Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 1 - 2010
ਮੁੰਬਈ : ਸਰਵਜਨਕ ਖੇਤਰ ਦੀ ਸਟੇਟ ਬੈਂਕ ਆਫ਼ ਹੈਦਰਾਬਾਦ (ਐੱਸਬੀਐੱਚ) ਨੇ ਚਾਲੂ ਵਿੱਤ ਵਰ੍ਹੇ ਦੀ ਤੀਸਰੀ ਤਿਮਾਹੀ ਵਿੱਚ 220.98 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਪ੍ਰਾਪਤ ਕੀਤਾ ਹੈ, ਜੋ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਦੇ ਸ਼ੁੱਧ ਮੁਨਾਫ਼ੇ ਤੋਂ 8.93 ਫੀਸਦੀ ਜਿਆਦਾ ਹੈ। Date:2010-01-22 Time:00:01:34
ਮੁੰਬਈ : ਧਨਲਕਸ਼ਮੀ ਬੈਂਕ ਨੇ 50 ਹਜਾਰ ਨੋ ਫਰਿਲਜ਼ ਅਕਾਊਂਟ ਖੋਲ੍ਹਣ ਦੀ ਯੋਜਨਾ ਬਣਾਈ ਹੈ। ਬੈਂਕ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਉਹ ਇਹਨਾਂ 50 ਹਜਾਰ ਗ੍ਰਾਹਕਾਂ ਤੱਕ ਕਸਟਮਰ ਸਰਵਿਸ ਪੁਆਇੰਟ ਦੇ ਰਾਹੀਂ ਪਹੁੰਚੇਗੀ। Date:2010-01-22 Time:00:01:34
ਨਵੀਂ ਦਿੱਲੀ : ਦੂਰਸੰਚਾਰ ਸੇਵਾ ਮੁਹੱਈਆ ਕਰਵਾਉਣ ਵਾਲੀ ਨਿੱਜੀ ਖੇਤਰ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਕਮਿਊਨੀਕੇਸ਼ੰਸ ਨੇ ਆਪਣੇ ਜੀਐੱਸਐੱਮ ਅਤੇ ਸੀਡੀਐੱਮਏ ਗ੍ਰਾਹਕਾਂ ਦੇ ਲਈ ਰਾਤ ਵਿੱਚ ਸਸਤੀਆਂ ਦਰਾਂ ਉੱਤੇ ਕਾਲ ਕਰਨ ਦੇ ਲਈ ਦੋ ਵਿਸ਼ੇਸ਼ ਪੈਕ ਪੇਸ਼ ਕੀਤੇ ਹਨ। Date:2010-01-22 Time:00:01:34
ਮੁੰਬਈ : ਭਾਰਤੀ ਸ਼ੇਅਰ ਬਾਜਾਰ ਵਿੱਚ ਵੀਰਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ, ਪ੍ਰੰਤੂ ਦੁਪਹਿਰ ਬਾਅਦ ਇਹ ਗਿਰਾਵਟ ਵੱਡੀ ਗਿਰਾਵਟ ਵਿੱਚ ਬਦਲ ਗਈ। ਅੱਜ ਸੈਂਸੇਕਸ 423 ਅੰਕ ਥੱਲੇ ਡਿੱਗਕੇ 17051 ਦੇ ਪੱਧਰ ਉੱਤੇ ਬੰਦ ਹੋਇਆ, ਜਦਕਿ ਨਿਫ਼ਟੀ 128 ਅੰਕ ਡਿੱਗਣ ਦੇ ਬਾਅਦ 5094 ਦੇ ਪੱਧਰ ਉੱਤੇ ਬੰਦ ਹੋਇਆ। Date:2010-01-22 Time:00:01:34
ਨਵੀਂ ਦਿੱਲੀ- ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਨੇ ਪਾਕਿਸਤਾਨ ਦੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ. ਐਲ.) ਨੇ ਭਾਰਤ ਦੇ ਕਹਿਣ 'ਤੇ ਉਸ ਦੇ ਖਿਡਾਰੀਆਂ ਨੂੰ ਠੁਕਰਾ ਦਿੱਤਾ ਹੈ ਅਤੇ ਕਿਹਾ ਕਿ ਸਰਕਾਰੀ ਪ੍ਰੋਗਰਾਮਾਂ ਅਤੇ ਨਿੱਜੀ ਪ੍ਰਤੀਯੋਗਤਾਵਾਂ ਵਿਚਕਾਰ ਫਰਕ ਸਮਝਣਾ ਚਾਹੀਦਾ ਹੈ। Date:2010-01-22 Time:00:01:34
ਗੱਲ ਫਿਲਮ ਦੀ ਹੈ ਅਤੇ ਉਹ ਵੀ ਕਰਨ ਜੌਹਰ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਦੀ। ਇਸ ਫਿਲਮ ਲਈ ਕਰਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਦੀ ਭੂਮਿਕਾ ਨਿਭਾਉਣ ਲਈ ਇੱਕ ਕਲਾਕਾਰ ਦੀ ਲੋੜ ਸੀ। ਸੋ ਉਹਨਾਂ ਨੇ ਓਬਾਮਾ ਜੀ ਨੂੰ ਸੱਦ ਲਿਆ। ਇਹ ਓਬਮਾ ਹਨ ਕ੍ਰਿਸਟੋਫਰ ਬੀ ਡੰਕਨ। ਕ੍ਰਿਸਟੋਫਰ ਬੀ ਡੰਕਨ ਜੀ ਕਰਨ ਜੌਹਰ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਵਿੱਚ ਅਮਰੀਕੀ ਰਾਸ਼ਟਰਪਤੀ ਦੀ ਭੂਮਿਕਾ ਨਿਭਾ ਰਹੇ ਹਨ। ਇਸ ਫਿਲਮ ਦੀ ਹੀਰੋਇਨ ਕਾਜੋਲ ਹੈ। ਸੋ ਡੰਕਨਜੀ ਨੇ ਜਦੋਂ ਕਾਜੋਲ ਨੂੰ ਦੇਖਿਆ ਤਾਂ ਦੇਖਦੇ ਹੀ ਰਹਿ ਗਏ। ਦੇਖਦੇ ਹੀ ਰਹਿ ਜਾਂਦੇ ਤਾਂ ਵੀ ਠੀਕ ਸੀ। ਬਾਅਦ ਵਿੱਚ ਉਹ ਇਸ ਭਾਰਤੀ ਸੁੰਦਰੀ ਦੀ ਪ੍ਰਸੰਸਾ 'ਤੇ ਉੱਤਰ ਆਏ। ਉਹ ਕਹਿ ਰਹੇ ਹਨ ਕਿ ਕਾਜੋਲ ਅਦਭੁੱਤ ਰੂਪ ਨਾਲ ਸੋਹਣੀ ਹੈ। ਨਾਲ ਹੀ ਇਹ ਵੀ ਕਹਿੰਦੇ ਹਨ ਕਿ ਇਹ ਸੁੰਦਰੀ ਨਾ ਸਿਰਫ਼ ਅ Date:2010-01-22 Time:00:01:33
ਅਭਿਨੇਤਾ ਸਲਮਾਨ ਖਾਨ ਫਿਲਮ 'ਵੀਰ' ਦੀ ਉਹਨਾਂ ਦੀ ਸਹਿ-ਕਲਾਕਾਰ ਅਤੇ ਨਵੀਂ ਅਭਿਨੇਤਰੀ ਜ਼ਰੀਨ ਖਾਨ ਦੀ ਅਭਿਨੇਤਰੀ ਕੈਟਰੀਨਾ ਕੈਫ਼ ਨਾਲ ਤੁਲਨਾ ਦੀ ਚਰਚਾ ਸੁਣ ਕੇ ਤੰਗ ਆ ਚੁੱਕੇ ਹਨ। ਅਭਿਨੇਤਾ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਜ਼ਰੀਨ ਅਤੇ ਕੈਟਰੀਨਾ ਦਾ ਚਿਹਰਾ ਇੱਕ-ਦੂਜੇ ਨਾਲ ਨਹੀਂ ਮਿਲਦਾ। ਜ਼ੀ ਟੀਵੀ ਦੇ ਡਾਂਸ ਰਿਐਲਟੀ ਸ਼ੋਅ 'ਡਾਂਸ ਇੰਡੀਆ ਡਾਂਸ-2' ਵਿੱਚ ਸ਼ਾਮਿਲ ਹੋਏ ਸਲਮਾਨ ਨੇ ਸ਼ੋਅ ਦੇ ਦੌਰਾਨ ਸ਼ੋਅ ਦੇ ਪੇਸ਼ਕਾਰ ਮਿਥੁਨ ਚੱਕਰਵਰਤੀ ਨੂੰ ਕਿਹਾ ਕਿ ਮੀਡੀਆ ਵਾਲੇ ਮੈਥੋਂ ਇਹ ਸਵੀਕਾਰ ਕਰਾਉਣਾ ਚਾਹੁੰਦੇ ਹਨ ਕਿ ਜ਼ਰੀਨ ਅਤੇ ਕੈਟਰੀਨਾ ਇੱਕੋ ਜਿਹੀਆਂ ਦਿਸਦੀਆਂ ਹਨ। ਉਹਨਾਂ ਨੇ ਕਿਹਾ ਕਿ ਉਹ ਇਹ ਕਹਿੰਦੇ-ਕਹਿੰਦੇ ਥੱਕ ਗਏ ਹਨ ਕਿ ਕੈਟਰੀਨਾ ਦੇ ਸਾਹਮਣੇ ਜ਼ਰੀਨ ਕਿਤੇ ਵੀ ਖੜ੍ਹੀ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ ਕੈਟਰੀਨਾ ਨੂੰ ਮੇਰ Date:2010-01-22 Time:00:01:33
ਚਟਗਾਂਵ : ਬੰਗਲਾਦੇਸ਼ ਨੂੰ ਪਹਿਲੇ ਟੈਸਟ ਮੈਚ ਵਿੱਚ 113 ਦੌੜਾਂ ਨਾਲ ਹਰਾਉਣ ਦੇ ਬਾਅਦ ਮੈਚ ਵਿੱਚ ਕਪਤਾਨੀ ਕਰ ਰਹੇ ਭਾਰਤੀ ਟੀਮ ਕਪਤਾਨ ਵਰਿੰਦਰ ਸਹਿਵਾਗ ਨੇ ਆਪਣੇ ਗੇਂਦਬਾਜਾਂ ਦੀ ਡੱਟਕੇ ਪ੍ਰਸ਼ੰਸਾ ਕੀਤੀ ਹੈ। Date:2010-01-22 Time:00:01:33
ਲਾਹੌਰ : ਇੰਡੀਅਨ ਪ੍ਰੀਮੀਅਰ ਲੀਗ-3 ਵਿੱਚ ਫ੍ਰੈਂਚਾਈਜੀ ਟੀਮਾਂ ਦੁਆਰਾ ਕਿਸੇ ਵੀ ਪਾਕਿਸਤਾਨੀ ਕ੍ਰਿਕਟਰ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਨਹੀਂ ਕਰਨ ਤੋਂ ਖਫ਼ਾ ਪਾਕਿਸਤਾਨ ਦੇ ਸਾਬਕਾ ਕਪਤਾਨ ਜਹੀਰ ਅੱਬਾਸ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਦੀ ਹਾਕੀ ਟੀਮ ਨੂੰ ਵੀ ਭਾਰਤ ਵਿੱਚ 28 ਫਰਵਰੀ ਤੋਂ ਦਿੱਲੀ ਵਿਖੇ ਸ਼ੁਰੂ ਹੋ ਰਹੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦੇ ਲਈ ਭਾਰਤ ਦਾ ਦੌਰਾ ਨਹੀਂ ਕਰਨਾ ਚਾਹੀਦਾ ਹੈ। Date:2010-01-22 Time:00:01:33
ਸੰਗੀਤਕਾਰ ਸਾਜਿਦ-ਵਾਜਿਦ 'ਤੇ 'ਵੀਰ' ਦੇ ਨਿਰਦੇਸ਼ਕ ਅਨਿਲ ਸ਼ਰਮਾ ਨੂੰ ਵੀ ਭਰੋਸਾ ਨਹੀਂ ਸੀ ਕਿ ਉਹ ਪੀਰੀਅਡ ਫਿਲਮ ਦੇ ਲਾਇਕ ਸੰਗੀਤ ਤਿਆਰ ਕਰ ਸਕਣਗੇ। ਸਾਜਿਦ-ਵਾਜਿਦ ਅਤੇ ਗੀਤਕਾਰ ਦੀ ਜੋੜੀ ਵੀ ਥੋੜ੍ਹੀ ਅਜੀਬ ਲੱਗਦੀ ਹੈ। ਪਰ ਸਲਮਾਨ ਖਾਨ ਦੇ ਵਿਸ਼ਵਾਸ ਨੂੰ ਸਾਜਿਦ-ਵਾਜਿਦ ਨੇ ਕਾਇਮ ਰੱਖਿਆ। 'ਵੀਰ' ਲਈ ਉਹਨਾਂ ਨੇ ਕੁਝ ਬਿਹਤਰੀਨ ਧੁਨਾਂ ਬਣਾਈਆਂ ਹਨ, ਜਿਹਨਾਂ ਚੋਂ ਇੱਕ ਹੈ 'ਸਲਾਮ ਆਇਆ'। ਕੋਰਿਉਗ੍ਰਾਫਰ ਰੇਖਾ ਅਤੇ ਚਿੰਨੀ ਪ੍ਰਕਾਸ਼ ਨੇ ਉਸ ਜ਼ਮਾਨੇ ਵਿੱਚ ਕੀਤੇ ਜਾਣ ਵਾਲੇ ਡਾਂਸ ਨੂੰ ਸੂਖਮਤਾ ਨਾਲ ਫੜਿਆ ਅਤੇ ਸ਼ਾਨਦਾਰ ਤਰੀਕੇ ਨਾਲ ਇੱਕ ਸ਼ਾਨਦਾਰ ਕੋਠੀ ਵਿੱਚ ਇਸ ਨੂੰ ਫਿਲਮਾਇਆ। ਇਹ ਗਾਣਾ ਇਨ੍ਹੀਂ ਦਿਨੀਂ ਬਹੁਤ ਲੋਕਪ੍ਰਿਅ ਹੋ ਰਿਹਾ ਹੈ। Date:2010-01-22 Time:00:01:33
'ਵੀਰ' ਫਿਲਮ ਦੇ ਗਾਣੇ ਇਨ੍ਹੀਂ ਦਿਨੀਂ ਬਹੁਤ ਲੋਕਪ੍ਰਿਆ ਹੋ ਰਹੇ ਹਨ, ਜਿਸ ਚੋਂ ਇੱਕ ਹੈ 'ਸੁਰੀਲੀ ਅੱਖੀਓਂ ਵਾਲੇ...'। ਸਲਮਾਨ ਤੇ ਫਿਲਮਾਏ ਗਏ ਇਸ ਗੀਤ ਵਿੱਚ ਉਹਨਾਂ ਨੂੰ ਆਪਣੇ ਮਹਿਬੂਬ ਦੀ ਤਲਾਸ਼ ਹੈ ਅਤੇ ਉਹ ਇੱਧਰ-ਉੱਧਰ ਘੁੰਮਦੇ ਰਹਿੰਦੇ ਹਨ। ਇਸ ਗਾਣੇ ਦਾ ਫਿਲਮਾਂਕਣ ਬਹੁਤ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ ਹੈ ਅਤੇ ਸੱਲੂ ਹਮੇਸ਼ਾ ਦੀ ਤਰ੍ਹਾਂ ਇਸ ਵਿੱਚ ਹੈਂਡਸਮ ਨਜ਼ਰ ਆ ਰਹੇ ਹਨ। Date:2010-01-22 Time:00:01:33
ਵਿਜੈਪੁਰ : ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਾਕਿਸਤਾਨ ਨੂੰ ਕੰਟਰੋਲ ਰੇਖਾ ਅਤੇ ਕੌਮਾਂਤਰੀ ਸੀਮਾ ਉੱਤੇ ਸੰਘਰਸ਼ ਵਿਰਾਮ ਦੀ ਉਲੰਘਣਾ ਰੋਕਣ ਨੂੰ ਕਿਹਾ ਹੈ। Date:2010-01-22 Time:00:01:33
