Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 7 - 2009
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕ੍ਰਿਸ਼ਨਾ ਗੋਦਾਵਰੀ ਨਦੀ ਖੇਤਰ ਤੋਂ ਕੁਦਰਤੀ ਗੈਸ ਦੀ ਸਪਲਾਈ ਨੂੰ ਲੈਕੇ ਅੰਬਾਨੀ ਭਰਾਵਾਂ ਵਿਚਾਲੇ ਜਾਰੀ ਝਗੜੇ ਨਾਲ ਸੰਬੰਧਤ ਮਾਮਲੇ ਦੀ ਸੁਣਵਾਈ ਇੱਕ ਸਤੰਬਰ ਤੱਕ ਦੇ ਲਈ ਮੁਲਤਵੀਂ ਕਰ ਦਿੱਤੀ ਹੈ। Date:2009-07-21 Time:00:02:15
ਇਲਾਹਾਬਾਦ- ਪੀਲੀਭਾਤ ਤੋਂ ਭਾਜਪਾ ਸਾਂਸਦ ਵਰੁਣ ਗਾਂਧੀ ਦੇ ਭੜਾਕੂ ਭਾਸ਼ਣ ਦੀ ਸੀਡੀ ਉੱਤੇ ਫੋਰੈਂਸਿਕ ਮਾਹਿਰਾਂ ਦੀ ਰਿਪੋਰਟ ਉੱਤੇ ਨੋਟਿਸ ਲੈਂਦਿਆਂ ਇਲਾਹਾਬਾਦ ਹਾਈਕੋਰਟ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਹੈ। Date:2009-07-21 Time:00:02:15
ਨਵੀਂ ਦਿੱਲੀ - ਕੇਂਦਰ ਸਰਕਾਰ ਦੇ ਉਦਯੋਗੀ ਟ੍ਰਿਬਿਉਨਲ ਸਹਿ ਮਜ਼ਦੂਰ ਅਦਾਲਤ ਵਿਚ ਪ੍ਰਸਾਇਡਿੰਗ ਅਫਸਰਾਂ ਦੇ 22 ਵਿਚੋਂ 9 ਅਹੁਦੇ ਖਾਲੀ ਹਨ ਹਾਲਾਂਕਿ ਸਰਕਾਰ ਨੇ ਕਿਹਾ ਕਿ ਇਹਨਾਂ ਨੂੰ ਭਰਨ ਲਈ ਕਦਮ ਚੁੱਕੇ ਜਾ ਚੁੱਕੇ ਹਨ। Date:2009-07-21 Time:00:02:15
ਅਫ਼ਗਾਨਿਸਤਾਨ-ਪੱਛਮੀ ਅਫ਼ਗਾਨਿਸਤਾਨ ਦੇ ਫਰਾਹ ਪ੍ਰਾਂਤ 'ਚ ਅੱਜ ਸੜਕ ਕਿਨਾਰੇ ਹੋਏ ਬੰਬ ਵਿਸਫ਼ੋਟ 'ਚ 12 ਅਫ਼ਗਾਨ ਯਾਤਰੀ ਮਾਰੇ ਗਏ ਅਤੇ ਚਾਰ ਜ਼ਖਮੀ ਹੋ ਗਏ। Date:2009-07-21 Time:00:02:15
ਉਰੁਮਕੀ - ਹਾਲ ਹੀ ਵਿਚ ਝਿਨਜਿਆਂਗ ਰਾਜ ਵਿਚ ਹੋਏ ਫਿਰਕੂ ਦੰਗਿਆਂ ਨੂੰ ਵੇਖਦੇ ਹੋਏ ਚੀਨ ਨੇ ਸਥਾਨਕ ਪ੍ਰਸ਼ਾਸਨ ਨੂੰ ਅਜਿਹੇ ਦੰਗਿਆਂ ਨੂੰ ਰੋਕਣ ਲਈ ਕਨਾਨੂੰ ਬਨਾਉਣ ਦਾ ਫੈਸਲਾ ਕੀਤਾ ਹੈ ਜਿੱਥੇ ਅਸੰਤੁਸ਼ਟ ਉਈਗੁਰ ਮੁਸਲਮਾਨਾਂ ਨੇ ਸੁਤੰਤਰਤਾ ਅੰਦੋਲਨ ਚਲਾਇਆ ਸੀ। Date:2009-07-21 Time:00:02:15
ਮੁੰਬਈ-ਕੈਮਲਿਨ ਇੰਡੀਆ ਲਿਮਿਟੇਡ ਦੀ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਕੁੱਲ੍ਹ ਵਿੱਕਰੀ 23.60 ਪ੍ਰਤਿਸ਼ਤ ਵੱਧਕੇ 105.88 ਕਰੋੜ ਰੁੱਪਏ ਹੋ ਗਈ ਹੈ,ਜਦੋਂਕਿ ਪਿੱਛਲੇ ਸਾਲ ਦੀ ਇਸ ਅੱਵਧੀ 'ਚ ਕੰਪਨੀ ਨੇ 85.66 ਕਰੋੜ ਰੁੱਪਏ ਦੀ ਵਿੱਕਰੀ ਕੀਤੀ ਸੀ। Date:2009-07-21 Time:00:02:15
ਦੁਬਈ - ਇੱਕ ਹਾਲੀਆ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਜੇਕਰ ਗੰਗਾ ਨਦੀ ਦੀਆਂ ਡਾਲਫਿਨਾਂ ਨੂੰ ਬ੍ਰਹਿਮਪੁੱਤਰ ਨਦੀ ਪ੍ਰਣਾਲੀ ਵਿਚ ਬਚਾਉਣਾ ਹੈ ਤਾਂ ਇਹਨਾਂ ਦੇ ਨਿਵਾਸ ਸਥਾਨਾਂ ਦੀ ਰੱਖਿਆ ਕਰਨੀ ਪਵੇਗੀ। Date:2009-07-21 Time:00:02:15
ਮੁੰਬਈ-ਵੈਸ਼ਵਿਕ ਸ਼ੇਅਰ ਬਜ਼ਾਰਾਂ ਦੇ ਚੜ੍ਹਨ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਪਰਤਣ ਦੀਆਂ ਅਟਕਲਾਂ ਨਾਲ ਮੁੰਬਈ ਸ਼ੇਅਰ ਬਜ਼ਾਰ ਦਾ ਸੂਚਕਾਂਕ ਸੰਸੈਕਸ ਅੱਜ 446 ਅੰਕ ਦੀ ਛਲਾਂਗ ਲਗਾਉਂਦਾ ਹੋਇਆ ਲੱਗਭਗ ਸਵਾ ਮਹੀਨੇ ਦੇ ਬਾਅਦ 15 ਹਜ਼ਾਰ ਅੰਕ ਦਾ ਅੰਕੜਾ ਪਾਰ ਕਰ ਗਿਆ।ਨੈਸ਼ਨਲ ਸਟਾਕ ਐਕਸਚੇਂਜ਼ ਦੇ ਸੂਚਕਾਂਕ ਨਿਫ਼ਟੀ ਨੇ ਵੀ 127 ਅੰਕ ਦੀ ਦੌੜ ਲਗਾਈ ਅਤੇ ਇਹ ਸਾਢੇ ਚਾਰ ਹਜ਼ਾਰ ਅੰਕ ਦੇ ਸਤਰ ਤੋਂ ਉੱਪਰ ਦਰਜ਼ ਕੀਤਾ ਗਿਆ। Date:2009-07-21 Time:00:02:15
ਮੁੰਬਈ-ਪ੍ਰਮੁੱਖ ਕੈਮਿਕਲ ਕੰਪਨੀ ਬੀਏਐਸਐਫ਼ ਇੰਡੀਆ ਲਿਮਿਟੇਡ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 12 ਪ੍ਰਤਿਸ਼ਤ ਦੀ ਬੜ੍ਹਤ ਦੇ ਨਾਲ 41.05 ਕਰੋੜ ਰੁੱਪਏ ਤੋਂ ਜ਼ਿਆਦਾ ਸ਼ੁੱਧ ਮੁਨਾਫ਼ਾ ਕਮਾਇਆ ਹੈ। Date:2009-07-21 Time:00:02:15
ਇਸਲਾਮਾਬਾਦ-ਸੁਰੱਖਿਆ ਬਲਾਂ ਦੁਆਰਾ ਸਵਾਤ ਤੋਂ ਆਤੰਕੀਆਂ ਦਾ ਸਫ਼ਾਇਆ ਕਰਨ ਦੇ ਦਾਅਵੇ ਦੇ ਬਾਅਦ ਇਲਾਕੇ 'ਚ ਤਾਲਿਬਾਨ ਦੁਆਰਾ ਇੱਕ ਵਾਰ ਫ਼ਿਰ ਕਰਮਚਾਰੀ ਦਾ ਗੱਲਾ ਕੱਟ ਕੇ ਕਤਲ ਕਰਨ ਮਾਮਲਾ ਸਾਹਮਣੇ ਆਇਆ ਹੈ। Date:2009-07-21 Time:00:02:15
ਨਵੀਂ ਦਿੱਲੀ-ਵੈਸ਼ਵਿਕ ਮੰਦੀ ਕਾਰਣ ਮਈ ਮਹੀਨੇ 'ਚ ਭਾਰਤ 'ਚ ਮੌਜੂਦ ਵਿਦੇਸ਼ੀ ਨਿਵੇਸ਼ (ਐਫ਼ਡੀਆਈ) 'ਚ 47 ਫ਼ੀਸਦੀ ਦੀ ਗਿਰਾਵਟ ਆਈ ਅਤੇ ਇਹ 2.1 ਅਰਬ ਡਾਲਰ ਰਹਿ ਗਿਆ।ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਅਗਲੇ ਕੁੱਝ ਮਹੀਨਿਆਂ 'ਚ ਵੀ ਇਹੀ ਰੁੱਖ ਕਾਇਮ ਰਹਿਣ ਦੀ ਆਸ਼ੰਕਾ ਹੈ।ਪਿੱਛਲੇ ਸਾਲ ਮਈ ਮਹੀਨੇ ਦੌਰਾਨ ਦੇਸ਼ 'ਚ 3.9 ਅਰਬ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਆਇਆ ਸੀ। Date:2009-07-21 Time:00:02:15
ਲੰਦਨ-'ਹੈਰੀ ਪਾਟਰ' ਦੀ ਅਭਿਨੇਤਰੀ ਏਮਾ ਵਾਟਸਨ ਹਾਲੀਵੁੱਡ ਦੀ ਸੁਪਰਸਟਾਰ ਜੁਲੀਆ ਰਾਬਰਟਸ ਦੀ ਨੂੰ ਅਪਣਾ 'ਹੀਰੋ ਮੰਨਦੀ ਹੈ ਅਤੇ ਉਹ ਬਚਪਨ ਤੋਂ ਹੀ ਉਨ੍ਹਾ ਵਰਗੀ ਬਨਣਾ ਚਾਹੁੰਦੀ ਹੈ। Date:2009-07-21 Time:00:02:15
ਲੰਦਨ-ਇੱਕ ਦਹਾਕੇ ਪਹਿਲਾਂ ਗੁੰਮ ਹੋਏ ਫਾਇਰਪਲੇਸ ਪਿੱਛੇ ਪਏ ਪ੍ਰੇਮ ਪੱਤਰ ਨੇ ਬ੍ਰਿਟੇਨ ਦੇ ਇੱਕ ਵਿਅਕਤੀ ਅਤੇ ਉਨ੍ਹਾ ਦੀ ਪ੍ਰੇਮਿਕਾ ਰਹੀ ਸਪੇਨ ਦੀ ਮਹਿਲਾ ਨੂੰ ਇੱਕ ਵਾਰ ਫ਼ਿਰ ਨੇੜੇ ਲਿਆ ਦਿੱਤਾ ਅਤੇ ਦੋਨਾਂ ਨੇ ਅਲੱਗ ਹੋਣ ਦੇ 16 ਸਾਲ ਬਾਅਦ ਆਖਿਰਕਾਰ ਵਿਆਹ ਕਰ ਲਿਆ। Date:2009-07-21 Time:00:02:15
ਨਵੀਂ ਦਿੱਲੀ-ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸੋਮਵਾਰ ਨੂੰ ਇੱਥੇ ਲੱਗਭਗ 40 ਮਿੰਟ ਗੱਲਬਾਤ ਕੀਤੀ,ਜੋ ਮੁੱਖ ਰੂਪ ਨਾਲ ਦੋ ਪੱਖੀ ਸਬੰਧਾਂ,ਅੱਤਵਾਦ,ਅਸੈਨਿਕ ਪ੍ਰਮਾਣੂ ਸਹਿਯੋਗ ਅਤੇ ਰੱਖਿਆ ਖੇਤਰ 'ਚ ਸਹਿਯੋਗ 'ਤੇ ਕੇਂਦਰਤ ਰਹੀ। Date:2009-07-21 Time:00:02:15
ਕੋਲੰਬੋ-ਤਮਿਲਾਂ ਪ੍ਰਤਿ ਮਾਨਵਤਾ ਦਿਖਾਉਂਦੇ ਹੋਏ ਸ਼੍ਰੀਲੰਕਾ ਨੇ ਕਿਹਾ ਹੈ ਕਿ ਉਹ ਲਿੱਟੇ ਦੇ ਬਾਲ ਸੈਨਿਕਾਂ 'ਤੇ ਮੁਕੱਦਮਾ ਨਹੀਂ ਚਲਾਵੇਗਾ,ਬਲਕਿ ਪੜ੍ਹਨ ਲਈ ਉਨ੍ਹਾ ਨੂੰ ਸਕੂਲਾਂ 'ਚ ਭੇਜੇਗਾ। Date:2009-07-21 Time:00:02:15
ਯਰੂਸ਼ਲਮ-ਇਜ਼ਰਾਇਲ 'ਚ ਸੋਮਵਾਰ ਨੂੰ ਪ੍ਰਧਾਨਮੰਤਰੀ ਬੇਂਜਾਮਿਨ ਨੇਤਨਿਆਹੂ ਅਤੇ ਸੰਘੀ ਮੰਤਰੀਆਂ ਦੀ ਤਨਖਾਹ 'ਚ 5 ਪ੍ਰਤਿਸ਼ਤ ਦੀ ਕਟੌਤੀ ਕਰ ਦਿੱਤੀ ਗਈ ਹੈ। Date:2009-07-21 Time:00:02:15
ਦੇਖਿਆ ਜਾਵੇ ਤਾਂ ਪ੍ਰਿਅੰਕਾ ਚੋਪੜਾ ਇਸ ਸਮੇਂ ਬਾਲੀਵੁੱਡ 'ਤੇ ਰਾਜ ਹੀ ਕਰ ਰਹੀ ਹੈ। ਬੀਤੇ ਦਿਨੀਂ ਉਹਨਾਂ ਦੀਆਂ ਕੁਝ ਫਿਲਮਾਂ ਬਹੁਤ ਚੰਗੀਆਂ ਚੱਲੀਆਂ, ਅਤੇ ਪ੍ਰਿਅੰਕਾ ਆਪਣੇ ਆਪ ਨੂੰ ਸ਼ਾਹਰੁਖ ਖਾਨ ਦੀ ਦੀਵਾਨੀ ਦੱਸਦੀ ਹੈ, ਉਹ ਵੀ ਬਚਪਨ ਤੋਂ। ਮਤਲਬ ਉਹ ਜਦੋਂ ਬਹੁਤ ਛੋਟੀ ਸੀ, ਉਦੋਂ ਤੋਂ ਕਿੰਗ ਖਾਨ ਦੀ ਪ੍ਰਸ਼ੰਸਕ ਹੈ। ਪ੍ਰਿਅੰਕਾ ਦਾ ਕਹਿਣਾ ਹੈ ਕਿ ਜਦੋਂ ਉਹ ਸਿਰਫ਼ ਛੇ ਸਾਲ ਦੀ ਸੀ, ਉਦੋਂ ਤੋਂ ਸ਼ਾਹਰੁਖ ਖਾਨ ਦੀ ਫੈਨ ਹੈ। ਆਪਣੇ ਅਭਿਨੈ ਨਾਲ ਖੁਦ ਦਾ ਬਹੁਤ ਵੱਡਾ ਦਰਸ਼ਕ ਵਰਗ ਤਿਆਰ ਕਰ ਚੁੱਕੀ ਪ੍ਰਿਅੰਕਾ ਦੇ ਅਨੁਸਾਰ ਸੰਨ 2000 ਵਿੱਚ ਹੋਏ ਮਿਸ ਇੰਡੀਆ ਮੁਕਾਬਲੇ ਦੇ ਜੱਜਾਂ ਵਿੱਚ ਸ਼ਾਹਰੁਖ ਖਾਨ ਵੀ ਸ਼ਾਮਿਲ ਸਨ। ਉਹਨਾਂ ਨੇ ਮੈਨੂੰ ਇੱਕ ਪ੍ਰਸ਼ਨ ਵੀ ਪੁੱਛਿਆ ਸੀ। ਮੈਂ ਸਟੇਜ ਦੇ ਪਿੱਛੇ ਕਿਸੇ ਤਰ੍ਹਾਂ ਉਹਨਾਂ ਨੂੰ ਹੈਲੋ ਕਹਿਣ ਦਾ ਮੌਕਾ ਲੱ Date:2009-07-21 Time:00:02:14
ਨੇਹਾ ਧੂਪੀਆ ਵਿਏਤਨਾਮ ਤੋਂ ਛੁੱਟੀਆਂ ਬਿਤਾ ਕੇ ਆਈ ਹੈ ਅਤੇ ਅੱਜ ਕੱਲ੍ਹ ਉਹ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲ ਇਸ ਦੇਸ਼ ਦੀ ਤਾਰੀਫ਼ ਕਰਦੀ ਨਹੀਂ ਥੱਕਦੀ। ਨੇਹਾ ਦਾ ਮੰਨਣਾ ਹੈ ਕਿ ਇੱਕ ਵਾਰ ਵਿਏਤਨਾਮ ਘੁੰਮਣ ਜਰੂਰ ਜਾਣਾ ਚਾਹੀਦਾ ਹੈ। ਵਿਏਤਨਾਮ ਯਾਤਰਾ ਦੇ ਦੌਰਾਨ ਨੇਹਾ ਇੱਕ ਫ੍ਰੈਂਚ ਹੋਟਲ ਵਿੱਚ ਰੁਕੀ ਸੀ। ਇਹ 110 ਸਾਲ ਪੁਰਾਣਾ ਹੈ। ਨੇਹਾ ਨੂੰ ਇਹ ਹੋਟਲ ਬਹੁਤ ਪਸੰਦ ਆਇਆ ਅਤੇ ਉਸ ਨੂੰ ਲੱਗਿਆ ਕਿ ਉਹ ਪੁਰਾਣੇ ਦੌਰ 'ਚ ਚਲੀ ਗਈ ਹੈ। ਨੇਹਾ ਨੇ ਇੱਕ ਪੁਰਾਣੀ ਕਾਰ ਵਿੱਚ ਯਾਤਰਾ ਕੀਤੀ। ਉਸ ਨੂੰ ਉੱਥੋਂ ਦੀ ਭਾਸ਼ਾ ਨਹੀਂ ਆਉਂਦੀ ਸੀ, ਇਸ ਲਈ ਇਸ਼ਾਰਿਆਂ 'ਚ ਉਹਨਾਂ ਨੇ ਗੱਲਾਂ ਕੀਤੀਆਂ। ਨੇਹਾ ਦਾ ਕਹਿਣਾ ਹੈ ਕਿ ਉਹਨਾਂ ਦਾ ਅਨੁਭਵ ਸ਼ਾਨਦਾਰ ਰਿਹਾ ਅਤੇ ਉਹ ਆਪਣੇ ਅੰਦਰ ਊਰਜਾ ਮਹਿਸੂਸ ਕਰ ਰਹੀ ਹੈ। Date:2009-07-21 Time:00:02:14
ਸ਼ਾਹਿਦ ਕਪੂਰ ਹੁਣ ਐਨੇ ਵੱਡੇ ਸਟਾਰ ਬਣ ਗਏ ਹਨ ਕਿ ਉਹਨਾਂ ਦੇ ਪਾਪਾ ਅਤੇ ਮੰਮੀ ਦੋਵੇਂ ਆਪਣੇ ਬੇਟੇ ਨੂੰ ਹੀਰੋ ਲੈ ਕੇ ਫਿਲਮ ਬਣਾਉਣਾ ਚਾਹੁੰਦੇ ਹਨ। ਸ਼ਾਹਿਦ ਰਾਹੀਂ ਉਹਨਾਂ ਨੂੰ ਵੀ ਫਾਇਦਾ ਮਿਲ ਜਾਵੇਗਾ। ਪਾਪਾ ਪੰਕਜ ਕਪੂਰ ਤਾਂ ਸਕ੍ਰਿਪਟ ਨਾਲ ਤਿਆਰ ਹਨ ਅਤੇ ਖੁਦ ਸ਼ਾਹਿਦ ਵੀ ਉਹਨਾਂ ਦੀ ਫਿਲਮ ਕਰਨ ਲਈ ਉਤਸੁਕ ਹਨ, ਪਰ ਸਵਾਲ ਹੈ ਸਮੇਂ ਦਾ। ਸ਼ਾਹਿਦ ਐਨੇ ਬਿਜ਼ੀ ਹਨ ਕਿ ਆਪਣੇ ਡੈਡ ਦੀ ਫਿਲਮ ਜਲਦੀ ਸ਼ੁਰੂ ਨਹੀਂ ਕਰ ਸਕਦੇ, ਇਸ ਲਈ ਪੰਕਜ ਕਪੂਰ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਮੰਮੀ ਨੀਲਿਮਾ ਅਜੀਮ ਦੀ ਸਕ੍ਰਿਪਟ ਸ਼ਾਹਿਦ ਨੂੰ ਪਸੰਦ ਨਹੀਂ ਆਈ, ਇਸ ਲਈ ਕਈ ਦਿਨਾਂ ਤੱਕ ਟਾਲਣ ਤੋਂ ਬਾਅਦ ਉਹਨਾਂ ਨੇ ਸਹੀ ਗੱਲ ਦੱਸ ਦਿੱਤੀ। ਨਰਾਜ ਹੋ ਕੇ ਨੀਲਿਮਾ ਹੀਰੋ ਦੇ ਰੂਪ 'ਚ ਸਾਈਨ ਕਰਨ ਲਈ ਇਮਰਾਨ ਹਾਸ਼ਮੀ ਕੋਲ ਪਹੁੰਚੀ। ਇਮਰਾਨ ਸਮਝ ਗਏ ਕਿ ਸਕ੍ਰਿਪਟ Date:2009-07-21 Time:00:02:14
ਅਕੋਲਾ - ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ(ਸਿਮੀ) ਦੇ ਤਿੰਨ ਕਥਿੱਤ ਵਰਕਰਾਂ ਨੂੰ ਇੱਥੋਂ ਦੇ ਮਾਨਾ ਪਿੰਡ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।ਇਹ ਸਾਰੇ ਲਗਭੱਗ 50 ਵਿਅਕਤੀਆਂ ਸਮੇਤ ਇੱਥੇ ਬੈਠਕ ਲਈ ਪੁੱਜੇ ਸਨ ਪਰ ਬਾਕੀ ਸਾਰੇ ਸਿਮੀ ਵਰਕਰ ਪੁਲਿਸ ਦੇ ਛਾਪੇ ਦੀ ਖਬਰ ਮਿਲਦਿਆਂ ਹੀ ਫਰਾਰ ਹੋ ਗਏ। Date:2009-07-21 Time:00:02:14
ਨਵੀਂ ਦਿੱਲੀ - ਐਪਟੋਸ ਚੈਲੇਂਜਰ ਸੈਮੀਫਾਇਨਲ ਵਿਚ ਪੁੱਜਣ ਦੀ ਸਫਲ ਕੋਸ਼ਿਸ਼ ਸਦਕਾ ਭਾਰਤ ਦੇ ਸੋਮਦੇਵ ਦੇਵਵਰਮਨ ਨੇ ਆਪਣੇ ਕੈਰੀਅਰ ਦੀ ਅੱਜ ਸੱਭ ਤੋਂ ਉੱਚੀ 127ਵੀਂ ਰੈਂਕਿੰਗ ਹਾਸਲ ਕੀਤੀ। Date:2009-07-21 Time:00:02:14
ਦੁਬਈ-ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਦੱਖਣੀ ਅਫ਼ਰੀਕਾ 'ਚ ਹੋਣ ਵਾਲੇ ਚੈਂਪਿਅੰਜ਼ ਟ੍ਰਾਫ਼ੀ ਟੂਰਨਾਮੈਂਟ ਦੀ ਇਨਾਮੀ ਰਾਸ਼ੀ 'ਚ ਲੱਗਭਗ ਚਾਰ ਗੁਣਾ ਇਜ਼ਾਫਾ ਕਰਦੇ ਹੋਏ 40 ਲੱਖ ਡਾਲਰ ਕਰ ਦਿੱਤਾ ਹੈ। Date:2009-07-21 Time:00:02:14
ਫਿਲਮ ਜੇਕਰ ਦੂਜੇ ਨਿਰਮਾਤਾ ਦੀ ਹੁੰਦੀ ਤਾਂ ਸੈਫ਼ ਸ਼ਾਇਦ ਹੀ ਐਨੀ ਮਿਹਨਤ ਕਰਦੇ, ਪਰ ਜਦੋਂ ਘਰ ਦੀ ਫਿਲਮ ਸੀ ਤਾਂ ਉਹ ਮਿਹਨਤ ਕਰਨ ਤੋਂ ਬਿਲਕੁਲ ਨਹੀਂ ਘਬਰਾਏ। ਸੈਫ਼ ਮੀਆਂ 'ਲਵ ਆਜ ਕੱਲ੍ਹ' ਨੂੰ ਆਪਣੇ ਲਈ ਬਹੁਤ ਵੱਡਾ ਇਮਤਿਹਾਨ ਮੰਨਦੇ ਹਨ। ਨਿਰਮਾਤਾ ਦੇ ਰੂਪ ਵਿੱਚ ਉਹਨਾਂ ਦੀ ਪਹਿਲੀ ਫਿਲਮ ਜਲਦੀ ਹੀ ਰਿਲੀਜ਼ ਹੋ ਜਾ ਰਹੀ ਹੈ। ਸੈਫ਼ ਨੇ ਇਸ ਫਿਲਮ ਵਿੱਚ ਇੱਕ ਸਰਦਾਰ ਦੀ ਭੂਮਿਕਾ ਵੀ ਨਿਭਾਈ ਹੈ। ਇਸ ਲਈ ਸੈਫ਼ ਨੇ ਪੰਜਾਬੀ ਭਾਸ਼ਾ ਸਿੱਖੀ ਅਤੇ ਆਪਣੀ ਭੂਮਿਕਾ ਵਿੱਚ ਅਸਲੀਅਤ ਲਿਆਉਣ ਲਈ ਫਿਲਮ ਵਿੱਚ ਅੰਗਰੇਜ਼ੀ ਵੀ ਪੰਜਾਬੀ ਸਟਾਇਲ ਵਿੱਚ ਬੋਲੀ ਹੈ। ਨਿਰਮਾਤਾ ਦੇ ਰੂਪ ਵਿੱਚ ਸੈਫ਼ ਨੇ ਕੋਈ ਸਮਝੌਤਾ ਨਹੀਂ ਕੀਤਾ ਅਤੇ ਫਿਲਮ ਨੂੰ ਬਿਹਤਰੀਨ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਬਾਲੀਵੁੱਡ 'ਚ ਇਹ ਮੰਨਿਆ ਜਾ ਰਿਹਾ ਹੈ ਕਿ 'ਲਵ ਆਜ ਕੱਲ੍ਹ' ਜਬਰਦਸ Date:2009-07-21 Time:00:02:14
12 ਵੇਂ ਰਾਜੀਵ ਗਾਂਧੀ ਅਵਾਰਡ ਦੀ ਸ਼੍ਰੇਸ਼ਠ ਅਭਿਨੇਤਾ ਦੀ ਲੜੀ ਵਿੱਚ ਪੁਰਸਕਾਰ ਲਈ ਸ਼ਾਹਿਦ ਕਪੂਰ ਨੂੰ ਚੁਣਿਆ ਗਿਆ ਹੈ। ਜਦੋਂ ਸ਼ਾਹਿਦ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ 'ਜਦੋਂ ਮੈਨੂੰ ਇਹ ਖ਼ਬਰ ਮਿਲੀ ਤਾਂ ਮੈਨੂੰ ਬਹੁਤ ਹੈਰਾਨੀ ਹੋਈ। ਮੈਂ ਸਿਰਫ਼ 28 ਸਾਲ ਦਾ ਹਾਂ ਅਤੇ ਮੈਨੂੰ ਇਹ ਸਨਮਾਨ ਬਹੁਤ ਜਲਦੀ ਮਿਲ ਗਿਆ ਹੈ। ਮੈਂ ਜਯੁਰੀ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਅਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।' ਸੁਨੀਤਾ ਵਿਲੀਅਮਸ, ਸਚਿਨ ਤੇਂਦੁਲਕਰ, ਮੁਕੇਸ਼ ਅੰਬਾਨੀ ਅਤੇ ਅਮਿਤਾਭ ਬੱਚਨ ਵਰਗੀਆਂ ਹਸਤੀਆਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਪੁਰਸਕਾਰ ਸਮਾਰੋਹ ਅਗਸਤ ਮਹੀਨੇ ਦੇ ਦੂਜੇ ਹਫ਼ਤੇ ਵਿੱਚ ਆਯੋਜਿਤ ਹੋਵੇਗਾ। ਉਸ ਸਮੇਂ ਸ਼ਾਹਿਦ ਦੀ ਮਹੱਤਵਪੂਰਨ ਫਿਲਮ 'ਕਮੀਨੇ' ਵੀ ਰਿਲੀਜ਼ ਹੋਣ ਵਾਲ Date:2009-07-21 Time:00:02:14
ਨਿਊਯਾਰਕ- ਫਰਾਂਸ ਦੀ ਪਹਿਲੀ ਮਹਿਲਾ ਕਾਰਲਾ ਬਰੂਨੀ ਸਰਕੋਜੀ ਨੇ ਮਹਾਨ ਦੱਖਣੀ ਅਫ਼ਰੀਕੀ ਨੇਤਾ ਨੈਲਸਨ ਮੰਡੇਲਾ ਦੇ 91ਵੇਂ ਜਨਮ ਦਿਹਾੜੇ ਮੌਕੇ ਆਯੋਜਿਤ ਸਮਾਰੋਹ ਵਿੱਚ ਗੀਤ ਗਾਇਆ। Date:2009-07-21 Time:00:02:14
page no.13 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |