Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 8 - 2009
ਮੁੰਬਈ - ਮੁੰਬਈ 'ਚ ਹੋਏ ਅੱਤਵਾਦੀ ਹਮਲੇ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ ਜੱਜ ਐਮ.ਐਲ.ਤਹਿਲਿਆਨੀ ਨੇ ਅੱਜ ਕਿਹਾ ਹੈ ਕਿ ਮੀਡਿਆ ਅਦਾਲਤ 'ਚ ਸੁਣਵਾਈ ਨਾਲ ਜੁੜੇ ਪਹਿਲੂਆਂ ਦੇ ਸਿਵਾਏ ਹੋਰ ਕੁੱਝ ਵੀ ਪ੍ਰਸਾਰਤ ਨਾ ਕਰਨ। Date:2009-08-25 Time:00:18:05
ਜਮਰੂਦ - ਪਾਕਿਸਤਾਨ 'ਚ ਅਫ਼ਗਾਨੀ ਮੂਲ ਦੇ ਪੱਤਰਕਾਰ ਅਤੇ ਤਾਲਿਬਾਨ ਦੇ ਸਖਤ ਅਲੋਚਕ ਜਾਨੁਲਾ ਹਾਸ਼ਮੀਜਾਦਾ ਦੀ ਅੱਜ ਪਾਕਿਸਤਾਨ ਦੇ ਖੈਬਰ ਦਰੇ 'ਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। Date:2009-08-25 Time:00:18:05
ਲੁਧਿਆਣਾ - ਲੁਧਿਆਣਾ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਸਵੇਰੇ ਇੱਕ ਸ਼ੱਕੀ ਅੱਤਵਾਦੀ ਦੁਆਰਾ ਕੀਤੀ ਗਈ ਗੋਲੀਬਾਰੀ 'ਚ ਇੱਕ ਦੁਕਾਨਦਾਰ ਦੀ ਮੌਤ ਹੋ ਗਈ। ਹਮਲੇ 'ਚ ਜੀਆਰਪੀ ਦੇ ਦੋ ਹੈਡ ਕਾਂਸਟੇਬਲ ਜ਼ਖਮੀ ਹੋ ਗਏ। Date:2009-08-25 Time:00:18:05
ਅਭੈ ਦਿਉਲ ਕਿਸੇ ਆਇਸ਼ਾ ਨਾਮ ਦੀ ਕੁੜੀ 'ਤੇ ਨਹੀਂ ਬਲਕਿ ਆਪਣੀ ਆਉਣ ਵਾਲੀ ਫਿਲਮ 'ਆਇਸ਼ਾ' 'ਤੇ ਧਿਆਨ ਦੇ ਰਹੇ ਹਨ, ਜਿਸਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਇਸ ਫਿਲਮ ਦਾ ਨਿਰਮਾਣ ਅਨਿਲ ਕਪੂਰ ਕਰ ਰਹੇ ਹਨ ਅਤੇ ਇਸ 'ਚ ਉਹਨਾਂ ਦੀ ਧੀ ਸੋਨਮ ਕਪੂਰ, ਅਭੈ ਦੀ ਨਾਇਕਾ ਹੈ। 'ਦੇਵ ਡੀ' ਤੋਂ ਬਾਅਦ ਅਭੈ ਦੇ ਕਰੀਅਰ ਵਿੱਚ ਸੁਖੀ ਪਰਿਵਰਤਨ ਆਇਆ ਹੈ। ਉਹਨਾਂ ਦੇ ਪੈਰ ਬਾਲੀਵੁੱਡ 'ਚ ਜੰਮ ਗਏ ਹਨ ਅਤੇ ਉਹਨਾਂ ਦੀ ਇਮੇਜ ਅਜਿਹੇ ਨਾਇਕ ਦੇ ਰੂਪ 'ਚ ਬਣ ਗਈ ਹੈ, ਜੋ ਹਮੇਸ਼ਾ ਕੁਝ ਹਟਕੇ ਕਰਨਾ ਚਾਹੁੰਦਾ ਹੈ। 'ਦੇਵ ਡੀ' ਨੇ ਅਭੈ ਦੀ ਕਾਮਯਾਬੀ ਦੇ ਸੋਕੇ ਦਾ ਵੀ ਅੰਤ ਕੀਤਾ। 'ਆਇਸ਼ਾ' ਲਈ ਅਭੈ ਅੱਜ-ਕੱਲ੍ਹ ਸਾਲਸਾ ਸਿੱਖ ਰਹੇ ਹਨ। ਕੋਰਿਓਗ੍ਰਾਫ਼ਰ ਏਸ਼ਲੇ ਲੋਬੋ ਉਹਨਾਂ ਦੇ ਗੁਰੂ ਬਣੇ ਹੋਏ ਹਨ। ਅਭੈ ਨੂੰ ਫਿਲਮ ਵਿੱਚ ਸਾਲਸਾ ਕਰਨਾ ਹੈ ਅਤੇ ਉਹ ਬਿਨਾ ਤਿਆਰੀ ਦੇ ਸ਼ੂਟਿੰ Date:2009-08-25 Time:00:18:05
ਇੱਕ ਲੰਬੇ ਸਮੇਂ ਤੱਕ ਬਿਜ਼ੀ ਰਹੀ ਪ੍ਰਿਅੰਕਾ ਨੇ ਆਪਣੇ ਮਾਤਾ-ਪਿਤਾ, ਡਾਕਟਰਾਂ ਅਤੇ ਸ਼ੁਭਚਿੰਤਕਾਂ ਦੀ ਗੱਲ ਆਖਰ ਮੰਨ ਹੀ ਲਈ। ਅਤੇ ਕਹਿਣਾ ਮੰਨਦੇ ਹੀ ਉਹ ਫਿਲਮਾਂ ਤੋਂ ਦੂਰ ਹੋ ਗਈ ਹੈ। ਪ੍ਰਿਅੰਕਾ ਦੇ ਚਾਹੁਣ ਵਾਲਿਆਂ ਨੂੰ ਇਸ ਤੋਂ ਨਿਰਾਸ਼ ਹੋਣ ਹੋਣ ਦੀ ਲੋੜ ਨਹੀਂ ਹੈ, ਉਹ ਸਿਰਫ਼ ਤਿੰਨ ਹਫ਼ਤੇ ਲਈ ਫਿਲਮਾਂ ਤੋਂ ਦੂਰ ਹੋਈ ਹੈ। ਆਪਣੀ ਫਿਲਮ 'ਕਮੀਨੇ' ਦੀ ਸਫ਼ਲਤਾ ਦੇਖਦੇ ਹੀ ਪ੍ਰਿਅੰਕਾ ਨੇ ਆਪਣੇ ਕੁਝ ਕਰੀਬੀ ਮਿੱਤਰਾਂ, ਰਿਸ਼ਤੇਦਾਰਾਂ ਨੂੰ ਲਿਆ ਅਤੇ ਕਿਸੇ ਅਗਿਆਤ ਸਥਾਨ ਵੱਲ ਨਿੱਕਲ ਗਈ ਹੈ। ਇਸ ਨਵੇਂ ਸਥਾਨ 'ਤੇ ਉਹ ਪੂਰੀ ਤਰ੍ਹਾਂ ਛੁੱਟੀਆਂ ਮਨਾਏਗੀ। ਪਿਛਲੇ ਕੁਝ ਸਮੇਂ ਤੋਂ ਉਹਨਾਂ 'ਤੇ ਕੰਮ ਦਾ ਬਹੁਤ ਬੋਝ ਸੀ। ਇਸੇ ਬੋਝ ਕਾਰਨ ਉਹ ਬਿਮਾਰ ਵੀ ਹੋਈ, ਛੁੱਟੀਆਂ ਵੀ ਮਨਾਈਆਂ, ਪਰ ਗੱਲ ਨਹੀਂ ਬਣੀ। ਹੁਣ ਉਹ ਥੋੜ੍ਹੀਆਂ ਲੰਬੀਆਂ ਛੁੱਟੀਆਂ ਮਨਾਉ Date:2009-08-25 Time:00:18:05
ਕਹਿਣ ਨੂੰ ਸਲਮਾਨ ਖਾਨ ਦੇ ਬਾਰੇ 'ਚ ਕਈ ਗੱਲਾਂ ਕਹੀਆਂ ਜਾਂਦੀਆਂ ਹਨ, ਪਰ ਉਹ ਕਈ ਕੰਮ ਬਹੁਤ ਹੀ ਚੰਗੇ ਵੀ ਕਰ ਜਾਂਦੇ ਹਨ। ਦੋਸਤਾਂ ਜਾਂ ਸਾਥੀ ਕਲਾਕਾਰਾਂ ਦੀ ਮੱਦਦ ਕਰਨ ਲਈ ਉਹ ਹਮੇਸ਼ਾ ਤਿਆਰ ਨਜ਼ਰ ਆਉਂਦੇ ਹਨ, ਅਤੇ ਕਈ ਵਾਰ ਤਾਂ ਸਿਰਫ਼ ਉਹਨਾਂ ਦੀ ਥੋੜ੍ਹੀ ਜਿਹੀ ਗੱਲ 'ਤੇ ਕੁਝ ਕੰਮ ਬਣ ਜਾਂਦੇ ਹਨ। ਹਾਲ ਦਾ ਮਾਮਲਾ ਫਿਲਮ 'ਵਾਂਟੇਡ' ਦੀ ਸ਼ੂਟਿੰਗ ਦਾ ਹੈ। ਦੱਸਦੇ ਹਨ ਕਿ ਇਸ ਫਿਲਮ ਦੇ ਗੀਤ 'ਜਲਵਾ' ਲਈ ਫਿਲਮ ਦੇ ਨਿਰਦੇਸ਼ਕ ਪ੍ਰਭੂ ਦੇਵਾ ਕੁਝ ਅਲੱਗ ਤਰ੍ਹਾਂ ਦੇ ਸੀਨ ਫਿਲਮਾਉਣਾ ਚਾਹੁੰਦੇ ਸਨ। ਇਸ ਸ਼ੂਟਿੰਗ ਲਈ ਉਹਨਾਂ ਨੇ ਜਿਸ ਸਥਾਨ ਦੀ ਚੋਣ ਕੀਤੀ ਸੀ, ਸ਼ੂਟਿੰਗ ਟੀਮ ਉੱਥੇ ਪਹੁੰਚੀ ਤਾਂ ਪਤਾ ਲੱਗਿਆ ਕਿ ਇਸ ਸਥਾਨ 'ਤੇ ਪਹਿਲਾਂ ਤੋਂ ਹੀ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਛਾਣਬੀਣ ਕਰਨ 'ਤੇ ਪਤਾ ਲੱਗਿਆ ਕਿ ਇਹੀ ਸਥਾਨ ਗ਼ਲਤੀ ਨਾਲ ਉਸ ਫਿਲਮ ਲ Date:2009-08-25 Time:00:18:05
ਚੰਡੀਗੜ੍ਹ- ਪੰਜਾਬ ਸਰਕਾਰ ਅਗਲੇ ਤਿੰਨ ਮਹੀਨਿਆਂ ਵਿਚ ਸੀਨੀਅਰ ਸੈਕੰਡਰੀ ਸਕੂਲਾਂ 'ਚ 10810 ਨਵੇਂ ਅਧਿਆਪਕ ਭਰਤੀ ਕਰੇਗਾ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਬੀਤੀ ਰਾਤ ਖਾਲੀ ਪਈਆਂ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਤੁਰੰਤ ਭਰਤੀ ਪ੍ਰੀਕ੍ਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ। Date:2009-08-25 Time:00:18:04
ਬਰਲਿਨ - ਦਸ ਹਜ਼ਾਰ ਮੀਟਰ ਦੌੜ ਦੇ ਸੋਨ ਤਗਮੇ ਜੇਤੂ ਇਥੋਪੀਆ ਦੇ ਕੇਨੇਨੀਸਾ ਬੇਕਲੇ ਨੇ ਵਿਸ਼ਵ ਅਥਲੈਟਿਕ ਚੈਂਪਿਅਨਸ਼ਿਪ ਦੇ ਅੰਤਿਮ ਦਿਨ ਐਤਵਾਰ ਨੂੰ ਇੱਥੇ 5000 ਮੀਟਰ ਦੌੜ 'ਚ ਵੀ ਸੋਨੇ ਦਾ ਤਗਮਾ ਹਾਸਿਲ ਕਰਦੇ ਹੋਏ ਅਥਲੈਟਿਕ ਦੇ ਇਤਿਹਾਸ 'ਚ ਅਪਣਾ ਨਾਮ ਸੁਨਹਿਰੇ ਅੱਖਰਾਂ 'ਚ ਦਰਜ਼ ਕਰਵਾ ਲਿਆ। Date:2009-08-25 Time:00:18:04
ਨਵੀਂ ਦਿੱਲੀ - ਕੇਂਦਰੀ ਖੇਡ ਮੰਤਰੀ ਐਮ.ਐਸ.ਗਿੱਲ ਨੇ ਰਾਜਧਾਨੀ 'ਚ ਸਾਲ 2010 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੇ ਲਈ ਤਿਆਰ ਕੀਤੇ ਜਾ ਰਹੇ ਸਟੇਡੀਅਮਾਂ ਦੇ ਨਿਰਮਾਣ ਕੰਮ ਦੀ ਪ੍ਰਗਤੀ 'ਤੇ ਸੰਤੋਸ਼ ਜਤਾਇਆ ਹੈ। Date:2009-08-25 Time:00:18:04
ਵਿਦਿਆ ਬਾਲਨ ਹਾਲ ਹੀ 'ਚ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨਾਲ 'ਪਾ' ਫਿਲਮ ਦੀ ਸ਼ੂਟਿੰਗ ਕੈਮਬ੍ਰਿਜ 'ਚ ਕਰ ਰਹੀ ਸੀ। ਇਸ ਤੋਂ ਬਾਅਦ ਵਿਦਿਆ ਗਾਇਬ ਹੋ ਗਈ ਅਤੇ ਪੂਰੀ ਯੁਨਿਟ ਮੁੰਬਈ ਵਿਦਿਆ ਦੇ ਬਿਨਾ ਹੀ ਪਰਤੀ। ਇਸ ਬਾਰੇ 'ਚ ਵਿਦਿਆ ਤੋਂ ਪੁੱਛਿਆ ਤਾਂ ਉਹਨਾਂ ਨੇ ਹੱਸਦੇ ਹੋਏ ਜਵਾਬ ਦਿੱਤਾ 'ਇਸ 'ਚ ਕੁਝ ਖਾਸ ਲੱਭਣ ਦੀ ਕੋਸ਼ਿਸ਼ ਨਾ ਕਰੋ। ਮੈਂ ਕੈਮਬ੍ਰਿਜ 'ਚ ਹੀ ਰੁਕ ਗਈ, ਕਿਉਂਕਿ ਮੈਨੂੰ ਇਹ ਥਾਂ ਬਹੁਤ ਚੰਗੀ ਲੱਗੀ।' ਬਾਕੀ ਦੀ ਫਿਲਮ ਦੀ ਸ਼ੂਟਿੰਗ ਆਕਸਫੋਰਡ ਅਤੇ ਕੈਮਬ੍ਰਿਜ 'ਚ ਕੀਤੀ ਗਈ ਅਤੇ ਵਿਦਿਆ ਦੇ ਅਨੁਭਵ ਬਹੁਤ ਖਾਸ ਰਹੇ। ਯੁਨਿਟ ਦੇ ਪਰਤਣ ਦਾ ਜਦੋਂ ਸਮਾਂ ਹੋ ਗਿਆ ਤਾਂ ਵਿਦਿਆ ਨੇ ਫੈਸਲਾ ਲਿਆ ਕਿ ਉਹ ਇੱਕ ਹਫ਼ਤੇ ਤੱਕ ਹੋਰ ਇਸ ਸੋਹਣੀ ਥਾਂ 'ਤੇ ਸਮਾਂ ਬਿਤਾਏਗੀ। ਵਿਦਿਆ ਕਹਿੰਦੀ ਹੈ 'ਕੈਮਬ੍ਰਿਜ 'ਚ ਸਿਰਫ਼ ਸ਼ੂਟਿੰਗ ਕਰਨਾ ਹੀ ਕਾਫ਼ੀ ਨਹੀਂ Date:2009-08-25 Time:00:18:04
ਅਜੈ ਦੇਵਗਨ ਨੂੰ ਸਟੰਟ ਕਰਨਾ ਬਹੁਤ ਪਸੰਦ ਹੈ ਅਤੇ ਉਹਨਾਂ ਨੇ ਸੈਕਸੀ ਬਿਪਾਸ਼ਾ ਬਸੂ ਨੂੰ ਪ੍ਰਪੋਜ਼ ਵੀ ਅਨੋਖੇ ਸਟੰਟ ਰਾਹੀਂ ਕੀਤਾ। ਜ਼ਮੀਨ ਤੋਂ ਅੱਠ ਫੁੱਟ ਉਚਾਈ 'ਤੇ ਹਵਾ ਵਿੱਚ ਲਟਕੀ ਕਾਰ 'ਚ ਬੈਠ ਕੇ ਅਜੈ ਦੇਵਗਨ ਨੇ ਬਿਪਾਸ਼ਾ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਹ ਦ੍ਰਿਸ਼ ਪਿਛਲੇ ਦਿਨੀਂ ਅਜੈ ਦੀ ਹੋਮ ਪ੍ਰੋਡਕਸ਼ਨ ਫਿਲਮ 'ਆਲ ਦ ਬੈਸਟ' ਲਈ ਫਿਲਮਾਇਆ ਗਿਆ। ਇਸ ਸੀਨ ਨੂੰ ਫਿਲਮਾਉਂਦੇ ਸਮੇਂ ਪੂਰੀ ਸਾਵਧਾਨੀ ਵਰਤੀ ਗਈ, ਕਿਉਂਕਿ ਕਾਰ ਦੇ ਠੀਕ ਹੇਠਾਂ ਬਿਪਾਸ਼ਾ ਖੜ੍ਹੀ ਹੋਈ ਸੀ, ਇਸ ਲਈ ਕਿਸੇਵ ਵੀ ਤਰ੍ਹਾਂ ਦਾ ਖਤਰਾ ਨਹੀਂ ਲਿਆ ਜਾ ਸਕਦਾ ਸੀ। ਇਸ ਛੋਟੇ ਜਿਹੇ ਸੀਨ ਨੂੰ ਫਿਲਮਾਉਣ ਲਈ ਦੋ ਦਿਨਾਂ ਦੀ ਤਿਆਰੀ ਕੀਤੀ ਗਈ ਅਤੇ ਇੱਕ ਦਿਨ ਇਸ ਨੂੰ ਸ਼ੂਟ ਕਰਨ ਵਿੱਚ ਲੱਗਿਆ। ਵਿਚਾਰੇ ਅਜੈ ਨੂੰ ਕਾਰ 'ਚ ਬੈਠ ਕੇ ਬੈਲੇਂਸ ਵੀ ਬਣਾਉਣਾ ਸੀ ਅਤੇ ਨਾਲ ਹੀ ਚਿ Date:2009-08-25 Time:00:18:04
ਲਾਹੌਰ - ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ਼ ਦੀ ਤਾਨਾਸ਼ਾਹੀ ਦਾ ਬਰਾਬਰ ਭੁਗਤਭੋਗੀ ਹੋਣ ਦੇ ਬਾਵਜੂਦ ਉਹਨਾਂ ਵਿਰੁੱਧ ਕਾਰਵਾਈ ਨੂੰ ਲੈਕੇ ਪਾਕਿਸਤਾਨ ਪੀਪੁਲਜ਼ ਪਾਰਟੀ (ਪੀਪੀਪੀ) ਅਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ) ਦੇ ਵਿਚਕਾਰ ਮਤਭੇਦ ਹਨ। Date:2009-08-25 Time:00:18:04
ਨਵੀਂ ਦਿੱਲੀ - ਲੋਕਸਭਾ ਚੋਣਾਂ 'ਚ ਹਾਰ ਬਾਅਦ ਭਾਰਤੀ ਜਨਤਾ ਪਾਰਟੀ ਦਾ ਅੰਦਰੂਨੀ ਸੰਕਟ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।ਸੀਨੀਅਰ ਨੇਤਾ ਅਰੁਣ ਸ਼ੌਰੀ ਨੇ ਭਾਜਪਾ ਨੂੰ ਕਟੀ ਪਤੰਗ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਕਲਪਨਾ ਦੀ ਦੁਨੀਆ 'ਚ ਜੀਅ ਰਹੇ ਹਨ। Date:2009-08-25 Time:00:18:04
ਨਵੀਂ ਦਿੱਲੀ - ਚੋਣ ਹਾਰ ਅਤੇ ਅੰਦਰੂਨੀ ਕਲੇਸ ਨਾਲ ਜੂਝ ਰਹੀ ਭਾਜਪਾ ਨੂੰ 'ਭਗਵਾ ਕਾਂਗਰਸ' ਦੱਸਦੇ ਹੋਏ ਉਸ ਦੇ ਪਹਿਲਾਂ ਰਹੇ ਨੇਤਾ ਕੇਐਨ ਗੋਵਿੰਦਾ ਅਚਾਰਿਆ ਨੇ ਸੋਮਵਾਰ ਨੂੰ ਕਿਹਾ ਹੈ ਕਿ ਜਨਸੰਘ ਦੀ ਤਰ੍ਹਾਂ ਇਸ ਨੂੰ ਵੀ ਸਮਾਪਤ ਕਰ ਨਵਾਂ ਰਾਜਨੀਤਿਕ ਵਿਚਾਰ ਕੀਤਾ ਜਾ ਸਕਦਾ ਹੈ। Date:2009-08-25 Time:00:18:04
ਲਖਨਊ - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਰਾਜਨਾਥ ਸਿੰਘ ਸੀਨੀਅਰ ਪਾਰਟੀ ਨੇਤਾ ਜਸਵੰਤ ਸਿੰਘ ਦੇ ਬਰਖਾਸਤੀ ਨੂੰ ਲੈ ਕੇ ਭਾਜਪਾ 'ਚ ਉੱਠੇ ਵਿਵਾਦ ਦੇ ਮੱਦੇਨਜ਼ਰ ਕੱਲ੍ਹ ਲਖਨਊ ਆ ਰਹੇ ਹਨ। Date:2009-08-25 Time:00:18:04
ਨਵੀਂ ਦਿੱਲੀ- ਹਰਿਆਣਾ ਦੇ ਵਿੱਚ ਇਸ ਵਾਰ ਭਾਜਪਾ ਆਪਣੇ ਬਲਬੂਤੇ ਉੱਤੇ ਚੋਣ ਲੜੇਗੀ, ਕੁੱਝ ਇਸ ਤਰ੍ਹਾਂ ਦਾ ਹੀ ਕਹਿਣਾ ਹੈ ਭਾਜਪਾ ਦੇ ਸੂਬਾ ਪ੍ਰਮੁੱਖ ਵਿਜੈ ਗੋਇਲ ਦਾ। ਇਸਦੇ ਨਾਲ ਹੀ ਹਰਿਆਣਾ ਦੇ ਵਿੱਚ ਇਨੈਲੋ ਤੇ ਭਾਜਪਾ ਗਠਜੋੜ ਦੇ ਟੁੱਟਣ ਦੀਆਂ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। Date:2009-08-25 Time:00:18:04
ਲੁਧਿਆਣਾ - ਲੁਧਿਆਣਾ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਸਵੇਰੇ ਇੱਕ ਸ਼ੱਕੀ ਅੱਤਵਾਦੀ ਦੁਆਰਾ ਕੀਤੀ ਗਈ ਗੋਲੀਬਾਰੀ 'ਚ ਇੱਕ ਦੁਕਾਨਦਾਰ ਦੀ ਮੌਤ ਹੋ ਗਈ। ਹਮਲੇ 'ਚ ਜੀਆਰਪੀ ਦੇ ਦੋ ਹੈਡ ਕਾਂਸਟੇਬਲ ਜ਼ਖਮੀ ਹੋ ਗਏ। Date:2009-08-25 Time:00:18:04
ਕਾਠਮਾਂਡੂ- ਨੇਪਾਲ ਦੇ ਪ੍ਰਧਾਨ ਮੰਤਰੀ ਮਾਧਵ ਕੁਮਾਰ ਭਾਰਤ ਦੀ ਪੰਜ ਦਿਨਾਂ ਦੀ ਸਰਕਾਰੀ ਯਾਤਰਾ ਪੂਰੀ ਕਰਕੇ ਸ਼ਨੀਵਾਰ ਸ਼ਾਮ ਨੂੰ ਵਤਨ ਪਰਤ ਆਏ। ਕਾਠਮਾਂਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਉੱਤੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦੀ ਯਾਤਰਾ ਬਹੁਤ ਸਫ਼ਲ ਰਹੀ ਹੈ। Date:2009-08-24 Time:00:04:37
ਵਾਸ਼ਿੰਗਟਨ- ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਉੱਤੇ ਹੋਈ ਕਾਰਵਾਈ ਦੇ ਬਾਅਦ ਹੁਣ ਉੱਥੋਂ ਸਥਿਤੀ ਕਾਫ਼ੀ ਕੰਟਰੋਲ ਵਿੱਚ ਹੈ ਤੇ ਹੁਣ ਅਮਰੀਕਾ ਦੁਆਰਾ ਦਿੱਤੀ ਗਏ ਧਨ ਨੂੰ ਸੈਨਾ ਦੀ ਬਜਾਏ ਉੱਥੇ ਸਿੱਖਿਆ ਵਿਵਸਥਾ ਵਿਸ਼ੇਸ਼ਕਰ ਲੜਕੀਆਂ ਦੀ ਸਿੱਖਿਆ ਉੱਤੇ ਲਗਾਏ ਜਾਣ ਦੀ ਜ਼ਰੂਰਤ ਹੈ। Date:2009-08-24 Time:00:04:37
ਭੁਪਾਲ- ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਤਾਰੀਫ਼ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੀਨੀਅਰ ਨੇਤਾ ਜਸਵੰਤ ਸਿੰਘ ਦੀ ਕਿਤਾਬ 'ਜਿਨਾਹ-ਇੰਡੀਆ ਪਾਰਟੀਸ਼ਨ ਇਨਡਿਪੈਂਡੈਂਸ' ਉੱਤੇ ਮੱਧਪ੍ਰਦੇਸ਼ ਵਿੱਚ ਪਾਬੰਦੀ ਲਗਾਉਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। Date:2009-08-24 Time:00:04:37
ਨਵੀਂ ਦਿੱਲੀ - ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐਸਐਨਐਲ) ਦੇ ਹੜਤਾਲੀ ਇੰਜਨੀਅਰਾਂ ਨੇ ਸਰਕਾਰ ਤੋਂ ਉਨ੍ਹਾ ਦੀ ਮੰਗ 'ਤੇ ਹਮਦਰਦੀ ਪੂਰਬਕ ਵਿਚਾਰ ਕਰਨ ਦਾ ਭਰੋਸਾ ਮਿਲਣ 'ਤੇ ਅੱਜ ਹੜਤਾਲ ਸਮਾਪਤ ਕਰ ਦਿੱਤੀ। Date:2009-08-24 Time:00:04:37
ਨਵੀਂ ਦਿੱਲੀ -ਸਰਵਜਨਕ ਖੇਤਰ ਦੇ ਕਾਰਪੋਰੇਸ਼ਨ ਬੈਂਕ ਨੇ ਬੌਂਡ ਦੇ ਜ਼ਰੀਏ 100 ਕਰੋੜ ਰੁੱਪਏ ਜੁਟਾਉਣ ਦੀ ਯੋਜਨਾ ਬਣਾਈ ਹੈ।ਇਹ ਬੌਂਡ 26 ਅਗਸਤ ਨੂੰ ਜ਼ਾਰੀ ਕੀਤੇ ਜਾਣਗੇ। Date:2009-08-24 Time:00:04:37
ਰਾਂਚੀ - ਸਰਵਜਨਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਝਾਰਖੰਡ 'ਚ ਇੱਕ ਸਾਲ ਅੰਦਰ 15 ਨਵੀਆਂ ਸ਼ਾਖਾਵਾਂ ਖੋਲ੍ਹੇਗੀ। Date:2009-08-24 Time:00:04:37
ਨਵੀਂ ਦਿੱਲੀ - ਮਿਤਵਯਤਾ ਦੀ ਕਮੀ 'ਚ ਦੂਸਰੇ ਬੈਂਕਾਂ ਦੇ ਏਟੀਐਮ ਦਾ ਬੇਜਾ ਇਸਤੇਮਾਲ ਅਤੇ ਇਸ ਦੀ ਵਜ੍ਹਾ ਨਾਲ ਬੈਂਕਾਂ 'ਤੇ ਏਟੀਐਮ ਭੁਗਤਾਨ ਦੇ ਵੱਧਦੇ ਬੋਝ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਨੂੰ ਗ੍ਰਾਹਕਾਂ ਦੁਆਰਾ ਦੂਸਰੇ ਬੈਂਕਾਂ ਦੇ ਏਟੀਐਮ ਦੇ ਇਸਤੇਮਾਲ 'ਤੇ ਅੰਕੁਸ਼ ਦੇ ਲਈ ਅੱਗੇ ਆਉਣਾ ਪਿਆ ਹੈ। Date:2009-08-24 Time:00:04:37
ਜਗਦਲਪੁਰ - ਇੰਸਪੈਕਟਰ ਆਫ਼ ਜਨਰਲ (ਆਈਜੀ) ਬਸਤਰ ਰੇਂਜ ਟੀਜੇ ਲਾਂਗ ਕੁਵੇਰ ਨੇ ਕਿਹਾ ਹੈ ਕਿ ਨਕਸਲਵਾਦ ਛੱਤੀਸਗੜ੍ਹ ਹੀ ਨਹੀਂ,ਬਲਕਿ ਪੂਰ੍ਹੇ ਦੇਸ਼ ਲਈ ਇੱਕ ਗੰਭੀਰ ਚੁਣੌਤੀ ਹੈ।ਇਸ ਚੁਣੌਤੀ ਨਾਲ ਨਿਪਟਣ ਦੀ ਜ਼ਿੰਮੇਦਾਰੀ ਸੁਰੱਖਿਆਬਲਾਂ ਦੇ ਮੋਢਿਆਂ 'ਤੇ ਹੈ।ਉਨ੍ਹਾ ਨੂੰ ਇਸ ਨੂੰ ਇੱਕ ਮੌਕੇ ਦੇ ਰੂਪ 'ਚ ਲੈ ਕੇ ਸਜਗ ਅਤੇ ਸਾਵਧਾਨ ਹੋ ਪੂਰ੍ਹੇ ਮਨੋਬਲ ਨਾਲ ਇਸ ਯੁੱਧ ਨੂੰ ਜਿੱਤਣਾ ਹੋਵੇਗਾ। Date:2009-08-24 Time:00:04:37
page no.10 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |