Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 7 - 2009
ਮੁੰਬਈ- ਦੇਨਾ ਬੈਂਕ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 68.19 ਫੀਸਦੀ ਦਾ ਵਾਧਾ ਦਰਜ ਕਰਦਿਆਂ 115.02 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ। Date:2009-07-27 Time:00:14:13
ਟਾਟਾ ਕਮਿਊਨੀਕੇਸ਼ੰਸ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 32 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਪ੍ਰਾਪਤ ਕੀਤਾ, ਜੋ ਪਿਛਲੇ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ 98 ਕਰੋੜ ਰੁਪਏ ਦੀ ਤੁਲਨਾ ਵਿੱਚ ਦੋ ਤਿਹਾਈ ਤੋਂ ਵੀ ਘੱਟ ਹੈ। Date:2009-07-27 Time:00:14:13
ਜਮਸ਼ੇਦਪੁਰ- ਆਪਣੀ ਦਮਦਾਰ ਆਵਾਜ ਅਤੇ ਅਨੋਖੇ ਅੰਦਾਜ ਵਿੱਚ ਹੀਰੋਇਨਾਂ ਨਾਲ ਮੌਜ ਮਸਤੀ ਦੇ ਕਈ ਯਾਦਗਾਰ ਦ੍ਰਿਸ਼ ਕਰਨ ਵਾਲੇ ਮਸ਼ਹੂਰ ਅਭਿਨੇਤਾ ਅਤੇ ਰਾਜਨੇਤਾ ਸ਼ਤਰੂਘਨ ਸਿਨਹਾ ਆਪਣੇ ਕਾਲਜ ਦੇ ਦਿਨਾਂ ਵਿੱਚ ਕੁੱਝ ਅਜਿਹੇ ਮਿਜਾਜ ਦੇ ਸਨ ਕਿ ਕਾਲਜ ਦੇ ਦਿਨਾਂ ਵਿੱਚ ਲੜਕੀਆਂ ਨੂੰ ਛੇੜ੍ਹਨ ਦੇ ਕਾਰਣ ਲਗਭਗ ਹਰ ਹਫ਼ਤੇ ਉਹਨਾਂ ਨੂੰ 25 ਹਜਾਰ ਰੁਪਏ ਦਾ ਜੁਰਮਾਨਾ ਭਰਨਾ ਪੈਂਦਾ ਸੀ। Date:2009-07-27 Time:00:14:13
ਵਾਸ਼ਿੰਗਟਨ - ਹੋਲੀਵੁੱਡ ਦੀ ਵਿਵਾਦਿਤ ਅਭਿਨੇਤਰੀ ਪੈਰਿਸ ਹਿਲਟਨ ਨੇ ਦਾਅਵਾ ਕੀਤਾ ਹੈ ਕਿ ਪੌਪ ਗਾਇਕ ਮਾਈਕਲ ਜੈਕਸਨ ਨੇ ਉਸਦਾ ਨਾਂਅ ਚੋਰੀ ਕਰਕੇ ਆਪਣੀ 12 ਸਾਲਾ ਧੀ ਦਾ ਨਾਂਅ ਪੈਰਿਸ ਕੈਥਰੀਨ ਰੱਖਿਆ ਸੀ। Date:2009-07-27 Time:00:14:13
ਭੋਪਾਲ - ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜਿਲ੍ਹੇ ਵਿਚ ਸਥਿੱਤ ਮਾਧਵ ਨੈਸ਼ਨਲ ਪਾਰਕ ਦੇ ਜੰਗਲਾਤ ਅਧਿਕਾਰੀਆਂ ਨੇ ਕਿਹਾ ਹੈ ਕਿ ਉੱਥੇ ਦੋ ਬਾਘਾਂ ਦੀ ਮੌਜੂਦਗੀ ਹੋਣ ਦੇ ਚਿੰਨ੍ਹ ਮਿਲੇ ਹਨ। ਅਧਿਕਾਰੀਆਂ ਨੇ ਹਾਲਾਂਕਿ ਇਸ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਕਿ ਪੱਛਮੀ ਮੱਧ ਪ੍ਰਦੇਸ਼ ਵਿਚ ਸਥਿੱਤ ਇਸ ਪਾਰਕ ਦੇ ਅੰਦਰ ਬਾਘ ਰਣਥੰਭੋਰ ਬਾਘ ਰਿਜ਼ਰਵ ਤੋਂ ਆਏ ਹਨ। Date:2009-07-27 Time:00:14:13
ਮੰਗਲੂਰ- ਸਰਵਜਨਕ ਖੇਤਰ ਦੇ ਕਾਰਪੋਰੇਸ਼ਨ ਬੈਂਕ ਨੇ ਵਿੱਤ ਵਰ੍ਹੇ 2008-09 ਵਿੱਚ ਅੱਠ ਰੁਪਏ ਪ੍ਰਤੀ ਸ਼ੇਅਰ ਅੰਤਿਮ ਲਾਭ ਅੰਸ਼ ਦੇਣ ਦੀ ਘੋਸ਼ਣਾ ਕੀਤੀ ਹੈ, ਜਿਸ ਨਾਲ ਦਸ ਰੁਪਏ ਮੁੱਲ ਦੇ ਪ੍ਰਤੀ ਸ਼ੇਅਰ ਉੱਤੇ ਕੁੱਲ ਲਾਭ ਅੰਸ਼ ਵੱਧਕੇ 12.50 ਰੁਪਏ ਹੋ ਗਿਆ ਹੈ। Date:2009-07-27 Time:00:14:13
ਦਮਿਸ਼ਕ - ਰਾਸ਼ਟਰਪਤੀ ਬਰਾਕ ਓਬਾਮਾ ਦੇ ਵਿਸ਼ੇਸ਼ ਮੱਧ ਪੂਰਬ ਦੇ ਦੂਤ ਨੇ ਕਿਹਾ ਹੈ ਕਿ ਅਮਰੀਕੀ ਪ੍ਰਸ਼ਾਸਨ ਅਰਬ ਇਜ਼ਰਾਇਲ ਸ਼ਾਂਤੀ ਕਰਾਰ ਲਈ ਸੰਕਲਪ ਬੱਧ ਹੈ।ਜਾਰਜ ਮਿਸ਼ੇਲ ਨੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਸਦ ਨਾਲ ਗੱਲਬਾਤ ਮਗਰੋਂ ਅੱਜ ਪੱਤਰਕਾਰਾਂ ਨੂੰ ਇਹ ਸ਼ਬਦ ਕਹੇ। Date:2009-07-27 Time:00:14:13
ਮੁੰਬਈ- ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਲਿਮੀਟੇਡ ਦਾ ਮੁਨਾਫ਼ਾ ਪਿਛਲੇ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਦੀ ਤੁਲਨਾ ਵਿੱਚ 78 ਪ੍ਰਤੀਸ਼ਤ ਵੱਧਕੇ ਕਰੀਬਨ 70 ਕਰੋੜ ਰੁਪਏ ਹੋ ਗਿਆ ਅਤੇ ਇਸ ਤਿਮਾਹੀ ਵਿੱਚ ਉਸਦਾ ਕਾਰੋਬਾਰ 221 ਪ੍ਰਤੀਸ਼ਤ ਵੱਧਕੇ 439 ਕਰੋੜ ਰੁਪਏ ਹੋ ਗਿਆ। Date:2009-07-27 Time:00:14:13
ਪਟਨਾ- ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਨਿੱਜੀ ਖੇਤਰ ਦੀ ਮੋਹਰੀ ਦੂਰਸੰਚਾਰ ਸੇਵਾ ਦੇਣ ਵਾਲੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੇ ਦੇਸ਼ ਵਿੱਚ ਦੂਰਸੰਚਾਰ ਸੰਰਚਨਾ ਦੇ ਵਿਸਤਾਰ ਲਈ ਸੰਯੁਕਤ ਅਰਬ ਅਮੀਰਾਤ ਦੀ ਪ੍ਰਸਿੱਧ ਸੰਚਾਰ ਕੰਪਨੀ ਏਟੀਸਲਾਟ ਡੀਵੀ ਦੇ ਨਾਲ ਲੰਮੇ ਸਮੇਂ ਦੇ ਲਈ ਦਸ ਹਜਾਰ ਕਰੋੜ ਰੁਪਏ ਦਾ ਕਰਾਰ ਕੀਤਾ ਹੈ। Date:2009-07-27 Time:00:14:13
ਸਰਕਾਰ ਪਰਮਾਣੂ ਕਰਾਰ ਕਰਕੇ ਪਹਿਲਾਂ ਹੀ ਆਪਣਾ ਕਾਫੀ ਸਰਮਾਇਆ ਅਮਰੀਕੀਆਂ ਨੂੰ ਦੇ ਚੁੱਕੀ ਹੈ।ਅਜੇ ਵੀ ਸਮਾਂ ਹੈ ਕਿ 126 ਲੜਾਕੂ ਜਹਾਜਾਂ ਦੀ ਖਰੀਦ ਲਈ ਖਰਚੇ ਜਾਣ ਵਾਲੇ ਲਗਭੱਗ 10 ਹਜ਼ਾਰ ਕਰੋੜ ਰੁਪਏ ਭਾਰਤ ਵਿਚ ਖਰਚੇ ਜਾ ਸਕਦੇ ਹਨ ਅਤੇ ਭਾਰਤੀ ਕੰਪਨੀਆਂ ਨੂੰ ਹੀ ਬਹੁਮੰਤਵੀ ਪਛਾਣ ਪੱਤਰ ਪ੍ਰੋਜੈਕਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਭਾਰਤ ਕਾਫੀ ਸਰਮਾਇਆ ਬਚਾ ਸਕਦਾ ਹੈ। Date:2009-07-27 Time:00:14:13
ਦ੍ਰਾਸ - ਜਦੋਂ ਫੌਜੀ ਜਵਾਨ ਪਾਕਿਸਤਾਨੀ ਫੌਜਾਂ ਨਾਲ ਬਰਫੀਲੀ ਚੋਟੀਆਂ ਉੱਪਰ ਭਿੜ ਰਹੇ ਸਨ ਤਾਂ ਉਸ ਵੇਲ੍ਹੇ ਭਾਰਤੀ ਹਵਾਈ ਸੈਨਾ ਨੋ ਸੱਭ ਤੋਂ ਮੁਸ਼ਕਲ ਮੁਹਿੰਮ ਲਈ ਸੱਦਿਆ ਗਿਆ ਜਿਸ ਨੇ ਹਮਲੇ ਇੰਝ ਕੀਤੇ ਕਿ ਐਲਓਸੀ ਤੋਂ ਪਾਰ ਨਾ ਜਾਇਆ ਜਾ ਸਕੇ। Date:2009-07-27 Time:00:14:13
ਰਾਮਪੁਰ - ਬੀਜੇਪੀ ਨੇ ਅੱਜ ਦਾਅਵਾ ਕੀਤਾ ਕਿ ਕਥਿੱਤ ਧਰਮ ਨਿਰੱਪਖਵਾਦੀਆਂ ਦੇ ਨਫਰਤ ਭਰੇ ਪ੍ਰਚਾਰ ਕਾਰਣ ਬੀਤੇ ਛੇ ਦਹਾਕਿਆਂ ਤੋਂ ਮੁਸਲਮਾਨ ਪੱਛੜੇ ਹੋਏ ਹਨ ਅਤੇ ਦੇਸ਼ ਨੂੰ ਸਿਆਸੀ ਲਾਹੇ ਲਈ ਫਿਰਕੂ ਅਧਾਰ ਉੱਪਰ ਵੰਡਿਆ ਗਿਆ ਹੈ। Date:2009-07-27 Time:00:14:13
ਥਿਰੂਅੰਤਪੁਰਮ - ਚੱਲਚਿੱਤਰ ਫਿਲਮ ਸੁਸਾਇਟੀ ਵੱਲੋਂ ਆਯੋਜਿਤ ਕੀਤਾ ਜਾਣ ਵਾਲਾ 14ਵਾਂ ਥਿਰੂਅੰਤਪੁਰਮ ਫਿਲਮ ਉਤਸਵ ਇੱਥੇ 31 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ।ਇਸ ਵਿਚ 12 ਦੇਸ਼ਾਂ ਦੀਆਂ ਨਵੀਂਆਂ 16 ਫਿਲਮਾਂ ਤੋਂ ਅਲਾਵਾ ਹਾਲੈਂਡ ਅਤੇ ਦੱਖਣੀ ਕੋਰੀਆ ਦੀਆਂ 13 ਫਿਲਮਾਂ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ। Date:2009-07-27 Time:00:14:12
ਚੰਡੀਗੜ੍ਹ - ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸਰਹੱਦੀ ਖੇਤਰ ਵਿਚ ਵਿਕਾਸ ਪ੍ਰੋਗਰਾਮ ਲਾਂਚ ਕਰਨ ਲਈ ਪੈਕੇਜ ਦੀ ਮੰਗ ਕੀਤੀ ਹੈ। Date:2009-07-27 Time:00:14:12
ਲੰਦਨ - ਆਈਪੀਐਲ ਨੂੰ ਆਪਣੇ ਗਿੱਟੇ ਦੀ ਸੱਟ ਲਈ ਦੋਸ਼ੀ ਦੱਸਣ ਦੀਆਂ ਅਫਵਾਹਾਂ ਤੋਂ ਪਰੇਸ਼ਾਨ ਇੰਗਲਿਸ਼ ਬੱਲੇਬਾਜ ਕੇਵਿਨ ਪੀਟਰਸ ਨੇ ਕਿਹਾ ਹੈ ਕਿ ਅਜਿਹੀਆਂ ਰਿਪੋਰਟਾਂ ਬੇਬੁਨਿਆਦ ਹਨ ਅਤੇ ਕਿਸੇ ਨੂੰ ਵੀ ਨਹੀਂ ਪਤਾ ਇਹ ਸਮੱਸਿਆ ਕਿੰਝ ਪੈਦਾ ਹੋਈ। Date:2009-07-27 Time:00:14:12
ਲੰਡਨ - ਇੰਗਲਿਸ਼ ਆਲ ਰਾਉਂਡਰ ਐਂਡ੍ਰਿਉ ਫਲਿੰਟਾਫ ਨੇ ਕਿਹਾ ਹੈ ਕਿ ਉਹਨਾਂ ਦੀਆਂ ਉੱਭਰਦੀਆਂ ਸੱਟਾਂ ਨੇ ਉਹਨਾਂ ਕੋਲ ਕਾਫੀ ਘੱਟ ਵਿਕਲਪ ਬਾਕੀ ਛੱਡੇ ਅਤੇ ਉਹਨਾਂ ਨੇ ਆਪਣੇ ਪਰਿਵਾਰ ਲਈ ਟੈਸਟ ਕ੍ਰਿਕਟ ਨੂੰ ਛੱਡਣਾ ਹੀ ਬਿਹਤਰ ਸਮਝਿਆ। Date:2009-07-27 Time:00:14:12
ਰਾਜਕੋਟ - ਸਾਬਕਾ ਕੇਂਦਰੀ ਕੱਪੜਾ ਮੰਤਰੀ ਸ਼ੰਕਰ ਸਿੰਘ ਵਾਘੇਲਾ ਨੇ ਅੱਜ 2002 ਵਿਚ ਗੋਧਰਾ ਕਾਂਡ ਮਗਰੋਂ ਹੋਏ ਗੁਜਰਾਤ ਦੰਗਿਆਂ ਵਿਚ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਦੀ ਜਾਂਚ ਲਈ ਉਹਨਾਂ ਦਾ ਨਾਰਕੋ ਟੈਸਟ ਕਰਾਉਣ ਦੀ ਮੰਗ ਕੀਤੀ। Date:2009-07-27 Time:00:14:12
ਇਸਲਾਮਾਬਾਦ- ਪਾਕਿਸਤਾਨ ਨੇ ਇੱਛਾ ਪ੍ਰਗਟ ਕੀਤੀ ਹੈ ਕਿ ਅੱਤਵਾਦੀ ਹਿੰਸਾ ਪ੍ਰਭਾਵਿਤ ਕਬਾਇਲੀ ਇਲਾਕਿਆਂ ਅਤੇ ਅਫਗਾਨਿਸਤਾਨ ਵਿੱਚ ਸ਼ਾਂਤੀ ਦੀ ਸਥਾਪਨਾ ਦੇ ਲਈ ਅਮਰੀਕਾ ਅੱਤਵਾਦੀ ਸੰਗਠਨ ਤਾਲਿਬਾਨ ਦੇ ਉਦਾਰਵਾਦੀ ਗੁੱਟ ਨਾਲ ਗੱਲਬਾਤ ਸ਼ੁਰੂ ਕਰੇ। Date:2009-07-27 Time:00:14:12
ਵਾਸ਼ਿੰਗਟਨ- ਅਮਰੀਕਾ ਦੀ ਸੁਰੱਖਿਆ ਏਜੰਸੀਆਂ ਨੇ ਦੇਸ਼ ਵਿੱਚ ਅੱਤਵਾਦੀ ਹਮਲੇ ਦਾ ਸਾਹਮਣਾ ਕਰਨ ਦੀ ਸਮਰੱਥਾ ਦੀ ਜਾਂਚ ਕਰਨ ਦੇ ਲਈ ਗ੍ਰਹਿ ਸੁਰੱਖਿਆ ਵਿਭਾਗ ਦੀ ਅਗਵਾਈ ਵਿੱਚ ਪਹਿਲੇ ਅੱਤਵਾਦ ਵਿਰੋਧੀ ਰਾਸ਼ਟਰੀ ਅਭਿਆਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਯੋਜਨਾ ਨੂੰ ਸੰਸਦ ਦੀ ਮੰਜ਼ੂਰੀ ਮਿਲੀ ਹੈ। Date:2009-07-27 Time:00:14:12
ਬੋਗੋਟਾ- ਕੋਲੰਬੀਆਈ ਸੈਨਾਵਾਂ ਨੇ ਹਵਾਈ ਹਮਲੇ ਵਿੱਚ ਮੈਟਾ ਦੇ ਦੱਖਣੀ ਪ੍ਰਾਂਤ ਦੇ ਜੰਗਲਾਂ ਵਿੱਚ ਸ਼ਨੀਵਾਰ ਨੂੰ 18 ਵਾਮਪੰਥੀ ਗੁਰਿੱਲਿਆਂ ਨੂੰ ਮਾਰ ਸੁੱਟਿਆ ਹੈ। ਸੈਨਾ ਦੇ ਕਮਾਂਡਰ ਨੇ ਦੱਸਿਆ ਕਿ ਇਹ ਬੰਬਬਾਰੀ ਕੋਲੰਬੀਆ ਕ੍ਰਾਂਤੀਕਾਰੀ ਸਸ਼ਸਤਰ ਸੈਨਾ (ਫਾਰਸ) ਦੇ ਮੁੱਖ ਕਮਾਂਡਰ ਜੋਰਗੇ ਬ੍ਰਿਸੈਨੋ ਨੂੰ ਮਾਰਨ ਦੀ ਯੋਜਨਾ ਦੇ ਤਹਿਤ ਕੀਤੀ ਗਈ। Date:2009-07-27 Time:00:14:12
ਨਵੀਂ ਦਿੱਲੀ- ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਇਸ ਯੁੱਧ ਦੀ ਵਿਜੈ ਦੀ ਦਸਵੀਂ ਵਰ੍ਹੇਗੰਢ ਦੇ ਮੌਕੇ ਉੱਤੇ ਐਤਵਾਰ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ਰਧਾਂਜਲੀ ਦਿੱਤੀ। ਅਮਰ ਜਵਾਨ ਜੋਤੀ ਉੱਤੇ ਮਹਿਮਾਨ ਪੁਸਤਿਕਾ ਵਿੱਚ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਮੈਂ ਪੂਰੇ ਦੇਸ਼ ਦੇ ਨਾਲ ਮਿਲਕੇ ਸ਼ਰਧਾਂਜਲੀ ਦੇ ਰਿਹਾ ਹਾਂ। Date:2009-07-27 Time:00:14:12
ਭਾਰਤ ਦੀ ਜਹਾਜ ਉਸਾਰੀ ਸਮਰੱਥਾ ਵਿਚ ਲੰਮੀ ਛਲਾਂਗ ਦਾ ਇੱਕ ਨਮੂਨਾ ਅੱਜ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇਸ਼ ਵਿਚ ਪਹਿਲੀ ਵਾਰ ਬਣੀ ਪਰਮਾਣੂ ਊਰਜਾ ਸਮਰੱਥਤ ਪਣਡੁੱਬੀ ਨੂੰ ਲਾਂਚ ਕਰਕੇ ਦਿੱਤਾ। Date:2009-07-27 Time:00:14:12
ਵਿਆਹ ਨੂੰ ਲੈ ਕੇ ਸਾਰੇ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹਨ। ਵਿਆਹ ਦਾ ਲੱਡੂ ਅਜਿਹਾ ਹੈ ਕਿ ਖਾਣ ਵਾਲਾ ਵੀ ਪਛਤਾਉਂਦਾ ਹੈ ਅਤੇ ਨਾ ਖਾਣ ਵਾਲਾ ਵੀ। ਕੁਝ ਲੋਕ ਅਰੈਂਜ ਮੈਰਿਜ 'ਤੇ ਯਕੀਨ ਰੱਖਦੇ ਹਨ ਤਾਂ ਕੁਝ ਲਵ ਮੈਰਿਜ 'ਤੇ। ਕੁਝ ਅਜਿਹੇ ਵੀ ਹਨ ਜਿਹਨਾਂ ਦਾ ਵਿਆਹ 'ਤੇ ਹੀ ਯਕੀਨ ਨਹੀਂ ਹੈ। 'ਲਾਈਫ ਪਾਰਟਨਰ' ਦੀ ਕਹਾਣੀ ਵੀ ਕੁਝ ਅਜਿਹੇ ਹੀ ਲੋਕਾਂ ਦੇ ਆਸ-ਪਾਸ ਘੁੰਮਦੀ ਹੈ। ਕਰਨ (ਫਰਦੀਨ ਖਾਨ) ਅਤੇ ਸੰਜਨਾ (ਜੇਨੇਲੀਆ ਡਿਸੂਜਾ) ਇੱਕ-ਦੂਜੇ ਨੂੰ ਐਨਾ ਚਾਹੁੰਦੇ ਹਨ ਮੰਨੋ ਉਹ 'ਮੇਡ ਫਾਰ ਈਚ ਅਦਰ' ਹੋਣ। ਆਪਣੇ ਰਿਸ਼ਤੇ ਨੂੰ ਹੋਰ ਅੱਗੇ ਲੈ ਜਾਣ ਲਈ ਵਿਆਹ ਉਹਨਾਂ ਦਾ ਅਗਲਾ ਕਦਮ ਹੈ। ਕੀ 'ਲਵ ਮੈਰਿਜ' ਰਾਹੀਂ ਸਹੀ ਲਾਈਫ ਪਾਰਟਨਰ ਚੁਣਿਆ ਜਾ ਸਕਦਾ ਹੈ? ਭਾਵੇਸ਼ (ਤੁਸ਼ਾਰ ਕਪੂਰ) ਦੀ ਲਾਈਫ ਪਾਰਟਨਰ ਬਣਨ ਲਈ ਪ੍ਰਾਚੀ (ਪ੍ਰਾਚੀ ਦੇਸਾਈ) ਨੂੰ ਉਸਦੇ ਘਰ ਵਾਲਿਆ Date:2009-07-26 Time:00:27:48
ਜਿਸ ਤਰ੍ਹਾਂ ਟੀਵੀ ਤੇ ਕੁੱਝ 'ਬਿਗ ਬਾਸ' ਨਾਂਅ ਦੇ ਕੁੱਝ ਰਿਐਲਟੀ ਸ਼ੋਅ ਵਿਖਾਏ ਜਾਂਦੇ ਹਨ, ਜਿਨ੍ਹਾਂ ਵਿੱਚ ਲੋਕਾਂ ਨੂੰ ਟਾਸਕ ਦਿੱਤੇ ਜਾਂਦੇ ਹਨ ਅਤੇ ਕੌਣ ਸ਼ੋਅ ਵਿੱਚ ਰਹੇਗਾ ਕੌਣ ਨਹੀਂ, ਇਸ ਦਾ ਫੈਸਲਾ ਦਰਸ਼ਕ ਕਰਦੇ ਹਨ, ਉਸੇ ਤਰ੍ਹਾਂ ਦਾ ਸ਼ੋਅ 'ਲਕ' ਫ਼ਿਲਮ ਵਿੱਚ ਮੂਸਾ ਵੀ ਆਯੋਜਿਤ ਕਰਦਾ ਹੈ। Date:2009-07-26 Time:00:27:48
ਰੇਲਵੇ ਭਰਤੀ ਬੋਰਡ(ਆਰਆਰਬੀ) ਜੰਮੂ-ਸ਼੍ਰੀਨਗਰ ਨੇ ਸਹਾਇਕ ਸਟੇਸ਼ਨ ਮਾਸਟਰ(ਏਐਸਐਮ) ਦੀਆਂ ਅਸਾਮੀਆਂ ਲਈ ਹੋਈ ਪ੍ਰੀਖਿਆ ਦੇ ਸਿੱਟਿਆਂ ਦਾ ਐਲਾਣ ਕਰ ਦਿੱਤਾ ਹੈ।ਵਧੇਰੇ ਜਾਣਕਾਰੀ ਲਈ ਵੈਬਸਾਇਟ ਡਬਲਿਊਡਬਲਿਊਡਬਲਿਊ ਡਾਟ ਆਈਆਰਪੀਟੀਡੀ ਡਾਟ ਓਆਰਜੀ ਉੱਪਰ ਕਲਿੱਕ ਕਰੋ ਅਤੇ ਜਾਂ ਫਿਰ 21 ਜੁਲਾਈ 2009 ਤੋਂ 27 ਜੁਲਾਈ 2009 ਤੱਕ ਦਾ ਰੁਜ਼ਗਾਰ ਸਮਾਚਾਰ ਵੇਖੋ। Date:2009-07-26 Time:00:27:46
page no.6 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |