Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 9 - 2009

ਸੁਜਲੋਨ ਨੇ ਵੇਚੇ ਸ਼ੇਅਰ

ਮੁੰਬਈ -ਪਵਨ ਊਰਜ਼ਾ ਖੇਤਰ ਦੀ ਪ੍ਰਮੁੱਖ ਕੰਪਨੀ ਸੁਜਲੋਨ ਐਨਰਜ਼ੀ ਦੇ ਮੋਢੀਆਂ ਨੇ ਕੰਪਨੀ 'ਚ ਆਪਣੀ ਹਿੱਸੇਦਾਰੀ ਦੇ ਸੱਤ ਕਰੋੜ ਸ਼ੇਅਰ ਵੇਚੇ ਹਨ।

Date:2009-09-24 Time:00:08:22

ਓਸ਼ੀਅਨਸੈਟ-2 ਉਪਗ੍ਰਹਿ ਪਰਕੰਮਾ 'ਚ ਸਥਾਪਤ

ਸ਼੍ਰੀਹਰੀਕੋਟਾ - ਮਹਤੀ ਚੰਦਰਯਾਨ-1 ਮੁਹਿੰਮ ਦੇ ਅਚਾਨਕ ਖਤਮ ਹੋਣ ਮਗਰੋਂ ਭਾਰਤੀ ਪੁਲਾੜ ਸੋਧ ਕੇਂਦਰ ਨੇ ਆਪਣੀ ਪਹਿਲੀ ਸਫਲ ਮੁਹਿੰਮ ਅਧੀਨ 20 ਮਿੰਟ ਦੇ ਸਮੇਂ ਵਿਚ ਭਾਰਤੀ ਉਪਗ੍ਰਹਿ ਓਸ਼ੀਅਨਸੈਟ-2 ਸਮੇਤ 7 ਉਪਗ੍ਰਹਿਆਂ ਨੂੰ ਪੁਲਾੜ ਪਰਕੰਮਾ ਵਿਚ ਸਥਾਪਤ ਕੀਤਾ।

Date:2009-09-24 Time:00:08:22

ਰਮਨ ਦੀ ਮੰਤਰੀਆਂ ਨੂੰ ਹਿਦਾਇਤ

ਰਾਏਪੁਰ - ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਆਪਣੇ ਮੰਤਰੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਮੀਡੀਆ ਸਾਹਮਣੇ ਸੀਨੀਅਰ ਅਧਿਕਾਰੀਆਂ ਨਾਲ ਜੁੜੀ ਕੋਈ ਵੀ ਆਮ ਟਿੱਪਣੀ ਕਰਦੇ ਹੋਏ ਲੱਛਮਣ ਰੇਖਾ ਦਾ ਖਿਆਲ ਜ਼ਰੂਰ ਰੱਖਣ।

Date:2009-09-24 Time:00:08:22

ਓਸ਼ੀਅਨਸੈਟ-2 ਦਾ ਪ੍ਰਖੇਪਣ ਸ਼ਾਨਦਾਰ ਪ੍ਰਾਪਤੀ : ਨਾਇਰ

ਸ਼੍ਰੀਹਰੀਕੋਟਾ - ਭਾਰਤੀ ਪੁਲਾੜ ਸੋਧ ਸੰਗਠਨ ਦੇ ਪ੍ਰਧਾਨ ਜੀ. ਮਾਧਵਨ ਨਾਇਰ ਨੇ ਬੁੱਧਵਾਰ ਨੂੰ ਛੇ ਹੋਰਨਾਂ ਨੈਨੋ ਉਪਗ੍ਰਹਿਆਂ ਸਮੇਤ ਓਸ਼ੀਅਨਸੈਟ-2 ਦੇ ਪ੍ਰਖੇਪਣ ਨੂੰ ਸ਼ਾਨਦਾਰ ਪ੍ਰਾਪਤੀ ਕਰਾਰ ਦਿੱਤਾ।ਨਾਇਰ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਪ੍ਰਾਪਤੀ ਹੈ।

Date:2009-09-24 Time:00:08:22

ਜਾਨ ਦੇ ਬਾਈਕ ਪ੍ਰੇਮ ਤੋਂ ਪਰੇਸ਼ਾਨ ਬਿਪਾਸ਼ਾ

ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਸੂ ਆਪਣੇ ਬੁਆਏਫ੍ਰੈਂਡ ਅਤੇ ਅਭਿਨੇਤਾ ਜਾਨ ਅਬ੍ਰਾਹਿਮ ਦੇ ਬਾਈਕ ਪ੍ਰੇਮ ਤੋਂ ਕਾਫੀ ਪਰੇਸ਼ਾਨ ਹੈ। ਦਰਅਸਲ, ਬਿਪਾਸ਼ਾ ਅਤੇ ਜਾਨ ਲੰਬੇ ਸਮੇਂ ਤੋਂ ਇੱਕ-ਦੂਜੇ ਨਾਲ ਰਿਲੇਸ਼ਨਸ਼ਿਪ ਵਿੱਚ ਹਨ। ਪਰ ਇੱਕ ਪਾਸੇ ਜਾਨ ਦੀ ਗਰਲਫ੍ਰੈਂਡ ਬਿਪਾਸ਼ਾ ਹੈ ਤਾਂ ਦੂਜੇ ਪਾਸੇ ਉਹਨਾਂ ਦਾ ਬਾਈਕ ਪ੍ਰੇਮ। ਜਾਨ ਬਾਈਕ ਦੇ ਐਨੇ ਜਿਆਦਾ ਦੀਵਾਨੇ ਹਨ ਕਿ ਜਦੋਂ ਵੀ ਬਿਪਾਸ਼ਾ ਉਹਨਾਂ ਦੀ ਬਾਈਕ 'ਤੇ ਬੈਠਦੀ ਹੈ ਤਾਂ ਤਰ੍ਹਾਂ-ਤਰ੍ਹਾਂ ਦੀ ਨਸੀਹਤ ਦਿੰਦੇ ਰਹਿੰਦੇ ਹਨ ਤਾਂ ਕਿ ਉਹਨਾਂ ਦੀ ਬਾਈਕ 'ਤੇ ਕੋਈ ਖਰੋਚ ਨਾ ਆ ਜਾਵੇ। ਉਹਨਾਂ ਦੀ ਇਸ ਗੱਲ ਤੋਂ ਪਰੇਸ਼ਾਨ ਹੋ ਕੇ ਬਿਪਾਸ਼ਾ ਨੇ ਉਹਨਾਂ ਨਾਲ ਬਾਈਕ 'ਤੇ ਬੈਠਣਾ ਹੀ ਛੱਡ ਦਿੱਤਾ ਹੈ। ਹਾਲ ਹੀ ਵਿੱਚ ਇੱਕ ਬਾਈਕ ਲਾਂਚ ਦੇ ਫੰਕਸ਼ਨ ਵਿੱਚ ਜਾਨ ਇੱਥੇ ਤੱਕ ਕਹਿ ਚੁੱਕੇ ਹਨ ਕਿ ਉਹ ਆਪਣੀ ਬਾਈਕ ਨੂ

Date:2009-09-24 Time:00:08:21

'ਅਜਬ ਪ੍ਰੇਮ..' 'ਤੇ ਟਿਕਿਆ ਸੰਤੋਸ਼ੀ ਦਾ ਭਵਿੱਖ

ਜੇਕਰ ਹਿੰਦੀ ਫਿਲਮ ਜਗਤ ਦੇ ਫਿਲਮ ਨਿਰਦੇਸ਼ਕਾਂ ਦੀ ਗੱਲ ਕੀਤੀ ਜਾਵੇ ਤਾਂ ਰਾਜਕੁਮਾਰ ਸੰਤੋਸ਼ੀ ਦਾ ਨਾਂਅ ਨਾ ਲਿਆ ਜਾਵੇ ਤਾਂ ਸ਼ਾਇਦ ਗੱਲ ਅਧੂਰੀ ਜਿਹੀ ਲੱਗੇਗੀ। ਉਹਨਾਂ ਦੀਆਂ ਫਲਾਪ ਫਿਲਮਾਂ ਨੇ ਉਹਨਾਂ ਦੇ ਕੈਰੀਅਰ ਵਿੱਚ ਇੱਕ ਕਾਲਾ ਫਲਸਫ਼ਾ ਲਿਖ ਦਿੱਤਾ ਹੈ, ਪਰੰਤੂ ਫਿਰ ਵੀ ਇੱਕ ਸਮਾਂ ਸੀ, ਜਦੋਂ ਰਾਜਕੁਮਾਰ ਸੰਤੋਸ਼ੀ ਦੀਆਂ ਫਿਲਮਾਂ ਬੌਕਸ ਆਫਿਸ ਉੱਤੇ ਖੂਬ ਤਾੜੀਆਂ ਅਤੇ ਪੈਸਾ ਵਸੂਲ ਦੀਆਂ ਸਨ।

Date:2009-09-24 Time:00:08:21

ਪ੍ਰਿਅੰਕਾ ਚੋਪੜਾ : ਦੌਰ ਵਿਗਿਆਪਨਾਂ ਦਾ

ਚਾਹੇ ਹਰ ਨਿੱਕੇ ਮੋਟੇ ਕੰਮ 'ਚ ਪ੍ਰਿਅੰਕਾ ਚੋਪੜਾ ਜੋਤਸ਼ੀਆਂ ਦੀ ਸਲਾਹ ਨਹੀਂ ਲੈਂਦੀ ਫਿਰ ਵੀ ਉਸ ਦੇ ਪਰਿਵਾਰ ਨੇ ਇਕ ਆਪਣਾ ਪਰਿਵਾਰਕ ਜੋਤਸ਼ੀ ਰੱਖਿਆ ਹੋਇਆ ਹੈ। ਫ਼ਿਲਮ ਇੰਡਸਟਰੀ 'ਚ ਲੰਮਾ ਸਮਾਂ ਗੁਜ਼ਾਰਨ ਤੋਂ ਬਾਅਦ ਹੁਣ ਉਸ ਨੂੰ ਫ਼ਿਲਮ ਨਿਰਮਾਣ ਦੇ ਦੂਸਰੇ ਪੱਖ ਵੀ ਆਕਰਸ਼ਿਤ ਕਰਨ ਲੱਗ ਪਏ ਹਨ। ਉਹ ਚਾਹੁੰਦੀ ਹੈ ਕਿ ਉਹ ਸਹਾਇਕ ਨਿਰਦੇਸ਼ਕ ਦਾ ਵੀ ਕੰਮ ਕਰੇ। ਸੈਟ 'ਤੇ ਸਮੇਂ 'ਤੇ ਪਹੁੰਚਣਾ ਉਸ ਦੀ ਆਦਤ ਹੈ। ਹਰ ਨਿੱਕੀ ਮੋਟੀ ਗੱਲ ਦਾ ਉਹ ਖਿਆਲ ਰੱਖਦੀ ਹੈ। ਉਸ ਨੇ ਦਰਸ਼ਕਾਂ ਨੂੰ ਹਮੇਸ਼ਾ ਵਰਾਇਟੀ ਦਿੱਤੀ ਹੈ ਤੇ ਕੋਸ਼ਿਸ਼ ਕੀਤੀ ਹੈ ਕਿ ਹਰ ਫ਼ਿਲਮ 'ਚ ਉਹ ਨਵਾਂਪਨ ਦਿਖਾਵੇ। ਜੁਗਲ ਹੰਸ ਰਾਜ ਨਾਲ 'ਪਿਆਰ ਇਮਪਾਸੀਬਲ' ਫ਼ਿਲਮ ਕਰ ਰਹੀ ਹੈ। ਪ੍ਰਿਅੰਕਾ ਨੂੰ ਯਕੀਨ ਹੈ ਕਿ ਜੁਗਲ ਇਕ ਦਿਨ ਕਾਮਯਾਬ ਨਿਰਦੇਸ਼ਕ ਹੋਏਗਾ। 'ਫੈਸ਼ਨ' 'ਚ ਆਪਣੇ ਕੰਮ ਨਾਲ ਸਭ ਨੂੰ ਪ੍ਰਭਾ

Date:2009-09-24 Time:00:08:21

ਬਾਲਕੋ ਕਾਰਖਾਨੇ ਦੀ ਚਿਮਨੀ ਡਿੱਗੀ, 8 ਮਜ਼ਦੂਰ ਮਰੇ

ਕੋਰਬਾ - ਛੱਤੀਸਗੜ੍ਹ ਦੇ ਕੋਰਬਾ ਜਿਲ੍ਹੇ ਵਿਚ ਅੱਜ ਭਾਰਤ ਐਲਮੂਨੀਅਮ ਕੰਪਨੀ ਦੇ ਉਸਾਰੀ ਅਧੀਨ ਕਾਰਖਾਨੇ ਦੀ ਚਿਮਨੀ ਡਿੱਗਣ ਨਾਲ 8 ਮਜ਼ਦੂਰਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਅਤੇ ਲਗਭੱਗ 100 ਮਜ਼ਦੂਰ ਮਲਬੇ ਵਿਚ ਦੱਬੇ ਹੋਏ ਹਨ।

Date:2009-09-24 Time:00:08:21

ਰੋਹਤਾਸ 'ਚ ਮਾਓਵਾਦੀਆਂ ਖਿਲਾਫ ਮੁਹਿੰਮ ਜ਼ਾਰੀ

ਡੇਹਰੀ ਆਨ ਸੋਨ - ਬਿਹਾਰ ਦੇ ਅੱਤਵਾਦ ਪ੍ਰਭਾਵਿਤ ਰੋਹਤਾਸ ਜਿਲ੍ਹੇ ਦੀ ਕੈਮੂਰ ਪਹਾੜੀ ਉੱਪਰ ਪ੍ਰਤੀਬੰਧਤ ਅੱਤਵਾਦੀ ਸੰਗਠਨ ਭਾਰਤੀ ਕਮਿਊਨਿਸਟ ਪਾਰਟੀ ਦੇ ਸਥਾਪਨਾ ਦਿਹਾੜੇ ਨੂੰ ਲੈ ਕੇ ਅੱਤਵਾਦੀਆਂ ਦੇ ਜਮਾਂ ਹੋਣ ਦੀ ਸੂਚਨਾ ਮਗਰੋਂ ਪੁਲਿਸ ਵੱਲੋਂ ਵਿਸ਼ੇਸ਼ ਕਾਂਬਿੰਗ ਮੁਹਿੰਮ ਚਲਾਈ ਗਈ ਹੈ।

Date:2009-09-24 Time:00:08:21

ਪਾਕਿਸਤਾਨ ਨੂੰ 134 ਰਨਾਂ ਦੀ ਚੁਣੌਤੀ

ਜੋਹੰਸਬਰਗ - ਚੈਪਿਅੰਜ਼ ਟ੍ਰਾਫ਼ੀ ਦੇ ਦੂਸਰੇ ਮੈਚ 'ਚ ਵੈਸਟਇੰਡੀਜ਼ ਨੇ ਪਾਕਿਸਤਾਨ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ,ਲੇਕਿਨ ਪਾਕਿਸਤਾਨੀ ਗੇਂਦਬਾਜ਼ਾਂ ਨੇ ਉਸ ਨੂੰ ਸ਼ੁਰੂਆਤੀ ਝਟਕੇ ਦੇ ਕੇ ਉਸ ਦੇ ਫੈਸਲੇ ਨੂੰ ਗੱਲਤ ਸਾਬਤ ਕਰ ਦਿੱਤਾ।ਨਿਕੀਤਾ ਮਿਲਰ ਦੇ ਅਰਧ ਸੈਂਕੜੇ (51) ਦੇ ਇਲਾਵਾ ਹੋਰ ਕੋਈ ਬੱਲੇਬਾਜ਼

Date:2009-09-24 Time:00:08:21

ਯੁਵਰਾਜ ਚੈਂਪਿਅੰਜ਼ ਟ੍ਰਾਫੀ ਤੋਂ ਬਾਹਰ

ਜੋਹੰਸਬਰਗ - ਚੈਪਿਅੰਜ਼ ਟ੍ਰਾਫੀ 'ਚ ਖਿਤਾਬ ਦੀ ਪ੍ਰਬਲ ਦਾਅਵੇਦਾਰ ਮੰਨੀ ਜਾ ਰਹੀ ਟੀਮ ਇੰਡੀਆ ਨੂੰ ਉਸ ਸਮੇਂ ਗਹਿਰਾ ਝੱਟਕਾ ਲੱਗਿਆ,ਜਦੋਂ ਉਸ ਦੇ ਆਕ੍ਰਮਕ ਬੱਲੇਬਾਜ਼ ਯੁਵਰਾਜ ਸਿੰਘ ਦੇ ਸੱਜੇ ਹੱਥ ਦੀ ਉਂਗਲੀ 'ਚ ਸੱਟ ਲੱਗਣ ਕਾਰਣ ਟੂਰਨਾਮੈਂਟ ਤੋਂ ਬਾਹਰ ਹੋ ਗਏ।

Date:2009-09-24 Time:00:08:21

ਅਕਸ਼ੈ: 150 ਫੁੱਟ ਪਾਣੀ 'ਚ 40 ਸ਼ਾਰਕ ਨਾਲ

ਸਟੰਟ ਕਰਨ ਦੇ ਮਾਮਲੇ ਵਿੱਚ ਅਕਸ਼ੈ ਕੁਮਾਰ ਬਾਲੀਵੁੱਡ ਦੇ ਹੋਰ ਹੀਰੋਜ਼ ਤੋਂ ਮੀਲਾਂ ਅੱਗੇ ਹਨ। ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਬਿਨਾ ਡੁਪਲੀਕੇਟ ਦੀ ਮੱਦਦ ਤੋਂ ਉਹ ਸਾਰੇ ਸਟੰਟ ਆਪਣੇ ਆਪ ਕਰਨ। ਪਹਿਲਾਂ ਉਹਨਾਂ ਦੀ ਪਤਨੀ ਟਵਿੰਕਲ ਅਕਸ਼ੈ ਦੀ ਇਸ ਆਦਤ ਤੋਂ ਬਹੁਤ ਪਰੇਸ਼ਾਨ ਰਹਿੰਦੀ ਸੀ, ਪਰ ਉਹਨਾਂ ਨੇ ਵੀ ਅਕਸ਼ੈ ਨੂੰ ਇਸ ਬਾਰੇ ਬੋਲਣਾ ਬੰਦ ਕਰ ਦਿੱਤਾ। ਹੁਣ ਉਹ ਕਹਿੰਦੀ ਹੈ ਕਿ ਮੈਨੂੰ ਪਤਾ ਹੈ ਕਿ ਅਕਸ਼ੈ ਹਰ ਸਟੰਟ ਸਫ਼ਲਤਾਪੂਰਵਕ ਕਰ ਸਕਦੇ ਹਨ, ਇਸ ਲਈ ਮੈਂ ਚਿੰਤਾ ਕਰਨੀ ਛੱਡ ਦਿੱਤੀ। ਵੈਸੇ ਤਾਂ ਅਕਸ਼ੈ ਨੇ ਕਈ ਖਤਰਨਾਕ ਸੀਨ ਕੀਤੇ ਹਨ, ਪਰ 'ਬਲੂ' ਵਿੱਚ ਪਾਣੀ ਦੇ ਅੰਦਰ ਕੀਤੇ ਗਏ ਸਟੰਟ ਨੂੰ ਉਹ ਆਪਣੇ ਖਤਰਨਾਕ ਸਟੰਟਸ 'ਚੋਂ ਇੱਕ ਮੰਨਦੇ ਹਨ। ਅਕਸ਼ੈ ਦਾ ਇਸ ਬਾਰੇ ਕਹਿਣਾ ਹੈ ਕਿ ਪਾਣੀ ਦੇ ਅੰਦਰ ਐਕਸ਼ਨ ਸੀਨ ਕਰਨਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ।

Date:2009-09-24 Time:00:08:21

ਰਿਤੇਸ਼ ਦੇਸ਼ਮੁੱਖ : ਲਾਰਾ-ਸੁਸ਼ ਦੋਵੇਂ ਇੱਕ ਹੀ

ਰਾਮ ਗੋਪਾਲ ਵਰਮਾ ਦੀ ਫ਼ਿਲਮ 'ਰਣ' ਲਈ ਰਿਤੇਸ਼ ਦੇਸ਼ਮੁੱਖ ਨੇ ਆਪਣਾ ਚਿਹਰਾ ਮੁਹਰਾ ਬਦਲਿਆ ਹੈ ਤੇ ਨਾਲ ਹੀ ਕਬੂਲਿਆ ਹੈ ਕਿ ਉਸ ਦੀ ਲੁਕ (ਦਿੱਖ) 'ਟਸ਼ਨ' ਵਾਲੇ ਅਕਸ਼ੈ ਕੁਮਾਰ ਤੋਂ ਪ੍ਰੇਰਿਤ ਹੈ। 'ਰਣ' 'ਚ ਚੰਗੇ ਇਨਸਾਨ ਦੀ ਭੂਮਿਕਾ ਨਿਭਾਉਣ ਤੇ ਉਸ ਦਾ ਜਵਾਬ ਹੈ ਕਿ ਭਲਾ ਚੰਗੇ ਇਨਸਾਨਾਂ ਦੇ ਵਾਲ ਛੋਟੇ ਨਹੀਂ ਹੁੰਦੇ? ਫ਼ਿਲਮ 'ਨਾਚ' 'ਚ ਗੰਭੀਰ ਕਿਰਦਾਰ ਕਰਨ ਵਾਲੇ ਰਿਤੇਸ਼ ਨੇ 'ਰਣ' 'ਚ ਵੱਖਰੀ ਤਰ੍ਹਾਂ ਦਾ ਗੰਭੀਰ ਚਰਿੱਤਰ ਨਿਭਾਇਆ ਹੈ। ਇਸ ਤੋਂ ਵੱਧ ਉਹ ਕੁਝ ਹੋਰ 'ਰਣ' ਫ਼ਿਲਮ ਦੇ ਸਬੰਧ 'ਚ ਨਹੀਂ ਕਹਿੰਦਾ। ਅਮਿਤਾਭ ਬੱਚਨ ਨਾਲ ਫ਼ਿਲਮ ਕਰਨ 'ਤੇ ਰਿਤੇਸ਼ ਨੇ ਕਿਹਾ ਹੈ ਕਿ ਉਸ ਮਹਾਨ ਵਿਅਕਤੀ ਨਾਲ 'ਅਲਾਦੀਨ', 'ਡਰਨਾ ਜ਼ਰੂਰੀ ਹੈ' ਤੋਂ ਬਾਅਦ 'ਰਣ' ਉਸ ਦੀ ਤੀਸਰੀ ਫ਼ਿਲਮ ਹੈ। ਅਮਿਤਾਭ ਦਾ ਵੱਡਾ ਪ੍ਰਸੰਸਕ ਰਿਤੇਸ਼ ਅਮਿਤਾਭ ਦੀ ਚੰਗੀ ਸਿਹਤ ਲਈ ਕਾਮਨਾ ਵੀ ਕਰਦਾ ਹੈ। ਨਿੱ

Date:2009-09-24 Time:00:08:21

ਅਮਰੀਕਾ ਨੇ ਕੀਤੀ ਜਾਪਾਨ ਨੂੰ ਅਪੀਲ

ਨਿਊਯਾਰਕ : ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਨੇ ਜਾਪਾਨ ਨੂੰ ਅਪੀਲ ਕੀਤੀ ਕਿ ਉਹ ਅਫ਼ਗਾਨਿਸਤਾਨ ਵਿਖੇ ਅਮਰੀਕੀ ਅਗਵਾਈ ਵਾਲੇ ਸੈਨਾ ਅਭਿਆਨ ਵਿੱਚ ਸ਼ਾਮਿਲ ਜਲ ਸੈਨਾ ਪੋਤਾਂ ਨੂੰ ਬਾਲਣ ਦੀ ਸਪਲਾਈ ਜਾਰੀ ਰੱਖੇ।

Date:2009-09-24 Time:00:08:21

ਸੰਤੁਸ਼ਟ ਨਹੀਂ ਭਾਰਤ ਪਾਕਿ ਦੀ ਕਾਰਵਾਈ ਤੋਂ : ਮਾਕਨ

ਅੰਮ੍ਰਿਤਸਰ/ਬਟਾਲਾ-ਕੇਂਦਰੀ ਗ੍ਰਹਿ ਮੰਤਰੀ ਪੀ. ਚਿੰਦਬਰਮ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਸ੍ਰੀ ਅਜੈ ਮਾਕਨ ਨੇ ਇਥੇ ਅੰਮ੍ਰਿਤਸਰ ਵਿਖੇ ਆਖਿਆ ਕਿ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਹੁਣ ਤੱਕ ਪਾਕਿਸਤਾਨ ਵੱਲੋਂ ਕੀਤੀ ਗਈ ਕਾਰਵਾਈ ਤੋਂ ਭਾਰਤ ਸੰਤੁਸ਼ਟ ਨਹੀਂ ਹੈ।

Date:2009-09-24 Time:00:08:21

ਹਰਿਆਣਾ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਜਾਰੀ

ਨਵੀਂ ਦਿੱਲੀ : ਕਾਂਗਰਸ ਨੇ ਸਾਬਕਾ ਉਪ ਮੁੱਖ ਮੰਤਰੀ ਚੰਦਰਮੋਹਨ ਨੂੰ ਨਜ਼ਰੰਦਾਜ ਕਰਦੇ ਹੋਏ ਹਰਿਆਣਾ ਵਿੱਚ 13 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਬੁੱਧਵਾਰ ਨੂੰ 68 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ।

Date:2009-09-24 Time:00:08:21

ਮੰਦਬੁੱਧੀ ਔਰਤਾਂ ਦਾ ਸੋਸ਼ਣ ਦੇਹ ਵਪਾਰ 'ਚ

ਸ਼ਿਵਪੁਰੀ - ਇੰਸਾਨੀਅਤ ਨੂੰ ਧਾਕ 'ਤੇ ਰੱਖ ਹੁਣ ਮੰਦਬੁੱਧੀ ਔਰਤਾਂ ਨੂੰ ਵੀ ਦੇਹ ਵਪਾਰ ਵਰਗੇ ਘਿਨਾਉਣੇ ਧੰਦੇ 'ਚ ਲਗਾਉਣ ਦੀਆਂ ਖਬਰਾਂ ਹਨ,ਇਸ ਦਾ ਪਤਾ ਤਦ ਚੱਲਿਆ ਜਦ ਇੱਕ ਮੰਦਬੁੱਧੀ ਮੱਧਪ੍ਰਦੇਸ਼ ਦੇ ਸ਼ਿਵਪੁਰੀ ਸ਼ਹਿਰ ਦੇ ਰੇਡ ਲਾਈਟ ਖੇਤਰ ਤੋਂ ਭੱਜਕੇ ਕੱਲ੍ਹ ਸ਼ਾਮ ਦੇਹਾਤੀ ਥਾਣੇ ਜਾ ਪਹੁੰਚੀ ਅਤੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਲੱਗਭਗ ਦੋ ਮਹੀਨੇ ਤੋਂ ਇੱਕ ਵੇਸ਼ਵਾ ਨੂੰ ਆਪਣੇ ਘਰ 'ਚ ਬੰਦ ਕਰਕੇ ਰੱਖਿਆ ਹੈ ਅਤੇ ਉਸ ਤੋਂ ਜਬਰੀ ਦੇਹ ਵਪਾਰ ਕਰਵਾਇਆ ਜਾ ਰਿਹਾ ਹੈ।

Date:2009-09-24 Time:00:08:21

ਚੌਟਾਲਾ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ

ਡੱਬਵਾਲੀ - ਡੱਬਵਾਲੀ ਵਿਧਾਨ ਸਭਾ ਹਲਕੇ ਤੋਂ ਇਨੈਲੋ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਅਜੈ ਸਿੰਘ ਚੌਟਾਲਾ ਨੇ ਅੱਜ ਤਕਰੀਬਨ ਸਵਾ 11 ਵਜੇ ਡੱਬਵਾਲੀ ਦੇ ਚੋਣ ਅਧਿਕਾਰੀ ਸੁਭਾਸ਼ ਗਾਬਾ ਕੋਲ ਆਪਣੇ ਨਾਮਜਦਗੀ ਕਾਗਜ਼ ਦਾਖਲ ਕੀਤੇ।

Date:2009-09-24 Time:00:08:21

ਹਾਫਿਜ਼ ਸਈਦ ਗ੍ਰਿਫ਼ਤਾਰ : ਗਿਲਾਨੀ

ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਜਮਾਤ ਉਦ ਦਾਅਵਾ ਦੇ ਪ੍ਰਮੁੱਖ ਹਾਫਿਜ ਸਈਦ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ।

Date:2009-09-24 Time:00:08:21

ਵੇਕ ਅਪ ਸਿਡ

ਸਿਡ (ਰਣਬੀਰ ਕਪੂਰ) ਦਾ ਵੈਸੇ ਤਾਂ ਪੂਰਾ ਨਾਮ ਸਿਧਾਰਥ ਮੇਹਰਾ ਹੈ, ਪਰ ਦੋਸਤ ਉਸ ਨੂੰ ਸਿਡ ਹੀ ਕਹਿੰਦੇ ਹਨ। ਸਿਡ, ਇੱਕ ਸਧਾਰਨ ਮੁੰਡਾ ਹੈ। ਹਾਲ ਹੀ ਵਿੱਚ ਉਸਨੇ ਕਾਲਜ ਦੀ ਪੜ੍ਹਾਈ ਖਤਮ ਕੀਤੀ ਹੈ ਅਤੇ ਉਸ ਨੂੰ ਨਹੀਂ ਪਤਾ ਹੈ ਕਿ ਅੱਗੇ ਉਹ ਕੀ ਕਰੇਗਾ। ਕਦੇ ਉਸਨੇ ਅਜਿਹੀ ਯੋਜਨਾ ਵੀ ਨਹੀਂ ਬਣਾਈ ਅਤੇ ਨਾ ਹੀ ਇਸ ਬਾਰੇ ਸੋਚਿਆ। ਫਿਲਹਾਲ ਉਹ ਦੋਸਤਾਂ ਦੇ ਨਾਲ, ਟੀਵੀ ਦੇਖ ਕੇ, ਖਾਂਦੇ ਹੋਏ, ਸੌਂਦੇ ਹੋਏ ਅਤੇ ਸੁਫ਼ਨੇ ਦੇਖਦੇ ਹੋਏ ਸਮਾਂ ਕੱਟਦਾ ਹੈ। ਸਿਡ ਮੰਨਦਾ ਹੈ ਕਿ ਜੇਕਰ ਸਭ ਆਪਣੀ ਰਫ਼ਤਾਰ ਥੋੜ੍ਹੀ ਹੌਲੀ ਕਰ ਦੇਣ ਤਾਂ ਦੁਨੀਆ ਹੋਰ ਬਿਹਤਰ ਥਾਂ ਹੋ ਸਕਦੀ ਹੈ। ਲਾਪਰਵਾਹ ਅਤੇ ਸੁਸਤ ਕਿਸਮ ਦਾ ਸਿਡ ਹਰ ਤਰ੍ਹਾਂ ਦੀ ਜਿੰਮੇਦਾਰੀ ਤੋਂ ਬਚਦਾ ਹੈ। ਵੈਸੇ ਸਿਡ ਇੱਕ ਹੱਸਮੁੱਖ, ਇਮਾਨਦਾਰ ਅਤੇ ਮਿਲਣਸਾਰ ਮੁੰਡਾ ਹੈ। ਰਿਸ਼ੀ (ਨਮਿਤ ਦਾਸ) ਅਤੇ ਲਛਮੀ (ਸ਼

Date:2009-09-23 Time:00:17:12

ਬਲੂ

ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਫਿਲਮ 'ਬਲੂ' ਦੀ ਖਾਸੀਅਤ ਹੈ ਇਸਦਾ ਅੰਡਰ ਵਾਟਰ ਐਕਸ਼ਨ। ਸ਼ਾਇਦ ਹੀ ਭਾਰਤੀ ਫਿਲਮ ਇਤਿਹਾਸ ਵਿੱਚ ਪਾਣੀ ਦੇ ਅੰਦਰ ਇਸ ਤਰ੍ਹਾਂ ਦੇ ਸੀਨ ਫਿਲਮਾਏ ਗਏ ਹੋਣ। ਇਸ ਫਿਲਮ ਦੇ ਨਿਰਮਾਣ ਵਿੱਚ ਦੁਨੀਆ ਦੇ ਸਭ ਤਕਨੀਸ਼ੀਅਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਅੰਡਰਵਾਟਰ ਸਪੈਸ਼ਲਿਸਟ ਕੈਮਰਾਮੈਨ ਪੀਟੀ ਜੁਕਾਰਨੀ ਇਸ ਫਿਲਮ ਨਾਲ ਜੁੜੇ ਹੋਏ ਹਨ, ਜੋ ਪਾਇਰੇਟਸ ਆਫ ਕੈਰੇਬੀਅਨ ਅਤੇ ਡੀਪ ਬਲੂ ਵਰਗੀਆਂ ਫਿਲਮਾਂ ਕਰ ਚੁੱਕੇ ਹਨ। ਜੇਮਸ ਬੋਮੋਲਿਕ ਇਸ ਫਿਲਮ ਦੇ ਐਕਸ਼ਨ ਡਾਇਰੈਕਟਰ ਹਨ। ਅੰਤਰਰਾਸ਼ਟਰੀ ਪੌਪ ਸਟਾਰ ਕਾਇਲੀ ਮਿਨਾਗ ਨੇ ਇੱਕ ਖਾਸ ਆਈਟਮ ਨੰਬਰ ਫਿਲਮ ਲਈ ਕੀਤਾ ਹੈ। ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਅਤੇ ਸਾਉਂਡ ਇੰਜੀਨੀਅਰ ਰੇਸੁਲ ਪੁਕੋਟੀ ਨੇ ਵੀ ਆਪਣਾ ਯੋਗਦਾਨ 'ਬਲੂ' ਨੂੰ ਦਿੱਤਾ ਹੈ। ਬਹਿਮਾਸ

Date:2009-09-23 Time:00:17:12

ਸ਼ਾਹਿਦ ਦੀਆਂ ਨਵੀਂਆ ਫ਼ਿਲਮਾਂ

ਸ਼ਾਹਿਦ ਦੀ ਹਾਲ ਵਿੱਚ ਹੀ ਰਿਲੀਜ਼ ਹੋਈ ਫ਼ਿਲਮ 'ਦਿਲ ਬੋਲੇ ਹੜਿੱਪਾ' ਦਾ ਕੰਮ ਤਾਂ ਹੁਣ ਪੂਰਾ ਹੋ ਚੁਕਿਆ ਹੈ। ਫ਼ਿਲਮ ਹੁਣ ਦਰਸ਼ਕਾਂ ਦੇ ਸਾਹਮਣੇ ਅਤੇ ਜੋ ਕਰਨਾ ਹੈ ਹੁਣ ਦਰਸ਼ਕ ਕਰਨਗੇ। ਸ਼ਾਹਿਦ ਫ਼ਿਲਮ ਦੇ ਪ੍ਰਚਾਰ ਤੋਂ ਫਰੀ ਹੋ ਚੁਕੇ ਹਨ ਅਤੇ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਤੇ ਧਿਆਨ ਦੇ ਰਹੇ ਹਨ।

Date:2009-09-23 Time:00:17:12

ਡੂ ਨਾਟ ਡਿਸਟਰਬ' ਨਾਨ ਸਟਾਪ ਕਾਮੇਡੀ : ਗੋਵਿੰਦਾ

ਗੋਵਿੰਦਾ ਅਤੇ ਡੇਵਿਡ ਧਵਨ ਨੇ ਕਈ ਪਾਰਿਵਾਰਿਕ, ਮਨੋਰੰਜਕ ਅਤੇ ਕਾਮੇਡੀ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਸ਼ੋਲਾ ਔਰ ਸ਼ਬਨਮ, ਹਸੀਨਾ ਮਾਨ ਜਾਏਗੀ, ਦੀਵਾਨ ਮਸਤਾਨਾ, ਆਂਖੇ, ਰਾਜਾ ਬਾਬੂ, ਸਾਜਨ ਚਲੇ ਸੁਸਰਾਲ, ਕੁਲੀ ਨੰਬਰ 1, ਹੀਰੋ ਨੰਬਰ 1, ਪਾਟਨਰ ਪ੍ਰਮੁੱਖ ਹਨ।

Date:2009-09-23 Time:00:17:12

ਗੁਲਸ਼ਨ ਗ੍ਰੋਵਰ: ਧਮਾਕੇਦਾਰ ਵਾਪਸੀ ਦਾ ਇੰਤਜਾਰ

ਬਾਲੀਵੁੱਡ ਫ਼ਿਲਮਾਂ ਤੋਂ ਕਾਫੀ ਲੰਬੇ ਸਮੇਂ ਤੱਕ ਦੂਰ ਰਹਿਣ ਵਾਲੇ 'ਬੈਡ ਮੈਨ' ਮਤਲਬ ਗੁਲਸ਼ਨ ਗ੍ਰੋਵਰ ਨੂੰ ਆਪਣੀ ਧਮਾਕੇਦਾਰ ਵਾਪਸੀ ਦਾ ਇੰਤਜਾਰ ਹੈ। ਉਹਨਾਂ ਦੇ ਪ੍ਰਸ਼ੰਸਕ ਵੀ ਉਹਨਾਂ ਦੀ ਫ਼ਿਲਮ ਵੇਖਣ ਲਈ ਕਾਫੀ ਇੰਤਜਾਰ ਕਰ ਰਹੇ ਹਨ।

Date:2009-09-23 Time:00:17:12

ਆਲ ਦ ਬੈਸਟ ਇੰਡੀਆ

ਅਜੈ ਦੇਵਗਨ ਦੁਆਰਾ ਨਿਰਮਿਤ ਫ਼ਿਲਮ ਆਲ ਦ ਬੈਸਟ ਦੇ ਕਲਾਕਾਰਾਂ ਨੇ ਭਾਰਤੀ ਕ੍ਰਿਕੇਟ ਟੀਮ ਨੂੰ ਸ਼ੁਭਕਾਮਨਾਵਾਂ ਦੇਣ ਲਈ ਆਲ ਦ ਬੈਸਟ ਨਾਂਅ ਇੱਕ ਵੀਡੀਓ ਵਿੱਚ ਕੰਮ ਕੀਤਾ ਹੈ, ਜੋ ਇਹਨਾਂ ਦਿਨਾ ਵਿੱਚ ਟੀਵੀ ਤੇ ਦਿਖਾਇਆ ਜਾ ਰਿਹਾ ਹੈ। ਭਾਰਤੀ ਕ੍ਰਿਕੇਟ ਟੀਮ ਚੈਂਪਿਅੰਨਜ਼ ਟ੍ਰਾਫੀ ਵਿੱਚ ਹਿੱਸਾ ਲੈ ਰਹੀ ਹੈ।

Date:2009-09-23 Time:00:17:12


1   2   3   4   5   6   7   8   9   10  

page no.9

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009