'ਕ੍ਰਿਟਿਕ ਚਵਾਇਸ ਮੂਵੀ ਐਵਾਰਡ' ਦੇ ਦੌਰਾਨ ਮੈਰਿਲ ਸਟ੍ਰਿਪ ਦੇ ਬੁੱਲਾਂ ਦੇ ਨਾਲ ਬੁੱਲ ਮਿਲਾ ਚੁੱਕੀ ਹੌਲੀਵੁੱਡ ਕਵੀਨ ਸੈਂਡ੍ਰਾ ਬੁਲਾਕ ਨੇ ਇੱਕ ਵਾਰ ਫਿਰ ਤੋਂ ਅਜਿਹਾ ਕਰਨ ਦੀ ਇੱਛਾ ਰੱਖਦੀ ਹੈ। Date:2010-01-22 Time:00:01:33
ਬਿਊਨਸ ਏਅਰਜ਼- ਅਰਜਨਟੀਨਾ ਦੇ ਸ਼ਹਿਰ ਜੁਨੀਨ ਵਿਚ ਫਸਲ 'ਤੇ ਕੀਟਨਾਸ਼ਕ ਛਿੜਕਣ ਦੇ ਲਈ ਇਸਤੇਮਾਲ ਕੀਤੇ ਜਾਣ ਵਾਲਾ ਇਕ ਜਹਾਜ਼ ਹਵਾਈ ਅੱਡੇ 'ਤੇ ਉੱਤਰ ਰਹੇ ਇਕ ਹੋਰ ਜਹਾਜ਼ ਦੇ ਉਪਰ ਉਤਰ ਗਿਆ। ਇਸ ਦੌਰਾਨ ਜਹਾਜ਼ ਦਾ ਪਾਈਲਟ ਜ਼ਖ਼ਮੀ ਹੋ ਗਿਆ। Date:2010-01-22 Time:00:01:33
ਨਵੀਂ ਦਿੱਲੀ- ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਉਨ੍ਹਾਂ ਖ਼ਬਰਾਂ ਦਾ ਖ਼ੰਡਨ ਕੀਤਾ ਹੈ ਜਿਸ ਵਿਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਉਤਰ ਭਾਰਤ ਵਿਚ ਦੁੱਧ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਲ ਕੋਈ ਅਜਿਹਾ ਪ੍ਰਸਤਾਵ ਨਹੀਂ ਹੈ। Date:2010-01-22 Time:00:01:33
ਮੈਲਬੌਰਨ- ਆਸਟਰੇਲੀਆ 'ਚ ਭਾਰਤੀ ਟੈਕਸੀ ਡਰਾਈਵਰਾਂ 'ਤੇ ਹਮਲੇ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਕੱਲ੍ਹ ਫਿਰ ਆਸਟਰੇਲੀਆ 'ਚ ਇੱਕ ਟੈਕਸੀ ਡਰਾਈਵਰ ਹਮਲੇ ਦਾ ਸ਼ਿਕਾਰ ਹੋਇਆ ਹੈ। Date:2010-01-22 Time:00:01:33
ਨਵੀਂ ਦਿੱਲੀ- ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਨੇ ਪਾਕਿਸਤਾਨ ਦੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ. ਐਲ.) ਨੇ ਭਾਰਤ ਦੇ ਕਹਿਣ 'ਤੇ ਉਸ ਦੇ ਖਿਡਾਰੀਆਂ ਨੂੰ ਠੁਕਰਾ ਦਿੱਤਾ ਹੈ ਅਤੇ ਕਿਹਾ ਕਿ ਸਰਕਾਰੀ ਪ੍ਰੋਗਰਾਮਾਂ ਅਤੇ ਨਿੱਜੀ ਪ੍ਰਤੀਯੋਗਤਾਵਾਂ ਵਿਚਕਾਰ ਫਰਕ ਸਮਝਣਾ ਚਾਹੀਦਾ ਹੈ। Date:2010-01-22 Time:00:01:33
ਨਾਈਜੀਰੀਆ : ਨਾਈਜੀਰੀਆ ਦੇ ਪਲੈਟੋ ਪ੍ਰਾਂਤ ਦੇ ਜੋਸ ਸ਼ਹਿਰ ਵਿੱਚ ਦੋ ਮਜ੍ਹਬੀ ਸਮੂਹਾਂ ਦੇ ਵਿਚਕਾਰ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਹਿੰਸਾ ਵਿੱਚ ਕਰੀਬ 150 ਲੋਕਾਂ ਦੀ ਮੌਤ ਹੋ ਗਈ ਜਦਕਿ 90 ਹੋਰ ਫੱਟੜ ਹੋ ਗਏ ਹਨ। Date:2010-01-21 Time:00:00:43
ਨਵੀਂ ਦਿੱਲੀ - ਕੇਂਦਰ ਸਰਕਾਰ ਡੀਮਡ ਯੂਨੀਵਰਸਿਟੀ ਦੀ ਵਿਵਸਥਾ ਨੂੰ ਖਤਮ ਕਰਨ ਬਾਰੇ ਵਿਚਾਰ ਕਰ ਰਹੀ ਹੈ।ਇਸ ਬਾਰੇ ਸੰਸਦ ਦੇ ਆਗਾਮੀ ਸੈਸ਼ਨ ਵਿਚ ਬਿੱਲ ਲਿਆਂਦਾ ਜਾ ਸਕਦਾ ਹੈ।ਮਨੁੱਖੀ ਸੋਮੇ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਈ ਡੀਮਡ ਯੂਨੀਵਰਸਿਟੀ ਦੀ ਵਿਵਸਥਾ ਨੂੰ ਖਤਮ ਕਰਨ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ। Date:2010-01-21 Time:00:00:43
ਨਵੀਂ ਦਿੱਲੀ : ਮਿੰਨੀ ਨਵਰਤਨ ਕੰਪਨੀ ਮੰਗਲੂਰ ਰਿਫ਼ਾਇਨਰੀ ਐਂਡ ਪੈਟ੍ਰੋਕੈਮੀਕਲਜ਼ ਲਿਮੀਟੇਡ (ਐੱਮਆਰਪੀਐੱਲ) ਨੇ ਚਾਲੂ ਵਿੱਤ ਵਰ੍ਹੇ ਦੀ ਤੀਜੀ ਤਿਮਾਹੀ ਵਿੱਚ ਦਸ ਹਜਾਰ ਕਰੋੜ ਰੁਪਏ ਤੋਂ ਜਿਆਦਾ ਦਾ ਕਾਰੋਬਾਰ ਕਰਦੇ ਹੋਏ 260 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ ਹੈ। Date:2010-01-21 Time:00:00:43
ਨਵੀਂ ਦਿੱਲੀ : ਸਰਵਜਨਕ ਖੇਤਰ ਦੀ 104ਵੀਂ ਪੁਰਾਣੀ ਬੈਂਕ ਆਫ਼ ਇੰਡੀਆ ਆਪਣੀ ਬਰਾਂਚ ਸੰਪਰਕ ਦਾ ਵਿਸਤਾਰ ਕਰਦਿਆਂ ਚਾਲੂ ਵਿੱਤ ਵਰ੍ਹੇ ਦੇ ਅੰਤ ਤੱਕ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ 76 ਨਵੀਆਂ ਬਰਾਂਚਾਂ ਖੋਲ੍ਹੇਗੀ। Date:2010-01-21 Time:00:00:42
ਨਵੀਂ ਦਿੱਲੀ : ਪ੍ਰਮੁੱਖ ਦਵਾਈ ਕੰਪਨੀ ਰੈਨਬੈਕਸੀ ਲੈਬੋਰੇਟਰੀਜ਼ ਨੇ ਬੈਂਗਲੂਰ ਦੀ ਬਾਇਓਵੇਲ ਬਾਇਓਸਾਇੰਸੇਜ ਦੇ ਉਤਪਾਦਾਂ ਦਾ ਅਧਿਕਾਰ ਪਾਉਣ ਅਤੇ ਉਸ ਦੀਆਂ ਪ੍ਰਯੋਗਸ਼ਾਲਾਵਾਂ ਦਾ ਇਸਤੇਮਾਲ ਕਰਨ ਲਈ ਉਸ ਨਾਲ ਸਾਂਝੇਦਾਰੀ ਕਰਕੇ ਟੀਕੇ ਦੇ ਬਾਜਾਰ ਵਿੱਚ ਉਤਰਨ ਦੀ ਘੋਸ਼ਣਾ ਕੀਤੀ ਹੈ। Date:2010-01-21 Time:00:00:42
ਨਵੀਂ ਦਿੱਲੀ- ਸੂਚਨਾ ਤਕਨੀਕੀ ਉਪਕਰਨ ਬਣਾਉਣ ਵਾਲੀ ਤਾਈਵਾਨ ਦੀ ਕੰਪਨੀ ਮਾਈਕ੍ਰੋ ਸਟਾਰ ਇੰਟਰਨੈਸ਼ਨਲ (ਐਮਐਸਆਈ) ਨੇ ਅੱਜ ਭਾਰਤੀ ਲੈਪਟਾਪ ਬਜ਼ਾਰ ਵਿੱਚ ਪ੍ਰਵੇਸ਼ ਕਰਨ ਦੀ ਘੋਸ਼ਣਾ ਦੇ ਨਾਲ ਹੀ ਪੰਜ ਸ਼੍ਰੇਣੀਆਂ ਵਿੱਚ ਲੈਪਟਾਪ ਦੇ 14 ਮਾਡਲ ਪੇਸ਼ ਕੀਤੇ। ਕੰਪਨੀ ਦੇ ਭਾਰਤ ਵਿੱਚ ਪ੍ਰਬੰਧ ਨਿਦੇਸ਼ਕ ਟਾਨੀ ਯਾਂਗ ਨੇ ਇੱਥੇ ਇਸ ਨੂੰ ਪੇਸ਼ ਕਰਨ ਦੇ ਮੌਕੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਵਿੱਚ ਉੱਚ ਤਕਨੀਕ ਨਾਲ ਲੈਸ ਜੀ ਸੀਰੀਜ਼ ਦਾ ਲੈਪਟਾਪ ਵੀ ਸ਼ਾਮਿਲ ਹੈ, ਜੋ ਗੇਮਿੰਗ ਲਈ ਅਨਕੂਲ ਹੈ ਅਤੇ ਇਸ ਸ਼੍ਰੇਣੀ ਦੇ ਲੈਪਟਾਪ ਦੀ ਕੀਮਤ 88 ਹਜ਼ਾਰ ਰੁਪਏ ਹੈ। Date:2010-01-21 Time:00:00:42
ਹੈਦਰਾਬਾਦ : ਡਿਜੀਟਲ ਨਕਸ਼ਾ ਬਣਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਟੇਲ ਐਟਲਸ ਕਲਿਆਣੀ ਇੰਡੀਆ ਲਿਮੀਟੇਡ ਨੇ ਤਾਜਾ ਸੂਚਨਾਵਾਂ ਦੇ ਨਾਲ ਅੱਜ ਭਾਰਤ ਦਾ ਨਵਾਂ ਨਕਸ਼ਾ ਬਾਜਾਰ ਵਿੱਚ ਉਤਾਰਿਆ। Date:2010-01-21 Time:00:00:42
ਚੈਨਈ : ਡਾਈ ਕਾਸਟਿੰਗ ਖੇਤਰ ਦੀ ਕੰਪਨੀ ਸੀਆਰਪੀ ਇੰਡੀਆ ਪ੍ਰਾਈਵੇਟ ਲਿਮੀਟੇਡ ਨੇ ਅਮਰੀਕਾ ਦੀ ਟਵਿਨ ਸਿਟੀ ਡਾਈ ਕਾਸਟਿੰਗ ਕੰਪਨੀ ਦੇ ਨਾਲ ਸੰਯੁਕਤ ਉਪਕ੍ਰਮ ਦੇ ਇੱਕ ਸਮਝੌਤੇ ਉੱਤੇ ਅੱਜ ਸਾਈਨ ਕੀਤੇ। Date:2010-01-21 Time:00:00:42
page no.10 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |