Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 7 - 2009

ਰਿਲਾਇੰਸ ਕਰ ਰਿਹਾ ਹੈ ਆਈਪੀਓ ਲਿਆਉਣ ਦਾ ਵਿਚਾਰ

ਮੁੰਬਈ-ਅਨਿਲ ਧੀਰੂਭਾਈ ਅੰਬਾਨੀ ਸਮੂਹ (ਏਡੀਏਜੀ) ਦੀ ਕੰਪਨੀ ਰਿਲਾਇੰਸ ਕੈਪੀਟਲ ਨੇ ਅੱਜ ਕਿਹਾ ਹੈ ਕਿ ਉਹ ਆਪਣੇ ਲਾਈਫ਼ ਇੰਸ਼ੋਰੈਂਸ ਕਾਰੋਬਾਰ ਦੇ ਲਈ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਲਿਆਵੇਗੀ ਜਾਂ ਫ਼ਿਰ ਚੁਣੇ ਨਿਵੇਸ਼ਕਾਂ ਨੂੰ ਆਪਣੀ ਹਿੱਸੇਦਾਰੀ ਵੇਚੇਗੀ।

Date:2009-07-22 Time:00:06:48

ਅਫ਼ਰੀਕੀ ਦੇਸ਼ਾਂ 'ਚ ਭੂਮੀ ਨਹੀਂ ਲਵੇਗੀ ਸਰਕਾਰ

ਨਵੀਂ ਦਿੱਲੀ- ਸਰਕਾਰ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਖੇਤੀ ਦੇ ਲਈ ਅਫ਼ਰੀਕੀ ਦੇਸ਼ਾਂ ਵਿੱਚ ਉਪਜਾਊ ਜਮੀਨ ਮੁੱਲ ਲੈਣ ਦੀ ਕੋਈ ਯੋਜਨਾ ਨਹੀਂ ਹੈ, ਹਾਲਾਂਕਿ ਕੁੱਝ ਕੰਪਨੀਆਂ ਇਹਨਾਂ ਦੇਸ਼ਾਂ ਵਿੱਚ ਜਮੀਨ ਖਰੀਦ ਰਹੀਆਂ ਹਨ।

Date:2009-07-22 Time:00:06:48

ਬਿਹਾਰ ਲਈ ਵਿਸ਼ੇਸ ਆਰਥਿਕ ਪੈਕੇਜ਼

ਨਵੀਂ ਦਿੱਲੀ-ਸਰਕਾਰ ਨੇ ਅੱਜ ਦੱਸਿਆ ਹੈ ਕਿ ਯੋਜਨਾ ਆਯੋਗ ਨੂੰ ਬਿਹਾਰ ਵੱਲੋਂ ਰਾਜ ਦੀ ਵਿਸ਼ੇਸ ਸ਼੍ਰੇਣੀ ਦਾ ਦਰਜ਼ਾ ਪ੍ਰਦਾਨ ਕਰਨ ਸਬੰਧੀ ਪ੍ਰਸਤਾਵ ਮਿਲਿਆ ਹੈ ਅਤੇ ਇਹ ਸਰਕਾਰ ਦੇ ਵਿਚਾਰ ਅਧੀਨ ਹੈ।

Date:2009-07-22 Time:00:06:48

ਕਸਾਬ ਦੇ ਬਿਆਨ ਨਾਲ ਪਾਕਿ ਨੂੰ ਮਦਦ

ਇਸਲਾਮਾਬਾਦ-ਮੁੰਬਈ ਅੱਤਵਾਦੀ ਹਮਲਿਆਂ ਦੌਰਾਨ ਜੀਵਤ ਫੜ੍ਹੇ ਗਏ ਅੱਤਵਾਦੀ ਅਜਮਲ ਅਮਿਰ ਕਸਾਬ ਦਾ ਇਕਬਾਲੀਆ ਬਿਆਨ ਪਾਕਿਸਤਾਨੀ ਅਧਿਕਾਰੀਆਂ ਨੂੰ ਲਸ਼ਕਰ-ਏ-ਤੋਇਬਾ ਦੇ ਆਪ੍ਰੇਸ਼ਨ ਪ੍ਰਮੁੱਖ ਜਕੀਉਰ ਰਹਿਮਾਨ ਲਖਵੀ ਸਮੇਤ ਉਸ ਦੇ ਸਹਿਯੋਗੀਆਂ ਅਤੇ ਸੰਚਾਲਕਾਂ 'ਤੇ ਨਕੇਲ ਕਸਨ 'ਚ ਮਦਦ ਕਰੇਗਾ।

Date:2009-07-22 Time:00:06:48

ਵਪਾਰ ਘਾਟਾ 119 ਅਰਬ ਡਾਲਰ ਦੇ ਪਾਰ

ਨਵੀਂ ਦਿੱਲੀ-ਵਿੱਤ ਰਾਜ ਮੰਤਰੀ ਨਮੋ ਨਾਰਾਇਣ ਮੀਨਾ ਨੇ ਅੱਜ ਸੰਸਦ ਨੂੰ ਦੱਸਿਆ ਕਿ ਵਪਾਰ ਘਾਟਾ ਵੱਧਦਾ ਹੋਇਆ 2008-09 ਵਿੱਚ 119 ਅਰਬ ਡਾਲਰ ਤੱਕ ਪਹੁੰਚ ਗਿਆ। ਖਾਸਕਰ 2008-09 ਦੇ ਪੂਰਬ ਅਰਧ ਵਿੱਚ ਕੱਚੇ ਤੇਲ ਦੀਆਂ ਜਿਆਦਾ ਕੀਮਤਾਂ ਦੇ ਕਾਰਣ ਇਹ ਘਾਟਾ ਹੋਇਆ ਸੀ।

Date:2009-07-22 Time:00:06:48

ਦਾਦਰੀ ਪ੍ਰੋਜੈਕਟ ਵੀ ਠੰਡੇ ਬਸਤੇ 'ਚ

ਲਖਨਊ : ਕ੍ਰਿਸ਼ਨਾ ਗੋਦਾਵਾਰੀ ਨਦੀ ਖੇਤਰ ਤੋਂ ਕੁਦਰਤੀ ਗੈਸ ਦੀ ਸਪਲਾਈ ਨੂੰ ਲੈਕੇ ਅੰਬਾਨੀ ਭਰਾਵਾਂ ਵਿੱਚ ਚੱਲ ਰਹੇ ਮਸਲੇ ਦੇ ਕਾਰਣ ਅਨਿਲ ਅੰਬਾਨੀ ਦਾ ਦਾਦਰੀ ਪਾਵਰ ਪ੍ਰੋਜੈਕਟ ਅੱਧ ਵਿਚਾਲੇ ਲਟਕ ਦਾ ਹੋਇਆ ਨਜ਼ਰ ਆ ਰਿਹਾ ਹੈ।

Date:2009-07-22 Time:00:06:48

ਮਾਨਸੂਨ ਦਾ ਅਸਰ ਨਹੀਂ ਪਵੇਗਾ ਜੀਡੀਪੀ 'ਤੇ

ਨਵੀਂ ਦਿੱਲੀ- ਯੋਜਨਾ ਬੋਰਡ ਦੇ ਉਪ ਪ੍ਰਮੁੱਖ ਮੋਂਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਹੈ ਕਿ ਮਾਨਸੂਨ ਦੌਰਾਨ ਮੀਂਹ ਘੱਟ ਪੈਣ ਉਪਰੰਤ ਵੀ ਸੰਪੂਰਨ ਘਰੇਲੂ ਉਤਪਾਦ (ਜੀਡੀਪੀ) ਉੱਤੇ ਇਸਦਾ ਕੋਈ ਅਸਰ ਨਹੀਂ ਪਵੇਗਾ।

Date:2009-07-22 Time:00:06:48

ਹਾਲੇ ਵਿਆਹ ਨਹੀਂ ਕਰ ਰਹੀ ਹੈ ਚੇਲਸੀ:ਹਿਲੇਰੀ

ਵਾਸ਼ਿੰਗਟਨ-ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇਨ੍ਹਾ ਅਫ਼ਵਾਹਾਂ ਨੂੰ ਅਰਾਮ ਦੇਣਾ ਚਾਹਿਆ ਹੈ ਕਿ ਉਨ੍ਹਾ ਦੀ ਪੁੱਤਰੀ ਚੇਲਸੀ ਵਿਆਹ ਕਰਨ ਜਾ ਰਹੀ ਹੈ।ਉਨ੍ਹਾ ਦਾ ਕਹਿਣਾ ਹੈ ਕਿ ਪੁੱਤਰੀ ਦੇ ਵਿਆਹ ਦੀ ਹਾਲੇ ਕੋਈ ਯੋਜਨਾ ਨਹੀਂ ਹੈ।

Date:2009-07-22 Time:00:06:47

ਸਦੀ ਦਾ ਸਭ ਤੋਂ ਵੱਡਾ ਸੂਰਜਗ੍ਰਹਿਣ

ਨਵੀਂ ਦਿੱਲੀ - ਸਦੀ ਦੇ ਸਭ ਤੋਂ ਵੱਡੇ ਸੂਰਜ ਗ੍ਰਹਿਣ ਨੇ ਲੋਕਾਂ ਨੂੰ ਰੋਮਾਂਚਿਤ ਕਰ ਦਿੱਤਾ। ਤਾਰੇਗਨਾ, ਵਾਰਾਨਸੀ ਵਿੱਚ ਡਾਇਮੰਡ ਰਿੰਗ ਦਿਖਾਈ ਦਿੱਤੀ, ਅਤੇ ਚੀਨ ਅਤੇ ਜਪਾਨ ਵਿੱਚ ਵੀ ਲੋਕਾਂ ਨੇ ਇਸ ਨਜ਼ਾਰੇ ਦਾ ਆਨੰਦ ਲਿਆ। ਇਹ ਇੱਕ ਅਜਿਹੀ ਵਿਰਲੀ ਖਗੋਲੀ ਘਟਨਾ ਸੀ, ਜੋ ਸਾਲਾਂ ਤੱਕ ਲੋਕਾਂ ਨੂੰ ਯਾਦ ਰਹੇਗੀ।

Date:2009-07-22 Time:00:06:47

ਇੱਕ ਸਮੇਂ 'ਚ ਇੱਕ ਹੀ ਫਿਲਮ : ਇਮਰਾਨ ਖਾਨ

ਆਪਣੇ ਮਾਮਾ ਆਮਿਰ ਖਾਨ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਇਮਰਾਨ ਖਾਨ ਦਾ ਮੰਨਣਾ ਹੈ ਕਿ ਇੱਕ ਸਮੇਂ 'ਚ ਇੱਕ ਹੀ ਫਿਲਮ ਕੀਤੀ ਜਾਣੀ ਚਾਹੀਦੀ ਹੈ ਅਤੇ ਆਪਣੇ ਕਿਰਦਾਰ ਵਿੱਚ ਪੂਰੀ ਤਰ੍ਹਾਂ ਪ੍ਰਵੇਸ਼ ਕਰਕੇ ਹੀ ਉਸਦੇ ਨਾਲ ਨਿਆਂ ਕੀਤਾ ਜਾ ਸਕਦਾ ਹੈ। ਕਾਲਜ ਦੇ ਰੋਮਾਂਸ 'ਤੇ ਬਣੀ 'ਜਾਨੇ ਤੂੰ ਜਾਂ ਜਾਨੇ ਨਾ' ਵਿੱਚ ਚਾਕਲੇਟੀ ਰੋਲ ਨਿਭਾਉਣ ਤੋਂ ਬਾਅਦ ਇਮਰਾਨ ਨੇ ਅਗਲੀ ਫਿਲਮ 'ਕਿਡਨੈਪ' ਵਿੱਚ ਨਿਗੈਟਿਵ ਰੋਲ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ ਦੂਜੀ ਫਿਲਮ ਨੇ ਬਾਕਸ ਆਫਿਸ 'ਤੇ ਜਿਆਦਾ ਕਮਾਲ ਨਹੀਂ ਦਿਖਾਇਆ, ਪਰ ਆਪਣੇ ਕੈਰੀਅਰ ਗ੍ਰਾਫ਼ ਤੋਂ ਸੰਤੁਸ਼ਟ ਇਮਰਾਨ ਦਾ ਮੰਨਣਾ ਹੈ ਕਿ ਇੱਕ ਸਮੇਂ 'ਚ ਇੱਕ ਹੀ ਫਿਲਮ ਕੀਤੀ ਜਾਣੀ ਚਾਹੀਦੀ ਹੈ।

Date:2009-07-22 Time:00:06:46

ਗਾਇਤਰੀ ਦੇਵੀ ਵਾਸਤੇ ਬਿਗ ਬੀ ਨੇ ਪ੍ਰਾਰਥਨਾ ਕੀਤੀ

ਫ਼ਿਲਮੀ ਸਿਤਾਰੇ ਅਮਿਤਾਬ ਬਚਨ ਨੇ ਜੈਪੁਰ ਦੀ ਰਾਜ ਮਾਤਾ ਗਾਇਤਰੀ ਦੇਵੀ ਦੀ ਸਿਹਤ ਵਿਚ ਸੁਧਾਰ ਵਾਸਤੇ ਪ੍ਰਾਰਥਨਾ ਕੀਤੀ ਹੈ। ਆਪਣੇ ਬਲਾਗ ਵਿਚ ਬਿਗ ਬੀ ਨੇ ਕਿਹਾ ਕਿ ਗਾਇਤਰੀ ਦੇਵੀ ਵਿਸ਼ਵ ਦੀਆਂ ਸਭ ਤੋਂ ਖੂਬਸੂਰਤ ਔਰਤਾਂ ਵਿਚੋਂ ਇਕ ਹਨ। ਅੱਜਕਲ੍ਹ ਅਮਿਤਾਬ ਬਚਨ ਸਿੰਗਾਪੁਰ ਵਿਚ ਆਪਣੇ ਦੋਸਤ ਅਮਰ ਸਿੰਘ ਨਾਲ ਨਾਟਕ ਵੇਖ ਕੇ ਸਮਾਂ ਗੁਜ਼ਾਰ ਰਹੇ ਹਨ।

Date:2009-07-22 Time:00:06:46

ਦੀਪਿਕਾ ਪਾਦੁਕੋਣ ਦਾ ਆਈਟਮ ਨੰਬਰ (ਸਲਾਈਡ ਸ਼ੋਅ)

ਆਮਤੌਰ 'ਤੇ ਫਿਲਮਾਂ ਵਿੱਚ ਆਈਟਮ ਨੰਬਰ ਉਹ ਨਾਇਕਾ ਕਰਦੀ ਹੈ. ਜਿਸਦੀ ਚਰਚਾ ਘੱਟ ਹੋਣ ਲੱਗਦੀ ਹੈ। ਆਈਟਮ ਨੰਬਰ ਕਰ ਕੇ ਉਹ ਸੁਰਖੀਆਂ ਹਾਸਿਲ ਕਰਦੀ ਹੈ, ਪਰ ਦੀਪਿਕਾ ਪਾਦੁਕੋਣ ਦੇ ਅੱਗੇ ਅਜਿਹੀ ਕੋਈ ਮਜ਼ਬੂਰੀ ਨਹੀਂ ਹੈ। ਫਿਰ ਵੀ ਦੀਪਿਕਾ ਨੂੰ ਸ਼ਾਹਰੁਖ ਖਾਨ ਦੀ ਫਿਲਮ 'ਬਿੱਲੂ' ਵਿੱਚ ਇੱਕ ਆਈਟਮ ਨੰਬਰ 'ਲਵ ਮੇਰਾ ਹਿਟ ਹਿਟ...' ਕਰਨਾ ਪਿਆ, ਕਿਉਂਕਿ ਸ਼ਾਹਰੁਖ ਅਤੇ ਫਰਹਾ ਨੇ ਉਹਨਾਂ ਨੂੰ ਬਾਲੀਵੁੱਡ ਵਿੱਚ ਪਹਿਲਾ ਮੌਕਾ ਦਿੱਤਾ ਸੀ।

Date:2009-07-22 Time:00:06:46

ਅੰਤਰਰਾਸ਼ਟਰੀ ਸਮੱਗਲਰ ਗ੍ਰਿਫ਼ਤਾਰ

ਅਮ੍ਰਿਤਸਰ-ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ,ਪੰਜਾਬ ਨੂੰ ਅੱਜ ਉਦੋਂ ਇੱਕ ਭਾਰੀ ਕਾਮਯਾਬੀ ਮਿਲੀ,ਜਦੋਂ ਉਨ੍ਹਾ ਨੇ ਇੱਕ ਕੌਮੀ ਹਿੰਦ-ਪਾਕਿ ਸਮੱਗਲਰ ਨੂੰ ਫੜ੍ਹ ਲਿਆ,ਜਿਸ ਕੋਲੋਂ ਅੱਠ ਕਰੋੜ ਦੀ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ।

Date:2009-07-22 Time:00:06:46

ਖੰਗੂੜ੍ਹਾ ਵੱਲੋਂ ਦਾਸ ਨੂੰ ਅਪੀਲ

ਚੰਡੀਗੜ੍ਹ-ਕਿਲ੍ਹਾ ਰਾਏਪੁਰ ਤੋਂ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਦੁਆਰਾ ਇੱਕ ਅਪੀਲ ਰਾਹੀਂ ਐਨ.ਆਰ.ਦਾਸ ਡਾਇਰੈਕਟਰ ਜਨਰਲ (ਸੈਂਟ੍ਰਲ ਇੰਡਸਟਰੀਅਲ ਸਕਿਉਰਟੀ ਫੋਰਸ) ਨੂੰ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਇੰਟਨੈਸ਼ਨਲ ਏਅਰ ਪੋਰਟ,ਚੰਡੀਗੜ੍ਹ ਤੋਂ ਛੇਤੀ ਹੀ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਹੋ ਜਾਣ ਦਾ ਸੁਆਗਤ ਹੈ ਪਰੰਤੂ ਇਸ ਨਾਲ ਅਜਿਹਾ ਨਾ ਹੋਵੇ ਕਿ ਪੰਜਾਬ ਦੇ ਸੱਤਾਧਾਰੀ ਗਠਬੰਧਨ ਦੁਆਰਾ ਜੋ ਕਾਲਾ ਧੰਨ ਇਕੱਠਾ ਕੀਤਾ ਗਿਆ,ਉਸ ਨੂੰ ਵਿਦੇਸ਼ਾਂ ਵਿੱਚ ਭੇਜਣ ਲਈ ਇਹ ਉਡਾਨਾਂ ਕਿਤੇ ਮਾਧਿਅਮ ਨਾ ਬਣ ਜਾਣ।

Date:2009-07-22 Time:00:06:46

ਆਸਟ੍ਰੇਲਿਆਈ ਮੀਡਿਆ ਫਲਿੰਟਆਫ਼ 'ਤੇ ਲੱਟੂ

ਮੈਲਬਰਨ-ਲਾਰਡਸ ਦੇ ਮੈਦਾਨ 'ਤੇ ਆਸਟ੍ਰੇਲਿਆ ਖਿਲਾਫ਼ 75 ਸਾਲ ਬਾਅਦ ਇਤਿਹਾਸਕ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਐਂਡ੍ਰਿਊ ਫਲਿੰਟਆਫ਼ 'ਤੇ ਆਸਟ੍ਰੇਲਿਆ ਮੀਡੀਆ ਲੱਟੂ ਹੋ ਗਿਆ।

Date:2009-07-22 Time:00:06:46

ਪੌਂਟਿੰਗ ਨੂੰ ਅਸ਼ੇਜ ਜਿੱਤਣ ਦਾ ਭਰੋਸਾ

ਲੰਦਨ-ਇਤਿਹਾਸਕ ਲਾਰਡਸ 'ਚ ਇੰਗਲੈਂਡ ਦੇ ਹੱਥੋਂ 75 ਸਾਲਾਂ ਬਾਅਦ ਮਿਲੀ ਹਾਰ ਦੇ ਬਾਵਜੂਦ ਆਸਟ੍ਰੇਲਿਆਈ ਕਪਤਾਨ ਰਿਕੀ ਪੋਂਟਿੰਗ ਨੂੰ ਭਰੋਸਾ ਹੈ ਕਿ ਉਨ੍ਹਾ ਦੀ ਟੀਮ ਇੰਗਲੈਂਡ ਖਿਲਾਫ਼ ਅਸ਼ੇਜ ਸੀਰਿਜ਼ ਜਿੱਤਣ 'ਚ ਕਾਮਯਾਬ ਹੋਵੇਗੀ।

Date:2009-07-22 Time:00:06:46

ਸਲਮਾਨ ਖਾਨ ਲੜਨਗੇ ਸ਼ੇਰ ਨਾਲ

ਧਰਮਿੰਦਰ, ਸਲਮਾਨ ਖਾਨ ਦੇ ਚਹੇਤੇ ਅਭਿਨੇਤਾ ਹਨ। ਧਰਮਿੰਦਰ ਦੀ ਹੀ ਤਰ੍ਹਾਂ ਸਲਮਾਨ ਨੂੰ ਆਮ ਆਦਮੀ ਬਹੁਤ ਪਸੰਦ ਕਰਦਾ ਹੈ। ਹਾਲ ਹੀ ਵਿੱਚ ਸਲਮਾਨ ਦੇ ਸ਼ੋਅ 'ਦਸ ਕਾ ਦਮ' ਵਿੱਚ ਧਰਮਿੰਦਰ ਨੇ ਕਿਹਾ ਸੀ ਕਿ ਸਲਮਾਨ ਨੂੰ ਦੇਖ ਕੇ ਉਹਨਾਂ ਨੂੰ ਆਪਣੀ ਜਵਾਨੀ ਦੇ ਦਿਨਾਂ ਦੀ ਯਾਦ ਆ ਜਾਂਦੀ ਹੈ। ਉਹ ਵੀ ਸਲਮਾਨ ਦੀ ਤਰ੍ਹਾਂ ਹੀ ਸਨ। ਇੱਕ ਦਮ ਬਿੰਦਾਸ। ਜੋ ਕਰਦੇ ਸਨ, ਖੁੱਲ੍ਹੇਆਮ ਕਰਦੇ ਸਨ। ਧਰਮਿੰਦਰ ਨੇ ਕੁਝ ਫਿਲਮਾਂ ਲਈ ਸ਼ੇਰ ਅਤੇ ਚੀਤੇ ਨਾਲ ਸੱਚਮੁੱਚ ਲੜਾਈ ਕੀਤੀ ਸੀ। ਉਹਨਾਂ ਨੇ ਡੁਪਲੀਕੇਟ ਦੇ ਉਪਯੋਗ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਹਨਾਂ ਨੂੰ ਹੀ ਮੈਨ ਕਿਹਾ ਜਾਂਦਾ ਹੈ। 'ਵੀਰ' ਵਿੱਚ ਸਲਮਾਨ ਖਾਨ ਨੂੰ ਵੀ ਸ਼ੇਰ ਨਾਲ ਲੜਦੇ ਹੋਏ ਦਿਖਾਇਆ ਜਾਵੇਗਾ। ਆਪਣੇ ਆਦਰਸ਼ ਅਭਿਨੇਤਾ ਦੀ ਤਰ੍ਹਾਂ ਸਲਮਾਨ ਨੇ ਵੀ ਫੈਸਲਾ ਲਿਆ ਕਿ ਉਹ ਸ਼ੇਰ ਨਾਲ ਖੁਦ

Date:2009-07-22 Time:00:06:46

ਆਸਿਨ ਨੂੰ ਮਿਲੇਗਾ ਨਾਗਰਿਕ ਸਨਮਾਨ

ਫਿਲਮ ਗਜਿਨੀ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਅਭਿਨੇਤਰੀ ਆਸਿਨ ਨੂੰ ਤਮਿਲਨਾਡੂ ਸਰਕਾਰ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕਰਨ ਜਾ ਰਹੀ ਹੈ। ਇਹ ਸਨਮਾਨ ਕਲਾਈਮਮਾਨੀ ਪੁਰਸਕਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਪੁਰਸਕਾਰ ਆਸਿਨ ਦੇ ਕਰੀਅਰ ਦਾ 150 ਵਾਂ ਪੁਰਸਕਾਰ ਹੋਵੇਗਾ। ਇਹ ਪੁਰਸਕਾਰ ਤਮਿਲਨਾਡੂ ਦੇ ਮੁੱਖਮੰਤਰੀ ਐਮ ਕਰੁਣਾਨਿਧੀ ਦੇ ਹੱਥੀਂ ਪ੍ਰਦਾਨ ਕੀਤਾ ਜਾਵੇਗਾ।

Date:2009-07-22 Time:00:06:46

ਸੂਰਜਗ੍ਰਹਿਣ ਸਾਹਮਣੇ ਸਿਰ ਝੁਕਾਉਂਦਾ ਹੈ ਮਨੁੱਖ

ਮਾਨਵ ਨੇ ਤਰੱਕੀ ਦੇ ਐਨੇ ਸਾਰੇ ਪੈਮਾਨੇ ਖੁਦ ਬਣਾ ਲਏ ਕਿ ਕਦੇ-ਕਦੇ ਉਸ ਨੂੰ ਬਹੁਤ ਸਾਰੇ ਵਹਿਮ ਹੋ ਜਾਂਦੇ ਹਨ। ਪਰ ਕੁਦਰਤ ਉਸ ਨੂੰ ਵਾਰ-ਵਾਰ ਇਸ ਗੱਲ ਦਾ ਅਹਿਸਾਸ ਕਰਾਉਂਦੀ ਰਹਿੰਦੀ ਹੈ ਕਿ ਮਾਨਵ ਦੀਆਂ ਸੀਮਾਵਾਂ ਕੀ ਹਨ। ਨਾਲ ਹੀ ਇਹ ਵੀ ਦੱਸਦੀ ਹੈ ਕਿ ਇਨਸਾਨ ਕਿੰਨੀ ਹੀ ਉੱਨਤੀ ਕਰ ਲਵੇ, ਉਹ ਕੁਦਰਤ ਨੂੰ ਪਾਲਤੂ ਨਹੀਂ ਬਣਾ ਸਕਦਾ। ਗ੍ਰਹਿਣ ਵੀ ਇਸੇ ਸ਼੍ਰੇਣੀ ਦੀ ਘਟਨਾ ਹੈ, ਜਿਸ ਨਾਲ ਇਨਸਾਨ ਕੁਦਰਤ ਤੋਂ ਥੋੜਾ ਡਰਦਾ ਹੈ।

Date:2009-07-22 Time:00:06:46

ਪੰਜਾਬ ਵਿਸ ਦੀਆਂ ਤਿੰਨ ਸੀਟਾਂ 'ਤੇ ਚੋਣ 3 ਨੂੰ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਬਨੂੜ, ਕਾਹਨੁਵਾਨ ਅਤੇ ਜਲਾਲਾਬਾਦ ਉੱਤੇ ਤਿੰਨ ਅਗਸਤ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਲਈ ਹੁਣ ਵੀਹ ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ।

Date:2009-07-22 Time:00:06:46

ਕਸਾਬ ਨੇ ਨਹੀਂ ਕੀਤੇ ਕਈ ਖੁਲਾਸੇ : ਨਿਕਮ

ਮੁੰਬਈ- ਮੁੰਬਈ ਉੱਤੇ ਪਿਛਲੇ ਵਰ੍ਹੇ 26 ਨਵੰਬਰ ਨੂੰ ਹੋਏ ਅੱਤਵਾਦੀ ਹਮਲੇ ਨਾਲ ਸੰਬੰਧਤ ਕੇਸ ਲੜ੍ਹ ਰਹੇ ਵਿਸ਼ੇਸ਼ ਸਰਕਾਰੀ ਵਕੀਲ ਉੱਜਵਲ ਨਿਕਮ ਨੇ ਪਾਕਿਸਤਾਨੀ ਅੱਤਵਾਦੀ ਅਜਮਲ ਆਮਿਰ ਕਸਾਬ ਦੇ ਇਕਬਾਲੀਆ ਬਿਆਨ ਉੱਤੇ ਕਿਹਾ ਕਿ ਕਸਾਬ ਨੇ ਹਾਲੇ ਬਹੁਤ ਸਾਰੇ ਖੁਲਾਸੇ ਨਹੀਂ ਕੀਤੇ ਹਨ ।

Date:2009-07-22 Time:00:06:46

ਹਮਲਾ ਇੱਕ ਚਿਤਾਵਨੀ ਸੀ : ਕਸਾਬ

ਮੁੰਬਈ- ਮੁੰਬਈ ਉੱਤੇ ਪਿਛਲੇ ਸਾਲ 26 ਨਵੰਬਰ ਨੂੰ ਹੋਇਆ ਅੱਤਵਾਦੀ ਹਮਲਾ ਭਾਰਤ ਸਰਕਾਰ ਨੂੰ ਇੱਕ ਚਿਤਾਵਨੀ ਸੀ ਕਿ ਦੇਸ਼ ਵਿੱਚ ਅਲਪ ਸੰਖਿਅਕਾਂ ਉੱਤੇ ਅੱਤਿਆਚਾਰ ਬੰਦ ਕੀਤੇ ਜਾਣ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਜਿਹੇ ਅੱਤਵਾਦੀ ਹਮਲੇ ਜਾਰੀ ਰਹਿਣਗੇ।

Date:2009-07-22 Time:00:06:46

ਕਲਾਮ ਦੀ ਤਲਾਸ਼ੀ

ਨਵੀਂ ਦਿੱਲੀ-ਸਾਬਕਾ ਰਾਸ਼ਟਰਪਤੀ ਏ.ਪੀ.ਜੇ ਅਬਦੁਲ ਕਲਾਮ ਦੀ ਹਵਾਈ ਅੱਡੇ 'ਤੇ ਤਲਾਸ਼ੀ ਲੈਣ ਦੀ ਆਪਣੀ ਕਾਰਵਾਈ 'ਤੇ ਉੱਠੇ ਵਿਵਾਦ ਤੋਂ ਬੇਫਿਕਰ ਅਮਰੀਕਾ ਜਹਾਜ਼ ਕੰਪਨੀ ਕਾਂਟੀਨੇਂਟਲ ਏਅਰਲਾਇੰਜ਼ ਨੇ ਅੱਜ ਕਿਹਾ ਹੈ ਕਿ ਕਲਾਮ ਨੂੰ ਵੀ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਸੁਰੱਖਿਆ ਜਾਂਚ ਤੋਂ ਕੋਈ ਛੂਟ ਹਾਸਿਲ ਨਹੀਂ ਹੈ।

Date:2009-07-22 Time:00:06:46

ਸਦੀ ਦਾ ਸਭ ਤੋਂ ਵੱਡਾ ਸੂਰਜਗ੍ਰਹਿਣ

ਨਵੀਂ ਦਿੱਲੀ - ਸਦੀ ਦੇ ਸਭ ਤੋਂ ਵੱਡੇ ਸੂਰਜ ਗ੍ਰਹਿਣ ਨੇ ਲੋਕਾਂ ਨੂੰ ਰੋਮਾਂਚਿਤ ਕਰ ਦਿੱਤਾ। ਤਾਰੇਗਨਾ, ਵਾਰਾਨਸੀ ਵਿੱਚ ਡਾਇਮੰਡ ਰਿੰਗ ਦਿਖਾਈ ਦਿੱਤੀ, ਅਤੇ ਚੀਨ ਅਤੇ ਜਪਾਨ ਵਿੱਚ ਵੀ ਲੋਕਾਂ ਨੇ ਇਸ ਨਜ਼ਾਰੇ ਦਾ ਆਨੰਦ ਲਿਆ। ਇਹ ਇੱਕ ਅਜਿਹੀ ਵਿਰਲੀ ਖਗੋਲੀ ਘਟਨਾ ਸੀ, ਜੋ ਸਾਲਾਂ ਤੱਕ ਲੋਕਾਂ ਨੂੰ ਯਾਦ ਰਹੇਗੀ।

Date:2009-07-22 Time:00:06:45

'ਜੇਹਾਦ' ਨੇ ਮੇਰਾ ਨਜ਼ਰੀਆ ਬਦਲਿਆ-ਸੈਫ਼

ਅਭਿਨੇਤਾ ਸੈਫ਼ ਅਲੀ ਖ਼ਾਨ ਦਾ ਕਹਿਣਾ ਹੈ ਕਿ ਨਿਰਦੇਸ਼ਕ ਰੇਨਸਿਲ ਡੀਸਿਲਵਾ ਦੀ ਫ਼ਿਲਮ 'ਜੇਹਾਦ' ਵਿਚ ਕੰਮ ਕਰਦਿਆਂ ਉਨ੍ਹਾਂ ਦਾ ਜ਼ਿੰਦਗੀ ਅਤੇ ਮਜ਼ਹਬ ਪ੍ਰਤੀ ਨਜ਼ਰੀਆ ਬਦਲ ਗਿਆ। ਇਸ ਫ਼ਿਲਮ ਵਿਚ ਉਹ ਇਕ ਕੱਟੜਪੰਥੀ ਮੁਸਲਮਾਨ ਦੀ ਭੂਮਿਕਾ ਵਿਚ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਫ਼ ਨੇ ਕਿਹਾ ਕਿ ਉਹ ਇਸ ਫ਼ਿਲਮ ਵਿਚ ਇਕ ਕੱਟੜਪੰਥੀ ਦਾ ਕਿਰਦਾਰ ਨਿਭਾਅ ਰਹੇ ਹਨ। ਜਦਕਿ ਵਿਵੇਕ ਓਬਰਾਏ ਇਕ ਉਦਾਰਵਾਦੀ ਮੁਸਲਮਾਨ ਬਣੇ ਹਨ। ਉਨ੍ਹਾਂ ਕਿਹਾ ਕਿ ਇਸ ਭੂਮਿਕਾ ਦੀ ਵਜ੍ਹਾ ਨਾਲ ਉਹ ਨਾ ਸਿਰਫ ਰਾਜਨੀਤਿਕ ਤੌਰ 'ਤੇ ਜਾਗਰੂਕ ਹੋਏ ਹਨ ਬਲਕਿ ਕਿਤੇ ਜ਼ਿਆਦਾ ਧਾਰਮਿਕ ਵੀ ਹੋ ਗਏ ਹਨ। ਇਸ ਫ਼ਿਲਮ ਦੇ ਜ਼ਰੀਏ ਉਨ੍ਹਾਂ ਨੂੰ ਮਜ਼ਹਬ ਨੂੰ ਜ਼ਿਆਦਾ ਜਾਨਣ ਦਾ ਮੌਕਾ ਮਿਲਿਆ। ਇਸ ਫ਼ਿਲਮ ਦੌਰਾਨ ਉਨ੍ਹਾਂ ਇਸਲਾਮ ਦੇ ਬਾਰੇ 'ਚ ਕਾਫੀ ਪੜ੍ਹਾਈ ਕੀਤੀ ਹੈ।

Date:2009-07-21 Time:00:02:18


7   8   9   10   11   12   13   14   15   16  

page no.12

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009