Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 1 - 2010
ਚੇਨਈ- ਆਸਟ੍ਰੇਲੀਆ ਦੇ ਮਹਾਨ ਤੇਜ਼ ਗੇਂਦਬਾਜ਼ ਡੇਨਿਸ ਲੀਲੀ ਐਮਆਰਐਫ ਪੇਸ ਫਾਊਂਡੇਸ਼ਨ ਵਿੱਚ ਯੁਵਾ ਤੇਜ਼ ਗੇਂਦਬਾਜ਼ਾਂ ਨੂੰ ਗੁਰ ਸਿਖਾਉਣ ਲਈ ਇੱਥੇ ਪਹੁੰਚ ਗਏ ਹਨ। Date:2010-01-29 Time:02:00:01
ਨਵੀਂ ਦਿੱਲੀ- ਮੁੰਬਈ ਹਮਲੇ ਦੇ ਪ੍ਰਮੁੱਖ ਸਾਜਿਸਕਰਤਾ ਅਤੇ ਜਮਾਤ-ਉਦ-ਦਾਵਾ ਦੇ ਮੁਖੀਆ ਹਾਫਿਜ਼ ਸਈਦ ਦੀ ਭੂਮਿਕਾ ਦੇ ਸਬੰਧ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਭਲਾ ਹੀ ਸੱਤ ਦਸਤਾਵੇਜ਼ ਸੌਂਪੇ ਹੋਣ, ਪਰ ਪਾਕਿਸਤਾਨ ਉਸ ਤੋਂ ਸੰਤੁਸ਼ਟ ਨਹੀਂ ਹੈ। Date:2010-01-29 Time:02:00:01
ਵਾਸ਼ਿੰਗਟਨ- ਪ੍ਰਸਿੱਧ ਪੱਤਰਿਕਾ ਫੋਰਬਸ ਨੇ ਤਾਕਤਵਰ ਅਰਬਪਤੀਆਂ ਦੀ ਸੂਚੀ ਵਿਚ ਦੋ ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ਤੇ ਲਕਸ਼ਮੀ ਮਿੱਤਲ ਨੂੰ ਸ਼ਾਮਿਲ ਕੀਤਾ ਹੈ। Date:2010-01-29 Time:02:00:01
ਚੰਡੀਗੜ੍ਹ - ਹਰਿਆਣਾ ਸਰਕਾਰ ਨੇ ਸੂਬੇ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਲਾਗੂ ਕਰ ਦਿੱਤਾ ਹੈ। ਇਸ ਬਾਬਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਸਾਰੇ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਤੇ ਹੁਣ ਤੋਂ ਕੋਈ ਵੀ ਸਰਕਾਰ ਨਾਲ ਅਤੇ ਸਰਕਾਰ ਵਿੱਚ ਪੰਜਾਬੀ ਭਾਸ਼ਾ ਵਿੱਚ ਪੱਤਰ ਵਿਹਾਰ ਕਰ ਸਕਦਾ ਹੈ। Date:2010-01-29 Time:02:00:00
ਸ਼ਾਇਦ ਬਹੁਤ ਘੱਟ ਲੋਕ ਹੀ ਇਹ ਜਾਣਦੇ ਹੋਣਗੇ ਕਿ ਯੂਐਸਬੀ 3.0 ਕਨੈਕਟਿਵਿਟੀ ਦਾ ਸਭ ਤੋਂ ਤੇਜ ਯੰਤਰ ਹੈ। ਇਹ ਨਵੀਂ ਤਕਨੀਕ ਉਪਲਬਧ ਯੰਤਰ 2.0 ਤੋਂ 10 ਗੁਣਾ ਜਿਆਦਾ ਤੇਜ ਰਾਈਟ ਅਤੇ ਰੀਡ ਕਾਰਜ ਸਮਰੱਥਾ ਦਾ ਦਾਅਵਾ ਕਰਦਾ ਹੈ। ਵੈਸਟਰਨ ਡਿਜ਼ੀਟਲ ਕੰਪਨੀ ਨੇ ਪਹਿਲੀ ਵਾਰ ਯੂਐਸਬੀ 3.0 ਦਾ ਐਕਸਟਰਨਲ ਹਾਈ ਡਿਸਕ ਲਾਂਚ ਕੀਤਾ ਹੈ। ਇਸ ਨੂੰ ਕੰਪਨੀ ਨੇ ਆਪਣੇ ਮਾਈਬੁੱਕ ਸੈਕਸ਼ਨ ਦੇ ਤਹਿਤ ਸਟੋਰੇਜ ਡਿਵਾਇਸ ਦੀ ਤਰ੍ਹਾਂ ਬਜ਼ਾਰ ਵਿੱਚ ਉਤਾਰਿਆ ਹੈ। ਇਸਦਾ ਨਾਂਅ ਵੀ ਮਾਈਬੁੱਕ 3.0 ਹੈ। ਇਹ 5 ਗੀਗਾਬਾਈਟਜ਼ 'ਤੇ ਸਕਿੰਟ ਦੀ ਟ੍ਰਾਂਸਫਰ ਰੇਟ ਦਵੇਗੀ, ਜਿਸ ਨਾਲ ਯੂਜਰ ਫਾਈਲ ਖੋਲ੍ਹਣ ਜਾਂ ਸੇਵ ਕਰਨ ਵਿੱਚ 4.7 ਗੁਣਾ ਜਿਆਦਾ ਤੇਜ ਮਹਿਸੂਸ ਕਰਨਗੇ। Date:2010-01-29 Time:00:18:22
ਨਵੀਂ ਦਿੱਲੀ : ਯੂਰੋਪ ਵਿੱਚ ਆਪਣੀ ਹੈਚਬੈਕ ਕਾਰ ਏ ਸਟਾਰ ਨੂੰ ਸਫ਼ਲਤਾਪੂਰਵਕ ਸਥਾਪਤ ਕਰਨ ਦੇ ਬਾਅਦ ਮਾਰੂਤੀ ਸੁਜੁਕੀ ਇੰਡੀਆ ਦੀ ਨਜ਼ਰ ਹੁਣ ਦੱਖਣੀ ਪੂਰਬ ਏਸ਼ੀਆਈ ਬਾਜਾਰ ਉੱਤੇ ਹੈ, ਜਿਸਦੇ ਲਈ ਕੰਪਨੀ ਨੇ ਰਿਟਸ ਦਾ ਨਿਰਯਾਤ ਸ਼ੁਰੂ ਕੀਤਾ ਹੈ। Date:2010-01-29 Time:00:18:22
ਨਿਊਯਾਰਕ : ਸਾਫ਼ਟਵੇਅਰ ਕੰਪਨੀ ਔਰੇਕਲ ਕਾਰਪੋਰੇਸ਼ਨ ਨੇ ਵਿੱਕਰੀ ਅਤੇ ਇੰਜਨੀਅਰਿੰਗ ਵਿਭਾਗ ਵਿੱਚ 2000 ਲੋਕਾਂ ਦੀਆਂ ਨਿਯੁਕਤੀਆਂ ਕਰਨ ਦੀ ਯੋਜਨਾ ਬਣਾਈ ਹੈ। ਮੀਡੀਆ ਰਿਪੋਰਟ ਦੇ ਮੁਤਾਬਿਕ ਕੰਪਨੀ ਸਨ ਮਾਈਕ੍ਰੋਸਿਸਟਮਜ਼ ਦਾ ਅਧਿਗ੍ਰਹਿਣ ਕਰਨ ਦੇ ਕਰੀਬ ਹੈ। Date:2010-01-29 Time:00:18:22
ਨਵੀਂ ਦਿੱਲੀ- ਦੂਰਸੰਚਾਰ ਕੰਪਨੀ ਭਾਰਤੀ ਏਅਰਟੇਲ ਨੇ ਦੇਸ਼ ਵਿੱਚ ਆਪਣੇ 29 ਲੱਖ ਲੈਂਡਲਾਈਨ ਗਾਹਕਾਂ ਲਈ ਅੱਜ 'ਫੈਮਿਲੀ ਟਿਊਨਸ' ਸੇਵਾ ਸ਼ੁਰੂ ਕੀਤੀ, ਜਿਸ ਨਾਲ ਉਪਭੋਗਤਾ ਇੱਕ ਕਾਲਰ ਟਿਊਨ ਦੇ ਤੌਰ 'ਤੇ ਆਪਣੇ ਪਰਿਵਾਰ ਦਾ ਨਾਂਅ ਸੈਟ ਕਰ ਸਕਦੇ ਹਨ। ਕੰਪਨੀ ਨੇ ਕਿਹਾ ਕਿ ਗਾਹਕਾਂ ਤੋਂ ਇੱਕ ਫੈਮਿਲੀ ਟਿਊਨ ਲਈ 15 ਰੁਪਏ ਡਾਊਨਲੋਡ ਚਾਰਜ ਲਿਆ ਜਾਵੇਗਾ, ਜਦੋਂ ਕਿ ਹੈਲੋ ਟਿਊਨ ਲਈ ਮਾਸਿਕ ਚਾਰਜ 30 ਰੁਪਏ ਉਹਨਾਂ ਦੇ ਬਿੱਲ ਵਿੱਚ ਜੋੜਿਆ ਜਾਵੇਗਾ। Date:2010-01-29 Time:00:18:22
ਨਿਊਯਾਰਕ : ਸੱਤਿਅਮ ਕੰਪਿਊਟਰਜ਼ ਦੇ ਸਾਬਕਾ ਪ੍ਰਮੁੱਖ ਰਾਮਲਿੰਗਮ ਰਾਜੂ ਨੂੰ ਇੱਕ ਸਥਾਨਕ ਅਦਾਲਤ ਨੇ ਕੰਗਾਲ ਘੋਸ਼ਿਤ ਕੀਤਾ ਹੈ, ਜਿਸ ਨਾਲ ਉਹਨਾਂ ਨੂੰ ਅਦਾਲਤੀ ਖ਼ਰਚ ਜਮ੍ਹਾਂ ਕਰਵਾਉਣ ਤੋਂ ਮੁਕਤੀ ਮਿਲ ਗਈ ਹੈ। Date:2010-01-29 Time:00:18:22
ਜੌਨਪੁਰ : ਉੱਤਰ ਪ੍ਰਦੇਸ਼ ਦੇ ਨਿੱਜੀ ਕਾਲਜਾਂ ਵਿੱਚ ਲੈਕਚਰਾਰਾਂ ਦੀ ਫਰਜੀ ਨਿਯੁਕਤੀ ਦੀ ਕੇਂਦਰੀ ਜਾਂਚ ਬਿਊਰੋ ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਲੈਕੇ ਇੱਕ ਸਿੱਖਿਅਕ ਨੇ ਰਾਜਪਾਲ ਨੂੰ ਆਪਣੇ ਖ਼ੂਨ ਨਾਲ ਪੱਤਰ ਲਿਖਕੇ ਭੇਜਿਆ ਹੈ। Date:2010-01-29 Time:00:18:22
ਨਵੀਂ ਦਿੱਲੀ : ਰਾਜਧਾਨੀ ਵਿੱਚ 30 ਜਨਵਰੀ ਤੋਂ ਸ਼ੁਰੂ ਹੋ ਰਹੇ 19ਵੇਂ ਵਿਸ਼ਵ ਪੁਸਤਕ ਮੇਲੇ ਵਿੱਚ ਪਾਕਿਸਤਾਨ ਅਧਿਕਾਰਕ ਤੌਰ 'ਤੇ ਹਿੱਸਾ ਨਹੀਂ ਲੈ ਰਿਹਾ ਹੈ।ਪਾਕਿਸਤਾਨ ਨੈਸ਼ਨਲ ਬੁੱਕ ਫਾਊਂਡੇਸ਼ਨ ਨੇ ਆਖ਼ਰੀ ਮੌਕੇ ਉੱਤੇ ਮੇਲੇ ਦੇ ਆਯੋਜਕ ਰਾਸ਼ਟਰੀ ਪੁਸਤਕ ਟਰੱਸਟ ਨੂੰ ਸੂਚਿਤ ਕਰ ਦਿੱਤਾ ਕਿ ਉਹ ਮੇਲੇ ਵਿੱਚ ਹਿੱਸਾ ਨਹੀਂ ਲਵੇਗਾ। Date:2010-01-29 Time:00:18:22
ਨਵੀਂ ਦਿੱਲੀ- ਟਾਟਾ ਟੈਲੀਸਰਵਿਸੇਜ਼ ਨੇ ਰਿਸਰਚ ਇਨ ਮੋਸ਼ਨ (ਰਿਮ) ਨਾਲ ਮਿਲ ਕੇ ਭਾਰਤੀ ਬਜ਼ਾਰ ਵਿੱਚ 3 ਜੀ ਅਧਾਰਤ ਬਲੈਕਬੇਰੀ ਟੂਰ ਸਮਾਰਟਫੋਨ ਪੇਸ਼ ਕੀਤਾ ਹੈ। ਇਸਦੀ ਕੀਮਤ 27, 990 ਰੁਪਏ ਹੋਵੇਗੀ। ਕੰਪਨੀ ਦੇ ਇੱਕ ਨੋਟਿਸ ਅਨੁਸਾਰ, ਨਵਾਂ ਬਲੈਕਬੇਰੀ ਟੂਰ ਸਟਾਇਲਿਸ਼ ਬਲੈਕ ਫਿਨਿਸ਼ ਅਤੇ ਕ੍ਰੋਮ ਹਾਈਲਾਈਟ ਵਾਲਾ ਸਲੀਕ ਡਿਜ਼ਾਇਨ ਫੋਨ ਹੈ। ਇਸ ਵਿੱਚ 3.2 ਮੇਗਾਪਿਕਸਲ ਕੈਮਰੇ ਵਰਗੀ ਮਲਟੀਮੀਡੀਆ ਵਿਸ਼ੇਸ਼ਤਾ ਮੌਜੂਦ ਹੈ। Date:2010-01-29 Time:00:18:22
ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਇੱਥੇ ਕਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਹੁਣ ਹੋਰ ਯੁੱਧ ਨਹੀਂ ਝੱਲ ਸਕਦੇ ਅਤੇ ਸਾਰੇ ਵਿਵਾਦਾਂ ਨੂੰ ਗੱਲੀਂਬਾਤੀਂ ਹੀ ਹੱਲ ਕੀਤਾ ਜਾ ਸਕਦਾ ਹੈ। Date:2010-01-29 Time:00:18:22
ਬੰਗਲੌਰ - ਭਾਰਤੀ ਪੁਲਾੜ ਸੋਧ ਸੰਗਠਨ(ਇਸਰੋ) ਦੇ ਮੁਖੀ ਕੇ. ਰਾਧਾ ਕ੍ਰਿਸ਼ਣਨ ਨੇ ਕਿਹਾ ਹੈ ਕਿ ਚੰਦਰਯਾਨ-2 ਮੁਹਿੰਮ ਦੀ ਤਿਆਰੀ ਅੰਤਮ ਦੌਰ ਵਿਚ ਹੈ ਅਤੇ ਇਸ ਨੂੰ 2013 ਤੱਕ ਲਾਂਚ ਕਰ ਦਿੱਤਾ ਜਾਵੇਗਾ।ਚੰਦਰਯਾਨ-2 ਰੂਸ ਅਤੇ ਭਾਰਤ ਦਾ ਸੰਯੁਕਤ ਉੱਦਮ ਹੋਵੇਗਾ ਜਿਸ ਵਿਚ ਇੱਕ ਲੈਂਡਰ ਅਤੇ ਇੱਕ ਰੋਵਰ ਸ਼ਾਮਲ ਹੋਣਗੇ। Date:2010-01-29 Time:00:18:22
ਪਟਨਾ - ਮਹਿੰਗਾਈ ਖਿਲਾਫ ਰਾਸ਼ਟਰੀ ਜਨਤਾ ਦਲ ਵੱਲੋਂ ਅੱਜ ਐਲਾਣੇ ਗਏ ਬਿਹਾਰ ਬੰਦ ਦੌਰਾਨ ਪ੍ਰਸ਼ਾਸਨ ਨੇ ਪਾਰਟੀ ਮੁਖੀ ਲਾਲੂ ਪ੍ਰਸਾਦ ਯਾਦਵ, ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਲੋਜਪਾ ਮੁਖੀ ਰਾਮ ਬਿਲਾਸ ਪਾਸਵਾਨ ਨੂੰ ਗ੍ਰਿਫਤਾਰ ਕਰ ਲਿਆ।ਲੋਜਪਾ ਨੇ ਵੀ ਬੰਦ ਦੀ ਹਿਮਾਇਤ ਕੀਤੀ ਸੀ।ਇਸ ਤੋਂ ਪਹਿਲਾਂ ਰਜਾਦ ਮੁਖੀ ਲਾਲੂ ਨੇ ਬਿਹਾਰ ਬੰਦ ਨੂੰ ਸਫਲ ਕਰਾਰ ਦਿੱਤਾ। Date:2010-01-29 Time:00:18:22
ਨਵੀਂ ਦਿੱਲੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਅਤੇ ਭਾਰਤ ਨੂੰ ਸਿਰਫ ਮੁੰਬਈ ਹਮਲਿਆਂ ਦੀ ਇਕ ਘਟਨਾ ਨਾਲ ਹੀ ਬੱਝ ਕੇ ਨਹੀਂ ਰਹਿਣਾ ਚਾਹੀਦਾ ਅਤੇ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਦੋਵੇਂ ਦੇਸ਼ ਜੰਗ ਦੀ ਝਾਲ ਨਹੀਂ ਝੱਲ ਸਕਦੇ। Date:2010-01-29 Time:00:18:21
ਜੰਮੂ - ਜੰਮੂ ਦੇ ਕਿਸ਼ਤਵਾੜ ਵਿੱਚ ਸੈਨਾ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਹਨ। ਇਹ ਮੁੱਠਭੇੜ ਬੀਤੀ ਰਾਤ ਸ਼ੁਰੂ ਹੋਈ। ਸੈਨਾ ਨੂੰ ਸੂਚਨਾ ਮਿਲੀ ਕਿ ਕੁਝ ਅੱਤਵਾਦੀ ਇਸ ਇਲਾਕੇ ਵਿੱਚ ਕਿਸੇ ਗੁਫ਼ਾ ਵਿੱਚ ਛੁਪੇ ਹੋਏ ਹਨ, ਜਿਸ ਤੋਂ ਬਾਅਦ ਮੁੱਠਭੇੜ ਸ਼ੁਰੂ ਹੋ ਗਈ। Date:2010-01-29 Time:00:18:21
ਖਾਲੂਜਾਨ (ਨਸੀਰੂਦੀਨ ਸ਼ਾ) ਅਤੇ ਬੱਬਨ (ਅਰਸ਼ਦ ਵਾਰਸੀ) ਚੋਰ ਹਨ। ਉਹ ਮੁਸ਼ਤਾਕ (ਸਲਮਾਨ ਸ਼ਾਹਿਦ) ਲਈ ਕੰਮ ਕਰਦੇ ਹਨ। ਮੁਸ਼ਤਾਕ ਦੀ ਬੌਸਗਿਰੀ ਦੇ ਕਾਰਨ ਉਹ ਬਹੁਤ ਪਰੇਸ਼ਾਨ ਹਨ ਅਤੇ ਇੱਕ ਦਿਨ ਮੌਕਾ ਦੇਖ ਕੇ ਦੋਵੇਂ ਮੁਸ਼ਤਾਕ ਦੇ 25 ਲੱਖ ਰੁਪਏ ਚੁਰਾ ਕੇ ਭੱਜ ਜਾਂਦੇ ਹਨ। ਇਹਨਾਂ ਪੈਸਿਆਂ ਨਾਲ ਉਹ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਹਨ, ਤਾਂ ਕਿ ਮੁਸ਼ਤਾਕ ਦੀ ਗੁਲਾਮੀ ਤੋਂ ਉਹਨਾਂ ਨੂੰ ਅਜ਼ਾਦੀ ਮਿਲ ਸਕੇ। ਮੁਸ਼ਤਾਕ ਤੋਂ ਬਚ ਕੇ ਭੱਜਦੇ ਹੋਏ ਉਹ ਆਪਣੇ ਇੱਕ ਪੁਰਾਣੇ ਦੋਸਤ ਦੇ ਘਰ ਪਨਾਹ ਲੈਣ ਦੀ ਸੋਚਦੇ ਹਨ। ਉੱਥੇ ਉਹਨਾਂ ਦਾ ਸਾਹਮਣਾ ਆਪਣੇ ਦੋਸਤ ਦੀ ਵਿਧਵਾ ਕ੍ਰਿਸ਼ਣਾ (ਵਿਦਿਆ ਬਾਲਨ) ਨਾਲ ਹੁੰਦਾ ਹੈ। ਕ੍ਰਿਸ਼ਣਾ ਦੁਖੀ ਹੈ ਅਤੇ ਇਕੱਲੀ ਮਹਿਸੂਸ ਕਰ ਰਹੀ ਹੈ। ਖਾਲੂਜਾਨ ਅਤੇ ਬੱਬਨ ਦੇ ਆਉਣ ਨਾਲ ਉਸਦੀ ਜ਼ਿੰਦਗੀ ਵਿੱਚ ਉਤਸ਼ਾਹ ਆ ਜਾਂਦਾ ਹੈ। ਖਾਲੂ Date:2010-01-29 Time:00:18:21
ਕਪੂਰ ਪਰਿਵਾਰ ਦੇ ਮਸ਼ਹੂਰ ਅਭਿਨੇਤਾ ਰਣਧੀਰ ਕਪੂਰ ਨੇ ਆਪਣੇ ਸਾਰੇ ਸਾਥੀ ਕਲਾਕਾਰਾਂ ਨੂੰ ਇੱਕ ਪਾਰਟੀ ਕੀ ਦਿੱਤੀ ਉਸ ਦੇ ਚਰਚੇ ਹੋਣੇ ਸ਼ੁਰੂ ਹੋ ਗਏ। ਹਾਲ ਵਿੱਚ ਹੀ ਰਣਧੀਰ ਕਪੂਰ ਨੇ ਸਾਜਿਦ ਖਾਨ ਦੀ ਫ਼ਿਲਮ 'ਹਾਉਸਫੁਲ' ਵਿੱਚ ਕੰਮ ਕੀਤਾ ਹੈ। Date:2010-01-29 Time:00:18:21
ਨਵੀਂ ਦਿੱਲੀ - ਝਾਰਖੰਡ ਦੇ ਮੁੱਖ ਮੰਤਰੀ ਸ਼ਿਬੂ ਸੋਰੇਨ ਨੇ ਕਿਹਾ ਕਿ ਉਹ ਨਕਸਲੀਆਂ ਖਿਲਾਫ ਕੇਂਦਰ ਦਾ ਸਾਥ ਦੇਣਗੇ।ਸ਼ਿਬੂ ਨੇ ਵੀਰਵਾਰ ਨੂੰ ਗ੍ਰਹਿ ਮੰਤਰੀ ਪੀ. ਚਿਦੰਬਰਮ ਨਾਲ ਮੁਲਾਕਾਤ ਮਗਰੋਂ ਕਿਹਾ ਕਿ ਉਹਨਾਂ ਦੀ ਸਰਕਾਰ ਨਕਸਲ ਵਿਰੋਧੀ ਮੁਹਿੰਮ ਵਿਚ ਕੇਂਦਰੀ ਅਰਧ ਸੈਨਿਕ ਬਲਾਂ ਨਾਲ ਸਹਿਯੋਗ ਕਰੇਗੀ। Date:2010-01-29 Time:00:18:21
ਲਖੀਮਪੁਰ - ਅਸਾਮ ਦੇ ਲਖੀਮਪੁਰ ਜਿਲ੍ਹੇ ਵਿਚ ਅੱਜ ਇੱਕ ਟ੍ਰੱਕ ਤੋਂ ਨਿਓਗੇਲ-90 ਨਾਮੀ 125 ਕਿਲੋਗ੍ਰਾਮ ਵਿਸਫੋਟਕ ਜ਼ਬਤ ਕੀਤਾ ਗਿਆ।ਪੁਲਿਸ ਸੂਤਰਾ ਨੇ ਦੱਸਿਆ ਕਿ ਸੀਆਰਪੀਐਫ ਅਤੇ ਅਸਾਮ ਪੁਲਿਸ ਦੇ ਗਸ਼ਤੀ ਦਲ ਨੇ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਜਾ ਰਹੇ ਇੱਕ ਟ੍ਰੱਕ ਨੂੰ ਖੇਲਮਤੀ ਚੌਕੀ ਲਾਗੇ ਰੋਕ ਕੇ ਉਸ ਦੀ ਤਲਾਸ਼ੀ ਦੌਰਾਨ ਇਹ ਵਿਸਫੋਟਕ ਬਰਾਮਦ ਕੀਤਾ। Date:2010-01-29 Time:00:18:21
ਕੋਲਕਾਤਾ - ਸਾਬਕਾ ਓਲੰਪਿਅਨ ਅਤੇ ਬੰਗਾਲ ਹਾਕੀ ਐਸੋਸੀਏਸ਼ਨ ਦੇ ਮਹਾਂਸਕਤੱਰ ਗੁਰਬਖਸ਼ ਸਿੰਘ ਨੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਸੁਰੇਸ਼ ਕਲਮਾੜੀ ਦੀ ਆਲੋਚਨਾ ਕਰਦਿਆਂ ਉਹਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਾਕੀ ਇੰਡੀਆ ਦੇ ਮਾਮਲਿਆਂ ਤੋਂ ਦੂਰ ਹੀ ਰਹਿਣ। Date:2010-01-29 Time:00:18:21
ਮੁੰਬਈ- 6 ਫਰਵਰੀ ਨੂੰ ਨਾਗਪੁਰ ਵਿਖੇ ਦੱਖਣੀ ਅਫਰੀਕਾ ਵਿਰੁਧ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। Date:2010-01-29 Time:00:18:21
'ਤਾਰੇ ਜਮੀ ਪਰ' ਵਿੱਚ ਆਪਣੇ ਸ਼ਾਨਦਾਰ ਅਭਿਨੈ ਤੋਂ ਲੋਕਾਂ ਦੀ ਪਸੰਦ ਬਣੇ ਦਰਸ਼ੀਲ ਸਫਾਰੀ ਨੇ ਮਿਸਟਰ ਪਰਫੇਕਸ਼ਨਿਸਟ ਆਮਿਰ ਖਾਨ ਦੇ ਨਾਲ ਕੰਮ ਕਰਨ ਦੇ ਬਾਅਦ ਹੁਣ ਸੁਪਰਸਟਾਰ ਰੀਤਿਕ ਰੌਸ਼ਨ ਨਾਲ ਕੰਮ ਕਰਨ ਦੀ ਇੱਛਾ ਦੱਸੀ ਹੈ। Date:2010-01-29 Time:00:18:21
ਬਾਲੀਵੁੱਡ ਅਭਿਨੇਤਰੀ ਅਤੇ ਆਈ. ਪੀ. ਐਲ. 'ਚ 'ਕਿੰਗਸ ਇਲੈਵਨ' ਕ੍ਰਿਕਟ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਬੀਤੀ 26 ਜਨਵਰੀ ਦੀ ਰਾਤ ਦਿੱਲੀ ਹਵਾਈ ਅੱਡੇ ਦੇ ਇਕ ਟਾਇਲਟ 'ਚ 10 ਮਿੰਟ ਤੱਕ ਰਹਿਣਾ ਪਿਆ। ਉਹ ਮੁੰਬਈ ਲਈ ਉਡਾਣ ਭਰਨ ਵਾਲੀ ਸੀ। ਪ੍ਰੀਤੀ ਨੇ ਆਪਣੇ ਟਵਿਟਰ ਅਕਾਊਂਟ 'ਚ ਲਿਖਿਆ ਹੈ- ਮੈਨੂੰ ਹਵਾਈ ਅੱਡੇ ਦੀ ਟਾਇਲਟ 'ਚ 10 ਮਿੰਟ ਤੱਕ ਰਹਿਣਾ ਪਿਆ। ਅੰਤ 'ਚ ਮੈਨੂੰ ਕੰਧ ਟੱਪ ਕੇ ਜਾਣਾ ਪਿਆ। ਬਾਹਰ ਲੋਕ ਮੇਰਾ ਨਾਂਅ ਪੁਕਾਰਨ ਲੱਗੇ ਸਨ। ਉਸ ਨੇ ਲਿਖਿਆ ਹੈ- ਛੋਟੀ ਉਮਰ 'ਚ ਮੈਂ ਇਕ ਟਾਮ ਬੁਆਏ ਵਾਂਗ ਸੀ ਜੋ ਨਿਸ਼ਚਿਤ ਤੌਰ 'ਤੇ ਮਦਦਗਾਰ ਹੈ। ਕੰਧ 'ਤੇ ਚੜ੍ਹਨ ਦੀ ਕੋਸ਼ਿਸ਼ ਕਰਨਾ ਕਦੇ ਵੀ ਆਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਦਰਵਾਜ਼ਾ ਜਾਮ ਹੋਣ ਕਾਰਨ ਇਹ ਸਭ ਕਰਨਾ ਪਿਆ। ਪ੍ਰੀਤੀ ਨੇ ਕਿਹਾ- ਮੈਨੂੰ ਲੱਗਾ ਕਿ ਕਿਤੇ ਮੈਂ ਮਰ ਨਾ ਜਾਵਾਂ ਕਿਉਂਕਿ ਮੈਨ Date:2010-01-29 Time:00:18:21
page no.3 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |