Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 6 - 2009

ਮੈਕਸ ਇੰਡੀਆ ਘਾਟੇ 'ਚ

ਨਵੀਂ ਦਿੱਲੀ-ਹਸਪਤਾਲ ਅਤੇ ਬੀਮਾ ਕਾਰੋਬਾਰ ਕਰਨ ਵਾਲੀ ਕੰਪਨੀ ਮੈਕਸ ਇੰਡੀਆ ਲਿਮਿਟੇਡ ਨੂੰ ਪਿੱਛਲੀ 31 ਮਾਰਚ ਨੂੰ ਸਮਾਪਤ ਤਿਮਾਹੀ 'ਚ ਛੇ ਕਰੋੜ 76 ਲੱਖ ਰੁੱਪਏ ਦਾ ਘਾਟਾ ਹੋਇਆ,ਜਦੋਂਕਿ ਇਸ ਤੋਂ ਪਿੱਛਲੇ ਸਾਲ ਦੀ ਅਲੋਚਯ ਅੱਵਧੀ 'ਚ ਉਸ ਨੂੰ 20 ਕਰੋੜ 22 ਲੱਖ ਰੁੱਪਏ ਦਾ ਸ਼ੁੱਧ ਲਾਭ ਹੋਇਆ ਸੀ।

Date:2009-06-27 Time:00:10:04

ਇੰਡੀਆਬੁਲਜ਼ ਜੁਟਾਵੇਗੀ 971.43 ਕਰੋੜ ਰੁੱਪਏ

ਮੁੰਬਈ-ਇੰਡੀਆਬੁਲਜ਼ ਫਾਈਨੈਂਸ਼ੀਅਲ ਸਰਵਿਸਜ਼ ਅਕਵਿਟੀ ਸ਼ੇਅਰ ਜ਼ਾਰੀ ਕਰ 971.43 ਕਰੋੜ ਰੁੱਪਏ ਜੁਟਾਵੇਗੀ।

Date:2009-06-27 Time:00:10:04

ਗਲਫ਼ ਆਇਲ ਦਾ ਸ਼ੁੱਧ ਲਾਭ ਵੱਧਿਆ

ਮੁੰਬਈ-ਉਦਯੋਗਿਕ ਵਿਸਫ਼ੋਟਕ ਅਤੇ ਲਿਊਬ੍ਰਿਕੇਂਟ ਬਨਾਉਣ ਵਾਲੀ ਕੰਪਨੀ ਗਲਫ਼ ਆਇਲ ਕਾਰਪੋਰੇਸ਼ਨ ਲਿਮਿਟੇਡ ਨੇ ਪਿੱਛਲੀ 31 ਮਾਰਚ ਨੂੰ ਸਮਾਪਤ ਤਿਮਾਹੀ 'ਚ 26 ਕਰੋੜ 74 ਲੱਖ ਰੁੱਪਏ ਦਾ ਸ਼ੁੱਧ ਲਾਭ ਅਰਜਿਤ ਕੀਤਾ,ਜੋ ਇਸ ਤੋਂ ਪਿੱਛਲੇ ਸਾਲ ਦੀ ਅਲੋਚਯ ਅੱਵਧੀ 'ਚ ਅੱਠ ਕਰੋੜ 6 ਲੱਖ ਰੁੱਪਏ ਸੀ।

Date:2009-06-27 Time:00:10:04

ਭਾਰਤ ਅਰਥ ਮੂਵਰਜ਼ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ-ਸਰਵਜਨਕ ਖੇਤਰ ਦੇ ਭਾਰੀ ਅਰਥ ਮੂਵਿੰਗ ਉੱਪਕਰਣ ਬਨਾਉਣ ਵਾਲੀ ਕੰਪਨੀ ਭਾਰਤ ਅਰਥ ਮੂਵਰਜ਼ ਲਿਮਿਟੇਡ ਨੇ ਵਿੱਤੀ ਸਾਲ 2008-09 ਦੀ ਚੌਥੀ ਤਿਮਾਹੀ 'ਚ 172.02 ਕਰੋੜ ਰੁੱਪਏ ਦੀ ਤੁਲਨਾ 'ਚ 45.16 ਪ੍ਰਤਿਸ਼ਤ ਜ਼ਿਆਦਾ ਹੈ।

Date:2009-06-27 Time:00:10:04

'ਮਾਰਨਿੰਗ ਵਾਕ' 'ਚ ਪਰਿਵਾਰ ਦੀ ਕਹਾਣੀ

ਪਰਿਵਾਰਿਕ ਫਿਲਮ 'ਮਾਰਨਿੰਗ ਵਾਕ' ਜਲਦੀ ਹੀ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਇਹ ਇੱਕ ਪਰਿਵਾਰਿਕ ਡ੍ਰਾਮਾ ਹੈ, ਜਿਸ 'ਚ ਅਨੁਪਮ ਖੇਰ ਦੇ ਨਾਲ ਆਪਣੇ ਸਮੇਂ ਦੀ ਪ੍ਰਸਿੱਧ ਨਾਇਕਾ ਸ਼ਰਮੀਲਾ ਟੈਗੋਰ ਵੀ ਕੰਮ ਕਰ ਰਹੀ ਹੈ। ਫਿਲਮ ਦੀ ਕਹਾਣੀ ਦੋ ਪਰਿਵਾਰਾਂ ਨਾਲ ਜੁੜੀ ਹੋਈ ਹੈ, ਜੋ ਵੈਸੇ ਤਾਂ ਅਲੱਗ-ਅਲੱਗ ਹਨ, ਪਰ ਉਹਨਾਂ 'ਚ ਬਹੁਤ ਕੁਝ ਸਾਂਝਾ ਵੀ ਹੈ। ਇਹਨਾਂ ਪਰਿਵਾਰਾਂ ਦੇ ਸਬੰਧਾਂ 'ਚ ਆਉਣ ਵਾਲੇ ਉਤਾਰ-ਚੜਾਅ ਦੀ ਕਹਾਣੀ ਫਿਲਮ 'ਚ ਕਹੀ ਗਈ ਹੈ। ਅਰੂਪ ਦੱਤਾ ਨਿਰਦੇਸ਼ਿਤ ਫਿਲਮ ਦਾ ਨਿਰਮਾਣ ਆਈਨਾਕਸ ਮੋਸ਼ਨ ਪਿਕਚਰ ਨੇ ਕੀਤਾ ਹੈ ਅਤੇ ਇਹ ਇਸ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ ਹੈ।

Date:2009-06-27 Time:00:10:03

'ਅਗਨੀਪਥ' ਦੇ ਰੀਮੇਕ 'ਚ ਅਭਿਸ਼ੇਕ!

ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਕਰਨ ਜੌਹਰ ਆਪਣੇ ਪਿਤਾ ਯਸ਼ ਜੌਹਰ ਦੁਆਰਾ ਨਿਰਮਿਤ ਅਤੇ ਅਮਿਤਾਭ ਬੱਚਨ ਦੁਆਰਾ ਅਭਿਨੀਤ 'ਅਗਨੀਪਥ' ਦਾ ਰੀਮੇਕ ਬਣਾਉਣਾ ਚਾਹੁੰਦੇ ਹਨ। ਅਮਿਤਾਭ ਦੀ ਭੂਮਿਕਾ ਲਈ ਉਹਨਾਂ ਨੇ ਰਿਤਿਕ ਰੌਸ਼ਨ ਦਾ ਪ੍ਰਸਤਾਵ ਭੇਜਿਆ ਸੀ। ਤਾਜਾ ਖ਼ਬਰ ਇਹ ਹੈ ਕਿ ਰਿਤਿਕ ਰੌਸ਼ਨ ਨੇ ਕਰਨ ਦੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ। ਸ਼ਾਇਦ ਰਿਤਿਕ ਨਹੀਂ ਚਾਹੁੰਦੇ ਹੋਣਗੇ ਕਿ ਉਹਨਾਂ ਦੇ ਅਤੇ ਅਮਿਤਾਭ ਦੇ ਅਭਿਨੈ ਦੀ ਤੁਲਨਾ ਹੋਵੇ। 'ਡੌਨ' ਵਿੱਚ ਸ਼ਾਹਰੁਖ ਇਹ ਕੋਸ਼ਿਸ਼ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਕਿੰਨੀ ਆਲੋਚਨਾ ਝੱਲਣੀ ਪਈ, ਇਹ ਗੱਲ ਰਿਤਿਕ ਚੰਗੀ ਤਰ੍ਹਾਂ ਜਾਣਦੇ ਹਨ। ਸੂਤਰਾਂ ਦੇ ਮੁਤਾਬਿਕ ਰਿਤਿਕ ਦੁਆਰਾ ਇਨਕਾਰ ਕਰਨ ਤੋਂ ਬਾਅਦ ਕਰਨ ਨੇ ਹੁਣ ਪ੍ਰਸਤਾਵ ਸਮਾਲ ਬੀ ਮਤਲਬ ਅਭਿਸ਼ੇਕ ਕੋਲ ਭੇਜਿਆ ਹੈ। ਅਭਿਸ਼ੇਕ ਕਈ ਵਾਰ ਇੱਛਾ ਜਾਹਿਰ ਕਰ

Date:2009-06-27 Time:00:10:03

ਨੀਤੂ ਚੰਦਰਾ ਦੇ ਸੈਕਸੀ ਫਿਗਰ ਦਾ ਰਾਜ!

ਪਿਛਲੇ ਦਿਨੀਂ ਨੀਤੂ ਚੰਦਰਾ ਨੇ ਇੱਕ ਮੈਗਜ਼ੀਨ ਲਈ ਸੈਕਸੀ ਫੋਟੋ ਸ਼ੂਟ ਕਰਵਾਏ। ਅਚਾਨਕ ਨੀਤੂ ਦਾ ਫਿਗਰ ਸੈਕਸੀ ਨਜ਼ਰ ਆਉਣ ਲੱਗਿਆ, ਜਿਸ ਨਾਲ ਬਾਲੀਵੁੱਡ 'ਚ ਅਫਵਾਹਾਂ ਦਾ ਦੌਰ ਚੱਲਣ ਲੱਗਿਆ। ਕਿਹਾ ਜਾ ਰਿਹਾ ਹੈ ਕਿ ਨੀਤੂ ਨੇ ਪਿਛਲੇ ਦਿਨੀਂ ਸਰਜਰੀ ਕਰਵਾਈ ਅਤੇ ਆਪਣੇ ਸਰੀਰ 'ਤੇ ਜੰਮੀ ਫਾਲਤੂ ਚਰਬੀ ਨੂੰ ਘੱਟ ਕਰਵਾਇਆ। ਉਸ ਤੋਂ ਬਾਅਦ ਸੈਕਸੀ ਫੋਟੋ ਖਿੱਚਵਾ ਕੇ ਉਹਨਾਂ ਨੇ ਆਪਣੇ ਸਰੀਰ ਦਾ ਪ੍ਰਦਰਸ਼ਨ ਕੀਤਾ। ਵੈਸੇ ਵੀ ਬਾਲੀਵੁੱਡ ਵਿੱਚ ਸਰਜਰੀ ਦੁਆਰਾ ਆਪਣੇ ਆਪ ਨੂੰ ਸੈਕਸੀ ਬਣਾਉਣ ਦਾ ਰਿਵਾਜ ਅੱਜ ਕੱਲ੍ਹ ਆਮ ਹੈ। ਕਈ ਪ੍ਰਮੁੱਖ ਨਾਇਕਾਵਾਂ ਨੇ ਆਪਣੇ ਅੰਗਾਂ ਦੀ ਸਰਜਰੀ ਕਰਵਾਈ ਹੈ। ਹਾਲ ਹੀ ਵਿੱਚ ਸ਼ੇਰਲਿਨ ਚੋਪੜਾ ਨੇ ਸਰਜਰੀ ਰਾਹੀਂ ਆਪਣੇ ਸਤਨਾਂ ਦਾ ਅਕਾਰ ਵਧਾਇਆ ਹੈ।

Date:2009-06-27 Time:00:10:03

ਵਾਦੀ ਵਿਚ ਵਿਸਫੋਟਕ ਜ਼ਬਤ

ਜੰਮੂ - ਸੁਰੱਖਿਆ ਬਲਾਂ ਨੇ ਰਾਜੌਰੀ ਅਤੇ ਜੰਮੂ ਜਿਲ੍ਹਿਆਂ ਤੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।

Date:2009-06-27 Time:00:10:03

ਬਿਜਲੀ ਸੰਕਟ 'ਤੇ ਭਾਜਪਾ ਨੇ ਬਸਪਾ ਨੂੰ ਕੋਸਿਆ

ਲਖਨਊ-ਬਿਜਲੀ ਅਵੀਵਿਵਸਥਾ ਲਈ ਉੱਤਰ ਪ੍ਰਦੇਸ਼ ਦੀ ਬਸਪਾ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਬਿਜਲੀ ਉੱਪਭੋਗਤਾਵਾਂ ਤੋਂ ਘੱਟ ਬਿਜਲੀ ਪ੍ਰਯੋਗ ਕਰਨ ਦੀ ਸਰਵਜਨ ਅਪੀਲ ਨੇ ਰਾਜ ਸਰਕਾਰ ਪਾਵਰ ਕਾਰਪੋਰੇਸ਼ਨ ਅਤੇ ਬਿਜਲੀ ਨਿਆਮਕ ਆਯੋਗ ਦੀ ਕਲਈ ਖੋਲ ਦਿੱਤੀ ਹੈ।

Date:2009-06-27 Time:00:10:03

ਭੂਪਤੀ-ਨੋਲਸ ਦੀ ਜੋੜੀ ਅੰਤਿਮ 16 'ਚ

ਲੰਡਨ - ਭਾਰਤ ਦੇ ਮਹੇਸ਼ ਭੂਪਤੀ ਅਤੇ ਬਹਾਮਾ ਦੇ ਉਹਨਾਂ ਦੇ ਜੋੜੀਦਾਰ ਮਾਰਕ ਨੋਲਸ ਦੀ ਜੋੜੀ ਨੇ ਜਰਮਨੀ ਦੇ ਫਿਲਿਪ ਪੇਤਸਚੇਨਰ ਅਤੇ ਆਸਟ੍ਰੀਆ ਦੇ ਏਲੈਕਜੈਂਡਰ ਪੇਯਾ ਦੀ ਜੋੜੀ ਨੂੰ ਹਰਾ ਕੇ ਵਿੰਬਲਡਨ ਓਪਨ ਟੈਨਿਸ ਦੇ ਪ੍ਰੀ ਕੁਆਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ।

Date:2009-06-27 Time:00:10:03

ਯੁਵਰਾਜ, ਨੇਹਰਾ ਨੇ ਦੁਆਈ ਭਾਰਤ ਨੂੰ ਜਿੱਤ

ਕਿੰਗਸਟਨ - ਯੁਵਰਾਜ ਸਿੰਘ ਦੀ ਸੈਂਕੜੇ ਦੀ ਪਾਰੀ ਅਤੇ ਆਸ਼ੀਸ਼ ਨੇਹਰਾ ਦੀ ਬੇਹਤਰੀਨ ਗੇਂਦਬਾਜੀ ਦੇ ਕਾਰਨ ਭਾਰਤ ਨੇ ਟਵੰਟੀ-20 ਵਿਸ਼ਵ ਕੱਪ ਵਿੱਚ ਨਾਕਾਮਯਾਬੀ ਦਾ ਦੁੱਖ ਭੁਲਾਉਂਦੇ ਹੋਏ ਵੈਸਟਇੰਡੀਜ਼ ਨੂੰ ਪਹਿਲੇ ਇੱਕ ਦਿਨਾਂ ਕ੍ਰਿਕੇਟ ਮੈਚ ਵਿੱਚ 20 ਰਨ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ ਵਿੱਚ 1-0 ਨਾਲ ਵਾਧਾ ਬਣਾ ਲਿਆ।

Date:2009-06-27 Time:00:10:03

'ਕਮਬਖਤ ਇਸ਼ਕ' ਦੇ ਡਾਇਲਾਗਾਂ 'ਤੇ ਸੈਂਸਰ ਨੂੰ ਇਤਰਾਜ

ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਅਭਿਨੀਤ ਫਿਲਮ 'ਕਮਬਖਤ ਇਸ਼ਕ' ਵਿੱਚ ਕਈ ਅਜਿਹੇ ਡਾਇਲਾਗ ਹਨ, ਜਿਹਨਾਂ ਨਾਲ ਔਰਤਾਂ ਦਾ ਅਪਮਾਨ ਹੁੰਦਾ ਹੈ, ਭਲਾ ਹੀ ਉਹ ਮਜਾਕ ਵਿੱਚ ਬੋਲੇ ਗਏ ਹੋਣ। ਸੈਂਸਰ ਬੋਰਡ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਇਹਨਾਂ ਡਾਇਲਾਗਾਂ ਨੂੰ ਫਿਲਮ 'ਚੋਂ ਹਟਾਉਣ ਲਈ ਕਿਹਾ ਹੈ। ਫਿਲਮ ਨਿਰਮਾਤਾ ਨੇ ਬਜਾਏ ਸੈਂਸਰ ਨਾਲ ਉਲਝਣ ਦੇ ਗੱਲ ਮੰਨਣ ਵਿੱਚ ਹੀ ਭਲਾਈ ਸਮਝੀ ਹੈ। ਉਹ ਫਿਲਮ 'ਚੋਂ ਡਾਇਲਾਗ ਹਟਾ ਕੇ ਬਦਲਣ ਲਈ ਤਿਆਰ ਹੋ ਗਏ ਹਨ। ਫਿਲਮ ਨਾਲ ਜੁੜੇ ਸ਼ਬਦਾਂ ਨੂੰ ਵੀ ਬਦਲਿਆ ਜਾ ਰਿਹਾ ਹੈ।

Date:2009-06-27 Time:00:10:03

ਕਮਬਖਤ ਇਸ਼ਕ : ਮਨੋਰੰਜਨ ਦੀ ਗਾਰੰਟੀ

ਨਿਰਦੇਸ਼ਕ ਸਾਬਿਰ ਖਾਨ ਦਾ ਕਹਿਣਾ ਹੈ ਕਿ 'ਕਮਬਖਤ ਇਸ਼ਕ' ਇੱਕ ਗਾਰੰਟੀਡ ਪੈਸਾ ਵਸੂਲ ਫਿਲਮ ਹੈ। ਉਹ ਕਹਿੰਦੇ ਹਨ 'ਮੈਂ ਮੱਧਵਰਗੀ ਪਰਿਵਾਰ ਵਿੱਚ ਪਲਿਆ ਹਾਂ, ਜਿੱਥੇ ਮਹੀਨੇ ਵਿੱਚ ਇੱਕ ਵਾਰ ਸਿਨੇਮਾਘਰ ਵਿੱਚ ਜਾ ਕੇ ਫਿਲਮ ਦੇਖੀ ਜਾਂਦੀ ਸੀ। ਅਸੀਂ ਅਜਿਹੀਆਂ ਫਿਲਮਾਂ ਦੇਖਦੇ ਸੀ, ਜੋ ਮਜਬੂਤ ਹੋਣ, ਜਿਸ 'ਚ ਭਰਪੂਰ ਮਨੋਰੰਜਨ ਮਿਲੇ ਅਤੇ ਜਿਸ ਨੂੰ ਦੇਖ ਕੇ ਸਾਡਾ ਪੈਸਾ ਬਰਬਾਦ ਨਾ ਹੋਵੇ। ਇਹੀ ਗੱਲ ਜਿਆਦਾਤਰ ਭਾਰਤੀ ਪਰਿਵਾਰ ਅੱਜ ਵੀ ਸੋਚਦੇ ਹਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਫਿਲਮ ਸਭ ਨੂੰ ਪਸੰਦ ਆਵੇਗੀ।'

Date:2009-06-27 Time:00:10:03

ਓਬਾਮਾ ਦੀ ਕਿਉਬਾ ਨੂੰ ਅਪੀਲ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਉਬਾ ਦੇ 5 ਬਾਗੀਆਂ ਦੀ ਉਹਨਾਂ ਦੀਆਂ ਲੋਕਤੰਤਰ ਸਮਰਥਕ ਗਤੀਵਿਧੀਆਂ ਲਈ ਸ਼ਲਾਘਾ ਕੀਤੀ ਹੈ ਅਤੇ ਸਾਮਵਾਦੀ ਸਰਕਾਰ ਨੂੰ ਸਾਰੇ ਸਿਆਸੀ ਬੰਦੀਆਂ ਨੂੰ ਰਿਹਾਅ ਕਰਨ ਦਾ ਸੱਦਾ ਦਿੱਤਾ ਹੈ।

Date:2009-06-27 Time:00:10:03

ਅਸਾਮ ਰਾਜਪਾਲ ਦਾ ਕਾਰਜ ਭਾਰ ਸ਼ੰਕਰ ਨੂੰ

ਗੁਹਾਟੀ - ਨਾਗਾਲੈਂਡ ਦੇ ਰਾਜਪਾਲ ਕੇ ਸ਼ੰਕਰ ਨਾਰਾਇਣਨ ਨੂੰ ਅੱਜ ਅਸਾਮ ਦੇ ਰਾਜਪਾਲ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ।ਉਹਨਾਂ ਇਹ ਕਾਰਜਭਾਰ ਅਸਾਮ ਦੇ ਰਾਜਪਾਲ ਸ਼ਿਵ ਚਰਨ ਮਾਥੁਰ ਦੇ ਅਚਾਨਕ ਦਿਹਾਂਤ ਕਾਰਣ ਸੌਂਪਿਆ ਗਿਆ ਹੈ।

Date:2009-06-27 Time:00:10:03

ਭਾਰਤ-ਪਾਕਿ ਵਾਰਤਾ ਦੀ ਹਿਮਾਇਤ ਕਰੇਗਾ ਅਮਰੀਕਾ

ਵਾਸ਼ਿੰਗਟਨ - ਅੱਤਵਾਦ ਖਿਲਾਫ ਲੜਾਈ ਅਤੇ ਖੇਤਰੀ ਸਥਿੱਰਤਾ ਲਈ ਅਮਰੀਕਾ ਭਾਰਤ-ਪਾਕਿਸਤਾਨ ਵਾਰਤਾ ਦੀ ਹਿਮਾਇਤ ਕਰੇਗਾ।ਵਾਰਤਾ ਦੀ ਰੂਪਰੇਖਾ ਦੋਵੇਂ ਦੇਸ਼ ਮਿਲ ਕੇ ਉਲੀਕਣਗੇ।

Date:2009-06-27 Time:00:10:03

ਬਾਦਲ ਸਰਕਾਰ ਨੇ ਵਿੱਡੀ ਖੇਡ ਪ੍ਰਤਿਭਾ ਖੋਜ ਮੁਹਿੰਮ

ਚੰਡੀਗੜ੍ਹ - ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਸਮੀ ਖੇਡਾਂ ਨੂੰ ਹੱਲ੍ਹਾ ਸ਼ੇਰੀ ਦੇਣ ਲਈ ਰਾਜ ਵਿਚ ਪ੍ਰਤਿਭਾ ਖੋਜ ਮੁਹਿੰਮ ਵਿੱਢੀ ਹੈ।ਰਾਜ ਦੇ ਖੇਡ ਨਿਦੇਸ਼ਕ ਪਰਗਟ ਸਿੰਘ ਨੇ ਇੱਥੇ ਦੱਸਿਆ ਕਿ ਪੰਚਾਇਤ ਨੌਜਵਾਨ ਅਤੇ ਖੇਡ ਮੁਹਿੰਮ ਅਧੀਨ ਸਾਲ 2009-10 ਦੌਰਾਨ ਪ੍ਰਤਿਭਾ ਖੋਜ ਲਈ 1233 ਪਿੰਡਾਂ ਅਤੇ 14 ਸਬ ਡਿਵੀਜ਼ਨਾਂ ਦੀ ਚੌਣ ਕੀਤੀ ਗਈ ਹੈ।

Date:2009-06-27 Time:00:10:03

ਤਾਲੀਬਾਨ ਪਾਕਿ ਲਈ ਵੱਡਾ ਖਤਰਾ:ਜ਼ਰਦਾਰੀ

ਲੰਦਨ - ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਸਾਹਮਣੇ ਸੱਭ ਤੋਂ ਵੱਡਾ ਖਤਰਾ ਭਾਰਤ ਨਹੀਂ ਸਗੋਂ ਤਾਲੀਬਾਨੀ ਅੱਤਵਾਦ ਹੈ।ਇਹ ਆਪਣੇ ਗੁਆਂਢੀ ਦੇਸ਼ ਪ੍ਰਤੀ ਪਾਕਿਸਤਨ ਦੇ ਰੁੱਖ ਵਿਚ ਆਇਆ ਇੱਕ ਅਹਿਮ ਬਦਲਾਅ ਹੈ ਪਰ ਇਸ ਨੇ ਇਸਲਾਮੀ ਦੇਸ਼ ਵਿਚ ਵਿਵਾਦ ਨੂੰ ਜਨਮ ਦੇ ਦਿੱਤਾ ਹੈ।

Date:2009-06-27 Time:00:10:03

ਮਾਓਵਾਦੀਆਂ ਨੇ ਝੰਡਾ ਗੱਡਿਆ

ਲਖਨਊ-ਮਾਓਵਾਦੀ ਸੰਗਠਨ 'ਤੇ ਕੇਂਦਰ ਸਰਕਾਰ ਦੇ ਪ੍ਰਤਿਬੰਧ ਸਬੰਧੀ ਆਦੇਸ਼ ਦੇ ਦੋ ਦਿਨ ਬਾਅਦ ਨੇਪਾਲੀ ਮਾਓਵਾਦੀਆਂ ਨੇ ਭਾਰਤੀ ਸੀਮਾ 'ਚ ਦਾਖਲ ਹੋ ਕੇ ਆਪਣੇ ਸੰਗਠਨ ਦਾ ਝੰਡਾ ਗੱਡ ਦਿੱਤਾ ਹੈ।

Date:2009-06-26 Time:00:00:21

ਯੂਨੀਟੇਕ ਦੇ ਸ਼ੁੱਧ ਲਾਭ 'ਚ ਗਿਰਾਵਟ

ਨਵੀਂ ਦਿੱਲੀ-ਦੇਸ਼ ਦੀ ਦੂਜੀ ਸਭ ਤੋਂ ਵੱਡੀ ਰਿਅਲ ਏਸਟੇਟ ਕੰਪਨੀ ਯੂਨੀਟੇਕ ਲਿਮੀਟੇਡ ਨੇ ਵਿੱਤ ਵਰ੍ਹੇ 2008-09 ਵਿੱਚ 11.98 ਅਰਬ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ 16.62 ਅਰਬ ਰੁਪਏ ਤੋਂ 28 ਪ੍ਰਤੀਸ਼ਤ ਘੱਟ ਹੈ।

Date:2009-06-26 Time:00:00:21

ਏਕੀਕ੍ਰਿਤ ਸੈਨਾ ਕਮਾਂਡਰ ਸੰਮੇਲਨ ਸ਼ੁਰੂ

ਨਵੀਂ ਦਿੱਲੀ - ਭਾਰਤ ਦੀਆਂ ਤਿੰਨੋਂ ਸੈਨਾਵਾਂ ਦੇ ਕਮਾਂਡਰਾਂ ਦਾ ਏਕੀਕ੍ਰਿਤ ਫੌਜੀ ਕਮਾਂਡਰ ਸੰਮੇਲਨ ਦਿੱਲੀ ਵਿਖੇ ਸ਼ੁਰੂ ਹੋ ਚੁੱਕਾ ਹੈ।ਇਸ ਸੰਮੇਲਨ ਦਾ ਉਦਘਾਟਨ ਭਾਰਤ ਦੇ ਰੱਖਿਆ ਮੰਤਰੀ ਏਕੇ ਐਂਟਨੀ ਨੇ ਕੀਤਾ।

Date:2009-06-26 Time:00:00:21

ਪਾਕਿਸਤਾਨੀ ਹਵਾਈਸੈਨਾ ਨੇ 57 ਸੈਨਿਕਾਂ ਨੂੰ ਕੀਤਾ ਬਰਖਾਸਤ

ਇਸਲਾਮਾਬਾਦ-ਪਾਕਿਸਤਾਨੀ ਹਵਾਈ ਸੈਨਾ ਨੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ਼ 'ਤੇ ਹੋਏ ਜਾਨਲੇਵਾ ਹਮਲਿਆਂ ਦੇ ਸਿਲਸਿਲੇ 'ਚ 57 ਕਰਮਚਾਰੀਆਂ ਨੂੰ ਜਾਂ ਤਾਂ ਗ੍ਰਿਫ਼ਤਾਰ ਕੀਤਾ ਹੈ ਜਾਂ ਉਨ੍ਹਾ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਹੈ।

Date:2009-06-26 Time:00:00:21

ਵਾਜਪਈ ਵੱਲੋਂ ਦਰਗਾਹ 'ਤੇ ਚੜ੍ਹਾਈ ਚਾਦਰ

ਅਜਮੇਰ-ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਤੀ ਭਾਜਪਾ ਦੇ ਸੀਨੀਅਰ ਨੇਤਾ ਅਟਲ ਬਿਹਾਰੀ ਵਾਜਪਈ ਵੱਲੋਂ ਪ੍ਰਸਿੱਧ ਸੂਫ਼ੀ ਖਵਾਜਾ ਮੋਈਨੁਦੀਨ ਹਸਨ ਚਿਸ਼ਤੀ ਦੀ ਦਰਗਾ ਉੱਤੇ ਉਰਸ ਦੇ ਮੌਕੇ 'ਤੇ ਅੱਜ ਚਾਦਰ ਚੜ੍ਹਾਈ ਗਈ।

Date:2009-06-26 Time:00:00:21

ਅਮਰਨਾਥ ਯਾਤਰਾ ਸ਼ੁਕਰਵਾਰ ਤੋਂ ਹੋਵੇਗੀ ਸ਼ੁਰੂ

ਸ਼੍ਰੀਨਗਰ-ਪਵਿੱਤਰ ਯਾਤਰਾ ਆਪਣੇ ਪਰੰਪਰਾਗਤ ਪਹਿਲਗਾਮ ਮਾਰਗ ਤੋਂ ਸ਼ੁਕਰਵਾਰ ਨੂੰ ਸ਼ੁਰੂ ਹੋਵੇਗੀ।ਬਾਲਟਾਲ ਮਾਰਗ ਤੋਂ ਪਿੱਛਲੀ 17 ਜੂਨ ਤੋਂ ਇਹ ਸਲਾਨਾ ਯਾਤਰਾ ਚੱਲ ਰਹੀ ਹੈ।ਖਰਾਬ ਮੌਸਮ ਦੀ ਵਜ੍ਹਾ ਨਾਲ ਪਹਿਲਗਾਮ ਮਾਰਗ ਤੋਂ ਯਾਤਰਾ ਸ਼ੁਰੂ ਨਹੀਂ ਹੋ ਸਕੀ ਸੀ।

Date:2009-06-26 Time:00:00:21

ਮੋਬਾਇਲ ਫ਼ੋਨ 'ਤੇ ਪੜ੍ਹੋ ਹੁਣ ਅਖਬਾਰ

ਨਵੀਂ ਦਿੱਲੀ-ਇਟਰਨੋ ਇੰਫੋਟੇਕ ਪ੍ਰਾਈਵੇਟ ਲਿਮਿਟੇਡ ਨੇ ਨਿਊਜ਼ਹੰਟ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ।ਨਿਊਜ਼ਹੰਟ ਇੱਕ ਮੋਬਾਇਲ ਐਪਲੀਕੇਸ਼ਨ ਹੈ,ਜਿਸ ਦੀ ਸਹਾਇਤਾ ਨਾਲ ਉੱਪਭੋਗਤਾ ਅੰਗ੍ਰੇਜ਼ੀ ਦੇ ਨਾਲ-ਨਾਲ ਖੇਤਰੀ ਭਾਸ਼ਾਵਾਂ ਦੇ ਪ੍ਰਮੁੱਖ ਅਖਬਾਰਾਂ ਨੂੰ ਆਪਣੇ ਮੋਬਾਇਲ ਫ਼ੋਨ 'ਤੇ ਪੜ੍ਹ ਸਕੋਗੇ।

Date:2009-06-26 Time:00:00:21


1   2   3   4   5   6   7   8   9   10  

page no.5

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009