Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 9 - 2009
ਨਵੀਂ ਦਿੱਲੀ : ਦੋ ਟਾਇਰਾ ਵਾਹਨ ਨਿਰਮਾਤਾ ਕੰਪਨੀ ਟੀਵੀਐੱਸ ਮੋਟਰ ਨੇ ਕਿਹਾ ਹੈ ਕਿ ਟਵਿਨ ਸਪਾਰਕ ਪਲਗ ਟੀਵੀਐੱਸ ਫਲੇਮ ਦੀ ਵਿੱਕਰੀ ਸ਼ੁਰੂ ਕਰਨ ਤੋਂ ਪਹਿਲਾਂ ਉਹ ਨਿਯਮ ਅਨੁਸਾਰ ਸਾਰੇ ਲੋੜੀਂਦੇ ਪ੍ਰਮਾਣ ਪੱਤਰਾਂ ਨੂੰ ਹਾਸਿਲ ਕਰਨ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰੇਗੀ। Date:2009-09-27 Time:00:15:51
ਪਟਨਾ : ਟਾਈਟਨ ਘੜੀਆਂ ਦੇ ਇੱਕ ਬਰਾਂਡ ਸੋਨਾਟਾ ਨੇ ਤਿਓਹਾਰਾਂ ਦੇ ਇਸ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਬਿਹਾਰ ਦੇ ਬਾਜਾਰ ਵਿੱਚ ਸੋਨਾ ਸਿਤਾਰਾ ਕਲੈਕਸ਼ਨ ਦੀ ਨਵੀਂ ਰੇਂਜ ਉਤਾਰੀ। Date:2009-09-27 Time:00:15:51
ਪਿੱਟਸਬਰਗ - ਭਾਰਤ ਨੇ ਕਿਹਾ ਹੈ ਕਿ ਇਰਾਨ ਨੂੰ ਪਰਮਾਣੂ ਅਪ੍ਰਸਾਰ ਸੰਧੀ(ਐਨਪੀਟੀ)ਅਧੀਨ ਆਪਣੀਆਂ ਜੁੰਮੇਵਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਜੋ ਲੋੜੀਂਦੀਆਂ ਹਨ। Date:2009-09-27 Time:00:15:51
ਨਵੀਂ ਦਿੱਲੀ : ਜਨਰਲ ਮੋਟਰਜ਼ ਇੰਡੀਆ ਨੇ ਇੱਕ ਵਰ੍ਹੇ ਦੇ ਅੰਦਰ ਆਪਣੀ ਛੋਟੀ ਕਾਰ ਸ਼ੇਵਰਲੇ ਸਪਾਰਕ ਦਾ ਇਲੈਕਟ੍ਰਿਕ ਮਾਡਲ ਬਣਾਉਣ ਦੇ ਲਈ ਬੈਂਗਲੂਰ ਦੀ ਰੇਵਾ ਇਲੈਕਟ੍ਰਿਕ ਕਾਰ ਕੰਪਨੀ ਦੇ ਨਾਲ ਸਮਝੌਤਾ ਕੀਤਾ ਹੈ। Date:2009-09-27 Time:00:15:51
ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਦੂਰਸੰਚਾਰ ਕੰਪਨੀ ਬੀਐਸਐਨਐਲ ਨੇ ਕਿਹਾ ਕਿ ਉਹ ਕੁਵੈਤ ਦੀ ਜੈਨ ਟੈਲੀਕਾਮ ਵਿੱਚ ਹਿੱਸੇਦਾਰੀ ਖਰੀਦਣ ਦੇ ਖਿਲਾਫ ਨਹੀਂ ਹੈ, ਪਰ ਇਸ ਬਾਰੇ ਵਿੱਚ ਅਜੇ ਕੁਝ ਤੈਅ ਨਹੀਂ ਕੀਤਾ ਗਿਆ ਹੈ। ਬੀਐਸਐਨਐਲ ਨੇ ਨਾਲ ਹੀ ਕਿਹਾ ਕਿ ਇਸ ਸੌਦੇ ਲਈ ਵਵਾਸੀ ਨਾਲ ਗੱਠਜੋੜ ਨੂੰ ਲੈ ਕੇ ਸਾਵਧਾਨ ਹੈ। ਕੁਵੈਤ ਦੀ ਜੈਨ ਟੈਲੀਕਾਮ ਲਈ ਵਵਾਸੀ ਬੀਐਸਐਨਐਲ ਨਾਲ ਸਾਂਝੇਦਾਰੀ ਦੀ ਇਛੁੱਕ ਦੱਸੀ ਜਾਂਦੀ ਹੈ। Date:2009-09-27 Time:00:15:51
ਰਾਏਪੁਰ - ਛੱਤੀਸਗੜ੍ਹ ਵਿਖੇ ਸ਼ੱਕੀ ਨਕਸਲੀਆਂ ਨੇ ਭਾਜਪਾ ਆਗੂ ਅਤੇ ਬਸਤਰ ਲੋਕਸਭਾ ਹਲਕੇ ਤੋਂ ਐਮਪੀ ਬਲੀਰਾਮ ਕਸ਼ਯੱਪ ਦੇ ਦੋ ਪੁੱਤਰਾਂ ਉੱਪਰ ਗੋਲੀ ਚਲਾ ਦਿੱਤੀ ਜਿਸ ਕਾਰਣ ਇੱਕ ਪੁੱਤਰ ਦੀ ਮੌਤ ਹੋ ਗਈ। Date:2009-09-27 Time:00:15:51
ਨਿਊਯਾਰਕ - ਅਮਰੀਕੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਕਿਹਾ ਹੈ ਕਿ ਅਮਰੀਕਾ, ਬ੍ਰਿਟੇਨ ਅਤੇ ਫ੍ਰਾਂਸ ਨੂੰ ਇਰਾਨੀ ਪਰਮਾਣੂ ਕਾਰਖਾਨੇ ਨੂੰ ਲੁਕੋਣ ਦਾ ਆਰੋਪ ਲਗਾਉਣ ਦਾ ਅਫਸੋਸ ਹੋਵੇਗਾ ਕਿਉਂ ਜੋ ਇਹ ਕੋਈ ਗੁਪਤ ਪਰਮਾਣੂ ਕਾਰਖਾਨਾ ਨਹੀਂ ਹੈ। Date:2009-09-27 Time:00:15:51
ਕੁੱਲੂ - ਹਿਮਾਚਲ ਪ੍ਰਦੇਸ਼ ਦੇ ਕੁੱਲੂ ਜਿਲ੍ਹੇ ਵਿਚ ਭੁੰਤਰ ਲਾਗੇ ਵਿਆਸ ਨਦੀ ਵਿਚ ਇੱਕ ਬੇੜ੍ਹੀ ਦੇ ਡੁੱਬਣ ਨਾਲ ਇਸ ਵਿਚ ਸਵਾਰ ਮਹਿਲਾ ਸੈਲਾਨੀ ਦੀ ਮੌਤ ਹੋ ਗਈ ਜਦੋਂ ਕਿ ਛੇ ਹੋਰਨਾਂ ਨੂੰ ਬਚਾ ਲਿਆ ਗਿਆ। Date:2009-09-27 Time:00:15:51
ਆਸ਼ੁਤੋਸ਼ ਆਪਣੀ ਗੱਲ ਨੂੰ ਵਿਸਤਾਰ ਨਾਲ ਰੱਖਦੇ ਹਨ, ਇਸਲਈ ਉਹਨਾਂ ਦੀਆਂ ਫਿਲਮਾਂ ਦਾ ਸਮਾਂ ਜਿਆਦਾ ਹੁੰਦਾ ਹੈ। ਫ਼ਿਲਮ ਦੀ ਲੰਬਾਈ ਨਾਲ ਕੋਈ ਸਮੱਸਿਆ ਨਹੀਂ ਹੈ, ਪਰ ਉਸ ਵਿੱਚ ਐਨਾ ਦਮ ਹੋਣਾ ਚਾਹੀਦਾ ਹੈ ਕਿ ਉਹ ਦਰਸ਼ਕਾਂ ਨੂੰ ਬੰਨ੍ਹ ਕੇ ਰੱਖ ਸਕੇ। Date:2009-09-27 Time:00:15:50
ਡੂ ਨਾਟ ਡਿਸਟਰਬ ਦਾ ਇਹਨਾਂ ਦਿਨਾਂ ਵਿੱਚ 'ਬੇਬੋ' ਨਾਂਅ ਦਾ ਗੀਤ ਬਹੁਤ ਲੋਕਪ੍ਰਿਅ ਹੋ ਰਿਹਾ ਹੈ। ਇਹ ਗੀਤ ਰਿਤੇਸ਼ ਦੇਸ਼ਮੁਖ ਅਤੇ ਲਾਰਾ ਦੱਤਾ ਤੇ ਫ਼ਿਲਮਾਇਆ ਗਿਆ ਹੈ Date:2009-09-27 Time:00:15:50
ਕਈ ਫਲਾਪ ਫ਼ਿਲਮ ਬਨਾਉਣ ਵਾਲੇ ਬੋਨੀ ਕਪੂਰ ਹੁਣ ਸਲਮਾਨ ਖਾਨ ਨੂੰ ਆਪਣੇ ਲਈ ਲਕੀ ਮੰਨਣ ਲਗੇ ਹਨ। ਸਲਮਾਨ ਦੇ ਨਾਲ ਉਹਨਾਂ ਨੇ ਹਿਟ ਫ਼ਿਲਮ 'ਨੋ ਏਂਟ੍ਰੀ' ਬਣਾਈ ਸੀ ਅਤੇ ਹਾਲ ਵਿੱਚ ਰਿਲੀਜ਼ ਫ਼ਿਲਮ 'ਵਾਂਟੇਡ' ਵੀ ਚੰਗੀ ਸਫਲਤਾ ਹਾਸਿਲ ਕਰ ਰਹੀ ਹੈ। Date:2009-09-27 Time:00:15:50
ਸ਼੍ਰੀਨਗਰ - ਕਸ਼ਮੀਰ ਵਾਦੀ ਵਿਚ ਰਹਿਣ ਵਾਲੇ ਘੱਟ ਗਿਣਤੀ ਪੰਡਿਤ ਪਰਿਵਾਰਾਂ ਨੇ ਲਗਭੱਗ ਦੋ ਦਹਾਕਿਆਂ ਮਗਰੋਂ ਪਹਿਲੀ ਦਫਾ ਇੱਥੇ ਦੁਸ਼ਹਿਰੇ ਦਾ ਤਿਉਹਾਰ ਮਨਾਉਣ ਦਾ ਫੈਸਲਾ ਕੀਤਾ ਹੈ।ਕਸ਼ਮੀਰੀ ਪੰਡਿਤ ਸੰਘਰਸ਼ ਸੰਮਤੀ ਇਸ ਦਾ ਆਯੋਜਨ ਕਰੇਗੀ। Date:2009-09-27 Time:00:15:50
ਨਵੀਂ ਦਿੱਲੀ - ਤਨਖਾਹ ਭੱਤਿਆਂ ਵਿਚ 50 ਫੀਸਦੀ ਤੱਕ ਦੀ ਕਟੌਤੀ ਦੇ ਵਿਰੋਧ ਵਿਚ ਏਅਰ ਇੰਡੀਆ(ਏਆਈ) ਦੇ ਲਗਭੱਗ 400 ਪਾਇਲਟ ਸਮੂਹਿਕ ਛੁੱਟੀ ਲੈ ਕੇ ਹੜਤਾਲ ਉੱਪਰ ਚਲੇ ਗਏ ਹਨ।ਇਸ ਦੇ ਚੱਲਦਿਆਂ ਏਅਰ ਇੰਡੀਆ ਦੀਆਂ ਛੇ ਘਰੇਲੂ ਅਤੇ ਕੌਮਾਂਤਰੀ ਉਡਾਨਾਂ ਨੂੰ ਰੱਦ ਕਰਨਾ ਪਿਆ। Date:2009-09-27 Time:00:15:50
ਵੇਲੇਂਸਿਆ - 1984 ਵਿਚ ਹੋਈ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਇਤਹਾਸਕ ਮੁਕਾਬਲੇ ਦੇ 25 ਵਰ੍ਹੇ ਪੂਰੇ ਹੋਣ ਮੌਕੇ ਇੱਥੇ ਆਯੋਜਿਤ ਮੈਚ ਵਿਚ ਰੂਸੀ ਦਿੱਗਜ ਗੈਰੀ ਕਾਸਪਾਰੋਵ ਨੇ ਆਪਣੇ ਕੱਟੜ ਮੁਕਾਬਲੇਬਾਜ਼ ਅਨਾਤੋਲੀ ਕਾਰਪੋਵ ਨੂੰ 9-3 ਨਾਲ ਹਰਾ ਦਿੱਤਾ। Date:2009-09-27 Time:00:15:50
ਲੰਦਨ - ਲਗਾਤਾਰ ਟੈਨਿਸ ਖੇਡਣ ਕਾਰਣ ਬੁਰੀ ਤਰ੍ਹਾਂ ਥੱਕ ਚੁੱਕੇ ਵਿਸ਼ਵ ਦੇ ਮੁੱਢਲਾ ਸਥਾਨ ਪ੍ਰਾਪਤ ਟੈਨਿਸ ਖਿਡਾਰੀ ਰੋਜ਼ਰ ਫੈਡਰਰ ਨੇ ਅਗਲੇ ਮਹੀਨੇ ਟੋਕਿਓ ਓਪਨ ਅਤੇ ਸ਼ੰਘਾਈ ਮਾਸਟਰਸ ਟੈਨਿਸ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। Date:2009-09-27 Time:00:15:50
'ਜੀ ਆਇਆ ਨੂੰ', 'ਅਸਾਂ ਨੂੰ ਮਾਣ ਵਤਨਾਂ ਦਾ', 'ਦਿਲ ਆਪਣਾ ਪੰਜਾਬੀ', 'ਮਿੱਟੀ ਵਾਜ਼ਾਂ ਮਾਰਦੀ' ਅਤੇ 'ਜੱਗ ਜਿਓਂਦਿਆ ਦੇ ਮੇਲੇ' ਦੀ ਅਪਾਰ ਸਫ਼ਲਤਾ ਤੋਂ ਬਾਅਦ ਉੱਚ ਕੋਟੀ ਦੇ ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਦੇਖਦੇ ਹੀ ਦੇਖਦੇ ਇੱਕ ਫਿਲਮੀ ਚਿਹਰਾ ਬਣ ਚੁੱਕੇ ਹਨ, ਵੱਲੋਂ ਇੱਕ ਨਵੀਂ ਫਿਲਮ ਦੀ ਪੇਸ਼ਕਸ਼ ਕੀਤੀ ਗਈ ਹੈ ਜੋ ਪੰਜਾਬੀਆਂ ਦੇ ਮਨਾਂ ਅੰਦਰ ਬੈਠੀ ਸ਼ਾਹਕਾਰ ਪ੍ਰੇਮ ਕਹਾਣੀ ‘ਹੀਰ-ਰਾਂਝਾ’ ‘ਤੇ ਆਧਾਰਤ ਹੈ। ਹਰਭਜਨ ਮਾਨ ਇਸ ਫਿ਼ਲਮ ‘ਚ ਰਾਂਝਾ ਅਤੇ ਨੀਰੂ ਬਾਜਵਾ ਹੀਰ ਦਾ ਕਿਰਦਾਰ ਨਿਭਾਅ ਰਹੀ ਹੈ। ਹੀਰ-ਰਾਂਝਾ ਦੀ ਕਹਾਣੀ ਪ੍ਰਸਿੱਧ ਪੰਜਾਬੀ ਕਿੱਸੇ ਹੀਰ-ਰਾਂਝਾ ਦੀ ਪ੍ਰੇਮ ਕਹਾਣੀ 'ਤੇ ਹੀ ਅਧਾਰਤ ਹੈ, ਕੰਸੈਪਟ ਸਭ ਕੁਝ ਉਹੀ ਹੈ, ਜੋ ਸਾਡੇ ਪੰਜਾਬੀਆਂ ਦੇ ਮਨਾਂ ਅੰਦਰ ਉੱਕਰਿਆ ਹੋਇਆ ਹੈ। ਅੱਜ ਤੱਕ ਪੰਜਾਬੀ ‘ਚ ‘ਹੀਰ ਰਾਂਝਾ’ ਫਿ਼ਲਮ ਨਹੀ Date:2009-09-27 Time:00:15:50
ਸਿੰਘ ਇਜ਼ ਕਿੰਗ ਅਤੇ ਵੇਲਕਮ ਵਰਗੀ ਫ਼ਿਲਮਾਂ ਦੇ ਨਿਰਦੇਸ਼ਕ ਅਨੀਸ ਬਜ਼ਮੀ ਨੂੰ ਉਸ ਸਮੇਂ ਝਟਕਾ ਲਗਿਆ ਜਦੋਂ ਸੇਕਸੀ ਮਲਿਕਾ ਸ਼ੇਰਾਵਤ ਨੇ ਉਹਨਾਂ ਦੀ ਆਉਣ ਵਾਲੀ ਫ਼ਿਲਮ 'ਨੋ ਪ੍ਰਾਬਲਮ' ਵਿੱਚ ਇੱਕ ਛੋਟਾ ਜਿਹਾ ਰੋਲ ਕਰਨ ਲਈ ਮਨ੍ਹਾਂ ਕਰ ਦਿੱਤਾ। Date:2009-09-27 Time:00:15:50
ਮੁੰਬਈ - ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁੱਲ ਕਲਾਮ ਨੇ ਬ੍ਰਹਿਮੰਡ ਵਿਚ ਧਰਤੀ ਤੋਂ ਅਲਾਵਾ ਵੀ ਜੀਵਨ ਹੋਣ ਦਾ ਭਰੋਸਾ ਜ਼ਾਹਰ ਕਰਦਿਆਂ ਕਿਹਾ ਕਿ ਸਾਡੇ ਆਪਣੇ ਸੌਰ ਮੰਡਲ ਦੇ 8 ਗ੍ਰਹਿਆਂ ਉੱਪਰ ਪਾਣੀ ਹੋਣ ਦੀ ਵੱਧ ਸੰਭਾਵਨਾ ਹੈ। Date:2009-09-27 Time:00:15:50
ਪਿੱਟਸਬਰਗ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ਾਂ ਦੀ ਇੱਕ ਅਕਤੂਬਰ ਨੂੰ ਹੋਣ ਵਾਲੀ ਬੈਠਕ ਵਿਚ ਉਹ ਆਪਣਾ ਵਿਵਾਦਤ ਪਰਮਾਣੂ ਪ੍ਰੋਗਰਾਮ ਹੱਲ ਕਰੇ। Date:2009-09-27 Time:00:15:50
ਨਿਊਯਾਰਕ : ਇਰਾਨ ਦੇ ਰਾਸ਼ਟਰਪਤੀ ਮੁਹੰਮਦ ਅਹਿਮਦੀਨੇਜਾਦ ਨੇ ਕਿਹਾ ਕਿ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੂੰ ਇਰਾਨ ਉੱਤੇ ਇੱਕ ਪ੍ਰਮਾਣੂ ਪਲਾਂਟ ਨੂੰ ਛੁਪਾਉਣ ਦਾ ਆਰੋਪ ਲਗਾਉਣ ਉੱਤੇ ਅਫ਼ਸੋਸ ਹੋਵੇਗਾ ਕਿਉਂਕਿ ਇਹ ਕੋਈ ਇੱਕ ਗੁਪਤ ਪਲਾਂਟ ਨਹੀਂ ਹੈ। Date:2009-09-27 Time:00:15:50
ਬਾਨੂ- ਪਾਕਿਸਤਾਨ ਦੇ ਉੱਤਰ ਪੱਛਮੀ ਸੀਮਾਵਰਤੀ ਪ੍ਰਾਂਤ ਦੇ ਬਾਨੂ ਕਸਬੇ ਵਿੱਚ ਟੱਰਕ ਤੇ ਕਾਰ ਬੰਬ ਦੇ ਦੋ ਅਲੱਗ ਅਲੱਗ ਵਿਸਫੋਟਾਂ ਵਿੱਚ ਅੱਜ ਘੱਟ ਤੋਂ ਘੱਟ 12 ਲੋਕ ਮਾਰੇ ਗਏ ਜਦਕਿ 30 ਤੋਂ ਜਿਆਦਾ ਫੱਟੜ ਹੋ ਗਏ। Date:2009-09-27 Time:00:15:50
ਮੁੰਬਈ : ਹੁਣ ਆਮ ਲੋਕਾਂ ਦੇ ਨਾਲ ਨਾਲ ਫਿਲਮ ਤੇ ਕ੍ਰਿਕਟ ਜਗਤ ਦੇ ਸਿਤਾਰੇ ਵੀ ਲੋਕਤੰਤਰ ਦੇ ਵਿੱਚ ਆਪਣੀ ਹਿੱਸੇਦਾਰੀ ਪਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਹਨ। ਇਸਦੇ ਲਈ ਐਸ਼ਵਰਿਆ ਰਾਏ, ਅਕਸ਼ੈ ਕੁਮਾਰ, ਸਚਿਨ ਤੈਂਦੁਲਕਰ, ਟਵਿੰਕਲ ਖੰਨਾ, ਸੋਨਮ ਕਪੂਰ ਅਤੇ ਅਨਿਲ ਕਪੂਰ , ਨੇਹਾ ਧੂਪੀਆ, ਕਿਮ ਸ਼ਰਮਾ ਨੇ ਵੋਟਰ ਕਾਰਡ ਦੇ ਲਈ ਆਨਲਾਈਨ ਬੇਨਤੀ ਪੱਤਰ ਦਾਖਿਲ ਕੀਤਾ ਹੈ। Date:2009-09-27 Time:00:15:50
ਡੀਨੋ ਮੋਰਿਆ ਆਪਣੀ ਆਉਣ ਵਾਲੀ ਫਿਲਮ ਐਸਿਡ ਫੈਕਟਰੀ ਦੇ ਪ੍ਰਮੋਸ਼ਨ ਵਿੱਚ ਬਿਜ਼ੀ ਹਨ। ਪਿਛਲੇ ਦਿਨੀਂ ਉਹ ਮੁੰਬਈ ਤੋਂ ਦਿੱਲੀ ਪ੍ਰਮੋਸ਼ਨ ਪ੍ਰੋਗਰਾਮ ਵਿੱਚ ਜਾ ਰਹੇ ਸਨ। ਇਸ ਦੌਰਾਨ ਕਿਸੇ ਨੇ ਉਹਨਾਂ ਦਾ ਕ੍ਰੇਡਿਟ ਕਾਰਡ ਚੋਰੀ ਕਰ ਲਿਆ ਸੀ। ਜਦੋਂ ਉਹ ਜਹਾਜ਼ ਰਾਹੀਂ ਦਿੱਲੀ ਪਹੁੰਚੇ ਤਾਂ ਉਹਨਾਂ ਨੂੰ ਮੋਬਾਇਲ 'ਤੇ ਕ੍ਰੇਡਿਟ ਕਾਰਡ ਕੰਪਨੀ ਨੇ ਐਸਐਮਐਸ ਕੀਤਾ ਕਿ ਤੁਹਾਡੇ ਅਕਾਉਂਟ 'ਚੋ ਖਰੀਦਦਾਰੀ ਕੀਤੀ ਗਈ ਹੈ। ਡੀਨੋ ਨੂੰ ਹੈਰਾਨੀ ਹੋਈ ਕਿ ਜਦੋਂ ਉਹ ਜਹਾਜ਼ 'ਚ ਸਫ਼ਰ ਕਰ ਰਹੇ ਹਨ, ਤਾਂ ਕਿਵੇਂ ਕ੍ਰੇਡਿਟ ਕਾਰਡ ਦਾ ਉਪਯੋਗ ਕਰ ਸਕਦੇ ਹਨ, ਤਾਂ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਕ੍ਰੇਡਿਟ ਕਾਰਡ ਚੋਰੀ ਹੋ ਗਿਆ ਹੈ। ਇਸ ਤੋਂ ਤੁਰੰਤ ਬਾਅਦ ਉਹਨਾਂ ਕ੍ਰੇਡਿਟ ਕਾਰਡ ਬਲਾਕ ਕਰਵਾ ਦਿੱਤਾ। Date:2009-09-26 Time:00:01:46
ਨੀਲ ਨਿਤਿਨ ਮੁਕੇਸ਼ ਨੂੰ ਆਪਣੀ ਆਡੀ ਕਾਰ ਨਾਲ ਐਨਾ ਪ੍ਰੇਮ ਹੈ ਕਿ ਉਹ ਉਸਦੀ ਸਾਫ਼-ਸਫ਼ਾਈ ਦਾ ਧਿਆਨ ਵੀ ਆਪ ਹੀ ਰੱਖਦੇ ਹਨ। ਕੁਝ ਦਿਨ ਪਹਿਲਾਂ ਨੀਲ ਨੇ ਘਰ 'ਚ ਹੀ ਬਿਜ਼ਨੈਸ ਮੀਟਿੰਗ ਦਾ ਆਯੋਜਨ ਕੀਤਾ ਸੀ। ਜਦੋਂ ਮੀਟਿੰਗ ਲਈ ਸਬੰਧਿਤ ਵਿਅਕਤੀ ਨੀਲ ਦੇ ਘਰ ਪਹੁੰਚੇ ਤਾਂ ਦੱਸਿਆ ਗਿਆ ਕਿ ਮੀਟਿੰਗ ਗੈਰਾਜ ਵਿੱਚ ਆਯੋਜਿਤ ਕੀਤੀ ਗਈ ਹੈ। ਜਦੋਂ ਉਹ ਗੈਰਾਜ ਵਿੱਚ ਪਹੁੰਚੇ ਤਾਂ ਨੀਲ ਆਪਣੀ ਕਾਰ ਨੂੰ ਧੋ ਰਹੇ ਸਨ। ਨੀਲ ਆਪ ਆਪਣੀ ਕਾਰ ਨੂੰ ਧੋਂਦੇ ਹਨ ਅਤੇ ਇਸ ਗੱਲ ਦਾ ਪੂਰਾ ਖਿਆਲ ਰੱਖਦੇ ਹਨ ਕਿ ਕਾਰ 'ਤੇ ਕਿਸੇ ਤਰ੍ਹਾਂ ਦਾ ਸਕ੍ਰੈਚ ਨਾ ਆਵੇ। ਨੀਲ ਨੇ ਜਦੋਂ ਮੀਟਿੰਗ ਸ਼ੁਰੂ ਕੀਤੀ, ਤਾਂ ਆਏ ਸੱਜਣਾਂ ਨੂੰ ਲੱਗਿਆ ਕਿ ਸ਼ਾਇਦ ਨੀਲ ਮੀਟਿੰਗ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ ਅਤੇ ਆਪਣੀ ਕਾਰ ਦੀ ਸਫ਼ਾਈ ਵਿੱਚ ਲੱਗੇ ਹਨ, ਜਦੋਂ ਕਿ ਨੀਲ ਨਾ ਸਿਰਫ਼ ਮੀਟਿੰਗ Date:2009-09-26 Time:00:01:46
ਵਿਆਹ ਤੋਂ ਬਾਅਦ ਹੀ ਕ੍ਰਿਸ਼ਮਾ ਆਪਣੀ ਨਿੱਜੀ ਜਿੰਦਗੀ ਵਿੱਚ ਉਤਾਰ-ਚੜ੍ਹਾਅ ਕਰਕੇ ਕਾਫ਼ੀ ਵਿਵਾਦਾਂ ਵਿੱਚ ਰਹੀ। ਵਿਆਹ ਤੋਂ ਬਾਅਦ ਬਾਲੀਵੁੱਡ ਤੋਂ ਦੂਰ ਰਹੀ ਅਭਿਨੇਤਰੀ ਕ੍ਰਿਸ਼ਮਾ ਕਪੂਰ ਦਾ ਕਹਿਣਾ ਹੈ ਕਿ ਉਹ ਹੁਣ ਵੀ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਹੈ। ਉਹਨਾਂ ਨੇ ਦੱਸਿਆ ਕਿ ਉਹ ਤਾਂ ਹੀ ਫਿਲਮ ਕਰੇਗੀ ਜਦੋਂ ਉਹਨਾਂ ਨੂੰ ਕੋਈ ਚੰਗੀ ਸਕ੍ਰਿਪਟ ਮਿਲੇਗੀ। ਉਹਨਾਂ ਨੇ ਦੱਸਿਆ ਕਿ ਡੇਵਿਡ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਸਕ੍ਰਿਪਟ 'ਤੇ ਕੰਮ ਕਰ ਰਹੇ ਹਨ ਅਤੇ ਸਕ੍ਰਿਪਟ ਤਿਆਰ ਹੋਣ ਤੋਂ ਬਾਅਦ ਹੀ ਉਹ ਫਿਲਮ ਕਰਨ ਬਾਰੇ ਨਿਰਣਾ ਕਰੇਗੀ। ਡੇਵਿਡ ਧਵਨ ਦੇ ਨਾਲ 'ਹੀਰੋ ਨੰ. 1, 'ਹਸੀਨਾ ਮਾਨ ਜਾਏਗੀ', 'ਰਾਜਾ ਬਾਬੂ' ਅਤੇ 'ਬੀਵੀ ਨੰਬਰ-1' ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਵਾਲੀ ਅਭਿਨੇਤਰੀ ਨੇ ਕਿਹਾ ਕਿ ਉਹ ਸਕ੍ਰੀਨ 'ਤੇ ਤਾਂ ਹੀ ਵਾਪਸੀ ਕ Date:2009-09-26 Time:00:01:46
page no.5 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |