Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 9 - 2009
ਇੰਦੌਰ - ਮੱਧਪ੍ਰਦੇਸ਼ ਦੀ ਉਦਯੋਗਿਕ ਰਾਜਧਾਨੀ ਇੰਦੌਰ 'ਚ ਅਗਾਮੀ ਅੱਠ ਅਕਤੂਬਰ ਤੋਂ ਆਯੋਜਤ ਹੋਣ ਵਾਲੇ ਗਲੋਬਲ ਸਿਨੇਮਾ ਫੈਸਟੀਵਲ 'ਚ 57 ਦੀਆਂ ਵਿਭਿੰਨ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। Date:2009-09-26 Time:00:01:44
ਕੋਚੀ - ਜਨਤਾ ਅਤੇ ਲਘੂ ਉੱਦਮੀਆਂ ਨੂੰ ਕਰਜ਼ੇ ਉਪਲੱਬਧ ਕਰਵਾਉਣ ਵਾਲੀ ਨਿੱਜੀ ਫਰਮ ਮੁਥੁਟ ਕੈਪੀਟਲ ਸਰਵਿਸਜ ਲਿਮਿਟੇਡ ਦਾ ਸ਼ੁੱਧ ਲਾਭ ਵਿੱਤੀ ਸਾਲ 2008-09 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੀ ਤੁਲਨਾ ਦੇ ਚਾਰ ਕਰੋੜ 15 ਲੱਖ ਰੁੱਪਏ ਦੀ ਤੁਲਨਾ 'ਚ 35.36 ਫ਼ੀਸਦੀ ਵੱਧਕੇ ਪੰਜ ਕਰੋੜ 41 ਲੱਖ 75 ਹਜ਼ਾਰ ਰੁੱਪਏ ਹੋ ਗਿਆ ਹੈ। Date:2009-09-26 Time:00:01:44
ਮਾਸਕੋ - ਅਮਰੀਕਾ ਨੇ ਰੂਸੀ ਵਿਦੇਸ਼ ਵਿਭਾਗ ਦੁਆਰਾ ਇੰਟਰਨੇਟ 'ਤੇ ਜ਼ਾਰੀ ਇੱਕ ਸੈਕਸ ਵੀਡਿਉ ਫੁਟੇਜ਼ ਨੂੰ ਲੈ ਕੇ ਅਪਣਾ ਵਿਰੋਧ ਦਰਜ਼ ਕਰਵਾਇਆ ਹੈ,ਜਿਸ ਵਿੱਚ ਉਸ ਦੇ ਇੱਕ ਰਾਜਨਾਇਕ ਨੂੰ ਕਥਿੱਤ ਰੂਪ ਨਾਲ ਦਿਖਾਇਆ ਗਿਆ ਹੈ। Date:2009-09-26 Time:00:01:44
ਸਿਰਸਾ - ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਹਰਿਆਣਾ ਵਿਧਾਨਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤੇਗਾ। Date:2009-09-26 Time:00:01:44
ਜਮਸ਼ੇਦਪੁਰ - ਟਾਟਾ ਸਮੂਹ ਦਾ ਗੜ੍ਹ ਮੰਨੇ ਜਾਂਦੇ ਦੇਸ਼ ਦੇ ਮੁੱਖ ਉਦਯੋਗਿਕ ਸ਼ਹਿਰ ਜਮਸ਼ੇਦਪੁਰ ਦੀਆਂ ਲਗਭੱਗ 1000 ਛੋਟੀਆਂ ਵੱਡੀਆਂ ਉਦਯੋਗਿਕ ਇਕਾਇਆਂ ਵਿਚ ਇਸ ਮਹੀਨੇ ਬੋਨਸ ਦੀ ਬਰਸਾਤ ਨੇ ਮੰਦੀ ਦੇ ਚੱਲਦਿਆਂ ਕੁੱਝ ਮਹੀਨੇ ਪਹਿਲਾਂ ਕਈ ਕਾਰਖਾਨਿਆਂ ਵਿਚ ਹੋਈ ਬੰਦੀ ਅਤੇ ਹਜ਼ਾਰਾਂ ਕਾਮਿਆਂ ਦੀ ਛੰਟਣੀ ਤੋਂ ਪੈਦਾ ਹੋਈ ਮਾਯੂਸੀ ਦੇ ਮਾਹੌਲ ਨੂੰ ਕਾਫੀ ਹੱਦ ਤੱਕ ਗਾਇਬ ਕਰ ਦਿੱਤਾ ਹੈ। Date:2009-09-26 Time:00:01:44
ਨਵੀਂ ਦਿੱਲੀ - ਦੂਰਸੰਚਾਰ ਖੇਤਰ ਦੀ ਮੋਹਰੀ ਕੰਪਨੀ ਰਿਲਾਇੰਸ ਕਮਿਊਨੀਕੇਸ਼ੰਸ (ਆਰ ਕਾਮ) ਨੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਆਪਣੇ ਜੀਐਸਐਮ ਗਾਹਕਾਂ ਨੂੰ ਤਿਉਹਾਰ ਦੀ ਸੌਗਾਤ ਦਿੰਦਿਆਂ ਐਸਟੀਡੀ ਦਰ ਘਟਾ ਕੇ 39 ਪੈਸੇ ਪ੍ਰਤੀ ਮਿੰਟ ਕਰ ਦਿੱਤੀ। Date:2009-09-26 Time:00:01:44
ਨਿਊਯਾਰਕ - ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਿਵਲ ਸਹਾਇਤਾ ਨੂੰ ਤਿੰਨ ਗੁਣਾ ਕਰਨ ਦੇ ਪ੍ਰਸਤਾਵ ਨੂੰ ਅਮਰੀਕੀ ਸੀਨੇਟ ਵੱਲੋਂ ਆਮ ਸਹਿਮਤੀ ਨਾਲ ਹਰੀ ਝੰਡੀ ਦਿੱਤੇ ਜਾਣ ਉੱਪਰ ਭਾਰਤ ਨੇ ਇੱਕ ਵਾਰ ਮੁੜ ਤੋਂ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹੀ ਸਹਾਇਤਾ ਰਾਸ਼ੀ ਨੂੰ ਇਸਲਾਮਾਬਾਦ ਵੱਲੋਂ ਭਾਰਤ ਖਿਲਾਫ ਵਰਤਿਆ ਜਾ ਸਕਦਾ ਹੈ। Date:2009-09-26 Time:00:01:44
ਮੁੰਬਈ - ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨਾਲ ਮੁੰਬਈ ਵਿਖੇ ਕਈ ਵਰ੍ਹਿਆਂ ਤੱਕ ਕ੍ਰਿਕਟ ਖੇਡਣ ਵਾਲੇ ਕ੍ਰਿਕਟ ਖਿਡਾਰੀ ਵਿਨੋਦ ਕਾਂਬਲੀ ਨੇ ਲੋਕਲ ਰੇਲ ਗੱਡੀ ਵਿਚ ਯਾਤਰਾ ਕਰਕੇ ਪੂਰਬੀ ਉਪ ਨਗਰ ਵਿਕ੍ਰੋਲੀ ਤੋਂ ਮਹਾਰਾਸ਼ਟਰ ਵਿਧਾਨਸਭਾ ਚੌਣਾਂ ਲਈ ਆਪਣਾ ਪਰਚਾ ਦਾਖਲ ਕੀਤਾ। Date:2009-09-26 Time:00:01:44
ਕੋਝੀਕੋੜ - ਮੁੱਖ ਸੂਚਨਾ ਤਕਨੀਕੀ ਕੰਪਨੀ ਵਿਪਰੋ ਦੇਸ਼ ਭਰ ਵਿਚ ਆਪਣੇ ਬੀਪੀਓ ਲਈ ਕੈਂਪਸ ਭਰਤੀ ਰਾਹੀਂ ਲਗਭੱਗ 1000 ਨੌਜਵਾਨਾਂ ਦੀ ਭਰਤੀ ਕਰੇਗੀ। Date:2009-09-26 Time:00:01:44
ਪਿੱਟਸਬਰਗ - ਅਮਰੀਕਾ, ਬ੍ਰਿਟੇਨ, ਫ੍ਰਾਂਸ, ਚੀਨ ਅਤੇ ਹੋਰਨਾਂ ਦੇਸ਼ਾਂ ਦੇ ਸਮੂਹ ਜੀ-20 ਨੇ ਲਗਾਤਾਰ ਸੁਧਾਰ ਦਾ ਖਾਕਾ ਤਿਆਰ ਕਰਨ ਸੰਬੰਧੀ ਇਤਹਾਸਕ ਸਮਝੌਤਾ ਕੀਤਾ ਹੈ। Date:2009-09-26 Time:00:01:44
ਨਵੀਂ ਦਿੱਲੀ - ਪਰਮਾਣੂ ਅਪ੍ਰਸਾਰ (ਐਨਪੀਟੀ) ਅਤੇ ਵਿਆਪਕ ਪਰਮਾਣੂ ਪਰੀਖਣ ਪ੍ਰਤੀਬੰਧ ਸੰਧੀ(ਸੀਟੀਬੀਟੀ) ਉੱਪਰ ਹਸਤਾਖਰ ਕਰਨ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਦਬਾਅ ਅੱਗੇ ਨਾ ਝੁੱਕਣ ਲਈ ਭਾਜਪਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਪਿੱਠ ਥੱਪੜੀ ਹੈ। Date:2009-09-26 Time:00:01:44
ਇਸਲਾਮਾਬਾਦ - ਇੱਕ ਸੀਨੀਅਰ ਪਾਕਿਸਤਾਨੀ ਪੁਲਿਸ ਮੁਖੀ ਨੇ ਕਿਹਾ ਹੈ ਕਿ ਹਾਫਿਜ਼ ਸਈਦ ਜਿਸ ਨੂੰ ਭਾਰਤ 26/11 ਦੇ ਮੁੰਬਈ ਹਮਲੇ ਦਾ ਸੂਤਰਧਾਰ ਮੰਨਦਾ ਹੈ, ਨੂੰ ਕਿਸੇ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਉਹ ਨਜ਼ਰਬੰਦ ਹੈ। Date:2009-09-26 Time:00:01:44
ਨਵੀਂ ਦਿੱਲੀ - ਕੇਂਦਰ ਸਰਕਾਰ ਆਮ ਖੇਤਰ ਦੇ ਅਦਾਰੇ ਇੰਜਨੀਅਰਸ ਇੰਡੀਆ ਲਿਮਟਡ ਦੀ ਲਗਭੱਗ 15 ਫੀਸਦੀ ਹਿੱਸੇਦਾਰੀ 19 ਕਰੋੜ ਡਾਲਰ ਵਿਚ ਵੇਚਣ ਬਾਰੇ ਵਿਚਾਰ ਕਰ ਰਹੀ ਹੈ।ਕੰਪਨੀ ਦੇ ਪ੍ਰਧਾਨ ਮੁਕੇਸ਼ ਰੋਹਤਗੀ ਨੇ ਇੱਥੇ ਪੱਤਰਕਾਰਾਂ ਨੂੰ ਉਕਤ ਜਾਣਕਾਰੀ ਦਿੱਤੀ। Date:2009-09-26 Time:00:01:44
ਨਵੀਂ ਦਿੱਲੀ - ਇਸ ਵਰ੍ਹੇ ਸਤੰਬਰ ਵਿਚ ਦੇਸ਼ ਵਿਚ ਟੈਲੀਫੋਨ ਗਾਹਕਾਂ ਦਾ ਅੰਕੜਾ 50 ਕਰੋੜ ਨੂੰ ਪਾਰ ਕਰ ਜਾਵੇਗਾ।ਅਗਸਤ ਮਹੀਨੇ ਵਿਚ ਟੈਲੀਫੋਨ ਗਾਅਕਾਂ ਦੀ ਗਿਣਤੀ ਵੱਧ ਕੇ 49 ਕਰੋੜ 40 ਲੱਖ 70 ਹਜ਼ਾਰ ਹੋ ਗਈ ਜੋ ਜੁਲਾਈ ਮਹੀਨੇ ਵਿਚ 47 ਕਰੋੜ 90 ਲੱਖ 70 ਹਜ਼ਾਰ ਮੁਕਾਬਲੇ ਡੇੜ ਕਰੋੜ ਵੱਧ ਹੈ। Date:2009-09-26 Time:00:01:43
ਮੁੰਬਈ ਵਿੱਚ ਹਾਲ ਹੀ 'ਚ ਪਰਸੈਪਟ ਪਿਕਚਰਸ ਕੰਪਨੀ ਨੇ 'ਕਾਂਚੀਵਰਮ' ਨੂੰ ਰਾਸ਼ਟਰੀ ਪੁਰਸਕਾਰ ਮਿਲਣ ਦੇ ਮੌਕੇ 'ਤੇ ਇੱਕ ਪਾਰਟੀ ਦਿੱਤੀ ਸੀ ਅਤੇ ਉਸ ਪਾਰਟੀ ਵਿੱਚ ਸਭ ਤੋਂ ਜਿਆਦਾ ਚਰਚਾ ਹੋ ਰਹੀ ਸੀ ਸਲਮਾਨ ਅਤੇ ਕੈਟਰੀਨਾ ਨੂੰ ਲੈ ਕੇ। ਬਾਲੀਵੁੱਡ ਦੇ ਮਸ਼ਹੂਰ ਪ੍ਰੇਮੀਆਂ 'ਚੋਂ ਇੱਕ ਸਲਮਾਨ ਅਤੇ ਕੈਟਰੀਨਾ ਦਾ ਵਿਹਾਰ ਇਸ ਪਾਰਟੀ ਵਿੱਚ ਬਹੁਤ ਹੀ ਅਜੀਬ ਸੀ। ਦੋਵੇਂ ਪਾਰਟੀ ਦਾ ਹਿੱਸਾ ਬਣਨ ਲਈ ਅਲੱਗ-ਅਲੱਗ ਆਏ। ਪਹਿਲਾਂ ਸੱਲੂ ਨੇ ਐਂਟਰੀ ਲਈ ਅਤੇ ਕੁਝ ਦੇਰ ਬਾਅਦ ਕੈਟਰੀਨਾ ਪੁੱਜੀ। ਦੋਵੇਂ ਆਪਣੇ-ਆਪਣੇ ਦੋਸਤਾਂ ਨਾਲ ਅਲੱਗ-ਅਲੱਗ ਗੱਪਸ਼ੱਪ ਕਰਦੇ ਨਜ਼ਰ ਆਏ। ਘੰਟੇ ਤੱਕ ਦੋਵੇਂ ਪਾਰਟੀ ਵਿੱਚ ਮੌਜੂਦ ਰਹੇ, ਪਰ ਗੱਲ ਕਰਨਾ ਤਾਂ ਦੂਰ ਇੱਕ-ਦੂਜੇ ਨੂੰ ਹਾਏ-ਹੈਲੋ ਤੱਕ ਨਹੀਂ ਬੋਲਿਆ। ਇਸ ਤਰ੍ਹਾਂ ਲੱਗਿਆ ਕਿ ਜਿਵੇਂ ਦੋਵੇਂ ਇੱਕ ਦੂਜੇ ਨੂੰ ਪਹਿਚ Date:2009-09-26 Time:00:01:43
ਰਾਣੀ ਮੁਖਰਜੀ ਨੇ ਕਾਫ਼ੀ ਉਮੀਦ ਦੇ ਨਾਲ ਫਿਲਮ 'ਦਿਲ ਬੋਲੇ ਹੜਿੱਪਾ' ਕੀਤੀ ਸੀ। ਉਹਨਾਂ ਨੂੰ ਲੱਗਿਆ ਸੀ ਕਿ ਇਸ ਫਿਲਮ ਨੂੰ ਲੋਕ ਕਾਫ਼ੀ ਪਸੰਦ ਕਰਨਗੇ ਅਤੇ ਉਹ ਵਾਪਸੀ ਕਰ ਸਕੇਗੀ। ਪਰ ਉਹਨਾਂ ਦੀ ਉਮੀਦ ਦੇ ਉਲਟ ਫਿਲਮ ਨੂੰ ਕਿਸੇ ਨੇ ਵੀ ਪਸੰਦ ਨਹੀਂ ਕੀਤਾ ਅਤੇ ਇਸ ਕਾਰਨ ਹੁਣ ਇੰਡਸਟਰੀ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਆਖਰ ਹੁਣ ਰਾਣੀ ਦਾ ਕੀ ਹੋਵੇਗਾ? ਦਰਅਸਲ ਫਿਲਮ 'ਦਿਲ ਬੋਲੇ ਹੜਿੱਪਾ' ਦੀ ਅਸਫ਼ਲਤਾ ਤੋਂ ਬਾਅਦ ਇਹ ਹੋਣਾ ਹੀ ਸੀ। ਹੁਣ ਰਾਣੀ ਦੇ ਵਿਹਾਰ ਨੂੰ ਲੈ ਕੇ ਗੱਲਾਂ ਹੋਣਾ ਸ਼ੁਰੂ ਹੋ ਗਈਆਂ ਹਨ ਕਿ ਕਿਸ ਤਰ੍ਹਾਂ ਰਾਣੀ ਨੇ ਆਪਣੇ ਆਪ ਨੂੰ ਇੰਡਸਟਰੀ ਤੋਂ ਅਲੱਗ ਕਰ ਲਿਆ, ਸਿਰਫ਼ ਯਸ਼ਰਾਜ ਫਿਲਮਸ ਲਈ। ਉਹਨਾਂ ਨਾਲ ਕੰਮ ਕਰਨ ਵਾਲੇ ਕਈ ਕਲਾਕਾਰ ਹੁਣ ਕਹਿਣ ਲੱਗੇ ਹਨ ਕਿ ਫਿਲਮ 'ਲਾਗਾ ਚੁਨਰੀ ਮੇਂ ਦਾਗ' ਫਿਲਮ ਤੋਂ ਹੀ ਰਾਣੀ ਦੇ ਨਖਰੇ ਕਾਫ਼ੀ Date:2009-09-26 Time:00:01:43
ਫਿਲਮ 'ਪਾ' ਵਿੱਚ ਅਮਿਤਾਭ ਬੱਚਨ ਨੇ 12 ਸਾਲ ਦੇ ਬੱਚੇ ਆਰੂ ਦਾ ਕਿਰਦਾਰ ਨਿਭਾਇਆ ਹੈ। ਅਮਿਤਾਭ ਨੇ ਆਪਣੀ ਜਿੰਦਗੀ ਵਿੱਚ ਪਹਿਲਾਂ ਕਦੇ ਵੀ ਛੋਟੇ ਬੱਚੇ ਦਾ ਕਿਰਦਾਰ ਨਹੀਂ ਨਿਭਾਇਆ ਹੈ, ਇਸ ਕਰਕੇ ਫਿਲਮ ਦੇ ਟਾਈਟਲ ਵਿੱਚ ਵੀ ਅਮਿਤਾਭ ਦਾ ਨਾਮ ਕੁਝ ਅਲੱਗ ਤਰ੍ਹਾਂ ਦਿੱਤਾ ਜਾ ਰਿਹਾ ਹੈ। ਫਿਲਮ ਦੇ ਨਿਰਦੇਸ਼ਕ ਬਾਲਕੀ ਨੇ ਦੱਸਿਆ ਕਿ ਸੈਟਸ 'ਤੇ ਅਮਿਤਾਭ ਬਿਲਕੁਲ ਬੱਚੇ ਵਰਗਾ ਹੀ ਵਿਹਾਰ ਕਰਦੇ ਸਨ। ਕੈਮਰਾ ਚਾਲੂ ਹੈ ਜਾਂ ਨਹੀਂ ਇਸ ਨਾਲ ਅਮਿਤਾਭ ਨੂੰ ਕੋਈ ਮਤਲਬ ਨਹੀਂ ਰਹਿੰਦਾ ਸੀ, ਉਹ ਛੋਟੇ ਬੱਚਿਆਂ ਦੀ ਤਰ੍ਹਾਂ ਹੀ ਸੈਟਸ 'ਤੇ ਚਾਕਲੇਟ ਵੀ ਖਾਂਦੇ ਸਨ ਅਤੇ ਆਪਣੇ ਕਿਰਦਾਰ ਵਿੱਚ ਐਨਾ ਗੁਆਚ ਜਾਂਦੇ ਸਨ ਕਿ ਕਈ ਵਾਰ ਉਹਨਾਂ ਦੇ ਹੱਥੋਂ ਚਾਕਲੇਟਸ ਖਿੱਚਣੇ ਪੈਂਦੇ ਸਨ। ਫਿਲਮ ਵਿੱਚ ਅਮਿਤਾਭ ਦੇ ਇਲਾਵਾ ਅਭਿਸ਼ੇਕ ਬੱਚਨ ਅਤੇ ਵਿਦਿਆ ਬਾਲਨ ਨੇ ਕੰਮ ਕ Date:2009-09-26 Time:00:01:43
ਅੰਮ੍ਰਿਤਸਰ - ਜਯੋਤੀ ਹਾਈ ਸਕੂਲ ਮਹਾ ਸਿੰਘ ਗੇਟ,ਅੰਮ੍ਰਿਤਸਰ 'ਚ ਪ੍ਰਿੰਸੀਪਲ ਹਰੀਸ਼ ਪੁਰੀ ਦੀ ਪ੍ਰਧਾਨਗੀ 'ਚ ਇੱਕ ਹਫ਼ਤੇ ਤੱਕ ਨਵਰਾਤਰਿਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। Date:2009-09-26 Time:00:01:43
ਮੁੰਬਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਅਸ਼ੋਕ ਚਵਾਨ ਕੋਲ ਆਪਣੀ ਕੋਈ ਕਾਰ ਨਹੀਂ ਹੈ।ਚੌਹਾਨ ਨੇ ਆਪਣੇ ਜੱਦੀ ਜਿਲ੍ਹੇ ਨੰਦੇੜ ਦੀ ਭੋਖਰ ਸੀਟ ਤੋਂ ਰਾਜ ਵਿਧਾਨ ਸਭਾ ਦੀਆਂ 13 ਅਕਤੂਬਰ ਨੂੰ ਹੋਣ ਵਾਲੀਆਂ ਚੌਣਾਂ ਲਈ ਭਰੇ ਨਾਮਜ਼ਦਗੀ ਪੱਤਰ ਨਾਲ ਦਾਖਲ ਹਲਫਨਾਮੇ ਵਿਚ ਆਪਣੇ ਅਤੇ ਪਤਨੀ ਅਮਿਤਾ ਕੋਲ ਕੁੱਲ 24 ਕਰੋੜ ਦੀ ਜਾਇਦਾਦ ਐਲਾਣੀ ਹੈ। Date:2009-09-26 Time:00:01:43
ਮੋਗਾ - ਈਐਮਈ ਜਲੰਧਰ ਨੇ ਬੀਈਜੀ ਰੁੜਕੀ ਨੂੰ 2-0 ਨਾਲ ਹਰਾ ਕੇ ਫਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਜਿੱਤ ਲਿਆ ਹੈ।ਈਐਮਈ ਜਲੰਧਰ ਵੱਲੋਂ ਵਿੱਜੂ ਸਿੰਘ ਅਤੇ ਜਗਜੀਤ ਸਿੰਘ ਗੋਲ ਕੀਤਾ। Date:2009-09-26 Time:00:01:43
ਨਵੀਂ ਦਿੱਲੀ - ਉਂਗਲ ਦੇ ਜ਼ਖਮੀ ਹੋਣ ਕਾਰਣ ਚੈਂਪੀਅੰਸ ਟ੍ਰਾਫੀ ਕ੍ਰਿਕਟ ਟੂਰਨਾਮੈਂਟ ਤੋਂ ਬਾਹਰ ਹੋਣ ਲਈ ਮਜ਼ਬੂਰ ਹੋਏ ਵਿਸਫੋਟਕ ਬੱਲੇਬਾਜ ਯੁਵਰਾਜ ਸਿੰਘ ਨੇ ਇੱਥੇ ਕਿਹਾ ਕਿ ਕਈ ਮੁੱਖ ਖਿਡਾਰੀਆਂ ਦੇ ਜ਼ਖਮੀ ਹੋਣ ਦੇ ਬਾਵਜੂਦ ਟੀਮ ਇੰਡੀਆ ਹੀ ਸਰਬ ਸ਼੍ਰੇਸ਼ਠ ਹੈ। Date:2009-09-26 Time:00:01:43
ਆਇਸ਼ਾ ਟਾਕੀਆ ਉਹਨਾਂ ਲੋਕਾਂ ਤੋਂ ਪਰੇਸ਼ਾਨ ਹੈ ਜੋ ਕਹਿ ਰਹੇ ਹਨ ਕਿ ਕਿਉਂਕਿ ਆਇਸ਼ਾ ਦਾ ਵਿਆਹ ਹੋ ਚੁੱਕਿਆ ਹੈ, ਇਸ ਲਈ ਹੁਣ ਉਹ ਫਿਲਮਾਂ ਵਿੱਚ ਕੰਮ ਨਹੀਂ ਕਰੇਗੀ। ਆਇਸ਼ਾ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਇਹ ਕਿਹੜੇ ਲੋਕ ਹਨ ਅਤੇ ਕਿਉਂ ਉਹਨਾਂ ਦੇ ਕਰੀਅਰ ਨਾਲ ਖਿਲਵਾੜ ਕਰ ਰਹੇ ਹਨ। ਹਾਲ ਹੀ ਵਿੱਚ ਆਇਸ਼ਾ ਦੀ 'ਵਾਂਟੇਡ' ਰਿਲੀਜ਼ ਹੋਈ ਹੈ ਅਤੇ ਆਇਸ਼ਾ ਦੇ ਅਭਿਨੈ ਨੂੰ ਪਸੰਦ ਕੀਤਾ ਗਿਆ ਹੈ। ਆਇਸ਼ਾ ਨੂੰ ਉਮੀਦ ਹੈ ਕਿ ਇਸ ਤਾਰੀਫ਼ ਦੇ ਬਲ 'ਤੇ ਉਹਨਾਂ ਨੂੰ ਕੁਝ ਫਿਲਮਾਂ ਵਿੱਚ ਕੰਮ ਮਿਲ ਜਾਵੇਗਾ, ਪਰ ਜੇਕਰ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਣੀਆਂ ਬੰਦ ਨਹੀਂ ਹੋਈਆਂ ਤਾਂ ਮਾਮਲਾ ਵਿਗੜ ਸਕਦਾ ਹੈ। ਆਇਸ਼ਾ ਕਹਿੰਦੀ ਹੈ ਕਿ ਉਹ ਸ਼ਾਦੀਸ਼ੁਦਾ ਜਿੰਦਗੀ ਤੋਂ ਬਹੁਤ ਖੁਸ਼ ਹੈ, ਪਰ ਆਪਣੇ ਕਰੀਅਰ ਨੂੰ ਲੈ ਕੇ ਵੀ ਓਨੀ ਹੀ ਗੰਭੀਰ ਹੈ। ਉਹਨਾਂ ਨੇ ਵਿਆਹ ਕਰ ਲਿਆ ਤਾਂ ਇਸ Date:2009-09-26 Time:00:01:43
ਆਖਰਕਾਰ ਸ਼ਾਹਿਦ ਕਪੂਰ ਨੂੰ ਆਪਣੇ ਪਿਤਾ ਪੰਕਜ ਕਪੂਰ ਦੀ ਫਿਲਮ ਲਈ ਸਮਾਂ ਮਿਲ ਗਿਆ ਹੈ। ਸ਼ਾਹਿਦ ਨੂੰ ਲੈ ਕੇ ਪੰਕਜ ਕਾਫ਼ੀ ਦੇਰ ਤੋਂ ਫਿਲਮ ਨਿਰਦੇਸ਼ਿਤ ਕਰਨਾ ਚਾਹੁੰਦੇ ਸਨ। ਉਹਨਾਂ ਨੂੰ ਸ਼ਾਹਿਦ ਦੀਆਂ ਤਾਰੀਖਾਂ ਚਾਹੀਦੀਆਂ ਸਨ, ਪਰ ਸ਼ਾਹਿਦ ਫਿਲਮਾਂ ਵਿੱਚ ਐਨੇ ਬਿਜ਼ੀ ਸਨ ਕਿ ਇਕੱਠੀਆਂ ਤਾਰੀਖਾਂ ਦੇਣਾ ਉਹਨਾਂ ਲਈ ਬਹੁਤ ਮੁਸ਼ਕਿਲ ਕੰਮ ਸੀ। ਸ਼ਾਹਿਦ ਨੇ ਆਪਣੇ ਪਾਪਾ ਨੂੰ ਰੁਕਣ ਲਈ ਕਿਹਾ ਅਤੇ ਆਪਣਾ ਸਾਰਾ ਕੰਮ ਪੂਰਾ ਕੀਤਾ। ਹੁਣ ਸ਼ਾਹਿਦ ਨੇ ਸਾਲ 2010 ਦੇ ਸ਼ੁਰੂਆਤੀ 6 ਮਹੀਨੇ ਪਾਪਾ ਪੰਕਜ ਕਪੂਰ ਦੇ ਨਾਮ ਕਰ ਦਿੱਤੇ ਹਨ। ਉਹ ਸ਼ਾਹਿਦ ਨੂੰ ਲੈ ਕੇ 'ਮੌਸਮ' ਨਿਰਦੇਸ਼ਿਤ ਕਰਨਗੇ ਜੋ ਇੱਕ ਰੋਮਾਂਟਿਕ ਫਿਲਮ ਹੋਵੇਗੀ। ਸ਼ਾਹਿਦ ਦੀ ਮੰਮੀ ਨੀਲਿਮਾ ਅਜੀਜ ਵੀ ਸ਼ਾਹਿਦ ਨੂੰ ਲੈ ਕੇ ਇੱਕ ਫਿਲਮ ਬਣਾਉਣੀ ਚਾਹੁੰਦੀ ਸੀ, ਪਰ ਸ਼ਾਹਿਦ ਨੇ ਸਕ੍ਰਿਪਟ ਪਸੰਦ ਨਹੀਂ ਆਉਣ ' Date:2009-09-26 Time:00:01:43
ਰਾਏਪੁਰ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨਕਸਲ ਪ੍ਰਭਾਵਿਤ ਸਾਰੇ ਰਾਜਾਂ ਨੂੰ ਨਕਸਲੀਆਂ ਨਾਲ ਲੋਹਾ ਲੈਣ ਅਤੇ ਉਹਨਾਂ ਨੂੰ ਹਰਾਉਣ ਲਈ ਲੜਾਈ ਵਿਚ ਹਰ ਸੰਭਵ ਸਹਾਇਤਾ ਕਰੇਗੀ ਜੋ ਲੰਮੀ ਜ਼ਾਰੀ ਰਹਿ ਸਕਦੀ ਹੈ। Date:2009-09-26 Time:00:01:43
ਪਿੱਟਸਬਰਗ - ਇੱਕ ਅਮਰੀਕੀ ਪ੍ਰਸਤਾਵ ਅਧੀਨ ਕੌਮਾਂਤਰੀ ਮੁੱਦਰਾ ਫੰਡ(ਆਈਐਮਐਫ) ਵਿਚ ਮੁੱਖ ਵਿਕਾਸਸ਼ੀਲ ਦੇਸ਼ਾਂ ਦੇ ਵੋਟਿੰਗ ਅਧਿਕਾਰਾਂ ਵਿਚ ਵਾਧੇ ਨੂੰ ਭਾਰਤ ਨੇ ਸਹੀ ਦਿਸ਼ਾ ਵਿਚ ਇੱਕ ਮਹਤੱਵ ਪੂਰਨ ਕਦਮ ਦੱਸਿਆ ਹੈ। Date:2009-09-26 Time:00:01:43
page no.6 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |