਾਈ ਦੇ ਮਹੀਨੇ ਵਿੱਚ ਸਾਨੀਆ ਮਿਰਜਾ ਦੀ ਆਪਣੇ ਬਚਪਨ ਦੇ ਦੋਸਤ ਅਤੇ ਬ੍ਰਿਟੇਨ ਵਿੱਚ ਪੜ੍ਹਾਈ ਕਰ ਰਹੇ ਮੁਹੰਮਦ ਸੋਹਰਾਬ ਮਿਰਜਾ ਦੇ ਨਾਲ ਸਗਾਈ ਹੋਈ ਸੀ।

Date:2010-01-28 Time:00:18:27

ਓਬਾਮਾ ਨੇ ਨਹੀਂ ਦਿੱਤਾ ਅੱਤਵਾਦ 'ਤੇ ਧਿਆਨ

ਵਾਸ਼ਿੰਗਟਨ : 9/11 ਆਯੋਗ ਦੇ ਮੈਂਬਰਾਂ ਨੇ ਆਰੋਪ ਲਗਾਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਹਿਲੇ ਵਰ੍ਹੇ ਦੇ ਕਾਰਜਕਾਲ ਦੌਰਾਨ ਅੱਤਵਾਦ ਵਰਗੇ ਬੇਹੱਦ ਗੰਭੀਰ ਮੁੱਦੇ ਉੱਤੇ ਲੋੜੀਂਦਾ ਧਿਆਨ ਨਹੀਂ ਦਿੱਤਾ।

Date:2010-01-28 Time:00:18:27

ਪਾਕਿ ਖਿਡਾਰੀਆਂ ਨੂੰ ਚੁਣਨਾ ਚਾਹੀਦਾ ਸੀ : ਗਿੱਲ

ਨਵੀਂ ਦਿੱਲੀ : ਖੇਡ ਮੰਤਰੀ ਐੱਮਐੱਸ ਗਿੱਲ ਨੇ ਆਈਪੀਐੱਲ 3 ਦੇ ਲਈ ਹੋਈ ਨਿਲਾਮੀ ਵਿੱਚ ਪਾਕਿਸਤਾਨੀ ਖਿਡਾਰੀਆਂ ਦੇ ਨਹੀਂ ਚੁਣੇ ਜਾਣ ਦੀ ਕੱਲ੍ਹ ਕੜ੍ਹੀ ਆਲੋਚਨਾ ਕਰਦਿਆਂ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਪਾਕਿਸਤਾਨੀ ਖਿਡਾਰੀ ਇਸ ਟੂਰਨਾਮੈਂਟ ਵਿੱਚ ਜ਼ਰੂਰ ਖੇਡਣਗੇ।

Date:2010-01-28 Time:00:18:27

ਲਾਜ਼ਮੀ ਵੋਟਿੰਗ ਭਾਰਤ 'ਚ ਅਸੰਭਵ : ਚਾਵਲਾ

ਨਵੀਂ ਦਿੱਲੀ : ਗੁਜਰਾਤ ਵਿੱਚ ਲਾਜ਼ਮੀ ਵੋਟਿੰਗ ਕਰਨ ਦੇ ਮਾਮਲੇ ਵਿੱਚ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਮੁੱਖ ਚੋਣ ਕਮਿਸ਼ਨਰ ਨਵੀਨ ਚਾਵਲਾ ਨੇ ਕਿਹਾ ਕਿ ਦੇਸ਼ ਵਿੱਚ ਹਾਲਾਤਾਂ ਨੂੰ ਵੇਖਦਿਆਂ ਵੋਟਿੰਗ ਨੂੰ ਲਾਜ਼ਮੀ ਬਣਾਉਣਾ ਸੰਭਵ ਨਹੀਂ ਲੱਗਦਾ ਹਾਲਾਂਕਿ ਇਸ ਬਾਰੇ ਵਿੱਚ ਕੋਈ ਵੀ ਫੈਸਲਾ ਕਰਨ ਦਾ ਹੱਕ ਸਿਰਫ਼ ਸੰਸਦ ਨੂੰ ਹੈ।

Date:2010-01-28 Time:00:18:27

ਸਚਿਨ ਨੇ ਕੀਤੀ ਹੌਂਸਲਾ ਅਫ਼ਜਾਈ

ਢਾਕਾ : ਦੂਜੇ ਟੈਸਟ ਕ੍ਰਿਕਟ ਮੈਚ ਦੀ ਸਮਾਪਤੀ ਪਿੱਛੋਂ ਭਾਰਤ ਦੇ ਮਹਾਨ ਬੱਲੇਬਾਜ ਸਚਿਨ ਤੈਂਦੁਲਕਰ ਨੇ ਬੰਗਲਾਦੇਸ਼ੀ ਟੀਮ ਦੇ ਡ੍ਰੇਸਿੰਗ ਰੂਮ ਵਿੱਚ ਜਾਕੇ ਮੇਜ਼ਬਾਨ ਖਿਡਾਰੀਆਂ ਨੂੰ ਭਾਵੁਕ ਕਰ ਦਿੱਤਾ।

Date:2010-01-28 Time:00:18:27

ਰੱਖਿਆ ਮੰਤਰੀ ਨੇ ਦਿੱਤਾ ਆਦੇਸ਼

ਨਵੀਂ ਦਿੱਲੀ ; ਸੁਕਨਾ ਜਮੀਨ ਘੁਟਾਲੇ ਵਿੱਚ ਰੱਖਿਆ ਮੰਤਰੀ ਏਕੇ ਐਂਟਨੀ ਨੇ ਸੈਨਾ ਪ੍ਰਮੁੱਖ ਦੇ ਆਦੇਸ਼ ਨੂੰ ਪਲਟ ਦਿੱਤਾ।ਸ਼੍ਰੀ ਐਂਟਨੀ ਨੇ ਮਾਮਲੇ ਵਿੱਚ ਸ਼ਾਮਿਲ ਸੈਨਾ ਸਕੱਤਰ ਲੈਫ਼ਟੀਨੰਟ ਜਰਨਲ ਅਵਧੇਸ਼ ਪ੍ਰਕਾਸ਼ ਦੇ ਵਿਰੁੱਧ ਅਨੁਸ਼ਾਸਨ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਦਕਿ ਜਨਰਲ ਦੀਪਕ ਕਪੂਰ ਨੇ ਪ੍ਰਸ਼ਾਸਨਿਕ ਕਾਰਵਾਈ ਦੇ ਆਦੇਸ਼ ਦਿੱਤੇ ਸਨ।

Date:2010-01-28 Time:00:18:27

ਸਾਲ ਦਾ ਪਹਿਲਾ ਮਹੀਨਾ, ਉਦਾਸ ਮਹੀਨਾ

ਐਡਮਿੰਟਨ - ਇੰਗਲੈਂਡ ਦੇ ਦਿਮਾਗੀ ਡਾਕਟਰ ਕਲਿਫ ਆਰਨਲ ਅਨੁਸਾਰ 25 ਜਨਵਰੀ ਦਾ ਦਿਨ ਪੂਰੇ ਸਾਲ ਵਿੱਚੋਂ ਸਭ ਤੋਂ ਵੱਧ ਉਦਾਸੀਨਤਾ ਭਰਿਆ ਹੁੰਦਾ ਹੈ,ਕਿਉਂਕਿ ਲੰਘੀ ਕ੍ਰਿਸਮਸ ਦੇ ਖਰਚਿਆਂ ਦੇ ਬਿੱਲਾਂ ਦਾ ਬੋਝ, ਠੰਢੇ ਅਤੇ ਰੁੱਖੇ ਮੌਸਮ ਦੌਰਾਨ ਸੂਰਜ ਦੀ ਰੌਸ਼ਨੀ ਦੀ ਘਾਟ ਅਤੇ ਨਵੇਂ ਸਾਲ ਦੌਰਾਨ ਕੀਤੇ ਵਾਅਦਿਆਂ ਦਾ ਟੁੱਟਣਾ ਲੋਕਾਂ ਨੂੰ ਉਦਾਸ ਅਤੇ ਗਮਗੀਨ ਬਣਾਉਂਦੇ ਹਨ।

Date:2010-01-27 Time:00:22:20

ਸਰਕਾਰੀ ਪੈਂਸ਼ਨ 'ਤੇ ਐਸ਼ਾਂ ਕਰਨ ਪੰਜਾਬੀ

ਐਡਮਿੰਟਨ - ਕੋਈ ਸਮਾਂ ਸੀ ਜਦੋਂ ਵਿਦੇਸ਼ਾਂ ਦੀ ਧਰਤੀ 'ਤੇ ਪੰਜਾਬੀਆਂ ਦੀ ਵਸੋਂ ਬਹੁਤ ਘੱਟ ਸੀ। ਪਰ ਅੱਜ ਕੈਨੇਡਾ ਦੇ ਟੋਰਾਂਟੋ, ਵੈਨਕੂਵਰ ਵਰਗੇ ਸ਼ਹਿਰਾਂ 'ਚ ਸੜਕਾਂ, ਪਾਰਕਾਂ 'ਚ ਘੁੰਮਦੇ ਪੱਗਾਂ, ਚਾਦਰਿਆਂ ਤੇ ਦੁਪੱਟਿਆਂ ਵਾਲੇ ਚਿਹਰਿਆਂ ਨੂੰ ਦੇਖ ਕੇ ਇੰਝ ਲਗਦਾ ਹੈ ਜਿਵੇਂ ਪੰਜਾਬੀ ਕੈਨੇਡਾ 'ਚ ਨਹੀਂ, ਸਗੋਂ ਗੋਰੇ ਪੰਜਾਬ 'ਚ ਆਏ ਹੋਣ।

Date:2010-01-27 Time:00:22:20

ਆਂਧਰਾ ਬੈਂਕ ਨੂੰ ਬੀਮਾ ਕਾਰੋਬਾਰ ਤੋਂ ਉਮੀਦ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਆਂਧਰਾ ਬੈਂਕ ਨੂੰ ਚਾਲੂ ਵਿੱਤ ਵਰ੍ਹੇ ਵਿੱਚ 1.3 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ ਹਾਸਿਲ ਕਰਨ ਵਿੱਚ ਆਪਣੇ ਬੀਮਾ ਕਾਰੋਬਾਰ ਤੋਂ ਕਾਫ਼ੀ ਉਮੀਦਾਂ ਹਨ।

Date:2010-01-27 Time:00:22:20

ਲੋੜਮੰਦਾਂ ਨੂੰ ਵੀ ਮਿਲੇ ਆਰਥਿਕ ਮਦਦ : ਆਰਬੀਆਈ

ਗੰਗਟੋਕ : ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਕੇਸੀ ਚੱਕਰਵਰਤੀ ਨੇ ਕਿਹਾ ਹੈ ਕਿ ਦੇਸ਼ ਦੇ ਹਰ ਗਰੀਬ ਨੂੰ ਬੈਂਕਾਂ ਤੋਂ ਕਰਜ਼ਾ ਮਿਲਣਾ ਚਾਹੀਦਾ ਹੈ ਅਤੇ ਇਸ ਕੰਮ ਵਿੱਚ ਸਮਾਜ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ।

Date:2010-01-27 Time:00:22:19

ਕਾਮਧੇਨੁ ਸਮੂਹ ਨੇ ਪੇਸ਼ ਕੀਤਾ ਪੈਂਟ

ਨਵੀਂ ਦਿੱਲੀ : ਕਾਮਧੇਨੁ ਇੰਡਸਟਰੀਜ਼ ਦੁਆਰਾ ਬੋਤਲਬੰਦ ਸ਼ੁੱਧ ਪਾਣੀ ਪੇਸ਼ ਕੀਤੇ ਜਾਣ ਦੇ ਬਾਅਦ ਉਸਦੀ ਵਿਰੋਧੀ ਕੰਪਨੀ ਕਾਮਧੇਨੁ ਸਮੂਹ ਨੇ ਵੀ ਰੋਜ਼ਮਰਾ ਦੀਆਂ ਖ਼ਪਤ ਵਸਤੂਆਂ ਦੇ ਬਾਜਾਰ ਵਿੱਚ ਪ੍ਰਵੇਸ਼ ਕਰਨ ਦੀ ਘੋਸ਼ਣਾ ਕਰਦਿਆਂ ਬੋਤਲਬੰਦ ਪਾਣੀ ਦੇ ਨਾਲ ਹੀ ਵਾਟਰ ਬੈਸਡ ਐਨਾਮਲ ਪੈਂਟ ਪੇਸ਼ ਕੀਤਾ ਹੈ।

Date:2010-01-27 Time:00:22:19

ਏਸ਼ੀਆਈ ਬਾਜਾਰਾਂ 'ਚ ਭਾਰੀ ਗਿਰਾਵਟ

ਨਵੀਂ ਦਿੱਲੀ : ਚੀਨ, ਕੋਰੀਆ, ਤਾਈਵਾਨ ਅਤੇ ਹਾਂਗਕਾਂਗ ਸਮੇਤ ਏਸ਼ੀਆ ਦੇ ਵੱਖ ਵੱਖ ਬਾਜਾਰਾਂ ਵਿੱਚ ਮੰਗਲਵਾਰ ਨੂੰ ਜ਼ੋਰਦਾਰ ਗਿਰਾਵਟ ਦਰਜ ਕੀਤੀ ਗਈ ਹੈ।ਜਪਾਨ ਦਾ ਸ਼ੇਅਰ ਸੂਚਕ ਅੰਕ ਨਿੱਕੀ ਅੱਜ 1.6 ਪ੍ਰਤੀਸ਼ਤ ਡਿੱਗਕੇ ਪੰਜ ਹਫ਼ਤੇ ਦੇ ਨਿਮਨ ਪੱਧਰ ਉੱਤੇ ਪਹੁੰਚ ਗਿਆ।

Date:2010-01-27 Time:00:22:19

ਓਬਾਮਾ ਨੇ ਦਿੱਤੀ ਭਾਰਤ ਨੂੰ ਵਧਾਈ

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਦੇ 61ਵੇਂ ਗਣਤੰਤਰ ਦਿਵਸ ਉੱਤੇ ਵਧਾਈ ਦਿੰਦਿਆਂ ਦੋਵਾਂ ਦੇਸ਼ਾਂ ਨੂੰ ਵਿਸ਼ਵ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਬੜ੍ਹਾਵਾ ਦੇਣ ਦੇ ਲਈ ਮਿਲਕੇ ਕੰਮ ਕਰਨ ਦੀ ਬੇਨਤੀ ਕੀਤੀ ਹੈ।

Date:2010-01-27 Time:00:22:19

ਕੁੱਕੜ ਪੇਂਡੂ ਖੇਡ ਮੇਲਾ ਸ਼ੁਰੂ

ਜਲੰਧਰ - ਗੋਬਿੰਦ ਸਪੋਰਟਸ ਕਲੱਬ ਕੁੱਕੜ ਪਿੰਡ ਵੱਲੋਂ ਕਰਵਾਏ ਜਾ ਰਹੇ 27ਵੇਂ ਸਾਲਾਨਾ ਪੇਂਡੂ ਖੇਡ ਮੇਲੇ ਅਤੇ ਨਵੀਂ ਐਸਟਰੋਟਰਫ ਦਾ ਉਦਘਾਟਨ ਕੱਲ੍ਹ ਹਲਕਾ ਵਿਧਾਇਕ ਸ. ਜਗਬੀਰ ਸਿੰਘ ਬਰਾੜ ਵਲੋਂ ਕੀਤਾ ਗਿਆ।

Date:2010-01-27 Time:00:22:19

ਦ੍ਰਾਵਿੜ੍ਹ ਦੇ ਜਬੜੇ ਦੀ ਹੱਡੀ ਟੁੱਟੀ

ਮੀਰਪੁਰ : ਭਾਰਤੀ ਬੱਲੇਬਾਜ ਰਾਹੁਲ ਦ੍ਰਾਵਿੜ੍ਹ ਦੇ ਜਬੜੇ ਵਿੱਚ ਤੇਜ ਗੇਂਦਬਾਜ ਸ਼ਹਾਦਤ ਹੁਸੈਨ ਦੀ ਬਾਊਂਸਰ ਨਾਲ ਫਰੈਕਚਰ ਆ ਗਿਆ ਹੈ ਅਤੇ ਹੁਣ ਉਹ ਕੱਲ੍ਹ ਵਤਨ ਪਰਣਗੇ।ਦ੍ਰਾਵਿੜ੍ਹ ਨੂੰ ਇਹ ਸੱਟ ਲੱਗਣ ਦੇ ਬਾਅਦ ਉਹਨਾਂ ਨੂੰ ਤੱਤਕਾਲ ਮੈਦਾਨ ਨਾਲ ਢਾਕਾ ਦੇ ਸਕਵੇਅਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

Date:2010-01-27 Time:00:22:19

ਕੀ ਬੋਲੇ ਕੰਗਨਾ

'ਫੈਸ਼ਨ' ਲਈ ਸਰਵਸ਼੍ਰੇਸ਼ਠ ਸਹਿ-ਅਭਿਨੇਤਰੀ ਦਾ ਰਾਸ਼ਟਰੀ ਪੁਰਸਕਾਰ ਕੰਗਨਾ ਨੂੰ ਮਿਲਿਆ। ਕੰਗਨਾ ਇਸ ਬਾਰੇ ਕਹਿੰਦੀ ਹੈ, 'ਮੇਰੇ ਘਰ ਵਿੱਚ ਇਸ ਨੂੰ ਸੈਲੀਬ੍ਰੇਟ ਕੀਤਾ ਗਿਆ ਅਤੇ ਮੇਰੇ ਮਾਤਾ-ਪਿਤਾ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਆ ਗਏ। 23 ਸਾਲ ਦੀ ਉਮਰ ਵਿੱਚ ਹੀ ਮੈਂ ਦੇਸ਼ ਦਾ ਸਭ ਤੋਂ ਪ੍ਰਸਿੱਧ ਪੁਰਸਕਾਰ ਹਾਸਿਲ ਕਰ ਲਿਆ। ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਕੀ ਕਰਾਂ? ਦਿਲ ਕਰ ਰਿਹਾ ਹੈ ਕਿ ਬੈਗ ਪੈਕ ਕਰਾਂ ਅਤੇ ਆਪਣੇ ਪੈਰੇਂਟਸ ਨਾਲ ਹਿਮਾਚਲ ਚਲੀ ਜਾਂਵਾ। ਮੈਂ ਪ੍ਰਿਅੰਕਾ ਚੋਪੜਾ ਲਈ ਵੀ ਬਹੁਤ ਖੁਸ਼ ਹਾਂ। ਉਹ ਯੂਐਸਏ ਵਿੱਚ ਹੈ ਅਤੇ ਮੈਂ ਉਹਨਾਂ ਨੂੰ ਐਸਐਮਐਸ ਕੀਤਾ ਹੈ।'

Date:2010-01-27 Time:00:22:19

ਸਹਿਵਾਗ ਪਦਮਸ਼੍ਰੀ ਦੇ ਹੱਕਦਾਰ : ਸਚਿਨ

ਮੀਰਪੁਰ : ਮਾਸਟਰ ਬਲਾਸਟਰ ਸਚਿਨ ਤੈਂਦੁਲਕਰ ਨੇ ਟੀਮ ਇੰਡੀਆ ਦੇ ਵਿਸਫੋਟਕ ਸਲਾਮੀ ਬੱਲੇਬਾਜ ਵਰਿੰਦਰ ਸਹਿਵਾਗ ਨੂੰ ਪਦਮਸ਼੍ਰੀ ਦਿੱਤੇ ਜਾਣ ਦੀ ਘੋਸ਼ਣਾ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਦੇ ਸਹੀ ਮਾਅਨਿਆਂ ਵਿੱਚ ਹੱਕਦਾਰ ਹਨ।

Date:2010-01-27 Time:00:22:19

ਗਣਤੰਤਰ ਦਿਵਸ ਮੌਕੇ ਸੈਨਾ ਸਮਰੱਥਾ ਪ੍ਰਦਰਸ਼ਨ

ਨਵੀਂ ਦਿੱਲੀ : ਸਭ ਤੋਂ ਵੱਡੀ ਸ਼ਕਤੀ ਬਣਨ ਦੀ ਦਿਸ਼ਾ ਵਿੱਚ ਤੇਜੀ ਨਾਲ ਵੱਧ ਰਹੇ ਭਾਰਤ ਨੇ ਅੱਜ ਆਪਣੇ 61ਵੇਂ ਗਣਤੰਤਰ ਦਿਵਸ ਦੇ ਮੌਕੇ ਉੱਤੇ ਦਿੱਲੀ ਦੇ ਇਤਿਹਾਸਿਕ ਰਾਜਪਥ ਵਿਖੇ ਅਨੋਖਾ ਸੈਨਾ ਸਮਰੱਥਾ ਤੇ ਵੱਖ ਵੱਖ ਸੰਸਕ੍ਰਿਤੀਆਂ ਦਾ ਪ੍ਰਦਰਸ਼ਨ ਕੀਤਾ।

Date:2010-01-27 Time:00:22:19

ਪੀਐੱਮ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ : ਦਿੱਲੀ ਵਿੱਚ ਮੰਗਲਵਾਰ ਨੂੰ ਸੰਘਣੀ ਧੁੰਦ ਦੇ ਬਾਵਜੂਦ ਗਣਤੰਤਰ ਦਿਵਸ ਸਮਾਰੋਹ ਪ੍ਰੋਗ੍ਰਾਮ ਦੀ ਸ਼ਾਨਦਾਰ ਤਰੀਕੇ ਨਾਲ ਸ਼ੁਰੂਆਤ ਹੋਈ।ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੰਗਲਵਾਰ ਨੂੰ 61ਵੇਂ ਗਣਤੰਤਰ ਦਿਵਸ ਦੇ ਮੌਕੇ ਉੱਤੇ ਅਮਰ ਜੋਯਤੀ ਜਵਾਨ ਉੱਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।

Date:2010-01-27 Time:00:22:19

ਬਗਦਾਦ 'ਚ ਤਿੰਨ ਧਮਾਕੇ, 36 ਮਰੇ

ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਵਿਖੇ ਕੱਲ੍ਹ ਤਿੰਨ ਸ਼ਕਤੀਸ਼ਾਲੀ ਬੰਬ ਧਮਾਕਿਆਂ ਵਿੱਚ ਘੱਟ ਤੋਂ ਘੱਟ 36 ਲੋਕਾਂ ਦੀ ਮੌਤ ਹੋ ਗਈ ਅਤੇ 71 ਹੋਰ ਫੱਟੜ ਹੋ ਗਏ।ਪੁਲਿਸ ਸੂਤਰਾਂ ਦੇ ਅਨੁਸਾਰ ਹਮਲੇ ਸ਼ਹਿਰ ਦੇ ਤਿੰਨ ਪ੍ਰਮੁੱਖ ਹੋਟਲਾਂ ਇਸ਼ਤਾਰ ਸ਼ੇਰੇਟਨ, ਬੇਬੀਲੋਨ ਅਤੇ ਅਲ ਹਮਰਾ ਉੱਤੇ ਕੀਤੇ ਗਏ।

Date:2010-01-27 Time:00:22:18

ਪਾਕਿ ਨੇ ਤੋੜ੍ਹਿਆ ਸੰਘਰਸ਼ ਵਿਰਾਮ

ਜੰਮੂ : ਪਾਕਿਸਤਾਨੀ ਸੈਨਿਕਾਂ ਨੇ ਕੱਲ੍ਹ ਜੰਮੂ ਕਸ਼ਮੀਰ ਦੇ ਸੀਮਾਵਰਤੀ ਪੁੰਛ ਜਿਲ੍ਹੇ ਵਿੱਚ ਭਾਰਤੀ ਚੌਂਕੀ ਉੱਤੇ ਰਾਕੇਟ ਦਾਗਕੇ ਇੱਕ ਵਾਰ ਫਿਰ ਸੰਘਰਸ਼ ਵਿਰਾਮ ਤੋੜ੍ਹ ਦਿੱਤਾ।ਅਧਿਕਾਰਕ ਸੂਤਰਾਂ ਦੇ ਅਨੁਸਾਰ ਕੰਟਰੋਲ ਰੇਖਾ ਦੇ ਨੇੜੇ ਮੰਡੀ ਤਹਿਸੀਲ ਦੇ ਸਬਜ਼ੀ ਇਲਾਕੇ ਵਿੱਚ ਕਰੀਬ ਤਿੰਨ ਵੱਜਕੇ 50 ਮਿੰਟ ਉੱਤੇ ਪਾਕਿਸਤਾਨ ਸੈਨਾ ਵੱਲੋਂ ਭਾਰਤੀ ਸੈਨਾ ਦੀ ਨਲਾਹ ਚੌਕੀ ਉੱਤੇ 82 ਐੱਮਐੱਮ ਦੇ ਚਾਰ ਰਾਕੇਟ ਦਾਗੇ ਗਏ।

Date:2010-01-27 Time:00:22:18


1   2   3   4   5   6   7   8   9   10  

page no.5

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010