Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 9 - 2009

ਦੇਵੀ ਲਾਲ ਦਾ ਪੋਤਰਾ ਢਾਈ ਕਰੋੜ ਦਾ ਮਾਲਕ

ਡੱਬਵਾਲੀ - ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਮਰਹੂਮ ਚੌਧਰੀ ਦੇਵੀ ਲਾਲ ਦੇ ਪੋਤਰੇ ਰਵੀ ਸਿੰਘ ਚੌਟਾਲਾ ਢਾਈ ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ।ਉਨ੍ਹਾ ਕੋਲ ਡੱਬਵਾਲੀ ਦੀ ਦਾਣਾ ਮੰਡੀ ਵਿੱਚ ਇੱਕ ਦੁਕਾਨ, ਚੌਟਾਲਾ ਰੋੜ 'ਤੇ ਇੱਕ ਕੋਠੀ, 33 ਏਕੜ ਦੇ ਕਰੀਬ ਖੇਤੀਬਾੜੀ ਲਾਇਕ ਜ਼ਮੀਨ, 6 ਲੱਖ ਰੁਪਏ ਦੀ ਨਗਦੀ ਦੇ ਇਲਾਵਾ 50 ਤੋਲੇ ਸੋਨਾ ਹੈ।

Date:2009-09-25 Time:00:11:57

ਰਵੀ ਚੌਟਾਲਾ ਸਮੇਤ ਸੱਤ ਵੱਲੋਂ ਕਾਗਜ਼ ਦਾਖਲ

ਡੱਬਵਾਲੀ - ਵਿਧਾਨਸਭਾ ਚੋਣਾਂ ਲਈ ਨਾਮਜਦਗੀ ਕਾਗਜ਼ ਦਾਖਲ ਕਰਨ ਦੇ ਚੌਥੇ ਦਿਨ ਅੱਜ ਡਬਵਾਲੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਉਪ ਪ੍ਰਧਾਨ ਮੰਤਰੀ ਸਵ: ਚੌ: ਦੇਵੀ ਲਾਲ ਦੇ ਪੋਤਰੇ ਰਵੀ ਸਿੰਘ ਚੌਟਾਲਾ ਉਰਫ ਰਵਿੰਦਰ ਸਿੰਘ ਅਤੇ ਪੋਤ ਨੂੰਹ ਸੁਨੈਣਾ ਚੌਟਾਲਾ ਸਮੇਤ ਸੱਤ ਲੋਕਾਂ ਵੱਲੋਂ ਆਪਣੇ ਨਾਮਜਦਗੀ ਕਾਗਜ਼ ਦਾਖਲ ਕੀਤੇ ਗਏ।

Date:2009-09-25 Time:00:11:57

ਇੰਡੀਅਨ ਓਪਨ 'ਚ ਭਾਗ ਲੈਣਗੇ ਅਟਵਾਲ

ਨਵੀਂ ਦਿੱਲੀ - ਸਾਬਕਾ ਚੈਂਪੀਅਨ ਅਰਜੁਨ ਅਟਵਾਲ ਨੇ ਅਗਲੇ ਮਹੀਨੇ ਹੋਣ ਵਾਲੇ 12 ਲੱਖ 50 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇੰਡੀਅਨ ਓਪਨ ਗੋਲਫ ਟੂਰਨਾਮੈਂਟ ਵਿਚ ਭਾਗ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ।

Date:2009-09-25 Time:00:11:57

ਚੈਂਪੀਅੰਸ ਲੀਗ ਜੇਤੂ ਨੂੰ ਮਿਲਣਗੇ 12 ਕਰੋੜ

ਮੁੰਬਈ - ਬੰਗਲੌਰ ਵਿਚ 8 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ 12 ਟੀਮਾਂ ਦੇ ਏਅਰਟੈਲ ਚੈਂਪੀਅੰਸ ਲੀਗ ਟੀ 20 ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ 60 ਲੱਖ ਡਾਲਰ ਹੈ ਜਿਸ ਵਿਚ ਜੇਤੂ ਟੀਮ ਨੂੰ ਲਗਭੱਗ 12 ਕਰੋੜ ਰੁਪਏ ਮਿਲਣਗੇ।

Date:2009-09-25 Time:00:11:57

ਵਾਂਟੇਡ ਦਾ ਗੀਤ-ਜਲਵਾ

ਸਲਮਾਨ ਗਣੇਸ਼ ਭਗਤ ਹਨ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ 'ਵਾਂਟੇਡ' ਫ਼ਿਲਮ ਵਿੱਚ ਇੱਕ ਗੀਤ 'ਜਲਵਾ' ਉਹਨਾਂ ਤੇ ਫ਼ਿਲਮਾਇਆ ਗਿਆ ਹੈ।

Date:2009-09-25 Time:00:11:57

ਸਟਾਇਲ ਰਿਮੀ ਸੇਨ ਦਾ

'ਬਾਗਵਾਨ' ਤੋਂ ਲੈ ਕੇ 'ਦੇ ਤਾਲੀ' ਤੱਕ ਅੱਧੀ ਦਰਜਨ ਦੇ ਕਰੀਬ ਸਫ਼ਲ ਫ਼ਿਲਮਾਂ ਤੇ 'ਹੰਗਾਮਾ' ਫ਼ਿਲਮ ਨਾਲ ਹੰਗਾਮੇ ਕਰਨ ਵਾਲੀ ਅਭਿਨੇਤਰੀ ਰਿਮੀ ਸੇਨ ਦੀ ਝੋਲੀ 'ਚ ਪੈ ਚੁੱਕੀਆਂ ਹਨ। ਐਨੀਆਂ ਫ਼ਿਲਮਾਂ ਹਿਟ ਹੋਣ ਤਾਂ ਨਾਇਕਾ 24 ਘੰਟੇ ਮਸਰੂਫ਼ ਹੁੰਦੀ ਹੈ ਪਰ ਰਿਮੀ ਮੈਡਮ ਘਰੇ ਬੈਠ ਕੇ ਟੀ. ਵੀ. ਦੇਖ ਰਹੀ ਹੈ। ਬੀਤੇ ਦਿਨੀਂ 'ਸੰਕਟ ਸਿਟੀ' ਫ਼ਿਲਮ ਨੇ ਰਿਲੀਜ਼ ਹੋ ਕੇ ਰਿਮੀ ਨੂੰ ਪ੍ਰਸੰਸਾ ਦਿਵਾਈ ਪਰ ਇਹ ਫ਼ਿਲਮ ਚੱਲੀ ਨਹੀਂ। ਮੂੰਹ 'ਤੇ ਗੱਲ ਕਹਿਣ ਵਾਲੀ ਰਿਮੀ ਦੀ ਸੁਣੋ ਤਾਂ ਵਧੀਆ ਕੰਮ ਜੇ ਨਹੀਂ ਮਿਲਦਾ ਤਾਂ ਭਲਾ ਖੂਹ 'ਚ ਛਾਲ ਮਾਰ ਲਈਏ, ਫਿਰ ਤਾਂ ਘਰੇ ਬਹਿ ਕੇ ਆਰਾਮ ਕਰਨਾ ਹੀ ਚਾਹੀਦਾ ਹੈ। ਚਾਰ ਵਰ੍ਹਿਆਂ ਤੋਂ ਉਹ ਆਪਣੀ ਪ੍ਰਤਿਭਾ ਦਿਖਾ ਰਹੀ ਹੈ। ਸੰਤੁਸ਼ਟੀ ਉਸ ਨੂੰ ਨਹੀਂ ਮਿਲ ਰਹੀ। ਹੁਣ ਤਾਂ ਵਕਤ ਦੀ ਖੇਡ ਹੈ ਇਸੇ ਆਸ 'ਤੇ ਚੰਗੇ ਦਿਨਾਂ ਨੂੰ ਉਹ ਉਡੀਕ ਰ

Date:2009-09-25 Time:00:11:57

ਅਡਵਾਨੀ ਕਰਨਗੇ 'ਸੀਧੀ ਬਾਤ'

ਨਵੀਂ ਦਿੱਲੀ : ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਆਪਣੇ ਭਵਿੱਖੀ ਟੀਚਿਆਂ ਤੈਅ ਕਰਨ ਦੇ ਵਿੱਚ ਜੁੱਟ ਗਏ ਹਨ। ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਬਾਅਦ ਸ਼੍ਰੀ ਅਡਵਾਨੀ ਦੇਸ਼ਭਰ ਵਿੱਚ ਭਾਜਪਾ ਵਰਕਰਾਂ ਦੇ ਨਾਲ ਸੀਧੀ ਬਾਤ ਕਰਨ ਨਿਕਲਣਗੇ।

Date:2009-09-25 Time:00:11:57

ਅਹਿਮਦੀਨੇਜਾਦ ਦੇ ਸੰਬੋਧਨ ਦਾ ਬਾਈਕਾਟ

ਓਟਾਵਾ : ਕਨੇਡਾ ਦੇ ਪ੍ਰਧਾਨ ਮੰਤਰੀ ਸਟੀਫੇਨ ਹਾਰਪਰ ਨੇ ਕੱਲ੍ਹ ਕਨੇਡੀਅਨ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਇਰਾਨੀ ਰਾਸ਼ਟਰਪਤੀ ਮੁਹੰਮਦ ਅਹਿਮਦੀਨੇਜਾਦ ਦੇ ਨਫ਼ਰਤ ਭਰੇ ਬਿਆਨ ਤੇ ਕੰਮਾਂ ਦੇ ਕਾਰਣ ਉਹਨਾਂ ਦੇ ਸੰਯੁਕਤ ਰਾਸ਼ਟਰ ਸੰਬੋਧਨ ਦਾ ਬਾਈਕਾਟ ਕੀਤਾ ਜਾਵੇ।

Date:2009-09-25 Time:00:11:56

ਰੂਸ 'ਚ ਅਤੁਲਯ ਭਾਰਤ ਸਮਾਗਮ ਸ਼ੁਰੂ

ਨਵੀਂ ਦਿੱਲੀ : ਰੂਸ ਵਿਖੇ ਅੱਜਕੱਲ੍ਹ ਚੱਲ ਰਿਹਾ 'ਅਤੁਲਯ ਭਾਰਤ' ਸਮਾਰੋਹ ਰੂਸ ਸੈਲਾਨੀਆਂ ਨੂੰ ਹਿੰਦੁਸਤਾਨ ਆਉਣ ਦਾ ਸੱਦਾ ਦੇ ਰਿਹਾ ਹੈ। 22 ਤੋਂ 27 ਸਤੰਬਰ ਤੱਕ ਚੱਲਣ ਵਾਲੇ ਇਸ ਸਮਾਰੋਹ ਦਾ ਆਯੋਜਨ ਕੇਂਦਰੀ ਸੈਰ ਸਪਾਟਾ ਮੰਤਰਾਲੇ ਨੇ ਰੂਸ ਵਿਖੇ ਭਾਰਤੀ ਦੂਤਾਵਾਸ ਅਤੇ ਐਕਸਪੈਰੀਅੰਸ ਇੰਡੀਆ ਸੋਸਾਇਟੀ ਦੇ ਸਹਿਯੋਗ ਨਾਲ ਕੀਤਾ ਹੈ।

Date:2009-09-25 Time:00:11:56

ਭਾਰਤ ਦੇ ਹੱਕ 'ਚ ਬੋਲਿਆ ਫਰਾਂਸ

ਸੰਯੁਕਤ ਰਾਸ਼ਟਰ : ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿਸਤਾਰ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ ਅਰਬ ਦੀ ਆਬਾਦੀ ਵਾਲੇ ਭਾਰਤ ਨੂੰ ਇਸਦੀ ਸਥਾਈ ਮੈਂਬਰਸ਼ਿਪ ਦੇਣ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ ਹੈ।

Date:2009-09-25 Time:00:11:56

ਚੰਨ ਉੱਤੇ ਮਿਲਿਆ ਪਾਣੀ

ਨਵੀਂ ਦਿੱਲੀ : ਵਿਗਿਆਨੀਆਂ ਨੇ ਅੱਜ ਘੋਸ਼ਣਾ ਕੀਤੀ ਕਿ ਭਾਰਤ ਦੇ ਪਹਿਲੇ ਚੰਨ ਮਿਸ਼ਨ 'ਚੰਦਰ ਯਾਨ 1' ਨੇ ਚੰਨ ਦੀ ਧਰਾਤਲ ਉੱਤੇ ਪਾਣੀ ਦੀ ਮੌਜੂਦਗੀ ਦੇ ਨਤੀਜੇ ਖੋਜ ਲਏ ਹਨ।

Date:2009-09-25 Time:00:11:56

ਦੱਖਣੀ ਅਫ਼ਰੀਕਾ 5 ਵਿਕੇਟ ਨਾਲ ਜੇਤੂ

ਸੈਂਚੁਰੀਅਨ - ਚੈਂਪਿਅੰਜ਼ ਟ੍ਰਾਫ਼ੀ ਦੇ ਤੀਸਰੇ ਮੈਚ 'ਚ ਮੇਜ਼ਬਾਨ ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 5 ਵਿਕੇਟ ਨਾਲ ਹਰਾਕੇ ਟੂਰਨਾਮੈਂਟ 'ਚ ਬਣੇ ਰਹਿਣ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ।ਨਿਊਜ਼ੀਲੈਂਡ ਨੇ ਟਾਸ ਹਾਰਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 47.5 ਓਵਰਾਂ 'ਚ 214 ਰਨ ਬਣਾਏ।ਅਫ਼ਰੀਕਾ ਨੇ ਜਿੱਤ ਦੇ ਲਕਸ਼ ਨੂੰ ਕੇਵਲ 41.1 ਓਵਰ 'ਚ 5 ਵਿਕੇਟ ਖੋ ਕੇ ਜਿੱਤ ਪ੍ਰਾਪਤ ਕਰ ਲਈ।ਏਬੀਡਿਵਿਲਅਰਜ਼ 70 ਅਤੇ ਮੋਰਕਲ 19 ਰਨ ਬਣਾਕੇ ਨਾਬਾਦ ਰਹੇ।

Date:2009-09-25 Time:00:11:56

ਮਲਿਕਾ ਨੇ ਸੁਣੀ ਪ੍ਰਸ਼ੰਸਕਾਂ ਦੀ ਗੱਲ

ਯੂਐਸ ਵਿੱਚ ਇਨ੍ਹੀਂ ਦਿਨੀਂ ਭਾਰਤੀ ਅਭਿਨੇਤਰੀ ਮਲਿਕਾ ਸ਼ੇਰਾਵਤ ਦੀ ਧੂਮ ਮੱਚੀ ਹੋਈ ਹੈ। ਉਹ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੀ ਹੈ। ਮਲਿਕਾ ਦੀਆਂ ਡ੍ਰੈਸੇਸ ਖਾਸ ਆਕਰਸ਼ਣ ਸਾਬਿਤ ਹੋ ਰਹੀਆਂ ਹਨ, ਪਰ ਟਵਿਟਰ 'ਤੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਕਿਹਾ ਕਿ ਜਿਆਦਾਤਰ ਉਹਨਾਂ ਨੂੰ ਬਲੈਕ ਡ੍ਰੈਸ ਵਿੱਚ ਹੀ ਦੇਖਿਆ ਗਿਆ ਹੈ। ਉਹ ਕੁਝ ਅਲੱਗ ਰੰਗਾਂ ਦੀਆਂ ਡ੍ਰੈਸੇਸ ਵੀ ਪਹਿਨਣ। ਮਲਿਕਾ ਨੇ ਆਪਣੇ ਪ੍ਰਸ਼ੰਸਕਾਂ ਦੀ ਗੱਲ ਸੁਣੀ। ਯੂਨੀਸੇਫ ਦੇ ਇੱਕ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਉਹਨਾਂ ਨੂੰ ਬੁਲਾਇਆ। ਇਹ ਪ੍ਰੋਗਰਾਮ ਲਾਸ ਏਂਜਲਿਸ ਦੇ ਇੱਕ ਹੋਟਲ ਵਿੱਚ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਵਿੱਚ ਉਹਨਾਂ ਨੇ ਫੈਸ਼ਨ ਹਾਊਸ ਬੀਸੀਬੀਜੀ ਦੁਆਰਾ ਡਿਜਾਈਨ ਕੀਤੀ ਗਈ ਪੀਲੇ ਰੰਗ ਦੀ ਡ੍ਰੈਸ ਪਹਿਨੀ ਸੀ। ਇਸ ਡ੍ਰੈਸ ਵਿੱਚ ਉਹ ਬਹੁਤ ਆ

Date:2009-09-24 Time:00:08:25

ਡਾਕਖ਼ਾਨਿਆਂ ਵਿੱਚ ਹੋਵੇਗੀ ਕੋਰ ਬੈਂਕਿੰਗ ਸੇਵਾ

ਨਵੀਂ ਦਿੱਲੀ : ਸੰਚਾਰ ਅਤੇ ਸੂਚਨਾ ਤਕਨੀਕ ਮੰਤਰੀ ਏ.ਰਾਜਾ ਨੇ ਕਿਹਾ ਕਿ ਦੇਸ਼ ਭਰ ਦੇ ਸਾਰੇ ਡਾਕਖ਼ਾਨਿਆਂ ਵਿੱਚ ਜਲਦੀ ਹੀ ਕੋਰ ਬੈਂਕਿੰਗ ਸੇਵਾ ਸ਼ੁਰੂ ਕੀਤੀ ਜਾਵੇਗੀ।

Date:2009-09-24 Time:00:08:22

ਬ੍ਰਾਂਡ 'ਤੇ ਯਾਹੂ 10 ਕਰੋੜ ਡਾਲਰ ਖਰਚ ਕਰੇਗੀ

ਸੈਨ ਫ੍ਰਾਂਸਿਸਕੋ- ਯਾਹੂ ਨੇ ਬੀਤੇ ਕੱਲ੍ਹ ਕਿਹਾ ਕਿ ਆਪਣੇ ਬ੍ਰਾਂਡ ਨੂੰ ਵਿਸ਼ਵ ਪੱਧਰ 'ਤੇ ਬੜ੍ਹਤ ਦੇਣ ਲਈ ਉਹ 10 ਕਰੋੜ ਡਾਲਰ ਖਰਚ ਕਰੇਗੀ। ਖ਼ਬਰ ਏਜੰਸੀ ਸਿੰਹੁਆ ਦੇ ਅਨੁਸਾਰ ਯਾਹੂ ਦੀ ਪ੍ਰਮੁੱਖ ਬਜ਼ਾਰ ਅਧਿਕਾਰੀ ਏਲਿਸਾ ਸਟੀਲੇ ਦੇ ਹਵਾਲੇ ਨਾਲ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਡਾ ਉਦੇਸ਼ ਉਹਨਾਂ ਲੋਕਾਂ 'ਤੇ ਧਿਆਨ ਕੇਂਦਰਿਤ ਕਰਨਾ ਹੈ ਜੋ ਇੰਟਰਨੈਟ ਦਾ ਉਪਯੋਗ ਕਰਦੇ ਹਨ। ਸਟੀਲੇ ਨੇ ਕਿਹਾ ਕਿ ਇਹ ਕਿਸੇ ਵਿਗਿਆਪਨ ਅਭਿਆਨ ਤੋਂ ਜਿਆਦਾ ਵੱਡਾ ਹੋਵੇਗਾ। ਇਹ ਯਾਹੂ ਦੇ ਵਾਅਦਿਆਂ ਨੂੰ ਪੂਰਾ ਕਰਨ ਲਈ ਹੈ ਅਤੇ ਇਸ ਲਈ ਕੰਪਨੀ ਸਭ ਕੁਝ ਕਰੇਗੀ।

Date:2009-09-24 Time:00:08:22

ਸੌਦਾ ਨਿਯਮਾਂ ਅਨੁਸਾਰ ਹੋਵੇਗਾ : ਏਅਰਟੈੱਲ

ਨਵੀਂ ਦਿੱਲੀ - ਦੇਸ਼ ਦੀ ਮੋਹਰੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਕਿਹਾ ਹੈ ਕਿ ਅਫ਼ਰੀਕਾ ਦੀ ਐੱਮਟੀਐੱਨ ਦੇ ਨਾਲ ਉਸਦਾ ਪ੍ਰਸਤਾਵਿਤ ਸੌਦਾ ਦੋਵਾਂ ਦੇਸ਼ਾਂ ਦੇ ਕਾਨੂੰਨਾਂ ਦੇ ਅਨੁਸਾਰ ਹੋਵੇਗਾ।

Date:2009-09-24 Time:00:08:22

ਐਮਟੀਐਨ-ਭਾਰਤੀ ਮਰਜਿੰਗ: ਮਿੱਤਲ ਮਿਲੇ ਪੀਐਮ ਨੂੰ

ਨਵੀਂ ਦਿੱਲੀ - ਦੱਖਣ ਅਫ਼ਰੀਕੀ ਦੂਰਸੰਚਾਰ ਕੰਪਨੀ ਐਮਟੀਐਨ ਨੂੰ ਖਰੀਦਣ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਭਾਰਤੀ ਏਅਰਟੇਲ ਪ੍ਰਮੁੱਖ ਸੁਨੀਲ ਮਿੱਤਲ ਨੇ ਬੀਤੇ ਕੱਲ੍ਹ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ।ਪ੍ਰਧਾਨਮੰਤਰੀ ਸਮੂਹ-20 ਦੇਸ਼ਾਂ ਦੀ ਬੈਠਕ ਦੇ ਦੌਰਾਨ ਅਫ਼ਰੀਕਾ ਦੇ ਰਾਸ਼ਟਰਪਤੀ ਜੈਕਬ ਜੁਮਾ ਨੂੰ ਮਿਲਣ ਵਾਲੇ ਹਨ। ਇਸ ਤਰ੍ਹਾਂ ਇਸ ਮੁਲਾਕਾਤ ਦਾ ਮਹੱਤਵ ਵਧ ਜਾਂਦਾ ਹੈ।

Date:2009-09-24 Time:00:08:22

ਜੁਸਕੋ ਵਿੱਚ 18.5 ਪ੍ਰਤੀਸ਼ਤ ਬੋਨਸ

ਜਮਸ਼ੇਦਪੁਰ - ਦੇਸ਼ ਵਿੱਚ ਨਿੱਜੀ ਖੇਤਰ ਦੀ ਇੱਕਲੌਤੀ ਨਗਰੀ ਸੇਵਾ ਪ੍ਰਦਾਨ ਕਰਨ ਵਾਲੀ ਅਤੇ ਇਸ ਵਰ੍ਹੇ ਦੀ ਰਾਸ਼ਟਰੀ ਸ਼ਹਿਰੀ ਜਲ ਪੁਰਸਕਾਰ ਵਿਜੇਤਾ ਕੰਪਨੀ ਜਮਸ਼ੇਦਪੁਰ ਯੂਟੀਲੀਟੀਜ਼ ਐਂਡ ਸਰਵਿਸੇਜ ਕੰਪਨੀ ਲਿਮੀਟੇਡ (ਜੁਸਕੋ) ਨੇ ਆਪਣੇ ਕਰਮਚਾਰੀਆਂ ਨੂੰ 18.5 ਬੋਨਸ ਦੇਣ ਦੀ ਘੋਸ਼ਣਾ ਕੀਤੀ ਹੈ।

Date:2009-09-24 Time:00:08:22

ਮੁੜ੍ਹ ਗਠਨ ਤੋਂ ਪਹਿਲਾਂ ਸੂਚਨਾ ਜ਼ਰੂਰੀ : ਸੇਬੀ

ਮੁੰਬਈ - ਸਕਿਊਰਿਟੀ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਐਂਕਰ ਨਿਵੇਸ਼ਕਾਂ ਦੇ ਲਈ ਇੰਡੀਅਨ ਡਿਪੋਜ਼ੀਟਰੀ ਰਿਸੀਟ (ਆਈਡੀਆਰ) ਜਾਰੀ ਕਰਨ ਦੀ ਸਹੂਲਤ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ।

Date:2009-09-24 Time:00:08:22

ਫਲਸਤੀਨ ਤੇ ਇਜ਼ਰਾਇਲ ਵਾਰਤਾ ਲਈ ਰਾਜੀ

ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਜਰਾਇਲੀ ਤੇ ਫਲਸਤੀਨੀ ਨੇਤਾਵਾਂ ਨੂੰ ਫਲਸਤੀਨੀ ਰਾਸ਼ਟਰ ਗਠਿਤ ਕਰਨ ਦੀ ਦਿਸ਼ਾ ਵਿੱਚ ਜਲਦ ਗੱਲਬਾਤ ਸ਼ੁਰੂ ਕਰਨ ਨੂੰ ਕਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਜ਼ਰਾਇਲ ਤੇ ਫਲਸਤੀਨ ਦੋਵੇਂ ਸ਼ਾਂਤੀ ਵਾਰਤਾ ਦੇ ਲਈ ਸਹਿਮਤ ਹੋ ਗਏ ਹਨ।

Date:2009-09-24 Time:00:08:22

ਇੰਫੋਟੇਕ ਨੇ ਜੁਟਾਏ ਕਰੋੜਾਂ ਰੁਪਏ

ਨਵੀਂ ਦਿੱਲੀ : ਸੂਚਨਾ ਤਕਨੀਕ ਕੰਪਨੀ ਥ੍ਰੀ ਆਈ ਇੰਫੋਟੇਕ ਲਿਮੀਟੇਡ ਨੇ 84.75 ਰੁਪਏ ਪ੍ਰਤੀ ਸ਼ੇਅਰ ਮੁੱਲ ਉੱਤੇ ਕੁਆਲੀਫਾਈਡ ਇੰਸਟੀਟਿਊਸ਼ਨਲ ਪਲੇਸਮੈਂਟ (ਕਿਊਆਈਪੀ) ਦੇ ਰਾਹੀਂ 317.81 ਕਰੋੜ ਰੁਪਏ ਜੁਟਾਏ ਹਨ।

Date:2009-09-24 Time:00:08:22

ਹਾਫਿਜ਼ ਸਈਦ ਗ੍ਰਿਫ਼ਤਾਰ : ਗਿਲਾਨੀ

ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਜਮਾਤ ਉਦ ਦਾਅਵਾ ਦੇ ਪ੍ਰਮੁੱਖ ਹਾਫਿਜ ਸਈਦ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ।

Date:2009-09-24 Time:00:08:22

ਇਰਾਨ ਉੱਪਰ ਹਮਲਾ ਨਹੀਂ : ਇਜ਼ਰਾਇਲ

ਨਿਊਯਾਰਕ - ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਇਸ ਬਾਰੇ ਆਪਣਾ ਰੁੱਖ ਸਾਫ ਨਹੀਂ ਕੀਤਾ ਹੈ ਕਿ ਜੇਕਰ ਇਰਾਨ ਆਪਣੇ ਪਰਮਾਣੂ ਪ੍ਰੋਗਰਾਮ ਨਹੀਂ ਛੱਡਦਾ ਤਾਂ ਕੀ ਉਹਨਾਂ ਦਾ ਦੇਸ਼ ਉਸ ਉੱਪਰ ਹਮਲਾ ਕਰੇਗਾ।

Date:2009-09-24 Time:00:08:22

ਈਰੀਨਾ ਬੋਕੋਵਾ ਬਣੀ ਯੂਨੈਸਕੋ ਪ੍ਰਮੁੱਖ

ਪੈਰਿਸ - ਬੁਲਗਾਰੀਆ ਦੀ ਪੂਰਬ ਵਿਦੇਸ਼ ਮੰਤਰੀ ਈਰੀਨਾ ਬੋਕੋਵਾ ਸੰਯੁਕਤ ਰਾਸ਼ਟਰ ਦੇ ਵਿਗਿਆਨਕ ਅਤੇ ਸੰਸਕ੍ਰਿਤਕ ਸੰਗਠਨ ਯੂਨੇਸਕੋ ਦੀ ਨਵੀਂ ਪ੍ਰਮੁੱਖ ਚੁਣੀ ਗਈ ਹੈ।

Date:2009-09-24 Time:00:08:22

ਸਿਸਤੇਮਾ ਦੀ ਕੀਮ 3.5 ਅਰਬ ਡਾਲਰ

ਮਾਸਕੋ - ਰੂਸ ਦੀ ਦੂਰਸੰਚਾਰ ਕੰਪਨੀ ਸਿਸਤੇਮਾ ਦੀ ਭਾਰਤੀ ਇਕਾਈ ਸਿਸਤੇਮਾ ਸ਼ਿਆਮ ਟੇਲੀਸਰਵਿਸਜ਼ ਦੀ ਕੀਮਤ 3.5 ਅਰਬ ਡਾਲਰ ਆਂਕੀ ਗਈ ਹੈ।

Date:2009-09-24 Time:00:08:22


1   2   3   4   5   6   7   8   9   10  

page no.8

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009