Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 7 - 2009

ਸਮਲੈਂਗਿਕਤਾ ਮੁੱਦੇ 'ਤੇ ਕੇਂਦਰ ਤੋਂ ਜੁਆਬ ਮੰਗਿਆ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸਮਲੈਂਗਿਕਤਾ ਨੂੰ ਵੈਧ ਠਹਿਰਾਉਣ ਸੰਬੰਧੀ ਦਿੱਲੀ ਹਾਈਕੋਰਟ ਦੇ ਫੈਸਲੇ ਉੱਤੇ ਅੱਜ ਤੱਤਕਾਲ ਰੋਕ ਲਗਾਉਣ ਤੋਂ ਇਨਕਾਰ ਕਰਦੇ ਹੋਏ ਕੇਂਦਰ ਨੂੰ ਜੁਆਬ ਦੇਣ ਦੇ ਲਈ ਅੱਠ ਹਫ਼ਤੇ ਦਾ ਸਮਾਂ ਦਿੱਤਾ ਹੈ।

Date:2009-07-21 Time:00:02:14

'ਇੱਕ ਤਰਫ਼ਾ' ਕਸਾਬ ਦਾ ਬਿਆਨ:ਪਾਕਿਸਤਾਨ

ਇਸਲਾਮਾਬਾਦ-ਮੁੰਬਈ ਹਮਲਿਆਂ ਦੌਰਾਨ ਕਾਬੂ 'ਚ ਆਏ ਅੱਤਵਾਦੀ ਅਜਮਲ ਅਮਿਰ ਕਸਾਬ ਨੇ ਆਪਣੇ ਗੁਣਾਹਾਂ ਨੂੰ ਸਵੀਕਾਰ ਕਰ ਲਿਆ ਹੈ ਅਤੇ ਹੋਰ ਜੋ ਇਸ ਕਾਰਵਾਈ 'ਚ ਸ਼ਾਮਲ ਸਨ,ਉਨ੍ਹਾ ਦੇ ਵੀ ਉਸ ਨੇ ਨਾਮ ਲਏ ਹਨ,ਉੱਥੇ ਹੀ ਪਾਕਿਸਤਾਨ ਨੇ ਅੱਜ ਕਿਹਾ ਹੈ ਕਿ ਉਸ ਦਾ ਬਿਆਨ 'ਇੱਕ ਤਰਫ਼ਾ' ਹੈ ਅਤੇ ਉਹ ਅਜਿਹੇ ਕਿਸੇ ਵੀ ਵਿਅਕਤੀ ਦੇ ਬਿਆਨ 'ਤੇ ਕਾਰਵਾਈ ਨਹੀਂ ਕਰੇਗਾ ਜੋ 'ਦਬਾਅ 'ਚ ਹੋਵੇ'।

Date:2009-07-21 Time:00:02:14

ਹਮਲਿਆਂ ਦੇ ਦੋਸ਼ੀ ਅਫ਼ਗਾਨ ਵਿੱਚ : ਪਾਕਿ

ਇਸਲਾਮਾਬਾਦ- ਪਾਕਿਸਤਾਨ ਨੇ ਅਮਰੀਕਾ ਦੇ ਉਸ ਦਾਅਵੇ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਭਾਰਤ ਉੱਤੇ ਹੋਏ ਅੱਤਵਾਦੀ ਹਮਲਿਆਂ ਦੇ ਦੋਸ਼ੀ ਪਾਕਿਸਤਾਨ ਵਿੱਚ ਹੀ ਮੌਜੂਦ ਹਨ।

Date:2009-07-21 Time:00:02:14

ਕਾਂਗਰਸ ਨੇ ਮਾਇਆਵਤੀ ਨੂੰ ਕੋਸਿਆ

ਨਵੀਂ ਦਿੱਲੀ-ਕਾਂਗਰਸ ਨੇ ਅੱਜ ਬਸਪਾ ਅਤੇ ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ 'ਤੇ ਜ਼ੋਰਦਾਰ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਕਾਂਗਰਸ ਦੀ ਪ੍ਰਦੇਸ਼ ਪ੍ਰਧਾਨ ਰੀਤਾ ਬਹੁਗੁਣਾ ਜੋਸ਼ੀ ਦੇ ਵਿਵਾਦਗ੍ਰਸਤ ਬਿਆਨ ਦੇ ਮੱਦੇਨਜ਼ਰ ਰਾਜ ਸਰਕਾਰ ਦੀ ਘਬਰਾਹਟ ਉਸਦੀਆਂ ਕਾਰਵਾਈਆਂ ਅਤੇ ਪ੍ਰਕ੍ਰਿਆਵਾਂ 'ਚ ਪ੍ਰਗਟ ਹੋ ਰਹੀ ਹੈ।

Date:2009-07-21 Time:00:02:14

ਮਨਮੋਹਨ ਨਾਲ ਮਿਲੀ ਹਿਲੇਰੀ ਕਲਿੰਟਨ

ਨਵੀਂ ਦਿੱਲੀ-ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸੋਮਵਾਰ ਨੂੰ ਇੱਥੇ ਲੱਗਭਗ 40 ਮਿੰਟ ਗੱਲਬਾਤ ਕੀਤੀ,ਜੋ ਮੁੱਖ ਰੂਪ ਨਾਲ ਦੋ ਪੱਖੀ ਸਬੰਧਾਂ,ਅੱਤਵਾਦ,ਅਸੈਨਿਕ ਪ੍ਰਮਾਣੂ ਸਹਿਯੋਗ ਅਤੇ ਰੱਖਿਆ ਖੇਤਰ 'ਚ ਸਹਿਯੋਗ 'ਤੇ ਕੇਂਦਰਤ ਰਹੀ।

Date:2009-07-21 Time:00:02:14

ਰੀਟਾ ਬਹੁਗੁਣਾ ਨੂੰ ਜ਼ਮਾਨਤ ਮਿਲੀ

ਮੁਰਾਦਾਬਾਦ -ਉਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਕਰਕੇ ਗ੍ਰਿਫਤਾਰ ਕੀਤੀ ਗਈ ਉਤਰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਰੀਟਾ ਬਹੁਗੁਣਾ ਜੋਸ਼ੀ ਨੂੰ ਅਦਾਲਤ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ|

Date:2009-07-20 Time:00:06:35

ਇਲਾਹਾਬਾਦ ਬੈਂਕ ਦਾ ਮੁਨਾਫ਼ਾ 302 ਕਰੋੜ

ਨਵੀਂ ਦਿੱਲੀ- ਸਰਵਜਨਕ ਖੇਤਰ ਦੀ ਇਲਾਹਾਬਾਦ ਬੈਂਕ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 302.86 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ 93.36 ਕਰੋੜ ਰੁਪਏ ਦੀ ਤੁਲਨਾ ਵਿੱਚ ਸਵਾ ਦੋ ਗੁਣਾ ਜਿਆਦਾ ਹੈ।

Date:2009-07-20 Time:00:06:35

ਅਪੋਲੋ ਹੋਸਪਿਟਲ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ- ਸਿਹਤ ਸੇਵਾ ਮੁਹੱਈਆ ਕਰਵਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਅਪੋਲੋ ਹੋਸਪਿਟਲਜ਼ ਇੰਟਰਪ੍ਰਾਇਜੇਜ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 44.80 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ 29.27 ਕਰੋੜ ਰੁਪਏ ਦੀ ਤੁਲਨਾ ਵਿੱਚ 53.05 ਪ੍ਰਤੀਸ਼ਤ ਜਿਆਦਾ ਹੈ।

Date:2009-07-20 Time:00:06:35

ਅੰਬਾਨੀ ਭਰਾਵਾਂ ਦਾ ਗੈਸ ਸਮਝੌਤਾ ਹੋਵੇ ਰੱਦ

ਨਵੀਂ ਦਿੱਲੀ- ਪੈਟ੍ਰੋਲੀਅਮ ਮੰਤਰਾਲੇ ਨੇ ਕੱਲ੍ਹ ਰਸਮੀਂ ਤੌਰ ਤੇ ਸੁਪਰੀਮ ਕੋਰਟ ਵਿੱਚ ਅਪੀਲ ਦਾਖਿਲ ਕਰ ਦਿੱਤੀ, ਜਿਸ ਵਿੱਚ ਗੈਸ ਸਪਲਾਈ ਦੇ ਅੰਬਾਨੀ ਭਰਾਵਾਂ ਦੇ ਪਰਿਵਾਰਿਕ ਸਮਝੌਤੇ ਨੂੰ ਰੱਦ ਕਰਨ ਅਤੇ ਬੰਬਈ ਹਾਈਕੋਰਟ ਦੇ 15 ਜੂਨ ਦੇ ਆਦੇਸ਼ ਉੱਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ ਹੈ।

Date:2009-07-20 Time:00:06:35

ਸ਼ੇਅਰ ਬਾਜਾਰ 'ਚ ਸੁਧਾਰ ਦੀ ਉਮੀਦ

ਮੁੰਬਈ-ਵਿੱਤੀ ਸੁਧਾਰਾਂ ਦੀ ਸੰਭਾਵਨਾ ਅਤੇ ਸਥਾਨਕ ਨਿਵੇਸ਼ਕਾਂ ਦੀ ਤੇਜ਼ੀ ਨੂੰ ਮਿਲੇ ਸਹਿਯੋਗ ਨਾਲ ਹੋਈ ਖ੍ਰੀਦੀ ਦੇ ਦਮ ਉੱਤੇ ਬੀਤੇ ਹਫ਼ਤੇ ਦੇ ਅੰਤ ਵਿੱਚ ਮੁੰਬਈ ਸ਼ੇਅਰ ਬਾਜਾਰ ਦਾ ਸੂਚਕ ਅੰਕ ਸੈਂਸੇਕਸ 1240.70 ਅੰਕ ਦੀ ਛਾਲ ਲਗਾਉਂਦੇ ਹੋਏ 14 ਹਜਾਰ ਦੇ ਪੱਧਰ ਨੂੰ ਪਾਰ ਕਰਦੇ ਹੋਏ 14744.92 ਅੰਕ ਉੱਤੇ ਬੰਦ ਹੋਇਆ।

Date:2009-07-20 Time:00:06:35

ਸੋਨਾ 15 ਹਜਾਰ ਦੇ ਪਾਰ

ਨਵੀਂ ਦਿੱਲੀ- ਕੌਮਾਂਤਰੀ ਬਾਜਾਰ ਵਿੱਚ ਪੀਲੀ ਧਾਤੂ ਵਿੱਚ ਮਜ਼ਬੂਤੀ ਅਤੇ ਸਥਾਨਕ ਪੱਧਰ ਉੱਤੇ ਮੰਗ ਦੀ ਕਮੀ ਦੇ ਦਰਮਿਆਨ ਬੀਤੇ ਹਫ਼ਤੇ ਦੇ ਦੌਰਾਨ ਦਿੱਲੀ ਸਰਾਫ਼ਾ ਬਾਜਾਰ ਵਿੱਚ ਲਗਭਗ ਇੱਕ ਮਹੀਨੇ ਦੇ ਬਾਅਦ ਸੋਨਾ ਫ਼ਿਰ 15 ਹਜਾਰ ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ।

Date:2009-07-20 Time:00:06:35

ਕੰਪਨੀ ਐੱਫ਼ਬੀਟੀ ਮੁਕਤ, ਮੁਲਾਜਮ ਨਹੀਂ

ਨਵੀਂ ਦਿੱਲੀ- ਬਜ਼ਟ ਵਿੱਚ ਐੱਫ਼ਬੀਟੀ ਸਮਾਪਤ ਕਰਨ ਦੀ ਵਿੱਤ ਮੰਤਰੀ ਦੀ ਘੋਸ਼ਣਾ ਨਾਲ ਕੰਪਨੀਆਂ ਨੂੰ ਤਾਂ ਖੁਸ਼ੀ ਹੋ ਸਕਦੀ ਹੈ, ਪਰੰਤੂ ਉਹਨਾਂ ਦੇ ਮੁਲਾਜਮਾਂ ਨੂੰ ਸ਼ਾਇਦ ਇਸ ਨਾਲ ਖੁਸ਼ ਹੋਣ ਦਾ ਮੌਕਾ ਨਾ ਮਿਲੇ। ਕਿਉਂਕਿ ਐੱਫ਼ਬੀਟੀ ਨਾਲ ਕੰਪਨੀਆਂ ਨੂੰ ਤਾਂ ਰਾਹਤ ਮਿਲ ਗਈ ਹੈ, ਪਰੰਤੂ ਕਰਮਚਾਰੀਆਂ ਨੂੰ ਕਰ ਚੁੱਕਾਉਣਾ ਪਿਆ ਸਕਦਾ ਹੈ।

Date:2009-07-20 Time:00:06:35

ਕੱਲ੍ਹ ਸੋਨੀਆ ਨੂੰ ਮਿਲੇਗੀ ਹਿਲੇਰੀ

ਨਵੀਂ ਦਿੱਲੀ- ਸੋਮਵਾਰ ਨੂੰ ਸਵੇਰੇ ਹਿਲੇਰੀ ਯੂਪੀਏ ਪ੍ਰਮੁੱਖ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕਰੇਗੀ। ਇਸਦੇ ਬਾਅਦ ਉਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿਦੇਸ਼ ਮੰਤਰੀ ਐੱਸਐੱਮ ਕ੍ਰਿਸ਼ਨਾ ਨੂੰ ਮਿਲੇਗੀ।

Date:2009-07-20 Time:00:06:35

ਨੇਪਾਲ 'ਚ ਬਾਲ ਸੈਨਿਕਾਂ ਦੀ ਰਿਹਾਈ

ਕਾਠਮੰਢੂ-ਨੇਪਾਲ ਸਰਕਾਰ ਨੇ ਮਾਓਵਾਦੀ ਵਿਦਰੋਹੀਆਂ ਦੀ ਸੈਨਾ 'ਚ ਸ਼ਾਮਲ ਰਹੇ ਹਜ਼ਾਰਾਂ ਬਾਲ ਸੈਨਿਕਾਂ ਨੂੰ ਸੁਤੰਤਰ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ।ਇਹ ਬਾਲ ਸੈਨਿਕ ਦੱਖਣੀ ਨੇਪਾਲ 'ਚ ਮਾਓਵਾਦੀ ਲੜਾਕੂਆਂ ਲਈ ਬਣੇ ਕੈਂਪਾਂ 'ਚ ਰਹਿ ਰਹੇ ਸਨ।

Date:2009-07-20 Time:00:06:35

ਮਹਾਰਾਸ਼ਟਰ 'ਚ ਮੁਸ਼ਕਿਲ ਹੈ ਰੇਲਗੱਡੀ 'ਚ ਸਫ਼ਰ

ਨਵੀਂ ਦਿੱਲੀ-ਜੇਕਰ ਆਮ ਧਾਰਣਾ ਦੇ ਲਿਹਾਜ਼ ਨਾਲ ਤੁਹਾਨੂੰ ਲੱਗਦਾ ਹੈ ਕਿ ਬਿਹਾਰ 'ਚ ਰੇਲ ਯਾਤਰਾ ਕਰਨਾ ਮੁਸ਼ਕਿਲ ਹੈ ਤਾਂ ਤੁਸੀਂ ਗੱਲਤ ਹੋ।ਚੱਲਦੀ ਰੇਲਗੱਡੀ 'ਚ ਹੱਤਿਆ,ਚੋਰੀ,ਜ਼ਹਿਰਖੁਰਾਨੀ ਅਤੇ ਹੋਰ ਅਪਰਾਧਾਂ ਦੇ ਮਾਮਲਿਆਂ 'ਚ ਮਹਾਰਾਸ਼ਟਰ ਸਭ ਤੋਂ ਉੱਪਰ ਹੈ।

Date:2009-07-20 Time:00:06:35

ਸਰਕਾਰ ਦੀ ਮਾਨਸੂਨ 'ਤੇ ਨਜ਼ਰ

ਨਵੀਂ ਦਿੱਲੀ-ਕੇਂਦਰ ਸਰਕਾਰ ਮਾਨਸੂਨ ਦੀ ਸਥਿੱਤੀ ਬਰਾਬਰ ਜਾਇਜ਼ਾ ਲੈ ਰਹੀ ਹੈ ਅਤੇ ਨਿਸ਼ਚਿਤ ਮਾਨਸੂਨ ਦੀ ਵਜ੍ਹਾ ਨਾਲ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਨਿਪਟਣ ਲਏ ਯਤਨ ਕਰ ਰਹੀ ਹੈ।

Date:2009-07-20 Time:00:06:35

ਐਸੋਚੈਮ ਦਾ ਪ੍ਰਤਿਨਿਧੀਮੰਡਲ ਪਾਕਿਸਤਾਨ ਜਾਵੇਗਾ

ਨਵੀਂ ਦਿੱਲੀ-ਉਦਯੋਗ ਸੰਗਠਨ ਐਸੋਚੈਮ ਦਾ ਇੱਕ ਪ੍ਰਤਿਨਿਧੀਮੰਡਲ ਪਾਕਿਸਤਾਨ ਦੇ ਨਾਲ ਦੋ-ਪੱਖੀ ਵਪਾਰ ਵਧਾਉਣ ਦੀ ਸੰਭਾਵਨਾ ਤਲਾਸ਼ਣ ਲਈ ਕਰਾਚੀ ਜਾਵੇਗਾ।

Date:2009-07-20 Time:00:06:35

ਪ੍ਰਕਾਸ਼ ਇੰਡਸਟ੍ਰੀਜ਼ ਦਾ ਮੁਨਾਫ਼ਾ ਘੱਟਿਆ

ਨਵੀਂ ਦਿੱਲੀ-ਇਸਪਾਤ ਅਤੇ ਊਰਜ਼ਾ ਖੇਤਰ ਦੀ ਪ੍ਰਕਾਸ਼ ਇੰਡਸਟ੍ਰੀਜ਼ ਦਾ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਸ਼ੁੱਧ ਲਾਭ ਘੱਟਕੇ 58.86 ਕਰੋੜ ਰੁੱਪਏ ਰਹਿ ਗਿਆ ਹੈ,ਜਦੋਂਕਿ ਪਿੱਛਲੇ ਸਾਲ ਦੀ ਇਸੇ ਅੱਵਧੀ 'ਚ ਕੰਪਨੀ ਨੇ 66.88 ਕਰੋੜ ਰੁੱਪਏ ਦਾ ਮੁਨਾਫ਼ਾ ਹਾਸਿਲ ਕੀਤਾ ਸੀ।

Date:2009-07-20 Time:00:06:35

1.3 ਅਰਬ ਡਾਲਰ ਦਾ ਧਾਗਾ ਨਿਰਯਾਤ

ਮੁੰਬਈ-ਭਾਰਤ ਨੇ ਵਿੱਤੀ ਸਾਲ 2008-09 'ਚ 1.3 ਅਰਬ ਡਾਲਰ ਦੇ ਧਾਗੇ ਦਾ ਨਿਰਯਾਤ ਰਿਹਾ ਹੈ।ਇਸ ਵਿੱਚ 1.02 ਅਰਬ ਡਾਲਰ ਦੇ ਕੇਵਲ ਸੂਤੀ ਧਾਗੇ ਸਨ ।

Date:2009-07-20 Time:00:06:35

ਖਣਿਜ ਉਤਪਾਦਨ 3.79 ਫ਼ੀਸਦੀ ਵੱਧਿਆ

ਨਵੀਂ ਦਿੱਲੀ-ਚਾਲੂ ਵਿੱਤੀ ਸਾਲ ਦੇ ਪਹਿਲੇ ਮਹੀਨੇ 'ਚ ਖਣਿਜ ਉਤਪਾਦਨ ਪਿੱਛਲੇ ਸਾਲ ਦੇ ਇਸੇ ਮਹੀਨ ਦੀ ਤੁਲਨਾ 'ਚ 3.79 ਫ਼ੀਸਦੀ ਵੱਧਿਆ ਹੈ।

Date:2009-07-20 Time:00:06:35

ਅਰਜਨਟੀਨਾ ਨੇ ਚੈਂਪਿਅਨ ਜਿੱਤੀ

ਸਿਡਨੀ-ਲੁਸਿਆਨਾ ਅਇਮਾਰ ਦੇ ਜੇਤੂ ਪੈਨਲਟੀ ਸਟ੍ਰੋਕ ਦੀ ਮਦਦ ਨਾਲ ਪਿੱਛਲੇ ਚੈਂਪਿਅਨ ਅਰਜਨਟੀਨਾ ਨੇ ਆਸਟ੍ਰੇਲਿਆਈ ਨੂੰ ਪੈਨਲਟੀ ਸ਼ੂਟਆਊਟ 'ਚ 4-3 ਨਾਲ ਹਰਾਕੇ ਮਹਿਲਾ ਚੈਂਪਿਅਨਜ਼ ਟ੍ਰਾਫ਼ੀ ਹਾਕੀ ਟੂਰਨਾਮੈਂਟ 'ਤੇ ਅਪਣਾ ਕਬਜ਼ਾ ਬਰਕਰਾਰ ਰੱਖਿਆ ਹੈ ।

Date:2009-07-20 Time:00:06:34

ਸੋਮਦੇਵ ਸੈਮੀਫ਼ਾਈਨ 'ਚ ਹਾਰੇ

ਆਪਟੋਸ- ਭਾਰਤ ਦੇ ਨੰਬਰ ਇੱਕ ਏਕਲ ਟੈਨਿਸ ਖਿਡਾਰੀ ਸੋਮਦੇਵ ਵਰਮਨ 75 ਹਜ਼ਾਰ ਡਾਲਰ ਇਨਾਮੀ ਰਾਸ਼ੀ ਵਾਲੇ ਏਟੀਪੀ ਚੈਲੇਂਜਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫ਼ਾਈਨਲ 'ਚ ਹਾਰਕੇ ਬਾਹਰ ਹੋ ਗਏ।

Date:2009-07-20 Time:00:06:34

ਕਿੰਗ ਨਹੀਂ ਜੋਕਰ : ਅੱਕੀ

'ਕਮਬਖ਼ਤ ਇਸ਼ਕ' ਦੇ ਨਾਲ ਇੱਕ ਵਾਰ ਫਿਰ ਖੁਦ ਨੂੰ ਵਿਕਾਊ ਸਿਤਾਰਾ ਸਾਬਿਤ ਕਰਨ ਵਾਲੇ ਖਿਲਾੜੀ ਕੁਮਾਰ ਖੁਦ ਨੂੰ ਬਾਲੀਵੁੱਡ ਦਾ ਕਿੰਗ ਨਹੀਂ ਮੰਨਦੇ ਬਲਕਿ ਉਹ ਕਹਿੰਦੇ ਹਨ ਕਿ ਉਹ ਤਾਂ ਬੱਸ ਜੋਕਰ ਹਨ।

Date:2009-07-20 Time:00:06:34

ਨਸੀਰੂਦੀਨ ਹੋਏ 59 ਵਰ੍ਹਿਆਂ ਦੇ

ਫਿਲਮੀ ਪਰਦੇ ਉੱਤੇ 30 ਸਾਲਾਂ ਤੋਂ ਜਿਆਦਾ ਦਾ ਸ਼ਾਨਦਾਰ ਪੈਂਡਾ ਤੈਅ ਕਰ ਚੁੱਕੇ ਨਸੀਰੂਦੀਨ ਸ਼ਾਹ ਅੱਜ 59 ਸਾਲਾਂ ਦੇ ਹੋ ਗਏ, ਉਹਨਾਂ ਦਾ ਜਨਮ 20 ਜੁਲਾਈ 1950 ਨੂੰ ਬਾਰਾਬੰਕੀ ਉੱਤਰ ਪ੍ਰਦੇਸ਼ ਵਿਖੇ ਹੋਇਆ ਸੀ।

Date:2009-07-20 Time:00:06:34

ਪ੍ਰਕਾਸ਼ ਝਾਅ ਦਾ ਟੀਵੀ ਲਾਂਚ

ਫਿਲਮ ਨਿਰਮਾਣ ਤੋਂ ਰਾਜਨੀਤੀ ਦੇ ਖੇਤਰ ਵਿੱਚ ਕਦਮ ਰੱਖਣ ਵਾਲੇ ਪ੍ਰਕਾਸ਼ ਝਾਅ ਨੇ ਬਿਹਾਰ ਵਿੱਚ ਮੌਰਯਾ ਟੀਵੀ ਦੇ ਨਾਮ ਨਾਲ ਇੱਕ ਨਵਾਂ ਚੈਨਲ ਲਾਂਚ ਕੀਤਾ ਹੈ। ਇਸ ਚੈਨਲ ਉੱਤੇ ਮਨੋਰੰਜਨ ਭਰਪੂਰ ਪ੍ਰੋਗ੍ਰਾਮਾਂ ਦੇ ਇਲਾਵਾ ਖ਼ਬਰਾਂ ਵੀ ਪ੍ਰਸਾਰਿਤ ਕੀਤੀਆਂ ਜਾਣਗੀਆਂ।

Date:2009-07-20 Time:00:06:34


9   10   11   12   13   14   15   16   17   18  

page no.14

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009