Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 9 - 2009
ਨਿਊਯਾਰਕ : ਵਿਸ਼ਵ ਦੀ ਸਭ ਤੋਂ ਵੱਡੀ ਸਟੀਲ ਨਿਰਮਾਤਾ ਕੰਪਨੀ ਆਰਸੇਲਰ ਮਿੱਤਲ ਹੁਣ ਉਭਰਦੀਆਂ ਮਾਰਕਿਟਾਂ ਉੱਤੇ ਹੋਰ ਜਿਆਦਾ ਧਿਆਨ ਕੇਂਦ੍ਰਿਤ ਕਰੇਗੀ, ਅਤੇ ਸੰਭਾਵਨਾ ਹੈ ਕਿ ਉਹ 2012 ਤੱਕ ਆਪਣਾ ਘਾਟਾ ਪੂਰਾ ਕਰ ਲਵੇਗੀ। Date:2009-09-29 Time:00:00:16
ਪੇਈਚਿੰਗ : ਮੋਬਾਇਲ ਫੋਨ ਸੇਵਾ ਉਪਲਬੱਧ ਕਰਵਾਉਣ ਚੀਨ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਯੂਨੀਕੋਨ ਅਕਤੂਬਰ ਵਿੱਚ ਏਪਲ ਕੰਪਨੀ ਦੇ ਬਹੁ-ਚਰਚਿਤ ਆਈ ਫੋਨ ਦੀ ਵਿੱਕਰੀ ਸ਼ੁਰੂ ਕਰੇਗੀ। ਕੰਪਨੀ ਨੇ ਇਸਦੀ ਕੀਮਤ ਪੰਜ ਹਜਾਰ ਯੂਨਾਨ ਮਤਲਬ 732.50 ਡਾਲਰ ਰੱਖਣ ਦੀ ਘੋਸ਼ਣਾ ਕੀਤੀ ਹੈ। Date:2009-09-29 Time:00:00:16
ਨੀਮਚ : ਦੇਸ਼ ਵਿੱਚ ਸਾਲ 2009-10 ਤੋਂ ਅਫੀਮ ਦੀ ਖੇਤੀ ਦਾ ਰਕਬਾ ਦੁੱਗਣਾ ਕੀਤਾ ਜਾ ਸਕਦਾ ਹੈ ਅਤੇ ਇਸਦੇ ਨਾਲ ਸਭ ਤੋਂ ਜਿਆਦਾ ਫਾਇਦਾ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਮਿਲੇਗਾ। Date:2009-09-29 Time:00:00:16
ਨਵੀਂ ਦਿੱਲੀ : ਸੂਬਿਆਂ ਦੇ ਸਰਕਾਰੀ ਅਦਾਰਿਆਂ ਵਿੱਚ ਨਿਵੇਸ਼ ਆਕਰਸ਼ਿਤ ਕਰਨ ਦੇ ਮਾਮਲੇ ਵਿੱਚ ਸ਼ਿਖਰ ਉੱਤੇ ਰਹਿਣ ਵਾਲਾ ਗੁਜਰਾਤ ਇਹਨਾਂ ਸੰਸਥਾਨਾਂ ਵਿੱਚ ਰੁਜਗਾਰ ਪੈਦਾ ਕਰਨ ਦੇ ਮਾਮਲੇ ਵਿੱਚ ਛੇਵੇਂ ਸਥਾਨ ਉੱਤੇ ਹੈ। Date:2009-09-29 Time:00:00:16
ਨਵੀਂ ਦਿੱਲੀ : ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੀ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੀ ਬਹੁਤ ਵੱਡੀ ਪ੍ਰਸ਼ੰਸਕ ਹਨ ਅਤੇ ਉਹਨਾਂ ਨੇ ਅੱਜ ਸਵੇਰੇ ਲਤਾ ਮੰਗੇਸ਼ਕਰ ਨੂੰ ਫੋਨ ਕਰਕੇ ਜਨਮਦਿਨ ਦੀ ਵਧਾਈ ਦਿੱਤੀ। Date:2009-09-29 Time:00:00:16
ਦੁਬਈ : ਕੁਵੈਤ ਸਾਢੇ ਤਿੰਨ ਹਜਾਰ ਭਾਰਤੀਆਂ ਸਮੇਤ 17 ਹਜਾਰ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਇਹਨਾਂ ਲੋਕਾਂ ਉੱਤੇ ਨਿਸ਼ਚਿਤ ਮਿਆਦ ਤੋਂ ਜਿਆਦਾ ਦਿਨ ਤੱਕ ਰੁੱਕਣ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਆਰੋਪ ਹੈ। Date:2009-09-29 Time:00:00:16
ਜੰਮੂ - ਜੰਮੂ ਵਿਚ ਡੋਡਾ ਜਿਲ੍ਹੇ ਦੇ ਕਾਲੀਹੈਂਡ ਪਿੰਡ ਵਿਚ ਹਿਜ਼ਬੁੱਲ ਮੁਜਾਹਿਦੀਨ ਦੇ ਸੀਨੀਅਰ ਕਮਾਂਡਰ ਅਤੇ ਉਸ ਦੀ ਪਤਨੀ ਦੇ ਲੁੱਕੇ ਹੋਣ ਦੀ ਸੂਚਨਾ ਮਿਲਣ ਮਗਰੋਂ ਰੱਖਿਆ ਬਲਾਂ ਅਤੇ ਪੁਲਿਸ ਨੇ ਇਲਾਕੇ ਦੀ ਘੇਰਾ ਬੰਦੀ ਕਰ ਦਿੱਤੀ ਹੈ। Date:2009-09-29 Time:00:00:16
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਉਹ 26 ਨਵੰਬਰ ਨੂੰ ਹੋਏ ਮੁੰਬਈ ਹਮਲਿਆਂ ਦੇ ਦੋਸ਼ੀਆਂ ਖਿਲਾਫ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। Date:2009-09-29 Time:00:00:15
ਚੱਨਈ - ਚੇੱਨਈ ਵਿਚ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਦੇ ਘੱਟ ਤੋਂ ਘੱਟ 13 ਕਾਰਜਕਾਰੀ ਪਾਇਲਟਾਂ ਨੇ ਉਤਪਾਦਕਤਾ ਹੱਲਾਸ਼ੇਰੀ ਭੱਤੇ(ਪੀਐਲਆਈ) ਵਿਚ 50 ਫੀਸਦੀ ਦੀ ਕਟੌਤੀ ਦੇ ਵਿਰੋਧ ਵਿਚ ਜ਼ਾਰੀ ਤਿੰਨ ਦਿਨਾ ਹੜਤਾਲ ਨੂੰ ਅੱਜ ਵਾਪਸ ਲੈ ਲਿਆ। Date:2009-09-29 Time:00:00:15
ਅਹਿਮਦਾਬਾਦ - ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਜੇਦਸ਼ਮੀ ਮੌਕੇ ਗਾਂਧੀਨਗਰ ਵਿਖੇ ਸਥਿੱਤ ਆਪਣੇ ਸਰਕਾਰੀ ਨਿਵਾਸ ਸਥਾਨ ਵਿਖੇ ਹਥਿਆਰ ਪੂਜਾ ਕੀਤੀ।ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਪੂਜਾ ਲਈ ਕਲਮ ਤੋਂ ਅਲਾਵਾ ਤਲਵਾਰ ਅਤੇ ਹਥਿਆਰ ਰੱਖੇ ਗਏ। Date:2009-09-29 Time:00:00:15
ਸੈਂਚੂਰੀਅਨ - ਇੰਗਲਿਸ਼ ਕਪਤਾਨ ਐਂਡ੍ਰਿਉ ਸਟ੍ਰਾਸ ਨੇ ਚੈਂਪੀਅੰਸ ਟ੍ਰਾਫੀ ਦੇ ਸੈਮੀਫਾਇਨਲ ਮੁਕਾਬਲੇ ਵਿਚ ਦਾਖਲ ਹੋਣ ਮਗਰੋਂ ਟੀਮ ਦੇ ਬੱਲੇਬਾਜਾਂ ਦੀ ਪ੍ਰਸ਼ੰਸਾ ਕੀਤੀ ਹੈ। Date:2009-09-29 Time:00:00:15
ਜੈਪੁਰ - ਭਾਰਤ ਨੇ ਮਲੇਸ਼ੀਆ ਦੇ ਕੇਡਾਹ ਰਾਜ ਵਿਚ ਅੱਜ ਸੰਪੰਨ ਹੋਈ ਦੂਜੀ ਏਸ਼ਿਆਈ ਜੂਨੀਅਰ ਕਬੱਡੀ ਚੈਂਪੀਅਨਸ਼ਿਪ ਵਿਚ ਬਾਲੜੀਆਂ ਅਤੇ ਬਾਲਾਂ ਦੇ ਵਰਗਾਂ ਵਿਚ ਸੋਨੇ ਦਾ ਤਮਗਾ ਹਾਸਲ ਕਰਕੇ ਆਪਣੀ ਬਾਦਸ਼ਾਹਤ ਬਰਕਰਾਰ ਰੱਖੀ ਹੈ। Date:2009-09-29 Time:00:00:15
ਮੁੰਬਈ - ਮਹਾਰਾਸ਼ਟਰ ਵਿਧਾਨਸਭਾ ਦੀਆਂ 13 ਅਕਤੂਬਰ ਨੂੰ ਹੋਣ ਵਾਲੀਆਂ ਚੌਣਾਂ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਮਹਾਸਕਤੱਰ ਰਾਹੁਲ ਗਾਂਧੀ ਅਗਲੇ ਹਫਤੇ ਰਾਜ ਦੇ ਚੌਣ ਦੌਰੇ ਉੱਪਰ ਆਉਣਗੇ। Date:2009-09-29 Time:00:00:15
ਲਿਸਬਨ - ਪੁਰਤਗਾਲ ਵਿਖੇ ਹੋਈਆਂ ਸੰਸਦੀ ਚੌਣਾਂ ਵਿਚ ਪ੍ਰਧਾਨ ਮੰਤਰੀ ਜੋਸੇ ਸੁਕਰਾਤ ਦੀ ਸੋਸ਼ਲਿਸਟ ਪਾਰਟੀ ਨੂੰ ਮੁੜ ਤੋਂ ਜਿੱਤ ਹਾਸਲ ਹੋਈ ਹੈ ਪਰ ਉਸ ਨੂੰ ਸਰਕਾਰ ਬਨਾਉਣ ਦਾ ਸਾਫ ਬਹੁਮਤ ਨਹੀਂ ਮਿਲਿਆ ਹੈ। Date:2009-09-29 Time:00:00:15
ਨਿਊਯਾਰਕ - ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਭਾਰਤ ਨਾਲ ਚੰਗੇ ਗੁਆਂਢੀ ਵਾਂਗ ਸੰਬੰਧ ਬਨਾਉਣਾ ਜਰੂਰੀ ਸਮਝਦਾ ਹੈ ਅਤੇ ਇਸ ਲਈ ਦੋ ਪੱਖੀ ਵਾਰਤਾ ਮੁੜ ਤੋਂ ਸ਼ੁਰੂ ਕਰਨਾ ਚਾਹੁੰਦਾ ਹੈ ਜੋ ਮੁੰਬਈ ਹਮਲਿਆਂ ਦੇ ਬਾਅਦ ਤੋਂ ਠੱਪ ਹੈ। Date:2009-09-29 Time:00:00:14
ਅੰਬਾਲਾ - ਹਰਿਆਣਾ ਵਿਚ ਅੰਬਾਲਾ ਜਿਲ੍ਹੇ ਦੇ ਬਰਾੜਾ ਕਸਬੇ ਵਿਚ ਰਾਵਣ ਦਾ 175 ਫੁੱਟ ਲੰਮਾ ਪੁਤਲਾ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ।ਸ਼ਹਿਰੀ ਰਾਮ ਲੀਲਾ ਕਲੱਬ ਦੇ ਸੰਸਥਾਪਕ ਰਾਣਾ ਤੇਜਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਬਨਾਉਣ ਵਿਚ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਲੱਗਾ। Date:2009-09-29 Time:00:00:14
ਦੁਬਈ : ਅੱਤਵਾਦੀ ਸੰਗਠਨ ਅਲਕਾਇਦਾ ਦੇ ਉੱਚ ਕਮਾਂਡਰ ਅਯਮਾਨ ਅਲ ਜਵਾਹਿਰੀ ਨੇ ਨਵਾਂ ਆਡੀਓ ਟੇਪ ਜਾਰੀ ਕਰਕੇ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦੇ ਕਮਾਂਡਰ ਅੱਤਵਾਦ ਦੇ ਖੁੰਢ ਬੇਤੁੱਲਾ ਮਹਿਸੂਦ ਦੀ ਵੱਧ ਚੜ੍ਹਕੇ ਪ੍ਰਸ਼ੰਸਾ ਕੀਤੀ ਹੈ। Date:2009-09-29 Time:00:00:14
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਉਹ 26 ਨਵੰਬਰ ਨੂੰ ਹੋਏ ਮੁੰਬਈ ਹਮਲਿਆਂ ਦੇ ਦੋਸ਼ੀਆਂ ਖਿਲਾਫ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। Date:2009-09-29 Time:00:00:14
ਪਿਟਸਬਰਗ : ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਦੱਖਨੀ ਅਫਰੀਕਾ ਨੂੰ ਭਰੋਸਾ ਦਿੱਤਾ ਕਿ ਭਾਰਤੀ ਅਤੇ ਐੱਮਟੀਐੱਨ ਦੇ ਵਿਚਕਾਰ ਪ੍ਰਸਤਾਵਿਤ 23 ਅਰਬ ਡਾਲਰ ਦੇ ਸੌਦੇ ਵਿਰੁੱਧ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੋਵੇਗਾ। Date:2009-09-28 Time:00:00:15
ਹੈਦਰਾਬਾਦ : ਦੇਸ਼ ਦੇ ਪ੍ਰਮੁੱਖ ਇਲੈਕਟ੍ਰੋਨਿਕ ਬਰਾਂਡਾਂ ਵਿੱਚ ਸ਼ਾਮਿਲ ਸੋਨੀ ਇੰਡੀਆ ਨੇ ਸਤੰਬਰ ਅਕਤੂਬਰ ਦੇ ਤਿਓਹਾਰੀ ਸੀਜ਼ਨ ਦੌਰਾਨ ਆਂਧਰਾ ਪ੍ਰਦੇਸ਼ ਵਿੱਚ 25 ਫੀਸਦੀ ਦੇ ਕਾਰੋਬਾਰੀ ਵਾਧੇ ਦਾ ਟੀਚਾ ਮਿਥਿਆ ਹੈ। Date:2009-09-28 Time:00:00:15
ਹੈਦਰਾਬਾਦ : ਚੈਨਈ ਦੇ ਮੁਰੂਗੱਪਾ ਸਮੂਹ ਦੀ ਮੁੱਖ ਕੰਪਨੀ ਕੋਰੋਮੰਡਲ ਫਰਟੀਲਾਈਜ਼ਰਜ਼ ਨੇ ਅਗਲੇ ਦੋ ਸਾਲਾਂ ਵਿੱਚ 1500 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। Date:2009-09-28 Time:00:00:15
ਹੈਰਾਤ : ਅਫਗਾਨਿਸਤਾਨ ਸਰਕਾਰ ਦੇ ਊਰਜਾ ਤੇ ਜਲ ਸੰਸਾਧਨ ਮੰਤਰੀ ਮੁਹੰਮਦ ਇਸਮਾਈਲ ਖਾਨ ਅੱਜ ਇੱਕ ਬੰਬ ਹਮਲੇ ਵਿੱਚ ਬਾਲ ਬਾਲ ਬੱਚ ਗਏ।ਸ਼ਹਿਰ ਵਿੱਚ ਇੱਕ ਸਕੂਲ ਦੇ ਕੋਲ ਹੋਏ ਇਸ ਹਮਲੇ ਵਿੱਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 16 ਹੋਰ ਫੱਟੜ ਹੋ ਗਏ। Date:2009-09-28 Time:00:00:15
ਮੁੰਬਈ : ਵਿਜੈ ਦਸ਼ਮੀ ਦੇ ਮੌਕੇ ਉੱਤੇ ਦਿੱਲੀ ਵਿੱਚ ਕੱਲ੍ਹ ਸੋਮਵਾਰ ਨੂੰ ਪ੍ਰਮੁੱਖ ਥੋਕ ਬਾਜ਼ਾਰ ਬੰਦ ਰਹਿਣਗੇ।ਕਾਰੋਬਾਰੀਆਂ ਨੇ ਦੱਸਿਆ ਕਿ ਚੀਨੀ ਤਿਲ ਤੇ ਅਨਾਜ ਦੇ ਬਾਜ਼ਾਰਾਂ ਵਿੱਚ ਕੋਈ ਕੰਮ ਕਾਜ ਨਹੀਂ ਹੋਵੇਗਾ। Date:2009-09-28 Time:00:00:15
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੀਆਂ ਸਭ ਮੰਡੀਆਂ ਵਿੱਚ ਝੋਨੇ ਦੀ ਖਰੀਦ 29 ਸਤੰਬਰ ਤੋਂ ਸ਼ੁਰੂ ਹੋਵੇਗੀ। Date:2009-09-28 Time:00:00:15
ਮੁੰਬਈ : ਉਦਯੋਗਿਕ ਤੇ ਉਭਰਦੀਆਂ ਅਰਥਵਿਵਸਥਾਵਾਂ ਦੇ ਸਮੂਹ ਜੀ 20 ਦੀ ਬੈਠਕ ਤੋਂ ਪਹਿਲਾਂ ਬਣੀ ਅਸਪੱਸ਼ਟਤਾ ਸਥਿਤੀ ਦੇ ਕਾਰਣ ਵਿਦੇਸ਼ੀ ਬਾਜ਼ਾਰਾਂ ਵਿੱਚ ਢਿੱਲ ਮੱਠ ਰਹਿਣ ਤੇ ਤਿਓਹਾਰੀ ਸੀਜ਼ਨ ਵਿੱਚ ਮੁਨਾਫ਼ਾ ਵਸੂਲੀ ਦਾ ਦੌਰ ਚੱਲਣ ਕਾਰਣ ਬੀਤੇ ਹਫ਼ਤੇ ਦੇ ਦੌਰਾਨ ਬੰਬਈ ਸ਼ੇਅਰ ਬਾਜ਼ਾਰ ਦਾ ਸੂਚਕ ਅੰਕ ਸੈਂਸੇਕਸ 47 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 17 ਅੰਕ ਦੀ ਗਿਰਾਵਟ ਵਿੱਚ ਬੰਦ ਹੋਇਆ। Date:2009-09-28 Time:00:00:15
page no.3 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |