Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 7 - 2009

ਐਲਿਜਾਬੇਥ ਦੀ ਸੁਰੱਖਿਆ 'ਚ ਦੋ ਸਿੱਖ

ਲੰਦਨ - ਬ੍ਰਿਟੇਨ ਦੀ ਮਹਾਂਰਾਣੀ ਐਲਿਜ਼ਾਬੇਥ ਦੇ ਸੁਰੱਖਿਆ ਦਸਤੇ ਵਿਚ ਪਹਿਲੀ ਵਾਰ ਦੋ ਸਿੱਖ ਫੌਜੀ ਵਿਖਾਈ ਦੇਣਗੇ।ਬਕਿੰਘਮ ਦੇ ਰਾਇਲ ਗਾਰਡਸ ਦੇ ਕਾਫਲੇ ਵਿਚ ਸ਼ਾਮਲ ਹੋਣ ਵਾਲੇ ਦੋ ਸਿੱਖ ਸਿਗਨਲੇਰ ਸਿਮਰਨਜੀਤ ਸਿੰਘ ਅਤੇ ਲਾਂਸ ਕਾਰਪੋਰਲ ਸਰਬਜੀਤ ਸਿੰਘ ਹਨ।

Date:2009-07-30 Time:00:13:26

ਮੀਰਾ ਦੇ ਸਵਾਗਤ ਲਈ ਪੁੱਜੇ ਸੀਨੇਟਰ

ਵਾਸ਼ਿੰਗਟਨ - ਭਾਰਤ ਅਤੇ ਅਮਰੀਕਾ ਵਿਚਕਾਰ ਡੂੰਘੇ ਹੁੰਦੇ ਰਿਸ਼ਤੇ ਇੱਕ ਵਾਰ ਮੁੜ ਤੋਂ ਉਸ ਵੇਲ੍ਹੇ ਉਜਾਗਰ ਹੋਏ ਜਦੋਂ ਨਵੀਂ ਨਿਯੁਕਤ ਭਾਰਤੀ ਰਾਜਦੂਤ ਮੀਰਾ ਸ਼ੰਕਰ ਦੇ ਸਨਮਾਣ ਵਿਚ ਕੈਪੀਟਲ ਹਿੱਲ ਵਿਖੇ ਆਯੋਜਿਤ ਸਵਾਗਤ ਸਮਾਰੋਹ ਵਿਚ ਅਨੇਕਾਂ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਸੀਨੇਟਰ ਸ਼ਾਮਲ ਹੋਏ।ਇਸ ਸਮਾਰੋਹ ਦੀ ਮੇਜ਼ਬਾਨੀ ਸੀਨੇਟ ਇੰਡੀਆ ਕਾਕਸ ਨੇ ਕੀਤੀ ਜਿਸ ਦਾ ਗਠਨ ਪੰਜ ਸਾਲ ਪਹਿਲਾਂ ਕੀਤਾ ਗਿਆ।

Date:2009-07-30 Time:00:13:25

ਲਾਰਾ ਦੀ ਭੈਣ 'ਨੌਕਰ' !

ਲਾਰਾ ਦੱਤਾ ਨੇ ਆਪਣੀ ਨਿੱਕੀ ਭੈਣ ਚੇਰਿਲ ਨੂੰ ਬਾਹਰ ਕਿਤੇ ਜਾ ਕੇ ਕੰਮ ਕਰਨ ਦੀ ਚਿੰਤਾ ਤੋਂ ਮੁਕਤ ਕਰ ਦਿੱਤਾ ਹੈ। ਲਾਰਾ ਦੀ ਭੈਣ ਚੇਰਿਲ ਨੇ ਡਰੈਸ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੈ। ਚੇਰਿਲ ਨੂੰ ਲਾਰਾ ਨੇ ਆਪਣੀ ਮੁੱਖ ਡਰੈਸ ਡਿਜ਼ਾਈਨਰ ਰੱਖ ਲਿਆ ਹੈ ਤੇ ਬਾਕਾਇਦਾ ਜਿਵੇਂ ਲਾਰਾ ਆਪਣੇ ਪ੍ਰਚਾਰ ਅਧਿਕਾਰੀ ਤੇ ਮੈਨੇਜਰ ਨੂੰ ਤਨਖਾਹ ਦਿੰਦੀ ਹੈ, ਉਵੇਂ ਹੀ ਮਹੀਨੇ ਬਾਅਦ ਚੇਰਿਲ ਨੂੰ ਤਨਖਾਹ ਦੇਵੇਗੀ। ਚੇਰਿਲ ਨੇ ਲਾਰਾ ਦੀ ਮਿਹਰਬਾਨੀ ਨਾਲ ਤਿੰਨ ਫ਼ਿਲਮਾਂ ਲਈ ਹੁਣ ਤੱਕ ਡਿਜ਼ਾਈਨਿੰਗ ਕੀਤੀ ਹੈ। ਹੁਣ ਲਾਰਾ ਵੱਲੋਂ ਸਟੇਜ ਸ਼ੋਆਂ ਲਈ ਵੀ ਉਸ ਦੀ ਦਿੱਖ ਨੂੰ ਸੰਵਾਰਨ ਦਾ ਕੰਮ ਚੇਰਿਲ ਨੂੰ ਦੇ ਦਿੱਤਾ ਗਿਆ ਹੈ।

Date:2009-07-30 Time:00:13:25

ਪ੍ਰੀਟੀ ਜ਼ਿੰਟਾ ਸੁਪਨਿਆਂ ਦੀ ਦੁਨੀਆ ਤੋਂ ਪਰ੍ਹੇ

ਇੰਡਸਟਰੀ 'ਚੋਂ ਇਕ ਕਿਸਮ ਦੀ ਪ੍ਰੀਟੀ ਜ਼ਿੰਟਾ ਗਾਇਬ ਸੀ। ਦੋ ਵਰ੍ਹਿਆਂ ਤੋਂ ਪ੍ਰੀਟੀ ਫ਼ਿਲਮਾਂ 'ਚ ਨਹੀਂ ਸੀ ਆ ਰਹੀ ਜਿਸ ਤਰ੍ਹਾਂ ਉਹ ਪਹਿਲਾਂ ਆ ਰਹੀ ਸੀ। ਹੁਣ ਕ੍ਰਿਕਟ ਨੂੰ ਛੱਡ ਮੁੜ ਪੁਰਾਣੇ ਫ਼ਿਲਮੀ ਧੰਦੇ 'ਚ ਮਿਸ ਜ਼ਿੰਟਾ ਪਰਤ ਆਈ ਹੈ। ਉਸ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਪਹਿਲਾਂ ਦੀ ਤਰ੍ਹਾਂ ਵਪਾਰਕ ਫ਼ਿਲਮਾਂ 'ਚ ਨਜ਼ਰ ਆਏਗੀ। 'ਮੈਂ ਔਰ ਮਿਸਿਜ਼ ਖੰਨਾ' 'ਚ ਆਈਟਮ ਗਰਲ ਬਣੀ ਪ੍ਰੀਟੀ ਨੇ ਫਰਹਾ ਖਾਨ ਦੇ ਨਿਰਦੇਸ਼ਨ 'ਚ ਲਟਕੇ-ਝਟਕੇ ਦਰਸ਼ਕਾਂ ਨੂੰ ਦਿਖਾਉਣੇ ਹਨ। ਖੁਦ ਨੂੰ ਪ੍ਰੇਰਿਤ ਕਰਨ ਲਈ ਲੀਕ ਤੋਂ ਹਟਵੇਂ ਸਿਨੇਮਾ ਵੱਲ ਉਹ ਗਈ ਸੀ। ਦਰਅਸਲ ਜ਼ਿੰਦਗੀ ਦੀ ਇਕ ਪਟੜੀ ਤੋਂ ਦੂਸਰੀ ਪਟੜੀ 'ਤੇ ਚੱਲਣ ਦਾ ਅਨੁਭਵ ਪ੍ਰੀਟੀ ਜ਼ਿੰਟਾ ਪ੍ਰਾਪਤ ਕਰ ਰਹੀ ਸੀ। ਲੋਕ ਜੋ ਮਰਜ਼ੀ ਕਹਿਣ 'ਵਿਦੇਸ਼' ਪ੍ਰੀਟੀ ਦੀਆਂ ਨਜ਼ਰਾਂ 'ਚ ਵਧੀਆ ਫ਼ਿਲਮ ਸੀ। ਘੱਟੋ-ਘੱਟ ਸ਼ਬਾਨਾ ਆਜ਼ਮੀ

Date:2009-07-30 Time:00:13:25

'ਦੇਵਦਾਸ' 'ਚ ਕੰਮ ਨਹੀਂ ਕਰਨਗੇ ਬੌਬੀ

ਆਪਣੇ ਰਿਸ਼ਤੇਦਾਰ ਅਭੈ ਦਿਓਲ ਵੱਲੋਂ ਫ਼ਿਲਮ 'ਪਾਵਰ ਆਫ਼ ਦਾ ਵੰਨ' ਦੀ ਸ਼ੂਟਿੰਗ ਸਮੇਂ ਸੰਨੀ, ਬੌਬੀ ਤੇ ਤਾਏ ਧਰਮਿੰਦਰ ਦੇ ਸਾਹਮਣੇ ਨਰਵਸ ਹੋਣ ਦੀ ਗੱਲ 'ਤੇ ਬੌਬੀ ਦਿਓਲ ਨੇ ਕਿਹਾ ਹੈ ਕਿ ਇਹ ਸੱਚਮੁੱਚ ਹੈਰਾਨਗੀ ਵਾਲੀ ਗੱਲ ਹੈ। ਵੈਸੇ ਨਰਵਸ ਤਾਂ ਬੌਬੀ ਵੀ ਫ਼ਿਲਮ 'ਅਪਨੇ' ਦੀ ਸ਼ੂਟਿੰਗ 'ਤੇ ਹੋ ਗਿਆ ਸੀ। ਹੁਣ ਉਹ ਜਾਣ ਚੁੱਕਾ ਹੈ ਕਿ ਕੈਮਰੇ ਮੂਹਰੇ ਇਕ ਕਿਰਦਾਰ ਲਈ ਅਭਿਨੈ ਕਰਦੇ ਸਮੇਂ ਰਿਸ਼ਤੇਦਾਰੀ ਤੇ ਮਾਂ, ਪਿਉ, ਭੈਣ-ਭਰਾ ਭੁੱਲ ਕੇ ਕੰਮ ਕਰੀਏ ਤਾਂ ਵਧੀਆ ਰਹਿੰਦਾ ਹੈ। ਪੂਰੇ ਦਸ ਸਾਲ ਨਿਰਦੇਸ਼ਕ ਅਨਿਲ ਸ਼ਰਮਾ ਨੇ ਧਰਮ-ਸੰਨੀ ਤੇ ਬੌਬੀ ਨੂੰ ਇਕੱਠਿਆਂ ਲੈ ਕੇ ਫ਼ਿਲਮ ਬਣਾਉਣ 'ਤੇ ਲਾ ਦਿੱਤੇ ਸਨ। ਬੌਬੀ ਦਿਓਲ ਅਨੁਸਾਰ ਸੱਚਮੁੱਚ ਤਿੰਨਾਂ ਨੂੰ ਇਕੱਠਿਆਂ ਲੈ ਕੇ ਫ਼ਿਲਮ ਬਣਾਉਣੀ ਕਠਿਨ ਹੈ।

Date:2009-07-30 Time:00:13:25

ਭਾਰਤ ਇੰਗਲੈਂਡ ਪਹਿਲਾ ਹਾਕੀ ਟੈਸਟ ਅੱਜ

ਚੇੱਨਈ - ਆਪਣੇ ਯੂਰਪ ਦੌਰੇ ਲਈ ਇੰਗਲੈਂਡ ਪੁੱਜੀ ਭਾਰਤੀ ਹਾਕੀ ਟੀਮ ਆਪਣਾ ਪਹਿਲਾ ਹਾਕੀ ਟੈਸਟ ਮੈਚ ਅੱਜ ਬਰਮਿੰਘਮ ਵਿਖੇ ਇੰਗਲੈਂਡ ਖਿਲਾਫ ਖੇਡੇਗੀ।ਇਹ ਮੈਚ ਭਾਰਤੀ ਹਾਕੀ ਟੀਮ ਹਾਲ ਵਿਚ ਜ਼ਖਮੀ ਹੋਏ ਗੋਲਚੀ ਬਲਜੀਤ ਸਿੰਘ ਤੋਂ ਬਿਨਾਂ ਖੇਡੇਗੀ ਜਿੰਨ੍ਹਾਂ ਦੀ ਅੱਖ ਦਾ ਇਲਾਜ ਜਾਰੀ ਹੈ।

Date:2009-07-30 Time:00:13:25

ਜੈਰਾਮ ਜਾਟ ਬਾਸਕਟਬਾਲ ਟੀਮ ਦੇ ਕਪਤਾਨ

ਨਵੀਂ ਦਿੱਲੀ - ਜੈਰਾਮ ਜਾਟ ਭਾਰਤ ਦੀ 12 ਮੈਂਬਰੀ ਬਾਸਕਟਬਾਲ ਟੀਮ ਦੀ ਅਗਵਾਈ ਕਰਨਗੇ।ਟੀਮ ਚੀਨ ਦੇ ਤਿਆਨਜਿਨ ਸ਼ਹਿਰ ਵਿਖੇ 6 ਤੋਂ 16 ਅਗਸਤ ਤੱਕ ਚੱਲਣ ਵਾਲੇ ਫੀਬਾ ਏਸ਼ੀਆਈ ਬਾਸਕੇਟ ਬਾਲ ਚੈਂਪੀਅਨਸ਼ਿਪ ਟੂਰਨਾਮੈਂਟ ਵਿਚ ਭਾਗ ਲਵੇਗੀ।

Date:2009-07-30 Time:00:13:25

ਕ੍ਰਿਸ਼ਮਾ ਕਪੂਰ ਲਕੀਰ ਦੀ ਫ਼ਕੀਰ

ਦੇਖਿਆ ਜਾਏ ਤਾਂ ਫ਼ਿਲਮਾਂ ਪੱਖੋਂ ਇਕ ਸਮੇਂ ਦੀ ਸਫ਼ਲ ਨਾਇਕਾ ਕ੍ਰਿਸ਼ਮਾ ਕਪੂਰ ਵਿਹਲੀ ਬੈਠੀ ਹੈ। ਵਿਹਲੀ ਬੈਠੀ ਕ੍ਰਿਸ਼ਮਾ ਨੂੰ ਸੁੱਝਿਆ ਕਿ ਟੀ. ਵੀ. 'ਤੇ ਆਉਣ ਵਾਲੇ ਤਰ੍ਹਾਂ-ਤਰ੍ਹਾਂ ਦੇ ਰਿਆਲਿਟੀ ਸ਼ੋਅਜ਼ ਘਰੇ ਖਾਲੀ ਬੈਠੀਆਂ ਅਭਿਨੇਤਰੀਆਂ ਦੇ ਰੁੱਝਣ ਲਈ ਲਾਹੇਵੰਦ ਹਨ। ਕ੍ਰਿਸ਼ਮਾ ਖੁਦ ਨੂੰ ਰੁਝੇਵੇਂ 'ਚ ਰੱਖਣਾ ਚਾਹੁੰਦੀ ਹੈ ਤੇ ਨਾਲ ਹੀ ਉਸ ਦਾ ਮੰਤਵ ਵੱਧ ਤੋਂ ਵੱਧ ਪੈਸੇ ਕਮਾਉਣਾ ਹੈ। ਬਾਕੀ ਉਹ ਇਹ ਵੀ ਜਾਣ ਚੁੱਕੀ ਹੈ ਕਿ ਵੱਡੇ ਪਰਦੇ 'ਤੇ ਹੁਣ ਉਸ ਨੂੰ ਮਨਪਸੰਦ ਭੂਮਿਕਵਾਂ ਕਿੱਥੇ ਮਿਲਣੀਆਂ ਹਨ। ਕ੍ਰਿਸ਼ਮਾ ਨੇ ਇਹ ਸਭ ਜਾਣ ਕੇ ਹੀ ਟੀ. ਵੀ. ਸ਼ੋਅ 'ਨੱਚ ਬੱਲੀਏ' ਕੀਤਾ ਸੀ ਤੇ ਇਸ ਸ਼ੋਅ 'ਚ ਉਹ ਜੱਜ ਬਣੀ ਸੀ। ਹੁਣ ਕ੍ਰਿਸ਼ਮਾ ਇਕ ਵਾਰ ਫਿਰ ਟੀ. ਵੀ. ਪਰਦੇ 'ਤੇ ਆਪਣਾ ਕ੍ਰਿਸ਼ਮਾ ਦਿਖਾ ਰਹੀ ਹੈ। ਇਸ ਸਮੇਂ ਉਸ ਕੋਲ ਟੀ. ਵੀ. ਸ਼ੋਅ 'ਹੱਸ ਬੱਲੀਏ' ਹੈ। ਕ੍ਰਿ

Date:2009-07-30 Time:00:13:25

ਕ੍ਰਿਸ਼ਮਾ ਕਪੂਰ ਨੂੰ ਮਹਿਮਾ ਦੇ ਟਿਪਸ

ਮਹਿਮਾ ਚੌਧਰੀ ਨੇ ਕ੍ਰਿਸ਼ਮਾ ਕਪੂਰ ਨੂੰ ਛੋਟੇ ਪਰਦੇ ਦੀ ਵੱਡੀ ਕਾਮਯਾਬੀ ਲਈ ਵਧਾਈ ਹੀ ਨਹੀਂ ਦਿੱਤੀ ਬਲਕਿ ਕਾਮਯਾਬੀ ਲਈ ਕੁਝ ਟਿਪਸ ਵੀ ਸਮਝਾਏ ਹਨ। ਮਹਿਮਾ ਨੇ ਕ੍ਰਿਸ਼ਮਾ ਨੂੰ ਧੀਰਜ ਰੱਖਣ ਤੇ ਪਿਆਰ ਨਾਲ ਚੱਲਣ ਦਾ ਗੁਰ ਸਿਖਾਇਆ ਹੈ। ਮਹਿਮਾ ਚੌਧਰੀ ਨਿਰਦੇਸ਼ਕ ਡੇਵਿਡ ਧਵਨ ਦੇ ਬਹੁਤ ਨਜ਼ਦੀਕ ਹੈ ਤੇ ਉਸ ਨੇ ਡੇਵਿਡ ਨੂੰ ਕਿਹਾ ਹੈ ਕਿ ਉਹ ਕ੍ਰਿਸ਼ਮਾ ਦੀ ਛੋਟੀ-ਮੋਟੀ ਗੱਲ ਦਾ ਗੁੱਸਾ ਨਾ ਮਨਾਏ। ਅੱਜਕਲ੍ਹ ਇੰਡਸਟਰੀ 'ਚ ਇਹੀ ਚਰਚਾ ਹੈ ਕਿ ਕ੍ਰਿਸ਼ਮਾ ਕਪੂਰ ਦੀ ਮੁੱਖ ਸਲਾਹਕਾਰ ਮਹਿਮਾ ਚੌਧਰੀ ਹੈ। ਮਹਿਮਾ ਵੀ ਕ੍ਰਿਸ਼ਮਾ ਦੇ ਕਹਿਣ 'ਤੇ ਸਲਮਾਨ ਖਾਨ ਦੇ ਸ਼ੋਅ 'ਦਸ ਕਾ ਦਮ' 'ਚ ਜਾਣ ਲਈ ਤਿਆਰ ਹੈ।

Date:2009-07-30 Time:00:13:25

ਉਮਰ ਦਾ ਨਾਂਅ ਨਹੀਂ ਸੂਚੀ 'ਚ : ਗ੍ਰਹਿ ਮੰਤਰੀ

ਕੇਂਦਰੀ ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅੱਬਦੁਲਾ ਨੂੰ ਕਲੀਨ ਚਿਟ ਦਿੰਦਿਆਂ ਕਿਹਾ ਕਿ ਸੈਕਸ ਕਾਂਡ ਦੇ ਆਰੋਪੀਆਂ ਦੀ ਕੇਂਦਰੀ ਜਾਂਚ ਬਿਊਰੋ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਂਅ ਨਹੀਂ ਹੈ।

Date:2009-07-30 Time:00:13:25

ਜੈਪੁਰ ਦੀ ਸਾਬਕਾ ਮਹਾਰਾਣੀ ਗਾਇਤ੍ਰੀ ਦੇਵੀ ਨਹੀਂ ਰਹੀ

ਜੈਪੁਰ - ਜੈਪੁਰ ਦੀ ਸਾਬਕਾ ਮਹਾਰਾਣੀ ਅਤੇ ਰਾਜਮਾਤਾ ਗਾਇਤ੍ਰੀ ਦੇਵੀ ਦਾ ਅੱਜ ਇੱਥੇ ਦਿਹਾਂਤ ਹੋ ਗਿਆ।ਉਹ 90 ਸਾਲਾਂ ਦੀ ਸੀ।ਉਹਨਾਂ ਦਾ ਦਿਹਾਂਤ ਹਸਪਤਾਲ ਵਿਖੇ ਹੋਇਆ ਜਿੱਥੇ ਉਹਨਾਂ ਨੂੰ ਛਾਤੀ ਵਿਚ ਫੈਲੇ ਸੰਕ੍ਰਮਣ ਮਗਰੋਂ ਲਿਆਂਦਾ ਗਿਆ ਸੀ।

Date:2009-07-30 Time:00:13:25

ਜਿੱਥੇ ਬ੍ਰੇਕਿੰਗ ਨਿਊਜ਼ ਦਿੰਦਾ ਹੈ 'ਅਲਕਾਇਦਾ'

ਇਸਲਾਮਾਬਾਦ - ਪਾਕਿਸਤਾਨ ਵਿਚ ਇੱਕ ਅਜਿਹਾ 'ਤਾਲੀਬਾਨ' ਆਇਆ ਹੈ ਜੋ ਲੋਕਾਂ ਨੂੰ ਸਤਾਉਣ ਦੀ ਬਜਾਏ ਹਸਾਉਣ ਦਾ ਕੰਮ ਕਰ ਰਿਹਾ ਹੈ।ਖਾਸ ਗੱਲ ਇਹ ਹੈ ਕਿ ਕੋਈ ਸੰਗਠਨ ਨਾ ਹੋਕੇ ਇਹ ਇੱਕ ਟੀਵੀ ਚੈਨਲ ਟੀ ਹੈ।

Date:2009-07-30 Time:00:13:24

ਰੋਕ 'ਤੇ ਸੰਕਲਪਬੱਧ ਹਨ ਰੱਡ

ਸਿਡਨੀ - ਆਸਟ੍ਰੇਲੀਆਈ ਪ੍ਰਧਾਨ ਮੰਤਰੀ ਕੇਵਿਨ ਰਡ ਨੇ ਇੱਥੇ ਕਿਹਾ ਕਿ ਦੇਸ਼ ਵਿਚ ਸਮਲਿੰਗੀ ਵਿਆਹਾਂ ਉੱਪਰ ਲੱਗੀ ਰੋਕ ਨੂੰ ਉਹਨਾਂ ਦੀ ਪਾਰਟੀ ਦੇ ਦਬਾਅ ਦੇ ਬਾਵਜੂਦ ਨਹੀਂ ਹਟਾਇਆ ਜਾਵੇਗਾ।

Date:2009-07-30 Time:00:13:24

ਸਵਾਇਨ ਫਲੂ ਤੋਂ 1.2 ਲੱਖ ਪ੍ਰਭਾਵਿਤ

ਸੰਰਾ - ਸੰਰਾ ਦੀ ਇੱਕ ਏਜੰਸੀ ਮੁਤਾਬਕ ਐਚ1ਐਨ1 ਫਲੂ ਦੇ ਹੁਣ ਤੱਕ 1.2 ਲੱਖ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਿੰਨ੍ਹਾਂ ਵਿਚ ਸੱਭ ਤੋਂ ਵੱਧ 12 ਤੋਂ 17 ਸਾਲ ਦੀ ਉਮਰ ਦੇ ਮਾਮਲੇ ਹਨ।

Date:2009-07-30 Time:00:13:24

ਡੇਰਾ ਪ੍ਰੇਮੀ ਦੀ ਹੱਤਿਆ, ਮਾਨਸਾ 'ਚ ਤਨਾਅ

ਮਾਨਸਾ ਸ਼ਹਿਰ ਦੇ ਵਿੱਚ ਅੱਜ ਉਸ ਵੇਲੇ ਤਨਾਅ ਫੈਲ ਗਿਆ, ਜਦੋਂ ਕੱਲ੍ਹ ਹੋਈ ਡੇਰਾ ਪ੍ਰੇਮੀ ਦੀ ਹੱਤਿਆ ਦੇ ਬਾਅਦ ਅੱਜ ਰੋਸ਼ ਪ੍ਰਗਟ ਕਰਨ ਸੜਕਾਂ ਉੱਤੇ ਉਤਰੇ ਡੇਰਾ ਪ੍ਰੇਮੀਆਂ ਨੇ ਡੇਢ ਦਰਜਨ ਦੇ ਕਰੀਬਨ ਬੱਸਾਂ ਨੂੰ ਭੰਨਤੋੜ੍ਹ ਕਰਕੇ ਨੁਕਸਾਨ ਪਹੁੰਚਾਇਆ, ਅਤੇ ਤਿੰਨ ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

Date:2009-07-30 Time:00:13:24

ਗੀਤ ਤਾਂ ਸੁੰਦਰ ਹੈ, ਫ਼ਿਲਮ ਦਾ ਪਤਾ ਨਹੀਂ

ਅਜੇ ਫ਼ਿਲਮ 'ਮਾਏ ਨੇਮ ਇਜ਼ ਖਾਨ' ਬਾਰੇ ਬਹੁਤ ਸਾਰੀਆਂ ਖ਼ਬਰਾਂ ਆਉਣੀਆਂ ਬਾਕੀ ਹਨ, ਪਰ ਇਸ ਸਮੇਂ ਇੱਕ ਖ਼ਬਰ ਆਈ ਹੈ ਕਿ ਫ਼ਿਲਮ ਵਿੱਚ ਰਾਹਤ ਫਤੇਹ ਅਲੀ ਖਾਨ ਦਾ ਇੱਕ ਗੀਤ ਸ਼ਾਮਿਲ ਹੈ। ਇਸ ਨੂੰ ਫਿਲਹਾਲ 'ਸਜਦਾ' ਕਿਹਾ ਜਾ ਰਿਹਾ ਹੈ।

Date:2009-07-29 Time:00:16:53

ਰਵੀਨਾ ਫਿਰ ਫ਼ਿਲਮਾਂ ਵਿੱਚ

ਇਹ ਖ਼ਬਰ ਤਾਂ ਪਹਿਲਾਂ ਹੀ ਆ ਚੁਕੀ ਹੈ ਕਿ ਅਭਿਨੇਤਰੀ ਰਵੀਨਾ ਟੰਡਨ ਵਿਆਹ ਦੇ ਬਾਅਦ ਆਪਣੀ ਦੂਜੀ ਅਭਿਨੈ ਯਾਤਰਾ ਸ਼ੁਰੂ ਕਰ ਚੁਕੀ ਹੈ। ਸੰਨ 1991 ਤੋਂ ਫ਼ਿਲਮਾਂ ਵਿੱਚ ਕੰਮ ਕਰ ਰਹੀ ਰਵੀਨਾ ਦੇ ਅਨੁਸਾਰ ਆਪਣੀ ਇਸ ਵਾਪਸੀ ਨਾਲ ਉਹ ਖੁਸ਼ ਹਨ।

Date:2009-07-29 Time:00:16:53

ਕੈਨਨ ਇੰਡੀਆ ਕਰੇਗੀ 200 ਕਰੋੜ ਦਾ ਨਿਵੇਸ਼

ਮੁੰਬਈ - ਡਿਜੀਟਲ ਉਪਕਰਨ ਬਣਾਉਣ ਵਾਲੀ ਕੰਪਨੀ ਕੈਨਨ ਇੰਡੀਆ ਨੇ ਕਰੀਬ 100 ਨਵੇਂ ਉਤਪਾਦ ਲਾਂਚ ਕਰਨ ਅਤੇ ਵਿਗਿਆਪਨ ਦੇ ਸਬੰਧ 'ਚ 200 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਕੈਨਨ ਇੰਡੀਆ ਪ੍ਰਾਈਵੇਟ ਲਿਮਿਟੇਡ ਦੇ ਪ੍ਰਧਾਨ ਅਤੇ ਮੁੱਖ ਕਾਰਜ ਅਧਿਕਾਰੀ ਕੇਨਸਾਕੂ ਕੋਨਿਸ਼ੀ ਨੇ ਪੀਟੀਆਈ ਨੂੰ ਦੱਸਿਆ ਕਿ 'ਸਾਡੇ ਕੋਲ ਇਸ ਸਾਲ ਭਾਰਤੀ ਪਰਿਚਾਲਨ ਲਈ 100 ਕਰੋੜ ਰੁਪਏ ਦੇ ਪੂੰਜੀ ਖਰਚ ਦੀ ਯੋਜਨਾ ਹੈ, ਜਿਸ 'ਚ ਕਰੀਬ 100 ਉਤਪਾਦਾਂ ਨੂੰ ਲਾਂਚ ਕਰਨਾ ਵੀ ਸ਼ਾਮਿਲ ਹੈ। ਇਹ ਨਕਦ ਅਧਾਰਿਤ ਨਿਵੇਸ਼ ਹੈ।'

Date:2009-07-29 Time:00:16:51

ਏਅਰਏਸ਼ੀਆ ਦੀ ਤ੍ਰਿਚੀ ਲਈ ਦੂਜੀ ਉਡਾਨ

ਕੁਆਲਾਲੰਪੁਰ- ਮਲੇਸ਼ੀਆ ਦੀ ਹਵਾਈ ਸੇਵਾ ਪ੍ਰਦਾਨ ਕਰਨ ਵਾਲੀ ਏਅਰਏਸ਼ੀਆ ਨੇ ਕੁਆਲਾਲੰਪੁਰ ਤੋਂ ਤਿਰੂਚਿਰਾਪੱਲੀ 'ਤ੍ਰਿੱਚੀ' ਦੇ ਲਈ ਇੱਕ ਨਵੀਂ ਰੋਜ਼ਾਨਾ ਉਡਾਨ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ, ਜੋ ਸਤੰਬਰ ਦੀ ਪਹਿਲੀ ਤਾਰੀਖ਼ ਤੋਂ ਸ਼ੁਰੂ ਹੋਵੇਗੀ।

Date:2009-07-29 Time:00:16:51

ਕਿੰਗਸ ਆਫ਼ ਫਾਈਟਰਸ XII

ਐਸਐਨਕੇ ਪਲੇਮੋਰ ਡੈਵਲਪਰ ਦੁਆਰਾ ਬਣਾਇਆ ਗਿਆ ਅਤੇ ਐਸਐਨਕੇ ਪਲੇਮੋਰ ਅਤੇ ਇਗਿਨਟੈਂਸ਼ਨ ਇੰਟਰਟੇਨਮੈਂਟ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਇਹ ਗੇਮ ਕਿੰਗਸ ਆਫ਼ ਫਾਈਟਰਸ ਸੀਰੀਜ਼ ਦੀ ਅਗਲੀ ਕੜੀ ਹੈ। ਇਸ ਗੇਮ ਨੂੰ ਪਲੇਸਟੇਸ਼ਨ 3 ਅਤੇ ਐਕਸਬਾਕਸ 360 'ਤੇ ਖੇਡਿਆ ਜਾ ਸਕਦਾ ਹੈ। ਇਹ ਗੇਮ ਸਿੰਗਲ ਪਲੇਅਰ ਮੋਡ ਅਤੇ ਮਲਟੀ ਪਲੇਅਰ ਮੋਡ ਵਿੱਚ ਖੇਡਿਆ ਜਾਂਦਾ ਹੈ।

Date:2009-07-29 Time:00:16:51

ਤਾਲਿਬਾਨ ਨਾਲ ਗੱਲਬਾਤ ਦੀ ਇੱਛਾ : ਕਰਜਈ

ਨਿਊਯਾਰਕ- ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜਈ ਨੇ ਦੇਸ਼ ਵਿੱਚ ਆਉਂਦੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਸੰਘਰਸ਼ ਵਿਰਾਮ ਦੀ ਪੇਸ਼ਕਸ਼ ਕੀਤੀ ਹੈ ਅਤੇ ਤਾਲਿਬਾਨ ਦੇ ਕੁੱਝ ਮੈਂਬਰਾਂ ਨਾਲ ਗੱਲਬਾਤ ਦੀ ਜਰੂਰਤ ਨੂੰ ਵੀ ਪ੍ਰਗਟਾਇਆ।

Date:2009-07-29 Time:00:16:51

ਅੱਬਦੁਲਾ ਨੇ ਕੀਤਾ ਅਸਤੀਫ਼ਾ ਦੇਣ ਦਾ ਫੈਸਲਾ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅੱਬਦੁਲਾ ਨੇ ਸੈਕਸ ਸਕੈਂਡਲ ਵਿੱਚ ਸ਼ਾਮਿਲ ਹੋਣ ਦੇ ਵਿਰੋਧੀ ਦਲ ਪੀਡੀਪੀ ਦੁਆਰਾ ਲਗਾਏ ਗਏ ਆਰੋਪ ਦੇ ਬਾਅਦ ਅੱਜ ਅਸਤੀਫ਼ਾ ਦੇਣ ਦੀ ਘੋਸ਼ਣਾ ਕੀਤੀ ।

Date:2009-07-29 Time:00:16:51

ਕੇਂਦਰ ਸਰਕਾਰ ਨੇ ਜੁਟਾਈ ਉਧਾਰੀ : ਆਰਬੀਆਈ

ਮੁੰਬਈ- ਕੇਂਦਰ ਸਰਕਾਰ ਨੇ ਪਿਛਲੀ 27 ਜੁਲਾਈ ਤੱਕ ਮਾਰਕਿਟ ਤੋਂ 167911 ਕਰੋੜ ਰੁਪਏ ਦੀ ਉਧਾਰੀ ਜੁਟਾਈ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਡੀ ਸੁੱਬਾਰਾਵ ਨੇ ਸਾਲਾਨਾ ਮੁਦਰਾ ਸਬੰਧਤ ਨੀਤੀ ਦੀ ਪਹਿਲੀ ਤਿਮਾਹੀ ਸਮੀਖਿਆ ਰਿਪੋਰਟ ਵਿੱਚ ਕਿਹਾ ਕਿ ਸਤੰਬਰ ਤੱਕ ਸਰਕਾਰ ਦੇ ਮਾਰਕਿਟ ਤੋਂ 98000 ਕਰੋੜ ਰੁਪਏ ਦੀ ਉਧਾਰੀ ਜੁਟਾਉਣ ਦਾ ਅਨੁਮਾਨ ਹੈ।

Date:2009-07-29 Time:00:16:51

ਟਾਈਮ ਵਾਰਨਰ ਨੇ ਖਰੀਦੀ ਹਿੱਸੇਦਾਰੀ

ਨਿਊਯਾਰਕ- ਟਾਈਮ ਵਾਰਨਰ ਨੇ ਏਓਐੱਲ ਵਿੱਚ ਗੂਗਲ ਦੀ ਪੰਜ ਪ੍ਰਤੀਸ਼ਤ ਹਿੱਸੇਦਾਰੀ 28.30 ਕਰੋੜ ਡਾਲਰ ਵਿੱਚ ਖਰੀਦ ਲਈ ਹੈ। ਏਓਐੱਲ ਨੇ ਅਮਰੀਕੀ ਸਕਿਊਰਿਟੀਜ਼ ਐਂਡ ਐਕਸਚੇਂਜ ਨੂੰ ਦੱਸਿਆ ਕਿ ਪਿਛਲੀ ਅੱਠ ਜੁਲਾਈ ਨੂੰ ਟਾਈਮ ਵਾਰਨਰ ਨੇ ਗੂਗਲ ਤੋਂ ਹਿੱਸੇਦਾਰੀ ਖਰੀਦ ਲਈ।

Date:2009-07-29 Time:00:16:51

ਅੱਬਦੁਲਾ ਨੇ ਸੌਂਪਿਆ ਅਸਤੀਫ਼ਾ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪਹਿਲੇ ਨੌਜਵਾਨ ਮੁੱਖ ਮੰਤਰੀ ਉਮਰ ਅੱਬਦੁਲਾ ਨੇ ਨੈਤਿਕਤਾ ਵਿਖਾਉਂਦੇ ਹੋਏ ਆਪਣਾ ਅਸਤੀਫ਼ਾ ਅੱਜ ਰਾਜਪਾਲ ਐੱਨਐੱਨ ਵੋਹਰਾ ਨੂੰ ਸੌਂਪ ਦਿੱਤਾ। ਉਮਰ ਨੇ ਇਹ ਕਦਮ ਪੀਡੀਪੀ ਦੀ ਸੀਨੀਅਰ ਨੇਤਾ ਦੁਆਰਾ ਉਹਨਾਂ ਉੱਤੇ ਲਗਾਏ ਇੱਕ ਗੰਭੀਰ ਆਰੋਪ ਦੇ ਬਾਅਦ ਉਠਾਇਆ।

Date:2009-07-29 Time:00:16:51


1   2   3   4   5   6   7   8   9   10  

page no.3

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009