Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Month 1 - 2010

ਗੋਲਡ ਬੁਆਏ ਟੀਮ ਤੋਂ ਬਾਹਰ

ਨਵੀਂ ਦਿੱਲੀ : ਓਲੰਪਿਕ ਵਿੱਚ ਸੋਨੇ ਦਾ ਤਗਮਾ ਹਾਸਿਲ ਕਰਨ ਵਾਲੇ ਅਭਿਨਵ ਬਿੰਦਰਾ ਅਤੇ ਭਾਰਤੀ ਰਾਸ਼ਟਰੀ ਰਾਇਫ਼ਲ ਸੰਘ ਦੇ ਵਿਚਕਾਰ ਝਗੜ੍ਹਾ ਇਤਨਾ ਵੱਧ ਗਿਆ ਕਿ ਉਸਨੂੰ ਅਗਲੇ ਦੋ ਵਿਸ਼ਵ ਕੱਪਾਂ ਦੇ ਲਈ ਚੁਣੀ ਗਈ ਟੀਮ 'ਚ ਸ਼ਾਮਿਲ ਨਹੀਂ ਕੀਤਾ ਗਿਆ।

Date:2010-01-19 Time:00:02:35

ਮਹਿੰਗਾਈ ਮੁੱਦੇ 'ਤੇ ਸਰਕਾਰ ਨੂੰ ਘੇਰੇਗੀ ਭਾਜਪਾ : ਗਡਕਰੀ

ਅੰਮ੍ਰਿਤਸਰ : ਕੇਂਦਰ ਸਰਕਾਰ ਦੀਆਂ ਮਹਿੰਗਾਈ ਵਿਰੋਧੀ ਨੀਤੀਆਂ ਦੀ ਕਰੜੀ ਆਲੋਚਨਾ ਕਰਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਮਹਿੰਗਾਈ ਰੋਕਣ ਬਾਰੇ ਕੀਤੇ ਨਾਕਸ ਪ੍ਰਬੰਧਾਂ ਕਾਰਨ ਹੀ ਖੁਰਾਕ ਪਦਾਰਥਾਂ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੇਂਦਰ ਦੀ ਯੂਪੀਏ ਸਰਕਾਰ ਨੂੰ ਮਹਿੰਗਾਈ ਦੇ ਮੁੱਦੇ 'ਤੇ ਘੇਰਨ ਦੀਆਂ ਤਿਆਰੀਆਂ ਕਰ ਰਹੀ ਹੈ।

Date:2010-01-18 Time:00:35:40

ਜਿੱਤ 'ਤੇ ਹੈ ਧਿਆਨ : ਧੋਨੀ

ਚਟਗਾਂਵ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਹੈ ਕਿ ਸਾਡੀ ਟੀਮ ਦਾ ਧਿਆਨ ਮੇਜ਼ਬਾਨ ਟੀਮ ਖਿਲਾਫ ਜਿੱਤ ਦਰਜ ਕਰਨ ਉੱਪਰ ਹੈ, ਰੈਂਕਿੰਗ ਉੱਪਰ ਨਹੀਂ।ਧੋਨੀ ਨੇ ਕਿਹਾ ਕਿ ਅਸੀਂ ਰੈਂਕਿੰਗ ਬਾਰੇ ਨਹੀਂ ਸੋਚ ਰਹੇ।

Date:2010-01-18 Time:00:35:40

ਯੂਨੁਸ ਪਾਕਿ ਟੀਮ 'ਚ ਸ਼ਾਮਲ

ਕਰਾਚੀ - ਪਾਕਿਸਤਾਨ ਦੇ ਸਾਬਕਾ ਕਪਤਾਨ ਯੂਨੁਸ ਖਾਨ ਨੂੰ ਇੱਕ ਰੋਜ਼ਾ ਵਿਚ ਉਹਨਾਂ ਦੇ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਆਸਟ੍ਰੇਲਿਆ ਨਾਲ 22 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਇੱਕ ਰੋਜ਼ਾ ਮੈਚਾਂ ਦੀ ਲੜ੍ਹੀ ਲਈ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਹੈ।

Date:2010-01-18 Time:00:35:40

ਅਕਸ਼ੈ ਅਤੇ ਅਨੀਸ ਦਾ 'ਥੈਂਕ ਯੂ'

'ਸਿੰਘ ਇਜ਼ ਕਿੰਗ' ਅਤੇ 'ਵੈਲਕਮ' ਵਰਗੀਆਂ ਫਿਲਮਾਂ ਤੋਂ ਬਾਅਦ ਅਨੀਸ ਬਜ਼ਮੀ ਅਤੇ ਅਕਸ਼ੈ ਕੁਮਾਰ ਇੱਕ ਹੋਰ ਫਿਲਮ ਕਰਨ ਜਾ ਰਹੇ ਹਨ। ਫਿਲਮ ਦਾ ਨਾਂਅ ਹੈ 'ਥੈਂਕ ਯੂ' ਅਤੇ ਇਸ ਨੂੰ ਯੂਟੀਵੀ ਦੇ ਬੈਨਰ ਹੇਠ ਬਣਾਇਆ ਜਾਵੇਗਾ। ਅਨੀਸ ਇਨ੍ਹੀਂ ਦਿਨੀਂ ਲਗਾਤਾਰ ਕਾਮੇਡੀ ਫਿਲਮਾਂ ਬਣਾ ਰਹੇ ਹਨ ਅਤੇ ਅਕਸ਼ੈ ਵੀ ਕਾਮੇਡੀ ਫਿਲਮ ਕਰਨਾ ਪਸੰਦ ਕਰਦੇ ਹਨ, ਇਸ ਲਈ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ 'ਥੈਂਕ ਯੂ' ਵੀ ਇੱਕ ਕਾਮੇਡੀ ਫਿਲਮ ਹੋਵੇਗੀ। ਫਿਲਹਾਲ ਯੂਟੀਵੀ ਨੇ ਅਕਸ਼ੈ ਅਤੇ ਅਨੀਸ ਨੂੰ ਹੀ ਸਾਈਨ ਕੀਤਾ ਹੈ ਅਤੇ ਫਿਲਮ ਦੀ ਹੀਰੋਇਨ ਅਤੇ ਹੋਰ ਕਲਾਕਾਰਾਂ ਬਾਰੇ ਜਲਦੀ ਹੀ ਘੋਸ਼ਣਾ ਕੀਤੀ ਜਾਵੇਗੀ।

Date:2010-01-18 Time:00:35:40

ਅਮਰੀਕੀ ਟੀਵੀ ਸ਼ੋਅ 'ਚ ਅਨਿਲ

ਹਿੰਦੀ ਫਿਲਮ ਅਭਿਨੇਤਾ ਅਨਿਲ ਕਪੂਰ ਲੋਕਪ੍ਰਿਆ ਅਮਰੀਕੀ ਟੈਲੀਵਿਜਨ ਲੜੀਵਾਰ 24 ਵਿੱਚ ਐਤਵਾਰ ਤੋਂ ਹੋਣ ਵਾਲੀ ਆਪਣੀ ਸ਼ੁਰੂਆਤ ਦੇ ਪ੍ਰਤੀ ਬੇਹੱਦ ਉਤਸ਼ਾਹਿਤ ਹਨ।ਇਸ ਪ੍ਰੋਗ੍ਰਾਮ ਵਿੱਚ ਉਹ ਇੱਕ ਅਜਿਹੇ ਸਰਕਾਰੀ ਏਜੰਟ ਦੀ ਭੂਮਿਕਾ ਨਿਭਾਉਣਗੇ, ਜੋ 24 ਘੰਟਿਆਂ ਦੀ ਜਿੰਦਗੀ ਦੌਰਾਨ ਅਮਰੀਕਾ ਉੱਤੇ ਮੰਡਰਾਉਂਦੇ ਕਥਿਤ ਅੱਤਵਾਦੀ ਖ਼ਤਰਿਆਂ ਨਾਲ ਦੋ ਹੱਥ ਕਰਦਾ ਹੈ।

Date:2010-01-18 Time:00:35:40

ਮੂਨ ਵੱਲੋਂ ਭੁਚਾਲ ਪ੍ਰਭਾਵਿਤ ਹੈਤੀ ਦਾ ਦੌਰਾ

ਪੋਰਟ ਔ ਪ੍ਰਿੰਸ - ਸੰਯੁਕਤ ਰਾਸ਼ਟਰ ਦੇ ਮਹਾਂਸਕਤੱਰ ਬਾਨ ਕੀ ਮੂਨ ਨੇ ਬੀਤੇ ਕੱਲ੍ਹ ਮੰਗਲਵਾਰ ਨੂੰ ਆਏ ਭੁਚਾਲ ਤੋਂ ਪ੍ਰਭਾਵਿਤ ਹੋਏ ਹੈਤੀ ਦੀਆਂ ਵੱਖ-ਵੱਖ ਥਾਂਵਾਂ ਦਾ ਦੌਰਾ ਕੀਤਾ।ਇਸ ਦਾ ਉਹ ਨਿਊਯਾਰਕ ਵਿਖੇ ਵਾਪਸ ਪਰਤ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਅੱਜ ਬਿਉਰਾ ਦੇਣਗੇ।

Date:2010-01-18 Time:00:35:40

ਅੱਤਵਾਦ ਨਾਲ ਲੜੇਗੀ ਤਿੱਕੜੀ

ਇਸਲਾਮਾਬਾਦ : ਪਾਕਿਸਤਾਨ, ਅਫਗਾਨਿਸਤਾਨ ਅਤੇ ਇਰਾਨ ਨੇ ਖੇਤਰੀ ਉਗਰਵਾਦ ਅਤੇ ਅੱਤਵਾਦ ਦੀਆਂ ਚੁਨੌਤੀਆਂ ਦੇ ਨਾਲ ਸੰਯੁਕਤ ਤੌਰ 'ਤੇ ਮੁਕਾਬਲਾ ਕਰਨ ਦੇ ਲਈ ਸ਼ਨੀਵਾਰ ਨੂੰ ਇੱਕ ਖਾਕਾ ਪੇਸ਼ ਕੀਤਾ ਗਿਆ।

Date:2010-01-18 Time:00:35:40

ਜੋਤਿੰਦਰ ਤੋਂ ਹੋਏ ਜੋਤੀ ਬਸੁ

ਕੋਲਕਾਤਾ : ਸੀਨੀਅਰ ਮਾਕਪਾ ਨੇਤਾ ਜੋਤੀ ਬਸੁ ਦੇ ਜਦੋਂ ਨਾਮਕਰਨ ਦੀ ਵਾਰੀ ਆਈ ਤਾਂ ਉਹਨਾਂ ਦੇ ਮਾਤਾ ਪਿਤਾ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ।ਉਹਨਾਂ ਦੇ ਪਿਤਾ ਨਿਸ਼ੀਕਾਂਤ ਬਸੁ ਅਤੇ ਮਾਂ ਹੇਮਲਤਾ ਬਸੁ ਨੂੰ ਦੋ ਨਾਂਅ ਸੁਝਾਏ ਗਏ। ਇਹ ਨਾਂਅ ਸਨ ਜੋਤਿੰਦਰ ਅਤੇ ਰਣਧਿੰਦਰ। ਦੋਵਾਂ ਨੂੰ ਇਹਨਾਂ ਵਿੱਚੋਂ ਇੱਕ ਨਾਂਅ ਨੂੰ ਚੁਣਨਾ ਸੀ ਅਤੇ ਉਹ ਬੜੀ ਮੁਸ਼ਕਲ ਵਿੱਚ ਸਨ।

Date:2010-01-18 Time:00:35:40

ਨਹੀਂ ਚਾਹੀਦੀ ਜੀਰੋ ਸਾਈਜ ਫਿਗਰ

ਲਾਸ ਐਂਜਲਿਸ : ਹੌਲੀਵੁੱਡ ਸਿੰਗਰ ਜੈਸਿਕਾ ਸਿੰਪਸਨ ਦੇ ਗੀਤਾਂ ਉੱਤੇ ਲੋਕਾਂ ਦੇ ਪੈਰ ਖੁਦ ਬ ਖੁਦ ਥਿਰਕਣ ਲੱਗਦੇ ਹਨ ਅਤੇ ਉਹਨਾਂ ਨੂੰ ਵੇਖਣ ਦੇ ਬਾਅਦ ਕਿਸੇ ਹੋਰ ਚੀਜ ਨੂੰ ਵੇਖਣ ਦੀ ਚਾਹਤ ਖ਼ਤਮ ਹੋ ਜਾਂਦੀ ਹੈ।

Date:2010-01-18 Time:00:35:40

ਹਵਾਈ ਸੈਨਾ ਨੂੰ ਹੁਣ ਮਿਲੇਗਾ ਦੂਜਾ ਅਵਾਕਸ

ਨਵੀਂ ਦਿੱਲੀ - ਭਾਰਤੀ ਹਵਾਈ ਸੈਨਾ ਨੂੰ ਇਜ਼ਰਾਇਲ ਤੋਂ ਦੂਜਾ ਜਸੂਸੀ ਜਹਾਜ ਅਵਾਕਸ ਏਅਰ ਬਾਰਨ ਵਾਰਨਿੰਗ ਐਂਡ ਕੰਟ੍ਰੋਲ ਸਿਸਟਮ ਮਾਰਚ ਵਿਚ ਮਿਲਣ ਜਾ ਰਿਹਾ ਹੈ।ਹਵਾਈ ਸੈਨਾ ਦੇ ਉੱਚ ਸੂਤਰਾਂ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਵੱਡੇ ਸੌਦਿਆਂ ਵਿਚ ਥੋੜ੍ਹੀ ਬਹੁਤ ਦੇਰੀ ਹੋ ਹੀ ਜਾਂਦੀ ਹੈ।

Date:2010-01-18 Time:00:35:40

ਐਕਸਿਸ ਬੈਂਕ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ : ਨਿੱਜੀ ਖੇਤਰ ਦੀ ਐਕਸਿਸ ਬੈਂਕ ਦੇ ਸ਼ੁੱਧ ਲਾਭ ਵਿੱਚ ਚਾਲੂ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਦੇ ਦੌਰਾਨ 30.97 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।ਬੈਂਕ ਨੇ ਅੱਜ ਇੱਥੇ ਦੱਸਿਆ ਕਿ 31 ਦਸੰਬਰ ਨੂੰ ਸਮਾਪਤ ਤਿਮਾਹੀ ਦੇ ਦੌਰਾਨ ਉਸਦਾ ਸ਼ੁੱਧ ਲਾਭ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਦੇ 500.86 ਕਰੋੜ ਰੁਪਏ ਦੀ ਤੁਲਨਾ ਵਿੱਚ 30.97 ਪ੍ਰਤੀਸ਼ਤ ਵੱਧਕੇ 655.98 ਕਰੋੜ ਰੁਪਏ ਹੋ ਗਿਆ।

Date:2010-01-17 Time:00:15:22

ਨਿਸਾਨ ਲਾਂਚ ਕਰੇਗੀ 370 ਜੈੱਡ ਸਪੋਰਟਜ਼ ਕਾਰ

ਮੁੰਬਈ : ਜਪਾਨ ਦੀ ਤੀਜੀ ਸਭ ਤੋਂ ਵੱਡੀ ਆਟੋ ਮੋਬਾਇਲ ਕੰਪਨੀ ਦੀ ਸਹਾਇਕ ਕੰਪਨੀ ਨਿਸਾਨ ਇੰਡੀਆ ਭਾਰਤ ਵਿੱਚ 20 ਜਨਵਰੀ ਨੂੰ ਆਪਣੀ ਆਈਕੋਨਿਕ ਸਪੋਰਟਜ਼ ਕਾਰ 370 ਜੈੱਡ ਲਾਂਚ ਕਰੇਗੀ।ਕੰਪਨੀ ਨੇ ਜਾਰੀ ਪ੍ਰੈੱਸ ਨੋਟ ਵਿੱਚ ਦੱਸਿਆ ਕਿ ਨਿਸਾਨ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਕਿਮੀਨੋਬੂ ਤੋਕੂਯਾਮਾ ਇਸਨੂੰ ਲਾਂਚ ਕਰਨਗੇ ਅਤੇ ਇਸਦੀ ਕੀਮਤ ਦੀ ਘੋਸ਼ਣਾ ਕਰਨਗੇ।

Date:2010-01-17 Time:00:15:22

ਨੇਪਾਲੀ ਜਮੀਨ ਦੀ ਭਾਰਤ ਖਿਲਾਫ ਵਰਤੋਂ ਨਹੀਂ:ਸੁਜਾਤਾ

ਕਾਠਮਾਂਡੂ - ਆਪਣੇ ਇੱਥੋਂ ਜ਼ਾਅਲੀ ਕਰੰਸੀ ਨੋਟਾਂ ਦੀ ਤਸਕਰੀ ਉੱਪਰ ਭਾਰਤ ਦੀ ਚਿੰਤਾ ਦੇ ਹੱਲ ਦੀ ਕੋਸ਼ਿਸ਼ ਅਧੀਨ ਨੇਪਾਲ ਨੇ ਭਾਰਤ ਵਿਰੋਧੀ ਸਰਗਰਮੀਆਂ ਲਈ ਆਪਣੀ ਜਮੀਨ ਦੀ ਵਰਤੋਂ ਨਾ ਹੋਣ ਦੇਣ ਦਾ ਵਾਅਦਾ ਕੀਤਾ ਹੈ।

Date:2010-01-17 Time:00:15:22

ਨਸਲੀ ਹੋ ਸਕਦੇ ਹਨ ਭਾਰਤੀਆਂ ਉੱਪਰ ਹਮਲੇ : ਟਾਮ

ਮੈਲਬੋਰਨ - ਆਸਟ੍ਰੇਲਿਆ ਦੇ ਇੱਕ ਜਨਜਾਤੀ ਨੇਤਾ ਟਾਮ ਕਾਲਮਾ ਦਾ ਕਹਿਣਾ ਹੈ ਕਿ ਭਾਰਤੀਆਂ ਉੱਪਰ ਹੋਏ ਹਮਲੇ ਨਸਲਵਾਦ ਤੋਂ ਪ੍ਰੇਰਿਤ ਹੋ ਸਕਦੇ ਹਨ।ਉਹਨਾਂ ਕਿਹਾ ਕਿ ਜੇਕਰ ਇਹ ਪ੍ਰਤੱਖ ਨਸਲਵਾਦ ਨਹੀਂ ਹੈ ਤਾਂ ਇੱਕ ਅਪ੍ਰਤਖ ਨਸਲਵਾਦ ਹੈ।

Date:2010-01-17 Time:00:15:22

ਫੂਡਵਰਕਸ ਦਾ ਆਈਪੀਓ 18 ਤੋਂ ਖੁੱਲ੍ਹੇਗਾ

ਨਵੀਂ ਦਿੱਲੀ : ਦੇਸ਼ ਵਿੱਚ ਡੋਮੀਨੋਜ ਪਿੱਜਾ ਦਾ ਨੈਟਵਰਕ ਸੰਚਾਲਿਤ ਕਰਨ ਵਾਲੀ ਕੰਪਨੀ ਜੁਬੀਲੈਂਟ ਫੂਡਵਰਕਸ ਲਿਮੀਟੇਡ 18 ਜਨਵਰੀ ਨੂੰ ਪੂੰਜੀ ਬਾਜਾਰ ਵਿੱਚ ਉਤਰ ਰਹੀ ਹੈ। ਕੰਪਨੀ ਨੇ ਆਪਣੀ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਦੇ ਰਾਹੀਂ ਦੋ ਕਰੋੜ 26 ਲੱਖ 70 ਹਜਾਰ 447 ਸ਼ੇਅਰ ਵੇਚਕੇ 306 ਕਰੋੜ ਰੁਪਏ ਤੋਂ ਜਿਆਦਾ ਦੀ ਰਾਸ਼ੀ ਜੁਟਾਉਣ ਦੀ ਯੋਜਨਾ ਬਣਾਈ ਹੈ।

Date:2010-01-17 Time:00:15:22

ਇੰਡਸਇੰਡ ਬੈਂਕ ਦਾ ਮੁਨਾਫ਼ਾ ਵੱਧਿਆ

ਮੁੰਬਈ : ਹਿੰਦੁਜਾ ਸਮੂਹ ਦੀ ਇੰਡਸਇੰਡ ਬੈਂਕ ਦਾ ਚਾਲੂ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਵਿੱਚ ਸ਼ੁੱਧ ਮੁਨਾਫ਼ਾ 95.38 ਪ੍ਰਤੀਸ਼ਤ ਦੇ ਵਾਧੇ ਨਾਲ 88.04 ਕਰੋੜ ਰੁਪਏ ਰਿਹਾ ਹੈ। ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਬੈਂਕ ਦਾ ਸ਼ੁੱਧ ਮੁਨਾਫ਼ਾ 45.06 ਕਰੋੜ ਰੁਪਏ ਸੀ।

Date:2010-01-17 Time:00:15:22

ਸੁਜੁਕੀ ਨੇ ਬਣਾਈ ਯੋਜਨਾ

ਹਮਾਮਾਤਸੁ : ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਸੁਜੁਕੀ ਮੋਟਰ ਕਾਰਪੋਰੇਸ਼ਨ ਯੂਰੋਪੀ ਵਾਹਨ ਨਿਰਮਾਤਾ ਕੰਪਨੀ ਫੌਕਸਵਾਗਨ ਵਿੱਚ ਜਲਦ ਹੀ ਹਿੱਸੇਦਾਰੀ ਹਾਸਿਲ ਕਰਨ ਦੀ ਯੋਜਨਾ ਬਣਾ ਰਹੀ ਹੈ।

Date:2010-01-17 Time:00:15:22

ਨਗਦੀ ਸੋਖਣ ਲਈ ਉਪਰਾਲੇ ਕਰ ਸਕਦਾ ਹੈ ਆਰਬੀਆਈ

ਨਵੀਂ ਦਿੱਲੀ - ਅਰਥਸ਼ਾਸਤਰੀਆਂ ਦਾ ਕਹਿਣ ਆ ਹੈ ਕਿ ਮੁੱਦਰਾਸਫੀਤੀ ਦੀ ਦਰ ਦੇ 7 ਫੀਸਦੀ ਤੋਂ ਪਾਰ ਜਾਣ ਮਗਰੋਂ ਭਾਰਤੀ ਰਿਜ਼ਰਵ ਬੈਂਕ ਤੰਤਰ ਵਿਚ ਮੌਜੂਦ ਨਗਦੀ ਸੋਖਣ ਲਈ ਕਦਮ ਚੁੱਕ ਸਕਦਾ ਹੈ।ਕੇਂਦਰੀ ਬੈਂਕ 29 ਜਨਵਰੀ ਨੂੰ ਮੁੱਦਰਾ ਨੀਤੀ ਦੀ ਤਿਮਾਹੀ ਸਮੀਖਿਆ ਪੇਸ਼ ਕਰਨ ਜਾ ਰਿਹਾ ਹੈ।

Date:2010-01-17 Time:00:15:22

ਕਰਜ਼ ਵਿਵਸਥਾ ਵਿਚ ਆਰਬੀਆਈ ਦੀ ਮਹਤੀ ਭੂਮਿਕਾ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਪੇਂਡੂ ਖੇਤਰਾਂ ਅਤੇ ਕਿਸਾਨਾਂ ਦੀਆਂ ਲੋੜਾਂ ਨੂੰ ਵੇਖਦੇ ਹੋਏ ਦੇਸ਼ ਦੀ ਕਰਜ਼ਾ ਵਿਵਸਥਾ ਨੂੰ ਸੰਵੇਦਨਸ਼ੀਲ ਬਨਾਉਣ ਵਿਚ ਭਾਰਤੀ ਰਿਜ਼ਰਵ ਬੈਂਕ ਨੇ ਅਹਿਮ ਭੂਮਿਕਾ ਨਿਭਾਈ ਹੈ।

Date:2010-01-17 Time:00:15:22

ਗੋਲੀਬਾਰੀ ਕਾਰਣ ਲੱਗੀ ਜੰਗਲ 'ਚ ਅੱਗ

ਜੰਮੂ : ਜੰਮੂ ਕਸ਼ਮੀਰ ਦੇ ਪੁੰਛ ਜਿਲ੍ਹੇ ਵਿੱਚ ਸੈਨਾ ਦੀ ਚੌਕੀ ਨੂੰ ਨਿਸ਼ਾਨਾ ਬਣਾਕੇ ਪਾਕਿਸਤਾਨ ਵੱਲੋਂ ਅੱਜ ਹੋਈ ਗੋਲੀਬਾਰੀ ਵਿੱਚ ਕੰਟਰੋਲ ਰੇਖਾ ਨਾਲ ਲੱਗਦੇ ਜੰਗਲ ਖੇਤਰ ਵਿੱਚ ਅੱਗ ਲੱਗ ਗਈ।ਚਸ਼ਮਦੀਦਾਂ ਨੇ ਦੱਸਿਆ ਕਿ ਗੋਲੀ, ਘੋਦਾ ਅਤੇ ਛੱਜਾ ਮਾਨ ਸੈਨਾ ਚੌਕੀ ਨੂੰ ਨਿਸ਼ਾਨਾ ਬਣਾਕੇ ਸੀਮਾ ਪਾਰ ਤੋਂ ਗੋਲੀਬਾਰੀ ਕੀਤੀ ਗਈ।

Date:2010-01-17 Time:00:15:22

ਟੀਸੀਐਸ ਕਰੇਗੀ 8500 ਟ੍ਰੇਨੀਜ਼ ਦੀ ਭਰਤੀ

ਆਈਟੀ ਖੇਤਰ ਦੀ ਪ੍ਰਮੁੱਖ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀਸੀਐਸ) ਨੇ ਕਿਹਾ ਹੈ ਕਿ ਉਹ ਚਾਲੂ ਤਿਮਾਹੀ ਦੇ ਦੌਰਾਨ 8500 ਟ੍ਰੇਨੀਜ਼ ਅਤੇ 3000 ਹੋਰ ਲੋਕਾਂ ਦੀ ਨਿਯੁਕਤੀ ਤੇ ਵਿਚਾਰ ਕਰ ਰਹੀ ਹੈ। ਟੀਸੀਐਸ ਦੇ ਉੱਪਪ੍ਰਧਾਨ ਅਤੇ ਵੈਸ਼ਵਿਕ ਮਾਨਵ ਸੰਸਾਧਨ ਪ੍ਰਮੁੱਖ ਅਜਯੇਂਦਰ ਮੁਖਰਜੀ ਨੇ ਕਿਹਾ ਕਿ ਅਸੀਂ ਤੀਜੀ ਤਿਮਾਹੀ ਵਿੱਚ 8,703 ਟ੍ਰੇਨੀਜ਼ ਦੀ ਨਿਯੁਕਤੀ ਕੀਤੀ ਹੈ। ਚੌਥੀ ਤਿਮਾਹੀ ਵਿੱਚ ਅਸੀਂ 8,500 ਹੋਰ ਟ੍ਰੇਨੀਜ਼ ਦੀ ਨਿਯੁਕਤੀ ਕਰਾਂਗੇ।

Date:2010-01-17 Time:00:15:22

ਚੀਨ 'ਚ ਯਾਹੂ ਵੀ ਰਿਹਾ ਸਾਈਬਰ ਹਮਲੇ ਦੇ ਨਿਸ਼ਾਨੇ 'ਤੇ

ਸੈਨ ਫ੍ਰਾਂਸਿਸਕੋ- ਪ੍ਰਸਿੱਧ ਇੰਟਰਨੈਟ ਸਰਚ ਇੰਜਣ ਗੂਗਲ ਦੀ ਤਰ੍ਹਾਂ ਵੈਬ ਕੰਪਨੀ ਯਾਹੂ ਵੀ ਚੀਨ ਵਿੱਚ ਹੈਕਿੰਗ ਅਤੇ ਹੋਰ ਸਾਈਬਰ ਹਮਲਿਆਂ ਦੇ ਨਿਸ਼ਾਨੇ ਤੇ ਰਿਹਾ ਹੈ। ਗੂਗਲ ਵਿਵਾਦ ਨਾਲ ਜੁੜੇ ਇੱਕ ਵਿਅਕਤੀ ਨੇ ਇਹ ਸਨਸਨੀਖੇਜ ਖੁਲਾਸਾ ਕਰਦੇ ਹੋਏ ਦੱਸਿਆ ਕਿ ਯਾਹੂ ਵੀ ਚੀਨ ਵਿੱਚ ਸਾਈਬਰ ਹਮਲਿਆਂ ਦੇ ਨਿਸ਼ਾਨੇ ਤੇ ਰਿਹਾ ਹੈ। ਇਸ ਵਿਅਕਤੀ ਨੇ ਆਪਣਾ ਨਾਂਅ ਸਰਵਜਨਕ ਨਹੀਂ ਕਰਨ ਦੀ ਸ਼ਰਤ 'ਤੇ ਇਹ ਵੀ ਕਿਹਾ ਕਿ ਗੂਗਲ ਨੇ ਪਿਛਲੇ ਮੰਗਲਵਾਰ ਨੂੰ ਚੀਨ ਵਿੱਚ ਆਪਣਾ ਕੰਮ ਬੰਦ ਕਰਨ ਦੀ ਧਮਕੀ ਦੇਣ ਤੋਂ ਪਹਿਲਾਂ ਇਸ ਬਾਰੇ ਯਾਹੂ ਇੰਕ ਨਾਲ ਗੱਲ ਵੀ ਕੀਤੀ ਸੀ।

Date:2010-01-17 Time:00:15:22

'ਦੀ ਹਰਟ ਲਾਕਰ' ਨੇ ਮਾਰੀ ਬਾਜੀ

ਲਾਸ ਐਂਜਲਿਸ : 'ਦੀ ਹਰਟ ਲਾਕਰ' ਨੂੰ 15ਵੇਂ ਸਲਾਨਾ ਕ੍ਰਿਟਿਕਸ ਚਵਾਈਸ ਐਵਾਰਡ ਵਿੱਚ ਸਰਬੋਤਮ ਫਿਲਮ ਦਾ ਖਿਤਾਬ ਮਿਲਿਆ, ਜਦਕਿ ਬੌਕਸ ਆਫਿਸ ਉੱਤੇ ਧੂੰਮਾਂ ਪਾਉਣ ਵਾਲੀ ਫਿਲਮ ਅਵਤਾਰ ਨੇ ਸਰਬੋਤਮ ਐਕਸ਼ਨ ਫਿਲਮ ਸਮੇਤ ਪੰਜ ਹੋਰ ਪੁਰਸਕਾਰ ਵੀ ਝੱਟਕੇ।

Date:2010-01-17 Time:00:15:22

ਜੋਤੀ ਬਸੁ ਦੀ ਹਾਲਤ ਹੋਰ ਵਿਗੜ੍ਹੀ

ਕੋਲਕਾਤਾ : ਬਜੁਰਗ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਨੇਤਾ ਅਤੇ ਸਾਬਕਾ ਮੁੱਖਮੰਤਰੀ ਜੋਤੀ ਬਸੁ ਦੀ ਤਬੀਅਤ ਪਹਿਲਾਂ ਨਾਲੋਂ ਜਿਆਦਾ ਖ਼ਰਾਬ ਹੋ ਗਈ ਹੈ।ਸ਼੍ਰੀ ਬਸੁ ਦੇ ਬਾਰੇ ਵਿੱਚ ਜਾਰੀ ਮੈਡੀਕਲ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੀ ਤਬੀਅਤ ਬਹੁਤ ਜਿਆਦਾ ਗੰਭੀਰ ਹੋ ਗਈ ਹੈ ਅਤੇ ਉਹਨਾਂ ਦੇ ਜੀਵਨ ਨੂੰ ਬਚਾਉਣ ਦੇ ਲਈ ਹਰਸੰਭਵ ਯਤਨ ਕੀਤੇ ਜਾ ਰਹੇ ਹਨ।

Date:2010-01-17 Time:00:15:22


9   10   11   12   13   14   15   16   17   18  

page no.14

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010