Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 7 - 2009

ਪਵਾਰ ਨੇ ਬਰਕਰਾਰ ਰੱਖੀ ਚੁਣੌਤੀ

ਨਵੀਂ ਦਿੱਲੀ - ਆਕਲੈਂਡ ਵਿਖੇ ਜ਼ਾਰੀ ਨਿਊਜ਼ੀਲੈਂਡ ਓਪਨ ਗ੍ਰਾਂ ਪ੍ਰੀ ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਇਨਲ ਵਿਚ ਪੁੱਜ ਕੇ ਭਾਰਤੀ ਬੈਡਮਿੰਟਨ ਖਿਡਾਰੀ ਆਨੰਦ ਪਵਾਰ ਨੇ ਭਾਰਤੀ ਚੁਣੌਤੀ ਬਰਕਰਾਰ ਰੱਖੀ ਹੈ।

Date:2009-07-31 Time:00:01:22

ਸ਼ਿਲਪਾ ਨੇ ਵਿਗਿਆਪਨ ਦੀ ਸ਼ੂਟਿੰਗ ਕੀਤੀ

ਰਾਜਸਥਾਨ ਵਿੱਚ ਅਜਮੇਰ ਜਿਲ੍ਹੇ ਦੇ ਤਿਲੋਨੀਆ ਪਿੰਡ ਵਿੱਚ ਮਸ਼ਹੂਰ ਫ਼ਿਲਮ ਅਭਿਨੇਤਰੀ ਸ਼ਿਲਪਾ ਸ਼ੇੱਟੀ ਨੇ ਇੱਕ ਵਿਗਿਆਪਨ ਫ਼ਿਲਮ ਦੀ ਸ਼ੂਟਿੰਗ ਕੀਤੀ।

Date:2009-07-31 Time:00:01:22

ਕਿੰਨ੍ਹੀ ਬੁਰੀ ਐਕਟਰ ਸੀ ਮੈਂ: ਪ੍ਰਿਅੰਕਾ

ਆਪਣੇ ਦਮਦਾਰ ਅਭਿਨੈ ਦੁਆਰਾ ਮਸ਼ਹੂਰ ਹੋ ਚੁਕੀ ਪ੍ਰਿਅੰਕਾ ਚੋਪੜਾ ਨੇ ਇੱਕ ਇੰਟਰਵਿਊ ਵਿੱਚ ਆਪਣੇ ਬੀਤੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਹੈ ਛੇ ਸਾਲ ਪਹਿਲਾ ਫ਼ਿਲਮ 'ਅੰਦਾਜ' ਵਿੱਚ ਉਹਨਾਂ ਨੇ ਉਹ ਅੱਜ ਦੇ ਮੁਕਾਬਲੇ ਠੀਕ ਨਹੀਂ ਸੀ।

Date:2009-07-31 Time:00:01:22

ਡੀਐੱਮਆਰਸੀ ਨੂੰ ਅਦਾਲਤੀ ਨੋਟਿਸ

ਨਵੀਂ ਦਿੱਲੀ- ਦਿੱਲੀ ਉੱਚ ਅਦਾਲਤ ਨੇ ਗ੍ਰੇਟਰ ਕੈਲਾਸ਼ ਦੇ ਰੈਜੀਡੰਟ ਵੈਲਫੇਅਰ ਐਸੋਸੀਏਸ਼ਨ ਦੀ ਅਪੀਲ ਉੱਤੇ ਸੁਣਵਾਈ ਕਰਦਿਆਂ ਦਿੱਲੀ ਮੈਟਰੋ ਰੇਲ ਨਿਗਮ ਨੂੰ ਅੱਜ ਨੋਟਿਸ ਜਾਰੀ ਕੀਤਾ। ਇਹ ਨੋਟਿਸ ਮੁੱਖ ਜੱਜ ਏਪੀ ਸ਼ਾਹ ਅਤੇ ਨਿਆਂਮੂਰਤੀ ਮਨਮੋਹਨ ਦੀ ਬੈਂਚ ਨੇ ਅਪੀਲ ਉੱਤੇ ਸੁਣਵਾਈ ਕਰਦਿਆਂ ਜਾਰੀ ਕੀਤਾ।

Date:2009-07-31 Time:00:01:22

ਕੇਂਦਰ ਦੀ ਨਿਖੇਧੀ ਬੰਦ ਕਰੇ ਸੁਖਬੀਰ : ਖੰਗੂੜਾ

ਚੰਡੀਗੜ੍ਹ - ਹਲਕਾ ਕਿਲ੍ਹਾ ਰਾਏਪੁਰ ਤੋਂ ਕਾਂਗਰਸੀ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ ਸੁਖਬੀਰ ਸਿੰਘ ਬਾਦਲ ਦੀ ਨਿਖੇਧੀ ਭਰੇ ਪ੍ਰਚਾਰ ਦੀ ਆਲੋਚਨਾ ਕਰਦਿਆਂ ਛੋਟੇ ਬਾਦਲ ਤੋਂ ਆਪਣਾ ਏਜੰਡਾ ਪੇਸ਼ ਕਰਨ ਦ ਈ ਮੰਗ ਕੀਤੀ ਅਤੇ ਇਸਦੇ ਨਾਲ ਕਿਹਾ ਕਿ ਸੁਖਬੀਰ ਨੂੰ ਹਮੇਸ਼ਾ ਦੇ ਲਈ ਕੇਂਦਰ ਦੀ ਨਿਖੇਧੀ ਅਤੇ ਆਲੋਚਨਾ ਬੰਦ ਕਰ ਦੇਣੀ ਚਾਹੀਦੀ ਹੈ।

Date:2009-07-31 Time:00:01:22

ਮਊ ਵਿੱਚ ਫਿਲਹਾਲ ਸ਼ਾਂਤੀ, ਚੱਪੇ ਚੱਪੇ 'ਤੇ ਪੁਲਿਸ

ਮਊ- ਉੱਤਰ ਪ੍ਰਦੇਸ਼ ਦੇ ਸੰਵੇਦਨਸ਼ੀਲ ਮਊ ਜਿਲ੍ਹੇ ਵਿੱਚ ਕੱਲ੍ਹ ਹੋਈ ਹਿੰਸਾ ਦੇ ਬਾਅਦ ਅੱਜ ਤਨਾਅਪੂਰਨ ਸ਼ਾਂਤੀ ਬਣੀ ਹੋਈ ਹੈ, ਪਰੰਤੂ ਚੱਪੇ ਚੱਪੇ ਉੱਤੇ ਪੁਲਿਸ ਤਾਇਨਾਤ ਕੀਤੀ ਹੋਈ ਹੈ।

Date:2009-07-31 Time:00:01:21

ਚੀਨ 'ਚ ਭਾਰੀ ਮੀਂਹ, 66 ਮਰੇ

ਪੇਈਚਿੰਗ- ਚੀਨ ਦੇ ਦੱਖਣੀ ਹਿੱਸਿਆਂ ਵਿੱਚ ਭਾਰੀ ਮੀਂਹ ਦੇ ਕਾਰਣ ਆਏ ਹੜ੍ਹ ਅਤੇ ਭੂਮੀ ਖਿਸਕਣ ਨਾਲ ਹੁਣ ਤੱਕ 66 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜਾਰਾਂ ਲੋਕਾਂ ਨੂੰ ਆਪਣੇ ਘਰ ਛੱਡਕੇ ਜਾਣੇ ਪਏ ਹਨ । ਚੀਨ ਦੀ ਨਿਊਜ਼ ਏਜੰਸੀ ਸ਼ਿੰਹੁਆ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ।

Date:2009-07-31 Time:00:01:21

ਅਮਰੀਕਾ ਵੀ ਭਾਰਤੀ ਨਕਸ਼ੇ ਕਦਮ 'ਤੇ ਤੁਰੇ

ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰਦੂਸ਼ਣ ਘਟ ਕਰਨ ਅਤੇ ਆਮ ਜਨਤਾ ਦੀ ਬਿਹਤਰੀ ਲਈ ਅਮਰੀਕਾ ਨੂੰ ਵੀ ਭਾਰਤ ਵਾਂਗ ਰੇਲਵੇ ਤੇ ਸੜਕੀ ਜਨਤਕ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ|

Date:2009-07-31 Time:00:01:21

ਦਾਉਦ ਨੂੰ ਨਹੀਂ ਸੌਂਪੇਗਾ ਪਾਕਿ!

ਨਵੀਂ ਦਿੱਲੀ - ਭਾਰਤੀ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਅੱਜ ਰਾਜਸਭਾ ਵਿਚ ਕਿਹਾ ਕਿ ਭਾਰਤ ਲਗਾਤਾਰ ਪਾਕਿਸਤਾਨ ਤੋਂ 1993 ਦੇ ਬੰਬ ਧਮਾਕਿਆਂ ਦੇ ਆਰੋਪੀ ਦਾਉਦ ਇਬ੍ਰਾਹਿਮ ਅਤੇ 26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਸਮੇਤ ਲਗਭੱਗ 42 ਲੋਕਾਂ ਨੂੰ ਸੌਂਪੇ ਜਾਣ ਦੀ ਮੰਗ ਕਰਦਾ ਆ ਰਿਹਾ ਹੈ ਪਰ ਇਸਲਾਮਾਬਾਦ ਨੇ ਭਾਰਤ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Date:2009-07-31 Time:00:01:21

50 ਦੇ ਹੋਏ ਸੰਜੇ ਦੱਤ

ਸੰਜੇ ਦੱਤ ਅੱਜ ਆਪਣੀ ਉਮਰ ਦੀ ਗੋਲਡਨ ਜੁਬਲੀ ਪੂਰੀ ਕਰ ਰਹੇ ਹਨ। 29 ਜੁਲਾਈ, 2009 ਨੂੰ ਉਹ 50 ਸਾਲ ਦੇ ਪੂਰੇ ਹੋ ਗਏ ਹਨ। ਸੰਜੇ ਇਸ ਵਾਰ ਧੂਮ-ਧਾਮ ਨਾਲ ਜਨਮਦਿਨ ਨਹੀਂ ਮਨਾ ਰਹੇ ਹਨ, ਕਿਉਂਕਿ ਉਹਨਾਂ ਦੇ ਵੱਡੇ ਭਰਾ ਵਰਗੇ ਅਮਰ ਸਿੰਘ ਦੀ ਸਿਹਤ ਖਰਾਬ ਹੈ। ਸੰਜੇ ਲਈ ਅਮਰ ਸਿੰਘ ਵਰਤਮਾਨ ਵਿੱਚ ਬਹੁਤ ਖਾਸ ਹਨ। ਉਹ ਅੱਜ ਦਾ ਦਿਨ ਕੇਪਟਾਊਨ 'ਚ 'ਨੋ ਪ੍ਰੌਬਲਮ' ਦੀ ਸ਼ੂਟਿੰਗ ਕਰ ਕੇ ਵਤੀਤ ਕਰਨਗੇ ਅਤੇ ਸ਼ਾਇਦ ਰਾਤ ਨੂੰ ਇੱਕ ਛੋਟੀ ਜਿਹੀ ਪਾਰਟੀ ਦਾ ਆਯੋਜਨ ਹੋਵੇਗਾ।

Date:2009-07-30 Time:00:13:28

ਲਾਹੌਰ 'ਚ ਸ਼ੂਟਿੰਗ ਕਰਨਗੇ ਮਹੇਸ਼ ਭੱਟ

ਫ਼ਿਲਮਕਾਰ ਮਹੇਸ਼ ਭੱਟ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਕਰਨਗੇ। ਭੱਟ ਦੀ ਇਹ ਫ਼ਿਲਮ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਪਿਆਰ ਦੀ ਕਹਾਣੀ 'ਤੇ ਆਧਾਰਿਤ ਹੋਵੇਗੀ। ਫ਼ਿਲਮ 'ਚ ਪਾਕਿਸਤਾਨੀ ਗਾਇਕ ਨੌਮਦ ਮੁੱਖ ਕਿਰਦਾਰ ਨਿਭਾਉਣਗੇ। ਹਾਲੇ ਤੱਕ ਫ਼ਿਲਮ ਦੇ ਨਾਂਅ ਬਾਰੇ ਫ਼ੈਸਲਾ ਨਹੀਂ ਕੀਤਾ ਗਿਆ। ਇਸ ਫ਼ਿਲਮ ਦਾ ਨਿਰਦੇਸ਼ਨ ਮੋਹਿਤ ਸੂਰੀ ਕਰਨਗੇ। ਫ਼ਿਲਮ ਦੇ ਬਾਰੇ ਗੱਲਬਾਤ ਕਰਦਿਆਂ ਮਹੇਸ਼ ਭੱਟ ਨੇ ਕਿਹਾ ਕਿ ਇਸ ਦੀ ਕਹਾਣੀ ਇਕ ਹਿੰਦੂ ਲੜਕੀ ਅਤੇ ਇਕ ਮੁਸਲਿਮ ਲੜਕੇ ਦੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਦਾ ਨਾਇਕ ਜਿਥੇ ਪਾਕਿਸਤਾਨੀ ਹੋਵੇਗਾ ਉਥੇ ਨਾਇਕਾ ਭਾਰਤੀ ਹੋਵੇਗੀ।

Date:2009-07-30 Time:00:13:28

ਪਰੇਸ਼ਾਨ ਹੈ ਦੀਪਿਕਾ ਪਾਦੁਕੋਣ

ਦੀਪਿਕਾ ਪਾਦੁਕੋਣ ਨੂੰ ਸਮਝ 'ਚ ਨਹੀਂ ਆਉਂਦਾ ਹੈ ਕਿ ਜਦੋਂ ਵੀ ਕਿਸੇ ਫਿਲਮ 'ਚ ਕਿਸਿੰਗ ਸੀਨ ਹੁੰਦੇ ਹਨ ਤਾਂ ਲੋਕ ਤੌਬਾ ਕਿਉਂ ਮਚਾਉਣ ਲੱਗਦੇ ਹਨ। ਕਿਉਂ ਚਾਰੇ ਪਾਸੇ ਇਸ ਗੱਲ ਦੀ ਚਰਚਾ ਹੋਣ ਲੱਗਦੀ ਹੈ ਕਿ ਐਕਸ ਹੀਰੋ ਨੇ ਵਾਈ ਹੀਰੋਇਨ ਨੂੰ ਜ਼ੈਡ ਵਾਰ ਚੁੰਬਨ ਦਿੱਤੇ? ਰਣਬੀਰ ਦੀ ਗਰਲਫ੍ਰੈਂਡ ਇੱਥੇ ਹੀ ਬਸ ਨਹੀਂ ਕਰਦੀ। ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਦਰਸ਼ਕਾਂ ਨੂੰ ਹੁਣ ਵੱਡਾ ਹੋਣਾ ਚਾਹੀਦਾ ਹੈ। ਚੁੰਬਨ ਇੱਕ ਆਮ ਗੱਲ ਹੈ। ਅਸੀਂ ਹਾਲੀਵੁੱਡ ਫਿਲਮਾਂ ਦੀ ਗੱਲ ਕਰਦੇ ਹਾਂ ਅਤੇ ਚੁੰਬਨ ਦੇ ਸਮੇਂ ਬਦਲ ਜਾਂਦੇ ਹਾਂ। 'ਓਮ ਸ਼ਾਂਤੀ ਓਮ' ਦੀ ਸ਼ਾਂਤੀ ਇਸ ਲਈ ਅਸ਼ਾਂਤੀ ਮਚਾ ਰਹੀ ਹੈ, ਕਿਉਂਕਿ ਉਹਨਾਂ ਦੀ 'ਲਵ ਆਜ ਕਲ' 31 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਸੁਣਨ 'ਚ ਆਇਆ ਹੈ ਕਿ ਦੀਪਿਕਾ ਅਤੇ ਸੈਫ਼ ਵਿਚਕਾਰ ਇਸ ਫਿਲਮ 'ਚ ਪੰਜ ਚੁੰਬਨ ਦ੍ਰਿਸ਼ ਹਨ।

Date:2009-07-30 Time:00:13:28

ਆਨਲਾਈਨ ਟ੍ਰੇਡਿੰਗ ਕਰੇਗੀ ਡੀਐੱਸਈ

ਪਟਨਾ- ਦਿੱਲੀ ਸਟਾਕ ਐਕਸਚੇਂਜ ਜਲਦ ਹੀ ਆਪਣੀ ਆਲਾਈਨ ਟ੍ਰੇਡਿੰਗ ਪਲੇਟਫਾਰਮ ਦਾ ਸ਼ੁਭ ਆਰੰਭ ਫਾਈਨੈਨਸ਼ੀਅਲ ਟੈਕਨੋਲੋਜੀ ਇੰਡੀਆ ਦੇ ਸਹਿਯੋਗ ਨਾਲ ਕਰੇਗਾ।

Date:2009-07-30 Time:00:13:26

ਰਿਲਾਇੰਸ ਪਾਵਰ ਜੁਟਾਵੇਗੀ 200 ਅਰਬ ਡਾਲਰ

ਰਿਲਾਇੰਸ ਪਾਵਰ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਵਿੱਚ ਆਪਣੀ ਬਿਜਲੀ ਪ੍ਰੋਜੈਕਟਾਂ ਦੇ ਲਈ 200 ਅਰਬ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਹੈ।

Date:2009-07-30 Time:00:13:26

ਦੱਖਣੀ ਏਸ਼ੀਆ 'ਚ ਹੋਵੇਗਾ ਜਲਦ ਸੁਧਾਰ

ਮੁੰਬਈ- ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦੇ ਅਨੁਸਾਰ ਘਰੇਲੂ ਬੱਚਤਾਂ ਨੂੰ ਪਹਿਲ ਦੇਣ ਅਤੇ ਅਸਥਿਰ ਪੂੰਜੀ ਪ੍ਰਵਾਹ ਉੱਤੇ ਨਿਰਭਰਤਾ ਘੱਟ ਰੱਖਣ ਨਾਲ ਦੱਖਣੀ ਏਸ਼ੀਆਈ ਦੇਸ਼ਾਂ ਦੀ ਅਰਥ ਵਿਵਸਥਾ ਵਿੱਚ ਤੇਜੀ ਨਾਲ ਸੁਧਾਰ ਦੇ ਮੱਦੇਨਜ਼ਰ ਕਈ ਅਰਥਸ਼ਾਸਤਰੀ ਇਹਨਾਂ ਦੇਸ਼ਾਂ ਵਿੱਚ ਕੌਮਾਂਤਰੀ ਆਰਥਿਕ ਤੰਗੀ ਸਮਾਪਤ ਹੋਣ ਦੇ ਸੰਕੇਤ ਵੇਖ ਰਹੇ ਹਨ।

Date:2009-07-30 Time:00:13:26

ਬੈਂਕ ਆਫ਼ ਇੰਡੀਆ ਨੇ ਜੁਟਾਇਆ ਧਨ

ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਬੈਂਕ ਆਫ਼ ਇੰਡੀਆ ਨੇ ਅਪਰ ਸ਼੍ਰੇਣੀ ਦੇ ਬੌਂਡ ਜਾਰੀ ਕਰਕੇ 500 ਕਰੋੜ ਰੁਪਏ ਜੁਟਾਏ ਹਨ।

Date:2009-07-30 Time:00:13:26

ਸਪਾਇਸਜੈਟ ਦੇ ਹਵਾਈ ਯਾਤਰੀ ਵਧੇ

ਮੁੰਬਈ - ਸਪਾਇਸਜੈਟ ਨੇ ਅੱਜ ਐਲਾਣ ਕੀਤਾ ਹੈ ਕਿ ਉਸ ਦੇ ਹਵਾਈ ਯਾਤਰੀਆਂ ਦੀ ਗਿਣਤੀ ਜੁਲਾਈ ਵਿਚ 10 ਫੀਸਦੀ ਵਧੇਗੀ ਜਦੋਂ ਕਿ ਜੂਨ ਵਿਚ ਉਸ ਦੇ ਹਵਾਈ ਯਾਤਰੀਆਂ ਦੀ ਗਿਣਤੀ 12 ਫੀਸਦੀ ਵਧੀ ਸੀ।

Date:2009-07-30 Time:00:13:26

ਆਈਓਬੀ ਦਾ ਸ਼ੁੱਧ ਮੁਨਾਫ਼ਾ ਵੱਧਿਆ

ਨਵੀਂ ਦਿੱਲੀ - ਸਰਕਾਰੀ ਖੇਤਰ ਦੇ ਇੰਡੀਅਨ ਓਵਰਸੀਜ ਬੈਂਕ (ਆਈਓਬੀ) ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 301.77 ਕਰੋੜ ਰੁਪਏ ਸ਼ੁੱਧ ਮੁਨਾਫ਼ਾ ਕਮਾਇਆ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੇ 255.97 ਕਰੋੜ ਰੁਪਏ ਦੀ ਤੁਲਨਾ ਵਿੱਚ 17.89 ਪ੍ਰਤੀਸ਼ਤ ਜਿਆਦਾ ਹੈ।

Date:2009-07-30 Time:00:13:26

ਭੱਟ ਮੈਕਡਾਵਲ ਦੇ ਐੱਮਡੀ ਬਣੇ ਰਹਿਣਗੇ

ਨਵੀਂ ਦਿੱਲੀ- ਮੈਕਡਾਵਲ ਹੋਲਡਿੰਗਜ਼ ਲਿਮੀਟੇਡ ਨੇ ਏ ਹਰੀਸ਼ ਭੱਟ ਨੂੰ ਫਿਰ ਤੋਂ ਤਿੰਨ ਵਰ੍ਹਿਆਂ ਦੇ ਲਈ ਕੰਪਨੀ ਦਾ ਪ੍ਰਬੰਧ ਨਿਦੇਸ਼ਕ ਨਿਯੁਕਤ ਕੀਤਾ ਹੈ।

Date:2009-07-30 Time:00:13:26

ਡਿਸ਼ ਟੀਵੀ ਅਤੇ ਸ਼ਾਦੀ ਡੌਟ ਕੋਮ 'ਚ ਗਠਜੋੜ

ਜੈਪੁਰ- ਭਾਰਤ ਦੀ ਮੋਹਰੀ ਡਾਇਰੈਕਟ ਟੂ ਹੋਮ ਡਿਸ਼ ਟੀਵੀ ਕੰਪਨੀ ਅਤੇ ਅਤੇ ਮੰਨੀ ਪ੍ਰਮੰਨੀ ਰਿਸ਼ਤੇ ਕਰਵਾਉਣ ਵਾਲੀ ਸ਼ਾਦੀ ਡੌਟ ਕੋਮ ਨੇ ਇੰਟਰੈਕਟਿਵ ਮੁੱਲ ਵਰਧਿਤ ਸੇਵਾ ਸ਼ਾਦੀ ਐਕਟਿਵ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

Date:2009-07-30 Time:00:13:26

ਇੰਟਰਨੈਟ ਯੂਜਰਸ ਮਾਮਲੇ 'ਚ ਤੀਜੇ ਨੰਬਰ 'ਤੇ ਹੋਵੇਗਾ ਭਾਰਤ

ਨਵੀਂ ਦਿੱਲੀ - ਦੁਨੀਆ ਭਰ 'ਚ ਇੰਟਰਨੈਟ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦਾ ਅੰਕੜਾ 2013 ਤੱਕ ਵਧ ਕੇ 2.2 ਅਰਬ ਹੋ ਜਾਣ ਦੀ ਉਮੀਦ ਹੈ। ਇੱਕ ਰਿਪੋਰਟ ਦੇ ਅਨੁਸਾਰ, ਉਸ ਸਮੇਂ ਤੱਕ ਇੰਟਰਨੈਟ ਦਾ ਪ੍ਰਯੋਗ ਕਰਨ ਵਾਲੇ ਨਾਗਰਿਕਾਂ ਦੀ ਸੰਖਿਆ ਦੇ ਮਾਮਲੇ 'ਚ ਭਾਰਤ ਦੁਨੀਆ 'ਚ ਤੀਜੇ ਨੰਬਰ 'ਤੇ ਹੋਵੇਗਾ। ਤਕਨੀਕ ਅਤੇ ਮਾਰਕਿਟ ਰਿਸਰਚ ਫਰਮ ਫਾਰੇਸਟਰ ਰਿਸਰਚ ਦੀ ਰਿਪੋਰਟ ਦੇ ਅਨੁਸਾਰ, 2013 ਤੱਕ ਦੁਨੀਆ 'ਚ ਇੰਟਰਨੈਟ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 45 ਪ੍ਰਤੀਸ਼ਤ ਵਧ ਕੇ 2.2 ਅਰਬ ਹੋ ਜਾਵੇਗੀ। ਇਸ ਵਾਧੇ 'ਚ ਸਭ ਤੋਂ ਜਿਆਦਾ ਯੋਗਦਾਨ ਏਸ਼ੀਆ ਦਾ ਰਹੇਗਾ।

Date:2009-07-30 Time:00:13:26

ਪੀਏ ਟਾਈਮ ਦੀ ਨਵੀਂ ਪੇਸ਼ਕਸ਼

ਨਵੀਂ ਦਿੱਲੀ- ਮੈਕਸਿਮਾ ਬਰਾਂਡ ਦੀਆਂ ਘੜੀਆਂ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਪੀਏ ਟਾਈਮ ਇੰਡਸਟਰੀਜ਼ ਨੇ ਭਾਰਤੀ ਨੌਜਵਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਰੋਪੀਅਨ ਘੜੀਨੁਮਾ ਸਟੀਲ ਬਰਾਂਡ ਨਾਮ ਨਾਲ ਘੜੀਆਂ ਦੀ ਨਵੀਂ ਲੜੀ ਭਾਰਤੀ ਬਾਜਾਰ ਵਿੱਚ ਅੱਜ ਪੇਸ਼ ਕੀਤੀ, ਜਿਸਦੀ ਕੀਮਤ 1250 ਰੁਪਏ ਤੋਂ ਲੈਕੇ 3000 ਹਜਾਰ ਰੁਪਏ ਤੱਕ ਹੈ।

Date:2009-07-30 Time:00:13:26

ਮਾਈਕ੍ਰੋਸੌਫਟ ਅਤੇ ਯਾਹੂ ਸਮਝੌਤੇ ਦੇ ਕਰੀਬ

ਸੈਨ ਫ੍ਰਾਂਸਿਸਕੋ- ਇੰਟਰਨੈਟ ਦੇ ਦੁਨੀਆ 'ਚ ਗੂਗਲ ਦੇ ਏਕਾਧਿਕਾਰ ਨੂੰ ਚੁਣੌਤੀ ਦੇਣ ਲਈ ਉੱਘੀ ਸੌਫਟਵੇਅਰ ਕੰਪਨੀ ਮਾਈਕ੍ਰੋਸੌਫਟ ਅਤੇ ਯਾਹੂ ਇੱਕ ਸਮਝੌਤਾ ਕਰਨ ਦੇ ਬਹੁਤ ਕਰੀਬ ਹਨ। ਅਖ਼ਬਾਰ ਵਾਲ ਸਟ੍ਰੀਟ ਜਨਰਲ 'ਚ ਮੰਗਲਵਾਰ ਨੂੰ ਛਪੀ ਰਿਪੋਰਟ ਦੇ ਮੁਤਾਬਿਕ ਸਮਝੌਤੇ ਦੀਆਂ ਸ਼ਰਤਾਂ ਦੇ ਅਨੁਸਾਰ ਯਾਹੂ ਆਪਣੀ ਵੈਬਸਾਈਟ 'ਤੇ ਮਾਈਕ੍ਰੋਸੌਫਟ ਦੀ ਨਵੀਂ ਸਰਚ ਇੰਜਣ ਦਾ ਪ੍ਰਯੋਗ ਕਰੇਗੀ, ਜਦੋਂ ਕਿ ਯਾਹੂ ਮਾਈਕ੍ਰੋਸੌਫਟ ਦੇ ਕੁਝ ਵਿਗਿਆਪਨਾਂ ਦੀ ਦੇਖ-ਰੇਖ ਕਰੇਗੀ।

Date:2009-07-30 Time:00:13:26

ਡੇਰਾ ਪ੍ਰੇਮੀ ਦੀ ਹੱਤਿਆ, ਮਾਨਸਾ 'ਚ ਤਨਾਅ

ਮਾਨਸਾ ਸ਼ਹਿਰ ਦੇ ਵਿੱਚ ਅੱਜ ਉਸ ਵੇਲੇ ਤਨਾਅ ਫੈਲ ਗਿਆ, ਜਦੋਂ ਕੱਲ੍ਹ ਹੋਈ ਡੇਰਾ ਪ੍ਰੇਮੀ ਦੀ ਹੱਤਿਆ ਦੇ ਬਾਅਦ ਅੱਜ ਰੋਸ਼ ਪ੍ਰਗਟ ਕਰਨ ਸੜਕਾਂ ਉੱਤੇ ਉਤਰੇ ਡੇਰਾ ਪ੍ਰੇਮੀਆਂ ਨੇ ਡੇਢ ਦਰਜਨ ਦੇ ਕਰੀਬਨ ਬੱਸਾਂ ਨੂੰ ਭੰਨਤੋੜ੍ਹ ਕਰਕੇ ਨੁਕਸਾਨ ਪਹੁੰਚਾਇਆ, ਅਤੇ ਤਿੰਨ ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

Date:2009-07-30 Time:00:13:26

ਗੂਗਲ ਵਿਰੁੱਧ ਇੱਕਜੁਟ ਐੱਮਐੱਸ-ਯਾਹੂ

ਸਿਏਟਲ- ਦੁਨੀਆ ਵਿੱਚ ਸਾਫ਼ਟਵੇਅਰ ਮੰਨੀ ਪ੍ਰਮੰਨੀ ਕੰਪਨੀ ਮਾਈਕ੍ਰੋਸਾਫ਼ਟ ਕਾਰਪੋਰੇਸ਼ਨ ਅਤੇ ਯਾਹੂ ਇੰਕ ਨੇ ਵਿਰੋਧੀ ਸਰਚ ਇੰਜਨ ਗੂਗਲ ਇੰਕ ਦੇ ਵਿਰੁੱਧ ਲਾਮਬੰਦੀ ਕਰਦਿਆਂ ਆਨਲਾਈਨ ਰਿਸਰਚ ਅਤੇ ਵਿਗਿਆਨ ਹਿੱਸੇਦਾਰੀ ਉੱਤੇ ਸਹਿਮਤੀ ਪ੍ਰਗਟ ਕੀਤੀ।

Date:2009-07-30 Time:00:13:26


1   2   3   4   5   6   7   8   9   10  

page no.2

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009