Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 8 - 2009

ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਤਿਆਰੀਆਂ ਸ਼ੁਰੂ

ਰਾਜਨਾਂਦਗਾਂਵ - ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜਿਲ੍ਹੇ 'ਚ ਅਗਾਮੀ ਨਵੰਬਰ ਮਹੀਨੇ 'ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਕਰ ਦਿੱਤੀਆਂ ਹਨ।

Date:2009-08-29 Time:00:05:22

ਮਹਿੰਦਰਾ ਐਂਡ ਮਹਿੰਦਰਾ ਕਰੇਗੀ ਦੋਪਹੀਆ ਵਾਹਨ ਪੇਸ਼

ਨਵੀਂ ਦਿੱਲੀ - ਮਹਿੰਦਰਾ ਐਂਡ ਮਹਿੰਦਰਾ ਚਾਲੂ ਤਿਉਹਾਰੀ ਸੀਜ਼ਨ ਦੌਰਾਨ ਇੱਕ ਗੀਅਰਲੇਸ ਸਕੂਟਰ ਪੇਸ਼ ਕਰੇਗੀ।ਮਹਿੰਦਰਾ ਦੀ ਮਹਾਰਾਸ਼ਟਰ ਦੀ ਚਕਨ ਫੈਕਟਰੀ 'ਚ ਇੱਕ ਹੋਰ ਉਤਪਾਦਕ ਇਕਾਈ ਸਥਾਪਤ ਕਰਨ ਦੀ ਯੋਜਨਾ ਹੈ।

Date:2009-08-29 Time:00:05:22

ਕੇਈਸੀ ਨੂੰ ਮਿਲਿਆ ਆਰਡਰ

ਮੁੰਬਈ - ਬਿਜਲੀ ਵੰਡ ਦੀ ਕੰਪਨੀ ਕੇਈਸੀ ਇੰਟਰਨੈਸ਼ਨਲ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰ ਤੋਂ 7.8 ਅਰਬ ਰੁੱਪਏ ਦਾ ਆਰਡਰ ਮਿਲਿਆ ਹੈ।

Date:2009-08-29 Time:00:05:21

ਬਾਂਡ ਦੁਆਰਾ ਖਰੀਦੇਗੀ ਰਿਜ਼ਰਵ ਬੈਂਕ:ਸੁਬਾਰਾਉ

ਪੱਟਾਪਰਥੀ - ਨਿਵੇਸ਼ਕਾਂ ਤੋਂ ਬਾਂਡ ਦੀ ਮੁੜਖਰੀਦ ਬਜ਼ਾਰ ਦੇ ਰੁੱਖ 'ਤੇ ਨਿਰਭਰ ਕਰੇਗੀ।

Date:2009-08-29 Time:00:05:21

ਮੀਆਂਮਾਰ ਤੋਂ ਚੀਨ ਗਏ ਦਸ ਹਜ਼ਾਰ ਲੋਕ

ਪੇਈਚਿੰਗ - ਮੀਆਂਮਾਰ ਦੇ ਚੀਨ ਨਾਲ ਲੱਗੇ ਸ਼ਾਨ ਪ੍ਰਾਂਤ ਦੇ ਕੋਕਾਂਗ ਇਲਾਕੇ 'ਚ ਸੈਨਾ ਅਤੇ ਹਥਿਆਰਬੰਦ ਜਾਤੀ ਸਮੂਹ ਵਿੱਚ ਜ਼ਾਰੀ ਤਾਜ਼ਾ ਸੰਘਰਸ਼ ਨਾਲ ਦਸ ਹਜ਼ਾਰ ਲੋਕ ਚੀਨ ਪਲਾਇਨ ਕਰ ਗਏ ਹਨ।

Date:2009-08-29 Time:00:05:21

ਇਸ ਸਾਲ ਵਿਆਹ ਨਹੀਂ ਕਰੇਗੀ-ਸ਼ਿਲਪਾ

ਲੰਦਨ - ਬਾਲੀਵੁੱਡ ਦੇ ਦਿਲਾਂ ਦੀ ਧੜਕਨ ਸ਼ਿਲਪਾ ਸ਼ੇਟੀ ਦਾ ਵਿਆਹ ਕਦੋਂ ਹੋਵੇਗਾ,ਇਹ ਕਰੋੜ ਰੁੱਪਏ ਦਾ ਸੁਆਲ ਹੈ।ਇੱਕ ਪਾਸੇ ਜਿੱਥੇ ਉਨ੍ਹਾ ਦੇ ਪਿਤਾ ਨੇ ਅਦਾਲਤ 'ਚ ਦਿੱਤੀ ਇੱਕ ਅਰਜ਼ੀ 'ਚ ਖੁਲਾਸਾ ਕੀਤਾ ਹੈ ਕਿ ਸ਼ਿਲਪਾ ਦਾ ਵਿਆਹ ਰਾਜ ਕੁੰਦਰਾ ਨਾਲ ਇਸੇ ਸਾਲ ਆਉਣ ਵਾਲੇ ਕੁੱਝ ਮਹੀਨਿਆਂ 'ਚ ਹੋਵੇਗਾ,ਉੱਥੇ ਹੀ ਸ਼ਿਲਪਾ ਦਾ ਕਹਿਣਾ ਹੈ ਕਿ ਇਸ ਸਾਲ ਉਨ੍ਹਾ ਦਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ।

Date:2009-08-29 Time:00:05:21

ਮੰਦੀ 'ਚ ਵੀ ਤਮਿਲਨਾਡੂ ਦਾ ਆਈਟੀ ਨਿਰਯਾਤ ਵਧਿਆ

ਚੇਨੰਈ - ਮੰਦੀ ਦੇ ਦੌਰਾਨ ਵੀ ਤਮਿਲਨਾਡੂ ਦੇ ਆਈਟੀ ਨਿਰਯਾਤ 'ਚ ਵਾਧਾ ਹੋਇਆ ਹੈ ਅਤੇ 2008-09 'ਚ ਇਹ 29 ਪ੍ਰਤੀਸ਼ਤ ਦੇ ਵਾਧੇ ਨਾਲ 36, 680 ਕਰੋੜ ਰੁਪਏ 'ਤੇ ਪਹੁੰਚ ਗਿਆ। ਰਾਜ ਦੇ ਮੁੱਖਮੰਤਰੀ ਐਮ ਕਰੁਣਾਨਿਧੀ ਨੇ ਕੱਲ੍ਹ ਮਦੁਰੈ 'ਚ ਤਮਿਲਨਾਡੂ ਦੀ ਸੂਚਨਾ ਅਤੇ ਸੰਚਾਰ ਅਕਾਦਮੀ (ਆਈਸੀਟੀਏਸੀਟੀ) ਦੇ ਸਿਖਲਾਈ ਪ੍ਰੋਗਰਾਮ ਦਾ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਉਦਘਾਟਨ ਕਰਦੇ ਹੋਏ ਇਹ ਜਾਣਕਾਰੀ ਦਿੱਤੀ।

Date:2009-08-29 Time:00:05:21

ਹੁਣ 'ਦਿਲ ਬੋਲੇ ਹੜਿੱਪਾ' ਤੋਂ ਸਿੱਖ ਨਰਾਜ

ਫਿਲਮ 'ਦਿਲ ਬੋਲੇ ਹੜਿੱਪਾ' ਜਲਦ ਹੀ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ। ਪਰ ਰਿਲੀਜ਼ ਹੋਣ ਦੇ ਅੰਤਿਮ ਦੌਰ 'ਚ ਸਿੱਖ ਸਮਾਜ ਨੇ ਇੱਕ ਵਾਰ ਫਿਰ ਫਿਲਮ 'ਚ ਕੁਝ ਦ੍ਰਿਸ਼ਾਂ ਦੇ ਖਿਲਾਫ ਅਵਾਜ਼ ਬੁਲੰਦ ਕੀਤੀ ਹੈ। ਸਿੱਖ ਸਮਾਜ ਨੇ ਫਿਲਮ 'ਦਿਲ ਬੋਲੇ ਹੜਿੱਪਾ' 'ਚ ਰਾਣੀ ਮੁਖਰਜੀ ਦੇ ਪੱਗ ਬੰਨ੍ਹਣ ਅਤੇ ਪੱਗ ਦੇ ਡਿੱਗਣ 'ਤੇ ਵਿਰੋਧ ਜਤਾਇਆ ਹੈ। 'ਦਿਲ ਬੋਲੇ ਹੜਿੱਪਾ' ਯਸ਼ਰਾਜ ਬੈਨਰ ਦੀ ਫਿਲਮ ਹੈ। ਸਿੱਖ ਸਮਾਜ ਦੇ ਲੋਕ ਆਪਣਾ ਵਿਰੋਧ ਜਤਾਉਣ ਲਈ ਫਿਲਮ ਦੇ ਪ੍ਰੋਡਿਊਸਰ ਨੂੰ ਮਿਲੇ। ਉਹਨਾਂ ਨੇ ਸਿੱਖ ਸਮਾਜ ਦੀ ਗੱਲ ਮੰਨ ਲਈ ਹੈ ਅਤੇ ਵਾਅਦਾ ਕੀਤਾ ਹੈ ਕਿ ਐਤਵਾਰ ਤੋਂ ਚੱਲਣ ਵਾਲੇ ਫਿਲਮ ਦੇ ਪ੍ਰੋਮੋ ਨੂੰ ਬਦਲ ਦਿੱਤਾ ਜਾਵੇਗਾ। ਇਸ ਫਿਲਮ ਦਾ ਨਿਰਦੇਸ਼ਕ ਅਨੁਰਾਗ ਸਿੰਘ ਨੇ ਕੀਤਾ ਹੈ। ਸ਼ਾਹਿਦ ਕਪੂਰ ਅਤੇ ਰਾਣੀ ਮੁਖਰਜੀ ਇਸ ਫਿਲਮ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

Date:2009-08-29 Time:00:05:21

ਇਸ ਸਾਲ ਵਿਆਹ ਨਹੀਂ ਕਰੇਗੀ ਸ਼ਿਲਪਾ

ਬਾਲੀਵੁੱਡ ਦੇ ਦਿਲਾਂ ਦੀ ਧੜਕਣ ਸ਼ਿਲਪਾ ਸ਼ੈਟੀ ਦੇ ਵਿਆਹ ਦੀਆਂ ਅਫਵਾਹਾਂ ਨੂੰ ਸ਼ਾਇਦ ਹੁਣ ਅਰਾਮ ਮਿਲ ਜਾਵੇ। ਕਿਉਂਕਿ ਸ਼ਿਲਪਾ ਦਾ ਕਹਿਣਾ ਹੈ ਕਿ ਇਸ ਸਾਲ ਉਸਦਾ ਵਿਆਹ ਕਰਨ ਦਾ ਕੋਈ ਇਰਾਦਾ ਹੀ ਨਹੀਂ ਹੈ। ਲੰਡਨ 'ਚ ਸ਼ਿਲਪਾ ਨੇ ਆਪਣੇ ਬਲਾਗ 'ਚ ਲਿਖਿਆ ਹੈ ਕਿ ਮੀਡੀਆ ਨੂੰ ਉਹਨਾਂ ਦੇ ਵਿਆਹ ਦੀ ਕੁਝ ਜਿਆਦਾ ਹੀ ਫਿਕਰ ਹੈ। ਉਹਨਾਂ ਨੇ ਲਿਖਿਆ ਕਿ ਉਹਨਾਂ ਦਾ ਵਿਆਹ ਦਾ ਅਜੇ ਕੋਈ ਇਰਾਦਾ ਨਹੀਂ ਹੈ। ਸ਼ਿਲਪਾ ਦਾ ਕਹਿਣਾ ਹੈ ਕਿ ਉਸਦੇ ਮਾਤਾ-ਪਿਤਾ ਜਦੋਂ ਉਸਦੇ ਵਿਆਹ ਦੀ ਤਾਰੀਖ ਤੈਅ ਕਰਨਗੇ, ਉਸ ਇਸ ਬਾਰੇ ਮੀਡੀਆ ਨੂੰ ਜਰੂਰ ਦੱਸੇਗੀ, ਪਰ ਫਿਲਹਾਲ ਉਸਦੇ ਕੋਲ ਇਸ ਬਾਰੇ ਦੱਸਣ ਲਈ ਸਿਰਫ਼ ਐਨਾ ਹੈ ਕਿ ਉਹ ਇਸ ਸਾਲ ਵਿਆਹ ਨਹੀਂ ਕਰਨ ਵਾਲੀ।

Date:2009-08-29 Time:00:05:21

ਗਣਪਤੀ ਦੇ ਦਰਸ਼ਨ ਕਰਨ ਪੁੱਜੀ ਕੈਟਰੀਨਾ

ਮੁੰਬਈ 'ਚ ਲਾਲਬਾਗ ਦੇ ਰਾਜਾ ਦੇ ਦਰਬਾਰ 'ਚ ਭਗਤਾਂ ਦੀ ਭੀੜ ਲੱਗੀ ਹੋਈ ਹੈ। ਇਸ ਦਰਬਾਰ 'ਚ ਸਿਤਾਰਿਆਂ ਦਾ ਆਉਣਾ ਵੀ ਜਾਰੀ ਹੈ। ਹਰ ਰੋਜ਼ ਬਾਲੀਵੁੱਡ ਦੇ ਸਿਤਾਰੇ ਲਾਲਬਾਗ ਦੇ ਰਾਜਾ ਦੇ ਦਰਬਾਰ 'ਚ ਆ ਕੇ ਹਾਜਰੀ ਲਗਾਉਂਦੇ ਹਨ, ਅਤੇ ਸੁੱਖਾਂ ਸੁੱਖ ਕੇ ਜਾਂਦੇ ਹਨ। ਇਸ ਦੌਰਾਨ ਬੁੱਧਵਾਰ ਨੂੰ ਬਾਲੀਵੁੱਡ ਦੀ ਬਾਰਬੀ ਡੌਲ ਕੈਟਰੀਨਾ ਕੈਫ਼ ਲਾਲਬਾਗ ਦੇ ਰਾਜਾ ਦੇ ਦਰਬਾਰ ਪੁੱਜੀ। ਕੈਟਰੀਨਾ ਨੇ ਗਣਪਤੀ ਦੇ ਚਰਣਾਂ 'ਚ ਮੱਥਾ ਟੇਕਿਆ ਅਤੇ ਗਣੇਸ਼ ਵੰਦਨਾ ਕੀਤੀ। ਕੈਟਰੀਨਾ ਕੈਫ ਦੇ ਲਾਲਬਾਗ ਦੇ ਰਾਜਾ ਦੇ ਦਰਬਾਰ 'ਚ ਦਰਸ਼ਨ ਕਰਨ ਦਾ ਨਜ਼ਾਰਾ ਕਾਫ਼ੀ ਰੌਚਕ ਰਿਹਾ।

Date:2009-08-29 Time:00:05:21

ਸ਼ਸ਼ੀ ਕਪੂਰ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ

ਮੁੰਬਈ - ਇਸ ਵਾਰ ਮੁੰਬਈ ਫ਼ਿਲਮ ਸਮਾਰੋਹ ਦੌਰਾਨ 'ਦੀਵਾਰ' ਤੇ 'ਨਮਕ ਹਲਾਲ' ਵਰਗੀਆਂ ਯਾਦਗਾਰੀ ਫ਼ਿਲਮਾਂ ਬਣਾਉਣ ਵਾਲੇ ਸ਼ਸ਼ੀ ਕਪੂਰ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ।

Date:2009-08-29 Time:00:05:21

ਟਵੰਟੀ-20 ਚੈਂਪੀਅੰਜ਼ ਲੀਗ ਵਿੱਚ ਨਹੀਂ ਖੇਡਨਗੇ ਪੀਟਰਸਨ

ਲੰਡਨ -ਪੈਰ ਦੀ ਸੱਟ ਤੋਂ ਉਬਰ ਰਹੇ ਇੰਗਲੈਂਡ ਸਟਾਰ ਬੱਲੇਬਾਜ ਕੇਵਿਨ ਪੀਟਰਸਨ ਅਕਤੂਬਰ ਵਿੱਚ ਭਾਰਤ ਵਿੱਚ ਹੋਣ ਵਾਲੀ 60 ਲੱਖ ਡਾਲਰ ਇਨਾਮੀ ਟਵੰਟੀ-20 ਚੈਂਪੀਅੰਜ਼ ਲੀਗ ਵਿੱਚ ਨਹੀਂ ਖੇਡ ਪਾਉਣਗੇ।

Date:2009-08-29 Time:00:05:21

ਟੀਮ ਨੇ ਪੋਟਿੰਗ ਨੂੰ ਨਿਰਾਸ਼ ਕੀਤਾ: ਕੈਟਿਚ

ਮੇਲਬੋਰਨ -ਆਸਟ੍ਰੇਲੀਆ ਦੇ ਬੱਲੇਬਾਜ ਸਾਈਮਨ ਕੈਟਿਚ ਨੇ ਨਿੰਦਾ ਦੇ ਸ਼ਿਕਾਰ ਕਪਤਾਨ ਰਿਕੀ ਪੋਟਿੰਗ ਦਾ ਬਚਾਅ ਕਰਦੇ ਹੋਏ ਕਿਹਾ ਕਿ ਮਹਤੱਵਪੂਰਨ ਮੌਕਿਆਂ ਵਿੱਚ ਪ੍ਰਦਰਸ਼ਨ ਕਰਨ ਵਿੱਚ ਨਾਕਾਮ ਰਹਿਣ ਕਾਰਨ ਏਸ਼ੇਜ ਲੜੀ ਦੌਰਾਨ ਖਿਡਾਰੀਆਂ ਨੇ ਉਹਨਾਂ ਨੂੰ ਨਿਰਾਸ਼ ਕੀਤਾ।

Date:2009-08-29 Time:00:05:21

ਰਾਣੀ ਕਿਵੇਂ ਬੋਲੇ 'ਹੜਿੱਪਾ'

ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਆਪਣੇ ਜ਼ਮਾਨੇ ਦੀਆਂ ਸਫ਼ਲ ਅਭਿਨੇਤਰੀਆਂ 'ਚੋਂ ਇੱਕ ਰਹੀ ਹੈ। ਅੱਜ ਬਾਲੀਵੁੱਡ ਦੇ ਬਦਲਦੇ ਹਲਾਤ ਅਤੇ ਨਵੀਂਆਂ-ਨਵੇਲੀਆਂ ਅਭਿਨੇਤਰੀਆਂ ਦੇ ਉੱਭਰਣ ਦੇ ਕਾਰਨ ਰਾਣੀ ਇਸ ਸਮੇਂ ਬਹੁਤ ਉਲਝਣ 'ਚ ਹੈ। ਇੱਕ ਤਾਂ ਉਹਨਾਂ ਕੋਲ ਖਾਸ ਕੰਮ ਨਹੀਂ ਹੈ, ਦੂਜੀ ਉਹਨਾਂ ਦੀ ਪ੍ਰਸਿੱਧ ਫਿਲਮ 'ਦਿਲ ਬੋਲੇ ਹੜਿੱਪਾ' ਨਾਲ ਉਹਨਾਂ ਦੀ ਉਲਝਣ ਹੋਰ ਵਧ ਗਈ ਹੈ। ਜਿੱਥੇ ਇਸ ਫਿਲਮ 'ਚ ਉਹ ਸਰਦਾਰ ਦੀ ਵੇਸ਼ਭੂਸ਼ਾ 'ਚ ਹੈ, ਉੱਥੇ ਫਿਲਮ ਦੇ ਕੁਝ ਦ੍ਰਿਸ਼ਾਂ 'ਚ ਉਹਨਾਂ ਨੇ ਐਕਸਪੋਜ ਕਰਕੇ ਆਪਣੀ ਸੈਕਸੀ ਇਮੇਜ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਰਾਣੀ ਵੀ ਜਾਣਦੀ ਹੈ ਕਿ ਸਰਦਾਰ ਦੀ ਭੂਮਿਕਾ 'ਚ ਭਲਾ ਹੀ ਉਹਨਾਂ ਦੇ ਅਭਿਨੈ ਨੂੰ ਲੋਕ ਪਸੰਦ ਕਰਨ, ਪਰ ਉਹਨਾਂ ਦੇ ਇਸ ਐਕਸਪੋਜਰ 'ਚ ਉਹ ਹਾਟ ਘੱਟ ਅਤੇ ਵੱਡੀ ਉਮਰ ਦੀ ਜਿਆਦਾ ਲੱਗ ਰਹੀ ਹੈ। ਹੁਣ ਇਸ ਰੋ

Date:2009-08-29 Time:00:05:21

ਡੈਡੀ ਕੂਲ: ਹਸਾਉਣ ਦੀ ਨਾਕਾਮ ਕੋਸ਼ਿਸ਼

ਨਿਰਮਾਤਾ ਇੰਦਰ ਕੁਮਾਰ ਅਤੇ ਅਸ਼ੋਕ ਠਾਕਰੀਆ ਨੇ ਲਗਭੱਗ ਸਵਾ ਕਰੋੜ ਰੁੱਪਏ ਖਰਚ ਕਰ ਕੇ ਹਾਲੀਵੁੱਡ ਦੀ ਫ਼ਿਲਮ 'ਡੇਥ ਐਟ ਏ ਫਿਯੂਨਰਲ' ਦੇ ਹਿੰਦੀ ਵਿੱਚ ਰੀਮੇਕ ਬਨਾਉਣ ਦੇ ਅਧਿਕਾਰ ਖਰੀਦੇ, ਪਰੰਤੂ ਨਕਲ ਕਰਨ ਵਿੱਚ ਵੀ ਅਕਲ ਦੀ ਲੋੜ ਪੈਂਦੀ ਹੈ।

Date:2009-08-29 Time:00:05:21

ਸੰਭਵ ਹੈ ਅੱਠ ਪ੍ਰਤੀਸ਼ਤ ਵਾਧਾ ਦਰ- ਪ੍ਰਣਵ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਵ ਮੁਖਰਜੀ ਨੇ ਕਿਹਾ ਕਿ ਘੱਟ ਮੀਂਹ ਦੇ ਕਾਰਨ ਖੇਤੀ ਉਤਪਾਦਨ 'ਚ 15.20 ਫੀਸਦੀ ਕਮੀ ਦਾ ਖਦਸ਼ਾ ਹੈ, ਪਰ ਜੇਕਰ ਸਥਿਤੀ ਹੋਰ ਨਾ ਵਿਗੜੀ ਤਾਂ ਅਗਲੇ ਵਿੱਤ ਵਰ੍ਹੇ 'ਚ ਆਰਥਿਕ ਵਾਧਾ ਦਰ ਅੱਠ ਫੀਸਦੀ ਤੋਂ ਜ਼ਿਆਦਾ ਰਹਿ ਸਕਦੀ ਹੈ।

Date:2009-08-29 Time:00:05:21

ਬਾਲੀਵੁੱਡ ਅਭਿਨੇਤਾਵਾਂ ਨੇ ਹਰਿਮੰਦਰ 'ਚ ਮੱਥਾ ਟੇਕਿਆ

ਚੰਡੀਗੜ੍ਹ - ਬਾਲੀਵੁੱਡ ਦੇ ਉਘੇ ਅਭਿਨੇਤਾ ਜੈਕੀ ਸ਼ਰਾਫ ਦੇ ਨਾਲ ਫ਼ਿਲਮ ਅਦਾਕਾਰ ਅਤੇ ਨਿਰਮਾਤਾ ਸੋਹੇਲ ਖਾਨ ਆਪਣੀ ਸੋਹੇਲ ਖਾਨ ਪ੍ਰੋਡਕਸ਼ਨ ਹਾਊਸ ਹੇਠ ਬਣੀ ਫਿਲਮ 'ਕਿਸਾਨ' ਦੇ ਰਿਲੀਜ਼ ਹੋਣ ਮੌਕੇ 'ਤੇ ਪੰਜਾਬ ਦੇ ਕਈ ਸ਼ਹਿਰਾਂ ਦਾ ਦੌਰਾ ਕਰਨਗੇ।

Date:2009-08-29 Time:00:05:21

ਜ਼ਿੰਦਗੀ 'ਚ ਹਰ ਕੋਈ ਅਪਣਾਵੇ ਕੋਈ ਵੀ ਕਲਾ:ਪ੍ਰਿਯੰਕਾ

ਇੰਦੌਰ-ਮਨੁੱਖ ਨੂੰ ਆਪਣੇ ਜੀਵਣ 'ਚ ਕਿਸੇ ਨਾ ਕਿਸੇ ਕਲਾ ਨੂੰ ਜਰੂਰ ਅਪਨਾਉਣਾ ਚਾਹੀਦਾ ਹੈ,ਕਲਾ ਮਨੁੱਖ ਦੀ ਜ਼ਿੰਦਗੀ ਨੂੰ ਖੁਸ਼ੀ ਦੇ ਪਲਾਂ,ਸਕੂਨ ਨਾਲ ਲਬਾਲਬ ਭਰ ਦਿੰਦੀ ਹੈ।ਇਹ ਵਿਚਾਰ ਪ੍ਰਸਿੱਧ ਨ੍ਰਿਤਿਯਾਂਗਨਾ ਡਾ.ਪ੍ਰਿਯੰਕਾ ਵੈਦਯ ਨੇ ਗੁਰੂ ਹਰਕ੍ਰਿਸ਼ਨ ਪਬਲਕਿ ਸਕੂਲ 'ਚ ਗਣੇਸ਼ ਉੱਤਸਵ ਮੌਕੇ ਮੁੱਖ ਮਹਿਮਾਨ ਵੱਜੋਂ ਪਹੁੰਚ ਕੇ ਭਗਵਾਨ ਨਟਰਾਜ ਦੀ ਮੂਰਤੀ 'ਤੇ ਮਾਲਾ ਚੜ੍ਹਾ ਅਤੇ ਸ਼ਮਾਂ ਰੋਸ਼ਨ ਕਰਨ ਬਾਅਦ ਆਯੋਜਤ 'ਇੰਟਰ ਸਕੂਲ ਏਕਲ ਉੱਪਸ਼ਾਸਤਰੀ ਨ੍ਰਿਤਯ ਪ੍ਰਤਿਯੋਗਤਾ' ਮੌਕੇ ਵਿਅਕਤ ਕੀਤੇ।

Date:2009-08-29 Time:00:05:21

ਸ਼ਕਤੀਸ਼ਾਲੀ ਭੁਚਾਲ ਨਾਲ ਦਹਿਲਿਆ ਇੰਡੋਨੇਸ਼ੀਆ

ਜਕਾਰਤਾ- ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ 'ਚ ਸ਼ੁਕਰਵਾਰ ਨੂੰ 6.9 ਤੀਵਰਤਾ ਦਾ ਜ਼ੋਰਦਾਰ ਭੁਚਾਲ ਮਹਿਸੂਸ ਕੀਤਾ ਗਿਆ। ਦੇਸ਼ ਦੀ ਭੂ-ਭੌਤਿਕੀ ਏਜੰਸੀ ਨੇ ਕਿਹਾ ਹੈ ਕਿ ਭੁਚਾਲ ਦੇ ਕਾਰਨ ਤੁਰੰਤ ਕਿਸੇ ਨੁਕਸਾਨ ਜਾਂ ਕਿਸੇ ਅਣਹੋਣੀ ਦੀ ਖ਼ਬਰ ਨਹੀਂ ਪ੍ਰਾਪਤ ਹੋਈ ਹੈ।

Date:2009-08-29 Time:00:05:20

ਅਮਰੀਕਾ ਹੋਇਆ ਕਰਜ਼ਈ 'ਤੇ ਖਫ਼ਾ

ਵਾਸ਼ਿੰਗਟਨ - ਅਫ਼ਗਾਨਿਸਤਾਨ ਅਤੇ ਪਾਕਿਸਤਾਨ 'ਚ ਅਮਰੀਕਾ ਦੇ ਦੂਤ ਰਿਚਰਡ ਹਾਲਬ੍ਰੁਕ ਨੇ ਅਫ਼ਗਾਨੀਸਤਾਨ 'ਚ ਰਾਸ਼ਟਰਪਤੀ ਚੋਣ ਦੌਰਾਨ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਆਰੋਪਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸ ਮਾਮਲੇ 'ਚ ਉਸ ਦਾ ਧੀਰਜ ਹੁਣ ਜਵਾਬ ਦੇਣ ਲੱਗਿਆ ਹੈ।

Date:2009-08-29 Time:00:05:20

ਇਸ ਸਾਲ ਵਿਆਹ ਨਹੀਂ ਕਰੇਗੀ-ਸ਼ਿਲਪਾ

ਲੰਦਨ - ਬਾਲੀਵੁੱਡ ਦੇ ਦਿਲਾਂ ਦੀ ਧੜਕਨ ਸ਼ਿਲਪਾ ਸ਼ੇਟੀ ਦਾ ਵਿਆਹ ਕਦੋਂ ਹੋਵੇਗਾ,ਇਹ ਕਰੋੜ ਰੁੱਪਏ ਦਾ ਸੁਆਲ ਹੈ।ਇੱਕ ਪਾਸੇ ਜਿੱਥੇ ਉਨ੍ਹਾ ਦੇ ਪਿਤਾ ਨੇ ਅਦਾਲਤ 'ਚ ਦਿੱਤੀ ਇੱਕ ਅਰਜ਼ੀ 'ਚ ਖੁਲਾਸਾ ਕੀਤਾ ਹੈ ਕਿ ਸ਼ਿਲਪਾ ਦਾ ਵਿਆਹ ਰਾਜ ਕੁੰਦਰਾ ਨਾਲ ਇਸੇ ਸਾਲ ਆਉਣ ਵਾਲੇ ਕੁੱਝ ਮਹੀਨਿਆਂ 'ਚ ਹੋਵੇਗਾ,ਉੱਥੇ ਹੀ ਸ਼ਿਲਪਾ ਦਾ ਕਹਿਣਾ ਹੈ ਕਿ ਇਸ ਸਾਲ ਉਨ੍ਹਾ ਦਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ।

Date:2009-08-29 Time:00:05:20

ਸਲਮਾਨ ਦੇ ਟਾਵੇਲ ਨੂੰ ਖਰੀਦਣ ਦੀ ਦੌੜ

ਸਟਾਰ ਪਲੱਸ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਤੇਰੇ ਮੇਰੇ ਬੀਚ ਮੇਂ' ਦੀ ਪਹਿਲੀ ਕੜੀ 'ਚ ਸਲਮਾਨ ਖਾਨ ਨਜ਼ਰ ਆਏ ਸਨ। ਇਸ ਪ੍ਰੋਗਰਾਮ ਦੇ ਨਿਰਮਾਤਾ ਨੂੰ ਸਲਮਾਨ ਨੇ ਆਪਣਾ ਪੀਲੇ ਰੰਗ ਦਾ ਟਾਵੇਲ ਦਿੱਤਾ ਸੀ, ਜਿਸ ਨੂੰ ਨਿਲਾਮ ਕਰ ਕੇ ਪ੍ਰਾਪਤ ਆਮਦਨ ਨੂੰ ਦਾਨ ਕੀਤਾ ਜਾਵੇਗਾ। ਇਸ ਟਾਵੇਲ ਦੀ ਖਾਸ ਗੱਲ ਇਹ ਹੈ ਕਿ 'ਮੁਝਸੇ ਸ਼ਾਦੀ ਕਰੋਗੀ' ਦੇ ਗਾਣੇ 'ਜੀਨੇ ਕੇ ਹੈਂ ਚਾਰ ਦਿਨ' ਦੀ ਰਿਹਰਸਲ ਦੇ ਦੌਰਾਨ ਸਲਮਾਨ ਨੇ ਇਸਦਾ ਉਪਯੋਗ ਕੀਤਾ ਸੀ ਅਤੇ ਇਹ ਉਹਨਾਂ ਦਾ ਨਿੱਜੀ ਟਾਵੇਲ ਹੈ। ਫਰਹਾ ਖਾਨ ਨੇ ਇਸ ਗਾਣੇ ਦੀ ਕੋਰਿਓਗ੍ਰਾਫ਼ੀ ਕੀਤੀ ਸੀ। ਨਿਲਾਮੀ ਦੀ ਸ਼ੁਰੂਆਤ ਹੁੰਦੇ ਹੀ ਇਸਦੀ ਕੀਮਤ 62 ਹਜਾਰ ਰੁਪਏ ਤੱਕ ਪਹੁੰਚ ਗਈ। ਉਮੀਦ ਕੀਤੀ ਜਾ ਰਹੀ ਹੈ ਕਿ ਕੀਮਤ ਹੋਰ ਵਧੇਗੀ, ਕਿਉਂਕਿ ਸਲਮਾਨ ਦੇ ਪ੍ਰਸ਼ੰਸਕ ਇਸ ਟਾਵੇਲ ਨੂੰ ਆਪਣੇ ਕੋਲ ਰੱਖਣਾ ਚਾਹੁਣਗੇ।

Date:2009-08-28 Time:00:06:53

ਮੇਰਾ ਨਾਂਅ ਸ਼ਾਮਿਲ ਨਾ ਕਰੋ: ਕੈਟਰੀਨਾ

ਕਈ ਕੰਮ ਅਜਿਹੇ ਹੁੰਦੇ ਹਨ ਜੋ ਚੰਗੇ ਸਬੰਧਾਂ ਦੇ ਚਲਦੇ ਹੋ ਜਾਂਦੇ ਹਨ। ਫ਼ਿਲਮੀ ਦੁਨੀਆ ਵਿੱਚ ਤਾਂ ਅਕਸਰ ਕਲਾਕਾਰ ਛੋਟੇ-ਮੋਟੇ ਰੋਲ ਮਧੁਰ ਸਬੰਧਾਂ ਦੇ ਕਾਰਨ ਹੀ ਕਰ ਲੈਂਦੇ ਹਨ। ਕੁੱਝ ਅਜਿਹਾ ਹੀ ਕੈਟਰੀਨਾ ਕੈਫ ਨੇ ਵੀ ਫ਼ਿਲਮ 'ਬਲੂ' ਲਈ ਕੀਤਾ।

Date:2009-08-28 Time:00:06:53

ਕਵਿਕ ਗਨ ਮੁਰੂਗਨ

ਕਵਿਕ ਗਨ ਮੁਰੂਗਨ ਸਾਊਥ ਇੰਡੀਅਨ ਕਾਉਬੁਆਏ ਹੈ। ਉਹ ਬੇਸਹਾਰਾ ਲੋਕਾਂ ਦੀ ਮੱਦਦ ਅਤੇ ਰੱਖਿਆ ਕਰਦਾ ਹੈ। ਹਰ ਕੰਮ ਕਰਨ ਦਾ ਉਸਦਾ ਅਨੋਖਾ ਸਟਾਇਲ ਹੈ। ਫਿਲਮ ਕਵਿਕ ਗਨ ਮੁਰੂਗਨ ਦੇ ਮਿਸ ਐਡਵੈਂਚਰਸ ਦੇ ਆਸਪਾਸ ਘੁੰਮਦੀ ਹੈ। ਰਾਈਸ ਪਲੇਟ ਰੈਡੀ ਉਸਦਾ ਦੁਸ਼ਮਣ ਹੈ, ਜਿਸ ਨਾਲ ਅਕਸਰ ਉਸਦੀ ਫਾਈਟ ਹੁੰਦੀ ਰਹਿੰਦੀ ਹੈ। ਸਮਾਂ ਅਤੇ ਥਾਂ ਕਵਿਕ ਗਨ ਮੁਰੂਗਨ ਲਈ ਕੋਈ ਮਾਇਨੇ ਨਹੀਂ ਰੱਖਦੀ ਹੈ। ਦੱਖਣ ਭਾਰਤ ਦੇ ਇੱਕ ਛੋਟੇ-ਜਿਹੇ ਪਿੰਡ ਤੋਂ ਲੜਦਾ ਹੋਇਆ ਉਹ ਸਵਰਗਲੋਕ ਅਤੇ ਆਖਰ 'ਚ ਮੁੰਬਈ ਜਾ ਪਹੁੰਚਦਾ ਹੈ। ਮੈਂਗੋ ਡਾਲੀ ਉਸ ਨੂੰ ਬਹੁਤ ਚਾਹੁੰਦੀ ਹੈ, ਪਰ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰਦੀ। ਵੈਸੇ ਮੁਰੂਗਨ ਦਾ ਪਹਿਲਾ ਪਿਆਰ ਲਾਕੇਟ ਗਰਲ ਹੈ। ਹਾਲ ਹੀ ਵਿੱਚ ਆਮਿਰ ਖਾਨ ਨੇ ਇਸ ਫਿਲਮ ਨੂੰ ਦੇਖਿਆ ਅਤੇ ਆਪਣੇ ਬਲਾਗ 'ਚ ਫਿਲਮ ਦੀ ਬਹੁਤ ਤਾਰੀਫ਼ ਕੀਤ

Date:2009-08-28 Time:00:06:53

ਮੈਨੂੰ ਸਵਾਇਨ ਫਲੂ ਨਹੀਂ ਹੋਇਆ

ਆਖਿਰ ਬਿਚਾਰੀ ਐਸ਼ਵਰਿਆ ਰਾਏ ਨੂੰ ਕਹਿਣਾ ਹੀ ਪਿਆ ਕਿ ਉਹਨਾਂ ਨੂੰ ਸਵਾਇਨ ਫਲੂ ਨਹੀਂ ਹੋਇਆ ਸੀ। ਉਹਨਾਂ ਨੂੰ ਸਮਾਨ ਫਲੂ ਸੀ, ਜੋ ਹੁਣ ਬਿਲਕੁਲ ਠੀਕ ਹੋ ਚੁਕਿਆ ਹੈ। ਉਹ ਬਿਲਕੁਲ ਠੀਕ ਹਨ ਅਤੇ ਆਪਣੇ ਕੰਮ ਤੇ ਆ ਗਈ ਹਨ।

Date:2009-08-28 Time:00:06:53


1   2   3   4   5   6   7   8   9   10  

page no.4

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009