Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 6 - 2009

ਸੰਜੇ ਨੇ ਚਲਦੀ ਟ੍ਰੇਨ ਵਿੱਚੋਂ ਛਾਲ ਮਾਰੀ

ਐਕਸ਼ਨ ਅਤੇ ਐਡਵੰਚਰਜ਼ ਫ਼ਿਲਮ 'ਲਕ' ਵਿੱਚ ਖਤਰਨਾਕ ਐਕਸ਼ਨ ਸੀਨ ਦੀ ਭਰਮਾਰ ਹੈ। ਗੱਲ ਕੀਤੀ ਜਾਏ ਸਭ ਤੋਂ ਖਤਰਨਾਕ ਅਤੇ ਖਾਸ ਸੀਨ ਦੀ। ਸੰਜੇ ਦੱਤ ਆਪਣੀ ਅੱਖਾਂ ਤੇ ਪੱਟੀ ਬੰਨ੍ਹ ਕੇ ਚਲਦੀ ਟ੍ਰੇਨ ਤੋਂ ਛਾਲ ਮਾਰਨ ਦੇ ਬਾਅਦ ਰੇਲ ਦੀ ਪਟਰੀਆਂ 6 ਟ੍ਰੇਨਾਂ ਦੇ ਵਿਚਕਾਰ ਪਾਰ ਕਰਦੇ ਨਜ਼ਰ ਆਉਣ ਵਾਲੇ ਹੈ।

Date:2009-06-28 Time:00:01:33

ਨੰਦਨਾ ਕਰੇਗੀ ਫੈਸ਼ਨ ਸ਼ੋਅ

ਨੰਦਨਾ ਸੇਨ ਨੇ ਸ਼ਾਇਦ ਆਪਣੇ ਲਈ ਇੱਕ ਵੱਖਰੀ ਰਾਹ ਦੀ ਚੋਣ ਕਰ ਲਈ ਹੈ। ਖ਼ਬਰ ਆਈ ਹੈ ਕਿ ਰੰਗ ਰਸੀਆ ਵਿੱਚ ਕਈ ਰੰਗਾਰੰਗ ਸੀਨ ਦੇਣ ਵਾਲੀ ਨੰਦਨਾ ਵੈਸਾ ਹੀ ਕੁੱਝ ਫੈਸ਼ਨ ਸ਼ੋਅ ਕਰਨ ਜਾ ਰਹੀ ਹੈ।

Date:2009-06-28 Time:00:01:33

ਪਾਕਿ ਨੇ ਦਿੱਤਾ ਭਾਰਤ ਨੂੰ ਭਰੋਸਾ

ਟ੍ਰਾਈਸਟ- ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਅੱਤਵਾਦ ਅਤੇ ਆਪਸੀ ਤਨਾਅ ਨੂੰ ਖ਼ਤਮ ਕਰਨ ਦੇ ਮੁੱਦੇ ਉੱਤੇ ਚਰਚਾ ਦੇ ਲਈ ਇਟਲੀ ਵਿੱਚ ਮੁਲਾਕਾਤ ਕੀਤੀ। ਮੁੰਬਈ ਅੱਤਵਾਦੀ ਹਮਲੇ ਦੇ ਬਾਅਦ ਤੋਂ ਇਹ ਦੋਵਾਂ ਦੇਸ਼ਾਂ ਵਿੱਚ ਦੂਜੀ ਉੱਚ ਪੱਧਰੀ ਦੁਪਾਸੜ ਗੱਲਬਾਤ ਹੈ।

Date:2009-06-28 Time:00:01:33

ਇਰਾਕ 'ਚ ਮੋਟਰਸਾਇਕਲ ਬੰਬ ਹਮਲਾ, 19 ਮਰੇ

ਬਗਦਾਦ - ਇਰਾਕ ਦੀ ਰਾਜਧਾਨੀ ਬਗਦਾਦ ਦੇ ਭੀੜਭਰੇ ਬਜ਼ਾਰ ਵਿਚ ਹੋਏ ਇੱਕ ਮੋਟਰਸਾਇਕਲ ਬੰਬ ਧਮਾਕੇ ਵਿਚ ਲਗਭੱਗ 19 ਲੋਕਾ6 ਦੀ ਮੌਤ ਹੋ ਗਈ ਅਤੇ ਲਗਭੱਗ 50 ਲੋਕ ਜ਼ਖਮੀ ਹੋ ਗਏ।

Date:2009-06-28 Time:00:01:33

ਪਾਟਿਲ ਨੇ ਕੀਤਾ ਐਕਡਮੀ ਦਾ ਉਦਘਾਟਨ

ਠਾਣੇ-ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਮੁੰਬਈ ਦੇ ਨਾਲ ਲੱਗਦੇ ਠਾਣੇ ਜਿਲ੍ਹੇ ਦੇ ਭਯੰਦਰ ਦੇ ਨੇੜੇ ਉੱਤਨ ਵਿੱਚ ਨਿਆਇਕ ਅਧਿਕਾਰੀਆਂ ਨੂੰ ਸਿਖਲਾਈ ਦੇਣ ਦੇ ਲਈ ਅੱਜ ਮਹਾਰਾਸ਼ਟਰ ਜਿਊਡੀਸ਼ੀਅਲ ਐਕਡਮੀ ਦਾ ਉਦਘਾਟਨ ਕੀਤਾ।

Date:2009-06-28 Time:00:01:33

ਜੈਕਸਨ ਦੀ ਮੌਤ 'ਤੇ ਰਹੱਸ ਕਾਇਮ

ਲਾਸ ਐਂਜੇਲਿਸ-ਪੌਪ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਮਾਈਕਲ ਜੈਕਸਨ ਦੀ ਲਾਸ਼ ਦਾ ਕੱਲ੍ਹ ਪੋਸਟਮਾਰਟਮ ਕੀਤਾ ਗਿਆ, ਪਰੰਤੂ ਇਸਦੇ ਬਾਵਜੂਦ ਉਹਨਾਂ ਦੀ ਮੌਤ ਦੀ ਗੁੱਥੀ ਨਹੀਂ ਸੁਲਝ ਪਾਈ ਹੈ।

Date:2009-06-28 Time:00:01:33

ਪੁਲਿਸ ਫਾਇਰਿੰਗ 'ਚ ਦੋ ਫੱਟੜ

ਸ੍ਰੀਨਗਰ- ਕੱਲ੍ਹ ਸ਼ੋਪੀਆਂ ਜਿਲ੍ਹੇ ਦੇ ਖੇਤਰ ਸ਼ਿਰਮਾਆਲ ਵਿਖੇ ਬਲਾਤਕਾਰ ਅਤੇ ਹੱਤਿਆ ਦੇ ਆਰੋਪੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਰੋਸ਼ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਹੋਈ ਪੁਲਿਸ ਫਾਇਰਿੰਗ ਵਿੱਚ ਦੋ ਵਿਅਕਤੀ ਬੁਰੀ ਤਰ੍ਹਾਂ ਫੱਟੜ ਹੋ ਗਏ।

Date:2009-06-28 Time:00:01:33

ਸਿੱਬਲ ਨਾਲ ਗੋਆ ਸਰਕਾਰ ਸਹਿਮਤ

ਪਣਜੀ- ਗੋਆ ਦੇ ਸਿੱਖਿਆ ਮੰਤਰੀ ਅਟਾਂਸਿਓ ਮੋਨਸਿਰਰੇਟ ਨੇ ਕੱਲ੍ਹ ਕੇਂਦਰ ਸਰਕਾਰ ਦੇ ਸਿੱਖਿਆ ਸੰਬੰਧੀ ਆਏ ਬਿਆਨ ਦਾ ਪੁਰਜੋਰ ਸਮਰੱਥਨ ਕੀਤਾ, ਜਿਸ ਵਿੱਚ ਦਸਵੀਂ ਕਲਾਸ ਦੀ ਪ੍ਰੀਖਿਆ ਬੋਰਡ ਮੁਕਤ ਕਰਨ ਦੀ ਗੱਲ ਆਖੀ ਗਈ ਸੀ

Date:2009-06-28 Time:00:01:33

ਜਦੋਂ ਦੀਪਿਕਾ ਹੋਈ ਮੁੜਕੋ-ਮੁੜਕੀ

ਲੂੰਹਦੀ ਗਰਮੀ ਕਾਰਨ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦਾ ਬੀਤੀ ਕੱਲ੍ਹ ਮੇਕ-ਅੱਪ ਲਹਿ ਗਿਆ ਕਿਉਂਕਿ ਉਹ ਵਿਚਾਰੀ ਮੁੜਕੋ-ਮੁੜਕੀ ਹੋ ਗਈ ਸੀ। ਇਸ ਕਾਰਨ ਅਭਿਨੇਤਰੀ ਨੇ ਨਿਮਰਤਾਪੂਰਵਕ ਕਿਹਾ ਕਿ ਗਰਮੀ ਥਕਾ ਦੇਣ ਵਾਲੀ ਹੈ। ਉਹ ਦਿੱਲੀ 'ਚ ਘੜੀਆਂ ਬਣਾਉਣ ਵਾਲੀ ਕੰਪਨੀ ਦੇ ਅੰਤਰਰਾਸ਼ਟਰੀ ਬ੍ਰਾਂਡ ਦੇ ਸ਼ੋ-ਰੂਮ ਦੇ ਉਦਘਾਟਨ ਮੌਕੇ ਤਸ਼ਰੀਫ ਲਿਆਈ ਸੀ।

Date:2009-06-27 Time:00:10:07

ਪਾਇਲ ਦੀ ਕੋਸ਼ਿਸ਼ ਜਾਰੀ ਹੈ

ਬਾਲੀਵੁੱਡ ਭੇਡਚਾਲ ਲਈ ਪ੍ਰਸਿੱਧ ਹੈ। ਐਕਸ਼ਨ ਫਿਲਮ ਹਿੱਟ ਹੁੰਦੀ ਹੈ ਤਾਂ ਸਭ ਐਕਸ਼ਨ ਫਿਲਮ ਬਣਾਉਣ ਲੱਗਦੇ ਹਨ। ਇਸੇ ਤਰ੍ਹਾਂ ਕੋਈ ਹੀਰੋ ਜਿਮ ਜਾ ਕੇ ਸਿਕਸ/ਏਟ ਪੈਕ ਏਬਸ ਬਣਾਉਣ ਲੱਗਦਾ ਹੈ ਤਾਂ ਸਾਰੇ ਹੀਰੋ ਸਟੂਡੀਓ 'ਚ ਘੱਟ ਅਤੇ ਜਿਮ 'ਚ ਜਿਆਦਾ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਬਲਾਗ ਲਿਖਣ ਦਾ ਚਸਕਾ ਅੱਜ ਕੱਲ੍ਹ ਬਾਲੀਵੁੱਡ ਨਾਲ ਜੁੜੇ ਲੋਕਾਂ ਨੂੰ ਲੱਗਿਆ ਹੋਇਆ ਹੈ। ਸੈਕਸੀ ਫਿਲਮਾਂ ਦੀ ਨਾਇਕਾ ਅਤੇ 'ਬਿਗ ਬੌਸ' ਦੇ ਘਰ 'ਚ ਰਹਿ ਚੁੱਕੀ ਪਾਇਲ ਰੋਹਤਗੀ ਵੀ ਅੱਜ ਕੱਲ੍ਹ ਬਲਾਗ ਲਿਖ ਕੇ ਬਾਲੀਵੁੱਡ 'ਚ ਬਣੇ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਇਲ ਦਾ ਮੰਨਣਾ ਹੈ ਕਿ ਇਸ ਨਾਲ ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹੇਗੀ।

Date:2009-06-27 Time:00:10:07

ਬਿਗ-ਬੀ ਦੇ ਨਾਲ ਕੰਗਨਾ

'ਫੈਸ਼ਨ' ਅਤੇ 'ਰਾਜ 2' ਵਿੱਚ ਨਾ ਸਿਰਫ਼ ਕੰਗਨਾ ਦੇ ਅਭਿਨੈ ਦੀ ਤਾਰੀਫ ਹੋਈ, ਬਲਕਿ ਇਹਨਾਂ ਦੋਵਾਂ ਫਿਲਮਾਂ ਨੂੰ ਬਾਕਸ ਆਫਿਸ 'ਤੇ ਸਫਲਤਾ ਵੀ ਮਿਲੀ। ਕੰਗਨਾ ਨੂੰ ਹੁਣ ਵੱਡੀਆਂ ਫਿਲਮਾਂ ਦੇ ਪ੍ਰਸਤਾਵ ਵੀ ਮਿਲਣ ਲੱਗੇ ਹਨ। ਖ਼ਬਰ ਹੈ ਕਿ ਕੰਗਨਾ ਹੁਣ ਅਮਿਤਾਭ ਬੱਚਨ ਦੇ ਨਾਲ ਸਕ੍ਰੀਨ 'ਤੇ ਦਿਖਾਈ ਦੇਣ ਵਾਲੀ ਹੈ। ਉਹਨਾਂ ਨੂੰ ਇੱਕ ਫਿਲਮ ਦਾ ਪ੍ਰਸਤਾਵ ਮਿਲਿਆ ਹੈ, ਜਿਸ 'ਚ ਉਹਨਾਂ ਦੇ ਨਾਲ ਅਭਿਨੈ ਦੇ ਬਾਦਸ਼ਾਹ ਹੋਣਗੇ। ਬਿਗ-ਬੀ ਦੇ ਨਾਲ ਕੰਮ ਕਰਨਾ ਹਰ ਕਲਾਕਾਰ ਦਾ ਸੁਫਨਾ ਹੁੰਦਾ ਹੈ। ਕੰਗਨਾ ਵੀ ਅਮਿਤਾਭ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ ਅਤੇ ਜਲਦੀ ਹੀ ਉਹਨਾਂ ਦਾ ਸੁਫਨਾ ਪੂਰਾ ਹੋਣ ਵਾਲਾ ਹੈ।

Date:2009-06-27 Time:00:10:06

ਹੁਣ ਅਜੈ ਵੀ ਬਣੇ ਟੈਟੂ ਫਾਦਰ

ਸਮਾਜ 'ਚ ਇੱਕ ਬਿਮਾਰੀ ਬਹੁਤ ਆਮ ਹੈ ਉਹ ਹੈ ਨਕਲ ਕਰਨ ਦੀ। ਕਿਸੇ ਨੇ ਕੁਝ ਕੀਤਾ ਨਹੀਂ ਕਿ ਦੂਜੇ ਵੀ ਉਸੇ ਰਾਹ 'ਤੇ ਚੱਲਣ ਲੱਗਦੇ ਹਨ। ਇਹ ਅਜਿਹੀ ਬਿਮਾਰੀ ਹੈ ਕਿ ਬਾਲੀਵੁੱਡ ਵੀ ਇਸ ਤੋਂ ਪਿੱਛੇ ਨਹੀਂ ਹੈ। ਇੱਥੇ ਸਭ ਚਾਹੁੰਦੇ ਹਨ ਕਿ ਉਹਨਾਂ ਦੀ ਅਲੱਗ ਪਹਿਚਾਣ ਹੋਵੇ, ਅਲੱਗ ਸਟਾਈਲ ਹੋਵੇ, ਪਰ ਕੰਮ ਕਈ ਵਾਰ ਇੱਕੋ ਜਿਹੇ ਕਰਦੇ ਹਨ। ਹੁਣ ਇਹੀ ਦੇਖ ਲਉ ਕਿ ਪਿਛਲੇ ਦਿਨੀਂ ਅਕਸ਼ੈ ਕੁਮਾਰ ਨੇ ਆਪਣੇ ਬੇਟੇ ਦੇ ਨਾਮ ਦਾ ਟੈਟੂ ਕੀ ਗੁਦਵਾਇਆ, ਅਜੈ ਦੇਵਗਨ ਵੀ ਚੱਲ ਪਏ ਉਹਨਾਂ ਦੇ ਰਸਤੇ 'ਤੇ। ਉਹ ਹੁਣ ਆਪਣੀ ਧੀ ਨਿਆਸਾ ਦੇ ਨਾਮ ਦਾ ਟੈਟੂ ਆਪਣੇ ਸਰੀਰ 'ਤੇ ਬਣਵਾਉਣਾ ਚਾਹੁੰਦੇ ਹਨ।

Date:2009-06-27 Time:00:10:06

ਟਾਟਾ ਕਮਿਉਨਿਕੇਸ਼ੰਸ ਦਾ ਟੈਲੇਕਸ ਨਾਲ ਕਰਾਰ

ਮੁੰਬਈ - ਟਾਟਾ ਕਮਿਨਿਕੇਸ਼ੰਸ ਨੇ ਇੱਥੇ ਜਾਣਕਾਰੀ ਦਿੱਤੀ ਕਿ ਉਸ ਨੇ ਉੱਤਰ ਅਮਰੀਕੀ ਕੰਪਨੀ ਟੈਲੇਕਸ ਨਾਲ ਅਮਰੀਕਾ ਵਿਖੇ ਆਪਣੇ ਗਾਹਕਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਕਰਾਰ ਕੀਤਾ ਹੈ।

Date:2009-06-27 Time:00:10:04

ਸ਼ੁਰੂਆਤੀ ਕਾਰੋਬਾਰ 'ਚ ਚੜਿਆ ਸੈਂਸੈਕਸ

ਮੁੰਬਈ - ਬੰਬਈ ਸਟਾਕ ਐਕਸਚੇਂਜ ਵਿਖੇ ਬੀਐਸਈ ਸੈਂਸੈਕਸ ਵਿਚ ਅੱਜ ਸ਼ੁਰੂਆਤੀ ਕਾਰੋਬਾਰ ਦੌਆਨ 170 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ।ਇਹ ਵਾਧਾ ਨਿਵੇਸ਼ਕਾਂ ਅਤੇ ਫੰਡਾਂ ਦੀ ਖਰੀਦਦਾਰੀ ਕਾਰਣ ਹੋਇਆ।

Date:2009-06-27 Time:00:10:04

ਮਿੱਟੀ ਦੇ ਸਾਂਚਿਆਂ ‘ਚ ਢੱਲਦੀਆਂ ਜ਼ਿੰਦਗੀਆਂ

ਫਲੈਟਾਂ ‘ਚ,ਪੱਕੇ ਘਰਾਂ ‘ਚ ਰਹਿਣ ਨੂੰ ਕਿਸਦਾ ਦਿਲ ਨਹੀਂ ਕਰਦਾ,ਬਾਬੂ ਜੀ,ਸਾਡਾ ਵੀ ਵਧੇਰਾ ਦਿਲ ਕਰਦਾ ਹੈ,ਪੱਕੇ ਘਰਾਂ ‘ਚ ਰਹਿਣ ਨੂੰ,ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਪਰ ਕੀ ਕਰੀਏ। ਸਾਡੇ ਪਰਿਵਾਰ ਦੇ ਸਾਰੇ ਦੇ ਸਾਰੇ ਮੈਂਬਰ ਮਿੱਟੀ ਨਾਲ ਮਿੱਟੀ ਹੋ ਕੇ ਮੁਸ਼ਕਿਲ ਨਾਲ ਢਿੱਡ ਭਰਨ ਜੋਗਾ ਪੈਸਾ ਕਮਾਉਂਦੇ ਹਨ।ਸਾਡਾ ਕੋਈ ਪੱਕਾ ਠਿਕਾਣਾ ਨਹੀਂ ਹੈ।

Date:2009-06-27 Time:00:10:04

ਅਪ੍ਰੇਸ਼ਨ ਲਾਲਗੜ੍ਹ ਤਹਿਤ ਅਭਿਆਨ ਸ਼ੁਰੂ

ਪੱਛਮੀ ਮਿਦਨਾਪੁਰ-ਪੱਛਮੀ ਬੰਗਾਲ ਦੇ ਹਿੰਸਾਗ੍ਰਸਤ ਲਾਲਗੜ੍ਹ ਤੋਂ ਮਾਓਵਾਦੀਆਂ ਦੇ ਸਫ਼ਾਏ ਲਈ ਤਾਜ਼ਾ ਅਭਿਆਨ ਸ਼ੁਰੂ ਕਰਦੇ ਹੋਏ ਸੀਪੀਐਮਐਫ਼ ਅਤੇ ਰਾਜ ਪੁਲਿਸ ਦੀ ਸੰਯੁਕਤ ਟੀਮ ਨੇ ਅੱਜ ਗਵਾਲਤੋੜ ਤੋਂ ਰਾਮਗੜ੍ਹ ਵੱਲ ਵੱਧਣਾ ਸ਼ੁਰੂ ਕੀਤਾ ਹੈ।

Date:2009-06-27 Time:00:10:04

ਕਸ਼ਮੀਰ 'ਚ ਹੜਤਾਲ ਨਾਲ ਜਨਜੀਵਣ ਅਸਤ ਵਿਅਸਤ

ਸ਼੍ਰੀਨਗਰ-ਕਸ਼ਮੀਰ ਘਾਟੀ 'ਚ ਹੜਤਾਲ ਨਾਲ ਅੱਜ ਇੱਕ ਵਾਰ ਫ਼ਿਰ ਜਨਜੀਵਣ ਅਸਤਵਿਅਸਤ ਹੋ ਗਿਆ ਹੈ।ਹੁਰੀਅਤ ਕਾਂਫ੍ਰੇਸ ਤੋਂ ਅਲੱਗ ਹੋਏ ਧੜੇ ਨੇ ਸ਼ੋਪੀਆਂ 'ਚ ਦੋ ਮਹਿਲਾਵਾਂ ਦੇ ਨਾਲ ਬਲਾਤਕਾਰ ਅਤੇ ਉਨ੍ਹਾ ਦੀ ਹੱਤਿਆ,ਅਲਗਾਵਵਾਦੀ ਨੇਤਾਵਾਂ ਦੀ ਗ੍ਰਿਫ਼ਤਾਰੀ ਅਤੇ ਮਾਨਵ ਅਧਿਕਾਰਾਂ ਦੀ ਉਲੰਘਣਾ ਖਿਲਾਫ਼ ਇਸ ਹੜਤਾਲ ਦਾ ਐਲਾਨ ਕੀਤਾ ਹੈ।

Date:2009-06-27 Time:00:10:04

ਪੁਲਿਸ ਕਰਮੀਆਂ ਨੂੰ ਮਾਰੀ ਗੋਲੀ,ਦੋ ਕਾਬੂ

ਗਵਾਲੀਅਰ-ਮੱਧਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਦੇ ਬਹੋਰਾਪੁਰ ਥਾਣਾ ਖੇਤਰ 'ਚ ਅਪਰਾਧ ਨੂੰ ਨੱਥ ਪਾਉਣ ਲਈ ਕੀਤੀ ਜਾ ਰਹੀ ਚੈਕਿੰਗ ਦੌਰਾਨ ਅੱਜ ਸਵੇਰੇ ਬਦਮਾਸ਼ਾਂ ਨੇ ਦੋ ਪੁਲਿਸ ਕਰਮੀਆਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਹੈ।

Date:2009-06-27 Time:00:10:04

ਝਾਰਖੰਡ 'ਚ ਦਸਤਖਤ ਅਭਿਆਨ

ਰਾਂਚੀ-ਝਾਰਖੰਡ 'ਚ ਸਰਕਾਰ ਬਨਾਉਣ ਲਈ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਸਪ੍ਰੰਗ) ਦੇ ਸਹਿਯੋਗੀ ਦਲ ਬਹੁਮਤ ਸਿੱਧ ਕਰਨ ਲਈ ਵਿਧਾਇਕਾਂ ਦੇ ਦਸਤਖਤ ਇਕੱਠੇ ਕਰਨ 'ਚ ਜੁੱਟ ਗਏ ਹਨ।

Date:2009-06-27 Time:00:10:04

ਮਾਓਵਾਦੀਆਂ ਖਿਲਾਫ ਰੱਖਿਆ ਬਲਾਂ ਦੀ ਮੁਹਿੰਮ

ਪੱਛਮੀ ਮਿਦਨਾਪੁਰ - ਪੱਛਮੀ ਬੰਗਾਲ ਦੇ ਹਿੰਸਾਗ੍ਰਸਤ ਪੱਛਮੀ ਮਿਦਨਾਪੁਰ ਜਿਲ੍ਹੇ ਤੋਂ ਮਾਓਵਾਦੀਆਂ ਦੇ ਸਫਾਏ ਲਈ ਰੱਖਿਆ ਬਲਾਂ ਨੇ ਤਾਜ਼ਾ ਮੁਹਿੰਮ ਵਿੱਢੀ ਹੈ।ਡੀਆਈਜੀ ਰਾਜ ਕਨੌਜੀਆ ਨੇ ਦੱਸਿਆ ਕਿ ਸਾਡੇ ਜਵਾਨ ਪਿੰਗਬੋਨੀ ਅਤੇ ਖਾਰਾਸੋਲ ਇਲਾਕਿਆਂ ਵੱਲ ਵੱਧ ਰਹੇ ਹਨ ਅਤੇ ਸਾਡੇ ਕੋਲ ਉਚਿਤ ਗਿਣਤੀ ਵਿਚ ਬਲ ਹੈ।

Date:2009-06-27 Time:00:10:04

ਦੇਸ਼ 'ਚ ਵੱਧਦੇ ਜਾ ਰਹੇ ਹਨ ਸਵਾਇਨ ਫਲੂ ਮਾਮਲੇ

ਨਵੀਂ ਦਿੱਲੀ - 5 ਨਵੇਂ ਮਾਮਲਿਆਂ ਦੇ ਨਾਲ ਹੀ ਦੇਸ਼ ਵਿਚ ਸਵਾਇਨ ਫਲੂ ਦੇ ਨਵੇਂ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।ਇਹਨਾਂ ਵਿਚ ਦਿੱਲੀ ਦੇ ਨਾਲ ਲੱਗਦੇ ਗੁੜਗਾਂਵ ਦੇ ਦੋ ਲੋਕ, ਦਿੱਲੀ, ਕੋਲਕਾਤਾ ਅਤੇ ਪੁਨੇ ਦੇ ਇੱਕ-ਇੱਕ ਵਿਅਕਤੀ ਸ਼ਾਮਲ ਹਨ।

Date:2009-06-27 Time:00:10:04

ਸੈਂਸੈਕਸ 419 ਅੰਕ ਚੜ੍ਹਿਆ

ਮੁੰਬਈ - ਬੰਬਈ ਸਟਾਕ ਐਕਸਚੇਂਜ਼ ਦੇ ਸੈਂਸੈਕਸ ਵਿਚ ਅੱਜ ਕਾਰੋਬਾਰੀ ਸੈਸ਼ਨ ਖਤਮ ਹੋਣ ਮੌਕੇ 419 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ 14,764 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਾ।

Date:2009-06-27 Time:00:10:04

ਮੰਦੀ ਨਾਲ ਨਜਿੱਠਣ ਲਈ ਬੀਏ ਦੀ ਯੋਜਨਾ

ਲੰਦਨ - ਬ੍ਰਿਟਿਸ਼ ਏਅਰਵੇਜ਼(ਬੀਏ) ਨੇ ਮੰਦੀ ਨਾਲ ਨਜਿੱਠਣ ਲਈ ਆਪਣੇ 7 ਹਜ਼ਾਰ ਕਾਮਿਆਂ ਦੀ ਤਨਖਾਹ ਘਟਾਉਣ ਅਤੇ 800 ਨੂੰ ਤਨਖਾਹ ਨਾ ਦੇਣ ਦੀ ਯੋਜਨਾ ਬਣਾਈ ਹੈ।ਕੰਪਨੀ ਨੇ ਦੱਸਿਆ ਕਿ ਇਸ ਵਿਚ ਕੰਪਨੀ ਦੇ ਕਾਮਿਆਂ ਦੀ ਰਜ਼ਾਮੰਦੀ ਹੈ।

Date:2009-06-27 Time:00:10:04

ਸੋਨਾ 15 ਹਜ਼ਾਰ ਵੱਲ,ਚਾਂਦੀ ਵੀ ਚਮਕੀ

ਨਵੀਂ ਦਿੱਲੀ-ਸ਼ੇਅਰ ਬਜ਼ਾਰਾਂ ਅਤੇ ਕੱਚੇ ਤੇਲ 'ਚ ਆਈ ਤੇਜ਼ੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ 'ਚ ਸੋਨੇ 'ਚ ਉਛਾਲ ਆਉਣ ਨਾਲ ਅੱਜ ਦਿੱਲੀ ਸਰਾਫ਼ਾ ਬਜ਼ਾਰ 'ਚ ਇਹ 15 ਹਜ਼ਾਰ ਵੱਲ ਵੱਧ ਗਿਆ ਹੈ।ਸੋਨਾ 30 ਰੁੱਪਏ ਦੀ ਬੜ੍ਹਤ ਨਾਲ 14,920 ਰੁੱਪਏ ਪ੍ਰਤਿ ਦਸ ਗ੍ਰਾਮ ਰਿਹਾ ਅਤੇ ਚਾਂਦੀ 'ਚ 150 ਰੁੱਪਏ ਪ੍ਰਤਿ ਕਿੱਲੋਗ੍ਰਾਮ ਚਮਕ ਗਈ।

Date:2009-06-27 Time:00:10:04

ਮੈਟ੍ਰਿਕਸ ਲੈਬੋਰੇਟ੍ਰਜ਼ ਘਾਟੇ ਤੋਂ ਉੱਭਰ ਮੁਨਾਫ਼ੇ 'ਚ

ਨਵੀਂ ਦਿੱਲੀ-ਦਵਾਈ ਬਨਾਉਣ ਵਾਲੀ ਮੈਟ੍ਰਿਕਸ ਲੈਬੋਰੇਟਰੀਜ਼ ਲਿਮਿਟੇਡ ਨੇ ਵਿੱਤੀ ਸਾਲ 2008-09 'ਚ ਘਾਟੇ ਤੋਂ ਉੱਭਰਦੇ ਹੋਏ 29 ਕਰੋੜ 90 ਲੱਖ ਰੁੱਪਏ ਦਾ ਸ਼ੁੱਧ ਲਾਭ ਅਰਜਿੱਤ ਕੀਤਾ।ਕੰਪਨੀ ਨੂੰ ਵਿੱਤੀ ਸਾਲ 2007-08 456 ਕਰੋੜ 93 ਲੱਖ ਰੁੱਪਏ ਦਾ ਘਾਟਾ ਹੋਇਆ ਸੀ।

Date:2009-06-27 Time:00:10:04


1   2   3   4   5   6   7   8   9   10  

page no.4

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009