Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 7 - 2009
ਨਵੀਂ ਦਿੱਲੀ- ਏਅਰ ਇੰਡੀਆ ਵਿੱਚ ਕਥਿਤ ਗੜਬੜੀਆਂ ਦੀ ਜਾਂਚ ਦੇ ਲਈ ਸੰਯੁਕਤ ਸੰਸਦੀ ਕਮੇਟੀ ਗਠਿਤ ਕਰਨ ਦੀ ਲੋਕ ਸਭਾ ਵਿੱਚ ਮੰਗ ਉਠਾਈ ਗਈ। Date:2009-07-23 Time:00:22:37
ਮੁੰਬਈ-26/11 ਨੂੰ ਹੋਏ ਮੁੰਬਈ ਹਮਲੇ ਦੇ ਇੱਕ ਮਾਤਰ ਜੀਵਤ ਗ੍ਰਿਫ਼ਤਾਰ ਅੱਤਵਾਦ ਅਜਮਲ ਕਸਾਬ ਦਾ ਕਹਿਣਾ ਹੈ ਕਿ ਉਸ ਨੇ ਇਕਬਾਲੀਆ ਬਿਆਨ ਸਜ਼ਾ-ਏ-ਮੌਤ ਤੋਂ ਬੱਚਣ ਲਈ ਨਹੀਂ ਦਿੱਤਾ ਹੈ।ਉਸ ਨੇ ਕਿਹਾ ਹੈ ਕਿ ਅਦਾਲਤ ਨੂੰ ਜੇਕਰ ਜਰੂਰੀ ਲੱਗੇ ਤਾਂ ਉਹ ਉਸ ਨੂੰ ਫਾਂਸੀ 'ਤੇ ਲਟਕਾ ਸਕਦੀ ਹੈ। Date:2009-07-23 Time:00:22:37
ਮੁੰਬਈ-ਭਾਰਤੀ ਸ਼ੇਅਰ ਬਜ਼ਾਰਾਂ 'ਚ ਬੁੱਧਵਾਰ ਨੂੰ ਮੁਨਾਫ਼ਾ ਵਸੂਲੀ ਦਾ ਮਾਹੌਲ ਦੇਖਿਆ ਗਿਆ।ਅੱਜ ਸੰਸੈਕਸ 219 ਅੰਕ ਡਿੱਗਕੇ 14843 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 70 ਅੰਕਾਂ ਦੀ ਗਿਰਾਵਟ ਦੇ ਬਾਅਦ 4399 ਦੇ ਸਤਰ 'ਤੇ ਬੰਦ ਹੋਇਆ। Date:2009-07-23 Time:00:22:37
ਪੌਪ ਸਟਾਰ ਮਾਈਕਲ ਜੈਕਸਨ ਦੀ ਜ਼ਿੰਦਗੀ ਦੇ ਅੰਤਿਮ ਦਿਨਾਂ 'ਤੇ ਆਧਾਰਿਤ 'ਸੋਨੀ' ਕੰਪਨੀ ਵੱਲੋਂ ਇਕ ਫ਼ਿਲਮ ਬਣਾਈ ਜਾਵੇਗੀ। ਪ੍ਰਾਪਤ ਸੂਚਨਾ ਅਨੁਸਾਰ ਜੀਵਨ ਦੇ ਅੰਤਿਮ ਦਿਨਾਂ ਵਿਚ ਜੈਕਸਨ ਲੰਦਨ ਦੇ ਸੰਗੀਤ ਪ੍ਰੋਗਰਾਮ ਲਈ ਤਿਆਰੀ ਕਰ ਰਹੇ ਸਨ। ਸੋਨੀ ਕੰਪਨੀ ਉਸ ਸਮੇਂ ਦੇ ਵੀਡੀਓ ਟੋਟਕਿਆਂ ਨੂੰ ਆਧਾਰ ਬਣਾ ਕੇ ਇਕ ਫ਼ਿਲਮ ਬਣਾਉਣ ਦੀ ਯੋਜਨਾ ਬਣਾ ਰਹੀ ਹੈ।ਇਸ ਫ਼ਿਲਮ ਦਾ ਅਧਿਕਾਰ ਪ੍ਰਾਪਤ ਕਰਨ ਲਈ 'ਸੋਨੀ' ਨੂੰ ਪੰਜ ਕਰੋੜ ਡਾਲਰ ਤੋਂ ਵੀ ਵੱਧ ਰਕਮ ਦੇਣੀ ਪਵੇਗੀ। Date:2009-07-23 Time:00:22:37
ਅਭਿਨੇਤਰੀ ਦੀਆ ਮਿਰਜ਼ਾ ਨੇ ਆਪਣੀ ਆਉਣ ਵਾਲੀ ਫਿਲਮ 'ਐਸਿਡ ਫੈਕਟਰੀ' ਲਈ ਆਪਣੇ ਆਪ ਵਿੱਚ ਬਦਲਾਅ ਕੀਤਾ ਹੈ। ਇਸ ਫਿਲਮ ਵਿੱਚ ਉਹ ਨਕਰਾਤਮਿਕ ਕਿਰਦਾਰ ਕਰਦੇ ਹੋਏ ਸਟੰਟ ਦ੍ਰਿਸ਼ਾਂ ਵਿੱਚ ਦਿਖਾਈ ਦਵੇਗੀ। ਐਕਸ਼ਨ ਨਿਰਦੇਸ਼ਕ ਟੀਨੂ ਵਰਮਾ ਨੇ ਫਿਲਮ ਦੀ ਭੂਮਿਕਾ ਦੇ ਮੁਤਾਬਿਕ ਦੀਆ ਨੂੰ ਸਿਖਲਾਈ ਵੀ ਦਿੱਤੀ ਹੈ। ਦੀਆ ਨੇ ਕਿਹਾ ਕਿ ਐਕਸ਼ਨ ਜਾਂ ਸਟੰਟ ਦ੍ਰਿਸ਼ ਕਰਨ ਲਈ ਕਲਾਕਾਰ ਦੇ ਸਰੀਰ ਵਿੱਚ ਫੁਰਤੀ ਹੋਣੀ ਚਾਹੀਦੀ ਹੈ। ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਮੈਂ ਇਸਦੀ ਸਿਖਲਾਈ ਲਈ। ਆਪਣੀ ਨਕਰਾਤਮਿਕ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਬੁਰਾ ਹੋਣਾ ਚੰਗੀ ਗੱਲ ਹੈ। ਫਿਲਮ ਵਿੱਚ ਦੀਆ ਹੀ ਇੱਕ ਮਾਤਰ ਮਹਿਲਾ ਕਿਰਦਾਰ ਦੇ ਤੌਰ 'ਤੇ ਦਿਖਾਈ ਦਵੇਗੀ। ਹੋਰ ਕਲਾਕਾਰਾਂ ਵਿੱਚ ਡੈਨੀ, ਫਰਦੀਨ ਖਾਨ, ਆਫਤਾਬ ਸ਼ਿਵਦਾਸਾਨੀ, ਇਰਫਾ Date:2009-07-23 Time:00:22:37
ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ਼ ਨੇ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਪਣੇ ਪਰਿਵਾਰ ਬਾਰੇ ਖੁੱਲ੍ਹ ਕੇ ਗੱਲ ਕੀਤੀ। ਆਪਣੇ ਪਰਿਵਾਰ ਦੇ ਬਾਰੇ ਕੈਟਰੀਨਾ ਨੇ ਦੱਸਿਆ ਕਿ ਉਹਨਾਂ ਦੀ ਮਾਂ ਨੇ ਇਕੱਲੇ ਹੀ ਉਹਨਾਂ ਦੇ ਵੱਡੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਹੈ। ਉਹਨਾਂ ਦੀ ਮਾਂ ਹਾਰਵਰਡ ਯੁਨਿਵਰਸਿਟੀ ਵਿੱਚ ਪ੍ਰੋਫੈਸਰ ਹੈ ਅਤੇ ਪੇਸ਼ੇ ਤੋਂ ਵਕੀਲ ਹੈ। ਕੈਟਰੀਨਾ ਦੱਸਦੀ ਹੈ ਕਿ 'ਮੇਰੀ ਮਾਂ ਨੇ ਸਾਨੂੰ ਭਰਾ-ਭੈਣਾਂ ਨੂੰ ਇਕੱਲੇ ਪਾਲਿਆ ਹੈ ਅਤੇ ਸਾਨੂੰ ਸਨਮਾਨ ਨਾਲ ਰਹਿਣਾ ਸਿਖਾਇਆ ਹੈ। ਮੈਂ ਉਹਨਾਂ ਦੀ ਸਭ ਤੋਂ ਲਾਡਲੀ ਧੀ ਹਾਂ ਅਤੇ ਉਹਨਾਂ ਦਾ ਬਹੁਤ ਸਨਮਾਨ ਕਰਦੀ ਹਾਂ। ਹਾਂ, ਕਦੇ-ਕਦੇ ਦੂਜੇ ਬੱਚਿਆਂ ਦੀ ਤਰ੍ਹਾਂ ਮੈਨੂੰ ਆਪਣੇ ਪਿਤਾ ਦੀ ਕਮੀ ਜਰੂਰ ਮਹਿਸੂਸ ਹੁੰਦੀ ਹੈ, ਪਰ ਮੈਨੂੰ ਆਪਣੇ ਜੀਵ Date:2009-07-23 Time:00:22:37
ਅਸੀਂ ਸਭ ਈਸ਼ਵਰ ਦੀ ਅਰਾਧਨਾ ਕਰਨ ਲਈ ਪੂਜਾ ਘਰ 'ਚ ਆਪਣਾ ਸਮਾਂ ਬਿਤਾਉਂਦੇ ਹਾਂ। ਹਰ ਕੋਈ ਈਸ਼ਵਰ ਤੋਂ ਆਪਣੀ ਸਫ਼ਲਤਾ, ਸਿੱਖਿਆ ਅਤੇ ਸੁੱਖ-ਸ਼ਾਂਤੀ ਦੀ ਕਾਮਨਾ ਕਰਦਾ ਹੈ। ਵਾਸਤੂ ਅਨੁਸਾਰ ਜੇਕਰ ਤੁਸੀਂ ਪੂਜਾ ਘਰ ਵਿੱਚ ਇੱਕ ਨਿਸ਼ਚਿਤ ਦਿਸ਼ਾ ਵੱਲ ਮੂੰਹ ਕਰਕੇ ਈਸ਼ਵਰ ਦੀ ਅਰਾਧਨਾ ਕਰਦੇ ਹੋ ਤਾਂ ਤੁਹਾਨੂੰ ਉਸ ਅਰਾਧਨਾ ਦਾ ਫ਼ਲ ਜਲਦੀ ਹੀ ਪ੍ਰਾਪਤ ਹੁੰਦਾ ਹੈ। ਵਾਸਤੂ ਦੇ ਅਨੁਸਾਰ ਪੂਜਾ ਘਰ ਵਿੱਚ ਦੇਵੀ-ਦੇਵਤਾ ਦੀ ਮੂਰਤੀ ਦਾ ਮੂੰਹ ਪੂਰਬ, ਪੱਛਮ ਜਾਂ ਦੱਖਣ ਵੱਲ ਹੋਣਾ ਸ਼ੁਭ ਮੰਨਿਆ ਜਾਂਦਾ ਹੈ। ਵਿਦਿਆਰਥੀਆਂ ਨੂੰ ਹਮੇਸ਼ਾ ਪੂਜਾ ਘਰ ਵਿੱਚ ਉੱਤਰ ਦਿਸ਼ਾ ਵਿੱਚ ਬੈਠ ਕੇ ਉੱਤਰ ਵੱਲ ਮੂੰਹ ਕਰਕੇ ਪੂਜਾ ਕਰਨੀ ਚਾਹੀਦੀ ਹੈ, ਜਦੋਂ ਕਿ ਘਰ ਦੇ ਦੂਜੇ ਮੈਂਬਰਾਂ ਨੂੰ ਪੂਰਬ ਵੱਲ ਮੂੰਹ ਕਰਕੇ ਪੂਜਾ ਕਰਨੀ ਚਾਹੀਦੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਵਿਦਿਆਰਥ Date:2009-07-23 Time:00:22:37
ਨਵੀਂ ਦਿੱਲੀ - ਬਜ਼ਾਰ ਵਿਚ ਨਕਲੀ ਦਵਾਈਆਂ ਦੇ ਪ੍ਰਚਲਨ ਤੋਂ ਚਿੰਤਤ ਸਰਕਾਰ ਨੇ ਇਹਨਾਂ ਸੰਬੰਧੀ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਦੇਣ ਅਤੇ ਇਹਨਾਂ ਦੀ ਰੋਕਥਾਮ ਨਾਲ ਸੰਬੰਧਤ ਕਨੂੰਨ ਨੂੰ ਪ੍ਰਭਾਵੀ ਰੂਪ ਨਾਲ ਲਾਗੂ ਕਰਨ ਲਈ ਸੋਧਿਆ ਜਾਵੇਗਾ।ਕੇਂਦਰੀ ਪਰਿਵਾਰ ਅਤੇ ਸਿਹਤ ਕਲਿਆਣ ਮੰਤਰੀ ਗੁਲਾਮ ਨਬੀ ਅਜ਼ਾਦ ਨੇ ਉਕਤ ਜਾਣਕਾਰੀ ਦਿੱਤੀ। Date:2009-07-23 Time:00:22:37
ਜੰਮੂ - ਬੀਐਸਐਫ ਅਧਿਕਾਰੀਆਂ ਨੇ ਸੂਚਨਾ ਦਿੱਤੀ ਹੈ ਕਿ ਬੀਐਸਐਫ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਲਾਗਿਉਂ ਅੱਜ ਇੱਕ ਬਰੂਦੀ ਸੁਰੰਗ ਜ਼ਬਤ ਕਰਕੇ ਇੱਕ ਵੱਡੇ ਹਾਦਸੇ ਨੂੰ ਟਾਲ ਦਿੱਤਾ ਹੈ। Date:2009-07-23 Time:00:22:37
ਕੋਲੰਬੋ-ਤਿੰਨ ਟੈਸਟ ਮੈਚਾਂ ਦੀ ਲੜੀ ਦੇ ਤੀਸਰੇ ਟੈਸਟ ਮੈਚ 'ਚ ਪਾਕਿਸਤਾਨ ਨੇ ਸ਼੍ਰੀਲੰਕਾ ਖਿਲਾਫ਼ ਬੁੱਧਵਾਰ ਨੂੰ ਆਪਣੀ ਸਥਿੱਤੀ ਮਜ਼ਬੂਤ ਕਰ ਲਈ।ਅੱਜ ਟੈਸਟ ਦੇ ਤੀਸਰੇ ਦਿਨ ਦਾ ਖੇਡ ਖਤਮ ਹੋਣ ਤੱਕ ਪਾਕਿਸਤਾਨ ਨੇ ਸ਼ੋਏਬ ਮਲਿਕ ਦੇ ਨਾਬਾਦ ਸੈਂਕੜੇ (106),ਕਮਰਾਨ ਅਕਮਲ (ਨਾਬਾਦ 60) ਅਤੇ ਮਿਸਬਾਹ-ਉੱਲ-ਹੱਕ (65) ਦੇ ਅਰਧ ਸੈਂਕੜਿਆਂ ਦੀ ਬਦੌਲਤ ਪੰਜ ਵਿਕੇਟ 'ਤੇ 300 ਰਨ ਬਣਾ ਲਏ ਹਨ। Date:2009-07-23 Time:00:22:36
ਲੰਦਨ-ਇੰਗਲੈਂਡ ਦੀਆਂ ਅਸ਼ੇਜ ਦੀਆਂ ਉਮੀਦਾਂ ਨੂੰ ਬੁੱਧਵਾਰ ਨੂੰ ਤਦ ਕਰਾਰਾ ਝੱਟਕਾ ਲੱਗਿਆ,ਜਦ ਉਸ ਦੇ ਮੁੱਖ ਬੱਲੇਬਾਜ਼ ਕੇਵਿਨ ਪੀਟਰਸਨ ਪਿੰਡਲੀ ਦੀਆਂ ਮਾਂਸਪੇਸ਼ੀਆਂ 'ਚ ਸੱਟ ਦੇ ਆਪ੍ਰੇਸ਼ਨ ਕਾਰਣ ਅਸ਼ੇਜ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ। Date:2009-07-23 Time:00:22:36
24 ਜੁਲਾਈ ਨੂੰ ਬੌਕਸ ਆਫਿਸ ਉੱਤੇ ਸੰਜੇ ਦੱਤ, ਇਮਰਾਨ ਖਾਨ ਅਤੇ ਸ਼ਰੂਤੀ ਹਸਨ ਸਮੇਤ ਕਈ ਹੋਰ ਸਿਤਾਰਿਆਂ ਨਾਲ ਸਜੀ ਫਿਲਮ 'ਲੱਕ' ਦਸਤਕ ਦੇਣ ਵਾਲੀ ਹੈ। ਇਸਦੇ ਇਲਾਵਾ ਸੋਹਮ ਸ਼ਾਹ ਦੀ ਇਹ ਦੂਜੀ ਨਿਰਦੇਸ਼ਿਤ ਫਿਲਮ ਹੈ, ਇਸ ਤੋਂ ਪਹਿਲਾਂ ਉਹ 'ਕਾਲ' ਦੇ ਰਾਹੀਂ ਨਿਰਦੇਸ਼ਨ ਦੇ ਖੇਤਰ ਵਿੱਚ ਉਤਰੇ ਸਨ। Date:2009-07-23 Time:00:22:36
ਸੈਫ਼ ਅਲੀ ਖਾਨ ਦੀ ਪਹਿਲੀ ਹੋਮ ਪ੍ਰੋਡਕਸ਼ਨ ਫਿਲਮ 'ਲਵ ਆਜ ਕੱਲ੍ਹ' ਰਿਲੀਜ਼ ਹੋਣ ਵਾਲੀ ਹੈ ਅਤੇ ਪੰਜਾਬ ਕਲਚਰਲ ਐਂਡ ਹੈਰਿਜਟੇਜ਼ ਬੋਰਡ ਨੇ ਸੈਫ਼ ਦੇ ਲੁਕ 'ਤੇ ਇਤਰਾਜ ਜਤਾਇਆ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਿਲਮ ਦਾ ਪ੍ਰਦਰਸ਼ਨ ਰੋਕਿਆ ਜਾਵੇ। ਸੈਫ਼ ਨੇ ਇਸ ਫਿਲਮ ਵਿੱਚ ਸਰਦਾਰ ਦੀ ਭੂਮਿਕਾ ਨਿਭਾਈ ਹੈ ਅਤੇ ਇਤਰਾਜ ਇਸ ਗੱਲ 'ਤੇ ਹੈ ਕਿ ਉਹਨਾਂ ਦੀ ਦਾੜੀ ਸੰਘਣੀ ਨਹੀਂ ਹੈ। ਸੈਫ਼ ਅਲੀ ਦਾ ਮੰਨਣਾ ਹੈ ਕਿ ਬਿਨਾ ਫਿਲਮ ਦੇਖੇ ਇਤਰਾਜ ਜਤਾਇਆ ਗਿਆ ਹੈ। ਫਿਲਮ ਦੇਖ ਕੇ ਹੀ ਕਿਸੇ ਨਤੀਜੇ 'ਤੇ ਪਹੁੰਚਿਆ ਜਾ ਸਕਦਾ ਹੈ। ਵਰਣਨਯੋਗ ਹੈ ਕਿ 'ਸਿੰਘ ਇਜ਼ ਕਿੰਗ' ਦੇ ਸਮੇਂ ਵੀ ਇਸੇ ਤਰ੍ਹਾਂ ਦਾ ਵਿਵਾਦ ਹੋਇਆ ਸੀ। ਅਕਸ਼ੈ ਕੁਮਾਰ ਨੇ ਇਸ ਵਿੱਚ ਇੱਕ ਸਰਦਾਰ ਦੀ ਭੂਮਿਕਾ ਨਿਭਾਈ ਸੀ ਅਤੇ ਉਹਨਾਂ ਦੀ ਦਾੜੀ ਨਹੀਂ ਦੇ ਬਰਾਬਰ ਸੀ। ਬਾਅਦ ਵਿੱਚ ਕੁਝ ਹਿੱਸਿਆਂ ਦੀ ਰੀ-ਸ਼ੂ Date:2009-07-23 Time:00:22:36
ਨਵੀਂ ਦਿੱਲੀ - ਅਮਰੀਕੀ ਕਾਂਟੀਨੈਂਟਲ ਏਅਰਲਾਇਨ ਜਿਸ ਨੇ ਬੀਤੇ ਮੰਗਲਵਾਰ ਨੂੰ ਇਹ ਕਹਿੰਦੇ ਹੋਏ ਕਲਾਮ ਦੀ ਸੁਰੱਖਿਆ ਤਲਾਸ਼ੀ ਦੀ ਗੁਸਤਾਖੀ ਕੀਤੀ ਸੀ ਅਤੇ ਜਿਸ ਕਾਰਣ ਦੇਸ਼ ਵਿਚ ਸਿਆਸੀ ਹਲਚਲ ਪੈਦਾ ਹੋ ਗਈ ਸੀ, ਨੇ ਅੱਜ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਤੋਂ ਮੁਆਫੀ ਮੰਗੀ ਹੈ। Date:2009-07-23 Time:00:22:36
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਦੀ ਸੁਰੱਖਿਆ ਦੇ ਪੂਰੇ ਇੰਤਜਾਮ ਕੀਤੇ ਗਏ ਹਨ। ਇਸ ਲਈ ਮਾਓਵਾਦੀਆਂ ਦੀ ਕਿਸੇ ਵੀ ਧਮਕੀ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। Date:2009-07-23 Time:00:22:36
ਲੰਦਨ-'ਫੁੱਲ੍ਹ ਤੁਝੇ ਭੇਜਾ ਹੈ,ਫੁੱਲ ਨਹੀਂ ਮੇਰਾ ਦਿਲ ਹੈ' ਨੂੰ ਸੰਕੇਤ ਕਰਦੇ ਫ੍ਰਾਂਸ ਦੇ ਰਾਸ਼ਟਰਪਤੀ ਅਤੇ ਉਨ੍ਹਾ ਦੀ ਪ੍ਰੇਮਿਕਾ ਕਾਰਲਾ ਬ੍ਰੂਨੀ 50 ਹਜ਼ਾਰ ਰੁੱਪਏ ਤੋਂ ਜ਼ਿਆਦਾ ਦੇ ਫੁੱਲ੍ਹ ਰੋਜ਼ ਇੱਕ ਦੂਸਰੇ ਨੂੰ ਦਿੰਦੇ ਹਨ। Date:2009-07-23 Time:00:22:36
ਲੰਦਨ-ਦੁਨੀਆ ਦੀ ਨਜ਼ਰ 'ਚ 'ਕਿੰਗ ਆਫ਼ ਪਾਪ' ਮਾਈਕਲ ਜੈਕਸਨ ਤਿੰਨ ਬੱਚਿਆਂ ਦੇ ਪਿਤਾ ਸਨ,ਲੇਕਿਨ ਤਾਜ਼ਾ ਘਟਨਾਕ੍ਰਮ ਦੇ ਬਾਅਦ ਅਟਕਲਾਂ ਲੱਗਣ ਲੱਗੀਆਂ ਹਨ ਕਿ ਉਨ੍ਹਾ ਦੀ ਚੌਥੀ ਔਲਾਦ ਤਾਂ ਨਹੀਂ ਸੀ। Date:2009-07-23 Time:00:22:36
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅੱਜ ਆਂਸ਼ਿਕ ਸੂਰਜ ਗ੍ਰਹਿਣ ਲੱਗਿਆ, ਪਰੰਤੂ ਆਸਮਾਨ ਵਿੱਚ ਬੱਦਲ ਹੋਣ ਦੇ ਕਾਰਣ ਇਹ ਸਪੱਸ਼ਟ ਤੌਰ 'ਤੇ ਨਹੀਂ ਵੇਖਿਆ ਜਾ ਸਕਿਆ। Date:2009-07-23 Time:00:22:36
ਨਵੀਂ ਦਿੱਲੀ- ਸਿਵਲ ਏਵੀਏਸ਼ਨ ਮੰਤਰੀ ਪ੍ਰਫੁੱਲ ਪਟੇਲ ਇਸੇ ਹਫ਼ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਲ ਮੁਲਾਕਾਤ ਕਰਨ ਵਾਲੇ ਹਨ। ਇਸ ਮੁਲਾਕਾਤ ਦੌਰਾਨ ਏਅਰ ਇੰਡੀਆ ਦੇ ਸਵਤੰਤਰ ਨਿਦੇਸ਼ਕ ਮੰਡਲ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ ਲੋਕਾਂ ਦੇ ਨਾਮਾਂ ਅਤੇ ਇਸਨੂੰ ਵਿੱਤੀ ਸੰਕਟ ਤੋਂ ਬਾਹਰ ਕੱਢਣ ਦੀ ਪ੍ਰਸਤਾਵਿਤ ਯੋਜਨਾ ਉੱਤੇ ਚਰਚਾ ਕਰਨਗੇ। Date:2009-07-22 Time:00:06:48
ਨਵੀਂ ਦਿੱਲੀ- ਸਿਵਲ ਏਵੀਏਸ਼ਨ ਮੰਤਰੀ ਪ੍ਰਫੁੱਲ ਪਟੇਲ ਨੇ ਵਿੱਤੀ ਸੰਕਟ ਨਾਲ ਘਿਰੀ ਏਅਰ ਇੰਡੀਆ ਨੂੰ ਕੋਈ ਆਰਥਿਕ ਪੈਕੇਜ ਦੇਣ ਦੀਆਂ ਖ਼ਬਰਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਏਅਰ ਇੰਡੀਆ ਨੂੰ ਕਿਸੇ ਵੱਡੀ ਧਨ ਰਾਸ਼ੀ ਦੀ ਇੱਛਾ ਨਹੀਂ ਹੈ। Date:2009-07-22 Time:00:06:48
ਮੁੰਬਈ-ਜੀਵਣ ਬੀਮਾ ਨਿਗਮ (ਐਲਆਈਸੀ) ਨੇ ਸੀਮੇਂਸ ਲਿਮਿਟੇਡ 'ਚ ਆਪਣੀ ਹਿੱਸੇਦਾਰੀ ਵਧਾਕੇ 13.34 ਪ੍ਰਤਿਸ਼ਤ ਕਰ ਲਈ ਹੈ। Date:2009-07-22 Time:00:06:48
ਨਵੀਂ ਦਿੱਲੀ- ਦੇਸ਼ ਦੇ ਸਾਰੇ ਹਵਾਈ ਅੱਡਿਆਂ ਉੱਤੇ ਹੁਣ ਰਾਤ ਵਿੱਚ ਹਵਾਈ ਜਹਾਜ ਉਤਰ ਸਕਣਗੇ। ਸਰਕਾਰ ਇਸ ਸੰਬੰਧ ਵਿੱਚ ਜਲਦ ਹੀ ਵਿਵਸਥਾ ਕਰਨ ਜਾ ਰਹੀ ਹੈ। Date:2009-07-22 Time:00:06:48
ਕਾਨ੍ਹਪੁਰ-ਦਾਲਾਂ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਵਿੱਚ ਕਾਨ੍ਹਪੁਰ ਦੀਆਂ ਮਿੱਲਾਂ ਦੇ ਸੰਘ ਨੇ ਸ਼ਹਿਰ ਦੇ ਵਿਭਿੰਨ ਇਲਾਕਿਆਂ 'ਚ ਆਪਣੀ ਸਟਾਲ ਲਗਾਕੇ ਜਨਤਾ ਨੂੰ ਸਸਤੇ ਦਾਮਾਂ 'ਤੇ ਦਾਲ ਉਪਲੱਬਧ ਕਰਵਾਉਣ ਦਾ ਕਾਰਜਕ੍ਰਮ ਸ਼ੁਰੂ ਕੀਤਾ ਹੈ।ਸਟਾਲਾਂ 'ਤੇ ਪ੍ਰਤਿ ਗ੍ਰਾਹਕ ਨੂੰ ਪੰਜ ਕਿੱਲੋ ਦਾਲ ਦਿੱਤੀ ਜਾ ਰਹੀ ਹੈ। Date:2009-07-22 Time:00:06:48
ਨਵੀਂ ਦਿੱਲੀ-ਦਵਾਈ ਕੰਪਨੀ ਰੈਨਬੈਕਸੀ ਲੈਬੋਰੇਟਰੀਜ਼ ਨੂੰ ਕਨਾਡਾ ਦੇ ਦਵਾ ਨਿਯਾਮਕ ਥੇਰਾਪਊਟਿਕ ਪ੍ਰੋਡਕਸ ਡਾਇਰਐਕਟਰੇਟ (ਟੀਪੀਡੀ) ਨਾਲ ਆਪਣੀ ਤਣਾਅ ਦੂਰ ਕਰਨ ਵਾਲੀ ਦਵਾਈ 'ਰਾਨ-ਇਮਲੋਡੀਪਾਈਡ ਟੇਬਲੇਟਸ' ਦੀ ਵੰਡ ਅਤੇ ਮੁੜ ਨਿਰਮਾਣ ਦੀ ਆਗਿਆ ਮਿਲ ਗਈ ਹੈ। Date:2009-07-22 Time:00:06:48
ਮੁੰਬਈ-ਇੰਡੀਆਬੁਲ੍ਹਜ਼ ਫਿਨਾਂਸ਼ਲ ਸਰਵਿਸਜ਼ ਦੀ ਸ਼ੇਅਰਾਂ ਦੇ ਪਾਤਰ ਸੰਸਥਾਗਤ ਨਿਯੋਜਨ (ਕਿਊਆਈਪੀ) ਦੇ ਜ਼ਰੀਏ 20 ਕਰੋੜ ਡਾਲਰ ਜੁਟਾਉਣ ਦੀ ਯੋਜਨਾ ਹੈ ਅਤੇ ਉਸਦੀ ਇਹ ਪੇਸ਼ਕਸ਼ ਖੁਲ੍ਹੀ ਹੈ। Date:2009-07-22 Time:00:06:48
page no.11 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |