Punjabi News

Home | Gurbani Vichar(Nit Nem) | About us | Contact us
Select news Month & Year

Home / Latest News
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 6 - 2009

ਮਸਾਲਾ ਫਿਲਮਾਂ ਵੀ ਕਰਦੀ ਰਹੇਗੀ ਕੈਟਰੀਨਾ

ਫਿਲਮਾਂ ਦੀ ਚੋਣ ਦੇ ਮਾਮਲੇ ਵਿੱਚ ਕੈਟਰੀਨਾ ਦੀ ਰੁਚੀ ਬਦਲੀ ਹੈ। 'ਵੈਲਕਮ' ਅਤੇ 'ਸਿੰਘ ਇਜ਼ ਕਿੰਗ' ਵਰਗੀਆਂ ਫਿਲਮਾਂ ਕਰਨ ਵਾਲੀ ਕੈਟਰੀਨਾ ਨੇ 'ਨਿਊਯਾਰਕ' ਕੀਤੀ, 'ਰਾਜਨੀਤੀ' ਕਰ ਰਹੀ ਹੈ, ਪਰ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਮਸਾਲਾ ਫਿਲਮਾਂ ਵੀ ਕਰਦੀ ਰਹੇਗੀ। ਕੈਟਰੀਨਾ ਦਾ ਕਹਿਣਾ ਹੈ ਕਿ ਉਹ ਅੱਜ ਜਿਸ ਸਥਿਤੀ ਹੈ ਹੈ, ਉੱਥੇ ਉਹ ਇਹਨਾਂ ਕਮੱਰਸ਼ੀਅਲ ਫਿਲਮਾਂ ਰਾਹੀਂ ਹੀ ਪਹੁੰਚੀ ਹੈ। ਇਸ ਸਥਿਤੀ 'ਚ ਉਹ ਇਹਨਾਂ ਫਿਲਮਾਂ ਵਿੱਚ ਕੰਮ ਕਰਨਾ ਕਿਵੇਂ ਛੱਡ ਸਕਦੀ ਹੈ। ਉਹ ਇਸ ਗੱਲ ਤੋਂ ਖੁਸ਼ ਹੈ ਕਿ ਹੁਣ ਪ੍ਰਕਾਸ਼ ਝਾ ਵਰਗੇ ਨਿਰਦੇਸ਼ਕ ਉਹਨਾਂ ਕੋਲ ਪ੍ਰਸਤਾਵ ਲੈ ਕੇ ਆਉਣ ਲੱਗੇ ਹਨ।

Date:2009-06-30 Time:00:04:35

ਭੂਟਾਨ ਪੀਐੱਮ ਭਾਰਤ ਆਉਣਗੇ

ਨਵੀਂ ਦਿੱਲੀ- ਭੂਟਾਨ ਦੇ ਪ੍ਰਧਾਨ ਮੰਤਰੀ ਲਿਯੋਂਚੇਨ ਵਾਈ ਥਿਨਲੇ ਚਾਰ ਦਿਨਾ ਯਾਤਰਾ ਉੱਤੇ ਕੱਲ੍ਹ ਇੱਥੇ ਪਹੁੰਚਣਗੇ, ਜਿਸ ਦੌਰਾਨ ਉਹ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਅਤੇ ਵਿਦੇਸ਼ ਮੰਤਰੀ ਐੱਸਐੱਮ ਕ੍ਰਿਸ਼ਨਾ ਦੇ ਨਾਲ ਦੁਪਾਸੜ ਮਾਮਲਿਆਂ ਉੱਤੇ ਵਿਚਾਰ ਕਰਨਗੇ।

Date:2009-06-30 Time:00:04:33

ਜੈਨ ਇਰੀਗੇਸ਼ਨ ਨੂੰ 158 ਕਰੋੜ ਦਾ ਆਰਡਰ

ਨਵੀਂ ਦਿੱਲੀ- ਜੈਨ ਇਰੀਗੇਸ਼ਨ ਸਿਸਟਮਜ਼ ਦੀ ਖਾਧ ਇਕਾਈ ਨੂੰ ਕੋਕਾ ਕੋਲਾ ਬਾਟਲਰਜ਼ ਤੋਂ 158 ਕਰੋੜ ਰੁਪਏ ਦੇ ਅੰਬ ਦੇ ਗੂਦੇ ਦੀ ਸਪਲਾਈ ਦਾ ਆਰਡਰ ਮਿਲਿਆ ਹੈ।

Date:2009-06-30 Time:00:04:33

ਰਵੀ ਦੇ ਮਿਊਜ਼ੀਅਮ 'ਚ ਕੋਈ ਮੂਲ ਪੇਂਟਿੰਗ ਨਹੀਂ

ਤਿਰੂਵੰਤਪੁਰਮ-ਸੁਨਣ 'ਚ ਇਹ ਗੱਲ ਬੇਹੱਦ ਅਜੀਬ ਲੱਗ ਸਕਦੀ ਹੈ,ਲੇਕਿਨ ਵਿਸ਼ਵ ਪ੍ਰਸਿੱਧ ਚਿੱਤਰਕਾਰ ਰਾਜਾ ਰਵੀ ਵਰਮਾ ਦੇ ਕਿਲਿਮੈਨੂਰ ਪੈਲੇਸ ਸਥਿੱਤ ਆਪਣੇ ਗ੍ਰਹਿ ਮਿਊਜ਼ੀਅਮ 'ਚ ਉਨ੍ਹਾ ਦੇ ਵਿਸ਼ਾਲ ਕਲਾ ਸੰਗ੍ਰਹਿ 'ਚ ਇੱਕ ਵੀ ਮੂਲ ਪੇਂਟਿੰਗ ਨਹੀਂ ਹੈ।

Date:2009-06-30 Time:00:04:33

ਟੀਵੀਐੱਸ ਮੋਟਰਜ਼ ਵਧਾਵੇਗਾ ਉਤਪਾਦ

ਨਵੀਂ ਦਿੱਲੀ- ਟੀਵੀਐੱਸ ਮੋਟਰ ਕੰਪਨੀ ਨੇ ਚਾਲੂ ਵਿੱਤ ਵਰ੍ਹੇ ਦੇ ਲਈ ਆਪਣੇ ਉਤਪਾਦ ਪੋਟਰਫੋਲੀਓ ਦਾ ਵਿਸਤਾਰ ਕਰਨ ਲਈ ਘੱਟ ਤੋਂ ਘੱਟ ਤਿੰਨ ਨਵੇਂ ਉਤਪਾਦਾਂ ਨੂੰ ਲਾਂਚ ਕਰੇਗਾ।

Date:2009-06-30 Time:00:04:33

ਬ੍ਰਿਟਨੀ ਦਾ ਦਿਲ ਆਇਆ ਆਪਣੇ ਏਜੰਟ 'ਤੇ

ਲੰਦਨ-ਪਾਪ ਕਵੀਨ ਬ੍ਰਿਟਨੀ ਸਪੀਅਰਜ਼ ਤੀਸਰੀ ਵਾਰ ਵਿਆਹ ਦੇ ਮੰਡਪ 'ਚ ਪਹੁੰਚਦੀ ਦਿਖ ਰ ਹੀ ਹੈ।ਉਨ੍ਹਾ ਦੇ ਹੱਥਾਂ 'ਚ ਹੀਰੇ ਦੀ ਅੰਗੂਠੀ ਇਹੀ ਬਿਆਨ ਕਰ ਰਹੀ ਹੈ।

Date:2009-06-30 Time:00:04:33

ਬਠਿੰਡਾ ਰਿਫਾਇਨਰੀ 'ਚ ਫੈਲਿਆ ਤਨਾਅ

ਬਠਿੰਡਾ- ਜਿਲ੍ਹੇ ਦੇ ਫੁੱਲੋਖਾਰੀ ਸਥਿਤ ਲੱਗਣ ਜਾ ਰਹੇ ਸ਼੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਵਿਖੇ ਪੁਲਿਸ ਅਤੇ ਮਜ਼ਦੂਰਾਂ ਵਿਚਾਲੇ ਹੋਈ ਝੜਪ ਵੀ ਕਈ ਮਜਦੂਰਾਂ ਅਤੇ ਪੁਲਿਸ ਮੁਲਾਜਮਾਂ ਦੇ ਫੱਟੜ ਹੋਣ ਦੀ ਸੂਚਨਾ ਮਿਲੀ ਹੈ।

Date:2009-06-30 Time:00:04:33

ਭੇਲ ਨੂੰ ਮਿਲਿਆ ਆਰਡਰ

ਨਵੀਂ ਦਿੱਲੀ-ਬਿਜਲੀ ਉਪਕਰਨ ਬਨਾਉਣ ਵਾਲੀ ਸਰਵਜਨਕ ਖੇਤਰ ਦੀ ਕੰਪਨੀ ਭੇਲ ਨੇ ਚੇਨਈ ਪੈਟ੍ਰੋਲੀਅਮ ਕਾਰਪੋਰੇਸ਼ਨ (ਸੀਪੀਸੀਐਲ) ਦੀ ਮਨਾਲੀ ਰਿਫ਼ਾਇਨਰੀ 'ਚ ਗੈਸ,ਟਰਬਾਈਨ ਅਧਾਰਤ ਸਹਿ ਉਤਪਾਦਨ ਬਿਜਲੀ ਕਾਰਖਾਨੇ ਲਗਾਉਣ ਲਈ ਕੰਪਨੀ ਤੋਂ 170 ਕਰੋੜ ਰੁੱਪਏ ਦਾ ਠੇਕਾ ਹਾਸਿਲ ਕੀਤਾ ਹੈ।

Date:2009-06-30 Time:00:04:33

ਆਰਆਈਐਲ,ਆਰਪੀਐਲ ਦੇ ਮੇਲ ਨੂੰ ਮੰਜੂਰੀ

ਮੁੰਬਈ - ਬੰਬਈ ਹਾਈ ਕੋਰਟ ਨੇ ਅੱਜ ਰਿਲਾਇੰਸ ਇੰਡਸਟ੍ਰੀਜ਼ ਲਿਮਟਡ(ਆਰਆਈਐਲ) ਅਤੇ ਰਿਲਾਇੰਸ ਪਟਰੋਲੀਅਮ ਲਿਮਟਡ(ਆਰਪੀਐਲ) ਦੇ ਮੇਲ ਨੂੰ ਮੰਜੂਰੀ ਦੇ ਦਿੱਤੀ ਹੈ।ਹਾਲਾਂਕਿ ਉਸ ਨੇ ਆਪਣੇ ਹੀ ਆਦੇਸ਼ ਨੂੰ ਮੁਲਤਵੀ ਰੱਖਿਆ ਹੈ ਤਾਂ ਜੋ ਮੇਲ ਖਿਲਾਫ ਅਪੀਲ ਕਰਤਾਵਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਮਿਲ ਸਕੇ।

Date:2009-06-30 Time:00:04:33

ਸ਼ਰਮਾ ਨੇ ਦਿੱਤਾ ਵਿਦੇਸ਼ੀ ਸੀਈਓ ਨੂੰ ਸੱਦਾ

ਨਵੀਂ ਦਿੱਲੀ - ਵਣਜ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨੇ ਅੱਜ ਸੰਸਾਰਕ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ(ਸੀਈਓ) ਨੂੰ ਸੱਦਾ ਦਿੱਤਾ ਹੈ ਕਿ ਮੰਦੀ ਦੇ ਬਾਵਜੂਦ ਭਾਰਤ ਨਿਵੇਸ਼ 'ਤੇ ਚੰਗੀ ਰਿਟਰਨ ਦੇ ਰਿਹਾ ਹੈ।ਇਸ ਲਈ ਉਹ ਭਾਰਤ ਵਿਚ ਨਿਵੇਸ਼ ਕਰਨ।

Date:2009-06-30 Time:00:04:33

ਗ੍ਰੇਡ ਪ੍ਰਣਾਲੀ, ਸੀਬੀਐਸਈ ਨੂੰ ਪ੍ਰਸਤਾਵ ਰੱਖਣ ਦੇ ਆਦੇਸ਼

ਨਵੀਂ ਦਿੱਲੀ - ਕੇਂਦਰੀ ਮਨੁੱਖੀ ਸੋਮੇ ਵਿਕਾਸ ਮੰਤਰਾਲੇ ਨੇ ਕੇਂਦਰੀ ਸਕੂਲੀ ਸਿੱਖਿਆ ਬੋਰਡ(ਸੀਬੀਐਸਈ) ਨੂੰ ਦੱਸਵੀਂ ਜਮਾਤ ਵਿਚ ਗ੍ਰੇਡ ਪ੍ਰਣਾਲੀ ਲਾਗੂ ਕਰਨ ਲਈ ਇੱਕ ਨਵਾਂ ਪ੍ਰਸਤਾਵ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ।

Date:2009-06-30 Time:00:04:32

ਆਈਪੀਓ ਕੀਮਤ 300 ਰੁੱਪਏ ਪ੍ਰਤਿ ਸ਼ੇਅਰ ਤੈਅ

ਮੁੰਬਈ-ਅਤਿੱਥਯ ਸਤਿਕਾਰ ਖੇਤਰ ਦੀ ਕੰਪਨੀ ਮਹਿੰਦਰਾ ਹੋਲੀਡੇਜ਼ ਐਂਡ ਰਿਜ਼ਾਰਟਸ ਇੰਡੀਆ (ਐਮਐਚਆਰਆਈਐਲ) ਦੀ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਦੇ ਲਈ 300 ਰੁੱਪਏ ਪ੍ਰਤਿ ਸ਼ੇਅਰ ਦਾ ਮੁੱਲ੍ਹ ਤੈਅ ਕੀਤਾ ਗਿਆ ਹੈ।

Date:2009-06-30 Time:00:04:32

ਸੋਨੇ ਦਾ ਅਯਾਤ ਘੱਟਣ ਦੀ ਆਸ਼ੰਕਾ

ਨਵੀਂ ਦਿੱਲੀ-ਭਾਰਤ ਦਾ ਸੋਨੇ ਦਾ ਅਯਾਤ ਜੂਨ ਮਹੀਨੇ ਦੌਰਾਨ ਮਈ ਦੀ ਤੁਲਨਾ 'ਚ 44 ਪ੍ਰਤਿਸ਼ਤ ਘੱਟਕੇ 10 ਟਨ ਰਹਿ ਸਕਦਾ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਉੱਚੀਆਂ ਕੀਮਤਾਂ ਅਤੇ ਘਰੇਲੂ ਬਜ਼ਾਰ 'ਚ ਘੱਟ ਮੰਗ ਦੀ ਵਜ੍ਹਾ ਨਾਲ ਸੋਨੇ ਦੇ ਅਯਾਤ 'ਚ ਗਿਰਾਵਟ ਆ ਸਕਦੀ ਹੈ।

Date:2009-06-30 Time:00:04:32

ਮਾਇਆਵਤੀ ਨੂੰ ਨੋਟਿਸ ਜ਼ਾਰੀ

ਨਵੀਂ ਦਿੱਲੀ-ਉੱਚ ਅਦਾਲਤ ਨੇ ਮੁੱਖਮੰਤਰੀ ਮਾਇਆਵਤੀ ਦੀ ਮੂਰਤੀ ਸਥਾਪਤ ਕਰਨ 'ਚ ਜਨਤਾ ਦੇ ਧਨ ਦਾ ਇਸਤੇਮਾਲ ਕਰਨ ਦੇ ਮਾਮਲੇ 'ਚ ਸੋਮਵਾਰ ਨੂੰ ਉੱਤਰਪ੍ਰਦੇਸ਼ ਨੂੰ ਕਾਰਣ ਦੱਸੋ ਨੋਟਿਸ ਜ਼ਾਰੀ ਕੀਤਾ ਅਤੇ ਚਾਰ ਹਫ਼ਤਿਆਂ ਅੰਦਰ ਜਵਾਬ ਦਾਖਲ ਕਰਨ ਨੂੰ ਕਿਹਾ ਹੈ।

Date:2009-06-30 Time:00:04:32

....ਤਾਂ ਜਲਦ ਰਿਹਾ ਹੋ ਜਾਂਦਾ ਸਰਬਜੀਤ

ਜੈਪੁਰ-ਪਾਕਿਸਤਾਨ 'ਚ ਕੈਦ ਸਰਬਜੀਤ ਦੀ ਪੁੱਤਰੀ ਪੂਨਮ ਕੌਰ ਅਤੇ ਸਵਪਨਦੀਪ ਕੌਰ ਅਤੇ ਉਨ੍ਹਾ ਦੀ ਭੈਣ ਦਲਬੀਰ ਕੌਰ ਸਮੇਤ ਹੋਰ ਰਿਸ਼ਤੇਦਾਰਾਂ ਨੇ ਸੋਮਵਾਰ ਨੂੰ ਕਿਹਾ ਹੈ ਕਿ ਸਾਬਕਾ ਪ੍ਰਧਾਨਮੰਤਰੀ ਨਰਸਿੰਘਰਾਉ ਜੇਕਰ ਠੋਸ ਕਦਮ ਉਠਾਉਂਦੇ ਤਾਂ ਸਰਬਜੀਤ ਦੀ ਰਿਹਾਈ ਅਸਾਨ ਹੋ ਜਾਂਦੀ ਹੈ।

Date:2009-06-30 Time:00:04:32

ਆਸਟ੍ਰੇਲੀਆ 'ਚ ਸ਼ੂਟਿੰਗ ਨਹੀਂ ਕਰਨਗੇ ਕਰਨ

ਕਰਨ ਜੌਹਰ ਇੱਕ ਹੋਰ ਫਿਲਮ ਬਣਾਉਣ ਜਾ ਰਹੇ ਹਨ, ਜਿਸਦਾ ਨਾਮ ਅਜੇ ਤੈਅ ਨਹੀਂ ਹੋਇਆ ਹੈ। ਇਸ ਫਿਲਮ ਦੀ ਸ਼ੂਟਿੰਗ ਆਸਟ੍ਰੇਲੀਆ ਵਿੱਚ ਕੀਤੀ ਜਾਣੀ ਸੀ, ਪਰ ਕਰਨ ਨੇ ਇਰਾਦਾ ਬਦਲ ਦਿੱਤਾ ਹੈ। ਕਰਨ ਨਾਲ ਜੁੜੇ ਲੋਕਾਂ ਦੇ ਮੁਤਾਬਿਕ ਆਸਟ੍ਰੇਲੀਆ 'ਚ ਭਾਰਤੀਆਂ ਨਾਲ ਬੁਰਾ ਵਿਹਾਰ ਕੀਤਾ ਜਾ ਰਿਹਾ ਹੈ, ਇਸ ਸਥਿਤੀ ਵਿੱਚ ਕਰਨ ਦਾ ਮਨ ਨਹੀਂ ਮੰਨਿਆ ਕਿ ਉੱਥੇ ਸ਼ੂਟਿੰਗ ਕੀਤੀ ਜਾਵੇ। ਉਹ ਅਜਿਹੇ ਦੇਸ਼ ਵਿੱਚ ਸ਼ੂਟਿੰਗ ਨਹੀਂ ਕਰਨਾ ਚਾਹੁੰਦੇ, ਜਿੱਥੇ ਭਾਰਤੀਆਂ ਨੂੰ ਸਤਾਇਆ ਜਾ ਰਿਹਾ ਹੋਵੇ।

Date:2009-06-30 Time:00:04:31

ਦਿਲ ਬੋਲੇ ਹੜਿੱਪਾ!

ਯਸ਼ਰਾਜ ਫਿਲਮ ਨੇ 'ਨਿਊਯਾਰਕ' ਤੋਂ ਬਾਅਦ ਆਉਣ ਵਾਲੀ ਨਵੀਂ ਫਿਲਮ ਦਾ ਵੀ ਨਜਾਰਾ ਦਿਖਾ ਦਿੱਤਾ। ਇਸ ਘਰਾਣੇ ਦੀ ਨਵੀਂ ਫਿਲਮ ਹੈ 'ਦਿਲ ਬੋਲੇ ਹੜਿੱਪਾ' ਜਿਸ ਰਾਹੀਂ ਰਾਣੀ ਮੁਖਰਜੀ ਲੰਬੇ ਸਮੇਂ ਬਾਅਦ ਪਰਦੇ 'ਤੇ ਉੱਤਰ ਰਹੀ ਹੈ। ਰੋਮਾਂਟਿਕ ਕਾਮੇਡੀ ਵਾਲੀ ਇਸ ਫਿਲਮ ਵਿੱਚ ਰਾਣੀ ਦੇ ਨਾਲ ਪਹਿਲੀ ਵਾਰ ਦਿਖਾਈ ਦੇਣਗੇ ਸ਼ਾਹਿਦ ਕਪੂਰ। ਪੰਜਾਬੀ ਪਿਛੋਕੜ 'ਤੇ ਬਣੀ ਇਸ ਫਿਲਮ ਦੀ ਕਹਾਣੀ ਛੋਟੇ ਜਿਹੇ ਪਿੰਡ ਦੀ ਇੱਕ ਅਜਿਹੀ ਕੁੜੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਸੁਪਨੇ ਪੂਰੇ ਕਰਨ ਲਈ ਸ਼ਹਿਰ ਵਿੱਚ ਮੁੰਡਾ ਬਣ ਜਾਂਦੀ ਹੈ। ਸਿੱਖ ਬਣੀ ਰਾਣੀ ਮੁਖਰਜੀ ਲਈ ਪ੍ਰਸਿੱਧ ਡਿਜਾਈਨਰ ਮਨੀਸ਼ ਮਲਹੋਤਰਾ ਨੇ ਖਾਸ ਤੌਰ 'ਤੇ ਡ੍ਰੈਸ ਡਿਜਾਈਨ ਕੀਤੀ ਹੈ। ਦਿਲਚਸਪ ਉਤਾਰ-ਚੜਾਅ ਤੋਂ ਬਾਅਦ ਰਾਣੀ ਦੇ ਸਰਦਾਰ ਬਣਨ ਦਾ ਰਾਜ ਖੁੱਲ੍ਹਦਾ ਹੈ।

Date:2009-06-30 Time:00:04:31

ਯੋਗ ਦੀ ਸ਼ਰਣ 'ਚ ਵਿਵੇਕ ਓਬਰਾਏ

ਆਦਮੀ ਦੀ ਜਿੰਦਗੀ ਅਸ਼ਾਂਤੀ ਨਾਲ ਭਰ ਜਾਂਦੀ ਹੈ ਤਾਂ ਉਹ ਸ਼ਾਂਤੀ ਦੀ ਤਲਾਸ਼ 'ਚ ਜਾਂਦਾ ਹੈ। ਵਿਵੇਕ ਓਬਰਾਏ ਦਾ ਮਨ ਅਸ਼ਾਂਤ ਰਹਿਣ ਲੱਗਿਆ ਤਾਂ ਉਹ ਯੋਗ ਦੀ ਸ਼ਰਣ 'ਚ ਭੱਜੇ। ਯੋਗ ਕੀਤਾ ਅਤੇ ਮਨ ਸ਼ਾਂਤੀ ਨਾਲ ਭਰ ਗਿਆ। ਵਿਵੇਕ ਦਾ ਕਹਿਣਾ ਹੈ ਕਿ ਉਹ ਪਹਿਲਾਂ ਦੀ ਬਜਾਏ ਜਿਆਦਾ ਸ਼ਾਂਤ ਅਤੇ ਫੁਰਤੀ ਭਰਿਆ ਮਹਿਸੂਸ ਕਰ ਰਹੇ ਹਨ। ਵਿਵੇਕ ਦਾ ਮਨ ਅਸ਼ਾਂਤ ਕਿਉਂ ਸੀ? ਸਲਮਾਨ ਨਾਲ ਪੰਗਾ, ਫਲਾਪ ਫਿਲਮਾਂ ਦਾ ਢੇਰ ਅਤੇ ਸਭ ਤੋਂ ਵੱਡੀ ਗੱਲ ਐਸ਼ਵਰਿਆ ਰਾਏ ਨਾਲ ਸਬੰਧ ਟੁੱਟਣਾ। ਹੁਣ ਐਨੀਆਂ ਸਾਰੀਆਂ ਮੁਸੀਬਤਾਂ ਇਕੱਠੀਆਂ ਆ ਜਾਣ ਤਾਂ ਸਾਡੇ ਹੀਰੋ ਦਾ ਮਨ ਕਿਵੇਂ ਸ਼ਾਂਤ ਰਹਿ ਸਕਦਾ ਹੈ।

Date:2009-06-30 Time:00:04:31

ਤੇਲ 'ਚ ਮਿਲਾਵਟ, ਇਕਾਈਆਂ ਸ਼ੀਲ

ਲਖਨਊ- ਜਿਲ੍ਹਾ ਪ੍ਰਸ਼ਾਸਨ ਨੇ ਕੱਲ੍ਹ ਸਰੋਂ ਦੇ ਤੇਲ ਵਿੱਚ ਮਿਲਾਵਟ ਕਰਕੇ ਵੇਚਣ ਵਾਲੇ ਦੋ ਤੇਲ ਇਕਾਈਆਂ ਨੂੰ ਸ਼ੀਲ ਕਰ ਦਿੱਤਾ।

Date:2009-06-30 Time:00:04:31

ਗੋਲੀਬਾਰੀ 'ਚ ਸੈਨਾ ਦਾ ਇੱਕ ਜਵਾਨ ਸ਼ਹੀਦ

ਪੁੰਛ-ਪੁੰਛ ਜਿਲ੍ਹੇ 'ਚ ਸੋਮਵਾਰ ਨੂੰ ਸਵੇਰੇ ਕੰਟਰੋਲ ਰੇਖਾ ਕੋਲ ਹੋਈ ਗੋਲੀਬਾਰੀ 'ਚ ਸੈਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ।

Date:2009-06-30 Time:00:04:31

ਜੀਵ ਬਣੇ ਏਸ਼ੀਆ 'ਚ ਸਰਬ ਉੱਚ ਰੈਂਕਿੰਗ ਗੋਲਫਰ

ਨਵੀਂ ਦਿੱਲੀ - ਅੱਜ ਜ਼ਾਰੀ ਹੋਈ ਅਧਿਕਾਰਕ ਰੈਂਕਿੰਗ ਮੁਤਾਬਕ ਜੀਵ ਮਿਲਖਾ ਸਿੰਘ ਏਸ਼ੀਆ ਦੇ ਸਰਬ ਉੱਚ ਰੈਂਕਿੰਗ ਗੋਲਫਰ ਬਣ ਚੁੱਕੇ ਹਨ।ਛਾਤੀ ਦੀ ਸੱਟ, ਜਿਸ ਨੇ ਉਹਨਾਂ ਨੂੰ ਮਿਉਨਿਖ ਵਿਖੇ ਹੋਣ ਵਾਲੇ ਬੀਐਮਡਬਲਿਊ ਇੰਟਰਨੈਸ਼ਨਲ ਓਪਨ ਵਿਚ ਭਾਗ ਲੈਣੋਂ ਵਾਂਝਾ ਕੀਤਾ, ਤੋਂ ਉੱਭਰਦੇ ਹੋਏ ਜੀਵ ਇਸ ਹਫਤੇ ਦੇ ਚਾਰਟ ਵਿਚ 40ਵੇਂ ਸਥਾਨ 'ਤੇ ਪੁੱਜੇ ਹਨ।

Date:2009-06-30 Time:00:04:31

ਬ੍ਰਾਜ਼ੀਲ ਬਣਿਆ ਕਨਫੈਡੈਰੇਸ਼ਨ ਕੱਪ ਚੈਂਪੀਅਨ

ਜੋਹਾਂਸਬਰਗ - ਇੱਥੇ ਅਮਰੀਕਾ ਖਿਲਾਫ ਹੋਏ ਕਨਫੈਡਰੇਸ਼ਨ ਕੱਪ ਦੇ ਫਾਇਨਲ ਵਿਚ ਦੂਜੇ ਹਾਫ ਵਿਚ ਬ੍ਰਾਜ਼ੀਲ ਨੇ ਸ਼ਾਨਦਾਰ ਖੇਡ ਵਿਖਾਈ ਅਤੇ 3-2 ਨਾਲ ਕੱਪ ਆਪਣੇ ਨਾਂ ਕੀਤਾ।

Date:2009-06-30 Time:00:04:31

ਸੰਜੇ ਦੱਤ ਨੇ ਘਟਾਇਆ ਵਜਨ

ਅਮਰ ਸਿੰਘ ਨੂੰ ਸੰਜੇ ਦੱਤ ਆਪਣਾ ਵੱਡਾ ਭਰਾ ਕਹਿੰਦੇ ਹਨ ਅਤੇ ਵੱਡੇ ਭਰਾ ਦਾ ਕਹਿਣਾ ਉਹ ਕਿਵੇਂ ਟਾਲ ਸਕਦੇ ਹਨ। ਤਾਂ ਵੱਡੇ ਭਰਾ ਨੇ ਕਿਹਾ ਕਿ ਰਾਜਨੀਤੀ ਤਾਂ ਕਰੋ ਹੀ, ਪਰ ਅਭਿਨੈ 'ਤੇ ਵੀ ਧਿਆਨ ਦਉ। ਸੰਜੂ ਬਾਬਾ ਉਤਸ਼ਾਹ ਨਾਲ ਭਰ ਗਏ। ਸੰਜੂ ਨੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ। ਚੋਣਾਂ ਦੇ ਦੌਰਾਨ ਜਿਮ ਜਾਣਾ ਛੁੱਟ ਗਿਆ ਸੀ, ਇਸ ਕਰਕੇ ਵਜਨ ਵਧ ਗਿਆ ਸੀ। ਸੰਜੂ ਨੇ ਵਜਨ ਘੱਟ ਕਰਨ ਦਾ ਨਿਸ਼ਚਾ ਕੀਤਾ। ਸੰਜੂ ਜੋ ਠਾਣਦੇ ਹਨ, ਉਹ ਕਰ ਕੇ ਦਿਖਾਉਂਦੇ ਹਨ। ਇੱਕ ਮਹੀਨੇ ਵਿੱਚ ਹੀ ਉਹਨਾਂ ਨੇ ਬਾਰ੍ਹਾਂ ਕਿਲੋ ਵਜਨ ਘੱਟ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਹੈ ਨਾ ਕਮਾਲ ਦੀ ਗੱਲ!

Date:2009-06-30 Time:00:04:31

ਕੈਟਰੀਨਾ ਦੀਆਂ ਫਿਲਮਾਂ ਨਹੀਂ ਦੇਖਦੇ ਸਲਮਾਨ

ਜਿਸ ਕੈਟਰੀਨਾ ਕੈਫ ਦੀਆਂ ਫਿਲਮਾਂ ਦੇਖਣ ਲਈ ਲੋਕ ਲਾਈਨ ਵਿੱਚ ਖੜ੍ਹੇ ਹੁੰਦੇ ਹਨ, ਉਸੇ ਕੈਟਰੀਨਾ ਦੇ ਬੁਆਏਫ੍ਰੈਂਡ ਸਲਮਾਨ ਖਾਨ ਨੂੰ ਉਹਨਾਂ ਦੀਆਂ ਫਿਲਮਾਂ ਦੇਖਣਾ ਪਸੰਦ ਨਹੀਂ ਹੈ। ਜਦੋਂ ਕਿ ਸਲਮਾਨ ਦੀਆਂ ਸਾਰੀਆਂ ਫਿਲਮਾਂ ਦਾ ਮਜਾ ਕੈਟਰੀਨਾ ਲੈਂਦੀ ਹੈ। ਸੂਤਰਾਂ ਦੇ ਮੁਤਾਬਿਕ ਸਲਮਾਨ ਨੇ ਹੁਣ ਤੱਕ ਕੈਟਰੀਨਾ ਦੀਆਂ ਇੱਕ-ਦੋ ਫਿਲਮਾਂ ਹੀ ਦੇਖੀਆਂ ਹੋਣਗੀਆਂ। ਇਹ ਵੀ ਉਹ ਫਿਲਮਾਂ ਹੋ ਸਕਦੀਆਂ ਹਨ, ਜਿਹਨਾਂ 'ਚ ਕੈਟਰੀਨਾ, ਸਲਮਾਨ ਦੀ ਨਾਇਕਾ ਹੈ। ਸਲਮਾਨ ਅਜਿਹਾ ਕਿਉਂ ਕਰਦੇ ਹਨ, ਇਹ ਤਾਂ ਉਹਨਾਂ ਨੂੰ ਹੀ ਪਤਾ ਹੈ, ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਲਮਾਨ ਕੈਟਰੀਨਾ ਨੂੰ ਕਿਸੇ ਹੋਰ ਪੁਰਸ਼ ਦੀ ਨਾਇਕਾ ਬਣਦੇ ਨਹੀਂ ਦੇਖ ਸਕਦੇ ਹਨ।

Date:2009-06-30 Time:00:04:31

10ਵੀਂ ਪ੍ਰੀਖਿਆ ਖਤਮ ਕਰਨ ਨੂੰ ਨਹੀਂ ਕਿਹਾ:ਸਿੱਬਲ

ਲਿੰਡਾਊ-ਭਾਰਤ ਦੇ ਮਾਨਵ ਸੰਸਾਧਨ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾ ਨੇ ਦੇਸ਼ 'ਚ ਦਸਵੀਂ ਦੇ ਬੋਰਡ ਦੀ ਪ੍ਰੀਖਿਆ ਖਤਮ ਕਰਨ ਨੂੰ ਕਿਹਾ ਸੀ,ਡਾਇਚੇ ਵੇਲੇ ਦੀ ਹਿੰਦੀ ਸੇਵਾ ਨਾਲ ਖਾਸ ਗੱਲਬਾਤ 'ਚ ਉਨ੍ਹਾ ਨੇ ਕਿਹਾ ਹੈ ਕਿ ਉਨ੍ਹਾ ਨੇ ਤਾਂ ਬੱਸ ਇਸ 'ਤੇ ਬਹਿਸ ਦਾ ਸੁਝਾਅ ਦਿੱਤਾ ਸੀ ਕਿ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਦੇ ਦੌਰ 'ਚ ਕੀ ਕੁੱਝ ਜਗ੍ਹਾ 'ਤੇ ਇਸ ਵਿਕੱਲਪ ਨੂੰ ਨਹੀਂ ਅਜਮਾਇਆ ਜਾ ਸਕਦਾ।ਉਹ ਕਹਿੰਦੇ ਹਨ, "ਇਹ ਤਾਂ ਮੈਂ ਕਦੇ ਨਹੀਂ ਕਿਹਾ ਕਿ ਦਸਵੀਂ ਦਾ ਬੋਰਡ ਖਤਮ ਕਰਨਾ ਚਾਹੀਦਾ ਹੈ।ਮੈਂ ਕੇਵਲ ਇਨ੍ਹਾ ਕਿਹਾ ਹੈ ਕਿ ਉਸ ਵਿੱਚ ਪਰਿਵਰਤਨ ਲਿਆਉਣਾ ਚਾਹੀਦਾ"

Date:2009-06-30 Time:00:04:31


1   2   3   4   5   6   7   8   9   10  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009