Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Month 9 - 2009
ਨਵੀਂ ਦਿੱਲੀ : ਕੰਟਰੋਲ ਰੇਖਾ ਦੇ ਕੋਲ ਚੀਨੀ ਸੈਨਾ ਦੁਆਰਾ ਹਾਲੀਆ ਘੁਸਪੈਠ ਦੀਆਂ ਖ਼ਬਰਾਂ ਉੱਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਮਕੇ ਨਾਰਾਇਣਨ ਨੇ ਅੱਜ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੀਡੀਆ ਵਿੱਚ ਇਸ ਮੁੱਦੇ ਨੂੰ ਜਿਆਦਾ ਉਛਾਲੇ ਜਾਣ ਨਾਲ ਕੋਈ ਅਣਚਾਹੀ ਘਟਨਾ ਜਾਂ ਹਾਦਸਾ ਹੋ ਸਕਦਾ ਹੈ, ਜੋ ਗੁਆਂਢੀ ਦੇਸ਼ ਦੇ ਨਾਲ ਸਮੱਸਿਆ ਪੈਦਾ ਕਰ ਸਕਦਾ ਹੈ। Date:2009-09-20 Time:00:03:54
ਜੱਬਲਪੁਰ - ਕੇਂਦਰ ਵਿਚ ਕਾਂਗਰਸ ਵੱਲੋਂ ਫਿਜ਼ੂਲਖਰਚੀ ਉੱਪਰ ਲਗਾਈ ਗਈ ਰੋਕ ਨੂੰ ਕਾਂਗਰਸ ਦਾ ਪਾਖੰਡ ਕਰਾਰ ਦਿੰਦੇ ਹੋਏ ਜਨਤਾ ਦਲ(ਯੂ) ਦੇ ਰਾਸ਼ਟਰੀ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਹੈ ਕਿ ਜੇਕਰ ਵਾਕਈ ਕਾਂਗਰਸ ਇਸ ਮਾਮਲੇ ਵਿਚ ਗੰਭੀਰ ਹੈ ਤਾਂ ਉਹ ਸੰਸਦ ਵਿਚ ਮੁੜ ਤੋਂ ਬਿਲ ਲੈ ਕੇ ਆਵੇ। Date:2009-09-20 Time:00:03:54
ਰਾਏਪੁਰ - ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਦੇ ਚਿੰਤਾਗੁਫਾ ਥਾਣਾ ਖੇਤਰ ਵਿਚ ਸ਼ੁੱਕਰਵਾਰ ਤੋਂ ਜ਼ਾਰੀ ਮੁਕਾਬਲਾ ਖਤਮ ਹੋ ਗਿਆ ਹੈ ਅਤੇ ਇਸ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 9 ਨਕਸਲੀ ਹਲਾਕ ਹੋ ਚੁੱਕੇ ਹਨ ਜਦੋਂ ਕਿ ਡਿਪਟੀ ਕਮਾਂਡੈਂਟ ਸਮੇਤ ਛੇ ਸੁਰੱਖਿਆ ਜਵਾਨ ਸ਼ਹੀਦ ਹੋ ਗਏ। Date:2009-09-20 Time:00:03:54
ਅੰਮ੍ਰਿਤਸਰ - ਅੱਜ ਇੱਥੇ ਅਕਾਲ ਤਖਤ ਸਾਹਮਣੇ ਪੇਸ਼ ਹੋਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਝੀਂਡਾ ਨੇ ਦਫਤਰ ਦਾ ਤਾਲਾ ਤੋੜ ਰਿਕਾਰਡ ਖੁਰਦ ਬੁਰਦ ਕਰਨ ਬਾਰੇ ਕਿਹਾ ਕਿ ਕੁਰੂਕਸ਼ੇਤਰ ਵਿਖੇ ਗੁਰਦੁਆਰੇ ਉੱਪਰ ਕਬਜ਼ੇ ਦੌਰਾਨ ਉਹਨਾਂ ਨੇ ਕੋਈ ਰਿਕਾਰਡ ਖੁਰਦ ਬੁਰਦ ਨਹੀਂ ਕੀਤਾ। Date:2009-09-20 Time:00:03:53
ਮੁੰਬਈ - ਦੇਸ਼ ਦੀ ਮੁੱਖ ਅਲਮੂਨੀਅਮ ਉਤਪਾਦਕ ਕੰਪਨੀ ਹਿੰਡਾਲਕੋ ਇੰਡਸਟ੍ਰੀਜ਼ ਦੀ ਆਮਦਨੀ ਵਿਚ ਇਸ ਸਾਲ 10 ਫੀਸਦੀ ਵਾਧੇ ਦੀ ਆਸ ਹੈ।ਹਿੰਡਾਲਕੋ ਦੇ ਪ੍ਰਧਾਨ ਕੁਮਾਰ ਮੰਗਲਮ ਬਿੜਲਾ ਨੇ ਸ਼ੇਅਰ ਹੋਲਡਰਾਂ ਦੀ ਇੱਕ ਬੈਠਕ ਵਿਚ ਕਿਹਾ ਕਿ ਏਸ਼ੀਆ ਵਿਚ ਕੰਪਨੀ ਦੇ ਉਤਪਾਦਾਂ ਦੀ ਮੰਗ ਵੱਧ ਰਹੀ ਹੈ। Date:2009-09-20 Time:00:03:53
ਵਾਸ਼ਿੰਗਟਨ - ਕੌਮਾਂਤਰੀ ਮੁੱਦਰਾ ਫੰਡ ਨੇ ਕਿਹਾ ਹੈ ਕਿ ਆਰਥਿਕ ਮੰਦੀ ਕਾਰਣ ਦੁਨੀਆ ਸਾਲ 2010 ਦੇ ਮੱਧ ਤੋਂ ਉੱਭਰਨ ਲੱਗੇਗੀ ਪਰ ਬੇਰੁਜ਼ਗਾਰੀ ਦੇ ਪੱਧਰ ਵਿਚ ਕਮੀ ਆਉਣ ਵਿਚ ਅਜੇ ਸਮਾਂ ਲੱਗੇਗਾ। Date:2009-09-20 Time:00:03:53
ਨਵੀਂ ਦਿੱਲੀ - ਕੇਂਦਰੀ ਬਿਜਲੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਬਿਜਲਈ ਖੇਤਰ ਵਿਚ ਨਿਵੇਸ਼ ਦਾ ਖੁੱਲਾ ਸੱਦਾ ਦਿੰਦਿਆਂ ਕਿਹਾ ਕਿ ਇਸ ਖੇਤਰ ਵਿਚ ਅਗਲੇ ਕੁੱਝ ਵਰ੍ਹਿਆਂ ਵਿਚ 300 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਹੋਵੇਗਾ। Date:2009-09-20 Time:00:03:53
ਵਾਸ਼ਿੰਗਟਨ - ਭਾਰਤ ਵਿਚ ਜੰਮੀ ਵਿੱਤੀ ਮਾਹਰ ਕਲਪਨਾ ਰੈਨਾ ਨੂੰ ਅਮਰੀਕੀ ਕੰਪਨੀ ਜਾਨ ਵਿਲੇ ਐਂਡ ਸੰਸ ਦੇ ਨਿਦੇਸ਼ਕ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ।ਰੈਨਾ ਸਲਾਹਕਾਰ ਫਰਮ 252 ਸਾਲਿਉਸ਼ੰਸ ਐਲਐਲਸੀ ਵਿਚ ਪ੍ਰਬੰਧਕੀ ਭਾਈਵਾਲ ਹੈ। Date:2009-09-20 Time:00:03:53
ਪੰਜਾਬ ਦੇ ਲਹਿਰਾਉਂਦੇ ਹੋਏ ਖੇਤ ਯਸ਼ਰਾਜ ਫ਼ਿਲਮਜ਼ ਦੀ ਪਹਿਚਾਣ ਹੈ ਅਤੇ ਇਹਨਾਂ ਖੇਤਾਂ ਦੇ ਸੀਨ ਨਾਲ ਸ਼ੁਰੂ ਹੁੰਦੀ ਹੈ ਹੜਿੱਪਾ। ਵੀਰਾ(ਰਾਣੀ ਮੁਖਰਜੀ) ਕ੍ਰਿਕੇਟ ਦੀ ਦੀਵਾਨੀ ਹੈ। ਇੱਕ ਤੇਜ ਗੇਂਦਬਾਜ ਸ਼ਰਤ ਲਗਾਉਂਦਾ ਹੈ ਕਿ ਉਸ ਦੇ 6 ਗੇਂਦਾਂ ਤੇ ਇਹ ਲੜਕੀ 6 ਛੱਕੇ ਨਹੀਂ ਲਗਾ ਸਕਦੀ। Date:2009-09-20 Time:00:03:53
ਸੋਨੀਪਤ - ਇੱਥੋਂ ਦੀ ਇੱਕ ਅਦਾਲਤ ਨੇ ਰਾਸ਼ਟਰੀ ਅਨੂਸੂਚਿਤ ਜਾਤੀ ਆਯੋਗ ਦੇ ਪ੍ਰਧਾਨ ਬੂਟਾ ਸਿੰਘ ਖਿਲਾਫ ਇੱਕ ਮਹਿਲਾ ਨਾਲ ਇਤਰਾਜ਼ ਯੋਗ ਵਿਹਾਰ ਕਰਨ ਦੇ ਮਾਮਲੇ ਵਿਚ ਵਾਰੰਟ ਜ਼ਾਰੀ ਕੀਤਾ ਹੈ।ਇਸ ਮਹਿਲਾ ਨੇ ਬੂਟਾ ਸਿੰਘ ਉੱਪਰ ਆਰੋਪ ਲਗਾਉਂਦੇ ਹੋਏ ਮਾਮਲਾ ਦਰਜ ਕਰਾਇਆ ਹੈ। Date:2009-09-20 Time:00:03:53
ਗਵਾਲੀਅਰ - ਹਰਿਆਣਾ ਵਿਚ ਵਿਧਾਨਸਭਾ ਚੌਨਾਂ ਮਗਰੋਂ ਖੁਦ ਦੇ ਦਮ 'ਤੇ ਸਰਕਾਰ ਬਨਾਉਣ ਦਾ ਦਾਅਵਾ ਕਰਦਿਆਂ ਭਾਰਤੀ ਰਾਸ਼ਟਰੀ ਲੋਕਦਲ(ਇਨੈਲੋ) ਦੇ ਪ੍ਰਧਾਨ ਅਤੇ ਹਰਿਆਣਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਹੈ ਕਿ ਹਰਿਆਣਾ ਵਿਚ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੇਗੀ। Date:2009-09-20 Time:00:03:53
ਨਵੀਂ ਦਿੱਲੀ - ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਸਾਬਕਾ ਜੇਤੂ ਟੀਮ ਡੇੱਕਨ ਚਾਰਜ਼ਰਸ ਐਤਵਾਰ ਤੋਂ ਟੀ-20 ਇੰਟਰ ਸਕੂਲ ਚੈਲੇਂਜ ਕਵਿੱਜ਼ ਸ਼ੋਅ ਦੀ ਸ਼ੁਰੂਆਤ ਕਰ ਰਹੀ ਹੈ। Date:2009-09-20 Time:00:03:53
ਵਿਸ਼ਾਖਾਪੱਟਨਮ - ਉੱਤਰ ਰੇਲਵੇ ਦਿੱਲੀ ਨੇ ਇੱਥੇ ਚੱਲ ਰਹੀ 64ਵੀਂ ਪੁਰਸ਼ ਅਤੇ ਤੀਜੀ ਮਹਿਲਾ ਆਲ ਇੰਡੀਆ ਰੇਲਵੇ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਜਿੱਤ ਹਾਸਲ ਕੀਤੀ ਹੈ। Date:2009-09-20 Time:00:03:53
ਪਿੱਛਲੇ ਦਿਨਾਂ ਵਿੱਚ ਬਾਲੀਵੁੱਡ ਦੇ ਦੋ ਸੁਪਰਸਟਾਰਜ਼ ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਨੇ ਮੁਲਾਕਾਤ ਕੀਤੀ ਅਤੇ ਉਹਨਾਂ ਅਫਵਾਹਾਂ ਨੂੰ ਵਿਰਾਮ ਦੇਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਹਨ। Date:2009-09-20 Time:00:03:53
ਮੀਡੀਆ ਦਾ ਤਾਂ ਕੰਮ ਹੈ ਸਵਾਲ ਪੁੱਛਣਾ। ਹੁਣ ਜਵਾਬ ਦੇਣ ਵਾਲੇ ਤੇ ਨਿਰਭਰ ਕਰਦਾ ਹੈ ਕਿ ਉਹ ਕੀ ਜਵਾਬ ਦਿੰਦਾ ਹੈ। ਪਿੱਛਲੇ ਦਿਨਾਂ ਵਿੱਚ ਕਿਸੇ ਨੇ ਸ਼ਿਲਪਾ ਸ਼ੇਟੀ ਤੋਂ ਪੁੱਛ ਲਿਆ ਕਿ ਰਾਜ ਕੁੰਦਰਾ ਦੀ ਉਹ ਦੋਸਤ ਵੀ ਹੈ, ਬਿਜਨੈਸ ਪਾਰਟਨਰ ਵੀ ਹੈ ਹੁਣ ਲਾਈਫ ਪਾਰਟਨਰ ਕਦੋਂ ਬਣ ਰਹੀ ਹੈ। Date:2009-09-20 Time:00:03:53
ਲੰਡਨ : ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਸਵੀਕਾਰ ਕੀਤਾ ਹੈ ਕਿ ਦਹਾਕਿਆਂ ਪਹਿਲਾਂ ਕੁੱਝ ਰਾਜਨੀਤਿਕ ਮਕਸਦਾਂ ਦੀ ਪੂਰਤੀ ਦੇ ਲਈ ਜਾਣ ਬੁੱਝਕੇ ਅੱਤਵਾਦੀਆਂ ਅਤੇ ਕੱਟੜਪੰਥੀਆਂ ਨੂੰ ਤਿਆਰ ਕੀਤਾ ਗਿਆ ਸੀ। Date:2009-09-20 Time:00:03:53
ਤੇਹਰਾਨ : ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੇ ਕਿਹਾ ਹੈ ਕਿ ਯਹੂਦੀ ਰਾਸ਼ਟਰ ਇਜ਼ਰਾਇਲ ਦੇ ਨਿਰਮਾਣ ਲਈ ਬਲੀਦਾਨ ਦੀ ਗੱਲ ਝੂਠੀ ਹੈ ਤੇ ਇਰਾਨ ਦੇ ਪ੍ਰਮਾਣੂ ਪ੍ਰੋਗ੍ਰਾਮ ਦੇ ਵਿਰੁੱਧ ਕੌਮਾਂਤਰੀ ਦਬਾਅ ਬਣਾਉਣ ਦੀ ਰਾਜਨੀਤੀ ਦਾ ਹਿੱਸਾ ਹੈ। Date:2009-09-20 Time:00:03:52
ਨਵੀਂ ਦਿੱਲੀ : ਜਸਵੰਤ ਸਿੰਘ ਨੂੰ ਭਾਜਪਾ ਤੋਂ ਕੱਢੇ ਜਾਣ ਉੱਤੇ ਹੁਣ ਜਾਕੇ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਚੁੱਪੀ ਤੋੜ੍ਹੀ ਹੈ। ਅਡਵਾਨੀ ਨੇ ਕਿਹਾ ਹੈ ਕਿ ਉਹ ਪਾਰਟੀ ਦੇ ਇਸ ਫੈਸਲੇ ਦੇ ਵਿਰੁੱਧ ਸਨ ਕਿ ਜਸਵੰਤ ਨੂੰ ਪਾਰਟੀ ਤੋਂ ਕੱਢਿਆ ਜਾਵੇ। Date:2009-09-20 Time:00:03:52
ਅੰਮ੍ਰਿਤਸਰ - ਸ਼੍ਰੀ ਦੁਰਗਿਆਣਾ ਤੀਰਥ ਸਥਾਨ ਵਿਖੇ ਸਥਿੱਤ ਵੱਡੇ ਹਨੁਮਾਨ ਮੰਦਰ ਵਿਚ ਅੱਜ ਸ਼ਨੀਵਾਰ ਨੂੰ ਪਹਿਲੇ ਨਰਾਤੇ ਮੌਕੇ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਸ਼ੁਰੂ ਹੋ ਗਿਆ।ਮੰਨਤ ਪੂਰੀ ਹੋਣ ਮਗਰੋਂ ਲੜਕੇ ਨੂੰ ਲੰਗੂਰ ਬਨਾਉਣ ਦੀ ਸਦੀਆਂ ਪੁਰਾਣੀ ਰਸਮ ਵਿਚ ਲਗਭੱਗ 5 ਹਜ਼ਾਰ ਬੱਚੇ ਲੰਗੂਰ ਬਣੇ। Date:2009-09-20 Time:00:03:52
ਅੰਮ੍ਰਿਤਸਰ - ਅੱਜ ਇੱਥੇ ਅਕਾਲ ਤਖਤ ਸਾਹਮਣੇ ਪੇਸ਼ ਹੋਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਝੀਂਡਾ ਨੇ ਦਫਤਰ ਦਾ ਤਾਲਾ ਤੋੜ ਰਿਕਾਰਡ ਖੁਰਦ ਬੁਰਦ ਕਰਨ ਬਾਰੇ ਕਿਹਾ ਕਿ ਕੁਰੂਕਸ਼ੇਤਰ ਵਿਖੇ ਗੁਰਦੁਆਰੇ ਉੱਪਰ ਕਬਜ਼ੇ ਦੌਰਾਨ ਉਹਨਾਂ ਨੇ ਕੋਈ ਰਿਕਾਰਡ ਖੁਰਦ ਬੁਰਦ ਨਹੀਂ ਕੀਤਾ। Date:2009-09-20 Time:00:03:52
ਬਾਲੀਵੁੱਡ ਅਭਿਨੇਤਰੀ ਆਇਸ਼ਾ ਟਾਕੀਆ ਅੱਜ ਕੱਲ੍ਹ ਸਲਮਾਨ ਖਾਨ ਦੇ ਬਹੁਤ ਗੁਣ ਗਾ ਰਹੀ ਹੈ। ਖ਼ਬਰ ਹੈ ਕਿ ਫਿਲਮ 'ਵਾਂਟੇਡ' ਵਿੱਚ ਪਹਿਲੀ ਵਾਰ ਸਲਮਾਨ ਖਾਨ ਦੀ ਹੀਰੋਇਨ ਬਣੀ ਆਇਸ਼ਾ ਟਾਕੀਆ ਜਿੱਥੇ ਜਾਂਦੀ ਹੈ, ਉਹਨਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣ ਲੱਗਦੀ ਹੈ। ਆਇਸ਼ਾ ਦਾ ਸਲਮਾਨ ਦੇ ਬਾਰੇ ਕਹਿਣਾ ਹੈ ਕਿ ਉਹ ਬਹੁਤ ਵਧੀਆ ਕੋ-ਸਟਾਰ ਹਨ। ਕਈ ਐਕਟਰਸ ਫਿਲਮ ਵਿੱਚ ਆਪਣੇ ਰੋਲ ਨੂੰ ਲੈ ਕੇ ਚਿੰਤਿਤ ਰਹਿੰਦੇ ਹਨ, ਪਰ ਸਲਮਾਨ ਅਜਿਹਾ ਨਹੀਂ ਸੋਚਦੇ ਕਿ ਉਹ ਆਪਣੇ ਰੋਲ ਨੂੰ ਵਧਵਾਉਣ ਜਾਂ ਹਾਈਲਾਈਟ ਕਰਵਾਉਣ। ਉਹ ਕਹਿੰਦੀ ਹੈ ਕਿ ਮੈਂ ਹੁਣ ਕੁਝ ਹੀ ਚੋਣਵੀਆਂ ਫਿਲਮਾਂ ਕਰਾਂਗੀ। ਮੈਂ ਅਜਿਹੀਆਂ ਫਿਲਮਾਂ ਕਰਨਾ ਚਾਹੁੰਦੀ ਹਾਂ, ਜਿਹਨਾਂ ਨੂੰ ਲੋਕ ਯਾਦ ਰੱਖਣ। ਆਇਸ਼ਾ ਦਾ ਕਹਿਣਾ ਹੈ ਕਿ 'ਵਾਂਟੇਡ' ਫੁਲ-ਆਨ ਮਸਾਲਾ ਇੰਟਰਟੇਨਰ ਫਿਲਮ ਹੈ। ਇਸਦੀ ਸਟੋਰੀ ਲ Date:2009-09-19 Time:00:03:42
ਹਿੰਦੀ ਫਿਲਮ 'ਕਿਸਾਨ' ਦੇ ਨਿਰਮਾਤਾ ਅਤੇ ਅਭਿਨੇਤਾ ਸੋਹੇਲ ਖਾਨ ਦੇ ਖਿਲਾਫ ਸ਼ਹਿਰ ਦੇ ਇਕ ਸੰਗਠਨ 'ਪੰਜਾਬੀ ਕਲਚਰ ਅਤੇ ਹੈਰੀਟੇਜ ਬੋਰਡ' ਨੇ ਫਿਲਮ ਵਿਚ ਸਿਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਭਈਚਾਰੇ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ 'ਚ ਧਾਰਾ 295-ਏ, 298 ਅਤੇ 504 ਤਹਿਤ ਕੇਸ ਦਰਜ ਕਰਵਾਇਆ ਹੈ। ਕੇਸ ਦੀ ਸੁਣਵਾਈ 30 ਸਤੰਬਰ ਨੂੰ ਹੋਵੇਗੀ। ਸੰਗਠਨ ਵਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਫਿਲਮ 'ਚ ਇਕ ਸਿੱਖ ਨੂੰ ਬੀੜੀ ਪੀਂਦੇ ਵਿਖਾਇਆ ਗਿਆ ਹੈ ਜੋ ਕਿ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ ਅਤੇ ਇਸ ਦੇ ਨਾਲ-ਨਾਲ ਪਗੜੀ ਦਾ ਵੀ ਫਿਲਮ ਵਿਚ ਬਹੁਤ ਨਿਰਾਦਰ ਕੀਤਾ ਗਿਆ ਹੈ। Date:2009-09-19 Time:00:03:42
ਪਿਛਲੇ ਦਿਨੀਂ ਜੈਟ ਏਅਰਵੇਜ਼ ਦੇ ਪਾਇਲਟਾਂ ਦੀ ਹੜਤਾਲ ਨੇ ਲੋਕਾਂ ਦੀ ਹਵਾਈ ਯਾਤਰਾ 'ਚ ਵਿਘਨ ਪਾ ਦਿੱਤਾ ਸੀ। ਇਸ ਤਰ੍ਹਾਂ ਦੀਆਂ ਅਣਜਾਣੀਆਂ ਰੁਕਾਵਟਾਂ ਤੋਂ ਸਬਕ ਲੈਂਦੇ ਹੋਏ ਸਲਮਾਨ ਖਾਨ ਨੇ ਅਜਿਹਾ ਪ੍ਰਬੰਧ ਕੀਤਾ ਹੈ, ਜਿਸ ਨਾਲ 'ਮੈਂ ਔਰ ਮਿਸੇਜ ਖੰਨਾ' ਫਿਲਮ ਦੀ ਨਾਇਕਾ ਕਰੀਨਾ ਕਪੂਰ ਦੇ ਪ੍ਰੋਗਰਾਮ ਵਿੱਚ ਕੋਈ ਰੁਕਾਵਟ ਨਾ ਆਵੇ। ਸੂਤਰਾਂ ਦੇ ਮੁਤਾਬਿਕ ਪਿਛਲੇ ਹਫ਼ਤੇ ਕਰੀਨਾ ਇਸੇ ਫਿਲਮ ਦੀ ਪੰਚਗਨੀ ਵਿੱਚ ਸ਼ੂਟਿੰਗ ਕਰ ਰਹੀ ਸੀ ਅਤੇ ਉਹਨਾਂ ਨੂੰ ਫਿਲਮ ਦੇ ਇੱਕ ਪ੍ਰਮੋਸ਼ਨਲ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਮੁੰਬਈ ਪਹੁੰਚਣਾ ਸੀ। ਜੈਟ ਦੀ ਹੜਤਾਲ ਦੇ ਕਾਰਨ ਉਹਨਾਂ ਨੂੰ ਕਿਸੇ ਜਹਾਜ਼ ਵਿੱਚ ਸੀਟ ਨਹੀਂ ਮਿਲ ਸਕੀ। ਇਸਦੀ ਜਾਣਕਾਰੀ ਮਿਲਣ 'ਤੇ ਸਲਮਾਨ ਨੇ ਸੋਹੇਲ ਨੂੰ ਕਰੀਨਾ ਲਈ ਹੈਲੀਕਾਪਟਰ ਦਾ ਪ੍ਰਬੰਧ ਕਰਨ ਨੂੰ ਕਿਹਾ। ਇੱਥੋਂ ਤੱਕ ਕਿ Date:2009-09-19 Time:00:03:42
ਬਾਲੀਵੁੱਡ ਅਭਿਨੇਤਰੀ ਲਾਰਾ ਦੱਤਾ ਅਤੇ ਸਾਬਕਾ ਮਿਸ ਯੁਨੀਵਰਸ ਸੁਸ਼ਮਿਤਾ ਸੇਨ ਵਿਚਕਾਰ ਕੋਈ ਮੱਤਭੇਦ ਨਹੀਂ ਹੈ। ਲਾਰਾ ਨੇ ਕਿਹਾ ਕਿ ਉਹਨਾਂ ਨੂੰ ਅਭਿਨੇਤਰੀ ਸੁਸ਼ਮਿਤਾ ਸੇਨ ਨਾਲ ਕੰਮ ਕਰਨਾ ਪਸੰਦ ਹੈ। ਦੋਵੇਂ ਅਭਿਨੇਤਰੇਆਂ ਨੇ ਹਾਲ ਹੀ ਵਿੱਚ ਫਿਲਮ 'ਡੂ ਨਾਟ ਡਿਸਟਰਬ' ਵਿੱਚ ਇਕੱਠੀਆਂ ਨੇ ਕੰਮ ਕੀਤਾ ਹੈ। ਲਾਰਾ ਨੇ ਕਿਹਾ ਕਿ ਸੁਸ਼ਮਿਤਾ ਨਾਲ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ। ਲਾਰਾ ਨੇ ਕਿਹਾ ਕਿ ਸੁਸ਼ਮਿਤਾ ਮੈਨੂੰ ਕਾਫ਼ੀ ਪਸੰਦ ਹੈ। ਉਹਨਾਂ ਦਾ ਸੁਭਾਅ ਕਾਫ਼ੀ ਚੰਗਾ ਹੈ। ਸਾਨੂੰ ਦੋਵਾਂ ਨੂੰ ਕਦੇ ਵੀ ਇਕੱਠੇ ਕੰਮ ਕਰਨ 'ਚ ਮੁਸ਼ਕਿਲ ਨਹੀਂ ਹੋਈ। ਦਰਅਸਲ ਸਾਡੇ ਬਾਰੇ ਅਫ਼ਵਾਹ ਉਡਾਈ ਗਈ ਹੈ ਕਿ ਸਾਡੇ ਦੋਵਾਂ ਵਿਚਕਾਰ ਇੱਕ-ਦੂਜੇ ਨਾਲ ਕੰਮ ਕਰਨ ਦੇ ਮੁੱਦੇ 'ਤੇ ਅਣਬਣ ਹੈ। ਲਾਰਾ ਨੇ ਕਿਹਾ ਕਿ ਆਪਣੇ ਦੇਸ਼ ਵਿੱਚ ਸਿਰਫ਼ ਦੋ ਮਿਸ ਯੁਨੀਵਰਸ ਹਨ Date:2009-09-19 Time:00:03:42
ਇਸਲਾਮਾਬਾਦ - ਪਾਕਿਸਤਾਨ ਦੇ ਪੱਛਮੀ ਉੱਤਰੀ ਮੋਰਚੇ ਉੱਪਰ ਸਥਿੱਤ ਕੋਹਾਟ ਕਸਬੇ ਦੇ ਇੱਕ ਭੀੜ ਭਰੇ ਬਜ਼ਾਰ ਵਿਚ ਅੱਜ ਇੱਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਲੱਦੇ ਆਪਣੇ ਵਾਹਨ ਨਾਲ ਇੱਕ ਹੋਟਲ ਵਿਚ ਧਮਾਕਾ ਕਰ ਦਿੱਤਾ।ਹਮਲੇ ਵਿਚ 22 ਲੋਕ ਹਲਾਕ ਹੋਏ ਹਨ ਜਦੋਂ ਕਿ ਲਗਭੱਗ 60 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। Date:2009-09-19 Time:00:03:39
page no.14 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |