Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 6 - 2009
ਨਵੀਂ ਦਿੱਲੀ-ਖਾਧ ਵਿਭਾਗ ਨੇ 2009-10 ਦੌਰਾਨ ਸਬਸੀਡੀ ਦੀ ਸਾਰੀ ਰਾਸ਼ੀ ਨਗਦ 'ਚ ਦੇਣ ਦੀ ਮੰਗ ਕੀਤੀ ਹੈ।ਉਸ ਦਾ ਕਹਿਣਾ ਹੈ ਕਿ ਉਦਯੋਗ ਜਗਤ ਸ਼ਾਇਦ ਸਕਿਉਰਟੀਜ਼ ਦੇ ਰੂਪ 'ਚ ਬਾਂਡ ਲੈਣਾ ਪਸੰਦ ਨਾ ਕਰਨ,ਕਿਉਂਕਿ ਹਾਲੇ ਪਿੱਛਲੇ ਸਾਲ ਦੇ ਬਾਂਡ ਹੀ ਭੁਨਾਏ ਨਹੀਂ ਜਾ ਸਕੇ ਸਨ। Date:2009-06-24 Time:00:04:58
ਵਾਸ਼ਿੰਗਟਨ-ਅਮਰੀਕਾ 'ਚ ਊਰਜ਼ਾ ਵਿਭਾਗ ਫੋਰਡ ਮੋਟਰ ਅਤੇ ਦੋ ਹੋਰ ਕੰਪਨੀਆਂ ਨੂੰ ਤੇਲ ਦੀ ਘੱਟ ਖਪਤ ਵਾਲੇ ਵਾਹਨਾਂ ਨੂੰ ਵਿਕਸਿਤ ਕਰਨ ਲਈ 25 ਅਰਬ ਡਾਲਰ ਦੀ ਰਾਸ਼ੀ 'ਚੋਂ ਕਰਜ਼ਾ ਉਪਲੱਬਧ ਕਰਵਾ ਰਿਹਾ ਹੈ। Date:2009-06-24 Time:00:04:58
ਨਵੀਂ ਦਿੱਲੀ-ਦੇਸ਼ ਦੀ ਦੁਪਹੀਆ ਵਾਹਨ ਖੇਤਰ ਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਬਜ਼ਾਜ ਆਟੋ ਨੇ ਮੰਗਲਵਾਰ ਨੂੰ ਆਪਣੀ ਪ੍ਰਮੁੱਖ ਮੋਟਰਸਾਈਕਲ ਪਲਸਰ ਦਾ ਨਵਾਂ ਉੱਨਤ ਮਾਡਲ ਪੇਸ਼ ਕੀਤਾ ਹੈ।ਪਲਸਰ ਦੇ ਇਸ ਨਵੇਂ ਮਾਡਲ ਦੀ ਦਿੱਲੀ 'ਚ ਐਕਸ ਸ਼ੋਅਰੂਮ ਕੀਮਤ 70,000 ਰੁੱਪਏ ਹੋਵੇਗੀ। Date:2009-06-24 Time:00:04:58
ਨਵੀਂ ਦਿੱਲੀ-ਏਅਰ ਇੰਡੀਆ ਕਰਮਚਾਰੀਆਂ 'ਤੇ ਖਰਚ 'ਚ 500 ਕਰੋੜ ਰੁੱਪਏ ਸਲਾਨਾ ਦੀ ਕਮੀ ਕਰਨ ਦੀ ਇੱਕ ਯੋਜਨਾ 'ਤੇ ਵਿਚਾਰ ਕਰ ਰਹੀ ਹੈ ਅਤੇ ਇੱਕ ਨਵਗੱਠਿਤ ਸੰਮਤੀ ਨੇ ਵੇਤਨ ਅਤੇ ਹੋਰ ਸਮਝੌਤਿਆਂ ਦੇ ਬਾਰੇ 'ਚ ਯੂਨੀਅਨਾਂ ਦੇ ਨਾਲ ਮੁੜ ਵਿਚਾਰ ਸ਼ੁਰੂ ਕੀਤਾ ਹੈ। Date:2009-06-24 Time:00:04:58
ਮੁੰਬਈ-ਸ਼ੇਅਰ ਬਜ਼ਾਰਾਂ 'ਚ ਭਾਰੀ ਉੱਥਲ-ਪੁੱਥਲ ਵਿੱਚ ਅੰਤਰ ਬੈਂਕਿੰਗ ਮੁਦਰਾ ਬਜ਼ਾਰ 'ਚ ਰੁੱਪਈਆ ਅੱਜ 11 ਪੈਸੇ ਮਜ਼ਬੂਤ ਹੁੰਦੇ ਹੋਏ 48.53 ਰੁੱਪਏ ਪ੍ਰਤਿ ਡਾਲਰ 'ਤੇ ਬੰਦ ਹੋਇਆ। Date:2009-06-24 Time:00:04:58
ਕੋਹਲਾਪੁਰ-ਕੇਂਦਰੀ ਭਾਰੀ ਉਦਯੋਗ ਮੰਤਰੀ ਵਿਲਾਸ ਰਾਵ ਦੇਸ਼ਮੁੱਖ ਨੇ ਕਿਹਾ ਹੈ ਕਿ ਮਹਾਰਾਸ਼ਟਰ ਰਾਜ ਕਾਂਗਰਸ ਕਾਰਜਕਾਰੀ ਕਮੇਟੀ ਰਾਜ ਵਿੱਚ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਬਣਾਏ ਰੱਖਣ ਦੇ ਫੈਸਲੇ ਉੱਤੇ ਪਾਰਟੀ ਸਾਂਸਦਾਂ, ਵਿਧਾਇਕਾ ਅਤੇ ਪਾਰਟੀ ਦੇ ਮੁੱਖ ਅਹੁਦੇਦਾਰਾਂ ਦੇ ਵਿਚਾਰਾਂ ਨੂੰ ਪਹਿਲ ਦੇਵੇਗੀ। Date:2009-06-24 Time:00:04:58
ਜਿੱਥੇ ਕੁੱਝ ਸਨਸਨੀਖੇਜ ਘਟਨਾ ਵਾਪਰੀ ਨਹੀਂ ਕਿ ਬਾਲੀਵੁੱਡ ਦੇ ਨਿਰਮਾਤਾ-ਨਿਰਦੇਸ਼ਕ ਉਸ ਤੇ ਫ਼ਿਲਮ ਬਨਾਉਣ ਦੀ ਤਿਆਰੀਆਂ ਵਿੱਚ ਲੱਗ ਜਾਂਦੇ ਹਨ। ਸ਼ਾਇਨੀ ਤੇ ਬਲਾਤਕਾਰ ਦਾ ਆਰੋਪ ਲਗਿਆ ਹੈ ਅਤੇ ਮਾਮਲਾ ਅਦਾਲਤ ਵਿੱਚ ਹੈ। Date:2009-06-24 Time:00:04:57
'ਰਨਵੇ' ਕਹਾਣੀ ਹੈ 22 ਸਾਲਾ ਏਲਨ ਦੀ। ਏਲਨ ਆਪਣੀ ਪ੍ਰੇਮਿਕਾ ਮੇਲਵਿਨਾ ਨੂੰ ਬਹੁਤ ਚਾਹੁੰਦਾ ਹੈ ਅਤੇ ਉਸ ਨੂੰ ਬਚਾਉਣ ਲਈ ਉਹ ਪੇਸ਼ੇਵਰ ਹਤਿਆਰਾ ਵੀ ਬਣ ਜਾਂਦਾ ਹੈ। ਮੇਲਵਿਨਾ ਨੈਕਸਟ ਗੈਲੇਰੀ ਵਿੱਚ ਕੰਮ ਕਰਦੀ ਹੈ ਅਤੇ ਉੱਥੇ ਉਸ ਨੂੰ ਡ੍ਰਗ ਦੀ ਆਦਤ ਲੱਗ ਜਾਂਦੀ ਹੈ। ਲਗਾਤਾਰ ਡ੍ਰਗਸ ਲੈਣ ਦੇ ਕਾਰਨ ਉਸਦੀ ਜਿੰਦਗੀ ਖਤਰੇ ਵਿੱਚ ਆ ਜਾਂਦੀ ਹੈ। ਉਸਦਾ ਇਲਾਜ ਕੀਤਾ ਜਾਣਾ ਜਰੂਰੀ ਹੈ, ਕਿਉਂਕਿ ਉਸ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰ ਲਿਆ ਹੈ। ਏਲਨ ਤੋਂ ਆਪਣੀ ਪ੍ਰੇਮਿਕਾ ਦੀ ਤਕਲੀਫ ਦੇਖੀ ਨਹੀਂ ਜਾਂਦੀ ਅਤੇ ਉਹ ਕਿਸੇ ਵੀ ਕੀਮਤ 'ਤੇ ਉਸ ਨੂੰ ਬਚਾਉਣਾ ਚਾਹੁੰਦਾ ਹੈ। ਉਸ ਨੂੰ ਪੈਸਿਆਂ ਦੀ ਸਖ਼ਤ ਜਰੂਰਤ ਹੈ ਅਤੇ ਇਸ ਮੋੜ 'ਤੇ ਉਸਦੇ ਕਦਮ ਅਪਰਾਧ ਦੀ ਦੁਨੀਆ ਵੱਲ ਵਧ ਜਾਂਦੇ ਹਨ। Date:2009-06-24 Time:00:04:57
ਫਿਰੋਜ ਖਾਨ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਹਿਟ ਫ਼ਿਲਮ 'ਕੁਰਬਾਨੀ' ਦਾ ਰੀਮੇਕ ਬਨਾਉਣਾ ਚਾਹੁੰਦੇ ਸੀ। ਉਹਨਾਂ ਨੇ ਆਪਣੇ ਰੋਲ ਲਈ ਬੇਟੇ ਫਰਦੀਨ ਅਤੇ ਵਿਨੋਦ ਖੰਨਾ ਵਾਲੀ ਭੂਮਿਕਾ ਲਈ ਸੈਫ ਅਲੀ ਖਾਨ ਨੂੰ ਚੁਣਿਆ ਸੀ। Date:2009-06-24 Time:00:04:57
ਗਾਰਡਨ ਬਣਾਉਣ ਅਤੇ ਦਰੱਖਤ ਲਗਾਉਣ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਉਹ ਫੇਂਗਸ਼ੁਈ ਦੇ ਪ੍ਰਭਾਵ ਨੂੰ ਵਧਾ ਦਿੰਦੇ ਹਨ। ਫੇਂਗਸ਼ੁਈ ਦੇ ਅਨੁਸਾਰ ਸਵਸਥ ਅਤੇ ਮਜਬੂਤ ਪੌਦੇ ਤੁਹਾਡੇ ਘਰ ਵਿੱਚ ਖੁਸ਼ੀਆਂ ਲਿਆਉਂਦੇ ਹਨ, ਅਤੇ ਘਰ ਦੇ ਹਰ ਕੋਨੇ ਨੂੰ ਉਤਸ਼ਾਹ ਨਾਲ ਭਰ ਦਿੰਦੇ ਹਨ। Date:2009-06-24 Time:00:04:57
ਚੀਨਵਾਸੀਆਂ ਦਾ ਮੰਨਣਾ ਹੈ ਕਿ ਜੇ ਨੰਬਰਾਂ ਦੀ ਆਵਾਜ਼ ਸੁਣਨ ਵਿੱਚ ਚੰਗੀ ਲੱਗਦੀ ਹੈ ਤਾਂ ਉਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਕਾਰਨ ਅੱਠ ਦੇ ਅੰਕ ਨੂੰ ਸ਼ੁਭ ਤੇ ਚਾਰ ਦੇ ਅੰਕ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਵੈਸੇ ਪਾਰੰਪਾਰਿਕ ਤੌਰ ਤੇ ਚਾਰ ਦੇ ਅੰਕ ਦਾ ਸਬੰਧ ਪ੍ਰੇਮ, ਸੈਕਸ ਤੇ ਸਿੱਖਿਆ ਜਿਹੀਆਂ ਸਕਰਾਤਮਿਕ ਵਸਤੂਆਂ ਨਾਲ ਹੁੰਦਾ ਹੈ। Date:2009-06-24 Time:00:04:57
ਗੰਗਟੋਕ-ਸਿੱਕਮ ਦੇ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਨੇ ਅੱਜ ਕਿਹਾ ਕਿ ਉਹ ਆਪਣੇ ਰਾਜ ਦੀ ਖੂਬਸੂਰਤੀ ਵਧਾਉਣ ਦੇ ਲਈ ਸਵਿਟਜ਼ਰਲੈਂਡ ਦੀ ਮਦਦ ਲੈਣਗੇ। Date:2009-06-24 Time:00:04:57
ਗੁਹਾਟੀ-ਅਸਾਮ 'ਚ ਪੁਲਿਸ ਨੇ ਤੇਜ਼ਪੁਰ ਜਾ ਰਹੀ ਇੱਕ ਬੱਸ ਤੋਂ ਅੱਜ ਛੇ ਸ਼ਕਤੀਸ਼ਾਲੀ ਬੰਬ ਬਰਾਮਦ ਕੀਤੇ। Date:2009-06-24 Time:00:04:57
ਡਰਬਨ-ਫੀਫਾ ਵਿਸ਼ਵ ਕੱਪ 2010 ਦੇ ਮੇਜ਼ਬਾਨ ਦੱਖਣੀ ਅਫ਼ਰੀਕਾ 'ਚ ਭਾਰਤੀ ਮੂਲ ਦੇ ਨਿਰਮਾਤਾ ਅਨੰਤ ਸਿੰਘ ਦੀ ਨੇਲਸਨ ਮੰਡੇਲਾ 'ਤੇ ਬਣੀ ਫ਼ਿਲਮ ਦਿਖਾਈ ਜਾਵੇਗੀ,ਜਿਸ ਵਿੱਚ ਉਹ ਹੋਰ ਰਾਜਨੀਤਿਕ ਕੈਦੀਆਂ ਦੇ ਨਾਲ ਫੁੱਟਬਾਲ ਖੇਡ ਰਹੇ ਹਨ। Date:2009-06-24 Time:00:04:57
ਮੁੰਬਈ-ਵੈਸਟਇੰਡੀਜ਼ 'ਚ ਚਾਰ ਮੈਚਾਂ ਦੀ ਇੱਕ ਦਿਨਾ ਲੜੀ ਲਈ ਭਾਰਤੀ ਟੀਮ 'ਚ ਚੁਣੇ ਤਿੰਨ ਕ੍ਰਿਕਟਰ ਵੀਜ਼ਾ ਦੀ ਸਮੱਸਿਆ ਦੇ ਕਾਰਣ ਕੈਰੇਬਿਆਈ ਦੇਸ਼ ਰਵਾਨਾ ਨਹੀਂ ਹੋ ਸਕੇ ਹਨ। Date:2009-06-24 Time:00:04:57
'ਬਚਨਾ ਏ ਹਸੀਨੋ' ਅਤੇ 'ਸਲਾਮ ਨਮਸਤੇ' ਵਰਗੀਆਂ ਫ਼ਿਲਮਾਂ ਬਨਾਉਣ ਵਾਲੇ ਨਿਰਦੇਸ਼ਕ ਸਿੱਧਾਰਧ ਆਨੰਦ ਨੇ ਇਸ ਗੱਲ ਤੋਂ ਮਨ੍ਹਾਂ ਕਰ ਦਿੱਤਾ ਹੈ ਕਿ ਰਣਬੀਰ ਕਪੂਰ ਅਤੇ ਪ੍ਰਿਅੰਕਾ ਚੋਪੜਾ ਨੂੰ ਲੈ ਕੇ ਉਹ ਜੋ ਫ਼ਿਲਮ ਬਨਾਉਣ ਵਾਲੇ ਹਨ ਉਸ ਦਾ ਨਾਂਅ ਹੈ 'ਆਜ ਫ਼ਿਰ ਜੀਨੇ ਕੀ ਤਮੰਨਾ ਹੈ' ਹੈ। Date:2009-06-24 Time:00:04:57
ਆਪਣੇ ਹਾਟ ਅੰਦਾਜ ਅਤੇ ਸੈਕਸੀ ਫੋਟੋ ਦੇ ਲਈ ਚਰਚਾ ਵਿੱਚ ਰਹਿਣ ਵਾਲੀ ਸ਼ੇਰਲੀਨ ਚੋਪੜਾ ਹੋਰ ਹਾਟ ਲਗਨਾ ਚਾਹੁੰਦੀ ਹੈ। ਸੂਤਰਾਂ ਦੇ ਅਨੁਸਾਰ ਸ਼ੇਰਲੀਨ ਨੇ ਪਿੱਛਲੇ ਦਿਨਾਂ ਵਿੱਚ ਆਪਣੇ ਸਤਨਾਂ ਦੀ ਸਰਜਰੀ ਕਰਵਾਈ ਹੈ। ਉਹਨਾਂ ਨੇ ਆਪਣੇ ਸਤਨਾਂ ਦਾ ਆਕਾਰ ਵਧਾ ਲਿਆ ਹੈ ਤਾਂ ਕਿ ਉਹ ਹੋਰ ਵੀ ਜਿਆਦਾ ਹਾਟ ਨਜ਼ਰ ਆਉਣ। Date:2009-06-24 Time:00:04:57
ਇਸਲਾਮਾਬਾਦ-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਦੇਸ਼ ਦੇ ਉੱਤਰ ਪੱਛਮ ਹਿੱਸੇ ਵਿੱਚ ਤਾਲਿਬਾਨ ਵਿਰੋਧੀ ਅਭਿਆਨਾਂ ਕਾਰਣ ਉੱਜੜੇ ਲੋਕਾਂ ਨੂੰ ਦਸ ਲੱਖ ਡਾਲਰ ਦਾ ਦਾਨ ਦੇਣ ਵਾਲੀ ਅਭਿਨੇਤਰੀ ਐਂਜਲੀਨਾ ਜੋਲੀ ਨੂੰ ਫੋਨ ਕਰ ਸ਼ੁਕਰੀਆ ਅਦਾ ਕੀਤਾ ਹੈ। Date:2009-06-24 Time:00:04:57
ਜੈਪੁਰ-ਗਰਲਜ਼ ਇਸਲਾਮਿਕ ਆਰਗੇਨਾਈਜੇਸ਼ਨ (ਜੀਆਈਓ) ਆਫ਼ ਰਾਜਸਥਾਨ ਵੱਲੋਂ ਬੋਰਡ ਅਤੇ ਕਾਲਜ਼ ਪੱਧਰ ਦੀਆਂ ਪ੍ਰੀਖਿਆਵਾਂ 'ਚ ਚੰਗੇ ਨੰਬਰ ਲਿਆਉਣ ਵਾਲੇ ਮੁਸਲਿਮ ਵਿਦਿਆਰਥੀਆਂ ਨੂੰ ਅਗਲੀ 19 ਜੁਲਾਈ ਨੂੰ ਆਯੋਜਤ ਸਮਾਰੋਹ 'ਚ ਸਨਮਾਨਿਤ ਕੀਤਾ ਜਾਵੇਗਾ। Date:2009-06-24 Time:00:04:57
ਕਾਹਿਰਾ-ਰੂਸੀ ਰਾਸ਼ਟਰਪਤੀ ਦੀਮਿਤ੍ਰੀ ਮੇਦਵੇਦੇਵ ਦੁਪਾਸੜ ਸੰਬੰਧਾਂ ਨੂੰ ਮਜਬੂਤ ਕਰਨ ਦੇ ਉਦੇਸ਼ ਨਾਲ ਦੋ ਦਿਨਾਂ ਯਾਤਰਾ ਉੱਤੇ ਮਿਸ ਦੇ ਲਈ ਰਵਾਨਾ ਹੋ ਗਏ। Date:2009-06-24 Time:00:04:57
ਚੰਡੀਗੜ੍ਹ-ਪੰਜਾਬ ਵਿੱਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ, ਬੀਤੀ ਰਾਤ ਵੀ ਇਸਨੂੰ ਲੈਕੇ ਗੱਲਬਾਤ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। Date:2009-06-24 Time:00:04:57
ਨਵੀਂ ਦਿੱਲੀ- ਉੱਤਰਾਖੰਡ ਦੇ ਮੁੱਖ ਮੰਤਰੀ ਬੀਸੀ ਖੰਡੂਰੀ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ। ਇੱਥੇ ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਨੇ ਉਹਨਾਂ ਨੂੰ ਤਿਆਗ ਪੱਤਰ ਦੇਣ ਦੇ ਲਈ ਕਿਹਾ ਸੀ। Date:2009-06-24 Time:00:04:57
ਉਦੈਪੁਰ-ਦੁਨੀਆ ਮੇਰੇ ਸਵੈਂਬਰ ਨੂੰ ਦੇਖੇਗੀ,ਇਹ ਕੋਈ ਮਾਮੂਲੀ ਨਹੀਂ ਹੋਵੇਗਾ।ਮੈਂ ਚਾਹੁੰਦੀ ਹਾਂ ਕਿ ਹਿੰਦੂਸਤਾਨ ਦੀ ਹਰ ਲੜਕੀ ਨੂੰ ਸਵੈਂਬਰ ਦਾ ਮੌਕਾ ਮਿਲੇ ਤਾਕਿ ਉਹ ਅਪਣਾ ਮਨਚਾਹਿਆ ਪਤੀ ਚੁਣੇ। Date:2009-06-24 Time:00:04:57
ਇੱਕ ਫਿਲਮ ਬਣਾਉਣ ਲਈ ਕੀ-ਕੀ ਪਾਪੜ ਨਹੀਂ ਵੇਲਣੇ ਪੈਂਦੇ। ਕਈ ਵਾਰ ਇਹ ਲੋਕ ਜਾਨ ਮੁਸੀਬਤ 'ਚ ਪਾ ਕੇ ਫਿਲਮਾਂ ਸ਼ੂਟ ਕਰਦੇ ਹਨ। ਅਜਿਹਾ ਹੀ ਕੁਝ ਪਿਛਲੇ ਦਿਨੀਂ ਫਿਲਮ 'ਕਮਬਖਤ ਇਸ਼ਕ' ਦੀ ਯੁਨਿਟ ਨੇ ਕੀਤਾ। ਇਸ ਫਿਲਮ ਦੀ ਸ਼ੂਟਿੰਗ ਇਟਲੀ 'ਚ ਚੱਲ ਰਹੀ ਹੈ। ਉੱਥੇ ਫਿਲਮ ਦੇ ਕੁਝ ਹਿੱਸੇ ਇੱਕ ਪੁਰਾਣੀ ਹਵੇਲੀ ਵਿੱਚ ਸ਼ੂਟ ਕੀਤੇ ਜਾਣੇ ਸਨ, ਜਿਸ ਲਈ ਫਿਲਮ ਨਿਰਮਾਤਾ ਸਾਜਿਦ ਨਾਡੀਆਵਾਲਾ ਨੂੰ ਇੱਕ 300 ਸਾਲ ਪੁਰਾਣੀ ਹਵੇਲੀ ਪਸੰਦ ਆਈ। ਇਹ ਹਵੇਲੀ ਐਨੀ ਟੁੱਟੀ-ਫੁੱਟੀ ਸੀ ਕਿ ਇਸਦੇ ਮਾਲਿਕ ਨੇ ਉੱਥੇ ਸ਼ੂਟਿੰਗ ਦੀ ਪਰਮਿਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ। ਥੋੜੇ ਸਮੇਂ 'ਚ ਉਹ ਮੰਨ ਗਿਆ, ਪਰ ਇਹ ਵੀ ਜਤਾ ਦਿੱਤਾ ਕਿ ਇਸ ਹਵੇਲੀ ਵਿੱਚ ਸ਼ੂਟਿੰਗ ਦੇ ਦੌਰਾਨ ਕੋਈ ਵੀ ਦੁਰਘਟਨਾ ਹੋਈ, ਤਾਂ ਇਸਦੀ ਜਿੰਮੇਵਾਰੀ ਫਿਲਮਵਾਲਿਆਂ ਦੀ ਰਹੇਗੀ। ਸੰਭਲਦੇ-ਸੰਭਲਦੇ ਕੁਝ ਵੀ Date:2009-06-23 Time:00:03:30
ਮਾਇਆਨਗਰੀ 'ਚ ਜਿੱਥੇ ਬਹੁਤ ਸਾਰੇ ਲੋਕ ਆਸ਼ੂਤੋਸ਼ ਗੋਵਾਰੀਕਰ ਵਰਗੇ ਨਿਰਦੇਸ਼ਕ ਨਾਲ ਕੰਮ ਕਰਨ ਲਈ ਉਤਾਵਲੇ ਹੋਣਗੇ, ਉੱਥੇ ਸ਼ਾਹਰੁਖ ਖਾਨ ਨੇ ਆਸ਼ੂਤੋਸ਼ ਨਾਲ ਕੰਮ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਹੈ। ਦੱਸਦੇ ਹਨ ਕਿ ਆਸ਼ੂਤੋਸ਼ ਇੱਕ ਪੀਰੀਅਡ ਫਿਲਮ ਦਾ ਪ੍ਰਸਤਾਵ ਲੈ ਕੇ ਕਿੰਗ ਖਾਨ ਦੇ ਕੋਲ ਪਹੁੰਚੇ ਸਨ, ਪਰ ਫਿਲਮ 'ਸਵਦੇਸ਼' 'ਚ ਹੋਏ ਅਨੁਭਵ ਨੂੰ ਦੇਖਦੇ ਹੋਏ ਸ਼ਾਹਰੁਖ ਨੇ ਇਸ ਫਿਲਮ ਨੂੰ ਕਰਨ ਤੋਂ ਮਨਾ ਕਰ ਦਿੱਤਾ। Date:2009-06-23 Time:00:03:30
page no.9 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |