Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 7 - 2009

ਨੈਟ ਸਰਫਿੰਗ 'ਚ ਅਮਰੀਕਾ ਚੀਨ ਤੋਂ ਪਿਛੜਿਆ

ਪੇਇਚਿੰਗ- ਚੀਨ ਦੀ ਆਨਲਾਈਨ ਅਬਾਦੀ ਅਮਰੀਕਾ ਦੀ ਪੂਰੀ ਅਬਾਦੀ ਤੋਂ ਵੀ ਜਿਆਦਾ ਹੋ ਗਈ ਹੈ। ਚੀਨ 'ਚ ਨੈਟ ਸਰਫਿੰਗ ਕਰਨ ਵਾਲੇ ਲੋਕਾਂ ਦੀ ਗਿਣਤੀ ਜੂਨ ਦੇ ਅੰਤ ਤੱਕ ਵਧ ਕੇ 33.8 ਕਰੋੜ 'ਤੇ ਪਹੁੰਚ ਗਈ। 2009 ਦੀ ਪਹਿਲੀ ਛਮਾਹੀ ਵਿੱਚ ਚੀਨ 'ਚ ਆਨਲਾਈਨ ਅਬਾਦੀ 'ਚ 4 ਕਰੋੜ ਦਾ ਵਾਧਾ ਦਰਜ ਕੀਤਾ ਗਿਆ।

Date:2009-07-29 Time:00:16:51

ਸਮਝਦਾਰ ਹੈ ਕੈਟਰੀਨਾ ਕੈਫ

ਬਾਲੀਵੁੱਡ ਦੇ ਲੋਕਾਂ ਵਿੱਚ ਹਮੇਸ਼ਾ ਮੁਕਾਬਲਾ ਚੱਲਦਾ ਰਹਿੰਦਾ ਹੈ ਜਿਸ ਕਾਰਨ ਕਈ ਵਾਰ ਲੋਕ ਇੱਕ ਦੂਜੇ ਬਾਰੇ ਕੁੱਝ ਨਾ ਕੁੱਝ ਕਹਿੰਦੇ ਰਹਿੰਦੇ ਹਨ। ਪਰ ਪਿੱਛਲੇ ਦਿਨਾਂ ਵਿੱਚ ਕੈਟਰੀਨਾ ਕੈਫ ਨੇ ਕੁੱਝ ਵੱਖਰੇ ਤਰੀਕੇ ਦੀ ਗੱਲ ਕੀਤੀ।

Date:2009-07-29 Time:00:16:50

ਪ੍ਰਿਅੰਕਾ ਮੰਨੀ ਨੀਲੀਮਾ ਅਜੀਮ ਦੀ ਫ਼ਿਲਮ ਲਈ

ਸਾਬਕਾ ਅਭਿਨੇਤਰੀ ਨੀਲੀਮਾ ਤੋਂ ਕੁੱਝ ਲੋਕਾਂ ਨੂੰ ਹਮਦਰਦੀ ਹੋਣ ਲਗੀ ਹੈ। ਇਹ ਹਮਦਰਦੀ ਹੈ ਵੀ ਠੀਕ। ਇੱਕ ਸਮੇਂ ਤੇ ਟੀਵੀ ਵਿੱਚ ਆਪਣੇ ਅਭਿਨੈ ਅਤੇ ਸੁੰਦਰਤਾ ਨਾਲ ਪਹਿਚਾਣ ਬਣਾ ਚੁਕੀ ਨੀਲੀਮਾ ਅਸਲ ਹੁਣ ਇੱਕ ਫ਼ਿਲਮ ਬਣਾਉਣ ਵਾਲੀ ਹੈ।

Date:2009-07-29 Time:00:16:50

ਫੱਸ ਗਏ ਇਮਰਾਨ ਖਾਨ

ਬਿਚਾਰੇ ਇਮਰਾਨ। ਜੇ ਇਸ ਨੌਜਵਾਨ ਅਭਿਨੇਤਾ ਦੀ ਮੰਨੀ ਜਾਵੇ ਤਾਂ ਸ਼ਾਇਦ ਸੱਚ ਵਿੱਚ ਉਹਨਾਂ ਨੇ ਇੰਟਰਵਿਊ ਵਿੱਚ ਕਿਹਾ ਕੁੱਝ ਹੋਰ ਸੀ ਅਤੇ ਇੰਟਰਵਿਊ ਲੈਣ ਵਾਲਿਆਂ ਨੇ ਲਿੱਖ ਕੁੱਝ ਹੋਰ ਦਿੱਤਾ। ਬਾਅਦ ਵਿੱਚ ਉਹਨਾਂ ਨੇ ਟੀਵੀ ਵਿੱਚ ਇੰਟਰਵਿਊ ਦੇ ਕੇ ਸਭ ਸਪੱਸ਼ਟ ਕੀਤਾ।

Date:2009-07-29 Time:00:16:50

ਜੋਸਟਾਰਮ ਨੇ ਬਣਾਇਆ ਵਿਸ਼ਵ ਰਿਕਾਰਡ

ਰੋਮ- ਸਵੀਡਨ ਦੀ 15 ਸਾਲਾ ਸਾਰਾ ਜੋਸਟਾਰਮ ਨੇ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿੱਚ ਦੋ ਦਿਨਾਂ ਦੇ ਅੰਦਰ ਦੂਜਾ ਵਿਸ਼ਵ ਰਿਕਾਰਡ ਬਣਾਉਂਦਿਆਂ 100 ਮੀਟਰ ਬਟਰਫਲਾਈ ਪ੍ਰਤੀਯੋਗਿਤਾ ਵਿੱਚ ਗੋਲਡ ਮਾਰਿਆ।

Date:2009-07-29 Time:00:16:50

ਏਨੇਸਤੇਸੀਆ ਨੇ ਬਣਾਇਆ ਵਿਸ਼ਵ ਰਿਕਾਰਡ

ਰੋਮ- ਰੂਸ ਦੀ ਏਨੇਸਤੇਸੀਆ ਜੁਏਵਾ ਨੇ ਇੱਥੇ ਚੱਲ ਰਹੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਔਰਤਾਂ ਦੀ 100 ਮੀਟਰ ਬੈਕਸਟ੍ਰੋਕ ਮੁਕਾਬਲੇਬਾਜ਼ੀ ਦਾ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਂਅ ਕਰ ਲਿਆ।

Date:2009-07-29 Time:00:16:50

ਹਿਲੇਰੀ ਨੂੰ ਮਿਲ ਕਰਕੇ ਖੁਸ਼ ਹਨ ਆਮਿਰ

ਆਪਣੀ ਦੋ ਫ਼ਿਲਮਾਂ ਨੂੰ ਅਮਰੀਕਾ ਦੇ ਮਸ਼ਹੂਰ ਆਸਕਰ ਪੁਰਸਕਾਰਾਂ ਦੀ ਦੌੜ ਵਿੱਚ ਸ਼ਾਮਿਲ ਕਰਾ ਚੁਕੇ ਹਿੰਦੀ ਫ਼ਿਲਮਾਂ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਅਮਰੀਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਰ ਦੀ ਹਾਲ ਦੀ ਭਾਰਤ ਯਾਤਰਾ ਦੌਰਾਨ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ ਹਨ।

Date:2009-07-29 Time:00:16:50

ਮੈਂ ਆਪਣੇ ਜ਼ਮਾਨੇ ਦਾ ਸਲਮਾਨ ਖ਼ਾਨ ਸੀ-ਧਰਮਿੰਦਰ

ਬਾਲੀਵੁੱਡ ਦੇ ਅਸਲੀ ਐਕਸ਼ਨ ਹੀਰੋ ਧਰਮਿੰਦਰ ਦਾ ਕਹਿਣਾ ਹੈ ਕਿ ਜਵਾਨੀ ਵੇਲੇ ਉਹ ਅੱਜ ਦੇ ਅਭਿਨੇਤਾ ਸਲਮਾਨ ਖ਼ਾਨ ਦੀ ਤਰ੍ਹਾਂ ਸਨ ਅਤੇ ਆਪਣੀ ਜ਼ਿੰਦਗੀ ਆਪਣੇ ਬਣਾਏ ਅਸੂਲਾਂ ਮੁਤਾਬਿਕ ਹੀ ਜਿਉਂਦੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਪੰਜਾਬੀ ਅਭਿਨੇਤਾ ਨੇ ਕਿਹਾ ਕਿ ਸਲਮਾਨ ਖ਼ਾਨ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੇ ਮੁੱਢਲੇ ਦਿਨਾ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਸਲਮਾਨ ਦਾ ਵਤੀਰਾ ਬਹੁਤ ਪਸੰਦ ਹੈ ਅਤੇ ਉਸ ਨੇ ਆਪਣਾ ਸਰੀਰ ਵੀ ਚੰਗਾ ਕਮਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ 73 ਸਾਲ ਦੇ ਇਸ ਹੀਰੋ ਨੇ ਹਾਲੇ ਵੀ ਆਪਣੀ ਫਿਟਨੈਸ ਬਰਕਰਾਰ ਰੱਖੀ ਹੋਈ ਹੈ ਅਤੇ ਲਗਾਤਾਰ ਫ਼ਿਲਮਾਂ ਕਰ ਰਹੇ ਹਨ ਜਦਕਿ ਉਨ੍ਹਾਂ ਦੀ ਉਮਰ ਦੇ ਕਈ ਅਭਿਨੇਤਾ ਫ਼ਿਲਮੀ ਦੁਨੀਆ ਨੂੰ ਅਲਵਿਦਾ ਕਹਿ ਕੇ ਘਰ ਬੈਠ ਗਏ ਹਨ।

Date:2009-07-29 Time:00:16:50

ਅਧੂਰਾ ਰਹਿ ਗਿਆ ਮਾਈਕਲ ਦਾ ਖ਼ਾਬ

ਨਿਊਯਾਰਕ- ਮਹਿਰੂਮ ਪੌਪ ਸਟਾਰ ਮਾਈਕਲ ਜੈਕਸਨ ਨੇਵਰਲੈਂਡ ਦੀ ਤਰ੍ਹਾਂ ਦਾ ਆਪਣੇ ਸੁਪਨਿਆਂ ਦਾ ਇੱਕ ਘਰ ਵੰਡਰਲੈਂਡ ਲਾਸ ਵੇਗਾਸ ਵਿੱਚ ਬਣਾਉਣਾ ਚਾਹੁੰਦੇ ਸਨ। ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਮਾਈਕਲ ਲਾਸ ਵੇਗਾਸ ਦੇ ਲਗਭਗ ਢਾਈ ਕਰੋੜ ਡਾਲਰ ਦੇ ਇਸ ਮਹਿਲਨੁਮਾ ਘਰ ਨੂੰ ਵੇਖਕੇ ਬਹੁਤ ਖੁਸ਼ ਹੁੰਦੇ ਸਨ।

Date:2009-07-29 Time:00:16:50

ਵਿਸ ਕਾਰਵਾਈ ਇੱਕ ਘੰਟੇ ਲਈ ਟਲੀ

ਜੈਪੁਰ- ਗੁੱਜਰ ਰਾਖਵੇਂਕਰਨ ਨੂੰ ਲੈਕੇ ਧਰਨੇ ਉੱਤੇ ਬੈਠੇ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਅਤੇ ਰੌਲੇ ਰੱਪੇ ਦੇ ਵਿਚਾਲੇ ਅੱਜ ਰਾਜਸਥਾਨ ਵਿਧਾਨ ਸਭਾ ਦੀ ਕਾਰਵਾਈ ਪ੍ਰਸ਼ਨਕਾਲ ਦੇ ਦੌਰਾਨ ਇੱਕ ਘੰਟੇ ਦੇ ਲਈ ਮੁਅੱਤਲ ਕਰ ਦਿੱਤੀ ਗਈ।

Date:2009-07-29 Time:00:16:50

ਗੇਰ ਦੀਆਂ ਦੀਵਾਨੀਆਂ ਨਾਲ ਭਰਿਆ ਬਾਰ

ਲੰਡਨ-ਹਾਲੀਵੁੱਡ ਫਿਲਮ ਸਟਾਰ ਰਿਚਰਡ ਗੇਰ ਦੀ ਉਮਰ ਭਲਾਂ ਹੀ 60 ਦੇ ਕਰੀਬ ਪੁੱਜ ਗਈ ਹੋਵੇ, ਪਰੰਤੂ ਔਰਤਾਂ ਦੇ ਵਿਚਕਾਰ ਉਹਨਾਂ ਨੂੰ ਲੋਕਪ੍ਰਿਅਤਾ ਹਾਲੇ ਵੀ ਬਰਕਰਾਰ ਹੈ। ਜੀ ਹਾਂ, ਨਿਊਯਾਰਕ ਸਥਿਤ ਗੇਰ ਦੇ ਹੋਟਲ 'ਬੈਡਫੋਰਡ ਪੋਸਟ ਇਨ' ਵਿੱਚ ਔਰਤਾਂ ਨੂੰ ਵੇਖਕੇ ਤਾਂ ਕੁੱਝ ਅਜਿਹਾ ਹੀ ਲੱਗਦਾ ਹੈ।

Date:2009-07-29 Time:00:16:50

ਸ਼ਰੀਅਤ ਲਾਗੂ ਕਰਵਾਉਣ ਵਾਲਾ ਜੇਲ੍ਹ 'ਚ

ਪੇਸ਼ਾਵਰ- ਪਾਕਿਸਤਾਨ ਦੀ ਸਵਾਤ ਘਾਟੀ ਵਿੱਚ ਸ਼ਰੀਅਤ ਕਾਨੂੰਨ ਲਾਗੂ ਕਰਵਾਉਣ ਵਾਲੇ ਤਾਲਿਬਾਨ ਦੇ ਵਿਚੌਲੇ ਅਤੇ ਤਹਿਰੀਕੇ ਨਿਫ਼ਾਜੇ ਸ਼ਰੀਅਤੇ ਮੁਹੰਮਦੀ (ਟੀਐੱਨਐੱਸਐੱਮ) ਦੇ ਮੁੱਖੀ ਸੂਫ਼ੀ ਮੁਹੰਮਦ ਅਤੇ ਉਸਦੇ ਦੋ ਪੁੱਤਰਾਂ ਨੂੰ ਪੇਸ਼ਾਵਰ ਦੀ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।

Date:2009-07-29 Time:00:16:50

ਵਿੱਕਣ ਲਈ ਤਿਆਰ ਗਾਂਧੀ ਦਾ ਵਿਦੇਸ਼ੀ ਘਰ

ਡਰਬਨ- ਮਹਾਤਮਾ ਗਾਂਧੀ ਜੋਹਾਂਸਬਰਗ ਦੇ ਜਿਸ ਮਕਾਨ ਵਿੱਚ ਤਿੰਨ ਵਰ੍ਹਿਆਂ ਤੱਕ ਰਹੇ ਸਨ, ਉਸ ਮਕਾਨ ਨੂੰ ਵੇਚਿਆ ਜਾ ਰਿਹਾ ਹੈ, ਪਰੰਤੂ ਇਸ ਮਕਾਨ ਦਾ ਹਾਲੇ ਤੱਕ ਕੋਈ ਗ੍ਰਾਹਕ ਨਹੀਂ ਮਿਲਿਆ ਹੈ।

Date:2009-07-29 Time:00:16:50

ਅੱਬਦੁਲਾ ਨੇ ਸੌਂਪਿਆ ਅਸਤੀਫ਼ਾ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪਹਿਲੇ ਨੌਜਵਾਨ ਮੁੱਖ ਮੰਤਰੀ ਉਮਰ ਅੱਬਦੁਲਾ ਨੇ ਨੈਤਿਕਤਾ ਵਿਖਾਉਂਦੇ ਹੋਏ ਆਪਣਾ ਅਸਤੀਫ਼ਾ ਅੱਜ ਰਾਜਪਾਲ ਐੱਨਐੱਨ ਵੋਹਰਾ ਨੂੰ ਸੌਂਪ ਦਿੱਤਾ। ਉਮਰ ਨੇ ਇਹ ਕਦਮ ਪੀਡੀਪੀ ਦੀ ਸੀਨੀਅਰ ਨੇਤਾ ਦੁਆਰਾ ਉਹਨਾਂ ਉੱਤੇ ਲਗਾਏ ਇੱਕ ਗੰਭੀਰ ਆਰੋਪ ਦੇ ਬਾਅਦ ਉਠਾਇਆ।

Date:2009-07-29 Time:00:16:50

ਮਾਇਆ ਨੇ ਕੇਂਦਰ ਨੂੰ ਕੀਤੀ ਬੇਨਤੀ

ਲਖਨਊ- ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਬੁੰਦੇਲਖੰਡ ਖੇਤਰ ਦੀ ਜਨਤਾ ਦੇ ਬਿਹਤਰ ਭਵਿੱਖ ਲਈ ਕੇਂਦਰ ਸਰਕਾਰ ਨੂੰ ਸਹਿਯੋਗ ਪ੍ਰਦਾਨ ਕਰਨ ਦੇ ਲਈ ਮੁੜ੍ਹ ਤੋਂ ਬੇਨਤੀ ਕੀਤੀ ਹੈ।

Date:2009-07-28 Time:00:06:35

ਟਿਕਟ ਰਿਜ਼ਰਵੇਸ਼ਨ ਕੇਂਦਰ ਹੋਣਗੇ ਕੰਪਿਊਟਰਾਈਜ਼ਡ

ਬੈਨਰਜੀ ਨੇ ਇੱਥੇ ਨਿਊ ਅਲੀਪੁਰ ਰੇਲਵੇ ਸਟੇਸ਼ਨ ਉੱਤੇ ਨਵੇਂ ਕੰਪਿਊਟਰ ਯੁਕਤ ਟਿਕਟ ਰਾਖਵੀਂਕਰਨ ਕੇਂਦਰ ਦਾ ਉਦਘਾਟਨ ਕਰਨ ਦੇ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਵਿੱਚ ਇੱਕ ਇੱਕ ਕਰਕੇ ਸਾਰੇ ਰੇਲਵੇ ਟਿਕਟ ਰਾਖਵੀਂਕਰਨ ਕੇਂਦਰ ਕੰਪਿਊਟਰਯੁਕਤ ਕਰ ਦਿੱਤੇ ਜਾਣਗੇ।

Date:2009-07-28 Time:00:06:35

ਹੈਦਰਾਬਾਦ 'ਚ 75 ਸੱਪ ਬਚਾਏ

ਹੈਦਰਾਬਾਦ - ਸੱਪਾਂ ਨੂੰ ਸਪੇਰਿਆਂ ਤੋਂ ਬਚਾਉਣ ਦੀ ਮੁਹਿੰਮ ਹੇਠ ਬੀਤੇ ਕੱਲ੍ਹ ਜੰਗਲੀ ਜੀਵ ਵਰਕਰਾਂ ਨੇ ਨਾਗਪੰਚਮੀ ਮੌਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ 75 ਸੱਪਾਂ ਨੂੰ ਬਚਾਇਆ।

Date:2009-07-28 Time:00:06:35

ਭਾਰਤ ਤੋਂ ਬਿਜਲੀ ਖਰੀਦੇਗਾ ਨੇਪਾਲ

ਕਾਠਮਾਂਡੂ - ਨੇਪਾਲ ਸਰਕਾਰ ਆਪਣੀਆਂ ਬਿਜਲੀ ਲੋੜਾਂ ਦੀ ਪੂਰਤੀ ਲਈ ਭਾਰਤ ਤੋਂ 30 ਮੈਗਾਵਾਟ ਬਿਜਲੀ ਖਰੀਦੇਗੀ।ਨੇਪਾਲ ਦੇ ਊਰਜਾ ਮੰਤਰੀ ਪ੍ਰਕਾਸ਼ ਸ਼ਰਨ ਮਹਤ ਨੇ ਇਹ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਇਸ ਸੰਬੰਧੀ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਜ਼ਾਰੀ ਹੈ।

Date:2009-07-28 Time:00:06:35

ਆਸਟ੍ਰੇਲੀਆ 'ਚ ਭਾਰਤੀ ਪੱਤਰਕਾਰ 'ਤੇ ਹਮਲਾ

ਮੈਲਬੋਰਨ - ਇੱਕ ਭਾਰਤੀ ਪੱਤਰਕਾਰ ਮੁਟਿਆਰ ਉੱਪਰ ਮੈਲਬੋਰਨ ਵਿਖੇ ਅੱਜ ਹਮਲਾ ਕੀਤਾ ਗਿਆ ਅਤੇ ਉਸ ਨੂੰ ਧਮਕੀ ਦਿੱਤੀ ਗਈ ਜਦੋਂ ਉਹ ਆਸਟ੍ਰੇਲੀਆ ਦੇ ਅਜਿਹੇ ਵੀਜਾ ਅਤੇ ਸਿੱਖਿਆ ਸੰਸਥਾਨਾਂ ਦੇ ਘੁਟਾਲਿਆਂ ਨੂੰ ਉਜ਼ਾਗਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜੋ ਭਾਰਤੀਆਂ ਸਮੇਤ ਹੋਰਨਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਠੱਗਦੇ ਸਨ।

Date:2009-07-28 Time:00:06:35

ਮੈਟ੍ਰੋ ਦੇ ਖੰਭਿਆਂ 'ਚ ਦਰਾੜਾਂ, ਜਾਂਚ ਦੇ ਆਦੇਸ਼

ਨਵੀਂ ਦਿੱਲੀ - ਜ਼ਮਰੂਦਪੁਰ ਮੈਟਰੋ ਹਾਦਸੇ ਦਾ ਖੌਫਨਾਕ ਦ੍ਰਿਸ਼ ਉਸ ਵੇਲ੍ਹੇ ਤਾਜ਼ਾ ਹੋ ਗਿਆ ਜਦੋਂ ਦੋ ਕੈਂਟੀਲੀਵਰਾਂ ਸਮੇਤ ਦਿੱਲੀ ਮੈਟਰੋ ਦੀ ਨੋਇਡਾ ਲਾਇਨ ਦੇ ਸੈਕਟਰ 14 ਦੇ 10 ਅਤੇ 14 ਨੰਬਰ ਦੇ ਖੰਭਿਆਂ ਵਿਚ ਦਰਾੜਾਂ ਵੇਖੀਆ ਗਈਆਂ ਜਿੰਨ੍ਹਾਂ ਉੱਪਰ ਕੈਂਟੀਲੀਵਰ ਸੀ।ਸ਼ਨੀਵਾਰ ਨੂੰ ਇਸ ਰੂਟ ਉੱਪਰ ਮੈਟਰੋ ਦਾ ਟ੍ਰਾਇਲ ਕੀਤਾ ਗਿਆ ਸੀ ਜਿਸ ਨੂੰ ਅਗਸਤ ਦੇ ਆਖਰ ਵਿਚ ਖੋਲਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਸੀ।

Date:2009-07-28 Time:00:06:35

ਬੀਓਬੀ ਦਾ ਸ਼ੁੱਧ ਮੁਨਾਫ਼ਾ 84.81 ਫੀਸਦੀ ਵੱਧਿਆ

ਨਵੀਂ ਦਿੱਲੀ- ਬੈਂਕ ਆਫ਼ ਬੜੌਦਾ (ਬੀਓਬੀ) ਦਾ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਸ਼ੁੱਧ ਮੁਨਾਫ਼ਾ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 84.81 ਫੀਸਦੀ ਵੱਧਕੇ 685.38 ਕਰੋੜ ਰੁਪਏ ਹੋ ਗਿਆ।

Date:2009-07-28 Time:00:06:35

ਅੰਬੂਜਾ ਸੀਮਿੰਟ ਦਾ ਮੁਨਾਫ਼ਾ ਡਿੱਗਿਆ

ਨਵੀਂ ਦਿੱਲੀ- ਦੇਸ਼ ਦੇ ਸੀਮਿੰਟ ਬਣਾਉਣ ਵਾਲੀ ਤੀਜੀ ਵੱਡੀ ਕੰਪਨੀ ਅੰਬੂਜਾ ਸੀਮਿੰਟ ਲਿਮੀਟੇਡ ਦਾ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਸ਼ੁੱਧ ਲਾਭ 44 ਪ੍ਰਤੀਸ਼ਤ ਘੱਟਕੇ 3.25 ਅਰਬ ਰੁਪਏ ਰਹਿ ਗਿਆ ਹੈ।

Date:2009-07-28 Time:00:06:35

ਜੇਕੇ ਲਕਸ਼ਮੀ ਦਾ ਮੁਨਾਫ਼ਾ ਦੁਗੱਣਾ

ਨਵੀਂ ਦਿੱਲੀ- ਸੀਮਿੰਟ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਜੇਕੇ ਲਕਸ਼ਮੀ ਸੀਮਿੰਟ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 78 ਕਰੋੜ 49 ਲੱਖ ਰੁਪਏ ਦਾ ਮੁਨਾਫ਼ਾ ਪ੍ਰਾਪਤ ਕੀਤਾ ਹੈ। ਕੰਪਨੀ ਨੇ ਇੱਥੇ ਦੱਸਿਆ ਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ ਅੰਕੜਾ 38 ਕਰੋੜ 69 ਲੱਖ ਰੁਪਏ ਦਾ ਰਿਹਾ ਸੀ।

Date:2009-07-28 Time:00:06:35

ਇੰਡੀਆ ਸੀਮਿੰਟ ਦੇ ਨਫ਼ੇ 'ਚ ਮਾਮੂਲੀ ਬੜ੍ਹਤ

ਨਵੀਂ ਦਿੱਲੀ- ਸੀਮਿੰਟ ਬਣਾਉਣ ਵਾਲੀ ਕੰਪਨੀ ਇੰਡੀਆ ਸੀਮਿੰਟ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 1.44 ਅਰਬ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ। ਇੰਡੀਆ ਸੀਮਿੰਟ ਨੇ ਦੱਸਿਆ ਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ ਅੰਕੜਾ 1.42 ਅਰਬ ਰੁਪਏ ਰਿਹਾ ਸੀ।

Date:2009-07-28 Time:00:06:35

ਸ਼੍ਰੀ ਸੀਮਿੰਟ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ- ਸੀਮਿੰਟ ਨਿਰਮਾਣ ਦੀ ਪ੍ਰਮੁੱਖ ਕੰਪਨੀ ਸ਼੍ਰੀ ਸੀਮਿੰਟ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 2.91 ਅਰਬ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ। ਸ਼੍ਰੀ ਸੀਮਿੰਟ ਨੇ ਇੱਥੇ ਦੱਸਿਆ ਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਕੰਪਨੀ ਨੇ 1.11 ਅਰਬ ਰੁਪਏ ਦਾ ਮੁਨਾਫ਼ਾ ਕਮਾਇਆ ਸੀ।

Date:2009-07-28 Time:00:06:35


1   2   3   4   5   6   7   8   9   10  

page no.4

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009