Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 7 - 2009
ਡੱਬਵਾਲੀ - ਇਨੈਲੋ-ਭਾਜਪਾ ਗੱਠਜੋੜ ਵਿਧਾਨ ਸਭਾ ਚੋਣਾਂ ਵਿਚ ਸਪੱਸ਼ਟ ਬਹੁਮਤ ਹਾਸਲ ਕਰੇਗਾ ਅਤੇ ਇਕ ਵਾਰ ਫਿਰ ਆਮ ਲੋਕਾਂ ਦੀ ਆਪਣੀ ਸਰਕਾਰ ਪ੍ਰਦੇਸ਼ ਦੀ ਸੱਤਾ 'ਤੇ ਕਾਬਜ਼ ਹੋਵੇਗੀ। ਇਹ ਵਿਚਾਰ ਓਮ ਪ੍ਰਕਾਸ਼ ਚੌਟਾਲਾ ਨੇ ਬੀਤੀ ਸ਼ਾਮ ਤੇਜਾਖੇੜਾ ਫਾਰਮ ਹਾਊਸ ਵਿਚ ਡੱਬਵਾਲੀ ਹਲਕੇ ਦੇ ਐਨਡੀਏ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੇ। Date:2009-07-19 Time:00:00:02
ਬੜੌਦਾ - ਗੁਜਰਾਤ ਦੇ ਬੜੌਦਾ ਵਿਚ ਪੁਲਿਸ ਹਿਰਾਸਤ ਵਿਚ ਇੱਕ ਬੀਐਸਐਫ ਜਵਾਨ ਦੀ ਮੌਤ ਮਗਰੋਂ ਸਥਿੱਤੀ ਤਣਾਅਪੂਰਨ ਹੋ ਗਈ।ਲੋਕਾਂ ਨੇ ਇਸ ਮਾਮਲੇ ਵਿਚ ਸੰਬੰਧਤ ਪੁਲਿਸੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਉਹਨਾਂ ਦੀ ਪੁਲਿਸ ਨਾਲ ਝੜਪ ਵੀ ਹੋਈ। Date:2009-07-19 Time:00:00:02
ਹੈਦਰਾਬਾਦ - ਸਟਾਰ ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਆਗਾਮੀ 10 ਅਗਸਤ ਨੂੰ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਅੱਜ 6ਵਾਂ ਸਥਾਨ ਦਿੱਤਾ ਗਿਆ ਹੈ ਜਦੋਂ ਕਿ ਭਾਰਤ ਦੇ ਹੀ ਚੇਤਨ ਆਨੰਦ ਨੂੰ ਪੁਰਸ਼ ਵਰਗ ਵਿਚ 15ਵਾਂ ਸਥਾਨ ਹਾਸਲ ਹੋਇਆ ਹੈ। Date:2009-07-19 Time:00:00:02
ਨਾਗਪੁਰ - ਸਚਿਨ ਤੇਂਦੁਲਕਰ ਖਿਲਾਫ ਟਿੱਪਣੀ ਕਰਕੇ ਵਿਵਾਦਾਂ ਨੂੰ ਜਨਮ ਦੇਣ ਦੇ 5 ਦਿਨ ਮਗਰੋਂ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਵਿਨੋਦ ਕਾਂਬਲੀ ਅੱਜ ਆਪਣੇ ਬਚਪਨ ਦੇ ਯਾਰ ਨਾਲ ਇੱਕ ਆਮ ਸਭਾ ਵਿਚ ਵਿਖਾਈ ਦਿੱਤੇ। Date:2009-07-19 Time:00:00:02
'ਜਾਨੇ ਤੂੰ ਜਾਂ ਜਾਨੇ ਨਾ' ਵਰਗੀ ਸਫ਼ਲ ਫਿਲਮ ਦੇਣ ਦੇ ਬਾਵਜੂਦ ਫਿਲਮ ਦੀ ਨਾਇਕਾ ਜੇਨੇਲੀਆ 'ਤੇ ਬਾਲੀਵੁੱਡ ਦੇ ਨਿਰਮਾਤਾ ਉਸ ਤਰ੍ਹਾਂ ਮਿਹਰਬਾਨ ਨਹੀਂ ਹੋਏ, ਜਿਵੇਂ ਕਿ ਨਾਇਕ ਇਮਰਾਨ ਖਾਨ 'ਤੇ ਹੋਏ। 'ਹੁਕ ਜਾਂ ਕ੍ਰੂਕ' ਅਤੇ 'ਇਟਸ ਮਾਈ ਲਾਈਫ' ਵਰਗੀਆਂ ਫਿਲਮਾਂ ਜੇਨੇਲੀਆ ਕਰ ਰਹੀ ਹੈ, ਪਰ ਉਹਨਾਂ ਨੂੰ ਉਮੀਦ ਸੀ ਕਿ ਬਾਲੀਵੁੱਡ ਦੇ ਵੱਡੇ ਅਤੇ ਉੱਘੇ ਬੈਨਰ ਉਹਨਾਂ ਨੂੰ ਸਾਈਨ ਕਰਨਗੇ। ਜੇਨੇਲੀਆ ਨੂੰ ਲੱਗਦਾ ਹੈ ਕਿ ਉਹਨਾਂ ਦੀ ਇਮੇਜ ਇਸ 'ਚ ਰੁਕਾਵਟ ਹੈ ਅਤੇ ਉਹਨਾਂ ਨੂੰ 'ਹਾਟ ਐਕਟ੍ਰਸ' ਦੀ ਇਮੇਜ ਬਣਾਉਣੀ ਚਾਹੀਦੀ ਹੈ। ਸ਼ਾਹਿਦ ਕਪੂਰ ਦੀ 'ਯਾਹੂ' ਉਹਨਾਂ ਨੇ ਇਸ ਲਈ ਸਾਈਨ ਕੀਤੀ ਹੈ। ਇਸ ਫਿਲਮ 'ਚ ਜੇਨੇਲੀਆ ਸੈਕਸੀ ਅਵਤਾਰ 'ਚ ਨਜ਼ਰ ਆਉਣ ਵਾਲੀ ਹੈ। ਨਾਲ ਹੀ ਜੇਨੇਲੀਆ ਬਾਲੀਵੁੱਡ ਦੇ ਖਾਨ (ਆਮਿਰ, ਸ਼ਾਹਰੁਖ ਅਤੇ ਸਲਮਾਨ) ਨਾਲ ਵੀ ਫਿਲਮ ਕਰਨਾ ਚਾਹੁੰ Date:2009-07-19 Time:00:00:02
ਸਫ਼ਲਤਾ ਦਾ ਸਵਾਦ ਅਜਿਹਾ ਹੈ ਕਿ ਇੱਕ ਵਾਰ ਜੋ ਚੱਖ ਲਵੇ ਉਸ ਨੂੰ ਫਿਰ ਹੋਰ ਕੁਝ ਨਹੀਂ ਸੁੱਝਦਾ। ਕਰੀਅਰ ਦੇ ਸਭ ਤੋਂ ਉੱਚੇ ਮਕਾਮ 'ਤੇ ਬੈਠਣ ਤੋਂ ਬਾਅਦ ਵਿਸ਼ਵ ਸੁੰਦਰੀ ਅਤੇ ਸਫ਼ਲ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦਾ ਕਹਿਣਾ ਹੈ ਕਿ ਬੱਚੇ ਤੋਂ ਕਿਤੇ ਜਿਆਦਾ ਕਰੀਅਰ ਬਣਾਉਣਾ ਜਰੂਰੀ ਹੈ। ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਦੇ ਅਨੁਸਾਰ ਜੇਕਰ ਫਿਲਮ ਇੰਡਸਟਰੀ ਵਿੱਚ ਡਟੇ ਰਹਿਣਾ ਹੈ ਤਾਂ ਉਹਨਾਂ ਨੂੰ ਫਿੱਟ ਰਹਿਣਾ ਹੀ ਹੋਵੇਗਾ। ਖ਼ਬਰ ਹੈ ਕਿ ਐਸ਼ ਦੇ ਵਿਆਹ ਨੂੰ ਦੋ ਸਾਲ ਹੋ ਗਏ ਹਨ। ਪਰ ਅਜੇ ਤੱਕ ਉਹ ਮਾਂ ਨਹੀਂ ਬਣੀ ਹੈ। ਇਸ ਗੱਲ ਦੀ ਚਿੰਤਾ ਸ਼ਾਇਦ ਉਸ ਤੋਂ ਜਿਆਦਾ ਹੋਰ ਲੋਕਾਂ ਨੂੰ ਹੈ। ਇਸ ਲਈ ਤਾਂ ਲੋਕ ਉਸ ਨੂੰ ਅਜਿਹੇ ਸਵਾਲ ਪੁੱਛ ਰਹੇ ਹਨ ਕਿ ਐਸ਼ ਤੁਸੀਂ ਮਾਂ ਕਦੋਂ ਬਣੋਗੇ? ਜਦੋਂ ਕਿ ਐਸ਼ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੱਚੇ ਤ Date:2009-07-19 Time:00:00:01
ਨਵੀਂ ਦਿੱਲੀ- ਜੰਮੂ ਕਸ਼ਮੀਰ ਦੇ ਕਾਂਗਰਸੀ ਨੇਤਾਵਾਂ ਦੇ ਇੱਕ ਪ੍ਰਤੀਨਿਧੀਮੰਡਲ ਨੇ ਕੱਲ੍ਹ ਇੱਥੇ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਕਾਂਗਰਸ ਦੀ ਸੂਬਾਈ ਕਮੇਟੀ ਦੇ ਪ੍ਰਮੁੱਖ ਸੈਫ਼ੁਦੀਨ ਸੋਜ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ। Date:2009-07-19 Time:00:00:01
ਮੁੰਬਈ - ਪਾਕਿਸਤਾਨ ਉੱਪਰ ਲਸ਼ਕਰੇ ਤੋਇਬਾ ਜਿਹੇ ਖਾੜਕੂ ਸੰਗਠਨਾਂ ਦੇ ਖਾਤਮੇ ਲਈ ਦਬਾਅ ਪਾਉਂਦਿਆਂ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇੱਥੇ ਕਿਹਾ ਕਿ ਹਾਲਾਂਕਿ ਇਸਲਾਮਾਬਾਦ ਨੇ ਬੀਤੇ ਛੇ ਮਹੀਨਿਆਂ ਦੌਰਾਨ ਅੱਤਵਾਦ ਨਾਲ ਲੜਾਈ ਦੀ ਆਪਣੀ ਸੰਕਲਪ ਬੱਧਤਾ ਜ਼ਾਹਰ ਕੀਤੀ ਹੈ ਪਰ ਇਸ ਦੇ ਸਿੱਟੇ ਆਉਣ ਤੋਂ ਪਹਿਲਾਂ ਕੁੱਝ ਵੀ ਕਹਿਣਾ ਜ਼ਲਦਬਾਜ਼ੀ ਹੋਵੇਗਾ। Date:2009-07-19 Time:00:00:01
ਰਾਉਰਕੇਲਾ - ਇੱਥੋਂ ਲਾਗੇ ਝਾਰਬੇੜਾ ਖੇਤਰ ਵਿਖੇ 30 ਸਾਲਾ ਪੁਲਿਸ ਸਬ ਇੰਸਪੈਕਟਰ ਅਜੀਤ ਬਰਧਨ ਨੇ ਅੱਜ 50 ਹਥਿਆਰਬੰਦ ਮਾਉਵਾਦੀਆਂ ਨੂੰ ਖੁਦ ਨੂੰ ਸੌਂਪ ਕੇ ਚਾਰ ਨਾਗਰਿਕਾਂ ਦੀ ਜਾਨ ਬਚਾਈ। Date:2009-07-19 Time:00:00:01
ਮੁੰਬਈ - ਭਾਰਤ ਦੀ ਪੰਜ ਦਿਨਾ ਯਾਤਰਾ ਉੱਪਰ ਪੁੱਜੀ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਅੱਜ ਤਾਜ ਅਤੇ ਓਬੇਰਾਏ ਹੋਟਲ ਦੇ ਕਾਮਿਆਂ ਨਾਲ ਮੁਲਾਕਾਤ ਕਰਕੇ ਬੀਤੀ 26 ਨਵੰਬਰ ਦੇ ਅੱਤਵਾਦੀ ਹਮਲਿਆਂ ਦੀ ਨਿੰਦਿਆ ਕੀਤੀ। Date:2009-07-19 Time:00:00:01
ਨਿਊਯਾਰਕ - ਫ੍ਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਾਰਕੋਜੀ ਨੇ ਇੱਥੇ ਸੰਯੁਕਤ ਰਾਸ਼ਟਰ ਸੰਘ ਮੁਖੀ ਬਾਨ ਕੀ ਮੂਨ ਨਾਲ ਮੁਲਾਕਾਤ ਕੀਤੀ।ਇਹ ਮੁਲਾਕਾਤ ਨਿਊਯਾਰਕ ਦੇ ਫ੍ਰੈਂਚ ਵਣਜ ਦੂਤ ਘਰ ਵਿਖੇ ਹੋਈ।ਇਸ ਮੁਲਾਕਾਤ ਦਾ ਮੁੱਖ ਮੁੱਦਾ ਜਲਵਾਯੂ ਬਦਲਾਅ ਸਮੇਤ ਇਰਾਨ, ਸੁਡਾਨ ਅਤੇ ਸੋਮਾਲੀਆ ਜਿਹੇ ਕੌਮਾਂਤਰੀ ਮੁੱਦੇ ਸਨ। Date:2009-07-19 Time:00:00:01
ਮੁੰਬਈ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਔਰਤਾਂ ਦੀ ਭੂਮਿਕਾ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਇਹਨਾਂ ਤੋਂ ਬਿਨਾਂ ਸੰਸਾਰ ਲਗਾਤਾਰ ਅਤੇ ਸਫਲ ਆਰਥਿਕ ਵਿਕਾਸ ਨਹੀਂ ਕਰ ਸਕਦਾ।ਉਹਨਾਂ ਕਿਹਾ ਕਿ ਮਹਿਲਾਂ ਆਰਥਿਕ ਤਰੱਕੀ ਅਤੇ ਸਮਾਜਕ ਸਥਿੱਰਤਾ ਦੀ ਰੀੜ੍ਹ ਹਨ। Date:2009-07-19 Time:00:00:01
ਬਹੁਤ ਦਿਨਾਂ ਤੋਂ ਫਿਲਮਾਂ ਵਿੱਚ ਜਾਂ ਫਿਲਮੀ ਪਾਰਟੀਆਂ 'ਚ ਨਜ਼ਰ ਨਹੀਂ ਆ ਰਹੀ ਉਦਿਤਾ ਗੋਸਵਾਮੀ ਪਿਛਲੇ ਦਿਨੀਂ ਦਿਖਾਈ ਦਿੱਤੀ ਵੀ ਤਾਂ ਖੇਡ ਦੇ ਮੈਦਾਨ 'ਚ। ਵੈਸੇ ਉੱਥੇ ਉਹ ਖੇਡਣ ਤਾਂ ਨਹੀਂ ਗਈ ਸੀ, ਉਹ ਗਈ ਸੀ ਛੋਟੇ ਬੱਚਿਆਂ ਲਈ ਫੁੱਟਬਾਲ ਸਿਖਲਾਈ ਕੈਂਪ ਦਾ ਉਦਘਾਟਨ ਕਰਨ। ਅਸਲ ਵਿੱਚ ਇੰਡੀਅਨ ਟਾਈਗਰਸ ਫੁੱਟਬਾਲ ਲੀਗ ਨਾਮਕ ਸੰਸਥਾ ਦੇਸ਼ ਵਿੱਚ ਫੁੱਟਬਾਲ ਨੂੰ ਲੋਕਪ੍ਰਿਆ ਬਣਾਉਣ ਅਤੇ ਇਸਦੇ ਚੰਗੇ ਖਿਡਾਰੀ ਤਿਆਰ ਕਰਨ ਲਈ ਕੰਮ ਕਰ ਰਹੀ ਹੈ। ਸੰਸਥਾ ਦੀ ਸੋਚ ਹੈ ਕਿ ਮਿਹਨਤ ਕਰਕੇ ਅਤੇ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਦੇ ਕੇ ਅਸੀਂ ਵਿਸ਼ਵ ਪੱਧਰੀ ਫੁੱਟਬਾਲ ਖਿਡਾਰੀ ਪੈਦਾ ਕਰ ਸਕਦੇ ਹਾਂ। Date:2009-07-18 Time:00:07:31
ਨਵੀਂ ਦਿੱਲੀ-ਭਾਰਤ ਅਤੇ ਫ੍ਰਾਂਸ ਦੇ ਜਹਾਜ਼ਾਂ ਨੇ ਇੱਕ ਸੰਯੁਕਤ ਅਭਿਆਨ 'ਚ ਅਦਨ ਦੀ ਖਾੜੀ 'ਚ ਸੋਮਾਲੀ ਲੁਟੇਰਿਆਂ ਦੁਆਰਾ ਅਗਵਾ 14 ਮੈਂਬਰੀ ਭਾਰਤੀ ਦਲ ਨੂੰ ਬਚਾ ਲਿਆ ਹੈ। Date:2009-07-18 Time:00:07:29
ਇਸਲਾਮਾਬਾਦ-ਪਾਕਿਸਤਾਨ ਦੀ ਸੁਪ੍ਰੀਮ ਕੋਰਟ ਨੇ ਅੱਜ ਜਮਾਤ-ਉਦ-ਦਾਵਾ ਪ੍ਰਮੁੱਖ ਹਾਫ਼ਿਜ਼ ਮੁਹੰਮਦ ਸਈਦ ਨੂੰ ਨਜ਼ਰਬੰਦੀ ਤੋਂ ਰਿਹਾਅ ਕਰਨ ਨੂੰ ਚੁਣੌਤੀ ਦਿੰਦੇ ਦੋ ਅਪੀਲਾਂ 'ਤੇ ਸੁਣਵਾਈ ਦੋ ਹਫ਼ਤੇ ਲਈ ਮੁਲਤਵੀ ਕਰ ਦਿੱਤੀ,ਉੱਥੇ ਹੀ ਉਪ ਅਟਾਰਨੀ ਜਨਰਲ ਨੇ ਤਾਜ਼ਾ ਸਬੂਤ ਪੇਸ਼ ਕਰਨ ਲਈ ਜ਼ਿਆਦਾ ਸਮੇਂ ਦੀ ਮੰਗ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਇੱਕ ਸੰਮਤੀ ਦੇ ਸਈਦ ਅਤੇ ਜਮਾਤ-ਉਦ-ਦਾਅਵਾ ਨੂੰ ਅਲ ਕਾਇਦਾ ਜਾਂ ਤਾਲਿਬਾਨ ਨਾਲ ਜੁੜੇ ਲੋਕਾਂ ਅਤੇ ਸੰਗਠਨਾਂ ਦੀ ਫੇਹਰਿਸਤ 'ਚ ਸ਼ਾਮਲ ਕਰਨ ਦੇ ਬਾਅਦ ਪਿੱਛਲੇ ਦਸੰਬਰ 'ਚ ਜਮਾਤ ਪ੍ਰਮੁੱਖ ਨੂੰ ਨਜ਼ਰਬੰਦ ਕੀਤਾ ਗਿਆ ਸੀ। Date:2009-07-18 Time:00:07:29
ਮੁੰਬਈ - ਸ਼ੁਰੂਆਤੀ ਕਾਰੋਬਾਰ ਵਿਚ ਕਮਜ਼ੋਰ ਹੋਣ ਮਗਰੋਂ ਭਾਰਤੀ ਰੁਪੱਈਆ ਅਮਰੀਕੀ ਡਾਲਰ ਮੁਕਾਬਲੇ ਸਥਿੱਰ ਰਿਹਾ।ਇਹ ਸਥਿੱਤੀ ਅਮਰੀਕੀ ਮੁੱਦਰਾ ਦੀ ਘੱਟ ਮੰਗ ਅਤੇ ਮਜ਼ਬੂਤ ਸ਼ੇਅਰ ਬਜ਼ਾਰਾਂ ਕਾਰਣ ਬਣੀ। Date:2009-07-18 Time:00:07:29
ਮੁੰਬਈ - ਭਾਰਤ ਵਿੱਚ ਚਾਲੂ ਸਾਲ ਦੀ ਦੂਜੀ ਤਿਮਾਹੀ ਵਿੱਚ ਕੰਪਿਊਟਰ ਦੀ ਵਿੱਕਰੀ ਵਿੱਚ ਛੇ ਪ੍ਰਤੀਸ਼ਤ ਦੀ ਕਮੀ ਆਉਣ ਦੇ ਬਾਵਜੂਦ ਅਗਲੀ ਤਿਮਾਹੀ ਵਿੱਚ ਇਸ 'ਚ ਪੰਜ ਪ੍ਰਤੀਸ਼ਤ ਵਾਧੇ ਦੇ ਸੰਕੇਤ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਕੰਪਿਊਟਰ ਬਜ਼ਾਰ ਦੇ ਬੁਰੇ ਦਿਨ ਦੂਰ ਹੋ ਗਏ ਹਨ। Date:2009-07-18 Time:00:07:29
ਨਵੀਂ ਦਿੱਲੀ - ਇਲੈਕਟ੍ਰਾਨਿਕ ਉਪਕਰਨਾਂ ਦੀ ਪ੍ਰਮੁੱਖ ਕੰਪਨੀ ਸੋਨੀ ਇੰਡੀਆ ਚਾਲੂ ਵਿੱਤ ਵਰ੍ਹੇ ਦੀ ਦੂਜੀ ਛਮਾਹੀ ਦੀ ਸ਼ੁਰੂਆਤ ਵਿੱਚ ਭਾਰਤੀ ਬਜ਼ਾਰ ਵਿੱਚ ਐਮਪੀ 4 ਵੀਡੀਓ ਵਾਕਮੈਨ ਲਾਂਚ ਕਰੇਗੀ। ਬਜ਼ਾਰ ਵਿੱਚ ਮੌਜੂਦ ਵਰਤਮਾਨ ਐਮਪੀ 4 ਵੀਡੀਓ ਵਾਕਮੈਨ ਦੀ ਤੁਲਨਾ ਵਿੱਚ ਨਵੇਂ ਵਾਕਮੈਨ ਵਿੱਚ ਜਿਆਦਾ ਬੈਟਰੀ ਬੈਕਅੱਪ, ਸਾਊਂਡ ਰਿਕਾਰਡਿੰਗ ਅਤੇ ਐਫਐਮ ਸੁਵਿਧਾ ਹੋਵੇਗੀ। Date:2009-07-18 Time:00:07:29
ਕੋਲਕਾਤਾ - ਬੁਰਧਵਾਨ ਜਿਲ੍ਹੇ ਦੇ ਮੰਗਲਕੋਟ ਵਿਖੇ ਇੱਕ ਕਾਂਗਰਸੀ ਵਿਧਾਇਕ ਉੱਪਰ ਸੀਪੀਐਮ ਵਰਕਰਾਂ ਦੇ ਹਮਲੇ ਦੇ ਵਿਰੋਧ ਵਿਚ ਕਾਂਗਰਸ ਵੱਲੋਂ ਸੱਦੇ ਗਏ 12 ਘੰਟੇ ਦੇ ਬੰਗਾਲ ਬੰਦ ਦੇ ਸੱਦੇ ਦਾ ਅਸਰ ਆਮ ਜੀਵਨ ਉੱਪਰ ਵੀ ਪਿਆ ਅਤੇ ਰੇਲ ਅਤੇ ਸੜ੍ਹਕ ਆਵਾਜਾਈ ਬੁਰ੍ਹੀ ਤਰ੍ਹਾਂ ਪ੍ਰਭਾਵਿਤ ਹੋਈ। Date:2009-07-18 Time:00:07:29
ਨਵੀਂ ਦਿੱਲੀ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਭਾਰਤ ਦੀ ਰਾਸ਼ਟਰੀ ਰਾਜਧਾਨੀ ਵਿਖੇ ਸਰਬ ਉੱਚ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਜੋ ਇੱਥੇ ਦੋ ਦਿਨਾ ਦੌਰੇ ਲਈ ਪੁੱਜ ਰਹੀ ਹੈ। Date:2009-07-18 Time:00:07:28
ਨਿਊਯਾਰਕ-ਪਾਠ ਪੁਸਤਕਾਂ ਪ੍ਰਕਾਸ਼ਤ ਕਰਨ ਵਾਲੀ ਕੰਪਨੀ ਮੈਕਗ੍ਰਾ ਹਿਲ ਨੇ 550 ਕਰਮਚਾਰੀਆਂ ਛਾਂਟੀ ਕੀਤੀ ਹੈ।ਕੰਪਨੀ ਬਿਜਨੇਸ ਵੀਕ ਪੱਤਰਿਕਾ ਵੀ ਕੱਢਦੀ ਹੈ। Date:2009-07-18 Time:00:07:28
ਮੁੰਬਈ - ਬੰਬਈ ਸਟਾਕ ਐਕਸਚੇਂਜ ਦੇ ਸੈਂਸੈਕਸ ਵਿਚ ਅੱਜ ਮੱਧ ਕਾਲ ਵਿਚ 490 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ।ਇਹ ਵਾਧਾ ਅੱਜ ਨਿਵੇਸ਼ਕਾਂ ਵੱਲੋਂ ਜ਼ੋਰਦਾਰ ਖਰੀਦਦਾਰੀ ਅਤੇ ਬਲਿਉ ਚਿਪ ਕੰਪਨੀਆਂ ਵੱਲੋਂ ਪਹਿਲੀ ਤਿਮਾਹੀ ਦੇ ਸਿੱਟਿਆਂ ਵਿਚ ਚੰਗਾ ਮੁਨਾਫਾ ਜ਼ਾਹਰ ਕੀਤੇ ਜਾਣ ਕਾਰਣ ਚੜ੍ਹੇ ਇਹਨਾਂ ਦੇ ਸ਼ੇਅਰਾਂ ਕਾਰਣ ਦਰਜ ਕੀਤਾ ਗਿਆ। Date:2009-07-18 Time:00:07:28
ਨਿਊਯਾਰਕ-ਐਮਟੀਵੀ ਦੇ ਸਾਬਕਾ ਨੌਜਵਾਨ ਨਾਇਕ ਅਤੇ ਪ੍ਰਸਿੱਧ ਉਦਯੋਗਪਤੀ ਅਨਿਲ ਅੰਬਾਨੀ ਭਾਰਤ ਦੇ ਨੌਜਵਾਨਾਂ ਨੂੰ ਅਜਿਹੀ ਫ਼ਿਲਮ ਦੇ ਜ਼ਰੀਏ ਬਿਹਤਰੀਨ ਮਨੋਰੰਜਣ ਦੇਣਾ ਚਾਹੁੰਦੇ ਹਨ,ਜੋ ਹਾਲੀਵੁੱਡ ਦੀ ਜਾਰਜ਼ ਕਲੂਨੀ,ਬ੍ਰੇਡ ਪਿਟ,ਜੂਲੀਆ ਰਾਬਰਟਸ ਅਤੇ ਸਦਾਬਹਾਰ ਹਸਤੀ ਕਲਿੰਟ ਈਸਟਵੁੱਡ ਵਰਗੇ ਪ੍ਰਸਿੱਧ ਅਭਿਨੇਤਾਵਾਂ ਨਾਲ ਸਜੀ ਹੋਵੇਗੀ। Date:2009-07-18 Time:00:07:28
ਨਵੀਂ ਦਿੱਲੀ - ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟ੍ਰੀਜ਼ ਲਿਮਟਡ ਨੇ ਅੱਜ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਅਨਿਲ ਅੰਬਾਨੀ ਦੀ ਕੰਪਨੀ ਆਰਐਨਆਰਐਲ ਨੂੰ ਸਰਕਾਰੀ ਮੰਜੂਰੀ ਤੋਂ ਬਿਨਾਂ ਗੈਸ ਦੇਣਾ ਸੰਭਵ ਨਹੀਂ ਹੈ ਅਤੇ ਉਸ ਨੂੰ ਹੋਰਾਂ ਨੂੰ ਗੈਸ ਵੇਚਣ ਦੀ ਇਜ਼ਾਜ਼ਤ ਦਿੱਤੀ ਜਾਵੇ। Date:2009-07-18 Time:00:07:28
ਮੁੰਬਈ - ਪੰਜ ਸਾਲ ਪਹਿਲਾਂ 'ਆਮ ਆਦਮੀ ਦੀ ਕਾਰ' ਲਿਆਉਣ ਦਾ ਵਾਅਦਾ ਕਰਨ ਵਾਲੇ ਰਤਨ ਟਾਟਾ ਅੱਜ ਆਪਣੀ ਕੰਪਨੀ ਦੇ ਸੁਫਨਾਮਈ ਪ੍ਰੋਜੈਕਟ ਨੈਨੋ ਦੀ ਚਾਬੀ ਇਸ ਦੇ ਪਹਿਲੇ ਗਾਹਕ ਨੂੰ ਸੌਂਪਣਗੇ। Date:2009-07-18 Time:00:07:28
page no.16 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |