Punjabi News

Home | Gurbani Vichar(Nit Nem) | About us | Contact us
Select news Month & Year

Home / Latest News
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 1 - 2010

ਕੌਮਾਂਤਰੀ ਅਦਾਲਤ ਪੁੱਜੇਗਾ ਸਰਬਜੀਤ ਦਾ ਪਰਿਵਾਰ

ਨਵੀਂ ਦਿੱਲੀ - ਪਾਕਿਸਤਾਨ ਦੀ ਜੇਲ੍ਹ ਵਿਚ 1991 ਤੋਂ ਬੰਦ ਸਰਬਜੀਤ ਨੂੰ ਨਿਆਂ ਦੁਆਉਣ ਲਈ ਹੁਣ ਉਸ ਦਾ ਪਰਿਵਾਰ ਕੌਮਾਂਤਰੀ ਅਦਾਲਤ ਅੱਗੇ ਅਰਜ਼ ਕਰੇਗਾ।ਇਹ ਜਾਣਕਾਰੀ ਸਰਬਜੀਤ ਦੀ ਭੈਣ ਦਲਜੀਤ ਕੌਰ ਨੇ ਦਿੱਤੀ।ਦਲਜੀਤ ਨੇ ਕਿਹਾ ਕਿ ਕੌਮਾਂਤਰੀ ਅਦਾਲਤ ਵਿਚ ਸਾਡੀ ਪ੍ਰਤੀਨਿੱਧਤਾ ਵਕੀਲ ਸੂਰਜ ਸਿੰਘ ਕਰਨਗੇ।

Date:2010-01-29 Time:00:18:21

ਆਸਟ੍ਰੇਲਿਆ 'ਚ 4 ਹੋਰ ਭਾਰਤੀਆਂ 'ਤੇ ਨਸਲੀ ਹਮਲਾ

ਮੈਲਬੋਰਨ - ਆਸਟ੍ਰੇਲਿਆ ਵਿਚ ਭਾਰਤੀਆਂ ਉੱਪਰ ਜ਼ਾਰੀ ਨਸਲੀ ਹਮਲਿਆਂ ਦੀ ਤਾਜ਼ਾ ਘਟਨਾ ਅਧੀਨ ਬ੍ਰਿਸਬੇਨ ਵਿਖੇ ਦੋ ਵੱਖ-ਵੱਖ ਥਾਈਂ ਚਾਰ ਭਾਰਤੀਆਂ ਨਾਲ ਮਾਰਕੁੱਟ ਕੀਤੀ ਗਈ।ਇਹਨਾਂ ਵਿਚੋਂ ਤਿੰਨ ਟੈਕਸੀ ਡ੍ਰਾਇਵਰ ਸਨ।'ਸਕਾਈ ਨਿਊਜ਼' ਨੇ ਉਕਤ ਜਾਣਕਾਰੀ ਦਿੱਤੀ।

Date:2010-01-29 Time:00:18:20

ਕਸਾਬ ਨੇ ਮੰਗੀ ਰਾਣੇ ਨੂੰ ਹਾਜ਼ਰ ਕਰਨ ਦੀ ਇਜ਼ਾਜ਼ਤ

ਮੁੰਬਈ - ਮੁੰਬਈ ਹਮਲਿਆਂ ਦੀ ਸੁਣਵਾਈ ਨੂੰ ਲੰਮਾ ਖਿੱਚਣ ਦੇ ਟੀਚੇ ਨਾਲ ਪਾਕਿਸਤਾਨੀ ਅੱਤਵਾਦੀ ਅਜਮਲ ਕਸਾਬ ਨੇ ਆਪਣੇ ਵਕੀਲ ਕੇਪੀ ਪਵਾਰ ਰਾਹੀਂ ਮਹਾਂਰਾਸ਼ਟਰ ਦੇ ਇੱਕ ਮੰਤਰੀ ਨੂੰ ਗਵਾਹ ਵਜੋਂ ਪੇਸ਼ ਕਰਨ ਦੀ ਇਜ਼ਾਜ਼ਤ ਮੰਗੀ।ਹਾਲਾਂਕਿ ਅਦਾਲਤ ਨੇ ਇਸ ਨੂੰ ਬੇਤੁੱਕਾ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ।

Date:2010-01-29 Time:00:18:20

ਮਹਿੰਗਾਈ ਮੁੱਦੇ 'ਤੇ ਮੋਦੀ ਵੱਲੋਂ ਸੋਨੀਆ 'ਤੇ ਨਿਸ਼ਾਨਾ

ਅਹਿਮਦਾਬਾਦ- ਮਹਿੰਗਾਈ ਮੁੱਦੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਉਹ ਕੇਂਦਰ ਦਾ ਧਿਆਨ ਇਸ ਪਾਸੇ ਲਿਆਉਣ ਲਈ ਸੋਨੀਆ ਨੂੰ ਇਤਾਲਵੀ ਭਾਸ਼ਾ ਵਿਚ ਪੱਤਰ ਲਿਖਣਗੇ।

Date:2010-01-29 Time:00:18:20

ਲਖਵੀ ਖਿਲਾਫ ਕੇਸ ਚਲਾਵੇ ਪਾਕਿ : ਚਿਦੰਬਰਮ

ਨਵੀਂ ਦਿੱਲੀ - ਪਾਕਿਸਤਾਨ ਨੂੰ ਮੁੰਬਈ ਹਮਲਿਆਂ ਵਿਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਚਿਤਾਵਨੀ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਉਹ ਲਸ਼ਕਰ ਚੀਫ ਜ਼ਕੀ ਉਰ ਰਹਿਮਾਨ ਲਖਵੀ ਖਿਲਾਫ ਕੇਸ ਚਲਾਵੇ।

Date:2010-01-29 Time:00:18:20

ਭਾਰਤ-ਪਾਕਿ ਗੱਲਬਾਤ ਸ਼ੁਰੂ ਹੋਵੇ-ਗਿਲਾਨੀ

ਨਵੀਂ ਦਿੱਲੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਅਤੇ ਭਾਰਤ ਨੂੰ ਸਿਰਫ ਮੁੰਬਈ ਹਮਲਿਆਂ ਦੀ ਇਕ ਘਟਨਾ ਨਾਲ ਹੀ ਬੱਝ ਕੇ ਨਹੀਂ ਰਹਿਣਾ ਚਾਹੀਦਾ ਅਤੇ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਦੋਵੇਂ ਦੇਸ਼ ਜੰਗ ਦੀ ਝਾਲ ਨਹੀਂ ਝੱਲ ਸਕਦੇ।

Date:2010-01-29 Time:00:18:20

ਰਾਸ਼ਟਰਮੰਡਲ ਨੇ ਸੁਧਾਰਿਆ ਭਾਰਤੀ ਨਕਸ਼ਾYahoo! Punjabi: Businessਸੈਂਸੇਕਸ 17,649 (-109)

ਨਵੀਂ ਦਿੱਲੀ - ਕਾਮਨ ਵੈਲਥ ਦੀ ਵੈਬਸਾਇਟ ਉੱਪਰ ਭਾਰਤ ਦੇ ਨਕਸ਼ੇ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਜਾਣ ਦਾ ਨਵਾਂ ਵਿਵਾਦ ਉੱਭਰ ਕੇ ਸਾਹਮਣੇ ਆਇਆ ਪਰ ਇਸYahoo! Punjabi: Businessਮੁੰਬਈ ਸ਼ੇਅਰ ਬਜ਼ਾਰ ਵਿੱਚ ਵੀਰਵਾਰ ਸ਼ਾਮ ਨੂੰ ਬੀਐੱਸਈ ਸੈਂਸੇਕਸ 109 ਅੰਕਾਂ ਦੇ ਘਾਟੇ ਨਾਲ 17649 ਅਤੇ ਐੱਨਐੱਸਈ ਦਾ ਨਿਫਟੀ 30 ਅੰਕਾਂ ਦੇ ਘਾਟੇ ਨਾਲ 5,137 ਅੰਕਾਂ ਦੇ ਸਤਰ 'ਤੇ ਬੰਦ ਹੋ ਗਿਆ ਹੈ.

Date:2010-01-28 Time:00:18:29

ਤੇਲੰਗਾਣਾ ਦੇ ਕਾਂਗਰਸ ਨੇਤਾਵਾਂ ਵੱਲੋਂ ਦਿੱਲੀ ਦੌਰਾ ਰੱਦ

ਹੈਦਰਾਬਾਦ - ਪਾਰਟੀ ਹਾਈ ਕਮਾਨ ਵੱਲੋਂ ਸਾਫ ਸੰਕੇਤ ਦਿੱਤੇ ਜਾਣ ਮਗਰੋਂ ਕਿ ਵਿਧਾਇਕਾਂ ਦੇ ਸਮੂਹਿਕ ਅਸਤੀਫੇ ਮਗਰੋਂ ਰਾਜ ਵਿਧਾਨਸਭਾ ਭੰਗ ਕਰਨ ਤੋਂ ਅਲਾਵਾ ਕੋਈ ਰਾਹ ਨਹੀਂ ਬਚੇਗਾ, ਤੇਲੰਗਾਣਾ ਦੇ ਕਾਂਗਰਸੀ ਵਿਧਾਇਕਾਂ ਨੇ ਆਪਣਾ ਦਿੱਲੀ ਦੌਰਾ ਰੱਦ ਕਰ ਦਿੱਤਾ।

Date:2010-01-28 Time:00:18:29

ਨਾਸਾ ਨੇ ਹੈਤੀ ਭੇਜੇ ਸੂਹੀਆ ਹਵਾਈ ਜਹਾਜ

ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਹੈਤੀ ਵਿੱਚ ਦੋ ਹਫ਼ਤੇ ਪਹਿਲਾਂ ਆਏ ਵਿਨਾਸ਼ਕਾਰੀ ਭੁਚਾਲ ਦੇ ਬਾਅਦ ਹੈਤੀ ਅਤੇ ਡੋਮੀਨਿਕ ਗਣਰਾਜ ਵਿੱਚ ਅੱਗੇ ਕਿਸੇ ਭੁਚਾਲ ਦੀ ਸੰਭਾਵਨਾ ਦਾ ਪਤਾ ਲਗਾਉਣ ਦੇ ਲਈ ਆਪਣੇ ਸੂਹੀਆ ਹਵਾਈ ਜਹਾਜ ਭੇਜਣ ਦਾ ਫੈਸਲਾ ਕੀਤਾ ਹੈ।

Date:2010-01-28 Time:00:18:29

ਸਟੇਟ ਬੈਂਕ ਦਾ ਮੁਨਾਫ਼ਾ ਡਿੱਗਿਆ

ਮੁੰਬਈ : ਸਰਵਜਨਕ ਖੇਤਰ ਦੀ ਸਭ ਤੋਂ ਵੱਡੀ ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਨੇ ਚਾਲੂ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਵਿੱਚ 3354.94 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਪ੍ਰਾਪਤ ਕੀਤਾ, ਜੋ ਪਿਛਲੇ ਵਰ੍ਹੇ ਇਸੇ ਮਿਆਦ ਦੇ 3713.66 ਕਰੋੜ ਰੁਪਏ ਦੀ ਤੁਲਨਾ ਵਿੱਚ ਦਸ ਪ੍ਰਤੀਸ਼ਤ ਘੱਟ ਹੈ।

Date:2010-01-28 Time:00:18:28

ਜੈੱਟ ਏਅਰਵੇਜ ਨੂੰ ਹੋਇਆ ਚੰਗਾ ਮੁਨਾਫ਼ਾ

ਮੁੰਬਈ : ਨਿੱਜੀ ਖੇਤਰ ਦੀ ਹਵਾਈ ਸੇਵਾ ਮੁਹੱਈਆ ਕਰਨ ਵਾਲੀ ਕੰਪਨੀ ਜੈੱਟ ਏਅਰਵੇਜ ਨੇ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ 109.8 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜਦਕਿ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਵਿੱਚ ਉਸਨੂੰ 238.2 ਕਰੋੜ ਰੁਪਏ ਦਾ ਘਾਟਾ ਹੋਇਆ ਸੀ।

Date:2010-01-28 Time:00:18:28

ਆਰਬੀਆਈ ਨੂੰ ਐਸੋਚੈਮ ਦੀ ਅਪੀਲ

ਨਵੀਂ ਦਿੱਲੀ : ਉਦਯੋਗ ਅਤੇ ਵਣਜ ਮੰਡਲ (ਐਸੋਚੈਮ) ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਉਸਦੀ ਅਗਲੀ ਮੁਦਰਾ ਸਬੰਧੀ ਨੀਤੀ ਸਮੀਖਿਆ ਵਿੱਚ ਵਿਆਜ ਦਰਾਂ ਨਹੀਂ ਵਧਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਥੋੜ੍ਹੀ ਜਿਹਾ ਵੀ ਵਾਧਾ ਦੇਸ਼ ਦੇ ਹਾਲੀਆ ਆਰਥਿਕ ਵਿਕਾਸ ਦੀ ਗਤੀ ਦੇ ਲਈ ਨਿਰਾਸ਼ਾਜਨਕ ਸਾਬਿਤ ਹੋਵੇਗੀ।

Date:2010-01-28 Time:00:18:28

ਹਿੰਦੁਸਤਾਨ ਯੂਨੀਲੀਵਰ ਨੂੰ ਹੋਇਆ ਮੁਨਾਫ਼ਾ

ਨਵੀਂ ਦਿੱਲੀ : ਰੋਜ਼ਮਰਾ ਦੀ ਜ਼ਰੂਰਤ ਦੀਆਂ ਵਸਤਾਂ ਬਣਾਉਣ ਵਾਲੀ ਮੋਹਰੀ ਕੰਪਨੀ ਹਿੰਦੁਸਤਾਨ ਯੂਨੀਲੀਵਰ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਵਿੱਚ 649.11 ਕਰੋੜ ਰੁਪਏ ਦਾ ਸ਼ੁੱਧ ਲਾਭ ਹਾਸਿਲ ਕੀਤਾ, ਜੋ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ 615.74 ਕਰੋੜ ਰੁਪਏ ਦੀ ਤੁਲਨਾ ਵਿੱਚ ਕੇਵਲ 5.4 ਪ੍ਰਤੀਸ਼ਤ ਜਿਆਦਾ ਹੈ।

Date:2010-01-28 Time:00:18:28

ਆਈਡੀਐੱਫ਼ਸੀ ਦਾ ਮੁਨਾਫ਼ਾ ਗ੍ਰਾਫ਼ ਚੜ੍ਹਿਆ

ਨਵੀਂ ਦਿੱਲੀ : ਇੰਫਰਾਸਟ੍ਰਕਚਰ ਡੈਵਲਪਮੈਂਟ ਫਾਈਨੰਸ ਕੰਪਨੀ (ਆਈਡੀਐੱਫਸੀ) ਨੇ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ 240.10 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ 172.67 ਕਰੋੜ ਰੁਪਏ ਦੀ ਤੁਲਨਾ ਵਿੱਚ 39.05 ਪ੍ਰਤੀਸ਼ਤ ਜਿਆਦਾ ਹੈ।

Date:2010-01-28 Time:00:18:28

ਬੀਓਬੀ ਨੂੰ 832.49 ਕਰੋੜ ਮੁਨਾਫ਼ਾ

ਨਵੀਂ ਦਿੱਲੀ : ਸਰਵਜਨਕ ਖੇਤਰ ਦੇ ਬੈਂਕ ਆਫ਼ ਬੜੌਦਾ ਨੇ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ ਆਮਦਨੀ ਵਿੱਚ ਗਿਰਾਵਟ ਦੇ ਬਾਵਜੂਦ 832.49 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ 708.37 ਕਰੋੜ ਰੁਪਏ ਦੀ ਤੁਲਨਾ ਵਿੱਚ 17.52 ਪ੍ਰਤੀਸ਼ਤ ਜਿਆਦਾ ਹੈ।

Date:2010-01-28 Time:00:18:28

ਟੋਆਟਾ ਦੇ 8 ਮਾਡਲਾਂ ਦੀ ਵਿੱਕਰੀ ਟਲੀ

ਟੋਕੀਓ : ਕਾਰ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਟੋਆਟਾ ਮੋਟਰ ਕਾਰਪੋਰੇਸ਼ਨ ਤਕਨੀਕੀ ਖ਼ਰਾਬੀ ਦੀ ਵਜ੍ਹਾ ਨਾਲ ਵਾਪਿਸ ਲਏ ਗਏ ਅੱਠ ਮਾਡਲਾਂ ਦੀ ਉੱਤਰੀ ਅਮਰੀਕਾ ਵਿੱਚ ਵਿੱਕਰੀ ਨਿਲੰਬਿਤ ਕਰ ਕਰੇਗੀ।

Date:2010-01-28 Time:00:18:28

ਟੀਆਰਐੱਫ਼ ਨੂੰ ਐੱਨਟੀਪੀਸੀ ਤੋਂ ਮਿਲਿਆ ਆਰਡਰ

ਜਮਸ਼ੇਦਪੁਰ : ਰਾਸ਼ਟਰੀ ਤਾਪ ਬਿਜਲੀ ਨਿਗਮ (ਐੱਨਟੀਪੀਸੀ) ਨੇ ਟਾਟਾ ਸਮੂਹ ਦੀ ਮੋਹਰੀ ਸਮੱਗਰੀ ਢੋਆ ਢੁਆਈ ਸਾਜੋ ਸਾਮਾਨ ਨਿਰਮਾਤਾ ਕੰਪਨੀ ਟੀਆਰਐੱਫ਼ ਲਿਮੀਟੇਡ ਨੂੰ ਆਪਣੇ ਦੋ ਸੁਪਰ ਪਲਾਂਟਾਂ ਵਿੱਚ ਕੋਲਾ ਸਪਲਾਈ ਸਬੰਧੀ ਕੋਲ ਹੈਂਡਲਿੰਗ ਪਲਾਂਟ ਸਥਾਪਤ ਕਰਨ ਦੇ ਲਈ 611.62 ਕਰੋੜ ਰੁਪਏ ਦੇ ਆਰਡਰ ਦਿੱਤੇ ਹਨ।

Date:2010-01-28 Time:00:18:28

ਸ਼ੇਅਰ ਬਾਜਾਰ 'ਚ ਭਾਰੀ ਗਿਰਾਵਟ

ਭਾਰਤੀ ਸ਼ੇਅਰ ਬਾਜਾਰਾਂ ਵਿੱਚ ਬੁੱਧਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ ਅਤੇ ਦੁਪਹਿਰ ਬਾਅਦ ਬਾਜਾਰ ਵਿੱਚ ਤੇਜ ਗਿਰਾਵਟ ਹੋਈ ਅਤੇ ਨਿਵੇਸ਼ਕ ਮਾਯੂਸ ਹੋ ਗਏ। ਅੱਜ ਸੈਂਸੇਕਸ 491 ਅੰਕ ਡਿੱਗਕੇ 16290 ਦੇ ਪੱਧਰ ਉੱਤੇ ਬੰਦ ਹੋਇਆ, ਜਦਕਿ ਨਿਫ਼ਟੀ 155 ਅੰਕ ਡਿੱਗਕੇ 4853 ਦੇ ਪੱਧਰ ਉੱਤੇ ਬੰਦ ਹੋਇਆ।

Date:2010-01-28 Time:00:18:28

ਰੱਖਿਆ ਮੰਤਰੀ ਨੇ ਦਿੱਤਾ ਆਦੇਸ਼

ਨਵੀਂ ਦਿੱਲੀ ; ਸੁਕਨਾ ਜਮੀਨ ਘੁਟਾਲੇ ਵਿੱਚ ਰੱਖਿਆ ਮੰਤਰੀ ਏਕੇ ਐਂਟਨੀ ਨੇ ਸੈਨਾ ਪ੍ਰਮੁੱਖ ਦੇ ਆਦੇਸ਼ ਨੂੰ ਪਲਟ ਦਿੱਤਾ।ਸ਼੍ਰੀ ਐਂਟਨੀ ਨੇ ਮਾਮਲੇ ਵਿੱਚ ਸ਼ਾਮਿਲ ਸੈਨਾ ਸਕੱਤਰ ਲੈਫ਼ਟੀਨੰਟ ਜਰਨਲ ਅਵਧੇਸ਼ ਪ੍ਰਕਾਸ਼ ਦੇ ਵਿਰੁੱਧ ਅਨੁਸ਼ਾਸਨ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਦਕਿ ਜਨਰਲ ਦੀਪਕ ਕਪੂਰ ਨੇ ਪ੍ਰਸ਼ਾਸਨਿਕ ਕਾਰਵਾਈ ਦੇ ਆਦੇਸ਼ ਦਿੱਤੇ ਸਨ।

Date:2010-01-28 Time:00:18:28

ਐਪਲ ਦਾ 'ਆਈ-ਟੈਬਲੇਟ' ਲਾਂਚ

ਸੈਨ ਫ੍ਰਾਂਸਿਸਕੋ - ਐਪਲ ਨੇ ਬੁੱਧਵਾਰ ਨੂੰ ਆਈ-ਟੈਬਲੇਟ ਲਾਂਚ ਕਰਕੇ ਕੰਪਿਊਟਰ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕੀਤੀ। ਕੰਪਿਊਟਰ ਪ੍ਰੇਮੀਆਂ ਨੂੰ ਕਾਫ਼ੀ ਸਮੇਂ ਤੋਂ ਇਸਦਾ ਇੰਤਜਾਰ ਸੀ। ਸਲੇਟ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਇਸ ਕੰਪਿਊਟਰ ਵਿੱਚ ਮਾਊਸ ਅਤੇ ਕੀ-ਬੋਰਡ ਨਹੀਂ ਹੈ ਅਤੇ ਇਹ ਟਚ ਸਕ੍ਰੀਨ ਹੈ ਅਤੇ ਵਾਇਰਲੈਸ ਪ੍ਰਣਾਲੀ 'ਤੇ ਕੰਮ ਕਰਦਾ ਹੈ। ਇਸ ਵਿੱਚ ਵੀਡੀਓ ਤੋਂ ਲੈ ਕੇ ਗੇਮਸ, ਇਲੈਕਟ੍ਰਾਨਿਕ ਬੁਕਸ ਅਤੇ ਅਖ਼ਬਾਰ ਤੱਕ ਸਭ ਕੁਝ ਮੌਜੂਦ ਹੈ। ਇਸਦੀ ਬੈਟਰੀ 10 ਘੰਟੇ ਤੱਕ ਚੱਲ ਸਕੇਗੀ।

Date:2010-01-28 Time:00:18:28

ਮੁੰਬਈ ਹਮਲੇ 'ਚ ਲਸ਼ਕਰ ਦਾ ਹੱਥ : ਪਾਕਿ

ਇਸਲਾਮਾਬਾਦ : ਪਾਕਿਸਤਾਨ ਨੇ ਵੀ ਅੰਤ ਮੰਨ ਲਿਆ ਹੈ ਕਿ ਸਲ 2008 ਵਿੱਚ ਮੁੰਬਈ ਉੱਤੇ ਹਮਲਿਆਂ ਦਾ ਸੂਤਰਧਾਰ ਲਸ਼ਕਰ-ਏ-ਤੈਇਬਾ ਹੈ।ਪਾਕਿਸਤਾਨ ਦੇ ਐਂਟੀ ਟੇਰਰ ਕੋਰਟ ਵਿੱਚ ਜਾਂਚਕਰਤਾਵਾਂ ਨੇ ਮੰਨਿਆ ਹੈ ਕਿ ਮੁੰਬਈ ਹਮਲੇ ਦੇ ਸਿਲਸਿਲੇ ਵਿੱਚ ਪਾਕਿ ਵਿੱਚ ਗ੍ਰਿਫ਼ਤਾਰ ਸਾਰੇ ਸੱਤ ਅੱਤਵਾਦੀ ਲਸ਼ਕਰ ਦੇ ਨਾਲ ਜੁੜ੍ਹੇ ਹੋਏ ਹਨ ਅਤੇ ਇਹਨਾਂ ਦੇ ਵਿਰੁੱਧ ਲੋੜੀਂਦੇ ਸਬੂਤ ਵੀ ਹਨ।

Date:2010-01-28 Time:00:18:28

ਸਰਕਾਰ ਜੁਟਾਵੇਗੀ 20 ਹਜਾਰ ਕਰੋੜ ਰੁਪਏ

ਮੁੰਬਈ : ਚਾਲੂ ਵਿੱਤ ਵਰ੍ਹੇ ਵਿੱਚ ਕੇਂਦਰ ਸਰਕਾਰ ਸਰਵਜਨਕ ਅਦਾਰਿਆਂ ਵਿੱਚ ਵਿਨਿਵੇਸ਼ ਦੇ ਰਾਹੀਂ 20 ਹਜਾਰ ਕਰੋੜ ਰੁਪਏ ਦੀ ਰਾਸ਼ੀ ਜੁਟਾਉਣਾ ਚਾਹੁੰਦੀ ਹੈ।ਵਿਨਿਵੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਸਿਦਾਰਥ ਪ੍ਰਧਾਨ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਵਿੱਚੋਂ ਸਰਕਾਰ ਰਾਸ਼ਟਰੀ ਜਲ ਬਿਜਲੀ ਨਿਗਮ ਅਤੇ ਆਇਲ ਇੰਡੀਆ ਵਿੱਚ ਵਿਨਿਵੇਸ਼ ਦੇ ਰਾਹੀਂ 4259 ਕਰੋੜ ਰੁਪੇ ਦੀ ਰਾਸ਼ੀ ਜੁਟਾ ਚੁੱਕੀ ਹੈ।

Date:2010-01-28 Time:00:18:28

ਬੀਓਬੀ ਖੋਲ੍ਹੇਗੀ ਨਵੀਆਂ ਬਰਾਂਚਾਂ

ਮੁੰਬਈ : ਸਰਵਜਨਕ ਖੇਤਰ ਦੀ ਬੈਂਕ ਆਫ਼ ਬੜੌਦਾ ਨੇ ਚਾਲੂ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਵਿੱਚ 832 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕਰਨ ਦੇ ਨਾਲ ਹੀ 2010-11 ਵਿੱਚ ਆਪਣੀਆਂ ਹੋਰ 300 ਬਰਾਂਚਾਂ ਖੋਲ੍ਹਣ ਦੀ ਘੋਸ਼ਣਾ ਕੀਤੀ।

Date:2010-01-28 Time:00:18:28

ਪ੍ਰਿਅੰਕਾ ਚੋਪੜਾ ਨੂੰ ਨਹੀਂ ਹੋ ਰਿਹਾ ਹੈ ਯਕੀਨ

ਪ੍ਰਿਅੰਕਾ ਚੋਪੜਾ ਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਹੋ ਰਿਹਾ ਹੈ ਕਿ 'ਫੈਸ਼ਨ' ਲਈ ਉਹਨਾਂ ਨੂੰ ਸਰਵਸ਼੍ਰੇਸ਼ਠ ਅਭਿਨੇਤਰੀ ਦਾ ਰਾਸ਼ਟਰੀ ਪੁਰਸਕਾਰ ਮਿਲ ਗਿਆ ਹੈ। ਵਰਣਨਯੋਗ ਹੈ ਕਿ ਜਦੋਂ ਇਹ ਰੋਲ ਲੈ ਕੇ ਮਧੁਰ ਭੰਡਾਰਕਰ, ਪ੍ਰਿਅੰਕਾ ਦੇ ਕੋਲ ਗਏ ਸਨ ਤਾਂ ਉਹਨਾਂ ਨੇ ਮਨਾ ਕਰ ਦਿੱਤਾ ਸੀ। ਰਾਸ਼ਟਰੀ ਪੁਰਸਕਾਰ ਜਿੱਤਣਾ ਫਿਲਮ ਨਾਲ ਜੁੜੇ ਹਰ ਵਿਅਕਤੀ ਦਾ ਸੁਫ਼ਨਾ ਹੁੰਦਾ ਹੈ, ਕਿਉਂਕਿ ਭਾਰਤ ਵਿੱਚ ਇਹ ਸਭ ਤੋਂ ਮਸ਼ਹੂਰ ਪੁਰਸਕਾਰ ਮੰਨਿਆ ਜਾਂਦਾ ਹੈ। ਭਾਰਤ ਵਿੱਚ ਬਣਨ ਵਾਲੀਆਂ ਸਾਰੀਆਂ ਭਾਸ਼ਾਵਾਂ ਦੀਆਂ ਫਿਲਮਾਂ ਵਿਚਕਾਰ ਹੋਣ ਵਾਲਾ ਇਹ ਮੁਕਾਬਲਾ ਕਾਫ਼ੀ ਮੁਸ਼ਕਲ ਹੁੰਦਾ ਹੈ। ਹਾਲ ਹੀ ਵਿੱਚ ਸਾਲ 2008 ਦੇ ਰਾਸ਼ਟਰੀ ਪੁਰਸਕਾਰ ਘੋਸ਼ਿਤ ਕੀਤੇ ਗਏ ਅਤੇ ਹਿੰਦੀ ਫਿਲਮਾਂ ਦਾ ਦਬਦਬਾ ਇਸ ਵਿੱਚ ਰਿਹਾ। ਪ੍ਰਿਅੰਕਾ ਚੋਪੜਾ ਨੇ ਐਨੀ ਘੱਟ ਉਮਰ ਵਿੱਚ ਹੀ ਇਹ ਗੌਰਵ

Date:2010-01-28 Time:00:18:28

ਮਾਣ ਮਹਿਸੂਸ ਕਰ ਰਿਹਾ ਹਾਂ : ਸੈਫ਼

ਪਦਮਸ਼੍ਰੀ ਹਾਸਿਲ ਕਰਨ ਵਾਲੇ ਜਿਹਨਾਂ ਵਿਅਕਤੀਆਂ ਦੇ ਨਾਮਾਂ ਦੀ ਹਾਲ ਹੀ ਵਿੱਚ ਘੋਸ਼ਣਾ ਕੀਤੀ ਗਈ ਹੈ, ਉਹਨਾਂ ਵਿੱਚ ਬਾਲੀਵੁੱਡ ਦੇ ਅਭਿਨੇਤਾ ਸੈਫ਼ ਅਲੀ ਖਾਨ ਵੀ ਹਨ। ਸੈਫ਼ ਇਹ ਸਨਮਾਨ ਹਾਸਿਲ ਕਰਕੇ ਬਹੁਤ ਖੁਸ਼ ਹਨ। ਸੈਫ਼ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਦੇ ਹੋਏ ਕਹਿੰਦੇ ਹਨ, 'ਮੈਂ ਇਹ ਸਨਮਾਨ ਹਾਸਿਲ ਕਰਕੇ ਆਪਣੇ ਆਪ ਵਿੱਚ ਬਹੁਤ ਮਾਣ ਅਤੇ ਸਨਮਾਨ ਮਹਿਸੂਸ ਕਰ ਰਿਹਾ ਹਾਂ। ਮੈਂ ਆਪਣੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ, ਜਿਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਫਿਲਮ ਇੰਡਸਟਰੀ ਨੂੰ ਵੀ ਮੈਂ ਧੰਨਵਾਦ ਦੇਣਾ ਚਾਹਾਂਗਾ, ਖਾਸ ਤੌਰ 'ਤੇ ਇਮਤਿਆਜ਼ ਅਲੀ, ਆਦਿਤਿਆ ਚੋਪੜਾ, ਕਰਨ ਜੌਹਰ, ਰਮੇਸ਼ ਤੌਰਾਨੀ, ਫਰਹਾਨ ਅਖਤਰ, ਵਿਧੂ ਵਿਨੋਦ ਚੋਪੜਾ, ਸਿਧਾਰਥ ਆਨੰਦ, ਕੁਣਾਲ ਕੋਹਲੀ ਅਤੇ ਵਿਸ਼ਾਲ ਭਾਰਦਵਾਜ ਨੂੰ ਜਿਹਨਾਂ ਨੇ ਮੈਰੇ ਅੰਦਰ

Date:2010-01-28 Time:00:18:28


1   2   3   4   5   6   7   8   9   10  

page no.4

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010