Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 7 - 2009

ਜੇਈ ਪ੍ਰੀਖਿਆ ਦੇ ਸਿੱਟੇ ਘੋਸ਼ਿਤ

ਸਟਾਫ ਸਲੈਕਸ਼ਨ ਕਮੀਸ਼ਨ ਵੱਲੋਂ ਆਯੋਜਿਤ ਕੀਤੀ ਗਈ ਜੂਨੀਅਰ ਇੰਜਨੀਅਰ(ਸਿਵਲ ਅਤੇ ਇਲੈਕਟ੍ਰੀਕਲ) 2008 ਪ੍ਰੀਖਿਆ ਦੇ ਸਿੱਟੇ ਕਮੀਸ਼ਨ ਨੇ ਘੋਸ਼ਿਤ ਕਰ ਦਿੱਤੇ ਹਨ।ਇਹਨਾਂ ਸਿੱਟਿਆਂ ਨੂੰ ਕਮੀਸ਼ਨ ਦੀ ਵੈਬਸਾਇਟ ਐਸਐਸਸੀਰਿਜ਼ਲਟਸ ਡਾਟ ਐਨਆਈਸੀ ਡਾਟ ਇਨ ਉੱਪਰ ਵੀ ਵੇਖਿਆ ਜਾ ਸਕਦਾ ਹੈ।ਇਸ ਤੋਂ ਅਲਾਵਾ ਇਹਨਾਂ ਬਾਰੇ ਜਾਣਕਾਰੀ 21 ਤੋਂ 27 ਜੁਲਾਈ 2009 ਦੇ ਰੁਜ਼ਗਾਰ ਸਮਾਚਾਰ ਤੋਂ ਵੀ ਹਾਸਲ ਕੀਤੀ ਜਾ ਸਕਦੀ ਹੈ।

Date:2009-07-26 Time:00:27:46

ਬੀਜੀਆਰ ਐਨਰਜੀ ਦਾ ਮੁਨਾਫ਼ਾ ਵੱਧਿਆ

ਚੈਨਈ- ਬੀਜੀਆਰ ਐਨਰਜੀ ਸਿਸਟਮਜ਼ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 20.23 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ 17.3 ਕਰੋੜ ਰੁਪਏ ਦੀ ਤੁਲਨਾ ਵਿੱਚ 17.5 ਪ੍ਰਤੀਸ਼ਤ ਜਿਆਦਾ ਹੈ।

Date:2009-07-26 Time:00:27:46

ਐੱਫ਼ਡੀ ਵਿਆਜ ਦਰਾਂ 'ਚ ਕਮੀ

ਮੁੰਬਈ- ਭਾਰਤੀ ਸਟੇਟ ਬੈਂਕ ਨੇ ਛੇ ਮਹੀਨਿਆਂ ਤੋਂ ਜਿਆਦਾ ਮਿਆਦ ਦੇ ਐੱਫ਼ਡੀ ਉੱਤੇ ਵਿਆਜ ਦਰਾਂ ਵਿੱਚ ਚੌਥਾਈ ਤੋਂ ਲੈਕੇ ਅੱਧਾ ਪ੍ਰਤੀਸ਼ਤ ਦੀ ਕਮੀ ਦੀ ਕੱਲ੍ਹ ਘੋਸ਼ਣਾ ਕੀਤੀ ਹੈ। ਬੈਂਕ ਦੁਆਰਾ ਜਾਰੀ ਇੱਕ ਪ੍ਰੈੱਸ ਨੋਟ ਅਨੁਸਾਰ ਨਵੀਂਆਂ ਵਿਆਜ ਦਰਾਂ 27 ਜੁਲਾਈ ਤੋਂ ਪ੍ਰਭਾਵੀ ਹੋਣਗੀਆਂ।

Date:2009-07-26 Time:00:27:46

ਫੇਸਬੁਕ 'ਤੇ ਮਿਲੇ ਹਮਨਾਮ ਰਚਾਉਣਗੇ ਵਿਆਹ

ਸ਼ਿਕਾਗੋ- ਨਾਮ 'ਚ ਕੀ ਰੱਖਿਆ ਹੈ...ਸ਼ਾਇਦ ਸਭ ਕੁੱਝ। ਇੱਕ ਹਮਨਾਮ ਜੋੜਾ 'ਫੇਸਬੁਕ' 'ਤੇ ਮਿਲਿਆ, ਉਨ੍ਹਾ ਦੇ ਵਿੱਚ ਗੁਫ਼ਤਗੂ ਹੋਈ, ਉਹ ਪਿਆਰ 'ਚ ਪਏ ਅਤੇ ਹੁਣ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ।20 ਸਾਲਾ ਕੈਲੀ ਕੈਟਰੀਨਾ ਹਿਲਡੇਬ੍ਰੇਂਡਟ ਬੀਤੇ ਸਾਲ ਦੀ ਇੱਕ ਦਿਨ ਸ਼ਾਮ ਦੇ ਸਮੇਂ ਬੋਰ ਹੋ ਰਹੀ ਸੀ, ਤਦ ਉਨ੍ਹਾਂ ਨੇ ਆਪਣੇ ਫੇਸਬੁੱਕ ਖਾਤੇ 'ਤੇ ਆਪਣਾ ਨਾਮ ਟਾਈਪ ਕੀਤਾ ਅਤੇ ਇੱਕ ਹਮਨਾਮ ਕੈਲੀ ਕਾਰਲ ਹਿਲਡੇਬੇਂਡਟ ਨੂੰ ਪਾਇਆ।

Date:2009-07-26 Time:00:27:46

ਨੋਕੀਆ ਨੇ ਲਾਂਚ ਕੀਤੇ ਦੋ ਨਵੇਂ ਫੋਨ

ਨੋਕੀਆ ਨੇ ਸ਼ੁਕਰਵਾਰ ਨੂੰ ਭਾਰਤੀ ਬਜ਼ਾਰ ਲਈ ਦੋ ਨਵੇਂ ਮੋਬਾਇਲ ਫੋਨ ਲਾਂਚ ਕੀਤੇ। ਦੋਵੇਂ ਫੋਨਾਂ 'ਚ ਖਾਸ ਗੱਲ ਹੈ ਇਹਨਾਂ ਦੇ ਕੈਮਰੇ। ਨੋਕੀਆ 6700 ਕਲਾਸਿਕ 'ਚ 5 ਮੇਗਾਪਿਕਸਲ ਕੈਮਰਾ ਹੈ, ਜਦੋਂ ਕਿ ਨੋਕੀਆ 6303 ਕਲਾਸਿਕ 'ਚ 3.2 ਮੇਗਾਪਿਕਸਲ ਕੈਮਰਾ ਹੈ।

Date:2009-07-26 Time:00:27:46

ਸੁਖਬੀਰ ਵੱਲੋਂ ਇਸਾਈ ਪਾਦਰੀਆਂ ਨਾਲ ਮੁਲਾਕਾਤ

ਜਲੰਧਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਸ਼ੁਕਰਵਾਰ ਨੂੰ ਅਚਨਚੇਤ ਜਲੰਧਰ ਪੁੱਜੇ ਅਤੇ ਉਨ੍ਹਾਂ ਨੇ ਬਿਸ਼ਪ ਹਾਊਸ ਵਿਖੇ ਉੱਚ ਇਸਾਈ ਪਾਦਰੀਆਂ ਨਾਲ ਮੁਲਾਕਾਤ ਕੀਤੀ।

Date:2009-07-26 Time:00:27:46

ਆਈਡੀਆ ਕਰੇਗੀ 6000 ਕਰੋੜ ਦਾ ਨਿਵੇਸ਼

ਮੁੰਬਈ - ਨਿੱਜੀ ਖੇਤਰ ਦੀ ਦੂਰਸੰਚਾਰ ਕੰਪਨੀ ਆਈਡੀਆ ਸੈਲੂਲਰ ਨੇ ਅਗਲੇ ਦੋ ਸਾਲਾਂ ਦੇ ਦੌਰਾਨ ਕਰੀਬ 6000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਆਈਡੀਆ ਸੈਲੂਲਰ ਦੇ ਪ੍ਰਬੰਧ ਨਿਦੇਸ਼ਕ ਸੰਜੀਵ ਅਗਾ ਨੇ ਦੱਸਿਆ ਕਿ ਕੰਪਨੀ ਦੀ ਉਧਾਰੀ ਲੈਣ ਦੀ ਸਮੱਰਥਾ 9500 ਕਰੋੜ ਰੁਪਏ ਦੀ ਹੈ।

Date:2009-07-26 Time:00:27:46

ਕੈਗ ਵੱਲੋਂ ਸੇਬੀ ਦੀ ਖਿੰਚਾਈ

ਨਵੀਂ ਦਿੱਲੀ - ਦੇਸ਼ ਦੇ ਸਰਕਾਰੀ ਆਡਿਟਰ ਕੈਗ(ਸੀਏਜੀ) ਨੇ ਅੱਜ ਬਜ਼ਾਰ ਨਿਯਾਮਕ ਸੇਬੀ ਦੀ ਖਿੰਚਾਈ ਕੀਤੀ।ਇਹ ਖਿੰਚਾਈ ਸੇਬੀ ਵੱਲੋਂ ਡਾਟਾਬੇਸ ਦਾ ਕੰਮ ਐਨਐਸਡੀਐਲ ਨੂੰ ਬਿਨਾਂ ਕਿਸੇ ਮੁਕਾਬਲੇ ਵਾਲੇ ਟੈਂਡਰਾਂ ਅਤੇ ਸ਼ੇਅਰ ਹੋਲਡਰਾਂ ਦੀਆਂ ਟਿੱਪਣੀਆਂ ਹਾਸਲ ਕੀਤੇ ਬਿਨਾਂ ਦੇਣ ਕਾਰਣ ਹੋਏ 11.54 ਕਰੋੜ ਰੁਪਏ ਦੇ ਨੁਕਸਾਨ ਲਈ ਕੀਤੀ ਗਈ ਹੈ।

Date:2009-07-26 Time:00:27:46

ਸਤਿਅਮ ਘੋਟਾਲਾ: ਜਾਂਚ ਲਈ ਪੁੱਜੀ ਸੇਕ

ਨਵੀਂ ਦਿੱਲੀ - ਅਮਰੀਕਾ ਵਿੱਚ ਸ਼ੇਅਰ ਬਜ਼ਾਰ ਦੇ ਨਿਆਮਕ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਸੇਕ) ਦੀ ਇੱਕ ਟੀਮ ਸੀਬੀਆਈ ਨਾਲ ਗੱਲਬਾਤ ਕਰਨ ਲਈ ਹੈਦਰਾਬਾਦ ਆਈ ਹੋਈ ਹੈ। ਦੇਸ਼ ਵਿੱਚ ਸਤਿਅਮ ਘੋਟਾਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ।

Date:2009-07-26 Time:00:27:46

ਏਅਰ ਇੰਡੀਆ ਨੂੰ ਸਰਕਾਰ ਦਾ ਸਹਾਰਾ

ਨਵੀਂ ਦਿੱਲੀ - ਏਅਰ ਇੰਡੀਆ (ਏਆਈ) ਵੱਲ ਮਦੱਦ ਦਾ ਹੱਥ ਵਧਾਉਂਦੇ ਹੋਏ ਕੇਂਦਰ ਸਰਕਾਰ ਨੇ ਅੱਜ ਵਿੱਤ ਮੰਤਰਾਲੇ ਨੂੰ ਰਾਸ਼ਟਰੀ ਕੈਰੀਅਰ ਬਚਾਉਣ ਲਈ ਇਸਦੇ ਹਾਲਾਤਾਂ ਦੀ ਸਮੀਖਿਆ ਕਰਨ ਅਤੇ ਪਟਰੋਲੀਅਮ ਮੰਤਰੀ ਨੂੰ ਤਿੰਨ ਮਹੀਨਿਆਂ ਲਈ ਇਸ ਦੀ ਕ੍ਰੈਡਿਟ ਲਿਮਟ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।

Date:2009-07-26 Time:00:27:46

ਅੱਜ ਰਾਤ ਖੁੱਲ੍ਹਣਗੇ ਨਾਗ ਚੰਦਰੇਸ਼ਵਰ ਮੰਦਿਰ ਦੇ ਬੂਹੇ

ਉਜੈਨ- ਉਜੈਨ ਸਥਿਤ ਦੇਸ਼ ਦੇ ਬਾਰ੍ਹਾਂ ਜੋਤੀਲਿੰਗਾਂ ਵਿੱਚੋਂ ਪ੍ਰਮੁੱਖ ਮਹਾਕਾਲੇਸ਼ਵਰ ਮੰਦਿਰ ਦੇ ਵਿਸ਼ਾਲ ਚਾਰਦੀਵਾਰੀ ਵਿੱਚ ਇੱਕ ਅਜਿਹਾ ਮੰਦਿਰ ਹੈ, ਜੋ ਸਾਲ ਵਿੱਚ ਕੇਵਲ ਇੱਕ ਦਫ਼ਾ ਨਾਗਪੰਚਮੀ ਦੇ ਦਿਨ ਦਰਸ਼ਨ ਕਰਨ ਵਾਲਿਆਂ ਦੇ ਲਈ ਖੋਲ੍ਹਿਆ ਜਾਂਦਾ ਹੈ।

Date:2009-07-26 Time:00:27:46

ਬੀਐਸਐਫ 'ਚ ਸ਼ਾਮਲ ਹੋਏ ਮਹਿਲਾ ਰੰਗਰੂਟ

ਹੁਸ਼ਿਆਰਪੁਰ - ਨਾਗਰਿਕ ਅਤੇ ਰੱਖਿਆ ਸੇਵਾਵਾਂ ਵਿਚ ਮਹਿਲਾਵਾਂ ਵੱਲੋਂ ਕੀਤੇ ਗਏ ਅਗਵਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਇੱਥੇ ਕਿਹਾ ਕਿ ਉਹ ਹੁਣ ਅਰਧ ਸੈਨਿਕ ਬਲਾਂ ਵਿਚ ਵੀ ਕੰਮ ਕਰ ਸਕਦੀਆਂ ਹਨ।

Date:2009-07-26 Time:00:27:46

ਨੋਇਡਾ ਰੂਟ 'ਤੇ ਮੈਟਰੋ ਦਾ ਟ੍ਰਾਇਲ

ਨਵੀਂ ਦਿੱਲੀ - ਯਮੁਨਾ ਪਾਰ ਤੋਂ ਨੋਇਡਾ ਨੂੰ ਜਾਂਦੇ ਦਿੱਲੀ ਮੈਟਰੋ ਦੇ ਟ੍ਰੈਕ ਉੱਪਰ ਅੱਜ ਮੈਟਰੋ ਰੇਲ ਦਾ ਟ੍ਰਾਇਲ ਕੀਤਾ।ਇਹ ਟ੍ਰਾਇਲ ਅੱਜ ਸਵੇਰੇ 10 ਵਜੇ ਕੀਤਾ ਗਿਆ ਅਤੇ ਮੈਟਰੋ ਨੂੰ ਨਿਊ ਅਸ਼ੋਕ ਨਗਰ ਸਟੇਸ਼ਨ ਤੋਂ ਪੂਰਬੀ ਦਿੱਲੀ ਤੱਕ ਲਿਜਾਇਆ ਗਿਆ।

Date:2009-07-26 Time:00:27:46

ਪੂਨਮ ਦੇਣ ਵਾਲੀ ਹੈ ਸਰਪ੍ਰਾਈਜ

ਹਾਟ ਪੂਨਮ ਝਵਰ ਵੀ ਉਹਨਾਂ ਅਭਿਨੇਤਰੀਆਂ ਵਿੱਚੋਂ ਹੈ, ਜਿਨ੍ਹਾਂ ਦੇ ਸਭ ਤੋਂ ਵੱਧ ਫੋਟੋ ਵੈਬਸਾਈਟ ਤੋਂ ਡਾਉਨਲੋਡ ਕੀਤੇ ਜਾਂਦੇ ਹਨ। ਪੂਨਮ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਰੱਖ ਸਕੇ।

Date:2009-07-26 Time:00:27:45

ਸ਼ਰੁਤੀ ਨੇ ਕਿਉਂ ਕੀਤੀ 'ਲਕ'

ਲਕ ਦੇ ਰੀਲੀਜ਼ ਹੋਣ ਤੋਂ ਪਹਿਲਾਂ ਸ਼ਰੁਤੀ ਹਾਸਨ ਦੇ ਬਾਰੇ ਵਿੱਚ ਅਜਿਹਾ ਪ੍ਰਚਾਰ ਕੀਤਾ ਗਿਆ, ਮੰਨੋ ਬਾਲੀਵੁੱਡ ਨੂੰ ਇੱਕ ਸੈਕਸੀ ਅਤੇ ਵਧੀਆ ਅਭਿਨੇਤਰੀ ਮਿਲਣ ਵਾਲੀ ਹੈ। ਸ਼ਰੁਤੀ ਦੇ ਫੋਟੋ ਵੇਖ ਲੋਕਾਂ ਨੂੰ ਉਮੀਦ ਹੋਈ ਕਿ 'ਲਕ' ਵਿੱਚ ਸ਼ਰੁਤੀ ਆਪਣੇ ਪਿਤਾ (ਕਮਲ ਹਾਸਨ) ਦੀ ਤਰ੍ਹਾਂ ਕਮਾਲ ਦਿਖਾਵੇਗੀ

Date:2009-07-26 Time:00:27:45

ਪਿਆਰ ਕੇ ਸਾਈਡ ਇਫੈਕਟਸ-2 ਵਿੱਚ ਅਕਸ਼ੈ

ਰਾਹੁਲ ਬੋਸ ਅਤੇ ਮਲਿਕਾ ਸ਼ੇਰਾਵਤ ਅਭਿਨੀਤ ਫ਼ਿਲਮ 'ਪਿਆਰ ਕੇ ਸਾਈਡ ਇਫੈਕਟਸ' ਦਾ ਦੂਜਾ ਭਾਗ ਬਣਨ ਜਾ ਰਿਹਾ ਹੈ। ਇਸ ਦੂਜੇ ਭਾਗ ਵਿੱਚ ਫ਼ਿਲਮ ਦੇ ਨਾਇਕ ਅਤੇ ਨਾਇਕਾ ਨੂੰ ਬਦਲ ਦਿੱਤਾ ਗਿਆ ਹੈ।

Date:2009-07-26 Time:00:27:45

ਜਗਤ ਜਯੋਤੀ ਸਕੂਲ 'ਚ ਮਨਾਈ ਗਈ ਤੀਜ

ਅੰਮ੍ਰਿਤਸਰ- ਜਗਤ ਜਯੋਤੀ ਹਾਈ ਸਕੂਲ ਮਹਾ ਸਿੰਘ ਗੇਟ, ਅੰਮ੍ਰਿਤਸਰ ਵਿੱਚ ਪ੍ਰਿੰਸੀਪਲ ਹਰੀਸ਼ ਪੁਰੀ ਦੀ ਅਗੁਵਾਈ ਵਿੱਚ ਤੀਜ ਦੇ ਤਿਉਹਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਮਹਿੰਦੀ ਮੁਕਾਬਲੇ, ਗਿੱਧਾ ਮੁਕਾਬਲੇ ਦਾ ਵੀ ਆਯੋਜਨ ਕੀਤਾ ਗਿਆ।

Date:2009-07-26 Time:00:27:45

ਐਸਆਈਟੀ ਦਾਖਲ ਕਰੇਗੀ ਰਿਪੋਰਟ

ਅਹਿਮਦਾਬਾਦ - ਸੁਪਰੀਮ ਕੋਰਟ ਦੇ ਆਦੇਸ਼ ਉੱਪਰ ਗਠਿਤ ਸਪੈਸ਼ਲ ਜਾਂਚ ਟੀਮ(ਐਸਆਈਟੀ) ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ 62 ਹੋਰਨਾਂ ਦੀ ਗੁਜਰਾਤ ਦੇ ਦੰਗਿਆਂ ਵਿਚ ਭੂਮਿਕਾ ਬਾਰੇ ਜਾਂਚ ਰਿਪੋਰਟ ਦੋ ਦਿਨਾਂ ਵਿਚ ਦਾਖਲ ਕੀਤੇ ਜਾਣ ਦੀ ਸੰਭਾਵਨਾ ਹੈ।

Date:2009-07-26 Time:00:27:45

ਕੇਕੇਆਰ ਦੇ ਕਪਤਾਨ ਹੋਣਗੇ ਗਾਂਗੁਲੀ!

ਕੋਲਕਾਤਾ - 2010 ਵਿਚ ਹੋਣ ਵਾਲੇ ਆਈਪੀਐਲ ਲਈ ਸੌਰਵ ਗਾਂਗੁਲੀ ਨੂੰ ਮੁੜ ਤੋਂ ਕੋਲਕਾਤਾ ਨਾਇਟ ਰਾਇਡਰਸ (ਕੇਕੇਆਰ) ਦਾ ਕੋਚ ਬਣਾਏ ਜਾਣ ਦੀ ਸੰਭਾਵਨਾ ਹੈ ਜਦੋਂ ਕਿ ਜਾਨ ਰਾਇਟ ਕੇਕੇਆਰ ਦੇ ਕੋਚ ਹੋਣਗੇ।ਟੀਮ ਸੂਤਰਾਂ ਨੇ ਉਕਤ ਜਾਣਕਾਰੀ ਦਿੱਤੀ।

Date:2009-07-26 Time:00:27:45

ਰੰਧਾਵਾ ਕੱਟ ਤੋਂ ਚੂਕੇ

ਮਾਲਮੋ - ਯੂਰਪੀ ਦੌਰੇ ਦੇ ਐਸਏਐਸ ਮਾਸਟਰ ਗੋਲਫ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਉਸ ਵੇਲ੍ਹੇ ਖਤਮ ਹੋ ਗਈ ਜਦੋਂ ਜੋਤੀ ਰੰਧਾਵਾ ਅਤੇ ਐਸਐਸਪੀ ਚੌਰਸੀਆ ਇੱਥੇ ਕੱਟ ਤੋਂ ਚੂਕ ਗਏ।ਦੂਜੇ ਦੌਰ ਵਿਚ ਰੰਧਾਵਾ ਨੇ ਚਾਰ ਓਵਰ 77 ਅਤੇ ਚੌਰਸੀਆ ਨੇ ਇੱਕ ਅੰਡਰ 72 ਦਾ ਸਕੋਰ ਬਣਾਇਆ।

Date:2009-07-26 Time:00:27:45

ਬਿਪਾਸ਼ਾ ਦਾ ਫੰਡਾ

ਬਿਪਾਸ਼ਾ ਬੇਹਦ ਵਿਵਹਾਰਿਕ ਇਨਸਾਨ ਹੈ। ਉਹਨਾਂ ਦਾ ਮੰਨਣਾ ਹੈ ਕਿ ਹਰ ਲੜਕੀ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੀਦਾ ਹੈ ਅਤੇ ਆਪਣੇ ਬੁਆਏਫ੍ਰੈਂਡ ਤੇ ਆਰਥਿਕ ਰੂਪ ਨਾਲ ਨਿਰਭਰ ਨਹੀਂ ਹੋਣਾ ਚਾਹੀਦਾ।

Date:2009-07-26 Time:00:27:45

ਡਿੱਗੇ ਸ਼ਾਹਿਦ ਕਪੂਰ

ਵੈਸੇ ਤਾਂ ਸ਼ਾਹਿਦ ਕਾਰ ਵਿੱਚ ਘੁੰਮਣਾ ਪਸੰਦ ਕਰਦੇ ਹਨ, ਪਰ 'ਕਮੀਨੇ' ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਉਹਨਾਂ ਨੂੰ ਸਕੂਟਰ ਤੇ ਬੈਠਨਾ ਪਿਆ। ਸ਼ਾਹਿਦ ਦਾ ਅਨੁਭਵ ਚੰਗਾ ਨਹੀਂ ਰਿਹਾ ਅਤੇ ਉਹਨਾਂ ਨੂੰ ਸਕੂਟਰ ਚਲਾ ਰਹੇ ਇੱਕ ਵਿਅਕਤੀ ਦੇ ਕਾਰਨ ਡਿੱਗਣਾ ਪਿਆ।

Date:2009-07-26 Time:00:27:45

ਪਾਕਿ ਨੇ ਦਿੱਤਾ ਅੱਤਵਾਦ ਨੂੰ ਬੜ੍ਹਾਵਾ : ਓਬਾਮਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਵੀਕਾਰ ਕੀਤਾ ਹੈ ਕਿ ਪਾਕਿਸਤਾਨ ਨੇ ਰਣਨੀਤਿਕ ਲਾਭ ਦੇ ਲਈ ਅੱਤਵਾਦੀਆਂ ਨੂੰ ਬੜ੍ਹਾਵਾ ਦਿੱਤਾ ਸੀ, ਪਰੰਤੂ ਹੁਣ ਪਾਕਿਸਤਾਨ ਨੂੰ ਇਹ ਮਹਿਸੂਸ ਹੋਇਆ ਹੈ ਕਿ ਇਹ ਉਸਦੀ ਇੱਕ ਵੱਡੀ ਭੁੱਲ ਸੀ।

Date:2009-07-26 Time:00:27:45

ਅਵਾਮੀ ਲੀਗ ਦੀ ਪ੍ਰਮੁੱਖ ਬਣੀ ਹਸੀਨਾ

ਢਾਕਾ- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦੇਸ਼ ਵਿੱਚ ਸੱਤਾਧਾਰੀ ਅਵਾਮੀ ਲੀਗ ਪਾਰਟੀ ਦੀ ਕੱਲ੍ਹ ਮੁੜ੍ਹ ਪ੍ਰਧਾਨ ਚੁਣ ਲਿਆ ਗਿਆ।

Date:2009-07-26 Time:00:27:45

ਅਡਵਾਨੀ ਨੂੰ ਮਿਲੀ ਨੇਪਾਲੀ ਰੱਖਿਆ ਮੰਤਰੀ

ਨਵੀਂ ਦਿੱਲੀ - ਨੇਪਾਲੀ ਰੱਖਿਆ ਮੰਤਰੀ ਵਿਦਿਆ ਦੇਵੀ ਭੰਡਾਰੀ ਅੱਜ ਲੋਕਸਭਾ ਵਿਚ ਵਿਰੋਧੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੇ ਨੇਪਾਲ ਦੇ ਸਿਆਸੀ ਬਾਰੇ ਉਹਨਾਂ ਨਾਲ ਚਰਚਾ ਕੀਤੀ।

Date:2009-07-26 Time:00:27:45


1   2   3   4   5   6   7   8   9   10  

page no.7

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009