Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 7 - 2009
ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁਲਾ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿਖੇ ਇੱਕ ਤਿੰਨ ਸਾਲ ਦੇ ਬੱਚੇ ਦੇ ਉਸ ਦੇ ਪਿਤਾ ਸਮੇਤ ਕੀਤੇ ਗਏ ਕਤਲ ਬਾਰੇ ਵੱਖਵਾਦੀਆਂ ਦੀ ਖਾਮੋਸ਼ੀ ਉੱਪਰ ਸਵਾਲ ਕਰਦਿਆਂ ਉਹਨਾਂ ਦੇ ਰੁੱਖ ਨੂੰ ਢੋਂਗੀ ਕਰਾਰ ਦਿੱਤਾ। Date:2009-07-25 Time:00:03:35
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਰਾਸ਼ਟਰਪਤੀ ਭਵਨ ਵਿਚ ਆਮ ਲੋਕਾਂ ਦੀਆਂ ਸ਼ਿਕਾਇਤਾਂ ਅਸਾਨੀ ਨਾਲ ਦਰਜ ਕਰਾਉਣ ਲਈ ਇੱਕ ਹੈਲਪ ਲਾਇਨ ਪੋਰਟਲ ਦੀ ਸ਼ੁਰੂਆਤ ਕੀਤੀ।ਰਾਸ਼ਟਰਪਤੀ ਭਵਨ ਵੱਲੋਂ ਇੱਥੇ ਜ਼ਾਰੀ ਇੱਕ ਬਿਆਨ ਮੁਤਾਬਕ ਇਸ ਪੋਰਟਲ 'ਹੈਲਪਲਾਇਨਡਾਟਆਰਬੀਡਾਟਐਨਆਈਸੀਡਾਟਆਈਐਨ ਉੱਪਰ ਆਮ ਲੋਕ ਆਪਣੀਆਂ ਸ਼ਿਕਾਇਤਾਂ ਕਿਤੋਂ ਵੀ ਕਿਸੇ ਵੀ ਵੇਲ੍ਹੇ ਸਿੱਧੇ ਰਾਸ਼ਟਰਪਤੀ ਤੱਕ ਭੇਜ ਸਕਦੇ ਹਨ। Date:2009-07-25 Time:00:03:35
ਨਵੀਂ ਦਿੱਲੀ - ਦਿੱਲੀ ਹਾਈਕੋਰਟ ਨੇ ਇੱਕ ਰਿੱਟ ਉੱਪਰ ਸੁਣਵਾਈ ਕਰਦਿਆਂ ਅੱਜ ਦਿੱਲੀ ਮੈਟਰੋ ਰੇਲ ਪਰੀਯੋਜਨਾ ਦੇ ਠੇਕੇਦਾਰ ਗੈਮਨ ਇੰਡੀਆ ਨੂੰ ਨੋਟਿਸ ਜ਼ਾਰੀ ਕੀਤਾ ਹੈ।12 ਜੁਲਾਈ ਨੂੰ ਹੋਏ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਮੁਆਵਜੇ ਦੀ ਮੰਗ ਨੂੰ ਲੈ ਕੇ ਇਹ ਰਿੱਟ ਦਾਖਲ ਕੀਤੀ ਸੀ। Date:2009-07-25 Time:00:03:35
ਨਵੀਂ ਦਿੱਲੀ - ਨੰਦਨ ਨਿਲੇਕਨੀ ਵੱਲੋਂ ਦਿੱਤੇ ਗਏ ਬਿਆਨ ਕਿ ਬਹੁਮੰਤਵੀ ਪਛਾਣ ਪੱਤਰ ਸਾਰੇ ਭਾਰਤੀਆਂ ਸਮੇਤ ਗੈਰ ਨਾਗਰਿਕਾਂ ਨੂੰ ਵੀ ਮਿਲੇਗਾ 'ਤੇ ਅੱਜ ਸੰਸਦ ਵਿਚ ਹੰਗਾਮਾ ਖੜਾ ਹੋ ਗਿਆ ਅਤੇ ਵਿਰੋਧੀ ਪਾਰਟੀ ਭਾਜਪਾ ਸਰਕਾਰ ਤੋਂ ਬਿਆਨ ਮੰਗਣ ਲੱਗੀ। Date:2009-07-25 Time:00:03:35
ਵਾਸ਼ਿੰਗਟਨ - ਅਮਰੀਕਾ ਦੇ ਪੁਲਾੜ ਮਾਹਰਾਂ ਨੇ ਪੁਲਾੜ ਵਿਚ ਤੈਰਦੇ ਹੋਏ ਸਾਬਣ ਦੇ ਇੱਕ ਵਿਸ਼ਾਲ ਬੁਲਬੁਲੇ ਦੀ ਖੋਜ ਕੀਤੀ ਹੈ।'ਨਿਊ ਸਾਇੰਟਿਸਟ' ਨੇ ਇਸ ਸੰਬੰਧ ਵਿਚ ਇੱਕ ਰਿਪੋਰਟ ਛਾਪੀ ਹੈ ਕਿ ਕੈਲੀਫੋਰਨੀਆ ਵਿਖੇ ਸਥਿੱਤ ਮਾਉਂਟ ਵਿਲਸਨ ਲਬਾਰਟਰੀ ਦੇ ਡੇਵ ਜੁਰਾਸੇਵਿਚ ਨੇ ਸਿਗਨਸ ਬੁਲਬੁਲੇ ਨੂੰ ਵੇਖਿਆ। Date:2009-07-25 Time:00:03:35
ਅੰਮ੍ਰਿਤਸਰ- ਅਮ੍ਰਿਤਸਰ 'ਚ ਕੁੱਝ ਦਿਨ੍ਹਾ ਤੋਂ ਅੰਤਾਂ ਦੀ ਗਰਮੀ ਦੇ ਕਹਿਰ ਤੋਂ ਉਦੋਂ ਰਾਹਤ ਮਿਲ੍ਹੀ,ਜਦੋਂ ਇੰਦਰ ਦੇਵਤਾ ਵਰ੍ਹ ਪਏ।ਇਸ ਨਾਲ ਜਿੱਥੇ ਲੋਕਾਂ ਨੇ ਖੁਸ਼ੀ 'ਚ ਮੀਂਹ ਦਾ ਸੁਆਗਤ ਕੀਤਾ,ਉੱਥੇ ਹੀ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਣ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। Date:2009-07-25 Time:00:03:35
ਬੰਗਲੌਰ - ਸੈਲਾਨੀਆਂ ਨੂੰ ਬਾਗਾਂ ਦੇ ਸ਼ਹਿਰ ਬੰਗਲੌਰ ਤੋਂ ਵਿਰਾਸਤੀ ਸਥਾਨ ਹੰਪੀ ਦੇ ਸ਼ਾਹੀ ਸਫਰ ਉੱਪਰ ਲਿਜਾਣ ਵਾਲੀ ਲਗਜ਼ਰੀ ਰੇਲਗੱਡੀ ਗੋਲਡਨ ਚੈਰੀਅਟ ਵਿਚ ਹੁਣ ਯਾਤਰੀਆਂ ਨੂੰ ਗੋਲਫ ਖੇਡਣ ਦੀ ਸੁਵਿਧਾ ਵੀ ਮਿਲੇਗੀ। Date:2009-07-24 Time:00:00:49
ਇਸਲਾਮਾਬਾਦ- ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਭਾਰਤ ਨੂੰ ਪਾਕਿਸਤਾਨ ਦੀ ਧਰਤੀ ਉੱਤੇ ਜਾਰੀ ਅੱਤਵਾਦੀ ਗਤੀਵਿਧੀਆਂ ਦੇ ਲਈ ਜਿੰਮੇਦਾਰ ਮੰਨਦੇ ਹੋਏ ਡੋਸੀਅਰ ਸੌਂਪਿਆ ਹੈ। Date:2009-07-24 Time:00:00:49
ਵਾਸ਼ਿੰਗਟਨ - ਭਾਰਤੀ ਥਲਸੈਨਾ ਮੁਖੀ ਜਨਰਲ ਦੀਪਕ ਕਪੂਰ ਨੇ ਅਮਰੀਕੀ ਉੱਚ ਫੌਜੀ ਅਧਿਕਾਰੀਆਂ ਨਾਲ ਖੇਤਰੀ ਸੁਰੱਖਿਆ ਸਥਿੱਤੀ ਬਾਰੇ ਚਰਚਾ ਸ਼ੁਰੂ ਕੀਤੀ ਹੈ।ਬੁੱਧਵਾਰ ਨੂੰ ਕਪੂਰ ਅਮਰੀਕੀ ਜਵਾਇੰਟ ਚੀਫਸ ਆਫ ਸਟਾਫ ਐਡਮਿਰਲ ਮਾਇਕ ਮੁਲੇਨ ਅਤੇ ਆਪਣੇ ਹਮਰੁੱਤਬਾ ਅਮਰੀਕੀ ਫੌਜੀ ਜਰਨੈਲ ਜਨਰਲ ਜਾਰਜ ਡਬਲਿਉ ਕੈਸੀ ਨੂੰ ਮਿਲੇ। Date:2009-07-24 Time:00:00:49
ਇਸਲਾਮਾਬਾਦ- ਕੌਮਾਂਤਰੀ ਅੱਤਵਾਦੀ ਓਸਾਮਾ ਬਿਨ ਲਾਦੇਨ ਦਾ ਪੁੱਤਰ ਸਾਦ ਬਿਨ ਲਾਦੇਨ ਪਾਕਿਸਤਾਨ ਦੇ ਅਸ਼ਾਂਤ ਫਾਟਾ ਇਲਾਕੇ ਵਿੱਚ ਡਰੋਨ ਹਵਾਈ ਹਮਲਿਆਂ ਵਿੱਚ ਮਾਰ ਗਿਆ। Date:2009-07-24 Time:00:00:49
ਵਾਸ਼ਿੰਗਟਨ- ਅਮਰੀਕੀ ਓਬਾਮਾ ਪ੍ਰਸ਼ਾਸਨ ਨੇ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੁਆਰਾ ਪਿਛਲੇ ਹਫ਼ਤੇ ਭਾਰਤ ਦੇ ਨਾਲ ਕੀਤੇ ਗਏ ਐਂਡ ਯੂਸਰ ਸਮਝੌਤੇ ਨੂੰ ਮਹੱਤਵਪੂਰਨ ਸਮਝੌਤਾ ਦੱਸਦਿਆਂ ਕਿਹਾ ਹੈ ਕਿ ਇਸ ਨਾਲ ਭਾਰਤ ਦੇ ਪ੍ਰਮਾਣੂ ਅਪ੍ਰਸਾਰ ਸੰਧੀ ਦੀ ਮੁੱਖ ਧਾਰਾ ਵਿੱਚ ਆਉਣ ਦਾ ਰਾਸਤਾ ਸਾਫ਼ ਹੋ ਗਿਆ ਹੈ। Date:2009-07-24 Time:00:00:49
ਵਾਸ਼ਿੰਗਟਨ- ਅਮਰੀਕੀ ਸੰਸਦ ਦੇ ਉੱਚ ਸਦਨ ਸੀਨੇਟ ਨੇ ਓਬਾਮਾ ਸਰਕਾਰ ਦੇ 1 ਅਰਬ 75 ਕਰੋੜ ਡਾਲਰ ਦੀ ਐੱਫ਼ 22 ਜੈੱਟ ਲੜਾਕੂ ਹਵਾਈ ਜਹਾਜ ਵਿਕਸਤ ਕਰਨ ਦੇ ਲਈ ਸੈਨਾ ਮੰਜ਼ੂਰੀ ਬਿਲ ਨਾਲ ਜੁੜ੍ਹੀ ਵਿੱਤ ਸੰਬੰਧਤ ਯੋਜਨਾ ਉੱਤੇ ਆਪਣੀ ਮੋਹਰ ਲਗਾ ਦਿੱਤੀ ਹੈ। Date:2009-07-24 Time:00:00:49
ਇਲਾਹਾਬਾਦ- ਉੱਤਰ ਪ੍ਰਦੇਸ਼ ਵਿਖੇ ਇਲਾਹਾਬਾਦ ਦੇ ਹੰਡੀਆ ਥਾਣਾ ਖੇਤਰ ਵਿੱਚ ਅੱਜ ਟੱਰਕ ਦੀ ਫੇਟ ਵਿੱਚ ਆਉਣ ਨਾਲ ਇੱਕ ਕਾਂਵੜੀਏ ਦੀ ਮੌਤ ਦੇ ਬਾਅਦ ਗੁੱਸੇ ਵਿੱਚ ਲਾਲ ਪੀਲੇ ਹੋਏ ਕਾਂਵੜੀਆਂ ਨੇ ਟੱਰਕ ਨੂੰ ਅੱਗ ਲਗਾ ਦਿੱਤੀ। Date:2009-07-24 Time:00:00:49
ਨਵੀਂ ਦਿੱਲੀ - ਦਿੱਲੀ ਮੈਟਰੋ ਪ੍ਰਮੁੱਖ ਈ. ਸ਼੍ਰੀਧਰਨ ਨੇ ਬੁੱਧਵਾਰ ਨੂੰ ਭਾਰਤੀ ਕੰਪਟ੍ਰੋਲਰ ਅਤੇ ਆਡਿਟਰ ਜਨਰਲ ਦੀ ਆਵਾਜਾਈ ਵਿਵਸਥਾ ਬਾਰੇ ਰਿਪੋਰਟ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰੀ ਆਡਿਟਰ ਦਾ ਕੰਮ ਸਿਰਫ ਕਮੀਆਂ ਕੱਢਣਾ ਹੈ ਪਰ ਇਸ ਕੋਲ ਨਿਭਾਉਣ ਲਈ ਕੋਈ ਜੁੰਮੇਵਾਰੀ ਨਹੀਂ ਹੈ। Date:2009-07-24 Time:00:00:49
ਨਵੀਂ ਦਿੱਲੀ-ਜਹਾਜ਼ ਬਨਾਉਣ ਵਾਲੀ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਬੋਇੰਗ ਨੇ ਅੱਜ ਕਿਹਾ ਹੈ ਕਿ ਭਾਰਤ 2029 ਤੱਕ 100 ਅਰਬ ਡਾਲਰ ਦੀ ਲਾਗਤ ਨਾਲ ਇੱਕ ਹਜ਼ਾਰ ਨਵੇਂ ਜਹਾਜ਼ ਖਰੀਦ ਸਕਦਾ ਹੈ। Date:2009-07-24 Time:00:00:49
ਨਵੀਂ ਦਿੱਲੀ-ਥੋਕ ਮੁੱਲ੍ਹ ਸੂਚਕਾਂਕ 'ਤੇ ਅਧਾਰਤ ਮੁਦਰਾਸਫ਼ੀਤੀ ਦੀ ਦਰ ਪਿੱਛਲੀ 11 ਜੁਲਾਈ ਨੂੰ ਸਮਾਪਤ ਹਫ਼ਤੇ 'ਚ ਜ਼ੀਰੋ ਤੋਂ 1.17 ਪ੍ਰਤਿਸ਼ਤ ਥੱਲੇ ਰਹੀ,ਜਦੋਂਕਿ ਇਸ ਤੋਂ ਪਿੱਛਲੇ ਹਫ਼ਤੇ 'ਚ ਇਹ ਜ਼ੀਰੋ ਤੋਂ 1.21 ਪ੍ਰਤਿਸ਼ਤ ਥੱਲੇ ਸੀ। Date:2009-07-24 Time:00:00:49
ਨਵੀਂ ਦਿੱਲੀ-ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜੂਕੀ ਦਾ ਚਾਲੂ ਵਿੱਤੀ ਸਾਲ ਦੀ ਤੁਲਨਾ 'ਚ 25.26 ਪ੍ਰਤਿਸ਼ਤ ਦੀ ਬੜ੍ਹਤ ਨਾਲ 583.54 ਕਰੋੜ ਰੁੱਪਏ ਰਿਹਾ।ਕੰਪਨੀ ਨੂੰ ਪਿੱਛਲੇ ਸਾਲ ਇਸ ਅੱਵਧੀ 'ਚ 465.85 ਕਰੋਡ- ਰੁੱਪਤੇ ਦਾ ਸ਼ੁੱਧ ਮੁਨਾਫ਼ਾ ਹੋਇਆ ਸੀ। Date:2009-07-24 Time:00:00:49
ਨਵੀਂ ਦਿੱਲੀ-ਮੰਗਲੋਰ ਰਿਫ਼ਾਇਨਰੀ ਅਤੇ ਪੈਟ੍ਰੋਕੇਮੀਕਲਜ਼ ਲੀਮਟੇਡ ਦੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਅਪ੍ਰੈਲ ਤੋਂ ਜੂਨ 'ਚ ਸ਼ੁੱਧ ਮੁਨਾਫ਼ੇ 'ਚ ਭਾਰੀ ਗਿਰਾਵਟ ਆਈ।ਇਸ ਅੱਵਧੀ 'ਚ ਪਿੱਛਲੇ ਸਾਲ ਦੀ ਅਲੋਚਯ ਅੱਵਧੀ ਦੀ ਤੁਲਨਾ 'ਚ ਕੰਪਨੀ ਦਾ ਸ਼ੁੱਧ ਮੁਨਾਫ਼ਾ 50.31 ਪ੍ਰਤਿਸ਼ਤ ਦੀ ਕਮੀ ਦੇ ਨਾਲ 420.07 ਕਰੋੜ ਰੁੱਪਏ ਰਹਿ ਗਿਆ। Date:2009-07-24 Time:00:00:49
ਨਵੀਂ ਦਿੱਲੀ - ਸੀਪੀਐਮ ਦੇ ਸੰਸਦ ਮੈਂਬਰਾਂ ਨੇ ਅੱਜ ਲੋਕਸਭਾ ਵਿਚ ਉਹਨਾਂ ਲੱਖਾਂ ਮਜ਼ਦੂਰਾਂ ਲਈ ਪੈਕੇਜ ਲਿਆਉਣ ਦੀ ਮੰਗ ਕੀਤੀ ਜੋ ਸੰਸਾਰਕ ਆਰਥਿਕ ਮੰਦੀ ਕਾਰਣ ਆਪਣੀ ਨੌਕਰੀ ਗੁਆ ਚੁੱਕੇ ਹਨ।ਗੁਰੂਦਾਸ ਦਾਸਗੁਪਤਾ ਨੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਤੋਂ ਇਹ ਮੰਗ ਕੀਤੀ। Date:2009-07-24 Time:00:00:49
ਮੁੰਬਈ-ਦੂਰਸੰਚਾਰ ਖੇਤਰ ਦੀ ਨਿੱਜੀ ਕੰਪਨੀ ਰਿਲਾਇੰਸ ਕਮਿਉਨੀਕੇਸ਼ੰਜ਼ (ਆਰਕਾਮ) ਨੇ ਸੰਯੁਕਤ ਅਰਬ ਅਮੀਰਾਤ ਦੀ ਇਤਸਲਤ ਡੀ ਬੀ ਦੇ ਨਾਲ ਅਗਲੇ ਦਸ ਸਾਲ ਲਈ 10 ਹਜ਼ਾਰ ਕਰੋੜ ਰੁੱਪਏ ਦਾ ਇੱਕ ਕਰਾਰ ਕੀਤਾ ਹੈ। Date:2009-07-24 Time:00:00:49
ਨਵੀਂ ਦਿੱਲੀ- ਸੰਚਾਰ ਅਤੇ ਸੂਚਨਾ ਤਕਨੀਕ ਰਾਜ ਮੰਤਰੀ ਸਚਿਨ ਪਾਇਲਟ ਨੇ ਅੱਜ ਕਿਹਾ ਕਿ 3 ਜੀ ਸਪੈਕਟਰਮ ਦੀ ਨਿਲਾਮੀ ਦੇ ਬਾਰੇ ਵਿੱਚ ਫੈਸਲਾ ਜਲਦ ਹੀ ਲਿਆ ਜਾਵੇਗਾ।ਸੰਚਾਰ ਅਤੇ ਸੂਚਨਾ ਤਕਨੀਕ ਰਾਜ ਮੰਤਰੀ ਸਚਿਨ ਪਾਇਲਟ ਨੇ ਅੱਜ ਕਿਹਾ ਕਿ 3 ਜੀ ਸਪੈਕਟਰਮ ਦੀ ਨਿਲਾਮੀ ਦੇ ਬਾਰੇ ਵਿੱਚ ਫੈਸਲਾ ਜਲਦ ਹੀ ਲਿਆ ਜਾਵੇਗਾ। Date:2009-07-24 Time:00:00:49
ਮੁੰਬਈ- ਬਾਓਟੇਕਨੋਲੋਜੀ ਫਰਮ ਬਾਇਓਕੋਨ ਲਿਮੀਟੇਡ ਦਾ ਸ਼ੁੱਧ ਮੁਨਾਫ਼ਾ ਚਾਲੂ ਵਿੱਤ ਵਰ੍ਹੀ ਦੀ ਪਹਿਲੀ ਤਿਮਾਹੀ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਚਾਰ ਗੁਣਾ ਦੀ ਬੜ੍ਹਤ ਦੇ ਨਾਲ 57.55 ਕਰੋੜ ਰੁਪਏ ਰਿਹਾ ਹੈ। Date:2009-07-24 Time:00:00:49
ਨਵੀਂ ਦਿੱਲੀ- ਨਿੱਜੀ ਖੇਤਰ ਦੀ ਮੋਹਰੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੇਲ ਲਿਮੀਟੇਡ ਦਾ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਅਪ੍ਰੈਲ ਤੋਂ ਜੂਨ ਵਿੱਚ ਸ਼ੁੱਧ ਮੁਨਾਫ਼ਾ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 31.30 ਪ੍ਰਤੀਸ਼ਤ ਦੇ ਵਾਧੇ ਨਾਲ 2687.51 ਕਰੋੜ ਰੁਪਏ ਰਿਹਾ ਹੈ। Date:2009-07-24 Time:00:00:49
ਨਵੀਂ ਦਿੱਲੀ- ਬਿਨਾਨੀ ਸੀਮਿੰਟ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 61 ਪ੍ਰਤੀਸ਼ਤ ਦਾ ਵਾਧਾ ਕਰਦੇ ਹੋਏ 524 ਕਰੋੜ ਰੁਪਏ ਦਾ ਕਾਰੋਬਾਰ ਕੀਤਾ। Date:2009-07-24 Time:00:00:49
ਹਿੰਦੀ ਫਿਲਮਾਂ 'ਚ ਚੁੰਬਨ ਇੱਕ ਆਮ ਗੱਲ ਹੋ ਗਈ ਹੈ। ਪੁਰਾਣੀਆਂ ਨਾਇਕਾਵਾਂ ਦੀ ਤਰ੍ਹਾਂ ਨਵੀਆਂ ਨਾਇਕਾਵਾਂ ਨਖਰੇ ਨਹੀਂ ਦਿਖਾਉਂਦੀਆਂ ਹਨ ਅਤੇ ਬਹੁਤ ਅਰਾਮ ਨਾਲ ਹੀਰੋ ਦੇ ਬੁੱਲ੍ਹਾਂ ਨੂੰ ਚੁੰਮ ਲੈਂਦੀਆਂ ਹਨ। 'ਲਵ ਆਜ ਕਲ' ਵਿੱਚ ਇੱਕ-ਦੋ ਨਹੀਂ ਬਲਕਿ ਪੂਰੇ ਪੰਜ ਕਿਸਿੰਗ ਸੀਨ ਸੈਫ਼ ਅਲੀ ਖਾਨ ਅਤੇ ਦੀਪਿਕਾ ਪਾਦੁਕੋਣ ਵਿਚਕਾਰ ਫਿਲਮਾਏ ਗਏ ਹਨ। ਫਿਲਮ ਪ੍ਰੇਮ ਕਹਾਣੀ 'ਤੇ ਅਧਾਰਿਤ ਹੈ, ਇਸ ਲਈ ਪ੍ਰੇਮੀਆਂ ਵਿਚਕਾਰ ਚੁੰਬਨ ਆਮ ਗੱਲ ਹੈ। ਨਿਰਦੇਸ਼ਕ ਇਮਤਿਆਜ਼ ਅਲੀ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਸਕ੍ਰੀਨ 'ਤੇ ਦੇਖਦੇ ਸਮੇਂ ਇਹ ਦ੍ਰਿਸ਼ ਫਾਲਤੂ ਨਾ ਲੱਗਣ। ਸ਼ਾਇਦ ਇਸ ਲਈ ਸੈਂਸਰ ਨੇ ਬਿਨਾ ਤਕਲੀਫ਼ ਦਿੱਤੇ ਇਹਨਾਂ ਦ੍ਰਿਸ਼ਾਂ ਨੂੰ ਪਾਸ ਕਰ ਦਿੱਤਾ ਹੈ। Date:2009-07-24 Time:00:00:48
page no.9 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |