Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 8 - 2009
ਲੰਦਨ - ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਬ੍ਰਿਟੇਨ 'ਚ ਰੇਡੀਮੇਡ ਖਾਧ ਉਤਪਾਦਾਂ ਦੀ ਲੜੀ ਸ਼ੁਰੂ ਕਰਨ ਦੀ ਤਿਆਰੀ 'ਚ ਹੈ।ਉਨ੍ਹਾ ਨੇ 'ਵੀ 8 ਗੋਰਮੇਟ ਗਰੁੱਪ' 'ਚ 33 ਫ਼ੀਸਦੀ ਹਿੱਸੇਦਾਰੀ ਹਾਸਿਲ ਕੀਤੀ ਹੈ।ਇਹ ਸਮੂਹ ਕਈ ਪ੍ਰਕਾਰ ਦੇ ਬਣੇ ਬਣਾਏ ਖਾਧ ਪਦਾਰਥ ਉਪਲੱਬਧ ਕਰਵਾਏਗਾ। Date:2009-08-27 Time:00:02:25
ਮੁੰਬਈ -ਭਾਰਤੀ ਸ਼ੇਅਰ ਬਜ਼ਾਰਾਂ 'ਚ ਬੁੱਧਵਾਰ ਨੂੰ ਵੀ ਬੜ੍ਹਤ ਰਹੀ।ਵੈਸ਼ਵਿਕ ਬਜ਼ਾਰਾਂ ਦੀ ਮਜ਼ਬੂਤੀ ਦਾ ਸਮੱਰਥਨ ਕਰਦੇ ਹੋਏ ਅੱਜ ਭਾਰਤੀ ਬਜ਼ਾਰਾਂ 'ਚ ਵੀ ਬੜ੍ਹਤ ਕਾਇਮ ਰਹੀ।ਸੰਸੈਕਸ 81 ਅੰਕ ਵੱਧਣ ਬਾਅਦ 15870 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 22 ਅੰਕ ਵੱਧਣ ਦੇ ਬਾਅਦ 4681 ਦੇ ਸਤਰ 'ਤੇ ਬੰਦ ਹੋਇਆ। Date:2009-08-27 Time:00:02:25
ਵਾਸ਼ਿੰਗਟਨ -ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਫੈਡਰਲ ਰਿਜ਼ਰਵ ਦੇ ਪ੍ਰਧਾਨ ਬੇਨ ਐਸ.ਬਰਨਾਨਕੇ ਨੂੰ ਲਗਾਤਾਰ ਦੂਸਰੇ ਕਾਰਜਕਾਲ ਦੇ ਲਈ ਨਾਮਾਂਕਿਤ ਕੀਤਾ।ਉਨ੍ਹਾ ਨੇ ਕਿਹਾ ਹੈ ਕਿ ਪੂਰਣ ਆਰਥਿਕ ਸੁਧਾਰ ਹੁਣ ਵੀ ਅਮਰੀਕਾ ਦੇ ਲਈ ਕਠਿਨ ਕਾਰਜ ਹੈ। Date:2009-08-27 Time:00:02:25
ਸਰਕਾਰ ਦੇਣਾ ਬੈਂਕ 'ਚ 900 ਕਰੋੜ ਰੁੱਪਏ ਦੀ ਪੂੰਜੀ ਪਾਉਣ 'ਤੇ ਵਿਚਾਰ ਕਰ ਰਹੀ ਹੈ,ਤਾਕਿ ਉਸ ਦੀ ਪੂੰਜੀ ਅਤੇ ਕਾਰੋਬਾਰ ਵਾਧੇ ਦੀਆਂ ਜਰੂਰਤਾਂ ਨੂੰ ਪੂਰ੍ਹਾ ਕੀਤਾ ਜਾ ਸਕੇ। Date:2009-08-27 Time:00:02:25
ਮੁੰਬਈ - ਟਾਟਾ ਮੋਟਰਜ਼ ਨੇ ਕਿਹਾ ਹੈ ਕਿ ਗੁਜਰਾਤ 'ਚ ਉਸ ਦਾ ਨੈਨੋ ਮੁੜ ਨਿਰਮਾਣ ਕਾਰਖਾਨਾ ਅਗਲੇ ਸਾਲ ਜਨਵਰੀ ਤੱਕ ਬਣ ਜਾਵੇਗਾ। Date:2009-08-27 Time:00:02:25
ਮੁੰਬਈ - ਟਾਟਾ ਮੋਟਰਜ਼ ਦੇ ਪ੍ਰਧਾਨ ਰਤਨ ਟਾਟਾ ਨੇ ਕਿਹਾ ਹੈ ਕਿ ਵੈਸ਼ਵਿਕ ਸੰਕਟ ਨੇ ਜਗੁਆਰ ਅਤੇ ਲੈਂਡ ਰੋਵਰ (ਜੇਐਲਆਰ) ਬ੍ਰਾਂਡਾ ਦੇ ਸਾਹਮਣੇ ਚੁਣੌਤੀ ਪੇਸ਼ ਕੀਤੀ ਹੈ,ਲੇਕਿਨ ਕੰਪਨੀ ਦੁਆਰਾ ਇਨ੍ਹਾ ਬ੍ਰਾਂਡਾ ਦਾ ਅਧਿਗ੍ਰਹਿਣ 'ਉਪਯੋਗੀ' ਹੈ। Date:2009-08-27 Time:00:02:25
ਕਿਮ ਸ਼ਰਮਾ ਨੂੰ ਜੇਕਰ ਤੁਸੀਂ ਭੁੱਲ ਗਏ ਹੋਵੋ ਤਾਂ ਦੱਸ ਦਈਏ ਕਿ ਯਸ਼ਰਾਜ ਫਿਲਮਸ ਦੀ 'ਮੁਹੱਬਤੇਂ' ਤੋਂ ਇਹਨਾਂ ਨੇ ਕਰੀਅਰ ਸ਼ੁਰੂ ਕੀਤਾ ਸੀ ਅਤੇ ਬਾਅਦ 'ਚ ਕ੍ਰਿਕੇਟਰ ਯੁਵਰਾਜ ਸਿੰਘ ਨਾਲ ਇਸ਼ਕ ਲੜਾਇਆ। ਕਲਾਕਾਰ ਦੀ ਬਜਾਏ ਯੁਵੀ ਦੀ ਪ੍ਰੇਮਿਕਾ ਦੇ ਰੂਪ 'ਚ ਇਹਨਾਂ ਨੂੰ ਜਿਆਦਾ ਪਛਾਣਿਆ ਗਿਆ। ਯੁਵੀ ਅਤੇ ਕਿਮ ਦਾ ਪਿਆਰ ਰਨ ਆਊਟ ਹੋ ਗਿਆ, ਸ਼ਾਇਦ ਯੁਵੀ ਦੀ ਮੰਮੀ ਦੇ ਕਾਰਨ। ਕਿਮ ਉਹਨਾਂ ਨੂੰ ਪਸੰਦ ਨਹੀਂ ਸੀ। ਯੁਵੀ ਵਿਚਾਰੇ ਮੰਮਾਜ਼ ਬੁਆਏ। ਕਿਮ ਦਾ ਸਾਥ ਛੱਡਣ 'ਚ ਉਹਨਾਂ ਨੇ ਦੇਰ ਨਹੀਂ ਕੀਤੀ। ਕਿਮ ਦਾ ਦਿਲ ਟੁੱਟ ਗਿਆ, ਪਰ ਦੁਬਾਰਾ ਦਿਲ ਲਗਾਉਣ 'ਚ ਉਹਨਾਂ ਨੇ ਜਿਆਦਾ ਦੇਰ ਨਹੀਂ ਕੀਤੀ। ਖ਼ਬਰ ਹੈ ਕਿ ਕਾਰਲੋਸ ਮੇਰਿਨ ਨਾਮਕ ਇੱਕ ਸਪੈਨਿਸ਼ ਗਾਇਕ ਕਿਮ ਦੇ ਦਿਲ 'ਚ ਵਸ ਗਏ ਹਨ। ਕਿਮ ਅਤੇ ਕਾਰਲੋਸ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਹਨ ਅਤੇ ਅਗਲੇ ਸਾਲ ਵ Date:2009-08-27 Time:00:02:25
ਅਕਸਰ ਜੋ ਫ਼ਿਲਮ ਨਗਰੀ 'ਚ ਹੁੰਦਾ ਹੈ ਉਹੀ ਕੁਝ ਕੰਗਨਾ ਰਾਨਾਵਤ ਨੇ ਅਧਿਅਨ ਸੁਮਨ ਨਾਲ ਰਿਸ਼ਤਾ ਤੋੜ ਕੇ ਦਿਖਾਇਆ ਹੈ। ਦੋ ਦਿਲ ਵੱਖਰੇ ਹੋਏ ਤਾਂ ਥੋੜ੍ਹਾ ਦਰਦ ਕੰਗਨਾ ਨੂੰ ਮਹਿਸੂਸ ਹੋਇਆ। ਉਂਝ ਉਸ ਦਾ ਇਹ ਰਿਸ਼ਤਾ ਪਿਆਰਾ ਤੇ ਮਿੱਠਾ ਰਿਹਾ। ਇਸ ਰਿਸ਼ਤੇ ਦੀਆਂ ਹਸੀਨ ਯਾਦਾਂ ਦੁੱਖ ਨਹੀਂ ਦੇ ਰਹੀਆਂ ਹਨ, ਵਰਨਾ ਅਦਿਤਯ ਪੰਚੋਲੀ ਨੇ ਸਿਵਾਏ ਦੁੱਖ ਤੇ ਤਕਲੀਫ਼ ਦੇ ਉਸ ਨੂੰ ਕੁਝ ਨਹੀਂ ਸੀ ਦਿੱਤਾ। ਇਸੇ ਕਰਕੇ ਕੰਗਨਾ ਰਾਨਾਵਤ ਸਪੱਸ਼ਟ ਆਖਦੀ ਹੈ ਕਿ ਤਦ 'ਗ਼ਲਤੀ ਮੇਰੀ ਹੀ ਸੀ' ਜਿਸ ਉਮਰੋਂ ਵੱਡੇ ਪੰਚੋਲੀ ਨਾਲ ਦਿਲ ਲਾ ਲਿਆ ਸੀ। ਅਜੇ ਵੀ ਕੰਗਨਾ ਹੈਰਾਨ ਹੈ ਕਿ ਆਖਿਰ ਅਧਿਅਨ ਨਾਲ ਪਿਆਰਾ ਰਿਸ਼ਤਾ ਕਿਉਂ ਟੁੱਟਿਆ? ਹਾਂ, ਹੁਣ ਕੰਗਨਾ ਹਰੇਕ ਨੂੰ ਸਲਾਹ ਦਿੰਦੀ ਹੈ ਕਿ 'ਦਿਲ ਵਿਲ ਪਿਆਰ ਵਿਆਰ' ਦੇ ਚੱਕਰ ਛੱਡੋ ਤੇ ਕੰਮ 'ਤੇ ਧਿਆਨ ਦਿਓ। ਚਾਹੇ ਅਧਿਅਨ ਨਾਲ ਉਸ ਦ Date:2009-08-27 Time:00:02:25
ਨਵੀਂ ਦਿੱਲੀ- 'ਅੱਕੀ ਅੱਗੇ ਅੱਗੇ ਤੇ ਪਬਲਿਕ ਪਿੱਛੇ ਪਿੱਛੇ' ਕੁੱਝ ਇਸ ਤਰ੍ਹਾਂ ਦਾ ਹੀ ਹੋਇਆ ਅਕਸ਼ੈ ਕੁਮਾਰ ਦੇ ਨਾਲ ਲੰਡਨ ਵਿਖੇ। ਜੀ ਹਾਂ, ਲੰਡਨ ਦੀ ਸੜਕ ਉੱਤੇ ਜਾਮ ਦੇ ਬਾਵਜੂਦ ਉਹ ਕੀ ਦੌੜੇ ਕਿ ਉਹਨਾਂ ਦੇ ਪਿੱਛੇ ਉਹਨਾਂ ਦੇ ਪ੍ਰਸ਼ੰਸਕਾਂ ਦਾ ਹਜ਼ੂਮ ਵੀ ਦੌੜ ਪਿਆ। Date:2009-08-27 Time:00:02:25
ਮੁੰਬਈ - ਭਿਆਨਕ ਹਾਲਾਤ ਵਾਲੇ ਕੱਚੇ ਰਸਤਿਆਂ 'ਤੇ ਤਾਕਤ ਨਾਲ ਭਰਪੂਰ ਸਪੋਰਟਸ ਯੂਟੀਲਿਟੀ ਵਹੀਕਲ (ਐਸਯੂਵੀ) ਭਜਾਉਣ ਦੇ ਸ਼ੌਕੀਨ ਲੋਕਾਂ ਦੇ ਲਈ ਵਾਹਨ ਨਿਰਮਾਤਾ ਕੰਪਨੀ ਐਚਐਮ ਮਿਤਸ਼ੁਬਿਸ਼ੀ ਮੋਟਰਜ਼ ਨੇ ਛੇ ਸਤੰਬਰ ਨੂੰ ਅਡਵੈਂਚਰ ਰੈਲੀ 'ਹਰਟ ਇਨ ਮਾਊਥ' ਦਾ ਆਯੋਜਨ ਕੀਤਾ ਹੋਇਆ ਹੈ। Date:2009-08-27 Time:00:02:24
ਨਵੀਂ ਦਿੱਲੀ - ਭਾਰਤ ਨੇ ਭਲਾਂ ਹੀ ਹੁਣ ਤੱਕ ਏਆਈਬੀਏ ਵਿਸ਼ਵ ਚੈਂਪਿਅਨਸ਼ਿਪ 'ਚ ਕੋਈ ਤਗਮਾ ਆਪਣੇ ਨਾਮ ਨਾ ਕੀਤਾ ਹੋਵੇ,ਲੇਕਿਨ ਓਲੰਪਿਕ ਮੁੱਕੇਬਾਜ਼ ਜੀਤੇਂਦਰ ਕੁਮਾਰ ਨੂੰ ਉਮੀਦ ਹੈ ਕਿ ਭਾਰਤ ਦਾ ਨੌ ਮੈਂਬਰੀ ਦਲ ਮਿਲਾਨ 'ਚ ਇੱਕ ਤੋਂ 12 ਸਤੰਬਰ ਤੱਕ ਹੋਣ ਵਾਲੀ ਇਸ ਚੈਂਪਿਅਨਸ਼ਿਪ 'ਚ ਇਹ ਕਮੀ ਪੂਰ੍ਹੀ ਕਰਨ 'ਚ ਸਫ਼ਲ ਰਹੇਗਾ। Date:2009-08-27 Time:00:02:24
ਛੋਟੇ ਸ਼ਹਿਰ ਦੇ ਰਹਿਣ ਵਾਲੇ ਵੀਰ ਪ੍ਰਤਾਪ ਸਿੰਘ ਨੇ ਪੂਸਾ ਕੈਟਰਿੰਗ ਕਾਲਜ ਤੋਂ ਪੜ੍ਹਾਈ ਖਤਮ ਕਰ ਲਈ ਹੈ ਅਤੇ ਹੁਣ ਉਹ ਮੁੰਬਈ ਦੀ ਇੱਕ ਸਟਾਰ ਹੋਟਲ 'ਚ ਸ਼ੇਫ ਹੈ। ਖੁਦ ਦਾ ਇੱਕ ਰੈਸਤਰਾਂ ਹੋਵੇ, ਇਹ ਉਸਦਾ ਸੁਫ਼ਨਾ ਹੈ। ਹੈਂਡਸਮ ਵੀਰ ਹਰ ਆਉਣ-ਜਾਣ ਵਾਲੀ ਔਰਤ ਨਾਲ ਫਲੱਰਟ ਕਰਦਾ ਹੈ। ਚਾਹੇ ਉਸਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਸ਼ਾਂਤਾ ਬਾਈ ਹੋਵੇ ਜਾਂ ਖੂਬਸੂਰਤ ਅਤੇ ਅਕਲਮੰਦ ਸ਼ਰਮਿਸ਼ਠਾ ਬਸੂ ਹੋਵੇ। ਹਰ ਔਰਤ 'ਤੇ ਉਸਦੀ ਨਜ਼ਰ ਹੈ। ਪੁਰਸ਼ ਅਤੇ ਔਰਤ ਇੱਕ-ਦੂਜੇ ਬਾਰੇ ਬਹੁਤ ਜਾਣਦੇ ਹਨ, ਪਰ ਉਹ ਇਸ ਬਾਰੇ ਕਹਿੰਦੇ ਨਹੀਂ ਹਨ। ਫਿਲਮ ਇਸ ਬਾਰੇ 'ਚ ਗੱਲ ਕਰਦੀ ਹੈ ਅਤੇ ਹਰ ਕਿਰਦਾਰ ਦਰਸ਼ਕਾਂ ਨੂੰ ਆਪਣੇ ਵਿਚਾਰ ਦੱਸਦਾ ਹੈ। ਕਿਉਂਕਿ ਵੀਰ ਸ਼ੇਫ ਹੈ, ਇਸ ਲਈ ਉਸਨੇ ਹਰ ਕੁੜੀ ਨੂੰ ਭੋਜਨ ਦੇ ਨਾਮ ਦੇ ਦਿੱਤੇ ਹਨ। Date:2009-08-27 Time:00:02:24
ਸੇਲੀਨਾ ਜੇਟਲੀ ਆਪਣੇ ਮਨ ਦੀ ਭੜਾਸ ਪ੍ਰਸਿੱਧ ਅਖ਼ਬਾਰ ਕਾਲਮ ਨਵੀਸ ਸ਼ੋਭਾ ਡੇ 'ਤੇ ਖੂਬ ਕੱਢ ਰਹੀ ਹੈ। ਸ਼ੋਭਾ ਨੇ ਸੈਲੀ ਦੇ ਬਾਰੇ ਲਿਖਿਆ ਸੀ ਤੇ ਸੈਲੀ ਨੇ ਮੀਡੀਆ ਦੇ ਪ੍ਰਮੁੱਖ ਲੋਕਾਂ ਨੂੰ ਆਪ ਇਸ ਸਬੰਧੀ ਲੇਖ ਲਿਖ ਕੇ ਭੇਜਿਆ ਹੈ। ਸੇਲੀਨਾ ਕਹਿ ਰਹੀ ਹੈ ਕਿ ਫੌਜੀ ਕਰਨਲ ਦੀ ਉਹ ਧੀ ਹੈ ਤੇ ਉਸ ਦੇ ਉੱਚ-ਖਾਨਦਾਨ 'ਚ ਆਪਣੇ ਤੋਂ ਵੱਡਿਆਂ ਨੂੰ ਮੰਦਾ ਕਹਿਣ ਦੀ ਰੀਤ ਨਹੀਂ ਹੈ। ਗੱਲਾਂ-ਗੱਲਾਂ 'ਚ ਸੇਲੀਨਾ ਪੱਤਰਕਾਰ ਸ਼ੋਭਾ ਡੇ ਨੂੰ ਕਹਿ ਰਹੀ ਹੈ ਕਿ ਆਪਣੀ ਦਾਦੀ ਦੀ ਉਮਰ ਦੀ ਕਿਸੇ ਔਰਤ ਵੱਲੋਂ ਮਾਰੇ ਮਿਹਣੇ ਉਹ ਜਰ ਲਵੇਗੀ ਪਰ ਮਿਹਣਿਆਂ ਦਾ ਜਵਾਬ ਤਾਅਨਿਆਂ ਨਾਲ ਨਹੀਂ ਦੇਵੇਗੀ। ਆਪਣੀ ਪ੍ਰਸੰਸਾ ਆਪ ਕਰਦੀ ਸੇਲੀਨਾ ਇਹ ਵੀ ਕਹਿ ਰਹੀ ਹੈ ਕਿ ਤਿੰਨ ਸੁੰਦਰਤਾ ਖਿਤਾਬ ਉਸ ਜਿੱਤੇ ਹਨ, ਸਮਾਜ ਸੇਵਿਕਾ ਤੇ ਲੇਖਿਕਾ ਦੇ ਨਾਲ-ਨਾਲ ਬਰਾਂਡ ਅੰਬੈਸਡਰ ਪੂਰੀ Date:2009-08-27 Time:00:02:24
ਨਵੀਂ ਦਿੱਲੀ - ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਦੇ ਪ੍ਰਮੁੱਖ ਤੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਉਹਨਾਂ ਨੂੰ ਸੰਮਨ ਭੇਜਣ ਦੇ ਕਦਮ ਨੂੰ ਕੱਲ੍ਹ ਦਿੱਲੀ ਉੱਚ ਅਦਾਲਤ ਵਿੱਚ ਚੁਨੌਤੀ ਦਿੱਤੀ। Date:2009-08-27 Time:00:02:24
ਡੇਹਰੀ ਆਨ ਸੋਨ - ਬਿਹਾਰ 'ਚ ਉੱਗਰਵਾਦ ਪ੍ਰਭਾਵਤ ਰੋਹਤਾਸ ਜਿਲ੍ਹੇ ਦੇ ਅਮਝੋਰ ਥਾਣਾ ਖੇਤਰ ਦੇ ਡੇਹਰੀ-ਰੋਹਤਾਸ ਮੁੱਖ ਮਾਰਗ 'ਤੇ ਟੁੰਬਾ ਪਿੰਡ ਦੇ ਨਜ਼ਦੀਕ ਪ੍ਰਤਿਬੰਧਤ ਸੰਗਠਨ ਭਾਰਤ ਦੀ ਕਮਿਊਨਿਸਟ ਪਾਰਟੀ (ਭਾਕਪਾ) ਮਾਓਵਾਦੀ ਉੱਗਰਵਾਦੀਆਂ ਨੇ ਕੱਲ੍ਹ ਦੇਰ ਰਾਤ ਦੋ ਯਾਤਰੀ ਵਾਹਨਾਂ ਸਮੇਤ ਤਿੰਨ ਵਾਹਨਾਂ ਨੂੰ ਅੱਗ ਲਗਾ ਦਿੱਤੀ। Date:2009-08-27 Time:00:02:24
ਅੰਮ੍ਰਿਤਸਰ - ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਰਾਜ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੀ ਨਮੋਸ਼ੀਜਨਕ ਹਾਰ ਤੋਂ ਬੁਖਲਾਕੇ ਝੂਠੀ ਬਿਆਨਬਾਜ਼ੀ ਕਰਨ 'ਤੇ ਤੁਲਿਆ ਹੋਇਆ ਹੈ ਅਤੇ ਉਸ ਨੂੰ ਇਹ ਬਿਆਨਬਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ,ਇਹ ਸ਼ਬਦ ਇੱਕ ਜ਼ਾਰੀ ਬਿਆਨ ਰਾਹੀਂ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ੍ਰ.ਬਿਕਰਮ ਸਿੰਘ ਮਜੀਠੀਆ ਕਹੇ। Date:2009-08-27 Time:00:02:24
ਜਮਸ਼ੇਦਪੁਰ - ਲਵ ਆਜਕਲ ਤੇ ਜਬ ਵੀ ਮੇਟ ਵਰਗੀਆਂ ਸੁਪਰਹਿੱਟ ਫਿਲਮਾਂ ਦੇ ਯੁਵਾ ਨਿਰਦੇਸ਼ਕ ਇਮਤਿਆਜ ਅਲੀ ਨੂੰ ਕੁੱਝ ਸਾਲ ਪਹਿਲਾਂ ਤੱਕ ਫਿਲਮਾਂ ਦੀ ਮਾਇਆਨਗਰੀ ਮੁੰਬਈ ਵਿੱਚ ਭੁੱਖੇ ਢਿੱਡ ਵੀ ਸੌਣਾ ਪੈਂਦਾ ਸੀ। Date:2009-08-27 Time:00:02:24
ਲੰਡਨ - ਬ੍ਰਿਟੇਨ ਦੇ ਇੱਕ ਟੈਲੀਵਿਜਨ ਚੈਨਲ ਨੇ ਵੀਡੀਓ ਪ੍ਰਸਾਰਿਤ ਕੀਤਾ ਹੈ, ਜਿਸ ਵਿੱਚ ਕੁਰਸੀ ਉੱਤੇ ਬੇ-ਲਿਬਾਸ ਬੱਝੇ ਲਿਬਰੇਸ਼ਨ ਟਾਈਗਰਜ਼ ਆਫ਼ ਤਮਿਲ ਈਲਮ (ਲਿੱਟੇ) ਦੇ ਇੱਕ ਵਰਕਰ ਦੀ ਸ਼੍ਰੀਲੰਕਾਈ ਸੈਨਾ ਦੇ ਇੱਕ ਅਧਿਕਾਰੀ ਦੁਆਰਾ ਬਿਲਕੁਲ ਨਜਦੀਕ ਤੋਂ ਗੋਲੀ ਮਾਰਕੇ ਹੱਤਿਆ ਕਰਦੇ ਵਿਖਾਇਆ ਗਿਆ ਹੈ। Date:2009-08-27 Time:00:02:24
ਨਵੀਂ ਦਿੱਲੀ - ਭਾਜਪਾ ਤੋਂ ਕੱਢੇ ਗਏ ਨੇਤਾ ਜਸਵੰਤ ਸਿੰਘ ਨੂੰ ਸਮਾਜਵਾਦੀ ਪਾਰਟੀ ਵਿੱਚ ਆਉਣ ਦਾ ਪ੍ਰਤੱਖ ਸੱਦਾ ਦਿੰਦਿਆਂ ਉਸਦੇ ਨੇਤਾ ਮੁਲਾਇਮ ਸਿੰਘ ਯਾਦਵ ਨੇ ਅੱਜ ਕਿਹਾ ਕਿ ਉਹ ਇਸ ਸਾਬਕਾ ਕੇਂਦਰੀ ਮੰਤਰੀ ਨੂੰ ਪਸੰਦ ਕਰਦੇ ਹਨ ਤੇ ਇਹ ਉਹਨਾਂ ਉੱਤੇ ਹੈ ਕਿ ਸਪਾ ਵਿੱਚ ਸ਼ਾਮਿਲ ਹੋਣ ਦੇ ਬਾਰੇ ਵਿੱਚ ਉਹ ਕੀ ਫੈਸਲਾ ਕਰਦੇ ਹਨ। Date:2009-08-27 Time:00:02:24
ਤੇਜਾਬ, ਅੰਕੁਸ਼ ਅਤੇ ਪ੍ਰਤੀਘਾਤ ਵਰਗੀਆਂ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਨ ਐਨ. ਚੰਦਰਾ ਆਪਣੀ ਨਵੀਂ ਫਿਲਮ 'ਯੇ ਮੇਰਾ ਇੰਡੀਆ' ਨੂੰ ਲੈ ਕੇ ਫਿਰ ਚਰਚਾ 'ਚ ਹਨ। ਉਹਨਾਂ ਨੇ ਆਪਣੀ ਇਸ ਫਿਲਮ 'ਚ 12 ਕਹਾਣੀਆਂ ਨੂੰ ਇਕੱਠੇ ਦਿਖਾਇਆ ਹੈ। ਇਹਨਾਂ 12 ਕਹਾਣੀਆਂ ਵਿੱਚ ਦੇਸ਼ ਦੇ 12 ਮੁੱਦੇ ਹਨ। ਨਿਊਜ਼ ਚੈਨਲਾਂ 'ਤੇ ਹਿੰਸਾ ਨਾਲ ਭਰੀਆਂ ਖ਼ਬਰਾਂ ਦਿਖਾਈਆਂ ਜਾਂਦੀਆਂ ਹਨ। ਇਹਨਾਂ ਨੂੰ ਦੇਖ ਕੇ ਹੈਰਾਨਗੀ ਹੁੰਦੀ ਹੈ ਕਿ ਐਨੀ ਹਿੰਸਾ ਦੇ ਬਾਵਜੂਦ ਦੁਨੀਆ ਕਿਵੇਂ ਚੱਲ ਰਹੀ ਹੈ। 'ਯੇ ਮੇਰਾ ਇੰਡੀਆ' 'ਚ ਇਹਨਾਂ ਹੈਡਲਾਈਨਾਂ ਦੇ ਪਿੱਛੇ ਛੁਪੀਆਂ ਕਹਾਣੀਆਂ ਨੂੰ ਦਿਖਾਇਆ ਗਿਆ ਹੈ। ਇਹਨਾਂ ਕਹਾਣੀਆਂ ਵਿੱਚ ਸੰਪ੍ਰਦਾਇਕ ਭੇਦਭਾਵ, ਵਰਗ ਅਤੇ ਜਾਤੀ ਭੇਦਭਾਵ, ਲੈਂਗਿਕ ਪੱਖਵਾਦ, ਭਾਸ਼ਾਈ ਭੇਦਭਾਵ ਵਰਗੇ ਕੁਝ ਮੁੱਦਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ Date:2009-08-26 Time:00:05:34
'ਵਾਂਟੇਡ' ਇਸ ਸਾਲ ਦੀਆਂ ਸਭ ਤੋਂ ਵੱਡੀਆਂ ਫਿਲਮਾਂ 'ਚੋਂ ਇੱਕ ਹੈ, ਜਿਸਦਾ ਇੰਤਜਾਰ ਸਲਮਾਨ ਦੇ ਪ੍ਰਸ਼ੰਸਕ ਬੇਸਬਰੀ ਨਾਲ ਕਰ ਰਹੇ ਹਨ। ਸਲਮਾਨ ਖਾਨ ਬਹੁਤ ਦਿਨਾਂ ਬਾਅਦ ਐਕਸ਼ਨ ਰੋਲ 'ਚ ਦਿਖਾਈ ਦੇ ਰਹੇ ਹਨ। ਖੁਦ ਸਲਮਾਨ ਕਹਿੰਦੇ ਹਨ ਕਿ ਇਸ ਫਿਲਮ 'ਚ ਉਹਨਾਂ ਨੇ ਹੱਥ-ਪੈਰ ਜਿਆਦਾ ਚਲਾਏ ਹਨ। ਕਹਾਣੀ ਹੈ ਰਾਧੇ (ਸਲਮਾਨ ਖਾਨ) ਦੀ। ਰਾਧੇ ਪੈਸਿਆਂ ਲਈ ਕੁਝ ਵੀ ਕਰਨ ਲਈ ਤਿਆਰ ਹੈ, ਪਰ ਆਪਣੀਆਂ ਸ਼ਰਤਾਂ 'ਤੇ। ਉਹ ਜਿਸ ਨਾਲ ਦੋਸਤੀ ਕਰਦਾ ਹੈ, ਉਸ ਨੂੰ ਹਰ ਹਾਲਤ 'ਚ ਨਿਭਾਉਂਦਾ ਹੈ। ਜੋ ਵਾਅਦਾ ਕਰਦਾ ਹੈ, ਉਸ ਨੂੰ ਪੂਰਾ ਕਰਨ ਲਈ ਉਹ ਕੁਝ ਵੀ ਕਰ ਸਕਦਾ ਹੈ। ਤੇਜ ਦਿਮਾਗ ਵਾਲਾ ਰਾਧੇ ਇੱਕ ਸ਼ੂਟਰ (ਨਿਸ਼ਾਨਚੀ) ਹੈ। ਉਹ ਨਿਸ਼ਾਨਾ ਲਗਾਉਂਦਾ ਹੈ ਖਤਰਨਾਕ ਗੈਂਗਸਟਰ ਗਨੀ ਭਾਈ (ਪ੍ਰਕਾਸ਼ ਰਾਜ) ਦੇ ਦੁਸ਼ਮਣਾਂ 'ਤੇ। ਨਿਡਰ ਰਾਧੇ ਇਕੱਲਾ ਹੀ ਗਨੀ ਭਾਈ ਦੇ ਦੁਸ਼ਮਣਾਂ 'ਤੇ ਭਾ Date:2009-08-26 Time:00:05:34
ਦੱਖਣ ਦੇ ਸਟਾਰ ਅਤੇ ਮਸ਼ਹੂਰ ਡਾਂਸਰ ਪ੍ਰਭੂ ਦੇਵਾ ਆਪਣੀ ਪਹਿਲੀ ਹਿੰਦੀ ਫ਼ਿਲਮ 'ਵਾਂਟੇਡ' ਲੈ ਕੇ ਆ ਰਹੇ ਹਨ ਅਤੇ ਕਹਿੰਦੇ ਹਨ ਕਿ ਹਿੰਦੀ ਫ਼ਿਲਮ ਦਾ ਨਿਰਦੇਸ਼ਨ ਇੱਕ ਮੁਸ਼ਕਿਲ ਕੰਮ ਹੈ । ਇਹ ਫ਼ਿਲਮ ਉਹਨਾਂ ਦੀ ਇੱਕ ਹਿੰਦੀ ਫ਼ਿਲਮ ਪੋੱਕਿਰੀ ਦਾ ਹਿੰਦੀ ਰੀਮੇਕ ਹੈ। Date:2009-08-26 Time:00:05:34
ਹਰ ਪਾਸੇ ਤੋਂ ਚਰਚਾ ਵਿੱਚ ਰਹਿਣ ਵਾਲੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੀ ਜੋੜੀ ਫਿਰ ਚਰਚਾ ਵਿੱਚ ਹੈ। ਇਸ ਬਾਰ ਚਰਚਾ ਵਿੱਚ ਆਉਣ ਦਾ ਕਾਰਨ ਹੈ ਉਹਨਾਂ ਦੀ ਨਵੀਂ ਫ਼ਿਲਮ ਕੁਰਬਾਨ ਦੇ ਕੁੱਝ ਗਰਮਾ ਗਰਮ ਸੀਨ। Date:2009-08-26 Time:00:05:34
ਵਾਸ਼ਿੰਗਟਨ - ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦਾ ਢੋਲ ਵਜਾਉਣ ਵਾਲਾ ਅਮਰੀਕਾ ਆਪਣੇ ਕੈਦੀਆਂ ਦੇ ਨਾਲ ਪੁੱਛਗਿੱਛ ਵਿੱਚ ਕਿੰਨੇ ਭਿਆਨਕ ਤਰੀਕੇ ਅਪਣਾਉਂਦਾ ਹੈ, ਇਸਦਾ ਪ੍ਰਗਟਾਵਾ ਉਸਦੇ ਹੀ ਇੱਕ ਸਾਬਕਾ ਅਧਿਕਾਰੀ ਦੁਆਰਾ ਤਿਆਰ ਕੀਤੀ ਗਈ ਇੱਕ ਨਵੀਂ ਰਿਪੋਰਟ ਵਿੱਚ ਹੋਇਆ ਹੈ। Date:2009-08-26 Time:00:05:32
ਨਵੀਂ ਦਿੱਲੀ - ਵਿੱਤੀ ਸੰਕਟ ਨਾਲ ਜੂਝ ਰਹੇ ਏਅਰ ਇੰਡੀਆ ਪ੍ਰਬੰਧਨ ਦੁਆਰਾ ਤਨਖਾਹ ਦੇਣ 'ਚ ਦੇਰੀ ਕੀਤੇ ਜਾਣ ਨਾਲ ਨਰਾਜ਼ ਏਅਰਲਾਇੰਜ਼ ਯੂਨੀਅਨਾਂ ਦੇ 20 ਹਜ਼ਾਰ ਤੋਂ ਜ਼ਿਆਦਾ ਮੈਂਬਰਾਂ ਨੇ ਮੰਗਲਵਾਰ ਤੋਂ ਤਿੰਨ ਦਿਨ ਦੀ ਭੁੱਖ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ ਹੈ। Date:2009-08-26 Time:00:05:32
page no.7 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |